ਭਾਗ 5 ਗ਼ਰੀਬੀ ਮਿਹਨਤ, ਮਜ਼ਦੂਰੀ ਕਰਨ ਨਾਲ ਦੂਰ ਹੋਣੀ  ਹੈ। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਡਰੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੁੱਝ ਕਰਨ ਨਾਲ  ਕੁੱਝ ਹਾਂਸਲ ਹੋਵੇਗਾ। ਮਿਹਨਤ ਕਰਨ ਨਾਲ, ਮਜ਼ਦੂਰੀ ਕਰਨ ਨਾਲ ਰੋਟੀ ਮਿਲੇਗੀ। ਵਿਹਲੇ ਬੈਠਣ ਨਾਲ ਪਾਣੀ ਵੀ ਪਿਆਸ ਭੁਲਾਉਣ ਨੂੰ ਨਹੀਂ ਮਿਲੇਗਾ। ਪੈਸਾ-ਪੈਸਾ ਜੋੜ ਕੇ ਸੈਂਕੜਾ ਬਣਦਾ ਹੈ। ਪੈਸੇ ਨਾਲ ਬਿਜ਼ਨਸ ਬੈਂਕਾਂ ਚੱਲ ਰਹੀਆਂ ਹਨ। ਤੁਪਕਾ-ਤੁਪਕਾ ਕਰਕੇ ਦੁੱਧ ਕੱਢਿਆ ਜਾਂਦਾ ਹੈ। ਘਿਉ ਨਿਤਾਰ ਕੇ, ਡੱਬੇ, ਪੀਪੇ ਭਰੇ ਜਾਂਦੇ ਹਨ। ਫ਼ੈਕਟਰੀਆਂ ਚੱਲਦੀਆਂ ਹਨ। ਸੰਜਮ ਨਾਲ ਚੱਲਣ ਤੇ ਜ਼ਿੰਦਗੀ ਵਿੱਚ ਬਹੁਤ ਸੁਧਾਰ ਜਾਂਦੇ ਹਨ। ਕਿਸੇ ਵੀ ਚੀਜ਼ ਨੂੰ ਲੋੜ ਮੁਤਾਬਿਕ ਵਰਤਿਆ ਜਾਵੇ। ਬਰਕਤ ਬਣੀ ਰਹਿੰਦੀ ਹੈ। ਸਾਬਣ ਨੂੰ ਵਰਤ ਕੇ, ਪਾਣੀ ਵਿੱਚ ਹੀ ਛੱਡ ਦੇਵਾਂਗੇ। ਸਾਰਾ ਖੁਰ ਜਾਵੇਗਾ। ਜਿਵੇਂ ਕਿਹਾ ਜਾਂਦਾ ਹੈ, " ਖਾਣਾ ਭੁੱਖ ਰੱਖ ਕੇ, ਖਾਣਾ ਚਾਹੀਦਾ ਹੈ। ਜਿੰਨੀ ਭੁੱਖ ਹੋਵੇ। ਉਸ ਤੋਂ ਥੋੜੇ ਖਾਣਾ ਚਾਹੀਦਾ ਹਠ। " ਜੇ ਇੱਕ ਬੰਦਾ ਚਾਰ ਰੋਟੀਆਂ ਤੁੰਨ-ਤੁੰਨ ਕੇ ਖਾਂਦਾ ਹੈ। ਫਿਰ ਔਖੇ ਸਾਹ ਲੈ-ਲੈ ਕੇ ਸੁੱਕੀ ਜਾਂਦਾ ਹੈ। ਢਿੱਡ ਦੁਖਦਾ ਹੈ। ਬਾਥਰੂਮ ਬਾਰ-ਬਾਰ ਜਾਂਦਾ ਹੈ। ਇੱਕ ਬੰਦਾ ਬਹੁਤਾ ਖਾ ਕੇ ਮਰ ਰਿਹਾ ਹੈ। ਦੂਜਾ ਬੰਦਾ ਭੁੱਖਾ ਮਰ ਰਿਹਾ ਹੈ। ਜੇ ਉਹ ਦੋ ਰੋਟੀਆਂ ਖਾਂਦਾ। ਦੋ ਬਚਦੀਆਂ ਰੋਟੀਆਂ ਨਾਲ ਕਿਸੇ ਹੋਰ ਦਾ ਢਿੱਡ ਭਰਦਾ। ਪੁਰਾਣੇ ਲੋਕ ਸਾਦਾ ਭੋਜਨ ਖਾਂਦੇ ਸਨ। ਵੰਡ ਕੇ ਖਾਂਦੇ ਸਨ। ਜ਼ਿਆਦਾ ਚਿਰ ਬਗੈਰ ਬਿਮਾਰੀਆਂ ਦੇ ਜਿਉਂਦੇ ਸਨ। ਅੱਜ ਦੇ ਮਨੁੱਖ ਸ਼ਾਹੀ ਭੋਜਨ, ਸ਼ਾਨੋ-ਸ਼ੌਕਤ ਤੇ ਬੇਕਾਰ ਖ਼ਰਚੇ ਕਰਕੇ, ਹੱਕ ਦੇ ਕਮਾਏਂ ਪੈਸੇ ਕੂੜੇ ਵਿੱਚ ਸਿੱਟ ਦਿੰਦੇ ਹਨ। ਫਿਰ ਪੈਸੇ-ਪੈਸੇ ਲਈ ਤਰਸਦੇ ਹਨ। ਦਾਅਵਤ ਤੇ ਦਿਖਾਵਾ ਦਿਖਾਉਣ ਲਈ ਇੰਨਾ ਭੋਜਨ ਲੋਕਾਂ ਮੂਹਰੇ ਧਰ ਦਿੰਦੇ ਹਨ। ਭੋਜਨ ਲੋਕਾਂ ਮੂਹਰੇ ਪਿਆ ਰਹਿ ਜਾਂਦਾ ਹੈ। ਸਾਰਾ ਖਾਂਦਾ ਨਹੀਂ। ਉਸ ਨੂੰ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ।



ਇੱਕ ਪਾਸੇ ਤਾਂ ਗ਼ਰੀਬੀ ਦੀ ਦੁਹਾਈ ਪਾਈ ਜਾਂਦੀ ਹੈ। ਦੂਜੇ ਪਾਸੇ ਅੰਨ ਨੂੰ ਮੰਡੀਆਂ ਤੇ ਪ੍ਰੈਲਿਸ ਵਿੱਚ ਰੋਲਿਆ ਜਾਂਦਾ ਹੈ। ਜੋ ਲੋਕ ਅੰਨ ਦੀ ਬੇਕਦਰੀ ਕਰਦੇ ਹਨ। ਉਹੀ ਦਾਣੇ-ਦਾਣੇ ਨੂੰ ਤਰਸਦੇ ਹਨ। ਅੰਨ-ਪਾਣੀ ਭੁੱਖ-ਪਿਆਸ ਮਿਟਾਉਂਦੇ ਹਨ। ਉਸ ਦੀ ਕਦਰ ਕਰਨੀ ਹੈ। ਅੰਨ ਨੂੰ ਉਗਾਉਣਾ ਸੰਭਾਲਣਾ ਹੈ। ਇਸ ਲਈ ਮਿਹਨਤ ਕਰਨੀ ਪੈਣੀ ਹੈ। ਹਰ ਕੰਮ ਕਰਨ ਲਈ ਕੁੱਝ ਤਾਂ ਜਤਨ ਕਰਨੇ ਪੈਂਦੇ ਹਨ। ਕਿਤੇ ਤਾਂ ਸ਼ੁਰੂਆਤ ਕਰਨੀ ਪੈਣੀ ਹੈ। ਗ਼ਰੀਬੀ ਆਪ ਮਿਹਨਤ, ਮਜ਼ਦੂਰੀ ਕਰਨ ਨਾਲ ਦੂਰ ਹੋਣੀ ਹੈ। ਮਿਹਨਤ ਕਰਨ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਭਾਰਤ ਵਿੱਚ ਹੁਣ ਵੀ ਪੂਰੇ ਪਰਿਵਾਰ ਵਿਚੋਂ ਕਿੰਨੇ ਬੰਦੇ ਕੰਮ ਕਰਦੇ ਹਨ? ਇੱਕ ਦੋ ਬੰਦੇ ਕੰਮ ਕਰਦੇ ਹਨ। ਪੰਜ ਬੰਦੇ ਬੈਠ ਕੇ ਖਾਣ ਵਾਲੇ ਹਨ। ਦੋ ਪੁਰਾਣੇ ਹਰ ਰੋਜ਼ ਆਏ ਰਹਿੰਦੇ ਹਨ। ਅੱਜ ਕਲ ਤਾਂ ਵਿਆਹ ਤੇ ਪਾਰਟੀਆਂ ਪ੍ਰੈਲਿਸ ਵਿੱਚ ਆਏ ਰਹਿੰਦੇ ਹਨ। ਵਿਆਹ ਤੇ ਪਾਰਟੀਆਂ ਵਿੱਚ ਜਾ ਕੇ, ਜੇਬ ਵੀ ਹੌਲੀ ਕਰਨੀ ਪੈਂਦੀ ਹੈ। ਲੋਕ, ਲੋਕਾਂ ਦੇ ਵਿਆਹਾਂ ਤੇ ਵੀ ਫ਼ਾਲਤੂ ਖ਼ਰਚੇ ਕਰਦੇ ਹਨ। ਆਪਦੇ ਵਿਆਹਾਂ ਵਿੱਚ ਜੋ ਦਿਵਾਲ਼ੀ ਕੱਢਦੇ ਹਨ। ਜ਼ਹਿਰ ਖਾ ਕੇ ਮਰਦੇ ਹਨ। ਸਬ ਪੇਪਰਾਂ ਵਿੱਚ ਖ਼ਬਰਾਂ ਲੱਗਦੀਆਂ ਹਨ।



ਕੀ ਐਸੇ ਪ੍ਰੋਗਰਾਮਾਂ ਤੇ ਜਾਣਾ ਬਹੁਤ ਜ਼ਰੂਰੀ ਹੈ? ਜੇ ਲੋਕ ਖ਼ਰਚੇ ਵਾਲੀਆਂ ਥਾਵਾਂ ਤੇ ਜਾਣੋ ਹਟਣਗੇ। ਲੋਕਾਂ ਨੇ ਐਸੇ ਪ੍ਰੋਗਰਾਮਾਂ ਕਰਨੇ ਬੰਦ ਕਰਨੇ ਹਨ। ਜੇ ਅਜੇ ਵੀ ਪੁਰਖਾਂ ਦੀਆਂ ਜ਼ਮੀਨਾਂ ਵੇਚ ਕੇ, ਪ੍ਰੈਲਿਸ ਵਿੱਚ ਪ੍ਰੋਗਰਾਮਾਂ ਕਰਨੇ ਹਨ। ਕੋਈ ਭੀਖ ਦੇਣ ਵਾਲਾ ਵੀ ਨਹੀਂ ਬਚੇਗਾ। ਆਪਦੀ ਇੱਜ਼ਤ ਤੁਹਾਡੇ ਆਪਣੇ ਹੱਥ ਹੈ। ਮੁੱਖ ਮੰਤਰੀ ਨੇ ਤੁਹਾਡੇ ਐਸ਼ ਕੀਤੇ ਦੇ ਕਰਜ਼ੇ ਨਹੀਂ ਮੋੜਨੇ। ਆਪਦਾ ਸਿਰ ਆਪੇ ਗੁੰਦਣਾ ਪੈਂਦਾ ਹੈ। ਸਰਕਾਰ ਨੂੰ ਚਾਹੇ ਹਰ ਰੋਜ਼ ਸੜਕ ਤੇ ਖੜ੍ਹ ਕੇ ਗਾਲ਼ਾਂ ਕੱਢੋ। ਕਮਾਈ ਦੋਨਾਂ ਹੱਥਾਂ ਨਾਲ, ਦੋਨੇਂ ਪੈਰਾਂ ਤੇ ਖੜ੍ਹ ਕੇ ਕਰਨੀ ਪੈਣੀ ਹੈ। ਆਪੇ ਮੂੰਹ ਵਿੱਚ ਬੁਰਕੀ ਪਾਉਣੀ ਪੈਣੀ ਹੈ। ਮੈਂ ਕੈਨੇਡਾ ਵਿੱਚ 20 ਡਾਲਰ ਲੈ ਕੇ ਆਈ ਸੀ। ਹੁਣ ਦਿਹਾੜੀ ਦਾ 300 ਡਾਲਰ ਕੰਮਾਂ ਸਕਦੀ ਹਾਂ। ਮੇਰੇ ਪਾਪਾ ਖੇਤੀ ਦੇ ਕੰਮ ਤੋਂ ਇੰਨਾ ਤੰਗ ਗਏ ਸਨ। ਦਸਵੀਂ ਕਲਾਸ ਦੀ ਫ਼ੀਸ ਨਾਲ ਰੇਲ ਦੀ ਟਿਕਟ ਲੈ ਕੇ, ਕਲਕੱਤੇ ਪਹੁੰਚ ਗਏ ਸਨ। ਦਿਨ ਰਾਤ ਇੰਨੀ ਮਿਹਨਤ ਕੀਤੀ। ਟਰੱਕਾਂ ਦੇ ਮਾਲਕ ਬਣ ਕੇ ਪਿੰਡ ਵਿੱਚ ਪੈਰ ਰੱਖਿਆ ਸੀ। ਜਿਸ ਨੇ ਮਿਹਨਤ ਦਾ ਪੱਲਾ ਫੜ ਲਿਆ ਹੈ। ਉਹ ਕਦੇ ਭੁੱਖਾ, ਬਗੈਰ ਛੱਤ ਦੇ ਨਹੀਂ ਸੌਂਦਾ। ਠਾਠ ਨਾਲ ਸਹਿਨਸ਼ਾਹ ਦਾ ਜੀਵਨ ਜਿਉਂਦਾ ਹੈ।

Comments

Popular Posts