ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇਂ ਹੀ ਜਿਉਣਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕਾਹਤੋਂ ਕਰੀਏ
ਉਡੀਕਾਂ ਉਹਨੇ ਮੁੜ ਕੇ ਨਹੀਂ ਆਉਣਾ।
ਤੂੰ ਦੱਸ ਕਾਹਤੋਂ
ਹੈ ਉਹਦੇ ਰਾਹਾਂ ਵਿੱਚ ਰੋਜ਼ ਬਹਿਣਾ।
ਜਾਣ ਵਾਲਿਆਂ ਵਿਚੋਂ
ਕਿਸੇ ਨੇ ਪਰਤ ਕੇ ਨਹੀਂ ਆਉਣਾ।
ਸੱਸੀ ਵਾਂਗ ਕਾਹਤੋਂ
ਤੂੰ ਵਿਯੋਗ ਦੇ ਰੇਤ ਨਾਲ ਖਹਿਣਾ।
ਉਹ ਨੂੰ ਤਾਂ ਤੇਰਾ
ਮੁੜ ਨਾਮ ਤੇਰਾ ਚੇਤਾ ਨਹੀਂ ਆਉਣਾ।
ਤੇਰੀ ਸ਼ਕਲ ਦੇਖ ਉਸ
ਨੇ ਦੇਖੀ ਹੁਣ ਹੈ ਘਬਰਾਉਣਾ।
ਸਤਵਿੰਦਰ ਸੱਤੀ ਨੂੰ
ਤਾਂ ਪੈਣਾ ਉਸ ਨੂੰ ਦਿਲੋਂ ਭੁਲਾਉਣਾ।
ਐਸੇ ਬੇਈਮਾਨ ਨੂੰ
ਤੂੰ ਕਾਹਤੋਂ ਮੁੜ ਕੇ ਹੁਣ ਬਲਾਉਣਾ।
ਬੇਈਮਾਨ ਨਾਲੋਂ
ਚੰਗਾ ਸੱਤੀ ਹੈ ਐਵੇਂ ਹੀ ਜਿਉਣਾਂ।
ਕਾਹਤੋਂ ਮਨ ਨੂੰ
ਲਾਰਿਆਂ ਉੱਤੇ ਚਾਹੁੰਦੀ ਲਾਉਣਾ।
Comments
Post a Comment