ਸੱਜਣਾਂ ਜੇ ਤੂੰ ਹੱਥ ਲੱਗ ਜੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਰੱਬਾ ਤੇਰੇ ਉੱਤੇ
ਜਾਊ ਡੁੱਲ੍ਹ, ਜੇ ਤੂੰ ਮੇਰਾ ਹੱਥ
ਆਪ ਫੜ ਲੇ।
ਤੇਰੇ ਪੈਰਾਂ ਵਿੱਚ
ਜਾਵਾਂਗੇ ਰੁਲ, ਜੇ ਤੂੰ ਮੰਨ ਦੀ
ਜੋਤ ਮੇਲ ਜੇ।
ਪੂਰੀ ਦੁਨੀਆ ਜਾਵਾਂ
ਮੈ ਭੁੱਲ, ਸੱਜਣਾਂ ਜੇ ਤੂੰ
ਹੱਥ ਲੱਗ ਜੇ।
ਜਿੰਦ ਵੇਚ ਕੇ ਖ਼ਰੀਦ
ਲਵਾਂ ਤੈਨੂੰ, ਯਾਰਾ ਜੇ ਤੂੰ ਮੁੱਲ
ਮਿਲ ਜੇ।
ਤੇਰੇ ਉੱਤੇ ਆਇਆ ਹੈ
ਮੇਰਾ ਦਿਲ , ਰੱਬ ਕਰੇ ਤੂੰ ਮਿਲ
ਜੇ।
ਆਪਣੀ ਜਾਨ ਕਰਦਾ
ਮੈਂ ਪੁੰਨ, ਜੇ ਕਿਸੇ ਦੀ ਦੁਆ
ਲੱਗ ਜੇ।
ਸੱਤੀ ਦੇਵੇ ਸਾਰੇ
ਮੁੱਲ, ਜੇ ਚੰਨਾ ਤੂੰ ਮੈਨੂੰ ਆ ਕੇ
ਮਿਲ ਜੇ।
ਸਤਵਿੰਦਰ ਜਾਵਾਂਗੇ
ਤੇਰੇ ਚ ਘੁਲ, ਜੇ ਮੇਰੀ ਪਿਆਸ ਬਣ
ਜੇ।
Comments
Post a Comment