ਭਾਗ 15 ਪਿਆਰ ਮਾਣਿਆਂ ਜਾਂਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ
ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਪਿਆਰ ਦੇਖਣ ਦੀ ਚੀਜ਼ ਨਹੀਂ ਹੈ। ਪਿਆਰ
ਮਹਿਸੂਸ ਕੀਤਾ ਜਾਂਦਾ ਹੈ। ਪਿਆਰ ਮਾਣਿਆਂ ਜਾਂਦਾ ਹੈ। ਪਿਆਰ ਦਾ ਸੁਖ ਲਿਆ ਜਾਂਦਾ ਹੈ। ਪਿਆਰ ਦਾ
ਅਨੰਦ ਮਾਣਿਆ ਜਾਂਦਾ ਹੈ। ਪਿਆਰ ਵਿੱਚ ਵਹਿ ਕੇ ਆਪਣਾ ਵਜੂਦ ਭੁੱਲ ਜਾਂਦਾ ਹੈ। ਸਾਹਮਣੇ ਪਿਆਰਾ ਯਾਰ
ਹੀ ਦਿਸਦਾ ਹੈ। ਆਪਦੇ ਵਿਚੋਂ ਯਾਰ ਦੀ ਮਹਿਕ ਆਉਂਦੀ ਹੈ। ਚਾਰੇ ਪਾਸੇ ਉਸੇ ਦਾ ਚਿਹਰਾ ਦਿਸਦਾ ਹੈ।
ਜੋ ਪਿਆਰ ਕਰਦੇ ਹਨ। ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਉਨ੍ਹਾਂ ਕੋਲ ਝਗੜੇ ਝਮੇਲੇ ਕਰਨ ਲਈ ਸਮਾਂ
ਨਹੀਂ ਹੁੰਦਾ। ਰੱਬ ਵੀ ਉਨ੍ਹਾਂ ਦਾ ਹੈ। ਜੋ ਪਿਆਰ ਕਰਦੇ ਹਨ। ਪਿਆਰ ਵਿੱਚ ਆਪਣਾ-ਆਪ ਬਾਰ ਦਿੰਦੇ
ਹਾਂ। ਕਿਸੇ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਨੂੰ ਦੇਖਣਾ। ਉਸ ਦਾ ਚਿਹਰਾ ਆਪੇ ਵਿੱਚ ਹੀ ਖਿੜੇ
ਗੁਲਾਬ ਵਰਗਾ ਹੁੰਦਾ ਹੈ। ਉਸ ਦੇ ਗੱਲਾਂ ਕਰਦੇ ਦੇ ਮੂੰਹ ਵਿਚੋਂ ਫੁੱਲ ਕਿਰਦੇ ਹਨ। ਨਫ਼ਰਤ ਕਰਨ
ਵਾਲੇ ਬੰਦੇ ਦੀ ਸ਼ਕਲ ਦੇਖਣੀ ਇਸ ਤਰਾਂ ਲੱਗਦਾ ਹੈ। ਜਿਵੇਂ ਕਬਜ਼ ਹੋਈ ਹੋਵੇ। ਮੱਥੇ ਉੱਤੇ 100
ਤਿਉੜੀਆਂ ਪਈਆਂ ਰਹਿੰਦੀਆਂ ਹਨ। ਰੱਬ ਉਸੇ ਤਰਾਂ ਉਸ ਦੇ ਮੂੰਹ ਉੱਤੇ ਛਾਪ ਲੱਗਾ ਦਿੰਦਾ ਹੈ। ਬਿੱਲੀ
ਕੁੱਤੇ ਨੂੰ ਵੀ ਜਦੋਂ ਪਿਆਰ ਨਾਲ ਰੋਟੀ ਦੀ ਬੁਰਕੀ ਪਾਉਂਦੇ ਹਾਂ। ਉਸ ਨੂੰ ਥੋੜ੍ਹਾ ਜਿਹਾ
ਪੁਚਕਾਰੀਏ। ਉਹ ਨੇੜੇ ਨੂੰ ਆਉਂਦੇ ਹਨ। ਗੁਆਂਢ ਵਾਲਿਆਂ ਦੀਆਂ ਬਿੱਲੀਆਂ ਤੇ ਬਿੱਲੀ ਦੇ ਬਲੂੰਗੜੇ
ਮੇਰੇ ਘਰ ਦੁੱਧ ਪੀਣ ਆਉਂਦੇ ਸਨ। ਮੈਨੂੰ ਦੁੱਧ ਕਟੋਰੀ ਵਿੱਚ ਪਾਉਂਦੀ ਦੇਖ ਕੇ, ਉਹ ਹੋਲੀ-ਹੋਲੀ ਮੇਰੇ ਨਜ਼ਦੀਕ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੂੰ
ਮੈਂ ਚੱਕ ਵੀ ਲੈਂਦੀ ਹਾਂ। ਜਦੋਂ ਬਿੱਲੀਆਂ ਦੇ ਵਾਲਾਂ ਵਿੱਚ ਹੱਥ ਫੇਰਦੀ ਹਾਂ। ਉਹ ਭੁੰਜੇ
ਪੁੱਠੇ-ਸਿੱਧੇ ਹੋ ਕੇ ਲਿਟਣ ਲੱਗ ਜਾਂਦੇ ਹਨ। ਜੇ ਉਨ੍ਹਾਂ ਦੇ ਢਿੱਡ ਉੱਤੇ ਹੱਥ ਫੇਰਦੀ ਹਾਂ। ਉਹ
ਹੋਰ ਮਸਤੀ ਵਿੱਚ ਆ ਕੇ,
ਕਦੇ ਅੱਖਾਂ ਖੋਲ੍ਹਦੇ ਹਨ। ਕਦੇ ਬੰਦ ਕਰਦੇ ਹਨ। ਫਿਰ ਮੇਰੇ ਨਾਲ
ਜਾਣ-ਜਾਣ ਕੇ ਖਹਿ ਕੇ ਲੰਘਦੇ ਹਨ। ਉਨ੍ਹਾਂ ਦਾ ਪਿਆਰ ਦੇਖ ਕੇ, ਮੈਂ ਉਨ੍ਹਾਂ
ਦਾ ਫੂਡ ਵੀ ਖ਼ਰੀਦ ਕੇ ਲੈ ਆਈ ਹਾਂ। ਇਹ ਪਿਆਰ ਹੈ। ਅਜੇ ਤਾਂ ਇਹ ਬੋਲ ਕੇ ਕੁੱਝ ਨਹੀਂ ਦੱਸ ਸਕਦੇ।
ਸਿਰਫ਼ ਛੇੜ-ਛਾੜ ਦੀ ਭਾਸ਼ਾ ਸਮਝਾ ਤੇ ਸਮਝ ਸਕਦੇ ਹਨ। ਜੇ ਇਹੀ ਗ਼ੁੱਸੇ ਹੋ ਕੇ, ਮੇਰੇ ਵੱਲ ਦੇਖਦੇ। ਜਾਂ ਦੰਦੀਆਂ ਦਿਖਾਉਂਦੇ। ਤਾਂ ਮੈਂ ਦੁੱਧ ਤੇ
ਉਨ੍ਹਾਂ ਦਾ ਖਾਣਾ ਨਹੀਂ ਦੇਣਾ ਸੀ। ਤਿੰਨ ਸਾਲ ਪਹਿਲਾਂ ਬਿੱਲੀ ਨੇ ਬਹੁਤ ਜ਼ਿਆਦਾ ਠੰਢ ਵਿੱਚ 9
ਬਲੂੰਗੜੇ ਦਿੱਤੇ। ਮੈਂ ਲੋਕਾਂ ਨੂੰ ਪੁੱਛ-ਪੁੱਛ ਕੇ ਲੋਕਾਂ ਨੂੰ ਘਰ ਰੱਖਣ ਨੂੰ ਚੱਕ-ਚੱਕ ਕੇ
ਬਲੂੰਗੜੇ ਦੇ ਦਿੱਤੇ। 8 ਬਲੂੰਗੜਿਆਂ ਨੂੰ ਘਰ ਮਿਲ ਗਏ। ਇੱਕ ਬਹੁਤ ਚਲਾਕ ਸੀ। ਉਹ ਮੇਰੇ ਹੱਥਾਂ
ਵਿੱਚ ਨਹੁੰਦਰਾਂ ਮਾਰ ਕੇ ਛੁੱਟ ਗਈ। ਤਿੰਨ ਸਾਲ ਪਹਿਲਾਂ ਦੀ ਗੱਲ ਉਸ ਨੂੰ ਅੱਜ ਵੀ ਯਾਦ ਹੈ। ਉਹ
ਅੱਜ ਵੀ ਮੇਰਾ ਰੱਖਿਆ ਫੂਡ ਖਾਂਦੀ ਤੇ ਦੁੱਧ ਪੀਂਦੀ ਹੈ। ਇੱਕ ਅੱਖ ਮੇਰੇ ਵਿੱਚ ਰੱਖਦੀ ਹੈ। ਦੇਖਦੇ
ਹੀ ਤਿੱਤਰ ਹੋ ਜਾਂਦੀ ਹੈ। ਹੱਥ ਵਿੱਚੋਂ ਛੁੱਟੀ ਉਹੀ ਬਿੱਲੀ ਹਰ ਚਾਰ ਪੰਜ ਮਹੀਨੇ ਪਿੱਛੋਂ ਹੋਰ
ਬੱਚੇ ਦੇਈ ਜਾਂਦੀ ਹੈ। ਉਸ ਦੇ ਬਲੂੰਗੜੇ ਗਾਰਡਨ ਵਿੱਚ ਖੇਡਦੇ ਰਹਿੰਦੇ ਹਨ। ਬਲੂੰਗੜਿਆਂ ਨੂੰ
ਖ਼ਤਰੇ ਤੋਂ ਭੱਜਣ ਦੀ ਪੂਰੀ ਟਰੇਨਿੰਗ ਵੀ ਦਿੰਦੀ ਹੈ।
ਜੇ ਅਸੀਂ ਲੋਕਾਂ ਨੂੰ ਪਿਆਰ ਕਰੀਏ। ਕੁੱਝ
ਗੁਆਚੇਗਾ ਨਹੀਂ। ਲੋਕ ਵੀ ਸਾਨੂੰ ਮਨ ਦਾ ਸਕੂਨ ਦਿੰਦੇ ਹਨ। ਇਕੱਲੇ ਅਸੀਂ ਖ਼ੁਸ਼ੀਆਂ ਨਹੀਂ ਮਾਣ
ਸਕਦੇ। ਸਾਡੇ ਨਾਲ ਖ਼ੁਸ਼ੀਆਂ ਮਾਣਨ ਲਈ ਆਪਣੀ ਸੋਚ ਤੇ ਰੂਹ ਦਾ ਹਾਣੀ ਚਾਹੀਦਾ ਹੈ। ਪਿਆਰ ਬੰਧਨ ਨਹੀਂ
ਹੈ। ਪਿਆਰ ਆਜ਼ਾਦ ਸੋਚ ਨਾਲ ਕੀਤਾ ਜਾਂਦਾ ਹੈ। ਬਹੁਤੇ ਪਤੀ-ਪਤਨੀ ਲਾਮਾ-ਫੇਰੇ ਲੈ ਕੇ ਵੀ ਰਸਮਾਂ ਹੀ
ਨਿਭਾਉਂਦੇ ਹਨ। ਉਨ੍ਹਾਂ ਨੂੰ ਵੀ ਪਿਆਰ ਕਰਨਾ ਨਹੀਂ ਆਉਂਦਾ। ਉਹ ਤਾਂ ਬੱਧਾ-ਰੁੱਧਾ ਗੱਡੀ ਖਿੱਚੀ
ਜਾਂਦੇ ਹਨ। ਉਹ ਇੱਕ ਦੂਜੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਨ। ਪਰ ਹੱਲ ਵਿੱਚ ਜੋਤੇ ਹੋਏ, ਪੰਜਾਲੀ ਵਿੱਚ ਆਏ ਬਲਦ ਵਾਂਗ ਫਸੇ ਰਹਿੰਦੇ ਹਨ। ਕਦੇ ਬੱਚੇ ਵਿੱਚ ਆ
ਜਾਂਦੇ ਹਨ। ਬੱਚੇ ਕਿਹੜਾ ਪਾਲੇ,
ਬਹੁਤ ਵੱਡਾ ਮਸਲਾ ਹੁੰਦਾ ਹੈ? ਕਈ ਆਪਦੀ
ਜਾਇਦਾਦ ਵੰਡੀ ਜਾਣ ਤੋਂ ਬਚਣ ਲਈ ਇੱਕ ਦੂਜੇ ਨੂੰ ਸਹੀ ਜਾਂਦੇ ਹਨ। ਲੋਕਾਂ ਦੀ ਬਹੁਤੀ ਸ਼ਰਮ ਹੁੰਦੀ
ਹੈ। ਪਤੀ ਭਾਵੇਂ ਅੰਦਰੇ ਮਾਰ ਕੇ ਦੱਬ ਦੇਵੇ। ਪਰ ਆਪਦੀ ਜਾਨ ਬਚਾਉਣ ਨਾਲੋਂ ਲੋਕਾਂ ਦਾ ਬਹੁਤਾ
ਫ਼ਿਕਰ ਹੁੰਦਾ ਹੈ। ਲੋਕ ਨਹੀਂ ਨਾਰਾਜ਼ ਕਰਨੇ ਹੁੰਦੇ। ਆਪਸ ਵਿੱਚ ਭਾਵੇਂ ਰੋਜ਼ ਛਿੱਤਰ ਖੜਕਾਈ ਜਾਣ।
ਕੀ ਇਹੀ ਪਿਆਰ ਹੈ? ਕੀ ਇਸ ਤਰਾਂ ਦਾ ਜੀਣਾ ਸੁਖ ਦਿੰਦਾ ਹੈ? ਜ਼ਰੂਰੀ ਨਹੀਂ ਹੈ। ਇਸ ਤਰਾ ਦੀ ਮਰ-ਮਰ ਜੇ ਜ਼ਿੰਦਗੀ ਜਿਉਣਾ। ਸਬ ਨੂੰ
ਚੱਜ ਦਾ ਜਿਉਣ ਦਾ ਹੱਕ ਹੈ। ਪਿਆਰ ਕਰਨ ਵਾਲੇ ਦੁਨੀਆ ਉੱਤੇ ਬਹੁਤ ਹਨ। ਜੇ ਕੋਈ ਇੱਕ ਦੂਜੇ ਤੋਂ
ਅੱਕ-ਥੱਕ ਗਿਆ ਹੈ। ਉਸ ਨੂੰ ਸਲਾਮ ਕਰ ਦਿਉ। ਦੁੱਖ ਦੇਣ ਵਾਲੀ ਆਤਮਾ ਦੇ ਨਾਲ ਹੋਰ ਖਹਿਣ ਦੀ ਲੋੜ
ਨਹੀਂ ਹੈ। ਪਤੀ-ਪਤਨੀ,
ਮਾਪਿਆਂ, ਧੀ-ਪੁੱਤਰ, ਭੈਣ ਭਰਾਵਾਂ ਤੇ ਹੋਰਾਂ ਨਾਲ ਪਿਆਰ ਧੱਕੇ ਨਾਲ ਨਹੀਂ ਕੀਤਾ ਜਾਂਦਾ।
ਇੱਕ ਦੂਜੇ ਮੂਹਰੇ ਤਿਉੜੀਆਂ ਪਾਈਆਂ ਤੇ ਅੱਖਾਂ ਜ਼ਰੂਰ ਦਿਖਾਈਆਂ ਜਾਂਦੀਆਂ ਹਨ। ਇਹ ਮਹਿਸੂਸ ਕੀਤਾ
ਜਾਂਦਾ ਹੈ। ਇਸ ਵਿੱਚ ਵਿਚਰਿਆ ਜਾਂਦਾ ਹੈ। ਪਿਆਰ ਕਰਕੇ ਅਨੰਦ ਲਿਆ ਜਾਂਦਾ ਹੈ।
ਪਿਆਰ ਕਰਨਾ ਕੋਈ ਗੁਨਾਹ ਨਹੀਂ, ਪਰ ਸੋਚਦੇ ਹਾਂ, ਕਿ ਜ਼ਮਾਨੇ
ਵਿੱਚ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਗ਼ਲਤ ਹੀ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ? ਸਮਝੀਏ, ਪਿਆਰ ਕੀ ਹੈ? ਇਹ ਕੋਈ ਅੱਜ ਦੀ ਰੀਤ ਨਹੀਂ ਹੈ। ਦੇਖਿਆ ਜਾਵੇ, ਤਾਂ ਅੱਜ ਦੇ ਜ਼ਮਾਨੇ ਦੇ ਸਮੇਂ ਦੇ ਵਿੱਚ ਵੀ ਪੁਰਾਣਾਂ ਇਤਿਹਾਸ ਅੱਜ ਵੀ
ਗਵਾਹੀ ਦਿੰਦਾ ਹੈ। ਜਿਵੇਂ ਕਿ ਸੋਹਣੀ-ਮਹੀਂਵਾਲ, ਸੱਸੀ-ਪੰਨੂ, ਮਿਰਜ਼ਾ-ਸਾਹਿਬਾਂ, ਹੀਰ-ਰਾਂਝਾ
ਤੇ ਸਾਰੇ ਹੀ ਪਿਆਰ ਕਰਨ ਵਾਲੇ ਪ੍ਰੇਮੀ ਹੋਏ ਹਨ। ਇੰਨਾ ਨੂੰ ਲੋਕ ਯਾਦ ਕਰਦੇ ਹਨ। ਕਿੱਸੇ ਗਾਉਂਦੇ
ਹਨ। ਪਰ ਜੇ ਆਪਦੀ ਧੀ-ਭੈਣ ਕਿਸੇ ਮਰਦ ਨੂੰ ਪਿਆਰ ਕਰੇ। ਲਾਜ ਲੱਗਦੀ ਹੈ। ਜਾਨੋਂ ਮਾਰ ਦਿੰਦੇ ਹਨ।
ਕਿਤੇ ਹੋਰ ਦੂਜੇ ਮਰਦ ਦੇ ਵਿਆਹ ਕਰਕੇ ਮੱਲੋਮੱਲੀ ਤੋਰ ਦਿੰਦੇ ਹਨ। ਫਿਰ ਭਾਵੇਂ ਉਹ ਦੋਨਾਂ ਨੂੰ
ਹੰਢਾਈ ਜਾਵੇ। ਧੱਕੇ ਨਾਲ ਕੀਤੇ ਵਿਆਹ ਵਾਲੇ ਹੋਰ ਕੀ ਕਰਨਗੇ? ਆਪਦੀ ਧੀ ਵੱਲ
ਦੂਜੇ ਨੂੰ ਦੇਖਣ ਨਹੀਂ ਦਿੰਦੇ। ਆਪ ਦੂਜੇ ਦੀਆਂ ਔਰਤਾਂ ਨੂੰ ਦੇਖ-ਦੇਖ ਹੀ ਸੁਆਦ ਲਈ ਜਾਂਦੇ ਹਨ।
ਕੋਈ ਦਾਅ ਐਵੇਂ ਨਹੀਂ ਜਾਣ ਦਿੰਦੇ। ਅਵਤਾਰਾਂ ਗੁਰੂਆਂ ਨੇ ਵੀ ਪਿਆਰ ਕੀਤਾ ਹੈ। ਜਿਵੇਂ ਉਨ੍ਹਾਂ
ਦੀਆਂ ਪਤਨੀਆਂ ਨੂੰ ਯਾਦ ਨਹੀਂ ਕੀਤਾ ਜਾਂਦਾ। ਕ੍ਰਿਸ਼ਨ ਦੀਆਂ ਗੋਪੀਆਂ ਨੂੰ ਬਹੁਤ ਯਾਦ ਕੀਤਾ ਜਾਂਦਾ
ਹੈ। ਸ਼ਿਵ ਦੇ ਲਿੰਗ ਨੂੰ ਵੀ ਗੈਰ ਔਰਤਾਂ ਦੁੱਧ ਨਾਲ ਨਹਾਉਂਦੀਆਂ ਹਨ। ਛੇਵੇਂ ਪਾਤਸ਼ਾਹ ਨੂੰ ਪਿਆਰ
ਕਰਨ ਵਾਲੀ, ਬਾਰੇ ਵੀ ਗ਼ਰੀਬ ਘਰ ਦੀ ਕੌਲਾਂ ਨੂੰ ਕੁਆਰੀ ਨੂੰ ਮਾਤਾ ਕਿਹਾ ਜਾਂਦਾ
ਹੈ। ਉਸ ਦੀ ਤਾਂ ਬਾਬਾ ਟੱਲ ਯਾਦਗਾਰ ਬਣਾਂ ਦਿੱਤੀ। ਪਰ ਜਿਹੜੀਆਂ ਛੇ ਪਤਨੀਆਂ ਸਨ। ਛੇ ਪਤਨੀਆਂ ਤੇ
ਹੋਰ ਗੁਰੂਆਂ ਦੀਆਂ ਪਤਨੀਆਂ ਦੇ ਨਾਮ, ਪਿਤਾ ਦੇ ਨਾਮ ਤੇ ਪਿੰਡਾਂ ਦੇ ਨਾਮ
ਦਮਦਮੀ ਟਕਸਾਲ ਦੀਆਂ ਕਿਤਾਬਾਂ ਗੁਰਬਾਣੀ ਦਰਪਣ ਵਿੱਚੋਂ ਪੜ੍ਹ ਸਕਦੇ ਹੋ। ਪ੍ਰਚਾਰਕ ਕਥਾ ਵਾਚਕ
ਢਾਡੀ ਵੀ ਇਹੀ ਕਥਾਵਾਂ ਸੁਣਾਉਂਦੇ ਹਨ। ਇਹ ਤਾਂ ਹਿੰਦੂ, ਮੁਸਲਮਾਨਾਂ
ਬਾਰੇ ਵੀ ਸੰਗਤਾਂ ਨੂੰ ਬਹੁਤ ਪਿਆਰ, ਪ੍ਰੇਮ ਨਾਲ ਗਿਆਨ ਦਿੰਦੇ ਹਨ। ਪਤਨੀਆਂ
ਦੇ ਬਾਰੇ ਲੋਕਾਂ ਨੂੰ ਬਹੁਤਾ ਨਹੀਂ ਪਤਾ ਨਾ ਹੀ ਪਤਨੀਆਂ ਦੀ ਕੋਈ ਯਾਦਗਾਰ ਬਣਾਈ। ਉਵੇਂ ਹੀ ਗੁਰੂ
ਗੋਬਿੰਦ ਸਿੰਘ ਜੀ ਨੇ ਪਿਆਰ ਕਰਨ ਵਾਲੀ ਕੁਆਰੀ ਸਾਹਿਬ ਕੋਰ ਨੂੰ ਧਰਮ ਦੀ ਮਾਂ ਬਣਾਂ ਦਿੱਤਾ। ਪਿਆਰ
ਬਹੁਤ ਬਲਵਾਨ ਹੈ। ਉਸ ਦੀ ਲੀਲ੍ਹਾ ਹੈ। ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ। ਉਹ ਬੰਦੇ ਨੂੰ ਬਹੁਤ
ਉੱਚਾ ਕਰ ਸਕਦਾ ਹੈ। ਪਿਆਰ ਉਹ ਹੈ। ਜਿੱਥੇ ਬੰਦੇ ਦੀ ਸੋਚਣ ਸ਼ਕਤੀ ਬੰਦ ਹੋ ਜਾਂਦੀ ਹੈ। ਸਿਰਫ਼ ਉਹੀ
ਸਬ ਪਾਸੇ ਦਿਸਦਾ ਹੈ।
Comments
Post a Comment