ਭਾਗ 22 ਅਦਾਲਤਾਂ ਕਿੰਨਾ
ਕੁ ਇਨਸਾਫ਼ ਕਰਦੀਆਂ ਹਨ? ਜਨਤਾ ਜਾਣਦੀ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਸਾਨੂੰ ਆਪਣੇ ਹੱਕਾਂ ਲਈ ਆਪ ਨੂੰ ਨੂੰ ਰਾਖੀ ਕਰਨੀ
ਪੈਣੀ ਹੈ। ਜਾਗਣਾ ਪੈਣਾ ਹੈ। ਕੋਈ ਦੂਜਾ ਕਿਸੇ ਲਈ ਕੁੱਝ ਨਹੀਂ ਕਰਦਾ। ਲੋਕ ਆਮ ਹੀ ਕਹਿੰਦੇ ਸੁਣੇ
ਹੋਣੇ ਨੇ," ਰੱਬ ਕਿਸੇ ਉੱਤੇ ਮੁਕੱਦਮਾ, ਜ਼ਹਿਮਤ ਬਿਮਾਰੀ
ਨਾਂ ਪਾਵੇ। ਇਹ ਅਦਾਲਤਾਂ ਸਰਕਾਰੀ ਜੱਜ, ਵਕੀਲ, ਤਹਿਸੀਲਦਾਰਾਂ ਕੰਨਗੋਆਂ, ਪਟਵਾਰੀਆਂ, ਪੁਲਿਸ ਵਾਲੇ ਕਟਿਹਰੇ ਵਿੱਚ ਖੜ੍ਹੇ ਬੰਦੇ, ਪਰਿਵਾਰ
ਨੂੰ ਤੇ ਉਸ ਦੇ ਸਾਥੀਆਂ ਨੂੰ ਖਾ ਕੱਚਿਆਂ ਖੂਨ ਚੂਸ ਕੇ ਹਜ਼ਮ ਕਰ ਜਾਂਦੇ ਹਨ। ਬੰਦੇ ਪੱਲੇ ਕੱਖ ਨਹੀਂ
ਛੱਡਦੇ। ਅਦਾਲਤਾਂ ਦੇ ਜੱਜਾਂ ਵਕੀਲਾਂ ਕੋਲੋਂ ਗ਼ਰੀਬ ਲਾਚਾਰ ਬੰਦੇ ਨੂੰ ਇਨਸਾਫ਼ ਨਹੀਂ ਮਿਲੇਗਾ। ਆਮ
ਬੰਦਾ ਇਨਸਾਫ਼ ਲੈਣ ਕਿਸ ਕੋਲ ਜਾਵੇਗਾ? ਕੀ ਕਿਸੇ ਨੂੰ ਅਦਾਲਤਾਂ ਦੇ ਜੱਜਾਂ ਵਕੀਲਾਂ ਕੋਲੋਂ ਇਨਸਾਫ਼ ਮਿਲਿਆ ਹੈ? ਕਦੇ ਹੋਇਆ ਹੈ, ਤੁਸੀਂ ਕਿਸੇ ਨੂੰ ਡਰਾਵਾਂ ਦੇ ਸਕੋ, ਬਾਈ ਜੇ ਇਹ ਕੰਮ ਨਹੀਂ ਹੋਇਆ। ਮੈਂ ਅਦਾਲਤਾਂ ਦੇ
ਜੱਜਾਂ ਵਕੀਲਾਂ ਦਾ ਦਰ ਖੜਕਾਵਾਂਗਾ। ਨਹੀਂ ਲੋਕ ਇੰਨਾ ਦੇ ਮੱਥੇ ਲੱਗਣ ਤੋਂ ਡਰਦੇ ਹਨ। ਸੱਚਾ ਬੰਦਾ
ਰਗੜਿਆ ਜਾਂਦਾ ਹਨ। ਲੁੱਚੇ ਬੰਦੇ ਬੰਦੂਕਾਂ ਪੈਸੇ ਵਾਲੇ ਅਦਾਲਤਾਂ ਦੇ ਜੱਜਾਂ ਵਕੀਲਾਂ ਨਾਮ ਜੇਬ
ਵਿੱਚ ਪਾਈ ਫਿਰਦੇ ਹਨ। ਅਦਾਲਤਾਂ ਦੇ ਜੱਜ ਵਕੀਲ ਕੇਸ ਦੇ ਸੱਚ ਝੂਠ ਦਾ ਨਿਰਨਾ ਕਿਵੇਂ ਕਰਦੇ ਹਨ? ਤਕੜੇ ਦਾ ਪੱਖ ਲੈਂਦੇ ਹਨ। ਕੀ ਅਦਾਲਤਾਂ ਦੇ ਜੱਜ
ਵਕੀਲ ਅਗਲੇ ਦੇ ਮਗਰ ਜਾ ਕੇ, ਕੇਸ ਦੀ ਪੈਰਵਾਹੀ
ਕਰਦੇ ਹਨ? ਸਰਕਾਰ ਅਦਾਲਤਾਂ
ਦੇ ਜੱਜ ਵਕੀਲ ਸਾਰੇ ਹੀ ਮੋਟੀ ਰਕਮ ਵਿੱਚ ਵਿਕਦੇ ਹਨ। ਅਦਾਲਤ ਵਿੱਚ ਇਨਸਾਫ਼ ਦੀ ਮੂਰਤੀ ਖੜ੍ਹੀ ਹੁੰਦੀ ਹੈ।
ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨੀ ਹੁੰਦੀ ਹੈ। ਤੁਸੀਂ ਸਾਰੇ ਆਪ ਦੱਸੋ ਅੱਖਾਂ ਉੱਤੇ ਪੱਟੀ
ਬੰਨਿਆਂ ਅੰਨਾਂ ਬੰਦਾ, ਕਾਨੂੰਨ ਕੀ ਇਨਸਾਫ਼ ਦੇਵੇਗਾ? ਹਰ ਘਰ ਵਿੱਚ ਬੇਬੇ ਬਾਪੂ ਨੂੰ ਦਿਸਣੋਂ ਹੱਟ ਜਾਏ, ਘਰ ਵਾਲੇ ਇਹੀ ਕਹਿੰਦੇ ਹਨ," ਹੁਣ ਤੂੰ ਟਿਕ ਕੇ ਬੈਠ ਜਾ, ਤੇਰੇ ਕੋਲੋਂ ਕੋਈ ਕੰਮ ਨਹੀਂ ਹੋਣਾ, ਠੇਡਾ ਖਾਵੇਗੋ।" ਅਦਾਲਤਾਂ ਵਿੱਚ ਝੂਠੇ ਕੇਸ, ਝੂਠੀਆਂ ਗਵਾਈਆਂ, ਝੂਠੇ ਜੱਜ, ਝੂਠੇ ਵਕੀਲ ਹੁੰਦੇ ਹਨ। ਪੁਲਿਸ ਵਾਲਾਂ ਗੱਡੀ ਦਾ ਚਲਾਨ
ਕੱਟਣ ਲੱਗੇ। ਅਸੀਂ ਸਾਰੇ ਇਹ ਨਹੀਂ ਕਹਿੰਦੇ," ਕਰ ਦੇ ਚਲਾਨ, ਅਸੀਂ ਆਪੇ ਅਦਾਲਤਾਂ ਵਿਚੋਂ ਇਨਸਾਫ਼ ਲੈ ਲਵਾਂਗੇ।
" ਸਗੋਂ ਪੁਲੀਸ ਵਾਲੇ ਦਾ ਹੀ ਮਿੰਨਤ ਤਰਲਾ ਲੋਕੀ ਕਰਦੇ ਹਨ। ਲੋਕਾਂ ਦਾ ਕਹਿਣਾ ਹੁੰਦਾ ਹੈ, , " ਭਾਵੇਂ 500, 1000 ਲੈ ਕੇ ਪਰ ਸਾਨੂੰ ਬਖ਼ਸ਼ਦੇ। ਅਦਾਲਤਾਂ ਵਿੱਚ ਠੋਕਰਾਂ ਨਹੀਂ ਖਾ
ਹੋਣੀਆਂ। “ ਅਨੇਕਾਂ ਗ਼ਰੀਬ ਧੀਆਂ
ਨੂੰਹਾਂ ਮਾਪਿਆਂ ਸਹੁਰਿਆਂ ਵੱਲੋਂ ਮਾਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦਾ ਤਾਂ ਕਦੇ ਅਦਾਲਤਾਂ
ਨੇ ਕੇਸ ਨਹੀਂ ਅੱਗੇ ਤੋਰਿਆ। ਅਦਾਲਤਾਂ ਕਿੰਨਾ ਕੁ ਇਨਸਾਫ਼ ਕਰਦੀਆਂ ਹਨ? ਜਨਤਾ ਜਾਣਦੀ ਹੈ। ਅਗਰ ਕੋਈ ਔਰਤ ਆਪਣੇ ਕੱਪੜੇ ਪਾੜ
ਕੇ ਚਾਰ ਗਵਾਹ ਲਿਜਾ ਕੇ ਅਦਾਲਤਾਂ ਦਾ ਦਰਵਾਜ਼ਾ ਖੜਕਾਏਗੀ। ਦੱਸੇਗੀ," ਉਸ ਦੇ ਪਤੀ ਨੇ ਕੁੱਟ ਮਾਰ ਕੀਤੀ ਹੈ। ਜਾਨੋਂ ਮਾਰਨ
ਦੀ ਧਮਕੀ ਦਿੱਤੀ ਹੈ। ਉਸ ਨੂੰ ਪਤੀ ਤੋਂ ਖ਼ਤਰਾ ਹੈ। " ਗਵਾਹ ਵੀ ਇਹੀ ਦੱਸ ਦੇਣ। ਅਦਾਲਤਾਂ
ਵਿੱਚ ਬੈਠੇ ਜੱਜ ਦੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ। ਉਸ ਨੂੰ ਨਹੀਂ ਪਤਾ ਔਰਤ ਤੇ ਗਵਾਹ ਝੂਠ
ਬੋਲਦੇ ਹਨ। ਪਤੀ ਵਿਚਾਰਾ ਜੱਜ ਦੀ ਥੋੜ੍ਹੀ ਜਿਹੀ ਜਵਾਨ ਹਲਾਉਣ ਨਾਲ ਸੱਤ ਸਾਲਾਂ ਦੀ ਕੈਦ ਭੁਗਤ
ਸਕਦਾ ਹੈ। ਔਰਤ ਭਾਵੇਂ ਗਵਾਹਾਂ ਨੂੰ ਯਾਰ ਬਣਾ ਕੇ ਹੰਢਾਵੇ। ਜ਼ਮੀਨ ਦਾ ਕੇਸ ਹੋਵੇ ਤਾਂ ਤਕੜਾ
ਅਦਾਲਤਾਂ ਦੇ ਜੱਜ ਵਕੀਲ ਰਾਹੀ ਪੈਸਾ ਦੇ ਕੇ ਬਾਜ਼ੀ ਮਾਰ ਜਾਂਦਾ ਹੈ। ਤਾਂਹੀਂ ਤਾਂ ਭਰਾ, ਪਤੀ,
ਪੁੱਤਰ ਤੇ ਹੋਰ ਮਰਦ ਔਰਤ ਦੇ ਹਿੱਸੇ ਦੀ ਜ਼ਮੀਨ ਤੇ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ
ਜਾਇਦਾਦ ਅਦਾਲਤਾਂ ਦੇ ਜੱਜਾਂ, ਵਕੀਲਾਂ, ਤਹਿਸੀਲਦਾਰਾਂ ਕੰਨਗੋਆਂ, ਪਟਵਾਰੀਆਂ ਨੂੰ ਖ਼ਰੀਦ ਕੇ ਆਪਣੇ ਨਾਮ ਕਰ ਲੈਂਦੇ ਹਨ।
ਅਦਾਲਤਾਂ ਦੇ ਜੱਜ ਵਕੀਲ ਕੋਈ ਸੁਣਵਾਈ ਨਹੀਂ ਕਰਦੇ। ਵੱਧ ਤੋਂ ਵੱਧ ਕੇਸ ਜਿਉਂਦੀ ਜਾਨ ਤੱਕ ਲਟਕਾਈ
ਜਾਂਦੇ ਹਨ, ਆਪੇ ਪੁੱਤ-ਪੋਤੇ
ਅਦਾਲਤਾਂ ਦੇ ਜੱਜਾਂ ਵਕੀਲਾਂ ਤੋਂ ਅੱਕ ਕੇ ਮੱਥਾ ਟੇਕ ਦਿੰਦੇ ਹਨ।
ਜੱਜਾਂ, ਵਕੀਲਾਂ, ਤਹਿਸੀਲਦਾਰ ਹੋਰ ਵੀ ਸਾਰੇ ਪਾਸੇ ਹਰ ਖੇਤਰ ਵਿੱਚ
ਬਹੁਤ ਬੁੱਧੀ ਜੀਵੀ ਹਨ। ਐਸੇ ਮਾਮਲਿਆਂ, ਕੇਸਾਂ ਦਾ ਹੱਲ ਕਿਉਂ ਨਹੀਂ ਲੱਭਦੇ? ਕਿਉਂ ਲੋਕ ਸਾਲਾਂ ਬੱਧੀ ਜੇਲ ਵਿਚ ਜ਼ਿੰਦਗੀ ਮੁਕਾ ਰਹੇ
ਹਨ। ਜ਼ਿੰਦਗੀ ਜੀਨ ਦਾ ਨਾਮ ਹੈ। ਨਾਂ ਕੇ ਉਸ ਨੂੰ ਤਾਨਾਸ਼ਾਹੀ ਸਰਕਾਰਾਂ ਦੱਬ, ਲਤਾੜ, ਬੰਦ ਕਰਕੇ ਰੱਖੇ। ਗੰਦੇ ਭੀੜੇ ਕਮਰਿਆਂ ਵਿੱਚ ਬੰਦ
ਕਰਕੇ ਰੱਖਿਆ ਜਾਵੇ। ਸਗੋਂ ਉਨ੍ਹਾਂ ਲੋਕਾਂ ਤੋਂ ਫ਼ਾਇਦਾ ਲਿਆ ਜਾਵੇ। ਉਨ੍ਹਾਂ ਜੇਲ ਵਿੱਚ ਬੰਦ
ਲੋਕਾਂ ਵਿੱਚ ਵੀ ਕੋਈ ਕੰਮ ਕਰ ਦੇਣ ਦੀ ਹਿੰਮਤ ਹੁੰਦੀ ਹੈ। ਗ਼ਲਤੀਆਂ ਹਰ ਬੰਦਾ ਕਰਦਾ ਹੈ। ਉਸ ਦਾ ਦਮ ਘੁੱਟਣ ਦਾ
ਕਿਸੇ ਨੂੰ ਹੱਕ ਨਹੀਂ ਹੈ। ਗ਼ਲਤੀਆਂ ਕਿਸੇ ਦੀਆਂ ਜਾਹਰ ਹੋ ਜਾਂਦੀਆਂ ਹਨ। ਗ਼ਲਤੀਆਂ ਤੋਂ ਹੀ ਬੰਦੇ
ਸਿੱਖਦੇ ਹਨ। ਜੋ ਸਰਕਾਰੀ ਕੰਮ ਕਰਦੇ ਹਨ। ਕੀ ਜੱਜਾਂ, ਵਕੀਲਾਂ, ਤਹਿਸੀਲਦਾਰਾਂ ਕੰਨਗੋਆਂ, ਪਟਵਾਰੀਆਂ, ਪੁਲਿਸ ਵਾਲਿਆਂ ਨੇ ਕਦੇ ਕਿਸੇ ਦਾ ਜਾਣੇ ਅਨਜਾਣੇ
ਵਿੱਚ ਧੋਖੇ ਨਾਲ ਪੈਸਾ ਨਹੀਂ ਦੱਬਿਆ? ਕੀ ਬਲਾਤਕਾਰ ਨਹੀਂ ਕੀਤਾ? ਕੀ ਕਿਸੇ ਨੂੰ
ਗਾਲ ਨਹੀਂ ਕੱਢੀ? ਕੀ ਕਿਸੇ ਨੂੰ
ਮਾਰਿਆ ਕੁੱਟਿਆ ਨਹੀਂ ਹੈ? ਅਗਰ ਕੋਈ ਆਮ
ਬੰਦਾ ਉੱਤੋਂ ਫੜਿਆਂ ਜਾਂਦਾ ਹੈ। ਉਸ ਨੂੰ ਅਪੀਲ ਕਰਨ ਬਾਅਦ ਵੀ ਮੁਆਫ਼ ਕਿਉਂ ਨਹੀਂ ਕੀਤਾ ਜਾਂਦਾ? ਤਾਂ ਕਿ ਉਹ ਆਪਣੀ ਜ਼ਿੰਦਗੀ ਸੁਚੱਜੇ ਢੰਗ ਨਾਲ ਸ਼ੁਰੂ
ਕਰ ਸਕੇ। ਆਪਣੇ ਬੀਵੀ, ਬੱਚਿਆਂ ਪਰਵਾਰ
ਨੂੰ ਪਾਲ ਸਕੇ। ਜੇਲ ਵਿਚੋਂ ਆਏ ਬੰਦੇ ਨੂੰ ਜਨਤਾ ਵੀ ਜਿਊਣ ਨਹੀਂ ਦਿੰਦੀ। ਜਾਂ ਸਰਕਾਰ ਐਸਾ ਕਰੇ।
ਪਹਿਲੇ ਦਿਨ ਹੀ ਲਿਆਂਦੇ ਮੁਜਰਮ ਨੂੰ 1984 ਦੇ ਦੰਗਿਆਂ ਦੀ ਤਰਾਂ ਸਿਤਮ ਕਰ ਦੇਵੇ। ਕਿਹੜਾ ਕੋਈ
ਇੰਨਾ ਨੂੰ ਪੁੱਛਣ ਵਾਲਾ ਹੈ? ਲੋਕ ਕਦੋਂ
ਜਾਗਣਗੇ? ਕਦੋਂ ਤੱਕ
ਆਪਣਿਆਂ ਨੂੰ ਫਾਸੀ ਲੜਕਦੇ ਦੇਖਦੇ ਰਹੋਗੇ? ਕਦੋਂ ਤੱਕ ਸਿਤਮ ਸਹਿਣਗੇ? ਕਦੋਂ ਤੱਕ ਤ੍ਰਾਹ ਤ੍ਰਾਹ ਕੇ ਬੀਵੀ ਬੱਚੇ ਮਰਦੇ
ਰਹਿਣਗੇ?
Comments
Post a Comment