ਬੱਚੇ ਮਾਪਿਆਂ ਵਰਗੇ ਬਣਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚੇ ਨੂੰ ਜੈਸਾ ਮਰਜ਼ੀ ਤਰਾਸ਼ ਸਕਦੇ ਹਾਂ। ਬੱਚਾ ਨੱਕਲ ਕਰਦਾ ਹੈ। ਸਾਨੂੰ ਸਬ ਯਾਦ ਹੈ। ਜੋ ਵੀ ਸਾਡੇ ਘਰ ਵਿੱਚ ਹੁੰਦਾ ਸੀ। ਖੁੱਲੀ ਕਿਤਾਬ ਹੈ। ਉਸ ਦਾ ਅਸਰ ਦਿਮਾਗ ਉਤੇ ਪੂਰਾ ਛਾਇਆ ਹੋਇਆ ਹੈ। ਬਾਰ-ਬਾਰ ਫਿਲਮ ਵਾਂਗ ਆਪੇ ਚੱਲੀ ਜਾਂਦਾ ਹੈ। ਅੱਜ ਜਦੋਂ ਕੋਈ ਨਿਰਨਾਂ ਲੈਣਾਂ ਹੁੰਦਾ ਹੈ। ਬਹੁਤ ਗੱਲਾਂ ਪੁਰਾਣੀਆਂ ਹੀ ਦੁਹਰਾਉਂਦੇ ਹਾਂ। ਉਹੀ ਫੈਸਲੇ ਕਰਦੇ ਹਾਂ। ਜੈਸਾ ਸਾਡੇ ਵੱਡੇਰੇ ਕਰਦੇ ਸਨ। ਕਹਿੰਦੇ ਹਨ, " ਜਿੰਦਗੀ ਪਲਟ ਕੇ ਨਹੀਂ ਆਉਂਦੀ। " ਜਗਾ, ਸਮਾਂ, ਬੰਦੇ ਬਦਲ ਜਾਂਦੇ ਹਨ। ਬਹੁਤੀਆਂ ਘੱਟਨਾਵਾਂ ਬਾਰ-ਬਾਰ ਮੂਹਰੇ ਆਉਂਦੀਆਂ ਹਨ। ਬੱਚੇ ਮਾਪਿਆਂ ਵਰਗੇ ਬਣਦੇ ਹਨ। ਮਾਪਿਆਂ ਦੀ ਝੱਲਕ ਬੱਚੇ ਵਿੱਚੋਂ ਪੈਂਦੀ ਹੈ। ਜੈਸਾ ਵੀ ਮਾਂਪੇਂ ਕੰਮ ਕਰਦੇ ਹਨ। ਬੱਚਿਆਂ ਨੂੰ ਉਹੀਂ ਕੰਮ ਸੌਖਾ ਲੱਗਦਾ ਹੈ। ਅੱਖਾਂ ਥਾਂਈ ਨਿੱਕਲਿਆ ਹੁੰਦਾ ਹੈ। ਜਿੰਦਗੀ ਭਰ ਕੰਮ ਕਰੀ ਜਾਉ, ਜੇ ਬੱਚਿਆਂ ਸਹਮਣੇ ਕੰਮ ਨਹੀ ਕੀਤਾ। ਬੱਚੇ ਵੀ ਕੰਮ ਕਰਨਾਂ ਨਹੀਂ ਚਹੁੰਣਗੇ। " ਪਿਉ ਪੇ ਪੂਤ, ਜਾਤ ਪੇ ਘੋੜਾ ਬਹਤਾ ਨਹੀਂ ਤਾਂ ਥੋੜਾ-ਥੋੜਾ। " ਵਿਹੜੇ ਵਿੱਚ ਤਿੰਨ ਸ਼ਰਾਬੀ ਪਏ ਸਨ। ਇਸ ਤਰਾਂ ਘਰ ਵਿੱਚ ਪਿਉ, ਪੁੱਤਰ, ਪੋਤਾ ਪਏ ਸਨ। ਜਿਵੇਂ ਹੱਲ ਛੱਡ ਕੇ ਆਏ ਹੁੰਦੇ ਹਨ। ਤਿੰਨੇ ਲੋਟ-ਪੋਟ ਹੋਏ ਪਏ ਸੀ। ਘਰ ਦੀਆਂ ਦੋਂਨੇ ਸੱਸ ਨੂੰਹੁ ਹੱਕੀਆਂ ਬੱਕੀਆਂ ਹੋਈਆਂ ਪਈਆਂ ਸਨ। ਘਰ ਵਿੱਚ ਐਵੇਂ ਜਿਹੇ ਗੇੜੇ ਦੇਈ ਜਾਂਦੀਆਂ ਸਨ। ਕੋਈ ਬਾਹ ਨਹੀ ਚੱਲਦੀ ਸੀ। ਨਸ਼ੇ ਵਿੱਚ ਬੰਦਾ ਕਿਸੇ ਦੀ ਨਹੀਂ ਸੁਣਦਾ। ਸਗੋ ਆਪ ਹੀ ਬੋਲੀ ਜਾਂਦਾ ਹੈ। " ਘਿਉ ਮੱਲਾਂ ਨੂੰ, ਦਾਰੂ ਗੱਲਾਂ ਨੂੰ " ਸਿਆਣਿਆਂ ਨੇ ਠੀਕ ਕਿਹਾ ਹੈ। ਇੰਨਾਂ ਤੋਂ ਔਰਤਾਂ ਦੁੱਖੀ ਬਹੁਤ ਸਨ। ਉਨਾਂ ਦੀ ਕੋਈ ਸੁਣਦਾ ਵੀ ਨਹੀਂ ਸੀ। ਨਸ਼ੇ ਖਾ ਕੇ ਮਰਦਾਂ ਨੇ ਘਰ ਵਿੱਚ ਭੱੜਥੂ ਲਿਆਦਾ ਹੋਇਆ ਸੀ। ਦੋਨੇਂ ਬਾਹਰ ਕੰਮ ਕਰਨ ਜਾਦੀਆਂ ਸਨ। ਔਰਤਾਂ ਦੀ ਕਮਾਈ ਨਾਲ ਘਰ ਚਲਦਾ ਸੀ। ਤਿੰਨੇ ਹੀ ਇੱਕ ਦੂਜੇ ਨੂੰ ਹਟਾਉਣ ਜੋਗੇ ਨਹੀਂ ਸਨ। ਤਿੰਨਾਂ ਦਾ ਜੀਭ ਦਾ ਰਸ ਇਕੋ ਸੀ। ਜਿਵੇਂ ਰੰਡੀ ਦੀ ਧੀ ਰੰਡੀ ਹੁੰਦੀ ਹੈ। ਉਹ ਕਿਸੇ ਦਾ ਘਰ ਨਹੀ ਵੱਸਾ ਸਕਦੀ। ਪਰ ਉਹ ਵੀ ਤਨ, ਮਨ ਵੇਚ ਕੇ, ਕਮਾਂਈ ਕਰਕੇ ਖਾਂਦੀਆਂ ਹਨ। ਇਹ ਵੀ ਦਾਦੇ ਪੜ੍ਹਦਾਦੇ ਦੀ ਜਇਦਾਦ ਸ਼ਰਾਬ ਵਿੱਚ ਘੋਲ-ਘੋਲ ਪੀ ਰਹੇ ਸਨ। ਲੋਕ ਬਾਹਰਲੇ ਦੇਸ਼ਾਂ ਵਿਚੋਂ ਖੱਟ ਕੇ, ਪੈਸੇ ਇੰਡੀਆਂ ਲੈ ਕੇ ਜਾਂਦੇ ਹਨ। ਪਰ ਇਹ ਹਰ ਬਾਰ ਭਾਰਤ ਤੋਂ ਪੈਸੈ ਵੱਟਾ ਕੇ ਲਿਉਂਦੇ ਸਨ। ਇੰਨਾਂ ਨੂੰ ਦੁਨੀਆਂ ਦੀ ਕੋਈ ਸ਼ਰਮ ਨਹੀਂ ਸੀ। ਪਿਉ ਨੂੰ ਦੇਖ ਕੇ ਪੁੱਤਰ ਪੀਣ ਲੱਗ ਗਿਆ ਸੀ। ਸਗੋਂ ਪਿਉ ਆਪ ਹੀ 13 ਕੁ ਸਾਲਾ ਦੇ ਪੁੱਤਰ ਨੂੰ ਪਿਗ ਪਾ ਕੇ ਦਿੰਦਾ ਸੀ। ਮਾਂਣ ਮਹਿਸੂਸ ਕਰਦਾ ਸੀ। ਕਹਿੰਦਾ ਸੀ, " ਮੇਰਾ ਪੁੱਤਰ ਜੁਵਾਨ ਹੋ ਗਿਆ ਹੈ। ਮੇਰੇ ਬਰਾਬਰ ਦਾ ਪਿਗ ਪੀਂਦਾ ਹੈ। ਜਿਹੜਾ ਪਿਉ ਵਾਂਗ ਪੀਵੇ ਨਾਂ, ਉਹ ਪੁੱਤਰ ਕਾਹਦਾ। " ਪੁੱਤਰ ਵੀ ਆਪਣੇ ਬਾਪ ਦੇ ਬਰਾਬਰ ਬੈਠਣ ਜੋਗਾ ਹੋ ਗਿਆ ਸੀ। ਉਹ ਵੀ ਸਿਰ ਹੋਰ ਉਚਾ ਕਰਕੇ ਕਹਿੰਦਾ, " ਡੈਡੀ ਸ਼ਰਾਬ ਪੀਣ ਦਾ ਮਜ਼ਾ ਹੀ ਤਾਂ ਆਉਂਦਾ ਹੈ। ਜਦੋਂ ਪਿਉ ਪੁੱਤਰ ਇੱਕਠੇ ਬੈਠ ਕੇ ਪੀਂਦੇ ਹਾਂ। ਸਵਰਗ ਹੀ ਲੱਗਦਾ ਹੈ। " ਦੋਂਨਾਂ ਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ। ਦਾਦਾ ਪੋਤੇ ਨੂੰ ਵੀ ਸ਼ਰਾਬ ਚਟਾਉਣ ਲੱਗ ਗਿਆ ਸੀ। ਘੁੱਟ-ਘੁੱਟ ਪੀਂਦਾ, ਪੋਤਾ ਪੂਰੀ ਬੋਤਲ ਪੀਣ ਲੱਗ ਗਿਆ ਸੀ। ਜਿਸ ਦੇ ਪਿਉ, ਦਾਦਾ ਵਿਲੜ ਨਸ਼ੇ ਖਾਂਣ ਵਾਲੇ ਹਨ। ਘਰ ਵਿੱਚ ਹੀ ਮਾੜੀ ਸੰਗਤ ਮਿਲ ਰਹੀ ਸੀ। ਬਾਹਰ ਦੀ ਦੁਨੀਆਂ ਤੋਂ ਮਾੜੀ ਸੰਗਤ ਦਾ ਕੀ ਡਰ ਸੀ? ਉਹ ਆਪਣੇ ਡੈਡੀ ਨੂੰ ਦੇਖਦਾ ਸੀ। ਉਹ ਨਸ਼ਿਆਂ ਨਾਲ ਰੱਜ ਕੇ ਖ਼ਰੂਦ ਪਾਉਂਦਾ ਸੀ।
ਉਸ ਦਾ ਡੈਡੀ ਦੋਸਤਾਂ ਨਾਲ ਵੀ ਨਸ਼ੇ ਖਾਂਣ-ਪੀਣ ਜਾਂਦਾ ਸੀ। ਇਹੋ ਜਿਹੇ 6 ਕੁ ਵਿਗੜੇ ਮੁੰਡੇ ਹਰ ਰੋਜ਼ ਇੱਕਠੇ ਹੁੰਦੇ ਸਨ । ਐਸੇ ਅਣਗਿੱਣਤ ਟੋਲੇ ਸਨ। ਕਾਰਾਂ ਵਿੱਚ ਬੈਠ ਕੇ ਸ਼ਰਾਬ ਤੇ ਨਸ਼ੇ ਖਾਂਦੇ-ਪੀਂਦੇ ਸਨ। ਪੰਜਾਬੀ ਸਟੋਰਾਂ ਮੂਹਰੇ ਕਾਰਾਂ ਲਗਾ ਕੇ ਲੰਘਦੀਆਂ ਕੁੜੀਆਂ ਨੂੰ ਦੇਖਦੇ ਸਨ। ਅੱਖਾਂ ਤੱਤੀਆਂ ਕਰਦੇ ਰਹਿੰਦੇ ਸਨ। ਵੈਲੀਆਂ ਵਾਲੇ ਪੂਰੇ ਗੁਣ ਇੰਨਾਂ ਵਿੱਚ ਸਨ। ਜੇ ਥੋੜੀ ਬਹੁਤ ਕਮਾਈ ਕਰਦੇ ਵੀ ਸੀ। ਤਾ ਨਸ਼ਿਆਂ ਵਿੱਚ ਲਗਾ ਦਿੰਦੇ ਸਨ। ਸ਼ਰਾਬੀ ਹੋ ਕੇ ਹੀ ਗੱਡੀਆਂ ਚਲਾਉਂਦੇ ਸਨ। ਪੁਲੀਸ ਤੋਂ ਚਲਾਣ ਕਰਾ ਕੇ ਵੀ, ਉਵੇਂ ਹੀ ਨਸ਼ਿਆਂ ਵਿੱਚ ਗੱਡੀਆਂ ਚਲਾਉਂਦੇ ਸਨ। ਤਕਰੀਬਨ ਬਹੁਤੇ ਮਰਦ ਹੀ ਐਸੇ ਹਨ। ਕਈਆ ਦੀਆਂ ਪਤਨੀਆਂ ਬਹੁਤ ਦੁੱਖੀ ਹਨ। ਕਨੇਡਾ ਦਾ ਇੱਕ ਸੁੱਖ ਹੈ। ਔਰਤਾਂ ਵੀ ਮਰਦਾ ਦੇ ਬਰਾਬਰ ਕਮਾਈ ਕਰ ਲੈਂਦੀਆਂ ਹਨ। ਇਸ ਲਈ ਘਰਾਂ ਦੇ ਖ਼ਰਚੇ ਰੁੜੀ ਜਾਂਦੇ ਹਨ। ਪਰ ਦੁੱਖ ਦੀ ਗੱਲ ਹੈ। ਔਰਤਾਂ ਇਸ ਵਿੱਚ ਪਿਸ ਰਹੀਆਂ ਹਨ। ਘਰ ਦੇ ਮਰਦ ਤਕਰੀਬਨ ਬਹੁਤੇ ਨਸ਼ੇ ਖਾਂਦੇ ਹਨ। " ਜੈਸੀ ਕੋਕੋ, ਵੈਸੇ ਹੀ ਕੋਕੋ ਦੇ ਬੱਚੇ " ਜੰਮ ਰਹੇ ਹਨ। ਐਸੇ ਲੋਕਾਂ ਦੇ ਬੱਚੇ ਵੀ ਪੂਰੇ ਅਮਲੀ ਹਨ। ਕਈ ਤਾਂ ਕਨੇਡਾ ਵਿੱਚ ਰਹਿੰਦੇ ਹੋਏ 10 ਵੀ ਪਾਸ ਨਹੀਂ ਕਰਦੇ। ਇੰਨੀ ਕੁ ਉਮਰ ਵਿੱਚ ਕੁੜੀਆ-ਮੁੰਡਿਆਂ ਨਾਲ ਆਸ਼ਕੀ ਕਰਦੇ ਹਨ। ਕੋਈ ਫ਼ਰਕ ਨਹੀਂ ਮੂਹਰੇ ਵਾਲਾ ਕੁੜੀ ਹੈ ਜਾਂ ਮੁੰਡਾ। ਕਿਉਂਕਿ ਨਸ਼ੇ ਬਹੁਤ ਕਰਦੇ ਹਨ। ਉਹ ਕਰ ਕੀ ਰਹੇ ਹਨ, ਸੁਰਤ ਹੀ ਨਹੀਂ ਰਹਿੰਦੀ? ਜਿੰਨਾਂ ਦੇ ਪਿਉ ਸ਼ਰਾਬ ਨਸ਼ੇ ਖਾਂਦੇ-ਪੀਂਦੇ ਹਨ। ਉਹ ਆਪਣੇ ਬੱਚਿਆਂ ਧੀ ਪੁੱਤਰਾਂ ਮੂਹਰੇ ਜੈਸੇ ਮੂੰਹ ਲੈ ਕੇ ਆਉਂਦੇ ਹਨ। ਜੋ ਘਾਲਣਾਂ ਜਿੰਦਗੀ ਵਿੱਚ ਚੰਗੀ ਮਾੜੀ ਘਾਲਦੇ ਹਨ। ਉਸੇ ਦੀ ਫੋਟੋ ਕਾਪੀ ਬੱਚੇ ਬਣਦੇ ਹਨ। ਇਸ ਫੋਟੋ ਕਾਪੀ ਨੂੰ ਕੋਈ ਬਦਲ ਨਹੀ ਸਕਦਾ। ਬੱਚੇ " ਲਕੀਰ ਦੇ ਫ਼ਕੀਰ " ਬਣਦੇ ਹਨ। ਸਾਡੇ ਕਨੇਡਾ ਵਿੱਚ ਇੱਕ ਐਸੇ ਲੋਕਾਂ ਦੀ ਨਸਲ ਹੈ। ਉਹ ਦਿਨ ਰਾਤ ਦਾਰੂ ਪੀ ਕੇ, ਸ਼ੜਕਾਂ ਉਤੇ ਪਏ ਰਹਿੰਦੇ ਹਨ। ਉਹੀ ਹਾਲ ਪੰਜਾਬੀਆਂ ਦਾ ਬੱਣਦਾ ਜਾਂਦਾ ਹੈ। ਜੇ ਔਰਤਾਂ ਨੇ ਨਸ਼ੇ ਖਾਂਣ ਵਾਲੇ ਪਿਉ, ਪਤੀ, ਪੁੱਤਰ ਦੀ ਜਿੰਮੇਬਾਰੀ ਲੈਣੀ ਛੱਡ ਦਿੱਤੀ। ਇਹ ਦਿਨ ਦੂਰ ਨਹੀਂ ਹਨ। ਇਹ ਬਰਬਾਦ ਹੋ ਜਾਂਣਗੇ। ਹੁਣ ਦੀਆਂ ਕੁੜੀਆਂ ਐਸੀ ਕੋਈ ਸਿਰ ਦਰਦੀ ਨਹੀਂ ਸਿਹੇੜਦੀਆਂ। ਕੱਲੇ ਪੰਜਾਬ ਦੀ ਗੱਲ ਨਹੀ ਹੈ। ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਨਵੇਂ ਉਠ ਰਹੇ ਕੁੜੀਆਂ ਮੁੰਡੇ ਨਸ਼ੇ ਖਾ-ਪੀ ਰਹੇ ਹਨ। ਕਿਉਂਕਿ ਉਨਾਂ ਨੇ ਜੋ ਘਰਾ ਵਿੱਚ ਦੇਖਿਆ ਹੈ। ਉਹੀ ਕਰ ਰਹੇ ਹਨ। ਜਿਸ ਦੇ ਘਰ ਖੁੱਲੇ ਪੈਸੇ ਹੋਣਗੇ। ਬੱਚਾ ਐਸ਼ ਕਰੇਗਾ। ਨਸ਼ੇ, ਸ਼ਰਾਬ ਪਏ ਹੋਣਗੇ। ਬੱਚਾ ਸੁਆਦ ਤਾਂ ਜਰੂਰ ਦੇਖੇਗੇ। ਬੱਚਾ ਹਰ ਚੀਜ਼ ਨੂੰ ਛੂਹ ਕੇ ਦੇਖਦਾ ਹੈ। ਉਸ ਦੀ ਵਰਤੋਂ ਵੀ ਕਰਦਾ ਹੈ। ਜੇ ਬੱਚੇ ਨੌਜੁਵਾਨ ਨਸ਼ੇ ਖਾ-ਪੀ ਰਹੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਜਦੋਂ ਪਿਉ ਦਾਦਾ ਐਸਾ ਕਰਦੇ ਰਹੇ ਹਨ। ਪੁੱਤਰ, ਪੋਤਾ ਨਸ਼ੇ ਨਾਂ ਕਰੇ, ਹੈਰਾਨੀ ਤੱਦ ਹੋਵੇਗੀ। ਦੇਖਣਾਂ, ਸੋਚਣਾ ਪੈ
ਣਾਂ ਹੈ। ਕੈਸਾ ਬੀਜ ਬੀਜਣਾਂ ਹੈ। ਜੋ ਬੀਜਾਗੇ ਉਹੀ ਕੱਟਣਾਂ ਪੈਣਾਂ ਹੈ।

Comments

Popular Posts