ਅਸੀਂ ਤੇਰੇ ਬਗੈਰ ਰੱਬਾ ਇਕੱਲੇ ਇਕੱਲੇ ਹੋਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕੀਹਨੂੰ ਦੋਸਤੋ
ਤੁਸੀਂ ਆਪਣਾ ਕਹਿੰਦੇ ਹੋ?
ਕੀਹਨੂੰ ਆਪਣਾ
ਬਣਾਉਣਾ ਚਾਹੁੰਦੇ ਹੋ?
ਕੀਹਨੂੰ ਦਿਲ ਦੀ
ਸੁਣਾਉਣਾ ਚਾਹੁੰਦੇ ਹੋ?
ਕੀਹਨੂੰ ਰੋ ਧੋ ਕੇ
ਦਿਖਾਉਣ ਚਾਹੁੰਦੇ ਹੋ?
ਕੀਹਨੂੰ ਢਿੱਡ ਨੰਗਾ
ਕਰਕੇ ਦਿਖਾਉਂਦੇ ਹੋ?
ਕੀਹਨੂੰ ਪਰਦੇ ਆਪਣੇ
ਚੱਕ ਦਿਖਾਉਂਦੇ ਹੋ?
ਕੀਹਨੂੰ ਜਾਨ ਦੀ
ਬਾਜ਼ੀ ਲੱਗਾ ਦਿਖਾਉਂਦੇ ਹੋ?
ਕਿਥੇ ਕੋਈ ਆਪਣਾ
ਬਣਦਾ ਤਮਾਸ਼ਾ ਬਣਦੇ ਹੋ?
ਕਿਉਂ ਜਣੇ-ਖਣੇ ਅੱਗੇ ਵਾਸਤੇ ਤਰਲੇ ਪਾਉਂਦੇ ਹੋ?
ਸੱਜਣਾਂ ਆ ਗਲ਼ੇ
ਮਿਲ ਮੇਰਾ ਤਨ ਮਨ ਠੰਢਾ ਹੋਏ।
ਤੇਰੇ ਬਗੈਰ ਅਸੀਂ
ਕੰਧੀ-ਕੌਲੇ ਲੱਗ-ਲੱਗ ਰੋਏ।
ਅਸੀਂ ਤੇਰੇ ਬਗੈਰ ਰੱਬਾ
ਇਕੱਲੇ ਇਕੱਲੇ ਹੋਏ।
ਕੀਹਨੂੰ
ਸਤਵਿੰਦਰ ਮਰ ਮਿਟ ਕੇ ਦਿਖਾਉਂਦੇ ਹੋ?
ਕੀਹਨੂੰ ਸੱਤੀ
ਵਾਸਤੇ ਪਾ-ਪਾ ਕੇ ਮਨਾਉਂਦੇ ਹੋ?
ਕਿਉਂ ਲੋਕਾਂ ਨੂੰ
ਆਪਣੇ ਉੱਤੇ ਆਪ ਹਸਾਉਂਦੇ ਹੋ?
Comments
Post a Comment