ਭਾਗ 11 ਜਨਤਾ ਆਪਣੇ ਕੰਨ ਤੇ ਅੱਖਾਂ ਖੁੱਲ੍ਹੀਆਂ ਰੱਖੇ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com  ਬਹੁਤ ਡਾਕਟਰਾਂ ਨੇ ਲੋਕਾਂ ਦੀ ਸੇਵਾ ਕਰਕੇ ਜਾਨਾਂ ਬਚਾਈਆਂ ਹਨ। ਕੱਟੇ ਅੰਗ ਹੱਥ, ਪੈਰ ਠੀਕ ਕੀਤਾ ਹੈ। ਅਪਰੇਸ਼ਨ ਕਰਕੇ ਹਰ ਹਾਲਤ ਵਿੱਚ ਮਰੀਜਾਂ ਦੀ ਸੇਵਾ ਕਰਦੇ ਹਨ। ਸਾਰੇ ਬੇਈਮਾਨ ਵੀ ਨਹੀਂ ਹਨ। ਬਹੁਤੇ ਡਾਕਟਰ ਪੈਸਾ ਬਣਾਉਣ ਵੱਲ ਲੱਗੇ ਹਨ। ਬਿਜ਼ਨਸ ਵਧਾਉਣ ਵੱਲ ਲੱਗੇ ਹਨ। ਉਨ੍ਹਾਂ ਦਾ ਪੈਸਾ ਕਮਾਉਣਾ ਮੁੱਖ ਕੰਮ ਹੈ। ਹਰ ਪਾਸੇ ਪੈਸਾ ਪ੍ਰਧਾਨ ਹੈ। ਡਾਕਟਰਾਂ ਦਾ ਪੂਰਾ ਢਾਂਚਾ ਬਦਲਿਆ ਪਿਆ ਹੈ। ਇੱਕ ਬਾਰ ਇੰਦਰਾ ਗਾਂਧੀ ਤੇ ਉਸ ਦੇ ਮੁੰਡੇ ਸਜੀਵ ਨੇ  ਨਸਬੰਦੀ ਦੇ ਨਾਅਰੇ ਲਗਾਏ ਕਰਕੇ, ਧੜਾ-ਧੜ ਡਾਕਟਰ ਨੇ ਅਪ੍ਰੇਸ਼ਨ ਕਰ ਦਿੱਤੇ। ਬਹੁਤ ਲੋਕਾਂ ਦੀ ਨਸਬੰਦੀ ਕਰ ਦਿੱਤੀ। ਬੁੱਢਿਆਂ ਦੇ ਵੀ ਬੱਚਾ ਨਾਂ ਜੰਮਣ ਦੇ ਅਪ੍ਰੇਸ਼ਨ ਕਰ ਦਿੱਤੇ। ਫਿਰ ਇਕੱਲੇ ਮੁੰਡੇ ਜੰਮਣ ਦਾ ਰਿਵਾਜ ਆ ਗਿਆ। ਔਰਤਾਂ ਨਾਲ ਗੱਲਬਾਤ ਰਾਹੀ ਪਤਾ ਲੱਗਾ ਹੈ। ਭਾਰਤ ਤੇ ਵਿਦੇਸ਼ਾ ਵਿੱਚ ਇੱਕ ਔਰਤ ਦੇ 5, 10 ਤੋਂ ਵੀ ਵੱਧ ਗਰਭਪਾਤ ਕਰਾਏ ਜਾਂਦੇ ਹਨ। ਹੁਣ ਇੱਕ ਹੋਰ ਗੱਲ ਸਾਹਮਣੇ ਆਈ ਹੈ। ਡਾਕਟਰ ਪੈਸਾ ਬਣਾਉਣ, ਫ਼ੀਸ ਲੈਣ ਨੂੰ ਲਈ ਔਰਤਾਂ ਦੀ ਬੱਚੇ ਦਾਨੀ, ਪਾਚਨ ਨਾਲੀ ਕੱਢਣ, ਦਿਲ ਦਾ ਬਾਈਪਾਸ ਕਰਨ ਲੱਗੇ ਹੋਏ ਹਨ। ਮੀਟ ਤੇ ਦੁੱਧ ਛੱਡਣ ਨਾਲ ਬਾਈਪਾਸ ਦੀ ਲੋੜ ਹੀ ਨਹੀਂ ਹੈ। ਹੱਡੀਆਂ ਵਿੱਚ ਚਰਬੀ ਨਹੀਂ ਬਣਦੀ, ਨਾ ਹੀ ਖ਼ੂਨ ਗਾੜਾ ਹੁੰਦਾ ਹੈ। ਬੱਚਾ ਪੈਦਾ ਹੋਣ ਵੇਲੇ ਵੀ ਅਪਰੇਸ਼ਨ ਦੀ ਲੋੜ ਨਹੀਂ ਹੁੰਦੀ। ਫਜ਼ੂਲ ਵੀ ਐਕਸਰੇ, ਸਕੈਨ ਕਰ ਰਹੇ ਹਨ। ਬੇਈਮਾਨ ਡਾਕਟਰ ਨੂੰ ਅਪ੍ਰੇਸ਼ਨ ਕਰਦੇ ਨੂੰ ਸਰੀਰ ਦੀ ਕੀਮਤੀ ਚੀਜ਼ ਗੁਰਦੇ ਤੇ ਹੋਰ ਅੰਗ ਦਿਸ ਜਾਣ। ਉਸੇ ਨੂੰ ਕੱਢ ਲੈਂਦੇ ਹਨ। ਕਿਸੇ ਹੋਰ ਲੋੜ ਬੰਦ ਵਿੱਚ ਪਾ ਦਿੰਦੇ ਹਨ। ਐਸੇ ਡਾਕਟਰਾਂ ਨੇ ਮਰਦੇ ਬੰਦੇ ਵਿੱਚ ਤਾਂ ਕੀਮਤੀ ਅੰਗ ਛੱਡਣਾ ਹੀ ਕੀ ਹੈ? ਇਹ ਤਾਂ ਬੰਦੇ ਦੇ ਸਰੀਰ ਦੇ ਪੁਰਜ਼ੇ ਕੱਢਣ ਲਈ ਬੰਦਾ ਮਾਰ ਦਿੰਦੇ। ਗਰੀਬ ਮਰਦਾਂ ਦੇ ਸਸਤੇ ਭਾਅ ਸ਼ਕਰਾਣੀ ਵੀ ਅਮੀਰ ਔਰਤਾਂ ਦੀ ਬੱਚੇਦਾਨੀ ਵਿੱਚ ਰੱਖ ਕੇ ਕਈ-ਕਈ ਲੱਖ ਲੈਂਦੇ ਹਨ। ਪੁਰਾਣੇ ਲੋਕ ਸਹੀ ਕਹਿੰਦੇ ਸਨ, " ਜੋ ਬੰਦਾ ਲੁਧਿਆਣੇ ਵੱਡੇ ਹਸਪਤਾਲ ਚਲਾ ਜਾਵੇ। ਜਿਉਂਦਾ ਵਾਪਸ ਨਹੀਂ ਆਉਂਦਾ। " ਮੈਨੂੰ ਵੀ ਗੱਲ ਸਹੀਂ ਲੱਗਦੀ ਹੈ। ਸਾਡੇ ਹੀ ਘਰ ਦੇ ਤਿੰਨ ਬੰਦੇ ਇਲਾਜ ਕਰਾਉਣ ਦਿਆਨੰਦ ਹਸਪਤਾਲ ਗਏ। ਉੱਥੇ ਹੀ ਦਿਆਨੰਦ ਵਿੱਚ ਮਰ ਗਏ। ਲਾਸ਼ਾਂ ਦੀ ਪੂਰੀ ਚੀਰ ਫਾੜ ਕੀਤੀ ਹੋਈ ਸੀ। ਕੀਮਤੀ ਅੰਗ ਛੱਡੇ ਨਹੀਂ ਹੋਣੇ। ਇੱਕ ਹੋਰ ਨੇ ਕਿਡਨੀ ਦਾ ਅਪ੍ਰੇਸ਼ਨ ਕਰਾਇਆ ਸੀ। ਕਿੱਡਨੀ ਗ਼ਰੀਬ ਬੰਦੇ ਤੋਂ 2 ਲੱਖ ਦੀ ਮੁੱਲ ਲਈ ਸੀ। ਕਿੱਡਨੀ ਦੇਣ ਵਾਲਾ ਤੇ ਕਿੱਡਨੀ ਪਾਉਣ ਵਾਲਾ ਦੋਨੇਂ ਮਰ ਗਏ। ਰੱਬ ਜਾਣੇ ਡਾਕਟਰ ਨੇ ਉਨ੍ਹਾਂ ਦੋਨਾਂ ਦੀਆਂ ਚਾਰੇ ਕਿੱਡਨੀਆ ਕੱਢ ਕੇ ਅੱਗੇ ਹੋਰ ਮਹਿੰਗੀਆਂ ਵੇਚ ਦਿੱਤੀਆਂ ਹੋਣੀਆਂ ਹਨ। ਕਿੱਡਨੀ ਦਾ ਅਪ੍ਰੇਸ਼ਨ ਬਹੁਤੇ 10 ਵਿਚੋਂ 9 ਬੰਦਿਆਂ ਦਾ ਠੀਕ ਨਹੀਂ ਹੁੰਦਾ। ਭਾਰਤ ਵਿੱਚ ਚੈੱਕਅਪ ਕਰਾਉਣ ਗਏ, ਮਰੀਜ਼ ਦਾ ਅਪ੍ਰੇਸ਼ਨ ਕਰਨਾ ਹੀ ਡਾਕਟਰਾਂ ਦਾ ਪੈਸਾ ਕਮਾਉਣ ਦਾ ਢੰਗ ਹੈ। ਡਾਕਟਰਾਂ ਨੂੰ ਕੈਨੇਡਾ ਵਿੱਚ ਗੌਰਮਿੰਟ ਤਨਖ਼ਾਹ ਦਿੰਦੀ ਹੈ। ਬੜੀ ਲਾਪ੍ਰਵਾਹੀ ਵਰਤਦੇ ਹਨ। ਅਪ੍ਰੇਸ਼ਨ ਕਰਨ ਦੀ ਸਾਲ ਦੋ ਸਾਲ ਪੂਰੇ ਮਰੀਜ਼ ਦੀ ਬਾਰੀ ਨਹੀਂ ਆਉਂਦੀ। ਜਦ ਤੱਕ ਡਾਕਟਰ ਜਾਂ ਮਰੀਜ਼ ਮਰ ਜਾਂਦਾ ਹੈ।
ਇਕ ਬਹੁਤ ਨੇੜੇ ਦੀ ਰਿਸ਼ਤੇਦਾਰ ਔਰਤ ਦੇ ਬੱਚਾ ਹੋਣ ਵਾਲਾ ਸੀ। ਉਸ ਨੂੰ ਲੱਗਾ, ਢਿੱਡ ਵਿੱਚ ਬੱਚਾ ਰੋਜ਼ ਦੀ ਤਰਾਂ ਬਿਲਕੁਲ ਹਿੱਲ ਨਹੀਂ ਰਿਹਾ ਜਦੋਂ ਉਸ ਨੂੰ ਅਸੀਂ ਉਸ ਨੂੰ ਮਾਰਚ 1988 ਨੂੰ ਗ੍ਰੇਸ ਹੌਸਪੀਟਲ ਲੈ ਕੇ ਗਏ ਜਿੱਥੇ ਬੱਚੇ ਪੈਦਾ ਹੁੰਦੇ ਸਨ। ਪਤਾਲੱਗ ਬੱਚਾ ਢਿੱਡ ਅੰਦਰ ਹੀ ਮਰ ਗਿਆ। ਜੋ ਡਾਕਟਰ ਬੰਗਾਲੀ ਚੱਕਰਵਰਤੀ ਉਸ ਔਰਤ ਨੂੰ 9 ਮਹੀਨੇ ਚੈੱਕਅਪ ਕਰਦਾ ਰਿਹਾ ਸੀ, ਬੰਗਾਲੀ ਡਾਕਟਰ ਲੌਂਗ ਵੀਕਇੰਡ ਜ਼ੁੰਮਾ, ਵਾਰ. ਐਤਵਾਰ ਆਉਣ ਕਰਕੇ ਛੁੱਟੀਆਂ 'ਤੇ ਗਿਆ ਸੀ ਉਸ ਔਰਤ ਨੂੰ ਚਾਰ ਦਿਨ ਉਵੇਂ ਹੀ ਹਸਪਤਾਲ ਵਿੱਚ ਪਾਈ ਰੱਖਿਆ। ਕਿਸੇ ਹੋਰ ਡਾਕਟਰ ਨੇ ਹੱਥ ਨਹੀਂ ਲਗਾਇਆ।
ਚੌਥੇ ਦਿਨ ਸੋਮਵਾਰ ਨੂੰ ਡਾਕਟਰ ਬੰਗਾਲੀ ਚੱਕਰਵਰਤੀ ਆਇਆ, ਉਸ ਔਰਤ ਦਾ ਬਗੈਰ ਅਪਰੇਸ਼ਨ ਕੀਤੇ ਦਵਾਈਆਂ ਦੇ ਆਸਰੇ ਨਾਲ ਮਰੀ ਹੋਈ ਲੜਕੀ ਨੂੰ ਪੈਦਾ ਕੀਤਾ। ਮੈਂ ਸਾਰੇ ਦਿਨ ਮਰੀਜ਼ ਕੋਲ ਜਾਂਦੀ ਸੀ। ਉਹ ਔਰਤ ਧੰਨ ਸੀ। ਜੋ ਐਡੀ ਬਿਪਤਾ ਜ਼ਰ ਗਈ। ਡਾਕਟਰਾਂ ਦੀ ਕੈਨੇਡਾ ਵਿੱਚ ਵੀ ਐਡੀ ਅਣਗਹਿਲੀ ਅੱਖੀਂ ਦੇਖੀ ਹੈ।
ਰੱਬੀ-ਦੇਵੀ ਸ਼ਕਤੀਆਂ ਬੰਦੇ ਵਿੱਚੋਂ ਹੀ ਪ੍ਰਗਟ ਹੁੰਦੀਆਂ ਹਨ। ਅਮਰ ਖ਼ਾਨ ਕਮਾਲ ਦੀ ਵੀ ਕਮਾਲ ਦਿਖਾ ਰਿਹਾ ਹੈ। ਅਮਰ ਖ਼ਾਨ ਸ਼ੁਰੂ ਤੋਂ ਹੀ ਗ਼ਰੀਬਾਂ ਕਮਜ਼ੋਰਾਂ ਦਾ ਮਸੀਹਾ, ਹੀਰੋ ਹੈ। ਹਰ ਬੰਦੇ ਨੂੰ ਆਪਣੇ ਹੀ ਘਰ ਦਾ ਮੈਂਬਰ ਲੱਗਦਾ ਹੈ। ਅੱਜ ਤੱਕ ਹਿੱਟ ਹੀਰੋ ਹੈ। ਅੱਗੇ ਨੂੰ ਵੀ ਰੱਬ ਇਸ ਹੀਰੋ ਨੂੰ ਪੂਜੀਵਾਦਾਂ ਨਾਲ ਲੜਨ ਦੀ ਤਾਕਤ ਦੇਵੇ। ਫ਼ਿਲਮਾਂ ਟੀਵੀ ਸ਼ੋ ਬਣਾਉਣ ਦਾ ਫ਼ਾਇਦਾ ਤਾਂਹੀਂ ਹੈ। ਜੇ ਜਨਤਾ ਆਪਣੇ ਕੰਨ ਤੇ ਅੱਖਾਂ ਖੁੱਲ੍ਹੀਆਂ ਰੱਖੇ। ਆਪਣੇ ਹੱਕਾਂ ਦੀ ਰਾਖੀ ਆਪ ਕਰਨ ਲਈ ਤਾਕਤਬਰ ਬਣਨ। ਆਪਣੀ ਸੋਚ ਨੂੰ ਵੱਡਾ ਕਰਕੇ, ਭ੍ਰਿਸ਼ਟਾਚਾਰ, ਧੋਖੇਬਾਜ਼ੀ ਦੇ ਖ਼ਿਲਾਫ਼ ਆਪ ਲੜਨ ਲਈ ਤਿਆਰ ਹੋ ਜਾਣ। ਜਾਗਦੇ ਰਹਿਣ ਦਾ ਢੰਡੋਰਾ ਪਿੱਟਣ ਦਾ ਤਾਂ ਫ਼ਾਇਦਾ ਹੈ। ਜੇ ਚੋਰਾਂ ਤੋਂ ਪੂਰੀ ਵਿੜਕ ਆਪ ਰੱਖਾਂਗੇ। ਪਹਿਰੇਦਾਰ, ਪੁਲਿਸ ਵਾਲੇ ਘਰ-ਘਰ ਜਾ ਕੇ ਰਾਖੀ ਨਹੀਂ ਕਰ ਸਕਦੇ। ਆਪਣੀ ਰਾਖੀ ਆਪ ਕਰਨੀ ਪੈਣੀ ਹੈ। ਚੋਰਾਂ ਤੋਂ ਜਿੰਦੇ ਕੁੰਡੇ ਆਪ ਲਗਾਉਣੇ ਪੈਣੇ ਹਨ। ਚੋਰੀ ਹੋਣ ਵਾਲੇ ਸਮਾਨ ਨੂੰ ਆਪ ਬਚਾਉਣਾ ਪੈਣਾ ਹੈ। ਜੇ ਭਾਰਤ ਵਰਗੇ ਦੇਸ਼ ਦੇ ਡਾਕਟਰ ਹੀ ਚੋਰ ਬਣ ਗਏ। ਉੱਥੇ ਡਾਕਟਰ  ਕੋਲ ਗਏ ਬੰਦੇ ਕਿਥੋਂ ਸਾਬਤ ਲੱਭਣੇ ਹਨ? ਇਹ ਬੇਈਮਾਨ, ਚੋਰ ਡਾਕਟਰ ਅੰਗ, ਹੱਡੀਆਂ, ਖ਼ੂਨ, ਪੈਸਾ ਸਬ ਹਜ਼ਮ ਕਰ ਜਾਣਗੇ। ਜਾਨ ਹੈ ਤਾਂ ਜਹਾਨ ਹੈ।
ਡਾਕਟਰ ਕੋਲ ਬੰਦਾ ਗਿਆ ਕਿਉਂਕਿ ਪੈਰ ਦੀ ਉਂਗਲੀ ਉੱਤੇ ਵਾਲ ਤੋੜ ਫੋੜਾ ਹੋ ਗਿਆ। ਡਾਕਟਰ ਨੇ ਕਿਹਾ, " ਉਂਗਲ ਕੱਟਣੀ ਪੈਣੀ ਹੈ। " ਡਾਕਟਰ ਨੇ ਉਂਗਲ ਕੱਟ ਦਿੱਤੀ। ਲਗਾਤਾਰ ਤਿੰਨ ਅਪ੍ਰੇਸ਼ਨ ਕਰਨੇ ਪਏ। ਡਾਕਟਰ ਨੇ ਕਿਹਾ, " ਅਖੀਰ ਪਤਾ ਲੱਗਾ ਅਪ੍ਰੇਸ਼ਨ ਕਰਨੇ ਦੀ ਕੋਈ ਲੋੜ ਨਹੀਂ ਸੀ। ਇਸ ਦਾ ਡੇਢ ਲੱਖ ਰੁਪਿਆ ਖ਼ਰਚਾ ਹੋਇਆ। ਇੱਕ ਹੋਰ ਮੁੰਡਾ ਲਗਾਤਾਰ ਉਲਟੀ ਲੱਗਣ ਕਰਕੇ, ਹਸਪਤਾਲ ਡਾਕਟਰੀ ਸਹਾਇਤਾ ਲੈਣ ਗਿਆ। ਡਾਕਟਰ ਨੇ ਤਿੰਨ ਦਿਨ ਆਈ-ਸੀ-ਯੂ ਵਿੱਚ ਰੱਖਿਆ। ਉਸ ਨੂੰ ਪਤਾ ਲੱਗਾ, ਉਸ ਨੂੰ ਖ਼ਤਰਨਾਕ ਬਿਮਾਰੀ ਹੈ। ਇੱਕ ਲੱਖ 40 ਹਜ਼ਾਰ ਰੁਪਿਆ ਖ਼ਰਚਾ ਹੋਇਆ। ਜ਼ਕੀਨ ਨਾਂ ਆਉਣ ਉਤੇ ਦੂਜੇ ਹਸਪਤਾਲ ਚੈੱਕਅਪ ਕਰਾਇਆ, ਤਾਂ ਉੱਥੇ ਪਤਾ ਲੱਗਾ। ਡਾਕਟਰੀ ਸਹਾਇਤਾ ਦੀ ਲੋੜ ਬਿਲਕੁਲ ਨਹੀਂ ਹੈ। ਕੋਈ ਐਸੀ ਖ਼ਤਰਨਾਕ ਬਿਮਾਰੀ ਨਹੀਂ ਹੈ। ਕੈਂਸਰ, ਸ਼ਰਾਬ ਨਸ਼ਿਆਂ ਦੇ ਖਾਦੇ ਬੰਦੇ ਨੂੰ ਅੰਤਮ ਦਿਨਾਂ ਵਿੱਚ ਮਰਨ ਸਮੇਂ ਜੋ ਡਾਕਟਰ ਦਾਖ਼ਲ ਕਰਕੇ 5 ਲੱਖ ਤੋਂ ਉਪਰ ਦਾ ਬਿਲ ਬਣਾ ਕੇ ਲਾਸ਼ ਦਿੰਦਾ ਹੈ। ਉਨ੍ਹਾਂ ਡਾਕਟਰ ਨੂੰ ਸੁਆਲ ਹੈ। ਲਾਸ਼ਾਂ ਤੋਂ ਪੈਸੇ ਕਮਾ ਕੇ ਜਾਇਦਾਦ ਬਣਾ ਰਹੇ ਹੋ। ਲਾਸ਼ ਦੇ ਬੱਚਿਆਂ, ਮਾਪਿਆਂ ਨੂੰ ਜ਼ਹਿਰ ਖਾਣ ਲਈ ਮਜ਼ਬੂਰ ਕਰ ਰਹੇ ਹੋ। ਕੀ ਤੁਸੀ ਆਪ ਨਹੀਂ ਮਰਨਾ? ਤੁਹਾਡਾ ਵੀ ਅੰਤ ਇਸ ਤੋਂ ਬੁਰਾ ਹੋਵੇਗਾ। ਹੁਣੇ ਜਿਹੇ 22 ਸਾਲਾਂ ਦਾ ਕੈਂਸਰ ਵਾਲਾ ਮੁੰਡਾ ਦਿਆਨੰਦ ਵਿੱਚ 15 ਲੱਖ ਦੇਣ ਪਿਛੋਂ ਵੀ ਮਰਿਆ ਹੈ। 45 ਸਾਲਾਂ ਦਾ ਸ਼ਰਾਬ ਨਸ਼ਿਆਂ ਦਾ ਖਾਦਾ ਬੰਦਾ ਮਿਸਬਰੌਨ ਵਿੱਚ ਮਰਿਆ ਪਿਆ ਹੀ ਪਾਈ ਰੱਖਿਆ। 95 ਦਿਨ ਮਿਸਬਰੌਨ ਵਿੱਚ  ਇੱਕ ਕੈਂਸਰ ਦੇ ਮਰੀਜ਼ ਨੂੰ ਪਾਈ ਰੱਖਿਆ। ਅੰਤ ਨੂੰ ਲਾਸ਼ ਦੇ ਦਿੱਤੀ। ਜੇ ਕਿਸੇ ਮਰੀਜ਼ ਦਾ ਇਲਾਜ ਹੀ ਨਹੀਂ ਕਰ ਸਕਦੇ, ਕਾਹਦੇ ਲਈ ਹਸਪਤਾਲ ਵਿੱਚ ਪਾਈ ਰੱਖਦੇ ਹਨ।
ਇੱਕ ਕੁੜੀ ਨੇ ਦੱਸਿਆ, " ਪਾਪਾ ਬਿਮਾਰ ਹੋ ਗਏ। ਰਾਤ ਨੂੰ ਪਾਪਾ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਕਿਹਾ, " ਮਰੀਜ਼ ਦਾ ਲੀਵਰ ਬਦਲਣਾ ਪੈਣਾ ਹੈ। ਨਹੀਂ ਤਾਂ ਤਿੰਨ ਹਫ਼ਤੇ ਹੀ ਹੋਰ ਜੀਵੇਗਾ। " ਅਸੀਂ ਇੱਕ ਹੋਰ ਡਾਕਟਰ ਤੋਂ ਪੁੱਛਣਾ ਚਾਹੁੰਦੇ ਸੀ। ਜਿਸ ਬਾਰੇ ਉਹੀ ਡਾਕਟਰ ਨੇ ਜਿਸ ਦੋਸਤ ਡਾਕਟਰ ਦਾ ਨਾਮ ਦਿੱਤਾ। ਉਸ ਤੋਂ ਟੈਸਟ ਕਰਾਏ। ਉਸ ਡਾਕਟਰ ਦੀ ਸਲਾਹ ਲਈ ਉਸ ਨੇ ਵੀ ਉਹੀ ਕਿਹਾ, " ਅਪ੍ਰੇਸ਼ਨ ਕਰਨਾ ਪੈਣਾ ਹੈ। " ਪਰ ਸਾਡੇ ਫੈਮਲੀ ਡਾਕਟਰ ਨੇ ਕਿਹਾ, " ਸਾਰਾ ਕੁੱਝ ਠੀਕ ਹੈ। " ਇੱਕ ਔਰਤ ਨੂੰ ਕਿਡਨੀ ਖ਼ਰਾਬ ਦੀ ਬਿਮਾਰੀ ਹੋ ਗਈ। ਡਾਕਟਰ ਨੇ ਇਸ ਨੂੰ ਕਿਡਨੀ ਬਦਲਾਉਣ ਲਈ ਕਿਹਾ। ਮਰੀਜ਼ ਨੇ ਸਰਜਰੀ ਕਰਨ ਤੋਂ ਮਨਾ ਵੀ ਕਰ ਦਿੱਤਾ। ਫਿਰ ਵੀ ਕਿਡਨੀ ਬਦਲ ਦਿੱਤੀ। 17 ਘੰਟੇ ਬੈੱਡ ਉੱਤੇ ਪਈ ਰਹੀ। ਇੱਕ ਬੰਦੇ ਦੇ ਸਰੀਰ ਵਿੱਚ ਅੱਠ ਲੀਟਰ ਹੀ ਖ਼ੂਨ ਹੁੰਦਾ ਹੈ। ਸਾਰਾ ਖ਼ੂਨ ਬਦਲ ਦਿੱਤਾ ਗਿਆ। ਸਵਾ ਅੱਠ ਲੱਖ ਖ਼ਰਚਾ ਹੋਇਆ। ਫਿਰ ਵੀ ਉਹ ਮਰ ਗਈ। ਡਾਕਟਰ ਪੈਸੇ ਲਈ ਸਰਜਰੀ ਕਰਦੇ ਹਨ। ਇਹੀ ਔਰਤ ਨੇ ਇਸੇ ਡਾਕਟਰ ਨੂੰ ਕਿਹਾ ਸੀ," ਮੇਰਾ ਡਾਕਟਰ ਉੱਤੇ ਪੂਰਾ ਭਰੋਸਾ ਹੈ। ਪਤੀ ਉੱਪਰ ਵੀ ਉਨ੍ਹਾਂ ਭਰੋਸਾ ਨਹੀਂ ਹੈ। " ਹੁਣ ਇਹ ਕੇਸ ਕੋਰਟ ਵਿੱਚ ਹੈ।
ਖ਼ੂਨ ਟੈਸਟ ਕਰਨ ਵਾਲੇ ਲੈਬ ਦੇ ਡਾਕਟਰ ਨੇ ਦੱਸਿਆ, " ਦੋ ਮਹੀਨੇ ਲੈਬ ਚੱਲ ਨਹੀਂ ਰਹੀ ਸੀ। ਡਾਕਟਰਾਂ ਨੂੰ ਮਿਲਣਾ ਪਿਆ। ਡਾਕਟਰ ਮਰੀਜ਼ ਭੇਜਣ ਦਾ ਲੈਬ ਤੋਂ ਤੋਂ 40, 50% ਕਮਿਸ਼ਨ ਲੈਂਦੇ ਹਨ। ਬਿਮਾਰ ਬੰਦੇ ਨੂੰ ਸਾਲ ਵਿੱਚ ਇੱਕ ਜਾਂ ਦੋ ਟੈਸਟ ਚਾਹੀਦੇ ਹੁੰਦੇ ਹਨ। ਪਰ ਡਾਕਟਰ ਸਾਲ ਵਿੱਚ 12 ਟੈਸਟ ਕਰਾ ਦਿੰਦਾ ਹੈ। ਹੁਣ ਮੈਂ ਡਾਕਟਰ ਨੂੰ ਕਮਿਸ਼ਨ ਨਹੀਂ ਦਿਵਾਉਂਦਾ। ਸਿੱਧੇ ਸਸਤੇ ਵਿੱਚ ਮਰੀਜ਼ ਲੈਂਦਾ ਹੈ। ਪਾਪ ਕਰੂਗਾ, ਤਾਂ ਪਾਪ ਮਿਲੇਗਾ। ਮੈਂ ਛੱਡ ਦਿੱਤਾ ਹੈ। ਦੋ ਸੌ ਦੀ ਜਗਾ ਹੁਣ ਲੋਕਾਂ ਤੋਂ 50 ਰੁਪਏ ਲੈਂਦਾ ਹਾਂ। "
ਡਾਕਟਰ ਬਾਹਰ ਵਿਦੇਸ਼ ਵਿੱਚ ਪੜ੍ਹਾਈ ਕਰਕੇ ਭਾਰਤ ਗਏ ਡਾਕਟਰ ਨੇ ਕਿਹਾ , " ਬਹੁਤ ਨਿਰਾਸ਼ਾ ਹੋਈ। ਮੇਰੇ ਦੋਸਤ ਡਾਕਟਰਾਂ ਨੇ ਕਿਹਾ, " ਤੱਬ ਤੱਕ ਨਹੀਂ ਮਰੀਜ਼ ਦੇਵਾਂਗੇ। ਜਬ ਤੱਕ 40, 50% ਡਾਕਟਰ ਕਮਿਸ਼ਨ ਦੇਵੇਗਾ। ਵੱਡੇ ਹਸਪਤਾਲ ਵਿੱਚ ਮੈਨੂੰ ਕਿਹਾ ਗਿਆ, " ਮਰੀਜ਼ ਨੂੰ ਖ਼ੂਬ ਡਰਾ ਤਾਂ ਕਿ ਉਹ ਝੱਟ ਅਪ੍ਰੇਸ਼ਨ ਕਰਨ ਲਈ ਤਿਆਰ ਹੋ ਜਾਏ। " ਹੁਣ ਭਾਰਤ ਛੱਡ ਕੇ, ਵਿਦੇਸ਼ ਮੁੜ ਗਿਆ। ਉਹ ਡਾਕਟਰ ਆਂਦਰਾਂ ਪ੍ਰਦੇਸ ਵਿੱਚ ਬੱਚੇਦਾਨੀ ਵਿੱਚ ਨੁਕਸ ਦੱਸ ਕੇ, ਉੱਥੋਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚੇਦਾਨੀ ਕੱਢੀ ਜਾਂਦਾ ਹੈ। ਡਾਕਟਰਾਂ ਨੇ ਉਨ੍ਹਾਂ ਔਰਤਾਂ ਨੂੰ ਡਰਾ ਕੇ ਕਿਹਾ , " ਅਪ੍ਰੇਸ਼ਨ ਕਰਕੇ ਬੱਚੇ ਦਾਨੀ ਕੱਢਣੀ ਪੈਣੀ ਹੈ। ਨਹੀਂ ਮਰ ਜਾਏਗੀ। " ਇਸ ਦੇ ਇਲਾਜ ਲਈ ਘਰ-ਜ਼ਮੀਨਾਂ ਵਿਕ ਗਏ। ਸਬ ਤੋਂ 60 ਹਜ਼ਾਰ ਡਾਕਟਰਾਂ ਨੇ ਲੈ ਲਿਆ। ਜਦੋਂ ਬੱਚਾ ਨਹੀਂ ਹੋ ਸਕਦਾ। ਪਤੀ-ਪਤਨੀ ਨੂੰ ਛੱਡ ਦਿੰਦਾ ਹੈ। ਔਰਤਾਂ ਬੱਚੇਦਾਨੀ ਕੱਢਣ ਕਰਕੇ ਸਰੀਰ ਦੇ ਦਰਦਾਂ ਕਰਕੇ, ਕੰਮ ਕਰਨ ਦੇ ਕਾਬਲ ਨਹੀਂ ਹਨ। ਬੱਚੇਦਾਨੀ ਵਿੱਚ ਕੈਂਸਰ ਕਰਕੇ ਸਾਲ ਵਿੱਚ ਇੱਕ ਦੋ ਕੇਸਾਂ ਵਿੱਚ ਬੱਚੇ ਦਾਨੀ ਕੱਢਣ ਦੀ ਲੋੜ ਹੁੰਦੀ ਹੈ।
ਐਮ ਸੀ ਆਈ ਡਾਕਟਰਾਂ ਦੀ ਨਿਗਰਾਨੀ ਰੱਖਦੀ ਹੈ। ਐਮ ਸੀ ਆਈ ਗ਼ਲਤ ਡਾਕਟਰਾਂ ਦਾ ਸਰਟੀਫਕੇਟ ਰੱਦ ਕਰ ਸਕਦੀ ਹੈ। ਇੱਕ ਇਮਾਨਦਾਰ ਅਫ਼ਸਰ ਨੇ ਅਸਤੀਫ਼ਾ ਦੇ ਦਿੱਤਾ। ਉਸ ਨੂੰ ਚਾਰਜ ਕਰਾ ਦਿੱਤਾ। ਬਹੁਤ ਗ਼ਲਤ ਹੋ ਰਿਹਾ ਹੈ। ਸਾਨੂੰ ਬਦਲਣਾ ਪੈਣਾ ਹੈ। ਭਾਰਤ ਵਿੱਚ 2008 ਤੋਂ ਹੁਣ ਤੱਕ ਕਿਸੇ ਡਾਕਟਰ ਦਾ ਸਰਟੀਫਿਕੇਟ ਕੈਂਸਲ ਨਹੀਂ ਹੋਇਆ। 50 ਸਾਲਾਂ ਦਾ ਹਿਸਾਬ ਮੰਗਿਆ ਸੀ। ਉਸ ਦਾ ਕੋਈ ਜੁਆਬ ਨਹੀਂ ਹੈ। ਇੰਗਲੈਂਡ ਵਿੱਚ 2008 ਵਿੱਚ 42, 2009 ਵਿੱਚ 68 ਤੇ 2010 ਵਿੱਚ 73 ਡਾਕਟਰਾਂ ਦਾ ਸਰਟੀਫਿਕੇਟ ਕੈਂਸਲ ਹੋਏ ਹਨ। ਭਾਰਤ ਵਿੱਚ ਡਾਕਟਰ ਬਣਨ ਲਈ 60 ਲੱਖ ਰੁਪਿਆ ਕੈਸ਼ ਦੇਣਾ ਪੈਂਦਾ ਹੈ। ਅਗਰ 60 ਲੱਖ ਕੈਸ਼ ਨੂੰ ਬੈਂਕ ਵਿੱਚ ਰੱਖਿਆ ਜਾਵੇ। ਵਿਆਜ ਹੀ ਬਹੁਤ ਹੁੰਦਾ ਹੈ। ਗੌਰਮਿੰਟ ਡਾਕਟਰ ਨੂੰ 25 ਹਜ਼ਾਰ ਵੀ ਤਨਖ਼ਾਹ ਨਹੀਂ ਦਿੰਦੀ। ਪ੍ਰਾਈਵੇਟ ਹਸਪਤਾਲ ਬਣਾ ਕੇ ਹੀ ਲੋਕਾਂ ਨੂੰ ਠਗਣਾ ਹੈ। ਖ਼ਰੀਦੇ ਹੋਏ, ਸਰਟੀਫਿਕੇਟ ਕਿਰਾਏ ਦੇ ਡਾਕਟਰ, ਕਿਰਾਏ ਦੇ ਮਰੀਜ਼ ਹੁੰਦੇ ਹਨ।
ਇੱਕ ਹੋਰ ਡਾਕਟਰ ਨੇ ਕਿਹਾ, " ਪ੍ਰਾਈਵੇਟ ਡਾਕਟਰ ਚਲਾਕ ਹੈ। ਗੌਰਮਿੰਟ ਹਸਪਤਾਲ ਨੂੰ ਛੋਟਾ ਕਰੋ। ਗੌਰਮਿੰਟ ਦੇ 31 ਕਾਲਜ ਹਨ। ਅਜੇ ਵੀ ਉੱਥੇ ਕੋਈ ਇਲਾਜ ਚੱਜਦਾ ਨਹੀਂ ਹੁੰਦਾ। ਉੱਥੋਂ ਪਰਚੀ ਕਟਾਉ। ਇਹ ਠੀਕ ਨਹੀਂ। ਡਾਕਟਰ ਲੰਚ ਉੱਤੇ ਗਿਆ ਹੈ। ਉਸ ਕੋਲ ਮਹਿਮਾਨ ਆਏ ਹਨ। ਡਾਕਟਰ ਅੱਜ ਤਾਂ ਛੁੱਟੀ ਉੱਤੇ ਹੀ ਹੈ। ਗੌਰਮਿੰਟ ਹਸਪਤਾਲ ਵਿੱਚ ਇਲਾਜ ਕੌਣ ਕਰੇਗਾ? ਜਦੋਂ ਡਾਕਟਰ ਹੀ ਆਪਣਾ ਕੰਮ ਨਹੀਂ ਕਰਦਾ। ਪਤਾ ਹੈ। ਤਨਖ਼ਾਹ ਹਰ ਮਹੀਨੇ ਮਿਲ ਜਾਣੀ ਹੈ। ਪ੍ਰਾਈਵੇਟ ਹਸਪਤਾਲ ਨੂੰ ਵੱਡਾ ਕਰੋ। ਪ੍ਰਾਈਵੇਟ ਦੇ ਕਾਲਜ 106 ਹਨ। ਬਿਜ਼ਨਸ ਵਧਾ ਰਹੇ ਹਨ। ਗੌਰਮਿੰਟ ਦੇ ਹਸਪਤਾਲ ਵਿੱਚ ਇਲਾਜ ਨਹੀਂ ਹੈ। ਲੋਕ ਉੱਥੇ ਨਹੀਂ ਜਾਂਦੇ । 30% ਕਮਿਸ਼ਨ ਬਲੱਡ ਟੈਸਟ ਦਾ ਹੈ। ਅਪ੍ਰੇਸ਼ਨ ਦਾ ਬਹੁਤਾ ਕਮਿਸ਼ਨ ਹੈ। ਡਾਕਟਰ ਤਿੰਨ ਦਵਾਈਆਂ ਦੀ ਥਾਂ ਚਾਰ ਦਵਾਈਆਂ ਲਿਖ ਕੇ ਦੇ ਦਿੰਦੇ ਹਨ। ਦਵਾਈਆਂ ਵਿਕਾਉਣ ਦਾ ਵੀ ਕਮਿਸ਼ਨ ਲੈਂਦੇ ਹਨ? ਇਹ ਨਹੀਂ ਸਮਝਦੇ, ਗ਼ਰੀਬ ਬੰਦੇ ਵੀ ਜਾਨਦਾਰ ਹਨ। ਜਨਤਾ ਆਪਣੇ ਕੰਨ ਤੇ ਅੱਖਾਂ ਖੁੱਲ੍ਹੀਆਂ ਰੱਖੇ
ਕਿਸਾਨ ਦੀ ਬੇਟੀ ਬਿਮਾਰ ਰਹਿਣ ਲੱਗੀ। ਚੈੱਕਅਪ ਤੋਂ ਪਤਾ ਲੱਗਾ। ਦਿਲ ਵਿੱਚ ਛੇਦ ਹੈ। ਡਾਕਟਰ ਦੇਵੀ ਸ਼ਕਤੀ ਨੇ ਅਪਰੇਸ਼ਨ ਕੀਤਾ ਹੈ। ਉਹ ਕੁੜੀ ਠੀਕ ਹੋ ਗਈ। ਇਹ ਮਰੀਜ਼ ਤੋਂ ਇਕੱਠੇ ਪੈਸੇ ਨਹੀਂ ਲੈਂਦੇ। ਸਗੋਂ ਗ਼ਰੀਬ ਬੰਦਾ ਮਹੀਨੇ ਦੇ 10 ਰੁਪਏ ਦਿੰਦਾ ਹੈ। 30 ਰੁਪਏ ਗੌਰਮਿੰਟ ਦਿੰਦੀ ਹੈ। ਹੜ੍ਹ ਆਉਣ ਨਾਲ ਜਿੰਨੀਆਂ ਜਾਨਾਂ ਜਾਂਦੀਆਂ  ਹਨ। ਉਨੀ ਜਾਨੇ ਦਵਾਈ ਨਾਂ ਖਾਣ ਨਾਲ ਜਾਂਦੀਆਂ ਹਨ। ਉਲਟੀ ਹਟਾਉਣ ਦੀ ਡੇਢ ਰੁਪਏ ਦੀ ਦਵਾਈ ਨੂੰ ਡਾਕਟਰ ਖ਼ਾਸ ਨੇਮ ਵਾਲੀ ਲਿਖ ਕੇ, 400 ਰੁਪਏ ਦੀ ਵਿੱਕਰੀ ਕਰਾਉਂਦੇ ਹਨ। ਇੱਕ ਮਾਂ ਕੋਲ 400 ਰੁਪਏ ਨਹੀਂ ਸਨ। ਦਵਾਈ ਨਾਂ ਮਿਲਣ ਕਰਕੇ ਉਸ ਦੀ ਧੀ ਮਰ ਗਈ। ਹਸਪਤਾਲ ਵਿੱਚ ਦਵਾਈਆਂ ਮਹਿੰਗੀਆਂ ਹਨ।

Comments

Popular Posts