ਭਾਗ 16 ਜ਼ਿੰਦਗੀ ਜੀਨੇ ਦਾ ਨਾਮ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com   ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਵਾਲਾਂ ਨੂੰ ਵਧਾਉਣ ਲਈ ਸਿੱਖ ਧਰਮ ਵਿੱਚ ਪ੍ਰਚਾਰ ਜ਼ੋਰਾਂ ਉੱਤੇ ਹੈ। ਸਿੱਖ ਦੇ ਘਰ ਜਾਂ ਪਿੰਡ ਵਿੱਚ ਕਿਸੇ ਔਰਤ ਦੀ ਗੁੱਤ ਮੁੰਨੀ ਹੋਵੇ। ਲੋਕ ਉਸ ਨੂੰ ਸਿੱਧੇ ਲਫ਼ਜ਼ਾਂ ਵਿੱਚ ਸਿਰ ਮੁੰਨੀ ਕਹਿੰਦੇ ਹਨ। ਭਾਵ ਇੱਜ਼ਤ ਨਾਲ ਨਹੀਂ ਦੇਖਿਆਂ ਜਾਂਦਾ। ਅੱਜ ਕਲ ਸੋਹਣਾ ਲੱਗਣ ਨੂੰ, ਸਿਰ ਤਾਂਹੀਂ ਮਨਾਏ ਜਾਂਦੇ ਹਨ। ਵਾਲਾਂ ਦਾ ਭਾਰ ਬਹੁਤ ਲੱਗਦਾ ਹੋਣਾ ਹੈ। ਕੋਈ ਛੱਕ ਨਹੀਂ, ਸਿੱਖ ਔਰਤਾਂ ਲੰਬੇ ਵਾਲ ਰੱਖਦੀਆਂ ਹਨ। ਇੰਨਾ ਦੇ ਮਰਦ 30% ਅੰਮ੍ਰਿਤਧਾਰੀ ਵੀ ਹਨ। ਜਿੰਨਾ ਦਾ ਕਹਿਣਾ ਹੈ, “ ਵਾਲਾਂ-ਕੇਸਾਂ ਦੀ ਬੇਅਦਬੀ ਨਾਂ ਕਰੋ। ਇਹ ਮਰਦ ਵੀ ਦੂਜਿਆਂ ਮਰਦਾਂ ਦੀ ਤਰਾਂ ਔਰਤ ਦੀ ਗੁੱਤ ਨੂੰ ਹੱਥ ਪਾ ਲੈਂਦੇ ਹਨ। ਗੁਰਦੁਆਰੇ ਦਾ 10 ਸਾਲਾਂ ਤੋਂ ਟੁੰਡਾ ਪ੍ਰਧਾਨ, ਖ਼ਜ਼ਾਨਚੀ ਹੈ। ਭਾਵੇਂ ਉਹ ਆਪ ਅੰਮ੍ਰਿਤਧਾਰੀ ਹੈ। ਉਹ ਗੁਰਦੁਆਰੇ ਵਿੱਚ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਸੌਂਕਣਾਂ ਵਾਂਗ ਬਹਿਸ ਰਿਹਾ ਸੀ। ਮੇਹਣੋ-ਮੇਹਣੀ ਹੋਣ ਵਿੱਚ ਔਰਤ ਨੂੰ ਕੋਈ ਜਿੱਤ ਨਹੀਂ ਸਕਦਾ। ਔਰਤ ਦਾ ਦਿਮਾਗ਼ ਬਹੁਤ ਤੇਜ਼ ਹੈ। ਚਾਰੇ ਪਾਸੇ ਦੀ ਜਾਣਕਾਰੀ ਰੱਖਦੀ ਹੈ। ਉਸ ਖ਼ਜ਼ਾਨਚੀ ਨੇ ਕਿਹਾ, “ ਤੈਨੂੰ ਗੁੱਤੋਂ ਫੜ ਕੇ ਗੁਰਦੁਆਰੇ ਵਿੱਚੋਂ ਬਾਹਰ ਕਰਦਾਂ ਹਾਂ। ਕਿਸੇ ਦੂਜੇ ਕੋਲੋਂ ਗੁੱਤਾਂ ਨਾਂ ਪੁਟਵਾਈਆਂ ਜਾਣ, ਇਸੇ ਲਈ ਹਰ ਪਾਸੇ ਔਰਤਾਂ ਆਪੇ ਵਾਲ ਕਟਾਈ ਫਿਰਦੀਆਂ ਹਨ। ਅੱਛਾ ਹੈ, ਜਣਾਂ-ਖਾਣਾ ਗੁੱਤ ਨੂੰ ਹੱਥ ਨਹੀਂ ਪਾਉਂਦਾ। ਜੇ ਕੇਸ ਲੰਬੇ ਹੋਣ, ਪਿਉ, ਭਾਈ, ਪਤੀ, ਪੁੱਤਰ ਤੇ ਹੋਰ ਕੌਣ-ਕੌਣ ਔਰਤਾਂ ਵਿੱਚੋਂ ਵੀ ਦਾੜ੍ਹੀਆਂ ਜਾ ਗੁੱਤਾਂ ਪੱਟਦੇ ਹਨ? ਉਹ ਆਪ ਹੀ ਜਾਣਦੇ ਹਨ। ਗੁਰਦੁਆਰੇ ਵਿੱਚ ਇੱਕ ਦੂਜੇ ਦੀਆਂ ਦਾੜ੍ਹੀਆਂ, ਗੁੱਤਾਂ ਆਮ ਹੀ ਧਰਮੀਆਂ ਦੇ ਹੱਥਾਂ ਵਿੱਚ ਹੁੰਦੀਆਂ ਹਨ।
ਕੋਲੇ ਦੇ ਵਾਲਾਂ ਨੂੰ ਉਸ ਦੇ ਮੁੰਡੇ ਨੇ ਦੋਨਾਂ ਹੱਥਾਂ ਨਾਲ ਲਪੇਟਾ ਪਾਇਆ ਹੋਇਆ ਸੀ। ਰਿੱਕੀ ਨੂੰ ਦਾਰੂ ਪੀਤੀ ਕਰਕੇ ਐਡੀ ਵੀ ਬੇਹੋਸ਼ੀ ਨਹੀਂ ਸੀ। ਕਿ ਉਸ ਨੇ ਮਾਂ ਦੇ ਵਾਲ ਫੜੇ ਹੋਏ ਹਨ। ਉਹ ਲੰਬੜ ਦੇ ਘਰੋਂ ਡੇਢ ਕਿੱਲੋਮੀਟਰ ਤੁਰ ਕੇ ਆਇਆ ਸੀ। ਉਸ ਨੂੰ ਪਤਾ ਸੀ। ਮੇਰਾ ਡੈਡੀ 40 ਸਾਲਾਂ ਤੋਂ ਮੇਰੀ ਮਾਂ ਦੀ ਗੁੱਤ ਪੱਟਦਾ ਆਇਆ ਹੈ। ਇਹ ਅੱਜ ਤੱਕ ਉਸ ਨੂੰ ਕੁੱਝ ਨਹੀਂ ਕਰ ਸਕੀ। ਹਰ ਦੂਜੇ ਤੀਜੇ ਦਿਨ ਖ਼ੂਬ ਇਸੇ ਤਰਾਂ ਧੂਤਕੜਾ ਪੈਂਦਾ ਹੈ। ਗੋਪੀ ਨੇ ਮਸਾਂ ਉਸ ਦੇ ਹੱਥਾਂ ਵਿਚੋਂ ਵਾਲ ਛੁਡਵਾਏ। ਦਾਦਾ ਸੋਫ਼ੇ ਉੱਤੇ ਲੱਤਾਂ ਚੌੜੀਆਂ ਕਰੀ ਬੈਠਾਂ ਤਮਾਸ਼ਾ ਦੇਖ ਰਿਹਾ ਸੀ। ਐਸੇ ਬੁੱਢਿਆਂ ਨੂੰ ਘਰ ਰੱਖ ਕੇ, ਕੀ ਦੁੱਧ ਘਿਉ ਚਾਰ ਕੇ, ਸੇਵਾ ਕਰਨੀ ਚਾਹੀਦੀ ਹੈ? ਜੋ ਆਪਣੇ ਪੋਤਿਆਂ, ਦੋਹਤਿਆਂ ਨੂੰ ਸ਼ਰਾਬ ਪਲ਼ਾ ਕੇ, ਮਾਂ ਦੇ ਜੂਡੇ ਪੱਟਵਾਵੇ। ਗੋਪੀ ਤੇ ਕੈਲੋਂ ਆਪਦੇ ਕਮਰਿਆਂ ਵਿੱਚ ਵੜ ਗਈਆਂ। ਜ਼ਿੰਦਗੀ ਜੀਨੇ ਦਾ ਨਾਮ ਹੈ। ਇਸੇ ਤਰਾਂ ਧੱਕੇ ਖਾਂਦਿਆਂ ਜਿਉਣੀ ਪੈਂਦੀ ਹੈ। ਰਿੱਕੀ ਸਾਰੀ ਰਾਤ ਮਾਂ-ਭੈਣ ਨੂੰ ਗਾਲ਼ਾ ਕੱਢਦਾ ਰਿਹਾ। ਨਸ਼ੇ ਖਾਣ ਵਾਲੇ ਲੋਕ ਸੌਂਦੇ ਵੀ ਬਹੁਤ ਘੱਟ ਹਨ। ਜਦੋਂ ਵੀ ਹੋਰ ਨਸ਼ੇ ਖਾਣ ਦੀ ਤੋੜ ਲੱਗਦੀ ਹੈ। ਇੰਨਾ ਦੀ ਅੱਖ ਬਿੰਦੇ-ਬਿੰਦੇ ਖੁੱਲ੍ਹਦੀ ਹੈ। ਰਿੱਕੀ ਕੁੱਝ ਸਮੇਂ ਲਈ ਸੋਫ਼ੇ ਉੱਤੇ ਸੌ ਗਿਆ। ਉਸ ਵਿੱਚ ਇੰਨੀ ਹਿੰਮਤ ਨਹੀਂ ਸੀ। ਉਹ ਬਾਥਰੂਮ ਵਿੱਚ ਜਾਵੇ। ਉਸ ਨੇ ਪਿੰਟ ਵਿੱਚ ਹੀ ਸੋਫ਼ੇ ਉੱਤੇ ਪਿਸ਼ਾਬ ਕਰ ਦਿੱਤਾ। ਪਿੰਟ ਗਿੱਲੀ ਹੋਣ ਨਾਲ ਉਸ ਦੀ ਅੱਖ ਖੁੱਲ ਗਈ। ਉਸ ਨੇ ਪਿੰਟ ਲਾਹ ਕੇ ਪਰੇ ਮਾਰੀ। ਨੰਗਾ ਹੀ ਪਿਆ ਰਿਹਾ। ਜਦੋਂ ਨਸ਼ਾ ਟੁੱਟਣ ਲੱਗਾ ਫਿਰ ਜਾਗ ਗਿਆ। ਉਸ ਨੇ ਕਿਹਾ, “ ਕਿਹੜੇ ਭੈਣ..... ਮੇਰੀ ਬੋਤਲ ਚੱਕ ਲਈ ਹੈ। ਮੇਰੀ ਬੋਤਲ ਦੇ ਦੇਵੋ। ਤੁਹਾਡਾ ਸਾਰਾ ਕੁੱਝ ਤੋੜ ਦੇਵਾਂਗਾ। ਦਾਦੇ ਨੇ ਜੇਬ ਵਿੱਚੋਂ ਕੱਢ ਕੇ ਬੋਤਲ ਫੜਾ ਦਿੱਤੀ। ਉਸ ਨੇ ਕਿਹਾ, “ ਤੇਰੀ ਮਾਂ ਨੂੰ ਪਤਾ ਨਾਂ ਲੱਗ ਜਾਵੇ। ਹੌਲੀ ਜਿਹੇ ਚੁੱਪ ਕਰਕੇ ਪੀ ਕੇ ਸੌਂ ਜਾ। ਤੜਕੇ ਚਾਰ ਵਜੇ ਜਦੋਂ ਜਵਾਨ ਗੱਭਰੂ ਦੁੱਧ, ਲੱਸੀ, ਦਹੀਂ ਪੀਂਦੇ ਹਨ। ਇਹ ਦਾਦਾ ਪੋਤੇ ਨੂੰ ਸ਼ਰਾਬ ਦਿੰਦਾ ਹੈ। ਦਾਦੇ ਨੇ ਰਿੱਕੀ ਨੂੰ ਮਾਂ ਦਾ ਨਾਮ ਲੈ ਕੇ ਫਿਰ ਚਿੜਾ ਦਿੱਤਾ।

ਉਹ ਕੈਲੋ ਦੇ ਰੂਮ ਮੂਹਰੇ ਜਾ ਖੜ੍ਹਾ। ਉਸ ਨੇ ਡੋਰ ਨੂੰ ਭੰਨਣਾਂ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ ਤੂੰ ਮੇਰਾ ਸਮਾਂਨ ਲੁੱਕੋ ਲਿਆ ਹੈ। ਮੇਰੀ ਜੀਨ, ਬਟੂਆ, ਸੈਲਰ ਫ਼ੋਨ, ਨਹੀਂ ਲੱਭ ਰਹੇ। ਤੇਰੇ ਕੋਲ ਹੀ ਹਨ। “ ਕੈਲੋ 2 ਘੰਟੇ ਅੱਖਾਂ ਮੀਚ ਕੇ ਪੈਣਾ ਚਾਹੁੰਦੀ ਸੀ। ਸਾਰੀ ਰਾਤ ਬਿਪਤਾ ਵਿੱਚ ਲੰਘ ਗਈ ਸੀ। ਉਸ ਨੇ ਸੋਚਿਆ, ਜੇ ਮੈਂ ਕੁੱਝ ਬੋਲੀ। ਇਹ ਮੇਰੀ ਮਾਂ-ਭੈਣ ਇੱਕ ਕਰੇਗਾ। ਰਿੱਕੀ ਨੇ ਕਿਹਾ, ਰੂਮ ਦਾ ਡੋਰ ਖੋਲੇਗੀ ਜਾਂ ਕੀ ਮੈ ਤੋੜ ਕੇ ਅੰਦਰ ਆ ਜਾਵਾਂ? “ “ ਪੁੱਤ ਮੈਂ ਤੇਰਾ ਬਟੂਆ, ਸੈਲਰ ਫ਼ੋਨ, ਤੇਰੀ ਜੀਨ ਦੀ ਪਿੰਟ ਕੀ ਕਰਨੇ ਹਨ? ਮੇਰੇ ਕੋਲ ਨਹੀਂ ਹੈ। “ “ ਤੂੰ ਤਾਂ ਮੇਰੇ ਡੈਡੀ ਦਾ ਵੀ ਬਟੂਆ, ਚੱਕ ਲੈਂਦੀ ਸੀ। ਪੈਸੇ ਕੱਢ ਲੈਂਦੀ ਸੀ। “ “ ਉਸ ਨੇ ਸਾਰੀ ਉਮਰ ਕੰਮ ਨਹੀਂ ਕੀਤਾ। ਉਸ ਦੇ ਬਟੂਏ ਵਿੱਚ ਕੀ ਹੁੰਦਾ ਸੀ? ਕਿਤੇ ਨਾਂ ਕਿਤੇ ਪੀਤੀ ਵਿੱਚ ਸਿੱਟ ਆਉਂਦਾ ਸੀ। “ “ ਮੈਂ ਕਿਹਾ, ਮੇਰਾ ਬਟੂਆ ਤੇ ਸੈਲਰ ਦੇਂਦੇ। ਤੇਰੇ ਕੋਲ ਹੀ ਹੈ। ਬੂੜੀਏ ਮੈਂ ਤੇਰੀਆਂ ਨਾਸਾ ਭੰਨ ਦੇਵਾਗਾ। ਕੈਲੋ ਨੇ ਬਾਰ ਖ਼ੋਲ ਦਿੱਤਾ। ਉਹ ਉਸ ਨੂੰ ਘੁਸਨ ਮਾਰਨ ਆਇਆ। ਕੈਲੋ ਪਾਸੇ ਤੋ ਦੀ ਲੰਘ ਕੇ, ਸੋਫ਼ੇ ਕੋਲ ਚਲੀ ਗਈ। ਜੀਨ ਦੀ ਪਿੱਟ ਪਿਸ਼ਾਬ ਨਾਲ ਗਿੱਲੀ ਹੋਈ ਪਈ ਸੀ। ਬਟੂਆ, ਸੈਲਰ ਫ਼ੋਨ, ਜੀਨ ਦੀ ਪਿੰਟ ਵਿੱਚ ਸਨ। ਕੈਲੋ ਨੇ ਚੱਕ ਕੇ ਫੜਾ ਦਿੱਤੇ। ਉਹ ਜਾ ਕੇ ਫਿਰ ਬੈੱਡ ਉੱਤੇ ਲੰਬੀ ਪੈ ਗਈ। ਕਲੇਸ਼ ਵਿੱਚ ਨੀਂਦ ਉੱਡ ਜਾਂਦੀ ਹੈ। ਰਿੱਕੀ ਫਿਰ ਦਰ ਖੜਕਾ ਰਿਹਾ ਸੀ। ਉਸ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀ, “ ਕੁੱਤੀ ਤੀਵੀਂ ਆਪ ਸੌਂ ਗਈ ਹੈ। ਮੇਰੀਆਂ ਐਨਕਾਂ ਕਿਥੇ ਹਨ? “ ਉਹ ਲਗਾਤਾਰ ਬੂਹੇ ਉੱਤੇ ਠੱਕ-ਠੱਕ ਕਰੀ ਜਾਂਦਾ ਸੀ। ਗੋਪੀ ਦੂਜੇ ਕਮਰੇ ਵਿੱਚੋਂ ਬਾਹਰ ਆ ਗਈ। ਉਸ ਨੇ ਕਿਹਾ, “ ਤੇਰੀ ਪ੍ਰਾਬਲਮ ਕੀ ਹੈ? ਆਪੇ ਲੱਭ ਲੈ। “ “ ਮੈਂ ਤੇਰੇ ਘੁਸਨ ਮਾਰ ਕੇ ਦੰਦ ਬਾਹਰ ਕਰ ਦਿਆਂਗਾ। ਮੈਨੂੰ ਪਤਾ ਹੈ, ਬੂੜੀਆਂ ਨੂੰ ਕਿਵੇਂ ਕਾਬੂ ਕਰਨਾ ਹੈ? ਤੂੰ ਵੀ ਮੰਮੀ ਨਾਲ ਰਹੀ ਹੋਈ ਹੈ। ਦੋਨੇਂ ਇਕੋ ਜਿਹੀਆਂ ਹਨ। ਕੰਮ ਤੇ ਚਲੀਆਂ ਜਾਂਦੀਆਂ ਹਨ। ਫਿਰ ਘਰ ਆ ਕੇ ਸੁੱਤੀਆਂ ਰਹਿੰਦੀਆਂ ਹਨ। “ 

Comments

Popular Posts