ਭਾਗ 12 ਕੀ ਸਿੱਖਾਂ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ? ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder _7@hotmail.com
ਆਪਣੀ ਇੱਜ਼ਤ ਕਰਾਉਣੀ ਔਰਤ ਹੱਥ ਹੈ। ਔਰਤ ਅਜੇ ਆਪਣੇ ਹੱਕ ਮੰਗਣ ਜੋਗੀ ਨਹੀਂ ਹੋਈ ਹੈ। ਇਸ ਨੂੰ ਮਰਦ ਦੇ ਥੱਲੇ ਲੱਗ ਕੇ ਰਹਿਣ ਵਿੱਚ ਸੁਆਦ ਆਉਣ ਲੱਗ ਗਿਆ ਹੈ। ਔਰਤ ਕਦੋਂ ਜਾਗੇਗੀ? ਔਰਤ ਕਦੋਂ ਤੱਕ ਆਪਣੀ ਬੇਇੱਜ਼ਤੀ ਸਹੇਗੀ? ਔਰਤ ਕਦੋਂ ਆਵਾਜ਼ ਖੋਲੇਗੀ? ਮਰਦ ਔਰਤ ਵਿਚੋਂ ਹੀ ਜੰਮ ਕੇ ਇਸ ਨੂੰ ਗ਼ੁਲਾਮ ਬਣਾਂ ਰਹੇ ਹਨ। ਆਖ਼ਰ ਪੈਦਾ ਤਾਂ ਔਰਤ ਨੇ ਹੀ ਕੀਤੇ ਹਨ। ਕਹਾਵਤ ਹੈ ਜੇ ਠਾਣੇਦਾਰ ਬਣਿਆਂ, ਪਹਿਲਾਂ ਮਾਂ ਨੂੰ ਹੀ ਘੋਟਣਾ ਲਵਾਂਗਾ। ਹੋਰ ਤਾਂ ਕੋਈ ਛੇਤੀ ਹੱਥ ਨਹੀਂ ਲੱਗਣਾ। ਔਰਤ ਮਰਦ ਤੋਂ ਖੁੰਬ-ਠੱਪ ਕਰਾ ਕੇ ਅੰਦਰ ਵੜ ਜਾਂਦੀ ਹੈ। ਸਿੱਖ ਜਾਤ ਪੱਤਾ ਉੱਤੇ ਠੋਕ ਕੇ ਪਹਿਰਾ ਦੇ ਰਹੇ ਹਨ। ਬਹੁਤੇ ਆਮ ਹੀ ਕਹਿੰਦੇ ਹਨ, “ ਅਸੀਂ ਫਲਾਣੇ ਹੁੰਦੇ ਹਾਂ। ਬੜੇ ਅੜਬ ਹਾਂ। ਸਾਡੇ ਵਰਗਾ ਕੋਈ ਦੁਸ਼ਮਣ ਵੀ ਨਹੀਂ ਬਣ ਸਕਦਾ। ਜੇ ਮੈਂ ਇਹ ਨਾਂ ਕੀਤਾ ਮੇਰਾ ਨਾਮ ਵਟਾ ਦੇਣਾ। ਮੈਂ ਆਪਣੀ ਦਾੜ੍ਹੀ ਮਨਾ ਦਿਆਂਗਾ। ਬੰਦਾ ਮਾਰ ਕੇ ਖੱਪਾ ਦੀਏ। “ਵਾਕਿਆ ਕੋਈ ਸ਼ੱਕ ਨਹੀਂ ਹੈ। ਅਜੇ ਜਾਨਵਰ, ਪਸ਼ੂਆਂ ਤੋਂ ਊਨਾ ਖ਼ਤਰਾ ਨਹੀਂ ਜਿੰਨਾ ਬੰਦੇ ਤੋਂ ਹੈ। ਕਈ ਬੰਦੇ ਦੇਖਣ ਨੂੰ ਪਸ਼ੂ ਵਿਰਤੀ ਦੇ ਦੈਤ ਜਿਹੇ ਭੈ ਵਾਲੇ ਮੋਟੀ ਚਮੜੀ ਦੇ ਹੁੰਦੇ ਹਨ। ਉਨ੍ਹਾਂ ਵਿੱਚ ਕੋਈ ਲਚਕਤਾ, ਪਿਆਰ, ਨਿਮਰਤਾ ਨਹੀਂ ਹੁੰਦੀ। ਜਾਤਾਂ ਨੂੰ ਲੈ ਕੇ ਸਿੱਖਾਂ ਵਿੱਚ ਬਹੁਤ ਬਖੇੜਾ ਹੈ। ਹੋਰ ਧਰਮਾਂ ਵਿੱਚ ਨਹੀਂ ਹੈ। ਹਰੀਜਨ, ਤਰਖਾਣ, ਜੱਟ ਸਿੱਖਾਂ ਨੇ ਆਪਣੀ ਅਲੱਗ ਜਾਤ ਆਪ ਸਵੀਕਾਰ ਕਰਕੇ, ਅਲੱਗ ਗੁਰਦੁਆਰੇ ਸਾਹਿਬ ਬਣਾਂ ਲਏ ਹਨ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਲੱਗ-ਅਲੱਗ ਕਿੱਤਿਆਂ ਵਾਲਿਆਂ ਦੀ ਬਾਣੀ ਇੱਕ ਜੋਤ ਹੋਣ ਕਰਕੇ, ਬਾਬੇ ਨਾਨਕ ਦੀ ਬਾਣੀ ਦੇ ਬਰਾਬਰ ਲਿਖੀ ਗਈ ਹੈ। ਕਿਸੇ ਹੋਰ ਧਰਮ ਵਿੱਚ ਦੂਜੇ ਲੋਕਾਂ ਦੇ ਅਲੱਗ-ਅਲੱਗ ਚਰਚ ਨਹੀਂ ਹੋਏ। ਨਾਂ ਹੀ ਹਿੰਦੂਆਂ ਦਾ ਨੀਚ ਜਾਤ ਲਈ ਅਲੱਗ ਮੰਦਰ ਬਣਿਆ ਹੈ। ਬੰਦਿਆ ਦੀ ਜਾਤ ਵਾਂਗ ਔਰਤ ਨੂੰ ਵੀ ਸਿੱਖ ਮਰਦ ਨੀਚ ਜਾਤ ਸਮਝਦੇ ਹਨ। ਬਰਾਬਰ ਦਾ ਦਰਜਾ ਨਹੀਂ ਦਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਮੱਥੇ ਟੇਕਦੇ ਹਨ। ਉਸ ਵਿੱਚ ਲਿਖੇ ਇਸ ਸ਼ਬਦ ਦੀ ਬਾਰ-ਬਾਰ ਤੌਹੀਨ ਕਰਦੇ ਹਨ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਉਸ ਨੂੰ ਮਾੜਾ ਕਿਉਂ ਕਿਵੇਂ ਆਖੀਏ? ਜੋ ਰਾਜਿਆਂ ਨੂੰ ਜਨਮ ਦਿੰਦੀ ਹੈ। ਕੀ ਸਿੱਖਾਂ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ? ਜੇ ਔਰਤਾਂ ਸਿੱਖ ਧਰਮ ਵਿੱਚ ਬਰਾਬਰ ਹਨ। ਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ? ਇਸ ਦਾ ਸਹੀ ਮਤਲਬ ਇਹੀ ਹੈ। ਸਿੰਘ ਸਾਹਿਬਾਨ ਬਿਲਕੁਲ ਨਹੀਂ ਚਾਹੁੰਦੇ। ਬੀਬੀਆਂ ਸ੍ਰੀ ਗੁਰੂ ਗ੍ਰੰਥੀ ਸਾਹਿਬ ਨੂੰ ਪੜ੍ਹਨ. ਕੀਰਤਨ ਕਰਨ। ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਕੀਤਾ ਜਾਂਦਾ ਹੈ। ਔਰਤਾਂ ਕੀਰਤਨ ਨਹੀਂ ਕਰ ਸਕਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਲਿਖਿਆ ਹੈ? ਜੇ ਨਹੀਂ ਲਿਖਿਆ, ਬੀਬੀਆਂ ਨੂੰ ਕੀਰਤਨ ਕਰਨ ਤੋਂ ਹਟਾਉਣ ਵਾਲੇ ਸਿੰਘ ਸਾਹਿਬਾਨ ਹੁੰਦੇ ਕੌਣ ਹਨ? ਇਸ ਦਾ ਮਤਲਬ ਗੁਰੂਆਂ ਨੂੰ ਇਹ ਟਿੱਚ ਨਹੀਂ ਸਮਝਦੇ। ਇਹ ਆਪ ਰੱਬ ਹਨ। ਗੁਰਦੁਆਰੇ ਸਾਹਿਬ ਇੰਨਾ ਦੇ ਕਬਜੇ ਵਿੱਚ ਹਨ। ਜੋ ਇੰਨਾ ਦਾ ਹੁਕਮ ਹੈ। ਲੋਕਾਂ ਸੰਗਤ ਨੂੰ ਮੰਨਣਾ ਪਵੇਗਾ। ਸੰਗਤ ਕਹਿਣ ਨੂੰ ਹੈ। ਆਮ ਜਨਤਾ ਨੂੰ ਇਹ ਚਾਹੁਣ ਤਾਂ 1984 ਵਾਂਗ ਦੜਲ ਦੇਣ। ਆਪ ਰਾਜ ਕਰਨ। ਔਰਤਾਂ ਮਰਦਾ ਵਾਂਗ ਮਿੱਠੀ ਆਵਾਜ਼ ਵਿੱਚ ਕੀਰਤਨ ਕਰਨ ਲਈ ਬਾਣੀ ਪੜ੍ਹ ਸਕਦੀਆਂ ਹਨ। ਹਰਿਮੰਦਰ ਸਾਹਿਬ ਔਰਤਾਂ ਕੀਰਤਨ ਨਹੀਂ ਕਰ ਸਕਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਔਰਤ ਦੀ ਬਾਣੀ ਨਹੀਂ ਲਿਖੀ ਗਈ। ਇਸ ਦਾ ਮਤਲਬ ਕੋਈ ਔਰਤ ਗੁਰੂ ਨਹੀਂ ਹੈ। ਪਰ ਔਰਤ ਮਾਂ ਤੋਂ ਵੱਡਾ ਟੀਚਰ ਅਕਲ ਵਾਲਾ ਮਰਦ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਔਰਤ ਦੇ ਸਿਰ ‘ਤੇ ਨਹੀਂ ਰੱਖਿਆ ਜਾਂਦਾ। ਗੋਰੀਆਂ ਦੇ ਸਿਰ ‘ਤੇ ਜਰੂਰ ਧਰ ਕੇ ਮੂਵੀਆਂ ਜੂਟਿਊਬ ‘ਤੇ ਲਾ ਦਿੰਦੇ ਹਨ। ਦੇ ਸਿਰ ਬੀਬੀਆਂ ਨੂੰ ਗੁਰਦੁਆਰੇ ਸਾਹਿਬ ਦੀਆ ਕਮੇਟੀਆਂ ਵਿੱਚ ਕਿਉਂ ਰੱਖਦੇ ਹਨ? ਮਹਿਫ਼ਲ ਰੰਗੀਨ ਬਣਾਉਣ ਨੂੰ ਰੱਖਦੇ ਹੋਣੇ ਹਨ। ਸਿੱਖ ਧਰਮ ਵਿੱਚ ਹੀ ਮੁੰਡੇ ਜਮਾਉਣ ਦੀਆਂ ਅਰਦਾਸਾਂ ਦਾੜ੍ਹੀਆਂ ਵਾਲੇ ਮੂਰਖ ਕਰਦੇ ਹਨ। ਕੁੜੀਆਂ ਜੰਮਣ ਤੋਂ ਇਹ ਵੱਡੇ ਗ੍ਰੰਥੀ, ਗਿਆਨੀ ਢਾਡੀ ਅਰਦਾਸ ਕਰਕੇ ਇੱਟ ਲੱਗਾ ਦੇਣਗੇ। ਜੇ ਇਹ ਚਾਹੁਣ ਤਾਂ ਵੱਡੇ ਮਹਾਂਮੂਰਖ ਔਰਤਾਂ ਨੂੰ ਜੰਮਣ ਹੀ ਨਾ ਦੇਣ। ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਨਹੀਂ ਲੱਗਣ ਦਿੰਦੇ। ਕਹਿੰਦੇ ਹਨ, “ ਦਸਵੇਂ ਗੁਰੂ ਗੋਬਿੰਦ ਜੀ ਨੇ ਜਦੋਂ ਸਿਰ ਦੇਣ ਲਈ ਆਵਾਜ਼ ਮਾਰੀ ਸੀ। ਕੋਈ ਔਰਤ ਨਹੀਂ ਉੱਠੀ ਸੀ। ਪਰ ਪਾਣੀ ਵਿੱਚ ਪਤਾਸੇ ਪਾ ਕੇ ਪਾਣੀ ਨੂੰ ਮਿੱਠਾ ਅੰਮ੍ਰਿਤ ਕਰਨ ਵਾਲੀ ਤਾਂ ਔਰਤ ਹੀ ਸੀ। ਪਤਾਸੇ ਹੀ ਔਰਤ ਤੋਂ ਪੁਆ ਲਿਆ ਕਰੋ। 40 ਮੁਕਤਿਆਂ ਸਿੰਘਾਂ ਨੂੰ ਬਗਾਰਨ ਵਾਲੀ ਵੀ ਮਾਤਾ ਭਾਗ ਕੌਰ ਔਰਤ ਹੀ ਸੀ।
ਔਰਤਾਂ ਪ੍ਰਸ਼ਾਦੇ ਦੁੱਧ ਖੀਰਾ-ਪੂਰੀਆਂ ਬਣਾਂ ਕੇ ਗਿਆਨੀਆਂ ਨੂੰ ਖੁਆ ਸਕਦੀਆਂ ਹਨ। ਮਰਦ ਬਿਸਤਰ ਗਰਮ ਕਰ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਗ੍ਰਹਿਸਤੀ ਅਸੂਲ ਦੇ ਖ਼ਿਲਾਫ਼ ਗੁਰਦੁਆਰੇ ਸਾਹਿਬ ਵਿੱਚ ਗ੍ਰੰਥੀ, ਪ੍ਰਚਾਰਕ ਛੜੇ ਹਨ। ਜੀਵਾਂ ਨੂੰ ਸਰੀਰਕ ਕਿਰਿਆ ਰੋਟੀ ਖਾਣ ਵਾਂਗ ਹਰ ਰੋਜ਼, ਹਫ਼ਤੇ, ਮਹੀਨੇ ਛੇ ਮਹੀਨੇ ਵਿੱਚ ਕਦੇ ਵੀ ਜ਼ਰੂਰ ਹੋ ਸਕਦੀ ਹੈ। ਇਸੇ ਲਈ ਜੀਵਾਂ ਤੇ ਬੰਦਿਆਂ ਦੀ ਵੰਸ਼ ਅੱਗੇ ਚੱਲੀ ਜਾਂਦੀ ਹੈ। ਸਾਰੇ ਗੁਰੂ ਵਿਆਹੇ ਹੋਏ ਬਾਲ-ਬੱਚੇ ਵਾਲੇ ਸਨ। ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਬਾਲ ਉਮਰ ਵਿੱਚ ਜੋਤੀ-ਜੋਤ ਸਮਾ ਗਏ ਸਨ। ਇਹ ਸਰੀਰਕ ਕਿਰਿਆ ਕਿਸ ਨਾਲ ਕਰਦੇ ਹਨ? ਛੜੇ ਹੀ ਗੁਰਦੁਆਰੇ ਸਾਹਿਬ ਵਿੱਚ ਕਾਲਜੀਏਟਾਂ ਵਾਂਗ ਹੇੜੀਆਂ ਦਿੰਦੇ ਫਿਰਦੇ ਹਨ। ਘਰਾਂ ਤੇ ਗੁਰਦੁਆਰੇ ਸਾਹਿਬ ਵਿੱਚ ਵੀ ਔਰਤ ਉੱਤੇ ਹੀ ਕੰਟਰੋਲ ਕੀਤਾ ਜਾਂਦਾ ਹੈ। ਔਰਤ ਨੂੰ ਮਰਦਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ। ਮਰਦ ਚਾਹੇ ਔਰਤ ਦੇ ਘਰ ਦੁਆਲੇ, ਕਾਲਜ, ਗੁਰਦੁਆਰੇ ਸਾਹਿਬ ਵਿੱਚ ਔਰਤ ਦੇ ਦੁਆਲੇ ਛਲਾਂਗਾ ਮਾਰਦੇ ਫਿਰਨ। ਸਿੱਖ ਧਰਮ ਵਿੱਚ ਵੀ ਕੰਟਰੋਲ ਤਾਂ ਕਿਸੇ ਦੀ ਧੀ, ਭੈਣ, ਮਾਂ ਔਰਤ ਨੂੰ ਹੀ ਕਰਨਾ ਹੈ। ਮਰਦ ਨੂੰ ਮਾਪੇ ਸਮਾਜ ਕੋਈ ਨਹੀਂ ਟੋਕਦਾ। ਫਿਰ ਜਦੋਂ ਮੈਂ 5 ਕੁ ਸਾਲ ਪਹਿਲਾਂ ਪਿੰਡ ਗਈ ਸੀ। ਪਤਾ ਲੱਗਾ। ਗੁਰਦੁਆਰੇ ਸਾਹਿਬ ਦਾ ਪ੍ਰਧਾਨ ਉਹ ਹੈ। ਜਿਸ ਨੂੰ ਲੋਕ ਜ਼ੁਬਾਨੀ ਵਿੱਚ ਟੂਡੀਲਾਡ ਕਹਿੰਦੇ ਸਨ। ਐਸਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਚੱਕ ਕੇ ਪ੍ਰਕਾਸ਼ ਕਰਕੇ ਪੜ੍ਹ ਨਹੀਂ ਸਕਦਾ। ਇਹ ਤਾਂ ਸਕੂਲ ਹੀ ਨਹੀਂ ਗਿਆ ਸੀ। ਉਸ ਦਾ ਸੱਜਾ ਹੱਥ ਨਹੀਂ ਸੀ। ਉਹ ਛੜਾ ਹੀ ਸੀ। ਦਰਵਾਜ਼ੇ ਬੈਠਾ ਕੁੜੀਆਂ ਛੇੜਦਾ ਰਹਿੰਦਾ ਸੀ। ਉਸ ਦੀ ਭੈਣ ਵੀ ਨਹੀਂ ਵਿਆਹੀ ਸੀ।
ਇਹ ਤਾਂ ਮੁਸਲਮਾਨਾਂ ਤੋਂ ਵੀ ਕੱਟੜ ਬਣੇ ਬੈਠੇ ਹਨ। ਪਰ ਮੁਸਲਮਾਨ ਔਰਤ ਨਾਲ ਨਿਕਾਹ ਕਰਨ ਵੇਲੇ ਔਰਤ ਦੇ ਨਾਂਮ ਪੈਸੇ ਕਰਦੇ ਹਨ। ਇੰਨਾਂ ਦੀਆਂ ਔਰਤਾਂ ਜਦੋਂ ਵਿਆਹ ਦੇ ਸ਼ਗਨ ਕਰਦੀਆਂ ਹਨ। ਮਰਦ ਔਰਤਾਂ ਵਿੱਚ ਨਹੀਂ ਜਾਂਦੇ। ਬਹੁਤੇ ਸਿੱਖ ਨੱਚਾਰਾ ਵਾਂਗ ਸਟੇਜਾਤੇ  ਗਿੱਧਿਆ ਵਿੱਚ ਬੇਗਾਨੀਆਂ ਔਰਤਾਂ ਵਿੱਚ ਵੱਜ-ਵੱਜ ਕੇ ਨੱਚਦੇ ਹਨ। ਸਿੱਖ ਦਾਜ, ਸਿਧਾਰਾ  ਲੈਂਦੇ ਹਨ। ਮਾਂ-ਬਾਪ ਨੂੰ ਘਰੋਂ ਬੇਘਰ ਕਰ ਦਿੰਦੇ ਹਨ। ਹਰ ਰੋਜ਼ ਸਿੱਖ ਕੌਮ ਵਿੱਚ ਕੋਈ ਨਾਂ ਕੋਈ ਸੁਰਲੀ ਚਲਾਈ ਰੱਖਦੇ ਹਨ। ਇਸ ਦਾ ਮਤਲਬ ਕਿਸੇ ਵਿੱਚ ਦਮ ਨਹੀਂ ਹੈ। ਸਿਰਫ਼ ਪੈਸੇ ਚੜ੍ਹਾ ਕੇ ਇੰਨਾ ਨੂੰ ਪੂਜਣ ਜੋਗੇ ਹੋ। ਪੈਸੇ ਚੜ੍ਹਾਉਣ ਬੰਦ ਕਰ ਦਿਉ। ਕਿਸੇ ਗ਼ਰੀਬ ਨੂੰ ਰੋਟੀ ਦੇ ਦੇਵੋ। ਘਰ ਛੱਤ ਬਣਾ ਦਿਉ। ਔਰਤ ਨੂੰ ਮਰਦ ਕਮਜ਼ੋਰ ਸਮਝਦੇ ਹਨ। ਇੱਧਰ ਕੋਈ ਧਿਆਨ ਨਹੀਂ ਹੈ। ਹਰ ਰੋਜ਼ ਕਿਤੇ ਨਾਂ ਕਿਤੇ ਗੁਰਦੁਆਰੇ ਸਾਹਿਬ ਵਿੱਚ ਗੋਲੀਆਂ ਚੱਲਦੀਆਂ. ਪੱਗਾ ਲਹਿੰਦੀਆਂ ਹਨ। ਕਈ ਸਾਧ, ਸਿੰਘ, ਗ੍ਰੰਥੀ, ਪ੍ਰਚਾਰਕ ਦੇ ਰੂਪ ਵਿੱਚ ਔਰਤਾਂ ਦੀ ਇੱਜ਼ਤ ਨਾਲ ਖੇਡਦੇ ਹਨ।
ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ॥
ਕੀ ਸਿੱਖਾਂ ਦੀਆਂ ਕੁੜੀਆਂ ਬਲਾਤਕਾਰ ਹਿੰਦੂਮ ਮੁਸਲਮਾਨ ਹੀ ਕਰਦੇ ਹਨ? ਜਾਂ ਕੀ ਸਿੱਖ ਵੀ ਮੂੰਹ ਕਾਲਾ ਕਰਦੇ ਹਨ? ਪਿੰਡ, ਮਹੱਲੇ ਘਰ ਦੇ ਜੇਠ, ਦਿਉਰ ਸਹੁਰਾ, ਬਾਪ ਭਰਾ, ਗੁਆਂਢੀ, ਬੌਸ, ਸਰਪੰਚ, ਮੰਤਰੀ, ਸਾਧ, ਚੇਲੇ ਵੀ ਰੇਪ ਕਰਦੇ ਹਨ। ਔਰਤ ਕਰ ਕਤਰ ਕੇ ਚੁੱਪ ਹੈ। ਅੰਦਰ ਹੀ 90 ਕੁ ਸਾਲਾਂ ਦੀ ਔਰਤ ਦੱਸ ਰਹੀ ਸੀ, “ ਮੇਰਾ ਵੱਡਾ ਜੇਠ ਵਿਆਹਿਆ ਨਹੀਂ ਹੋਇਆ ਸੀ। ਉਹ ਮੇਰਾ ਬਿਸਤਰਾ ਆਪਦੇ ਬਿਸਤਰੇ ਨਾਲ ਲੱਗਣ ਨਹੀਂ ਦਿੰਦਾ ਸੀ। ਉਸ ਦੀ ਇਹ ਗੱਲ ਸੁਣਦੇ ਮੇਰਾ ਦਿਲ ਗੱਦ-ਗੱਦ ਹੋ ਕੇ ਚਾਮਲ ਗਿਆ। ਮੈਂ ਉਸ ਨੂੰ ਪੁੱਛਿਆ, “ ਐਸਾ ਛੜਾ ਜੇਠ ਤੂੰ ਕਾਸ ਨੂੰ ਨਾਲ ਰੱਖਿਆ ਹੋਇਆ। ਬਿਸਤਰਾ ਤਾਂ ਹੋਰਾਂ ਨੂੰ ਦਿਖਾਉਣ ਨੂੰ ਨਾਲ ਨਹੀਂ ਰੱਖਣ ਦਿੰਦਾ। ਰਾਤ ਨੂੰ ਕੌਣ ਦੇਖਣ ਆਉਂਦਾ ਹੈ? ਬਿਸਤਰਾ ਭਾਵੇਂ ਇੱਕ ਹੀ ਹੋਵੇ। ਕੋਈ ਵੀ ਮਰਦ ਇਕੱਲਾ ਰਾਤਾਂ ਕਿਥੇ ਕੱਟਦਾ ਹੈ? ਬੰਦਾ ਤਾਂ ਰਾਤ ਨੂੰ ਮੁੱਲ ਦੀ ਤੀਵੀਂ ਲੈ ਆਉਂਦਾ ਹੈ। ਤੂੰ ਤਾਂ ਘਰ ਵਿੱਚ ਹੀ ਗੰਗਾ ਸੀ। ਵਹਿੰਦੀ ਗੰਗਾ ਵਿੱਚ ਹਰ ਕੋਈ ਨਹਾ ਲੈਂਦਾ ਹੈ। ਬਿਸਤਰੇ ਨੂੰ ਛੱਡ ਤੈਨੂੰ ਤਾਂ ਨਾਲ ਲੱਗਾ ਲੈਂਦਾ ਹੋਣਾ ਹੈ। ਜਦ ਤੂੰ ਘਰ ਵਿੱਚ ਸੀ। ਤਾਂਹੀਂ ਉਸ ਨੇ ਵਿਆਹ ਨਹੀਂ ਕਰਾਇਆ। ਛੜੇ ਤੇ ਬਾਕੀ ਮਰਦ ਜ਼ੁਬਾਨ ਨਾਲ ਹੀ ਜ਼ਨਾਨੀ ਨੂੰ ਦੁਰਕਾਰਦੇ ਹਨ। ਸੁਰਤ ਤਾਂ ਔਰਤਾਂ ਵਿੱਚ ਫਸੀ ਰਹਿੰਦੀ ਹੈ। ਉਹ ਬੁੱਢੀ ਮਚਲਾ ਜਿਹਾ ਕੇ ਹੱਸੀ। ਮੈਨੂੰ ਕਿਹਾ,  “ ਅੱਜ ਕਲ ਦੀਆਂ ਕੁੜੀਆਂ ਕਿਵੇਂ ਜ਼ੁਬਾਨ ਨੂੰ ਚਲਾਉਂਦੀਆਂ ਹਨ? ਮੈਂ ਕਦੇ ਉਸ ਮੂਹਰੇ ਨਹੀਂ ਬੋਲੀ ਸੀ। ਮੇਰੇ ਕੋਲੋਂ ਚੁੱਪ ਨਾਂ ਰਿਹਾ ਗਿਆ। ਮੈਂ ਕਿਹਾ, “ ਸਿਆਣੇ ਕਹਿੰਦੇ ਹਨ, ਗੁੰਗੇ ਹੇਹੇ ਦਾ ਭੇਤ ਨਹੀਂ ਹੁੰਦਾ। ਪਰ ਵੱਧ ਫ਼ਾਇਦਾ ਲੈ ਜਾਂਦਾ ਹੈ। ਮਾਲਕ ਰੋਜ਼ ਹੀ ਸੰਗਲ਼ ਫੜੀ ਆਸ ਲਾਉਣ ਤੁਰਿਆ ਰਹਿੰਦਾ ਹੈ।  ਬਗੈਰ ਲੋੜ ਤੋਂ ਬੰਦਾ ਨੱਕ ਉੱਤੇ ਮੱਖੀ ਨਹੀਂ ਬੈਠਣ ਦਿੰਦਾ। ਤੂੰ ਤਾਂ ਬੰਦਾ ਛੜਾ ਜੇਠ ਹਿੱਕ ਉੱਤੇ ਬਠਾਈ ਬੈਠੀ ਸੀ। ਦੋ ਖ਼ਸਮਾਂ ਦੀ ਕਮਾਈ ਘਰ ਆਉਂਦੀ ਸੀ। ਬਹੁਤੇ ਘਰਾਂ ਵਿੱਚ ਔਰਤਾਂ ਦੀ ਹਾਲਤ ਇਹੀ ਹੈ। ਇੱਕ ਔਰਤ ਨੇ ਦੱਸਿਆ, “ ਜੇ ਉਸ ਦਾ ਸਹੁਰਾ ਸਾਹਮਣੇ ਬੈਠਾ ਹੈ। ਸਾਨੂੰ 3 ਨੂੰਹਾਂ ਨੂੰ ਭੁੰਜੇ ਬੈਠਣਾ ਪੈਦਾ ਹੈ। ਸੋਫ਼ੇ ਉੱਤੇ ਨਹੀਂ ਬੈਠ ਸਕਦੀਆਂ। ਇੱਕ ਹੋਰ ਔਰਤ ਨੇ ਦੱਸਿਆ, “ ਕੁੱਝ ਆਪਣੀ ਮਰਜ਼ੀ ਨਾਲ ਖਾਣ, ਪਹਿਨਣ ਲਈ ਨਹੀਂ ਖ਼ਰੀਦ ਸਕਦੀਆਂ। ਅਸੀਂ ਨੌਕਰੀ ਕਰਦੀਆਂ ਹਾਂ। ਪਰ ਬੈਂਕ ਨਹੀਂ ਜਾ ਸਕਦੀਆਂ। ਨਾ ਹੀ ਕੋਈ ਪੈਸਾ ਬੈਂਕ ਵਿੱਚ ਰੱਖਦੇ ਹਨ। ਸਹੁਰੇ ਸੱਸ ਨੂੰ ਚੈੱਕ ਦਿੰਦੀਆਂ ਹਾਂ। ਪਿੰਡ ਹੋਰ ਜ਼ਮੀਨ ਖ਼ਰੀਦ ਰਹੇ ਹਨ। ਪਿੱਛੇ ਬਹੁਤ ਜ਼ਮੀਨ ਹੈ। ਆਪਣੀ ਚੈੱਕ ਤਾਂ ਦਿੰਦੀਆਂ ਹਾਂ।  ਕਿਤੇ ਉਸ ਵਿੱਚੋਂ ਬੇਦਖ਼ਲ ਨਾਂ ਕਰ ਦੇਣ।


Comments

Popular Posts