ਭਾਗ 69 ਜੇ ਔਰਤਾਂ ਵੀ ਐਸਾ ਕਰਨ
ਲੱਗ ਗਈਆ ਤੁਸੀਂ ਸਾਡੇ ਵਿਹੜੇ ਆਏ ਭਾਗ ਜਿੰਦਗੀ ਨੂੰ ਲਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕਿੰਨੇ ਕੁ ਹਨ? ਜੋ ਆਪ ਦੀ ਪਤਨੀ ਨੂੰ ਛੱਡ ਕੇ, ਬਾਹਰ ਦੀਆਂ ਔਰਤਾਂ ਨੂੰ ਖ਼ੁਸ਼ ਕਰਦੇ ਫਿਰਦੇ ਹਨ। ਆਪ
ਗੁਰਜੋਤ ਵਾਂਗ ਆਪ ਦੇ ਜਾਣੀ ਮਜ਼ੇ
ਲੁੱਟਦੇ ਫਿਰਦੇ ਹਨ। ਕੀ ਤੁਹਾਨੂੰ ਪਤਾ ਹੈ? ਜਿਸ ਦੀਆਂ ਔਰਤਾਂ ਵੀ ਐਸਾ ਕਰਨ ਲੱਗ ਗਈਆਂ। ਦੁਨੀਆ ਦੀਆਂ ਨਜ਼ਰਾਂ
ਵਿੱਚ ਦੋਨੇਂ ਪਤੀ-ਪਤਨੀ ਕਰਦੇ ਹਨ। ਜਿਸ ਦਾ ਪਤੀ ਦੂਜੀਆਂ ਔਰਤਾਂ ਦੀ ਝਾਕ ਰੱਖਦਾ
ਹੈ। ਆਪ ਦੀ ਪਤਨੀ ਨਾਲ ਪਿਆਰ ਨਹੀਂ ਕਰਦਾ। ਉਸ ਨੇ ਆਪ ਦੇ ਲਈ ਪਿਆਰ ਕਿਤੋਂ ਨਾਂ
ਕਿਤੋਂ ਹਾਸਲ ਕਰ ਲੈਣਾ ਹੈ। ਜੇਲ੍ਹਾਂ ਵਿੱਚ ਵੀ ਲੋਕ ਕਾਮ ਦੀ ਪੂਰਤੀ ਕਰ ਹੀ ਲੈਂਦੇ ਹਨ। ਗੁਰੀ
ਨੂੰ ਵਿੰਦਰ ਆਪਦੀ ਸਹੇਲੀ ਦੇ ਵਿਆਹ ਉੱਤੇ ਲੈ ਗਈ ਸੀ। ਵਿਆਹ ਵਿੱਚ ਬਹੁਤਾ ਇਕੱਠ ਨਹੀਂ ਸੀ। ਵਿੰਦਰ
ਦਾ ਘਰ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੀ। ਅਨੰਦ ਕਾਰਜ ਪਿੱਛੋਂ ਦੁਲਹਨ ਵਿੰਦਰ ਕੇ ਘਰ ਆ ਗਈ।
ਦੁਲਹਨ ਦੀ ਮਾਂ ਨੇ ਸੋਚਿਆ, ਵਿਦਾਇਗੀ ਵਿੰਦਰ ਦੇ
ਘਰੋਂ ਕਰ ਦਿੰਦੇ ਹਾਂ। ਲਾੜੇ ਦੀ ਮਾਂ, ਭੈਣ ਵੀ ਉੱਥੇ ਹੀ ਸਨ। ਗੁਰੀ ਇੱਕ ਬਾਰ ਵਿੰਦਰ ਦੀ ਸਹੇਲੀ ਨੂੰ ਮਿਲਿਆ
ਸੀ। ਇਹ ਦੁਲਹਨ ਵਾਲੇ ਕਮਰੇ ਵਿੱਚ ਚਲਾ ਗਿਆ। ਦੁਲਹਨ ਨਾਲ ਪਤਾ ਨਹੀਂ ਕੀ ਗਿਟਮਿਟ ਕੀਤੀ? ਉਸ ਦੁਲਹਨ ਨੂੰ
ਬਾਥਰੂਮ ਲੈ ਕੇ ਵੜ ਗਿਆ। ਦਰਵਾਜ਼ਾ ਲੋਕ ਕਰਨਾ ਭੁੱਲ ਗਏ।
ਸਾਰੇ ਆਪੋ-ਆਪਣੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਸ਼ਾਮ ਨੂੰ ਵਿਆਹ
ਦੀ ਪਾਰਟੀ ਸੀ। ਪਾਰਟੀ ਪਿੱਛੋਂ ਵਿਆਹ ਵਾਲੇ ਜੋੜੇ ਨੇ, ਹੋਟਲ ਵਿੱਚ ਸੁਹਾਗਰਾਤ ਮਨਾਉਣ ਜਾਣਾ ਸੀ। ਜਦੋਂ ਸੱਸ ਦੁਲਹਨ ਦੇ ਕਮਰੇ
ਵਿੱਚ ਗਈ। ਦੁਲਹਨ ਗ਼ਾਇਬ ਸੀ। ਉਸ ਨੇ ਆਲ਼ੇ ਦੁਆਲੇ ਦੇਖਿਆ। ਫਿਰ ਬਾਥਰੂਮ ਦਾ ਦਰਵਾਜ਼ਾ ਖ਼ੋਲ ਲਿਆ।
ਦੁਲਹਨ ਨਾਲ ਹਨੀਮੂਨ ਗੁਰਜੋਤ ਮਨਾਈ ਜਾਂਦਾ ਸੀ। ਇਸ ਬੁੱਢੀ ਨੇ ਰੰਗ ਵਿੱਚ ਭੰਗ ਪਾ ਦਿੱਤੀ ਸੀ।
ਦੁਲਹਨ ਨੂੰ ਵਿੱਚ ਵਿਚਾਲੇ ਤੋਂ ਲਟਕਦੀ ਨੂੰ ਥੱਲੇ ਲਾ ਲਿਆ ਸੀ। ਬੁੱਢੀ ਨੂੰ ਗ਼ੁੱਸਾ ਸੀ। ਵਿਆਹੀ
ਉਸ ਦੇ ਪੁੱਤਰ ਨਾਲ, ਖ਼ੁਸ਼ ਹੋਰ ਮਰਦ ਨੂੰ
ਕਰੀ ਜਾਂਦੀ ਹੈ। ਦੁਲਹਨ ਨੂੰ ਆਪ ਦੇ ਰੰਗ ਵਿੱਚ ਪਏ ਵਿਘਨ ਦਾ ਗ਼ੁੱਸਾ ਸੀ। ਦੋਨੇਂ ਗੁੱਥਮ-ਗੁੱਥਾ
ਹੋ ਗਈਆਂ। ਗੁਰੀ ਵਿੰਦਰ ਦੀ ਕਾਰ ਲੈ ਕੇ ਘਰੋਂ ਖਿਸਕ ਗਿਆ ਸੀ। ਕਾਰ ਹਸਕੀ ਟਰੱਕ ਸਟਾਪ ਤੇ ਖੜ੍ਹਾ
ਕੇ, ਆਪ ਟਰੱਕ ਲੋਡ ਕਰਕੇ
ਵੈਨਕੂਵਰ ਨੂੰ ਤੁਰ ਪਿਆ ਸੀ।
ਸੱਸ ਨੂੰਹ ਅਜੇ ਵੀ ਘੁਸਨ-ਮੁੱਕਾ ਹੋ ਰਹੀਆਂ ਸਨ। ਇੱਕ ਦੂਜੀ ਦੇ ਵਾਲ
ਦੋਨਾਂ ਦੇ ਹੱਥ ਵਿੱਚ ਸਨ। ਦੋਨਾਂ ਨੂੰ ਨਾਲ ਖੜ੍ਹਿਆ ਨੇ ਬਥੇਰਾ ਛੁਡਾਉਣ ਦਾ
ਜਤਨ ਕੀਤਾ। ਉਹ ਫਿਰ ਚੁੰਬੜ ਜਾਂਦੀਆਂ ਸਨ। ਸੱਸ ਨੂੰਹ ਪਾਣੀ ਵਾਰਨ ਤੋਂ ਪਹਿਲਾਂ ਕਿਸੇ ਨੇ ਲੜਦੀਆਂ
ਨਹੀਂ ਦੇਖੀਆਂ ਹੋਣੀਆਂ। ਵਿਆਹ ਵਾਲੇ ਦਿਨ ਦੁਲਹਨ ਪਤੀ ਛੱਡ ਕੇ, ਸਹੇਲੀ ਦੇ ਯਾਰ ਨਾਲ
ਹਨੀਮੂਨ ਮਨਾਉਂਦੀ ਨਹੀਂ ਦੇਖੀ ਹੋਣੀ। ਇਹ ਸਾਰਾ ਗੁਰੀ ਦੀ ਪਟਿਆਲੇ ਦੀ ਪੜ੍ਹਾਈ ਦਾ ਅਸਰ ਸੀ।
ਜਿੱਥੇ ਟੀਚਰਾਂ ਤੇ ਲੈਡ-ਲੇਡੀ ਹੀ ਐਸੀ ਪੜ੍ਹਾਈ ਵੀ ਕਰਾਉਂਦੀਆਂ ਹਨ।
ਨਣਦ ਨੇ ਦੇਖਿਆ। ਨਵੀਂ ਵਹੁਟੀ ਨੇ, ਉਸ ਦੀ ਮਾਂ ਢਾਹੀ ਹੋਈ ਹੈ। ਉਸ ਨੇ 911 ਫ਼ੋਨ ਕਰ ਦਿੱਤਾ।
ਪੁਲੀਸ ਵਾਲੇ ਵੀ ਹੈਰਾਨ ਰਹਿ ਗਈ। ਦੋਨੇਂ ਚੁੜੇਲਾਂ ਵਾਂਗ ਇੱਕ ਦੂਜੀ ਨੂੰ ਚੁੰਬੜੀਆਂ ਹੋਈਆ ਸਨ।
ਸਾਹੋ-ਸਾਹ ਹੋਈਆਂ ਪਈਆਂ ਸਨ। ਪੁਲਿਸ ਵਾਲਿਆਂ ਨੇ ਕੁੱਟ-ਮਾਰ ਕਰਦੀਆਂ ਅੱਖੀਂ ਦੇਖ ਲਈਆਂ ਸਨ। ਪੁਲਿਸ
ਵਾਲਿਆਂ ਨੇ, ਦੋਨਾਂ ਦੇ ਜੂਡੇ
ਛੁਡਾ ਕੇ, ਹੱਥਾਂ ਨੂੰ
ਹੱਥ-ਕੜੀਆਂ ਲੱਗਾ ਕੇ, ਦੋਨੇਂ ਜੇਲ੍ਹ ਵਿੱਚ
ਪਾ ਦਿੱਤੀਆਂ। ਦੂਜੇ ਦਿਨ ਜ਼ਮਾਨਤਾਂ ਹੋਣੀਆਂ ਸੀ। ਜਦੋਂ ਦੋਨੇਂ ਜੱਜ ਮੂਹਰੇ ਹੋਈਆਂ। ਜੱਜ ਨੇ ਕੇਸ
ਦੀ ਸੁਣਵਾਈ ਕੀਤੀ। 5-5 ਹਜ਼ਾਰ ਡਾਲਰ ਵਿੱਚ ਸੱਸ ਨੂੰਹ ਦੀ ਜ਼ਮਾਨਤਾਂ ਹੋਈ। ਜੱਜ ਨੇ ਕਿਹਾ, " ਤੁਸੀਂ ਦੋਨੇਂ ਦੋ
ਮਹੀਨੇ ਇੱਕ ਸਾਥ ਨਹੀਂ ਰਹਿ ਸਕਦੀਆਂ। " ਐਸੀ ਚਾਲ-ਚੱਲਣ ਤੋਂ ਗਿਰੀ ਹੋਈ ਦੁਲਹਨ ਨੂੰ ਲੈਣ
ਲਈ ਅਦਾਲਤ ਦੇ ਬਾਹਰ ਖੜ੍ਹਾ ਸੀ। ਰਫ਼ਿਊਜੀ ਬੰਦੇ ਨੇ ਇਸ ਔਰਤ ਤੋਂ ਪਾਸਪੋਰਟ ਉੱਤੇ ਕੈਨੇਡਾ ਦੀ
ਮੋਹਰ ਲਵਾਉਣੀ ਸੀ। ਉਸ ਨੇ ਮਾਂ ਵੀ ਛੱਡ ਦਿੱਤੀ ਸੀ। ਮਾਂ ਰੋਂਦੀ ਹੋਈ, ਆਪ ਦੀ ਧੀ ਦੇ ਗਲ਼ੇ
ਲੱਗ ਗਈ।
Comments
Post a Comment