ਭਾਗ 11 ਸਿੱਖਾਂ ਵਿੱਚ ਕਸਾਈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ
ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਬਾਬਾ
ਨਿਧਾਨ ਸਿੰਘ ਦੇ ਲੰਗਰ ਹਾਲ ਤੇ ਸੰਗਤਾਂ ਦੇ ਰਹਿਸ਼ ਵਾਲੀਂ ਥਾਂ ਦੇ ਬਰਾਬਰ ਇੱਕ ਨਹਿੰਗ ਦੀ ਸਮਾਧ
ਬਣੀ ਹੈ। ਲੋਕ ਉਸ
ਨੂੰ ਮੱਥਾ ਟੇਕਦੇ ਹਨ। ਬਹੁਤ ਘੱਟ ਗੁਰਦੁਆਰਾ ਸਾਹਿਬ ਵਿੱਚ ਲੜੀ ਬਾਰ ਬਾਣੀ ਦੀ
ਕਥਾ ਹੁੰਦੀ ਹੈ। ਬਹੁਤੇ
ਹੁਕਮਨਾਮੇ ਦੀ ਕਥਾ ਕਰਦੇ ਹਨ। ਉਹੀ
ਹੁਕਮ ਨਾਮਾਂ ਹਫ਼ਤੇ ਵਿੱਚ ਦੋ ਬਾਰ ਤਾਂ ਆ ਜਾਦਾ ਹੈ। ਕਥਾ ਵਾਚਕਾਂ ਨੂੰ ਬਹੁਤੀ ਮਿਹਨਤ ਕਰਨਦੀ ਲੋੜ ਨਹੀਂ
ਹੈ। ਪਿਆਰਿਉ
ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਾਰ ਪੰਗਤੀਆਂ ਲਾਈਨਾਂ ਦੇ ਅਰਥ ਸ਼ੁਰੂ ਤੋਂ ਕਰੋ। ਗੂਗਲ ‘ਤੇ ਅਰਥ ਤੇ ਬਾਣੀ ਪਾਈ ਹੋਈ ਹੈ। ਕਈ ਫੇਸਬੁੱਕ ਦੋਸਤ ਤੇ ਲਿਖਾਰੀ ਭੈਣਾਂ ਵੀਰ ਵੀ ਅਰਥ
ਕਰੀ ਜਾਂਦੇ ਹਨ। ਜੋ ਵੀ
ਬਾਣੀ ਦਾ ਸ਼ਬਦ ਅਰਥਾਂ ਸਮੇਤ ਮਿਲਦਾ ਹੈ। ਚਾਹੇ
ਵੱਖ-ਵੱਖ ਅਰਥ ਸਮਝਾਏ ਗਏ ਹਨ। ਉਸ ਨਾਲ
ਵੀ ਮਤ ਨੂੰ ਬਾਣੀ ਦੀ ਚਾਬੀ ਲੱਗ ਕੇ ਸੁੱਤੀ ਮੱਤ ਦਾ ਜਿੰਦਾ ਖੁੱਲ ਜਾਦਾ ਹੈ। ਕਿਸੇ ਬਾਣੇ ਵਾਲੇ ਦੇ ਮਗਰ ਨਾ ਲੱਗੋ। ਜੋ ਛਬੀਲੇ ਲਾ ਕੇ ਸਿੰਘਾਂ ਤੇ ਬੱਕਰਿਆਂ ਨੂੰ ਵੱਡਦੇ
ਹਨ। ਆਪ ਸਿੱਖ
ਗ਼ਰੀਬਾਂ,
ਕਮਜ਼ੋਰਾਂ, ਨਿਹੱਥਿਆਂ ਤੇ ਵਾਰ ਨਹੀਂ ਕਰਦਾ। ਸਿੱਖ ਰਾਖੀ ਕਰਦੇ ਹਨ। ਜੋ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲੇ ਸਿੱਖ, ਲਾਡਲੀਆਂ ਫੋਜ਼ਾਂ ਕਹਾਉਂਦੇ ਹਨ। ਜਿਹੜੇ ਦਿਨ ਤੋਂ ਗਾਤਰਿਆਂ ਵਾਲੇ, ਇਹ ਬਾਣਾਂ ਪਾਉਂਦੇ ਹਨ। ਉਸ ਦਿਨ ਪੰਜ ਪਿਆਰਿਆਂ ਮੂਹਰੇ ਹਾਜ਼ਰ ਹੁੰਦੇ ਹਨ। ਪੰਜ ਪਿਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ
ਹੁੰਦੇ ਹੈ। ਤਾਂ ਇਹ
ਪੰਜ ਪਿਆਰੇ ਗੁਰੂ ਹੋਏ। ਪੰਜ
ਪਿਆਰਿਆਂ ਦਾ ਕਹਿਣਾ ਹੈ, ਮੀਟ ਨਹੀਂ
ਖਾਣਾ। ਭਾਵ ਜੀਵ ਹੱਤਿਆ ਨਹੀਂ ਕਰਨੀ। ਕਈ ਸਿੰਘ ਪੜ੍ਹਦੇ ਪਿੱਛੇ ਰੱਬ ਜਾਣੇ ਕਿਹੜੇ ਕਿਹੜੇ ਜੀਵ ਹੱਤਿਆ ਕਰਕੇ ਖਾਂਦੇ
ਹਨ? ਕਹਿੰਦੇ ਕੁੱਝ ਹਨ। ਕਰਦੇ
ਕੁੱਝ ਹਨ। ਮੀਟ ਤੋਂ
ਵਰਜਿਤ ਕਰਦੇ ਹਨ। ਆਪ
ਹੱਡੀਆਂ ਖ਼ੂਨ ਕੱਚਾ ਪੱਕਾ ਸਾਰਾ ਚੂਸਦੇ ਹਨ। ਕਹਿੰਦੇ
ਹਨ,” ਝਟਕਾਂ
ਗੁਰੂ ਜੀ ਮੁਤਾਬਿਕ ਖਾ ਸਕਦੇ ਹਾਂ। “ ਜੋ ਗੁਰੂ ਦੀ ਗੱਲ ਨਾਂ ਮੰਨੇ। ਉਸ ਨੂੰ ਕੀ ਕਹਿੰਦੇ ਹਨ?
ਮਹਾਪ੍ਰਸ਼ਾਦ
ਇਨ੍ਹਾਂ ਦੀ ਭਾਸ਼ਾ ਵਿੱਚ ਮੀਟ ਨੂੰ ਕਹਿੰਦੇ ਹਨ। ਹੋਰਾਂ ਮੰਦਰਾਂ ਵਾਲੇ ਪੰਡਤਾਂ ਵਾਂਗ ਪਸ਼ੂਆਂ ਦੀ ਬਲੀ ਗ਼ਰੀਬਾਂ, ਕਮਜ਼ੋਰਾਂ, ਨਿਹੱਥਿਆਂ ਦੀ ਬਲੀ ਇਹ ਲੈਂਦੇ ਹਨ। ਗਿਆਨੀ ਬੱਕਰੇ ਨੂੰ ਜਾਨੋਂ ਮਾਰਦੇ, ਹੋਲੇ ਮਹੱਲੇ ਤੇ ਸਾਰਾ ਜੱਗ ਦੇਖਦਾ ਹੈ। ਅੰਦਰ ਖਾਤੇ ਵੀ ਹਰ ਰੋਜ਼ ਇਹੀ ਕਰਦੇ ਹਨ। ਬੱਕਰੇ, ਸੂਰ, ਤਿੱਤਰ, ਮੁਰਗ਼ੇ ਖਾਂਦੇ ਹਨ। ਬੱਕਰੇ ਝਟਕਾਉਂਦੇ ਹੋਏ, ਹਜ਼ੂਰ ਸਾਹਿਬ ਦੀਆਂ ਝਲਕੀਆਂ ਜੂਟਿਊਬ ਮੀਡੀਏ ਵਿੱਚ
ਲੱਗੀਆਂ ਹੋਈਆਂ ਹਨ। ਸਾਰੀ
ਦੁਨੀਆ ਬਣਈਆਂ ਮੂਵੀਆਂ ਦੇਖ ਰਹੀ ਹੈ। ਭਰੇ
ਬਾਜ਼ਾਰ ਵਿੱਚ ਜਨਤਾ ਦੇ ਸਾਹਮਣੇ ਬੱਕਰੇ ਝਟਕਾਉਂਦੇ ਹਨ। ਉਸ ਕਿਸੇ ਦੇਸ਼ ਕੈਨੇਡਾ.ਅਮਰੀਕਾ ਵਿੱਚ ਜਾਨਵਰ ਨੂੰ ਐਸੇ ਝਟਕੇ ਨਾਲ ਮਾਰਨ ਦੀ ਜੇਲ
ਹੁੰਦੀ ਹੈ। ਆਪੇ
ਰੀਸਰਚ ਕਰਕੇ ਦੇਖ ਲਿਉ ਜਾਨਵਰਾਂ ਪਸ਼ੂਆਂ ਨੂੰ ਜਾਨੋ ਮਾਰਨ ਦੀ ਕਿੰਨੀ ਸਜਾ ਮਿਲਣੀ ਚਾਹੀਦੀ ਹੈ?
ਭਾਰਤ ਸਰਕਾਰ ਸੁੱਤੀ ਹੋਈ ਹੈ। ਸਲਮਾਨ ਖ਼ਾਨ ਤੇ ਜੀਵ ਹੱਤਿਆ ਦਾ ਕੇਸ ਚੱਲ ਸਕਦਾ ਹੈ। ਤਾਂ
ਇਨ੍ਹਾਂ ਤੇ ਭਾਰਤ ਸਰਕਾਰ ਕਿਉਂ ਕੋਈ ਧਿਆਨ ਨਹੀਂ ਦਿੰਦੀ? ਜਿਹੜੇ ਧਰਮ ਦੀ ਓੜ ਥੱਲੇ ਬੱਕਰੇ ਕਤਲ ਕਰਦੇ
ਹਨ। ਮੀਡੀਏ ਵਿੱਚ ਸਬੂਤ ਪਏ ਹਨ। ਹੋਲੇ ਮਹੱਲੇ ਤੇ ਅਣਗਿਣਤ ਕਸਾਈ ਬੱਕਰੇ ਵੱਢਦੇ ਹਨ। ਸਰਕਾਰ ਨੇ ਇਹੋ
ਜਿਹਿਆਂ ਨੂੰ ਖੁੱਲ੍ਹਾਂ ਛੱਡਿਆ ਹੋਇਆ ਹੈ। ਆਏ ਤਾਂ ਹਰ ਬੰਦਾ ਧਰਮ ਦੀ ਓੜ ਥੱਲੇ ਬੰਦੇ ਦੀ ਵੀ ਬਲੀ
ਲੈ ਸਕਦਾ ਹੈ। ਉਹ ਧਰਮ ਹੀ ਕੀ ਹੈ? ਜੋ ਦਿਆ ਨਹੀਂ ਕਰਦਾ। ਜੀਵ ਹੱਤਿਆ ਕਰਾਉਂਦਾ ਹੈ।
www. how month years jail+killed+animal.com
www. how+much+jail+killed+animal.com
ਸੱਚ
ਖੰਡ
ਹਜ਼ੂਰ
ਸਾਹਿਬ
ਵਿੱਚ
ਇਹ
ਨੀਲੇ
ਚਿੱਟੇ
ਕੱਪੜੀਏ
ਮਾਡਰਨ
ਬਾਹਮਣ
ਲਹੂ
ਚੋਂਦੇ
ਬੱਕਰੇ
ਨੂੰ
ਹੱਥਾਂ
ਨਾਲ
ਚੁੱਕ
ਕੇ
ਸ੍ਰੀ
ਗੁਰੂ
ਗ੍ਰੰਥ
ਸਾਹਿਬ,
ਦਸਮ
ਗ੍ਰੰਥ
ਨੂੰ
ਤਿਲਕ
ਲਗਾਉਂਦੇ
ਹਨ। ਕੀ ਸਿੱਖ ਤਿਲਕ ਲਾਉਂਦੇ ਹਨ? ਸਿੱਖ ਪਿਆਰਿਉ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ। ਆਸਾ ਦੀ ਵਾਰ ਤਾਂ ਪਿੰਡਾਂ ਦੇ ਗੁਰਦੁਆਰਿਆਂ
ਵਿੱਚ
ਸੰਗਰਾਦ
ਵਾਲੇ
ਦਿਨ
ਹੀ
ਪੜ੍ਹੀ
ਜਾਂਦੀ
ਹੈ। ਜੇ ਆਸਾ ਦੀ ਵਾਰ ਤੇ ਹੋਰ ਬਾਣੀ ਗ੍ਰੰਥੀ ਪੜ੍ਹਨਗੇ। ਗ੍ਰੰਥੀਆਂ ਦੀ ਛੁੱਟੀ ਹੋ ਜਾਵੇਗੀ। ਲੋਕ ਜਾਗ ਜਾਣਗੇ। ਚਾਰ ਲਾਈਨਾਂ ਪੰਗਤੀਆਂ ਦੇ ਅਰਥ ਕਰਦੇ ਹਾਂ। ਹਿੰਮਤ ਕਰਕੇ ਪੰਜ ਮਿੰਟ ਕੱਢ ਕੇ ਪੜ੍ਹਨੇ ਹਨ। ਗੁਰਬਾਣੀ ਨੇ ਜੋ ਕਿਹਾ ਹੈ। ਉਸ ਦਾ ਅਸਰ ਕਰਨਾ ਹੈ। ਪਹਿਲੀ ਪੰਗਤੀ ਬਾਣੀ ਦੀ ਹੈ। ਨਾਲ ਹੀ ਅਰਥ ਹਨ। ਸਲੋਕ ਮਃ ੧ ॥ ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਗਊ ਤੇ ਬ੍ਰਾਹਮਣ ਨੂੰ ਦਰਿਆ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ ਤੂੰ ਇਹ ਨਹੀਂ ਸੋਚਦਾ ਕਿ ਉਸ ਗਊ ਦੇ ਗੋਹੇ ਨਾਲ ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂਤਰਿਆ ਨਹੀਂ ਜਾ ਸਕਦਾ। ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਧੋਤੀ ਪਹਿਨਦਾ ਹੈਂ, ਟਿੱਕਾ ਮੱਥੇ ਤੇ ਲਗਾਉਂਦਾ ਹੈਂ, ਮਾਲਾ ਫੇਰਦਾ ਹੈਂ। ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ। ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਅੰਦਰ ਬੈਠ ਕੇ ਤੁਰਕ ਹਾਕਮਾਂ ਤੋਂ ਚੋਰੀ ਚੋਰੀ ਪੂਜਾ ਕਰਦਾ ਹੈਂ, ਬਾਹਰ ਮੁਸਲਮਾਨਾਂ
ਨੂੰ ਵਿਖਾਲਣ ਵਾਸਤੇ ਕੁਰਾਨ ਪੜ੍ਹਦਾ ਹੈਂ, ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ। ਛੋਡੀਲੇ ਪਾਖੰਡਾ ॥ ਇਹ ਪਾਖੰਡ ਤੂੰ ਛੱਡ ਦੇ। ਨਾਮਿ ਲਇਐ ਜਾਹਿ ਤਰੰਦਾ ॥੧॥ ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ ਸੰਸਾਰ-ਸਮੁੰਦਰ ਤੋਂ ਤਰੇਂਗਾ।1।{ਪੰਨਾ 471}
ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਕਾਜ਼ੀ ਤੇ ਮੁਸਲਮਾਨ ਹਾਕਮ ਹਨ ਤਾਂ
ਵੱਢੀ-ਖ਼ੋਰੇ, ਪਰ ਨਮਾਜ਼ਾਂ ਪੜ੍ਹਦੇ ਹਨ । ਛੁਰੀ ਵਗਾਇਨਿ ਤਿਨ ਗਲਿ ਤਾਗ ॥ ਛੁਰੀ ਚਲਾਂਦੇ ਹਨ, ਉਹਨਾਂ ਦੇ ਗਲ ਵਿਚ ਜਨੇਊ
ਹਨ। ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਜ਼ਾਲਮ ਖੱਤ੍ਰੀਆਂ ਦੇ ਘਰ ਵਿਚ ਬ੍ਰਾਹਮਣ ਜਾ
ਕੇ ਸੰਖ ਵਜਾਂਦੇ ਹਨ। ਉਨ੍ਹ੍ਹਾ ਭਿ ਆਵਹਿ ਓਈ ਸਾਦ ॥ ਉਨ੍ਹਾਂ ਬ੍ਰਾਹਮਣਾਂ ਨੂੰ ਉਨ੍ਹਾਂ ਹੀ
ਪਦਾਰਥਾਂ ਦੇ ਸੁਆਦ ਆਉਂਦੇ ਹਨ। ਕੂੜੀ
ਰਾਸਿ ਕੂੜਾ ਵਾਪਾਰੁ ॥ ਬ੍ਰਾਹਮਣ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ
ਹਨ, ਇਹਨਾਂ ਲੋਕਾਂ ਦੀ ਇਹ ਝੂਠੀ ਪੂੰਜੀ ਹੈ। ਕੂੜੁ ਬੋਲਿ ਕਰਹਿ ਆਹਾਰੁ ॥ ਝੂਠਾ ਵਪਾਰ ਕਰਕੇ ਝੂਠ ਬੋਲ ਬੋਲ ਕੇ ਰੋਜ਼ੀ
ਕਮਾਂਦੇ ਹਨ। ਸਰਮ ਧਰਮ ਕਾ ਡੇਰਾ ਦੂਰਿ ॥ ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ ਇਹ
ਲੋਕ ਨਾ ਆਪਣੀ ਸ਼ਰਮ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। ਨਾਨਕ ਕੂੜੁ ਰਹਿਆ ਭਰਪੂਰਿ ॥ ਗ੍ਰੰਥ ਸਾਹਿਬ ਵਿੱਚ ਆਸਦੀ ਵਾਰ ਗੁਰੂ ਨਾਨਕ ਦੇਵ ਜੀ ਲਿਖਦੇ ਹਨ। ਸਭ ਥਾਈਂ ਝੂਠ ਹੀ ਪ੍ਰਧਾਨ ਹੋ ਰਿਹਾ ਹੈ। ਮਥੈ ਟਿਕਾ ਤੇੜਿ ਧੋਤੀ ਕਖਾਈ ॥ ਖੱਤ੍ਰੀ ਮੱਥੇ ਉੱਤੇ ਟਿੱਕਾ ਲਗਾਉਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ
ਹਨ।
ਹਥਿ ਛੁਰੀ ਜਗਤ ਕਾਸਾਈ ॥ ਹੱਥ ਵਿਚ ਛੁਰੀ ਫੜੀ ਹੋਈ ਹੈ। ਵੱਸ ਲਗਦਿਆਂ ਜੀਵ ਉੱਤੇ ਜ਼ੁਲਮ ਕਰਦੇ ਹਨ। ਸਿੱਖ ਕਛਹਿਰਿਆਂ ਚੋਲਿਆਂ ਵਾਲੇ ਕਸਾਈ ਵੀ ਹਨ। ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਨੀਲੇ ਰੰਗ ਦੇ ਕੱਪੜੇ ਪਾ ਕੇ ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ। ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਜਿਨ੍ਹਾਂ ਨੂੰ ਮਲੇਛ ਆਖਦੇ ਹਨ, ਉਨ੍ਹਾਂ ਪਾਸੋਂ ਰੋਜ਼ੀ ਲੈਂਦੇ ਹਨ, ਪੁਰਾਣ ਨੂੰ ਪੂਜਦੇ ਹਨ। ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ
ਤੁਰ ਰਹੇ ਹਾਂ। ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਖ਼ੁਰਾਕ ਇੰਨਾਂ ਦੀ ਉਹ ਬੱਕਰਾ ਹੈ ਜੋ ਕਲਮਾ
ਪੜ੍ਹ ਕੇ ਹਲਾਲ ਕੀਤਾ ਹੋਇਆ ਹੈ। ਜੋ
ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ। ਚਉਕੇ ਉਪਰਿ ਕਿਸੈ ਨ ਜਾਣਾ ॥ ਆਖਦੇ ਹਨ ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ
ਨਾ ਆਵੇ। ਦੇ ਕੈ ਚਉਕਾ ਕਢੀ ਕਾਰ ॥ ਚੌਕਾ ਬਣਾ ਕੇ ਦੁਆਲੇ ਲਕੀਰਾਂ ਕੱਢਦੇ ਹਨ। ਉਪਰਿ ਆਇ ਬੈਠੇ ਕੂੜਿਆਰ ॥ ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ
ਝੂਠੇ ਹਨ। ਮਤੁ ਭਿਟੈ ਵੇ ਮਤੁ ਭਿਟੈ ॥ ਹੋਰਨਾਂ ਨੂੰ ਆਖਦੇ ਹਨ ਸਾਡੇ ਚੌਕੇ ਦੇ ਨੇੜੇ ਨਾ ਆਉਣਾ ਕਿਤੇ ਚੌਕਾ
ਭਿੱਟਿਆ ਨਾਹ ਜਾਏ। ਇਹੁ ਅੰਨੁ ਅਸਾਡਾ ਫਿਟੈ ॥ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ। ਤਨਿ ਫਿਟੈ ਫੇੜ ਕਰੇਨਿ ॥ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕੰਮ
ਕਰਦੇ ਹਨ। ਮਨਿ ਜੂਠੈ ਚੁਲੀ ਭਰੇਨਿ ॥ ਜੂਠੇ ਮਨ ਨਾਲ ਚੁਲੀਆਂ ਕਰਦੇ ਹਨ। ਕਹੁ ਨਾਨਕ ਸਚੁ ਧਿਆਈਐ ॥ ਸ੍ਰੀ ਗੁਰੂ
ਨਾਨਕ
ਦੇਵ ਜੀ ਲਿਖਦੇ ਦੇਵ ਜੀ ਹਨ। ਪ੍ਰਭੂ
ਨੂੰ ਧਿਆਉਣਾ ਚਾਹੀਦਾ ਹੈ। ਸੁਚਿ
ਹੋਵੈ ਤਾ ਸਚੁ ਪਾਈਐ ॥੨॥
ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ।2। {ਪੰਨਾ 471-472}
ਆਪਣੇ
ਮੱਥੇ ਤੇ ਮਰੇ ਬੱਕਰੇ ਦਾ ਤਿਲਕ ਕਿਉਂ ਨਹੀਂ ਲਾਉਂਦੇ? ਇਕੱਲਾ ਜੀਭ ਦਾ ਸੁਆਦ ਹੀ ਕਿਉਂ ਲੈਂਦੇ ਹਨ? ਝਟਕਾਏ ਹੋਏ, ਬੱਕਰੇ ਨੂੰ ਨਹਿੰਗ ਨਿਸ਼ਾਨ ਸਾਹਿਬ ਨੂੰ ਲਾਉਂਦੇ ਹਨ। ਗੁਰਦੁਆਰੇ ਵਿੱਚ ਕਿਸੇ ਨੂੰ ਨੰਗੇ ਸਿਰ ਜਾਣ ਨਹੀਂ
ਦਿੰਦੇ। ਖੂਨੋਂ
ਖੂਨ ਮਰੇ ਹੋਏ ਕੱਟੇ ਬੱਕਰੇ ਦੇ ਸਿਰ ਨੂੰ ਗੁਰੂ ਗ੍ਰੰਥ ਸਾਹਿਬ ਕੋਲੇ ਲਿਜਾਂਦੇ ਹਨ। ਉੱਥੇ ਪਈਆਂ ਹੋਰਾਂ ਕਿਰਪਾਨਾਂ ਨੂੰ ਲਾਉਂਦੇ ਹਨ। ਕਿਰਪਾਨ ਨਾਲ ਜੀ ਤਾਂ ਵੱਡਿਆਂ ਹੈ। ਹੋਰ ਕਿਰਪਾਨਾਂ ਬਰਛਿਆਂ ਤੇ ਲਹੂ ਲਾਉਣ ਦਾ ਕੀ ਮਤਲਬ
ਹੈ?
ਘਰ ਵਿੱਚ ਮਰੀ ਚੂਹੀ ਵੀ ਦਿਸ ਜਾਵੇ, ਅਸੀਂ ਥੂ ਥੂ ਕਰਦੇ ਹਾਂ ਨੇੜੇ ਨਹੀਂ ਲੱਗਦੇ। ਕੋਈ ਚੁੱਕ ਕੇ ਬਾਹਰ ਨਹੀਂ ਸਿੱਟਣਾ ਚਾਹੁੰਦਾ। ਜਿਸ ਕਿਸੇ ਇਨਸਾਨ, ਬੱਚੇ ਨੇ ਜੀਵ ਹੱਤਿਆ ਹੁੰਦੀ ਨਹੀਂ ਦੇਖੀ। ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ, ਉਹ ਤਾਂ ਅੰਦਰ ਤੱਕ ਕੰਬ ਜਾਂਦਾ ਹੈ। ਜਦੋਂ ਇਹੋ ਜਿਹੇ ਬੱਕਰੇ ਦਾ ਸਿਰ ਧੜ ਨਾਲੋਂ ਅਲੱਗ
ਕਰ ਸਕਦੇ ਹਨ। ਬੰਦੇ ਤੇ
ਬੱਕਰੇ ਵਿੱਚ ਕੀ ਫ਼ਰਕ ਹੈ। ਉੱਤੋਂ
ਦੀ ਗਾਤਰੇ ਤੇੜ ਵੱਡਾ ਕਛਹਿਰਾ ਬਗੈਰ ਪੰਜਾਮੇ ਤੋਂ ਨੰਗੀਆਂ ਲੱਤਾਂ ਹੱਥ ਵਿੱਚ ਲਿਸ਼ਕਦੀ ਵੱਡੀ
ਕਿਰਪਾਨ,
ਕਸਾਈ ਤੋਂ ਕਿਸ ਪਾਸੇ ਤੋਂ ਘੱਟ ਹਨ। ਮੈਂ ਆਪ ਅੰਮ੍ਰਿਤਧਾਰੀ ਹਾਂ। ਪਰ ਮੈਨੂੰ ਇਹੋ ਜਿਹੇ ਬਣੇ ਕਛਹਿਰੇ ਵਾਲੇ ਪੰਜਾਮੇ
ਤੋਂ ਬਗੈਰ ਨੰਗੀਆਂ ਲੱਤਾਂ ਵਾਲੇ ਨਿਹੰਗਾਂ ਤੋਂ ਡਰ ਆਉਂਦਾ ਹੈ। ਇੱਕ 80 ਕੁ ਸਾਲਾਂ ਦਾ ਗਿਆਨੀ ਸਾਡੇ ਬੁਜ਼ਰਗ ਦਾ ਦੋਸਤ ਹੈ। ਉਪਰ ਦੀ ਗਾਤਰਾ ਪਾਉਂਦਾ ਹੈ। ਬਗੈਰ ਪੰਜਾਮੇ ਕਛਹਿਰੇ ਨਾਲ ਹੀ ਗਾਰਡਨ ਜਾਰਡ ਵਿੱਚ
ਫਿਰਦਾ ਹੁੰਦਾ ਹੈ। ਤੇਰੀ
ਮਾਂ ਤੇਰੀ ਭੈਣ ਦੀ ਲੰਬੀ ਚੌੜੀ ਗਾਲ਼ ਕੱਢ ਕੇ ਹਰ ਗੱਲ ਕਰਦਾ ਹੈ। ਦੋ ਗਿੱਠ ਦੀ ਦਾੜ੍ਹੀ ਵਾਲੇ ਮੂੰਹੋਂ ਗਾਲ਼ ਸੁਣਨ ਵਾਲੇ ਨੂੰ ਸ਼ਰਮ ਆਉਂਦੀ ਹੈ। ਆਮ ਲੋਕ ਨੂੰ ਚੱਕਰਾਂ ਵਿੱਚ ਪਾ ਕੇ ਰੱਖਦੇ ਹਨ। ਇਨ੍ਹਾਂ ਦੇ ਪਖੰਡ ਦੇਖ ਕੇ ਕੌਮ ਵੱਧ ਫੁੱਲ ਨਹੀਂ
ਰਹੀ। ਨਵੀਂ
ਪੀੜ੍ਹੀ ਦੇ ਬੱਚੇ ਸਿੱਖ ਧਰਮ ਤੋਂ ਦੂਰ ਜਾ ਰਹੇ ਹਨ। ਲੋਕਾਂ ਨੂੰ ਬਰਜਤ ਕਰਦੇ ਹਨ। ਆਡਾਂ, ਮੀਟ ਨਹੀਂ
ਖਾਣਾਂ, ਇੱਕ ਤੋਂ
ਵੱਧ ਸਰੀਰ ਨਾਲ ਸਰੀਰਕ ਸਬੰਧ ਨਹੀਂ ਕਰਨਾ। ਕਿਸੇ ਦਾ
ਰੂਪ ਨਹੀਂ ਤੱਕਣਾ। ਆਪ ਸਾਰਾ
ਕੁੱਝ ਹਜ਼ਮ ਕਰੀ ਜਾਂਦੇ ਹਨ। ਇਸੇ
ਕਾਸੇ ਬਜਰ ਕੁਰਹਿਤ ਦੀਆਂ ਮੀਡੀਆ ਖ਼ਬਰਾਂ ਵੱਧ ਲਾਉਂਦਾ ਹੈ। ਬੱਕਰੇ ਦਬੋਚਣ ਵਾਂਗ ਔਰਤ ਤੇ ਵੀ ਇਹ ਝਪਟ ਮਾਰਦੇ ਹਨ। ਇਹ ਵਿਹਲੇ ਹੱਟੇ ਕੱਟੇ ਨੀਲੀਆਂ ਪੱਗਾਂ ਵਾਲੇ ਪਲਦੇ ਹੀ ਜੰਨਤਾਂ ਦੇ ਪਰਾਏ
ਮਾਲ ਤੇ ਹਨ। ਗੁਰੂ
ਦੀਆਂ ਲਾਡਲੀਆਂ ਫ਼ੌਜਾਂ ਕਹਾਉਣ ਵਾਲੇ ਹੋਲੇ ਮਹੱਲੇ ਤੇ ਜਦੋਂ ਥਾਂ ਥਾਂ ਪਿੰਡਾ ਵਿਚੋਂ ਘੋੜਿਆਂ ਵਗ਼ੈਰਾ ਤੇ ਕੀਰਤਨ ਪੁਰ
ਜਾਂਦੇ ਹਨ। ਕਿਸਾਨਾਂ
ਦੀਆਂ ਫ਼ਸਲਾਂ ਦੀ ਤਬਾਹੀ ਕਰਦੇ ਜਾਂਦੇ ਹਨ। ਘੋੜੇ ਤੇ
ਆਪ ਚਾਰਾਂ,
ਸਬਜ਼ੀਆਂ ਫਰੂਟ ਖਾਂਦੇ ਤੇ ਉਜਾੜਾਂ
ਵੱਧ ਕਰਦੇ ਹਨ। ਹੋਰ ਵੀ
ਲੁੱਟਾਂ ਮਾਰਾਂ ਕਰਦੇ ਹਨ। ਇੱਕ ਇਨ੍ਹਾਂ ਦਾ ਵੱਡਾ, ਕਾਤਲ, ਬਲਾਤਕਾਰੀ ਜੇਲ ਦੀਆਂ ਸੀਖਾਂ ਪਿੱਛੇ ਸੀ। ਮਾਂ ਦੇ ਲਾਲਾਂ ਨੇ ਅੱਹ ਲਾ ਕੇ ਭਵਜਲ ਤਾਰ ਦਿੱਤਾ।
ਮੇਰਾ ਪਤੀ
ਮੇਰੀ ਸੱਸ ਮਾਂ ਨੂੰ ਉਸ ਦੇ ਵਿਆਹ ਦੇ 17 ਸਾਲ ਬਾਅਦ ਹੋਇਆ ਸੀ। ਪਹਿਲੀਆਂ
ਕੁੜੀਆਂ ਸਨ। ਭਾਵੇਂ
ਆਪ ਪਟਨੇ ਰਹਿੰਦੇ ਸਨ। ਸੱਸ ਨੇ
ਸੁੱਖਿਆ ਸੀ। ਮੁੰਡਾ
ਹੋਇਆ,
ਹਜ਼ੂਰ ਸਾਹਿਬ ਪੱਗ ਬੰਨਾਂ ਕੇ
ਲਿਆਵਾਂਗੇ। ਉਸ ਦੇ ਹੋਏ ਤੋਂ ਪੱਗ ਬੰਨਾ ਕੇ ਲਿਆਂਦੀ ਸੀ। ਇਹ ਕਹਾਣੀ ਬੀਜੀ ਨੇ ਆਪਣੇ ਪੋਤੇ ਨੂੰ ਦੱਸੀ। ਪੱਗ ਬੰਨ੍ਹਣ ਦਾ ਮੇਰੇ ਬੇਟੇ ਦੇ ਮਨ ਵਿੱਚ ਵੀ ਚਾਅ
ਪੈਦਾ ਹੋਇਆ। ਜਨਵਰੀ 2003 ਵਿੱਚ ਮੈਂ ਆਪਣੇ ਪਤੀ,
ਪੁੱਤਰ, ਧੀ ਨਾਲ ਹਜ਼ੂਰ ਸਾਹਿਬ ਗਈ ਸੀ। ਹਜ਼ੂਰ ਸਾਹਿਬ ਸੱਚ ਖੰਡ ਦੀ ਗਲੀ ਵਿਚੋਂ ਅਸੀਂ ਦੁਕਾਨ ਤੋਂ ਪੱਗ ਤੇ ਰੁਮਾਲਾਂ ਖ਼ਰੀਦਿਆ। ਦੁਕਾਨਦਾਰ
ਕਹਿਣ ਲੱਗਾ,” ਲੋਕੀਂ ਰੁਮਾਲੇ ਨਾਲ ਹਜ਼ੂਰ ਸਾਹਿਬ ਸੱਚ ਖੰਡ ਦੇ ਸਿੰਘ ਸਾਹਿਬਾਨ ਲਈ ਚੋਲ਼ਾ ਵੀ ਚੜ੍ਹਾਉਂਦੇ
ਹਨ। ਇਹ ਰਾਤ ਨੂੰ ਉੱਥੇ ਦੇ ਆਉਣਾ। ਰਾਤ ਨੂੰ ਗਿਆਰਾਂ ਵਜੇ ਤੱਕ ਸੰਗਤ ਤੋਂ ਮੱਥਾ ਟਕਾਉਂਦੇ ਹਨ। “ ਅਸੀਂ ਵੀ ਕਿਉਂ
ਪਿੱਛੇ ਰਹਿੰਦੇ? ਅਸੀਂ ਪੱਗ
ਤੇ ਰੁਮਾਲੇ ਤੋਂ ਦਸ ਗੁਣਾਂ ਜ਼ਿਆਦਾ ਪੈਸਿਆਂ ਦਾ ਚੋਲ਼ਾ ਖ਼ਰੀਦ ਲਿਆ। ਬਾਜ਼ਾਰ ਵਿਚੋਂ ਜਿੱਥੋਂ ਦੀ ਬਾਹਰ
ਵਾਲੀ ਡਿਉੜੀ ਵਿਚੋਂ ਅੰਦਰ ਵੜਦੇ ਹਾਂ। ਉਸ ਦੇ ਉੱਪਰ ਚੁਬਾਰੇ ਵਿੱਚ ਬਿਲਕੁਲ ਸੱਚ ਖੰਡ ਦੇ ਸਾਹਮਣੇ
ਵੱਡੇ ਗੇਟ ਦੇ ਉਪਰ ਸਿੰਘ ਸਾਹਿਬਾਨ ਮੱਥਾ ਟਿਕਾਂ ਰਿਹਾ ਸੀ। ਗਿਆਰਾਂ ਵਜੇ ਤੱਕ ਵੱਡੇ ਸਿੰਘ ਸਾਹਿਬਾਨ
ਦੇ ਦਰਸ਼ਨ ਕਰਨ ਦੀ ਵਾਰੀ ਨਹੀਂ ਆਈ। ਸੇਵਾਦਾਰ ਨੇ ਸਾਡੇ ਕੋਲੋਂ ਤੇ ਹੋਰਾਂ ਕੋਲੋਂ ਚੋਲ਼ਾ ਤੇ ਮਾਇਆ ਭੇਟਾ ਫੜ ਲਈ। ਅੱਧੀ ਰਾਤੋਂ ਸਵੇਰੇ 2
ਵਜੇ ਅਸੀਂ ਬੱਚਿਆਂ ਸਮੇਤ ਸੱਚ ਖੰਡ ਪਹੁੰਚ ਗਏ। ਸਿੰਘ ਸਾਹਿਬਾਨ 35 ਕੁ ਸਾਲ ਦਾ ਪੂਰੀ ਸਪੀਡ ਨਾਲ ਚੁਬਾਰੇ
ਵੱਲੋਂ ਸੱਚ ਖੰਡ ਵੱਲ ਭੱਜਿਆ ਜਾ ਰਿਹਾ ਸੀ। ਕਿਸੇ ਨੇ ਵਿਚੋਂ ਹੀ ਕਿਹਾ, “ ਬੂੜੀਆਂ ਪੈਰ ਨਾ ਛੂਹ ਲੈਣ, ਫਿਰ ਦੁਆਰਾ ਨਹਾਉਣਾ ਪਵੇਗਾ। ਤਾਂ ਭੱਜਿਆ ਜਾਂਦਾ ਹੈ। “ ਰਾਤ ਬੂੜੀਆਂ ਹੀ ਤਾਂ ਉੱਪਰ ਚੁਬਾਰੇ ਵਿੱਚ ਸਭ ਤੋਂ
ਵੱਧ ਗਈਆਂ ਸਨ। ਬੰਦ ਕਮਰੇ ਵਿੱਚ ਇਕੱਲੀ-ਇਕੱਲੀ ਔਰਤ ਸੱਦ ਕੇ ਕੀ ਕਰਦਾ ਸੀ? ਅਰਦਾਸ ਤੋਂ ਪਹਿਲਾਂ ਉਸ
ਨਾਲ ਮੂਹਰਲੇ ਸਿੰਘ ਨੇ ਮੇਰੇ ਬੇਟੇ ਦੇ ਪੱਗ ਬੰਨ੍ਹਾਉਣ ਦੀ ਇਛਾ ਦੱਸੀ। ਵੱਡੇ ਸਿੰਘ ਸਾਹਿਬਾਨ ਨੇ ਕਿਹਾ, “ ਮੈਂ ਰੋਡਿਆਂ ਦੇ ਪੱਗ ਨਹੀਂ ਬੰਨ੍ਹਦਾ। “ ਰਾਤ ਜਦੋਂ ਚੋਲ਼ਾ ਤੇ ਕੈਨੇਡੀਅਨ ਡਾਲਰ ਫੜੇ ਸੀ। ਉਦੋਂ
ਤਾਂ ਇਸ ਪਖੰਡੀ ਨੂੰ ਰੋਡੇ ਬੰਦੇ ਨਹੀਂ ਦਿਸੇ ਸਨ। ਇਹ ਵੱਡਾ ਸਿੰਘ ਸਾਹਿਬਾਨ ਅਰਦਾਸ ਹੀ ਕਰਨ ਆਇਆ ਸੀ।
ਉਦੋਂ ਹੀ ਮੁੜ ਗਿਆ। ਹੋਰ ਗਿਆਨੀ ਨੇ ਪੱਗ ਬੰਨ੍ਹ ਦਿੱਤੀ। ਮੇਰਾ ਬੇਟਾ ਅੱਜ ਵੀ ਮੈਨੂੰ ਪੁੱਛਦਾ ਹੈ, “ ਕੀ ਇਹ ਗਿਆਨੀ ਲੰਬੇ ਕੇਸ ਤੇ ਪੱਗ ਸਣੇ ਜੰਮਦੇ ਹਨ? “
Comments
Post a Comment