ਭਾਗ 17 ਵਿਰੋਧੀ ਲੋਕਾਂ ਵੱਲੋਂ ਮਿਲੀ ਚੁਨੌਤੀ ਕਾਮਯਾਬ ਬਣਾ ਸਕਦੀ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 
ਗੰਨ ਬਰੂਦ ਤਾਂ ਤਬਾਹੀ ਕਰ ਦਿੰਦੇ ਹਨ। ਤਲਵਾਰ ਦੇ ਪੱਟ ਸਰੀਰ ਨੂੰ ਜ਼ਖ਼ਮੀ ਕਰਦੇ ਹਨ। ਸਦਰਾਂ ਨੂੰ ਸ਼ਨਨੀ ਕਰ ਦਿੰਦੀ ਹੈ। ਤਲਵਾਰ ਦੇ ਜ਼ਖ਼ਮ ਮਿਲ਼ ਜਾਂਦੇ ਹਨ। ਦਾਗ਼ ਸਰੀਰ ਉੱਤੋਂ ਨਹੀਂ ਜਾਂਦਾ। ਦੂਜੇ ਬੰਦੇ ਨੂੰ ਕੋੜੀਆਂ, ਝੂਠੀਆਂ ਗੱਲਾਂ ਕਹਿ ਕੇ ਮਜ਼ਾ ਤਾਂ ਬਹੁਤ ਆਉਂਦਾ ਹੈ। ਜਦੋਂ ਦੁਨੀਆ ਜ਼ੁਬਾਨ ਦੇ ਫੱਟ ਮਾਰਦੀ। ਉਦੋਂ ਕਲਮ ਇਤਿਹਾਸ ਲਿਖਦੀ ਹੈ। ਦੁਨੀਆ ਵਿੱਚ ਕੋਈ ਵਿਰਲਾ ਹੁੰਦਾ ਹੈ। ਜੋ ਜ਼ਖ਼ਮਾਂ ਉੱਤੇ ਮੱਲ਼ਮ ਲਗਾਉਂਦਾ ਹੈ। ਬਹੁਤੇ ਲੋਕ ਜ਼ੁਬਾਨ ਦੇ ਫੱਟ ਦਿਲ ਉੱਤੇ ਮਾਰਦੇ ਹਨ। ਦਿਲ ਉੱਤੇ ਸਦਾ ਲਈ ਛਾਪ ਛੱਡ ਜਾਂਦੇ ਹਨ। ਇਹ ਫੱਟ ਦਿਸਦੇ ਨਹੀਂ ਹਨ। ਪਰ ਸੁੱਕਦੇ ਨਹੀਂ ਹਨ। ਹਰੇ ਰਹਿੰਦੇ ਹਨ। ਲੋਕਾਂ ਸਾਡੀ ਪ੍ਰਸੰਸਾ ਕਰਨ ਵਾਲੇ ਦੋਸਤਾਂ ਨਾਲੋਂ ਸਾਡੀਆਂ ਗ਼ਲਤੀਆਂ ਚਿਤਾਰਨ ਵਾਲੇ ਤੇ ਦੁਸ਼ਮਣ ਭਲੇ ਹਨ। ਨਿੰਦਕਾ ਨਾਲ ਉਲਣਾਂ ਨਹੀਂ ਹੈ। ਉਨ੍ਹਾਂ ਨੂੰ ਆਪਣੇ ਦੁਆਲੇ ਰੱਖਣਾ ਹੈ। ਸੱਦਾ ਦੇ ਕੇ ਕੋਲ ਸੱਦਣਾ ਹੈ। ਅਸੀਂ ਉਨ੍ਹਾਂ ਨੂੰ ਦੁਸ਼ਮਣ ਸਮਝ ਜਾਂਦੇ ਹਾਂ। ਜਿਹੜੇ ਸਾਨੂੰ ਲਲਕਾਰਦੇ ਹਨ। ਚੁਨੌਤੀਆਂ ਚੈਲੰਜ ਦਿੰਦੇ ਹਨ। ਤਾਂਹੀਂ ਤਾਂ ਉਹ ਸਾਡੇ ਨਾਲ ਇੱਕ ਲੜਾਈ ਖੜ੍ਹੀ ਰੱਖਦੇ ਹਨ। ਬਾਜ਼ ਵਾਂਗ ਸਾਡੇ ਉੱਤੇ ਟੁੱਟ ਕੇ ਪੈ ਜਾਂਦੇ ਹਨ। ਗੁਰੂ ਜੀ ਨੇ ਚਿੜੀਆਂ ਨੂੰ ਐਨੀ ਸ਼ਕਤੀ ਦਿੱਤੀ ਸੀ ਕਿ ਬਾਜ਼ ਨਾਲ ਲੜਾ ਕੇ ਚਿੜੀਆਂ ਜਿਤਾ ਦਿੱਤੀਆਂ ਸਨ। ਇਸ ਲਈ ਆਪ ਨੂੰ ਇੰਨਾ ਬਾਜ਼ਾਂ ਮੂਹਰੇ ਚਿੜੀ ਵਾਂਗ ਨਿਰਬਲ ਸਮਝ ਕੇ, ਇੰਨਾ ਬਾਜ਼ਾਂ ਦੇ ਮੂਹਰੇ ਦੀ ਝੁਕ ਕੇ ਚੱਲਦੇ ਜਾਈਏ। ਰਿਣ ਭਰ ਕੀੜੀਆਂ ਹੀ ਹਾਥੀ, ਸੱਪ ਤੇ ਹੋਰ ਜ਼ਖ਼ਮੀ ਹੋਏ ਜੀਵਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਜ਼ਖ਼ਮ ਤੇ ਜਾ ਲਗਦੀਆਂ ਹਨ। ਐਡਾ ਸਰੀਰ ਭਸਮ ਹੋ ਜਾਂਦਾ ਹੈ। ਸਮਾਜ ਵਿੱਚ ਅੱਖਾਂ ਤੇ ਕੰਨ ਖੁੱਲ੍ਹੇ ਰੱਖੀਏ। ਸਮਾਜ ਵਿੱਚ ਬਹੁਤੇ ਸਾਡੇ ਆਲੋਚਕ ਭੰਡੀ ਕਰਨ ਵਾਲੇ ਹੁੰਦੇ ਹਨ। ਕਈ ਇਸ ਤਰਾਂ ਦੇ ਹਨ। ਲੋਕਾਂ ਰਾਹੀਂ ਵੀ ਸੁਨੇਹਾ ਸਾਡੇ ਤੱਕ ਘੱਲਦੇ ਹਨ। ਆਪ ਚੁੱਪ ਰਹਿੰਦੇ ਹਨ, ਬਈ ਸਾਨੂੰ ਕੀ? ਕੋਈ ਅੱਗ ਖਾਵੇ ਅੰਗਿਆਰ ਹੱਗੇ। “ਬਹੁਤੇ ਐਸੇ ਹੁੰਦੇ ਹਨ। ਆਪ ਨੂੰ ਧਨਾਢ ਸਮਝ ਕੇ, ਅਗਲੇ ਦੇ ਮੂੰਹ ਵਿੱਚ ਉਂਗਲਾਂ ਦੇਣ ਤੱਕ ਜਾਂਦੇ ਹਨ। ਐਸੇ ਲੋਕਾਂ ਨਾਲ ਲੜਨ ਨਾਲੋਂ, ਚੁਨੌਤੀਆਂ ਚੈਲੰਜ ਸੁਝਾਅ ਕਬੂਲ ਕਰ ਲਈਏ। ਆਪਦੀਆ ਗੁਸਤਾਖ਼ੀਆਂ ਨੂੰ ਛੱਡਦੇ ਜਾਈਏ। ਦੁਨੀਆ ਉੱਤੇ ਨਾਂ ਹੀ ਕੋਈ ਦੁਸ਼ਮਣ ਹੈ। ਨਾਂ ਹੀ ਕੋਈ ਦੋਸਤ। ਦੋਸਤ ਬਹੁਤਿਆਂ ਦੇ ਦਹਾਕਿਆਂ ਦੀ ਦੋਸਤੀ ਪਿੱਛੋਂ ਵੀ ਦਗ਼ਾ ਦੇ ਜਾਂਦੇ ਹਨ। ਕੁੱਝ ਦਿਨ ਪਹਿਲਾਂ ਸਜੀਦ ਨੇ ਮੈਨੂੰ ਦੱਸਿਆ, “ ਪਹਿਲੀ ਕਲਾਸ ਤੋਂ ਉਹ ਦੋਸਤ ਸਨ। ਕਾਲਜ ਦੀ ਪੜ੍ਹਾਈ ਪਿੱਛੋਂ ਸਜੀਦ ਨੇ ਬਿਜ਼ਨਸ ਖ਼ੋਲ ਲਿਆ। ਭਰੋਸਾ ਹੋਣ ਕਰਕੇ, ਦੋਸਤ ਨੂੰ ਕੈਸ਼ੀਅਰ ਰੱਖ ਲਿਆ। ਇੱਕ ਬਾਰ ਦੋਸਤ ਬੈਂਕ ਵਿੱਚ 10 ਲੱਖ ਜਮਾਂ ਕਰਾਉਣ ਗਿਆ। ਜਿਸ ਕੁੜੀ ਨੇ ਪੈਸੇ ਜਮਾਂ ਕਿਤੇ, ਉਹ ਪੈਸੇ ਚੱਕਣੇ ਭੁੱਲ ਗਈ। ਦੋਸਤ ਨੇ ਪੈਸੇ ਮੁੜ ਕੇ ਆਪਣੇ ਬੈਗ ਵਿੱਚ ਪਾ ਲਏ। ਬੈਂਕ ਦੇ ਕਰਮਚਾਰੀਆਂ ਨੇ ਮੈਨੂੰ  ਦੱਸ ਦਿੱਤਾ, “ ਤੇਰੇ ਦੋਸਤ ਨੇ ਪੈਸੇ ਵਾਪਸ ਬੈਗ ਵਿੱਚ ਪਾ ਲਏ ਸਨ। ਰਾਸ਼ੀ ਜਮਾਂ ਨਹੀਂ ਹੋਈ। ਮੂਵੀ ਕੈਮਰੇ ਵਿੱਚ ਸਭ ਰਿਕਾਰਡ ਹੈ। “ਮੈਂ ਦੋਸਤ ਨੂੰ ਸਾਰਾ ਹਾਲ ਦੱਸ ਦਿੱਤਾ। ਪਰ ਦੋਸਤ ਨਹੀਂ ਮੰਨਿਆ। ਮੈਂ ਦੋਸਤੀ ਤੋੜ ਲਈ। ਪੱਲਿਉਂ ਸਾਰੀ ਰਾਸ਼ੀ ਬੈਂਕ ਵਿੱਚ ਜਮਾਂ ਕਰਾ ਦਿੱਤੀ।
ਦੁਸ਼ਮਣ ਦਾ ਨਾਮ ਬਦਨਾਮ ਹੈ। ਪਰ ਉਹ ਸਾਡੇ ਉੱਤੇ ਸਦਾ ਆਪਣੀ ਨਿਗ੍ਹਾ ਰੱਖਦੇ ਹਨ। ਅਸੀਂ ਸਦਾ ਉਸ ਦੀ ਨਿਗਰਾਨੀ ਥੱਲੇ ਰਹਿੰਦੇ ਹਾਂ। ਜਾਣੀ ਕਿ ਸਾਨੂੰ ਹੋਰ ਕੋਈ ਨੁਕਸਾਨ ਨਹੀਂ ਪਚਾ ਸਕਦਾ। ਕਈ ਬਾਰ ਇਸ ਤਰਾਂ ਵੀ ਹੁੰਦਾ ਹੈ। ਕੋਈ ਬੰਦਾ ਦੁਸ਼ਮਣ ਜਾਂ ਈਰਖਾ ਕਰਨ ਵਾਲਾ ਦਿਲ ਦੁਖਾਉਣ ਲਈ ਸਾਨੂੰ ਲਾ-ਲਾ ਕੇ, ਗੱਲ ਕਹਿੰਦਾ ਹੈ। ਜੇ ਗੱਲ ਖ਼ਾਨੇ ਸਾਹੀਂ ਥਾਂ ਬੈਠ ਜਾਵੇ ਤਾਂ ਉਸ ਵਿਚੋਂ ਸਾਨੂੰ ਸਿੱਖਿਆ ਮਿਲ ਜਾਂਦੀ ਹੈ। ਅਸੀਂ ਚੌਕੰਨੇ ਹੋ ਜਾਂਦੇ ਹਾਂ। ਚੁਨੌਤੀਆਂ ਚੈਲੰਜ ਸਾਨੂੰ ਹਲੂਣਾ ਦਿੰਦੇ ਹਨ। ਗ਼ਲਤ ਰਸਤੇ ਤੋਂ ਵੀ ਰੋਕਦੇ ਹਨ। ਇਹ ਕੰਮ ਦੋਸਤ ਤਾਂ ਘੱਟ ਹੀ ਕਰਦੇ ਹਨ। ਦੋਸਤ ਮੂੰਹ ਉੱਤੇ ਗੱਲ ਕਹਿ ਕੇ, ਸਾਡੇ ਨੁਕਸ ਨਹੀਂ ਦੱਸਦੇ। ਇਹ ਕੰਮ ਦੋਸਤਾਂ ਨੂੰ ਕਰਨਾ ਚਾਹੀਦਾ ਹੈ। ਸ਼ਾਇਦ ਤਾਂ ਨਹੀਂ ਕਹਿੰਦੇ। ਕਿਤੇ ਦੋਸਤੀ ਨੂੰ ਖ਼ਤਰਾ ਨਾਂ ਖੜ੍ਹਾ ਹੋ ਜਾਵੇ। ਸਾਡੇ ਨਾਲ ਈਰਖਾ ਕਰਨ ਵਾਲੇ ਸਾਡੇ ਔਗੁਣਾਂ ਨੂੰ ਧਿਆਨ ਨਾਲ ਦੇਖਦੇ ਹਨ। ਜੇ ਅਸੀਂ ਗ਼ਲਤ ਕੰਮ ਕਰ ਰਹੇ ਹੋਈਏ। ਉਹ ਸਾਨੂੰ ਜਾਣੂ ਕਰਾਉਂਦੇ ਹਨ। ਲੋਕਾਂ ਵੱਲੋਂ ਮਿਲੀ ਚੁਨੌਤੀ, ਸਾਨੂੰ ਕਾਮਯਾਬ ਬਣਾ ਸਕਦੀ ਹੈ। ਆਪੇ ਹੀ ਪਰਖ ਲੈਣਾ। ਜੇ ਅਸੀਂ ਕਿਤੇ ਜਾਂਦੇ ਹਾਂ। ਜਦੋਂ ਸਾਡੇ ਵੱਲ ਲੋਕ ਦੇਖਦੇ ਹਨ। ਉਨ੍ਹਾਂ ਵਿੱਚ ਰੱਬ ਆਪ ਬੈਠਾ ਹੈ। ਮਾੜਾ ਕਰਦੇ-ਕਰਦੇ ਹੀ ਸਾਡਾ ਭਲਾ ਕਰ ਜਾਂਦੇ ਹਨ। ਲੋਕਾਂ ਦੀ ਨਿਗ੍ਹਾ ਸਾਡੇ ਉੱਪਰ ਪੈਂਦੀ ਹੈ। ਤਾਂ ਉਨ੍ਹਾਂ ਦੀਆਂ ਤਰੰਗਾ ਦੀ ਸ਼ਕਤੀ ਸਾਡੇ ਅੰਦਰ ਆ ਜਾਂਦੀ ਹੈ। ਸੁਆਦ ਜਿਹਾ ਆਉਂਦਾ ਹੈ। ਜ਼ੋਰ ਦੀ ਜੋਸ਼ ਦਾ ਹਲੂਣਾ ਆਉਂਦਾ ਹੈ। ਤਾਜ਼ਗੀ ਮਹਿਸੂਸ ਹੁੰਦੀ ਹੈ। ਮਨ ਦੀ ਬੈਟਰੀ ਚਾਰਜ ਹੋ ਕੇ ਫੁੱਲ ਹੋ ਜਾਂਦੀ ਹੈ। ਥਕੇਵਾਂ ਲਹਿ ਜਾਂਦਾ ਹੈ। ਫੁਰਨਾ, ਜੋਸ਼, ਪਾਵਰ ਵਰਗੇ ਝਟਕੇ ਆਉਂਦੇ ਹਨ। ਦਿਮਾਗ਼ ਹਿੱਲਦਾ ਹੈ। ਹਵਾ ਵਿੱਚ ਉੱਡਦੇ ਲਗਦੇ ਹਾਂ। ਅੰਦਰ ਹੋਰ ਖਿੜ ਜਾਂਦਾ ਹੈ। ਬੈਠੇ ਹੋਏ ਅਸੀਂ ਦੋਨੇਂ ਪੈਰਾਂ ਤੇ ਖੜ੍ਹੇ ਹੋ ਕੇ ਸਾਵਧਾਨ ਚਤਰ ਹੋ ਜਾਂਦੇ ਹਾਂ।  ਸਾਵਧਾਨ ਇਕਾਗਰ ਚੀਤ॥  ਸਾਡਾ ਪੂਰਾ ਧਿਆਨ ਰੱਬ ਵੱਲ ਜਾਂ ਮੂਹਰੇ ਡਟੇ ਵਿੱਚ ਹੁੰਦਾ ਹੈ। ਕਿੰਨੇ ਕੁ ਲੋਕ ਦੇਖ ਰਹੇ ਹਨ। ਜਿੱਥੇ ਕਿਤੇ ਅਸੀਂ ਜਾਈਏ। ਕਈ ਵਾਰ ਸਾਨੂੰ ਜਾਣਨ ਵਾਲੇ ਲੋਕ ਹੀ ਉੱਥੇ ਨਹੀਂ ਹੁੰਦੇ। ਉੱਥੇ ਮਨ ਵੀ ਨਹੀਂ ਲੱਗਦਾ। ਜਿਉਣ ਦਾ ਅਨੰਦ ਨਹੀਂ ਆਉਂਦਾ। ਇਕੱਲਾ ਬੰਦਾ ਉਦਾਸ ਹੋ ਜਾਂਦਾ ਹੈ। ਮਨ ਕਿਰਕਰਾ ਹੋ ਜਾਂਦਾ ਹੈ। ਅਸੀਂ ਆਲਾ-ਦੁਆਲਾ ਦੇਖਦੇ ਹਾਂ। ਕੰਨ ਖੜ੍ਹੇ ਰੱਖਦੇ ਹਾਂ। ਬਈ ਸਾਡੇ ਖ਼ਿਲਾਫ਼ ਕੋਈ ਆਵਾਜ਼ ਵੀ ਉਠਾ ਰਿਹਾ ਹੈ। ਦੇਖਣ ਵਾਲਾ ਕੁਛ ਮੂੰਹੋਂ ਜ਼ਰੂਰ ਬੋਲੇ। ਜਦੋਂ ਕੋਈ ਮੂਹਰੇ ਡਟੇ, ਜ਼ਿੰਦਗੀ ਦਾ ਸੁਆਦ ਹੀ ਤਾਂ ਆਉਂਦਾ ਹੈ। 
ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।। ਰਹਾਉ।।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।
ਇਸ ਲਈ ਚੰਗੇ ਕੰਮ ਕੀਤੇ ਜਾਣ। ਕੁਛ ਐਸਾ ਕੀਤਾ ਜਾਵੇ। ਦੁਨੀਆਂ ਤੋਂ ਵੱਖ ਤੇ ਸੱਚ ਹੋਵੇ। ਕਈ ਵਾਰ ਕਮੀਆਂ ਰਹਿ ਹੀ ਜਾਂਦੀਆਂ ਹਨ। ਦੁਨੀਆ ਉੱਤੇ ਐਸੇ ਲੋਕ ਬਹੁਤ ਹਨ। ਜਿਹੜੇ ਦੂਜੇ ਦੀਆਂ ਕਮੀਆਂ ਫੜਨ ਲਈ ਤਤਪਰ ਰਹਿੰਦੇ ਹਨ। ਉਸ ਦੀ ਭੰਡੀ ਵੀ ਕਰਦੇ ਹਨ। ਇਸ ਚੀਜ਼ ਦਾ ਐਸੇ ਲੋਕਾਂ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੁੰਦਾ। ਕਮੀਆਂ ਵਾਲਾ ਬੰਦਾ ਜ਼ਰੂਰ ਆਪਣੀਆਂ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਐਸੇ ਲੋਕ ਬਿਮਾਰੀ ਸਮੇਂ ਕੌੜੀ ਦਵਾਈ ਵਾਂਗ ਜ਼ਰੂਰ ਲਗਦੇ ਹਨ। ਬੁਖ਼ਾਰ ਵਿੱਚ ਦਵਾਈ ਕੌੜੀ ਲੱਗਦੀ ਹੈ। ਠੀਕ ਹੋਣ ਪਿੱਛੋਂ ਅਸੀਂ ਉਸ ਦਵਾਈ ਦੀ ਪ੍ਰਸੰਸਾ ਕਰਦੇ ਹਾਂ। ਉਸ ਬਾਰੇ ਹੋਰਾਂ ਨੂੰ ਦੱਸਦੇ ਹਾਂ। ਜ਼ਖਮ ਉੱਤੇ ਮਲ੍ਹਮ ਲੜਦੀ ਵੀ ਹੈ। ਆਰਾਮ ਵੀ ਕਰ ਦਿੰਦੀ ਹੈ। ਟੋਏ ਪਏ ਹੋਏ ਜ਼ਖ਼ਮ ਨੂੰ ਪਹਿਲਾਂ ਦੀ ਤਰਾਂ ਕਰ ਦਿੰਦੀ ਹੈ। ਭੰਡੀ, ਨਿੰਦਿਆ ਕਰਨ ਵਾਲਿਆਂ ਨੂੰ ਅਸੀਂ ਆਪ ਜਾਣਦੇ ਹੁੰਦੇ ਹਾਂ। ਭੰਡੀ, ਨਿੰਦਿਆ ਉਦੋਂ ਸਰੂ ਹੁੰਦੀ ਹੈ। ਜਦੋਂ ਅਸੀਂ ਕੋਈ ਵੱਡਾ ਕੰਮ ਸ਼ੁਰੂ ਕਰਦੇ ਹਾਂ। ਸੱਚ ;ਤੇ ਚੱਲਦੇ ਹੋਏ, ਲੋਕਾਂ ਦੇ ਹਰਮਨ ਪਿਆਰੇ ਬਣਦੇ ਹਾਂ। ਆਮ ਬੰਦੇ ਤੋਂ ਐਸੇ ਲੋਕਾਂ ਨੇ ਕੀ ਲੈਣਾ ਹੈ? ਡੇਗਣਾ ਤਾਂ ਉਸ ਪਤੰਗ ਨੂੰ ਚਾਹੁੰਦੇ ਹਨ। ਜੋ ਉੱਪਰ ਆਕਾਸ਼ ਵੱਲ ਉੱਠ ਰਹੀ ਹੈ। ਸੋਰਠਿ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ {ਪੰਨਾ 599-600}
ਨਿੰਦਕ ਆਪਦੀ ਕਾਮਯਾਬੀ ਲਈ ਹੱਥ ਪੈਰ ਮਾਰ ਰਿਹਾ ਹੈ। ਜਿਵੇਂ ਮੱਛੀ ਨੂੰ ਫਸਾਉਣ ਲਈ ਬੰਦਾ ਜਾਲ ਸਿੱਟਦਾ ਹੈ। ਮੱਛੀ ਦੀ ਇਸ ਜਨਮ ਦੀ ਮੁਕਤੀ ਕਰ ਦਿੰਦਾ ਹੈ। ਉਸ ਦਾ ਪਾਪ ਆਪਣੇ ਸਿਰ ਲੈ ਲੈਂਦਾ ਹੈ।  ਉਸ ਨੂੰ ਖਾ ਕੇ ਆਪ ਹੀ ਪਾਣੀ ਪੀ-ਪੀ ਕੇ ਆਫ਼ਰ ਜਾਂਦਾ ਹੈ। ਆਪਣੀ ਹਾਲਤ ਖ਼ਰਾਬ ਕਰ ਲੈਂਦਾ ਹੈ। ਅਸੀਂ ਗ਼ਲਤੀਆਂ ਤਾਂ ਕਰਦੇ ਹੀ ਹਾਂ। ਭੰਡੀ, ਨਿੰਦਿਆ ਕਰਨ ਵਾਲੇ ਸਾਨੂੰ ਬਹੁਤ ਪਿਆਰ ਕਰਦੇ ਹਨ। ਤਾਂਹੀ ਤਾਂ ਸਾਡੀਆਂ ਗ਼ਲਤੀਆਂ ਸਾਨੂੰ ਦੱਸਦੇ ਹਨ। ਰੱਬ ਮੁਫ਼ਤ ਦੇ ਚੌਕੀਦਾਰ ਸਾਡੇ ਦੁਆਲੇ ਖੜ੍ਹੇ ਕਰ ਦਿੰਦਾ ਹੈ। ਮਾਤਾ-ਪਿਤਾ ਵਾਂਗ ਜੋ ਸਾਨੂੰ ਗ਼ਲਤ ਕੰਮ ਉੱਕਾ ਹੀ ਨਹੀਂ ਕਰਨ ਦਿੰਦੇ। ਮੈਨੂੰ ਵੀ ਮੇਰੀ ਭੰਡੀ, ਨਿੰਦਿਆ ਕਰਨ ਵਾਲੇ ਬਹੁਤ ਸੋਹਣੇ ਲੱਗਦੇ ਹਨ। ਜਿਸ ਦਿਨ ਦੇ ਮੈਨੂੰ ਇਹ ਟੱਕਰੇ ਹਨ। ਮੇਰਾ ਮਨ ਅਡੋਲ ਹੋ ਗਿਆ ਹੈ। ਮਨ ਅਨੰਦ ਵਿੱਚ ਹੋ ਗਿਆ ਹੈ। ਜਿਉਣ ਦਾ ਮਕਸਦ ਮਿਲ ਗਿਆ ਹੈ। ਇਹ ਵੱਡੀਆਂ ਪਦਵੀਆਂ ਵਾਲੇ ਦਿਖਾਵੇ ਦੇ ਧਰਮੀ ਲੋਕ ਹਨ। ਜੋ ਗੁਰਦੁਆਰੇ ਸਾਹਿਬ ਨੂੰ ਹੀ ਪਾੜ ਲੱਗਾ ਰਹੇ ਹਨ। ਕੋਈ ਚੱਜਦਾ ਕੰਮ ਗੁਰਬਾਣੀ ਦਾ ਪ੍ਰਚਾਰ ਗੁਰੂਆਂ ਦੇ ਘਰਾਂ ਵਿੱਚ ਨਹੀਂ ਕਰਦੇ। ਧੜੇ ਬਣਾਉਂਦੇ ਹਨ। ਬਿਲਕੁਲ ਕਬੀਰ ਵਾਲੇ ਹੀ ਵੱਡੇ ਧਰਮੀ ਤੇ ਇੱਕ ਦਮਦਮੀ ਟਕਸਾਲ ਦਾ ਲੁਟੇਰਾ ਹੈ। ਇਹ ਸਾਨੂੰ ਸੰਥਿਆ ਕਰਾਉਂਦਾ ਸੀ। ਉਸ ਨੇ ਸੰਗਤ ਨੂੰ ਕਿਹਾ, “ ਹਰੇ,ਲਾਲ, ਕਾਲੇ ਰੰਗ ਬਿਰੰਗੇ ਅੱਖਰਾਂ ਵਾਲੀਆਂ ਸੈਂਚੀਆਂ ਛਪਵਾਉਣੀਆਂ ਹਨ। ਹਰੇ, ਲਾਲ, ਕਾਲੇ ਰੰਗਾ ਤੋਂ ਪਤਾ ਲੱਗੇਗਾ। ਗੁਰਬਾਣੀ ਵਿੱਚ ਵਿਸ਼ਰਾਮ, ਠਹਿਰਾਊ ਕਿਥੇ ਕਰਨਾ ਹੈ? ਐਵੇਂ ਉੱਕਦੇ ਰਹਿੰਦੇ ਹੋ। ਪੱਕਾ ਇੰਤਜ਼ਾਮ ਕਰ ਦਿੰਦਾ ਹਾਂ। ਇੱਕ ਹਰੇ, ਲਾਲ, ਕਾਲੇ ਰੰਗ ਬਿਰੰਗੇ ਅੱਖਰਾਂ ਵਾਲੀ ਮਹਾਰਾਜ ਦੀ ਸੈਂਚੀ ਆਪ ਲਈ ਫਿਰਦਾ ਸੀ। ਸਾਨੂੰ ਉਸ ਨੇ ਸੈਂਪਲ ਦਿਖਾਇਆ ਤੇ ਸਾਨੂੰ ਭੋਟ ਲਿਆ। ਇੱਕ-ਇੱਕ ਬੰਦੇ ਬਹੁਤ ਲੋਕਾਂ ਤੋਂ 500 ਡਾਲਰ ਤੋਂ ਲੈ ਕੇ ਬਾਬੇ ਨੇ ਬਹੁਤ ਰਾਸ਼ੀ ਇਕੱਠੀ ਕਰ ਲਈ ਤੇ ਡਾਲਰ ਇਕੱਠੇ ਕਰਕੇ ਪਿੰਡ ਨੂੰ ਚਲਾ ਗਿਆ। ਮੈਂ ਇਸ ਤੇ ਆਰਟੀਕਲ ਲਿਖਿਆ। ਪਤਾ ਨਹੀਂ ਕੀ ਭਾਣਾ ਵਰਤਿਆਂ? ਭਾਰਤ ਦੇਸ਼ ਘੁੰਮ ਕੇ ਆ ਕੇ ਬਾਬੇ ਨੇ ਲੋਕਾਂ ਦੇ ਪੈਸੇ ਮੋੜ ਦਿੱਤੇ। ਇਸ ਨੂੰ ਕੋਈ ਪੁੱਛੇ, ਤੇਰੇ ਹਰੇ, ਲਾਲ, ਕਾਲੇ ਰੰਗ ਬਿਰੰਗੇ ਅੱਖਰਾਂ ਦੇ ਚੱਕਰ ਵਿੱਚ ਪਹਿਲੇ ਛਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸੈਂਚੀਆਂ ਦਾ ਕੀ ਹੋਵੇਗਾ? ਦੋ ਲੱਖ ਡਾਲਰ ਦੀਆਂ ਕਿੰਨੇ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸੈਂਚੀਆਂ ਛਪਵਾ ਦੇਵੇਗਾ? ਪਹਿਲਾਂ ਪੰਥ ਤੋਂ ਆਗਿਆ ਲੈਣੀ ਪੈਣੀ ਹੈ। ਮੇਰੇ ਨਿੰਦਕ ਧਰਮੀ ਬਣੇ ਤਾਂ ਮੇਰੀ ਰਹਿੰਦੀ ਖੂਹਦੀ ਸ਼ਰਮ ਵੀ ਲਹਿ ਗਈ। ਮੈਂ ਖੁੱਲ ਕੇ ਬਾਬਿਆਂ, ਸੰਤਾਂ, ਡੇਰਿਆਂ ਗੁਰਦੁਆਰਿਆਂ ਦੇ ਮੈਂਬਰਾਂ ਬਾਰੇ ਲਿਖਣ ਲੱਗੀ। ਪਹਿਲਾਂ ਲਿਖ ਕੇ ਆਪੇ ਪਾੜ ਦਿੰਦੀ ਸੀ। ਆਪਦਾ ਲਿਖਿਆ ਮੈਨੂੰ ਹੀ ਹਜ਼ਮ ਨਹੀਂ ਹੁੰਦਾ ਸੀ। ਫਿਰ ਉਸੇ ਵਿੱਚੋਂ ਮਜ਼ਾ ਆਉਣ ਲੱਗ ਗਿਆ। ਜਿੰਨਾ ਨੇ ਮੇਰੀ ਕਲਮ ਨੂੰ ਤਾਕਤ ਦਿੱਤੀ ਹੈ। ਉਹੀ ਮੇਰੀ ਕਲਮ ਤੋੜਨੀ ਚਾਹੁੰਦੇ ਸਨ। ਪਰ ਉਨ੍ਹਾਂ ਦੀ ਮਦਦ ਨਾਲ ਕਲਮ ਨੂੰ ਐਨੇ ਭਾਗ ਲੱਗੇ ਹਨ। ਪੂਰੀ ਦੁਨੀਆ ਵਿੱਚ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ। ਸੰਪਾਦਕ ਪਾਠਕਾਂ ਪਿਆਰਿਆਂ ਦੀ ਨਿਗ੍ਹਾ ਇਸ ਗ਼ਰੀਬ ਉੱਤੇ ਵੀ ਪੈ ਗਈ। ਮੇਰੀ ਭੰਡੀ, ਨਿੰਦਿਆ ਕਰਨ ਵਾਲੇ ਨੂੰ ਸੱਚੀ ਮੇਰੀਆਂ ਅੱਖਾਂ ਉਨ੍ਹਾਂ ਨੂੰ ਦੇਖ ਦੇਖ ਤ੍ਰਿਪਤ ਹੁੰਦੀਆਂ ਹਨ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ। ਉਨ੍ਹਾਂ ਨੂੰ ਦੇਖ ਕੇ ਅਨੰਦ ਹੋ ਜਾਂਦੀ ਹਾਂ। ਜੇ ਕਿਤੇ ਇਹ ਪਿਆਰੇ ਸੋਹਣੇ ਲੋਕ ਮੈਨੂੰ ਨਾਂ ਦਿਸਣ, ਮੇਰਾ ਦਿਲ ਉਚਾਟ ਹੋ ਜਾਂਦਾ ਹੈ। ਦਿਲ ਨਹੀਂ ਲੱਗਦਾ। ਸਗੋਂ ਮੈਂ ਆਪ ਉਨ੍ਹਾਂ ਨੂੰ ਟੋਲਦੀ ਫਿਰਦੀ ਹਾਂ। ਉਨ੍ਹਾਂ ਮੂਹਰੇ ਆਪ ਹੁੰਦੀ ਹਾਂ। ਸਾਹਮਣੇ ਆ ਜਾਣ ਮੈਨੂੰ ਸਕੂਨ ਮਿਲ ਜਾਂਦਾ ਹੈ। ਐਸੇ ਲੋਕਾਂ ਦੀ ਨਜ਼ਰ ਪੈਂਦੇ ਹੀ ਮੇਰੇ ਮਨ ਨੂੰ ਸਕੂਨ ਮਿਲ ਜਾਂਦਾ ਹੈ। ਉਸੀ ਸਮੇਂ ਉਹ ਮੇਰੀਆਂ ਭੁੱਲਾਂ, ਗ਼ਲਤੀਆਂ ਸੁਨੇਹੇ ਮੇਰੇ ਤੱਕ ਪਹੁੰਚਾ ਦਿੰਦੇ ਹਨ। ਪੂਰੀ ਇਮਾਨਦਾਰੀ ਨਾਲ ਮੇਰਾ ਸਾਥ ਦਿੰਦੇ ਹਨ। ਭੰਡੀ ਕਰਕੇ ਜਦੋਂ ਸਾਡੀ ਕੋਈ ਬਦਨਾਮੀ ਕਰਦਾ ਹੈ। ਉੱਨੇ ਹੀ ਬਹੁਤੇ ਲੋਕ ਸਾਨੂੰ ਜਾਣਨ ਲੱਗ ਜਾਂਦੇ ਹਨ। ਸਾਡੇ ਹੋਰ ਦੋਸਤ ਬਣ ਜਾਂਦੇ ਹਨ। ਜਿੰਨਾ ਵਿੱਚੋਂ ਬਹੁਤੇ ਲੋਕ ਸਾਨੂੰ ਪਿਆਰ ਕਰਨ ਵਾਲੇ ਹੁੰਦੇ ਹਨ। ਜਦੋਂ ਸਾਡੇ ਐਬ ਹੀ ਸਾਡੇ ਮੂਹਰੇ ਨਘੋਚੀ ਲੋਕ ਰੱਖੀ ਜਾਂਦੇ ਹਨ। ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ। ਬੰਦੇ ਵਿੱਚ ਬਹੁਤ ਮਾੜੇ ਐਬ ਹਨ। ਐਬਾਂ ਵਿੱਚ ਸ਼ਰਾਬ ਪੀਣੀ, ਨਸ਼ੇ ਖਾਣੇ, ਰੋਜ਼ੀ-ਰੋਟੀ ਕਮਾਉਣ ਲਈ ਕੰਮ ਨਾਂ ਕਰਨਾ, ਕਿਸੇ ਨੂੰ ਮੂੰਹ ਨਾਲ ਮੰਦਾ ਬੋਲਣਾ, ਮਾਰ ਕੁੱਟ ਕਰਨੀ, ਹੋਰਾਂ ਦੇ ਔਗੁਣ ਹੀ ਲੱਭੀ ਜਾਣਾ, ਵਿਆਹ ਨਾ ਕਰਾਉਣਾ, ਬਗੈਰ ਵਿਆਹ ਸ਼ਾਦੀ ਤੇ ਵਿਆਹੇ ਹੋਣ ਤੇ ਵੀ ਹੋਰ ਔਰਤ ਮਰਦ ਹੰਢਾਉਣੇ, ਆਪਣੀਆਂ ਜ਼ੁੰਮੇਵਾਰੀਆਂ ਤੋਂ ਭੱਜਦੇ ਰਹਿਣਾ, ਮਾਪਿਆਂ ਤੇ ਹੋਰ ਵੱਡਿਆਂ ਛੋਟਿਆਂ ਦਾ ਲਿਹਾਜ਼ ਨਾਂ ਕਰਨਾ, ਗ਼ਰੀਬ ਦਾ ਹੱਕ ਖਾਣਾ। ਕਿਤੇ ਇਹ ਔਗੁਣ ਸਾਡੇ ਆਪਣੇ ਵਿੱਚ ਹੀ ਤਾਂ ਨਹੀਂ ਹਨ। ਲੋਕਾਂ ਦੇ ਔਗੁਣਾਂ ਬਾਰੇ ਉਨ੍ਹਾਂ ਵੱਲ ਧਿਆਨ ਨਾਂ ਹੀ ਦੇਈਏ। ਆਪਣੇ ਮਾੜੇ ਕੰਮਾਂ ਤੋਂ ਚੌਕੰਨੇ ਰਹਿਣ ਦੀ ਲੋੜ ਹੈ। ਸਹੀਂ ਰਸਤਾ ਚੁਣੀਏ। ਕਈ ਵਾਰ ਲੋਕ ਬਲਦੀ ਉੱਤੇ ਤੇਲ ਵੀ ਪਾਉਂਦੇ ਹਨ। ਬਣਦਾ ਕੰਮ ਵਿਗਾੜ ਵੀ ਦਿੰਦੇ ਹਨ। ਸੋਚਣਾ ਹੈ। ਕੀ ਅਸੀਂ ਸੱਚੀ ਹੀ ਗ਼ਲਤ ਕੰਮ ਕਰ ਰਹੇ ਹਾਂ? ਸਾਨੂੰ ਆਪਣੇ ਬਾਰੇ ਹੋਰਾਂ ਲੋਕਾਂ ਤੋਂ ਜ਼ਿਆਦਾ ਪਤਾ ਹੁੰਦਾ ਹੈ। ਕਈ ਬਾਰ ਜਾਣ ਕੇ ਹੀ ਗ਼ਲਤੀਆਂ ਕਰਦੇ ਤੁਰੇ ਜਾਂਦੇ ਹਾਂ। ਇਸ ਦਾ ਆਪ ਨੂੰ ਹੀ ਨੁਕਸਾਨ ਹੈ।
ਗਉੜੀ ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਬਾਪੁ ਨਿੰਦਾ ਮਹਤਾਰੀ ਰਹਾਉ ਨਿੰਦਾ ਹੋਇ ਬੈਕੁੰਠਿ ਜਾਈਐ ਨਾਮੁ ਪਦਾਰਥੁ ਮਨਹਿ ਬਸਾਈਐ ਰਿਦੈ ਸੁਧ ਜਉ ਨਿੰਦਾ ਹੋਇ ਹਮਰੇ ਕਪਰੇ ਨਿੰਦਕੁ ਧੋਇ ਨਿੰਦਾ ਕਰੈ ਸੁ ਹਮਰਾ ਮੀਤੁ ਨਿੰਦਕ ਮਾਹਿ ਹਮਾਰਾ ਚੀਤੁ ਨਿੰਦਕੁ ਸੋ ਜੋ ਨਿੰਦਾ ਹੋਰੈ ਹਮਰਾ ਜੀਵਨੁ ਨਿੰਦਕੁ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰੁ ਨਿੰਦਾ ਹਮਰਾ ਕਰੈ ਉਧਾਰੁ ਜਨ ਕਬੀਰ ਕਉ ਨਿੰਦਾ ਸਾਰੁ ਨਿੰਦਕੁ ਡੂਬਾ ਹਮ ਉਤਰੇ ਪਾਰਿ ੨੦੭੧ {ਪੰਨਾ 339}
ਕਬੀਰ ਜੀ ਵੀ ਕਹਿੰਦੇ ਹਨ,ਮੈਨੂੰ ਮੇਰੇ ਨਿੰਦਕ ਬਹੁਤ ਪਿਆਰੇ ਹਨ। ਜੇ ਉਹ ਦੁਆਲੇ ਨਹੀਂ ਹੁੰਦੇ। ਕਬੀਰ ਜੀ ਉਦਾਸ ਹੋ ਜਾਂਦੇ ਹਨ। ਮੇਰੇ ਔਗੁਣ ਲੋਕ ਜਦੋਂ ਦੱਸਦੇ ਹਨ। ਚੰਗਾ ਲੱਗਦਾ ਹੈ। ਆਪਣੇ ਔਗੁਣਾਂ ਬਾਰੇ ਆਪੇ ਆਪ ਨੂੰ ਪਤਾ ਹੀ ਨਹੀਂ ਲੱਗਦਾ। ਐਸੇ ਲੋਕ ਮਾਪਿਆ ਵਰਗੇ ਹਨ। ਜੋ ਮਾਪਿਆਂ ਵਾਂਗ ਗ਼ਲਤੀਆਂ ਦੱਸਦੇ ਹਨ। ਐਸੇ ਲੋਕਾਂ ਦੀ ਮਦਦ ਨਾਲ ਇੱਕ ਇੱਕ ਮਾੜੀ ਆਦਤ ਛੁੱਟ ਰਹੀ ਹੈ। ਮੈਨੂੰ ਸਕੂਨ ਮਿਲ ਰਿਹਾ ਹੈ। ਸਾਡੇ ਔਗੁਣ ਦੇਖਣ ਵਾਲਾ ਦੋਸਤ ਹੈ। ਭਾਵੇਂ ਆਪਣੇ ਜਾਣੀ ਉਹ ਸਾਡੀ ਬਦਨਾਮੀ ਕਰਦਾ ਹੈ। ਸਾਡੇ ਐਬ ਹੀ ਦੱਸਦਾ ਹੈ। ਐਬ ਦੱਸ ਕੇ ਸਾਡਾ ਭਲਾ ਕਰਦਾ ਹੈ। ਅੱਗੋਂ ਨੂੰ ਅਸੀਂ ਉਨ੍ਹਾਂ ਮਾੜੇ ਕੰਮਾਂ ਤੋਂ ਬਚ ਜਾਂਦੇ ਹਾਂ।
ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ੨੭੧੧੩ {ਪੰਨਾ 826-827}
ਨੁਕਤਾ ਚੀਨੀ ਕਰਾਉਣ ਵਾਲਾ ਤਾਂ ਸਫਲਤਾ ਦੀਆ ਬੁਲੰਦੀਆਂ ਉੱਤੇ ਪਹੁੰਚ ਜਾਂਦਾ ਹੈ। ਆਪਣਾ ਜੀਵਨ ਉੱਚਾ ਸੁੱਚਾ ਬਣਾਂ ਲੈਂਦਾ ਹੈ। ਆਪ ਨੂੰ ਕਾਮਯਾਬ ਬਣਾ ਲੈਂਦਾ ਹੈ। ਨਿਰਮਲ ਬਣ ਜਾਂਦਾ ਹੈ। ਪਰ ਭੰਡੀ ਕਰਨ ਵਾਲੇ ਨੂੰ ਨਾਂ ਤਾਂ ਲੋਕ ਪਸੰਦ ਕਰਦੇ ਹਨ। ਨਾਂ ਹੀ ਉਹ ਕੁੱਝ ਖੱਟਦਾ ਹੈ।
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ਨਿੰਦਕਿ ਅਹਿਲਾ ਜਨਮੁ ਗਵਾਇਆ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ਰਹਾਉ ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ੪੧ {ਪੰਨਾ 380-381}
ਭੰਡੀ ਪ੍ਰਚਾਰ ਕਰਨ ਵਾਲਾ ਆਪਣੀ ਜ਼ਿੰਦਗੀ ਦੂਜਿਆਂ ਨੂੰ ਸੁਧਾਰਨ ਵਿੱਚ ਲੱਗਾ ਦਿੰਦਾ ਹੈ। ਉਸ ਨੂੰ ਗ਼ਲਤੀਆਂ ਦੀਆਂ ਗੱਲਾਂ ਦੱਸ ਦੱਸ ਕੇ, ਸੁਧਾਰ ਵੀ ਦਿੰਦਾ ਹੈ। ਆਪਣੇ ਲਈ ਕੋਈ ਸੁਧਾਰ ਨਹੀਂ ਕਰ ਸਕਦਾ। ਆਪਣੀਆਂ ਉਣਤਾਈਆਂ ਵੱਲ ਧਿਆਨ ਹੀ ਨਹੀਂ ਮਾਰਦਾ। ਆਪਦਾ ਘੜਾ ਭਗਰ ਜਾਂਦਾ ਹੈ।
ਨਿੰਦਾ ਕਹਾ ਕਰਹੁ ਸੰਸਾਰਾ ਨਿੰਦਕ ਕਾ ਪਰਗਟਿ ਪਾਹਾਰਾ ਨਿੰਦਕੁ ਸੋਧਿ ਸਾਧਿ ਬੀਚਾਰਿਆ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ੧੧੪੯ ਜੋੜੁ {ਪੰਨਾ 875}
ਜੋ ਨਿੰਦੈ ਤਿਸ ਕਾ ਪਤਨੁ ਹੋਇ ਜਿਸ ਕਉ ਰਾਖੈ ਸਿਰਜਨਹਾਰੁ ਝਖ ਮਾਰਉ ਸਗਲ ਸੰਸਾਰੁ ਪ੍ਰਭ ਅਪਨੇ ਕਾ ਭਇਆ ਬਿਸਾਸੁ ਜੀਉ ਪਿੰਡੁ ਸਭੁ ਤਿਸ ਕੀ ਰਾਸਿ ਨਾਨਕ ਕਉ ਉਪਜੀ ਪਰਤੀਤਿ ਮਨਮੁਖ ਹਾਰ ਗੁਰਮੁਖ ਸਦ ਜੀਤਿ ੧੬੧੮ {ਪੰਨਾ 867}
ਜੋ ਕਿਸੇ ਦੇ ਨੁਕਸ ਕੱਢ ਕੇ ਦੂਜਿਆਂ ਵਿੱਚ ਦੱਸਦਾ ਹੈ। ਉਹ ਆਪਣੇ ਫ਼ਾਇਦਾ ਨਹੀਂ ਸੋਚਦਾ। ਬੇਕਾਰ ਦੂਜਿਆਂ ਪਿੱਛੇ ਸਮਾਂ ਖ਼ਰਾਬ ਕਰਦਾ ਹੈ। ਦੂਜੇ ਦਾ ਜਨਮ ਜ਼ਰੂਰ ਸੁਧਾਰ ਦਿੰਦਾ ਹੈ। ਆਪਣੇ ਲਈ ਝੱਗ ਇਕੱਠੀ ਕਰਦਾ ਹੈ। ਜੋ ਥੋੜੇ ਸਮੇਂ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਆਲ਼ੇ ਦੁਆਲੇ ਤੋਂ ਲਾਹੀ ਮੈਲ ਵੀ ਛੱਡ ਜਾਂਦੀ ਹੈ। ਐਸੀ ਮੈਲ ਰਗੜਿਆ ਵੀ ਦੂਰ ਨਹੀਂ ਹੁੰਦੀ। ਦਿਵਾ ਆਪ ਨੂੰ ਜਾਲ ਕੇ ਚਾਨਣ ਦਿੰਦਾ ਹੈ। ਪਰ ਆਪ ਵੀ ਜਲਦਾ ਹੈ। ਆਪਣੇ ਦੁਆਲੇ ਕਾਲਸ, ਔਗੁਣ ਜਮਾਂ ਕਰ ਲੈਂਦਾ ਹੈ।




Comments

Popular Posts