ਭਾਗ
19 ਮਿਹਨਤ ਕਰਨ ਵਾਲਿਆਂ ਦੇ ਹੀ ਸਫਲਤਾ
ਪੈਰ ਚੁੰਮਦੀ ਹੈ। ਨੀਚਹ
ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ
ਕੌਰ ਸੱਤੀ (ਕੈਲਗਰੀ)- ਕੈਨੇਡਾ satwinder _7@hotmail.com
ਮਿਹਨਤ ਕਰਨ ਵਾਲਿਆਂ ਦੇ ਹੀ ਸਫਲਤਾ ਪੈਰ ਚੁੰਮਦੀ ਹੈ। ਤਾਂਹੀ
ਦੁਨੀਆ ਭਰ ਦੇ ਲੋਕ ਐਸੇ ਮਿਹਨਤੀ ਬੰਦਿਆ ਨੂੰ ਪਿਆਰ
ਕਰਦੇ ਹਨ। ਲੋਕ ਇਤਿਹਾਸ ਦੇ ਮਿਹਨਤੀ ਲੋਕਾਂ ਨੂੰ ਯਾਦ ਵੀ ਕਰਦੇ ਹਨ। ਬਾਹਰਲੇ ਦੇਸ਼ਾਂ ਵਿੱਚ ਲੋਕ ਮਿਹਨਤ
ਮਜ਼ਦੂਰੀ ਕਰਕੇ ਢਿੱਡ ਭਰਦੇ ਹਨ। ਉਨ੍ਹਾਂ ਨੂੰ ਫ਼ਿਕਰ ਹੁੰਦਾ ਹੈ। ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ
ਕਰਨੀਆਂ ਹਨ? ਇਸ ਲਈ ਲਗਨ ਪ੍ਰੇਮ ਨਾਲ ਕੰਮ ਕਰਦੇ ਹਨ। ਬਹੁਤੇ ਕਮਾਈਆਂ ਕਰਕੇ ਮਹਿਲ ਖੜੇ ਕਰ ਦਿੰਦੇ
ਹਨ। ਕਈ ਵੱਢ ਵਡੇਰਿਆਂ ਦਾ ਬਣਾਇਆਂ ਹੋਇਆ ਵੀ ਵੇਚ ਕੇ ਖਾ ਜਾਂਦੇ ਹਨ। ਬਹੁਤੇ ਤਾਂ ਬਾਹਰ ਕੈਨੇਡਾ ਆ
ਕੇ ਵੀ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਜਿਸ ਨੇ ਪਿੱਛੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ।
ਦਾਦੇ ਪੜਦਾਦੇ ਦੀ ਜਾਇਦਾਦ ਤੇ ਐਸ਼ ਕਰਦੇ ਹਨ। ਜਾਂ ਫਿਰ ਪੱਲੇ ਕੁੱਝ ਹੁੰਦਾ ਹੀ ਨਹੀਂ। ਹਵਾਈ ਕਿੱਲੇ
ਬਣਾਉਂਦੇ ਰਹਿੰਦੇ ਹਨ। 65 ਕੁ ਸਾਲ ਦਾ ਅੰਕਲ ਸਾਡੇ ਘਰ ਆ ਜਾਂਦਾ ਹੈ। 7 ਕੁ ਕਿੱਲੋਮੀਟਰ ਦੀ ਦੂਰੀ
ਤੇ ਰਹਿੰਦਾ ਹੈ । ਬੱਸ ਲੈ ਕੇ ਆ ਤਾਂ ਜਾਂਦਾ ਹੈ। ਬੱਸ ਸਰਵਿਸ ਬੁੱਢਿਆ ਲਈ ਮੁਫ਼ਤ ਦੀ ਹੈ। ਜਾਣ ਲੱਗਾ
ਕਹੇਗਾ ਮੈਨੂੰ ਘਰ ਛੱਡ ਕੇ ਆਵੋ। ਸਟੋਰ, ਡਾਕਟਰ ਦੇ ਲੈ ਚੱਲੋ। ਗੱਲਾਂ
ਕਰੇਗਾ," ਮੇਰੇ
ਕੋਲ ਪੰਜਾਬ ਵਿੱਚ 80 ਕਿੱਲੇ ਹਨ। ਐਸ਼ ਕਰਦੇ ਸੀ। ਐਵੇਂ ਬਹੂ ਦੀਆਂ ਗੱਲਾਂ ਸੁਣਨ ਨੂੰ ਇੱਥੇ ਆ ਗਏ।
" ਮੈ ਕਿਹਾ," ਅੰਕਲ ਫਿਰ ਤਾਂ ਤੁਸੀਂ ਇੰਡੀਆ ਜਾ ਕੇ ਰਹੋ। ਕਿੱਲਿਆਂ ਵਾਲਿਆਂ ਨੂੰ ਕੀ ਗੱਜਾਂ ਪਈ ਹੈ। ਇੰਨੀ ਬਰਫ਼ ਵਿੱਚ
ਠੁਰ-ਠੁਰ ਕਰਦੇ ਫਿਰਦੇ ਹੋ। " ਉਸ ਦਾ ਜੁਆਬ ਸੀ, " ਬੱਸ ਕੈਨੇਡਾ ਪੈਨਸ਼ਨ ਕਰਕੇ
ਲਾਲਚ ਨੂੰ ਬੈਠੇ ਹਾਂ। ਮੈਨੂੰ ਤੇ ਤੇਰੀ ਆਂਟੀ ਨੂੰ 3000 ਡਾਲਰ ਪੈਨਸ਼ਨ ਆ ਜਾਂਦੀ ਹੈ। ਨਾਲੇ ਇੱਥੇ
ਵਾਲੇ ਮੁੰਡੇ ਦਾ ਤਿਉਂ ਮਾਰਦਾ ਹੈ। " " ਅੰਕਲ ਆਂਏ ਤਾਂ ਭੁੱਖ ਦੇਖੀ ਵਾਲੇ ਕਰਦੇ ਹਨ।
ਜਿਸ ਕੋਲ ਪਿੰਡ ਸਭ ਕੁੱਝ ਹੈ। ਉਹ ਤਾਂ ਇਹੋ ਜਿਹੀ ਪੈਨਸ਼ਨ ਦੀ ਪ੍ਰਵਾਹ ਨਹੀਂ ਕਰਦਾ। ਆਰਾਮ ਨਾਲ ਆਪਣਾ
ਬੁਢਾਪਾ ਜਵਾਨੀ ਆਪਣੀ ਜ਼ਮੀਨ ਤੇ ਮਿਹਨਤ ਕਰਕੇ ਕੱਢਦਾ ਹੈ। " " ਮੈ
ਤਾਂ ਵੈਨਕੂਵਰ ਵਿੱਚ ਖੇਤਾਂ ਵਿੱਚ ਵੀ ਕੰਮ ਕਰਦਾ ਰਿਹਾ ਹਾਂ। ਸਬਜ਼ੀਆਂ ਫਲ ਤੋੜਦਿਆਂ ਦੇ ਉੱਤੇ ਮੀਂਹ
ਪਈ ਜਾਂਦਾ ਹੁੰਦਾ ਸੀ। ਪੈਰ ਚਿੱਕੜ ਵਿੱਚ ਖੁੱਬੇ ਹੁੰਦੇ ਸਨ। ਸੱਚ ਮੈਂ ਤਾਂ ਕਿਸੇ ਹੋਰ ਕੰਮ ਆਇਆ ਸੀ।
ਕੀ ਤੁਸੀਂ ਪਿੰਡ ਨੂੰ ਫ਼ੋਨ ਕਰਕੇ ਪੁੱਛਿਉ ਹੈ ਕਿ ਮੇਰੇ ਜਗਰਾਉ ਵਾਲੇ ਮੁੰਡੇ ਦਾ
ਕੀ ਹਾਲ ਹੈ? ਮੈਂ ਪਿਛਲੀ ਵਾਰੀ ਤੁਹਾਨੂੰ ਕਹਿਕੇ ਗਿਆ ਸੀ। ਤੁਹਾਡੇ ਘਰ ਦੇ ਸਾਡੇ ਪਿੰਡੋਂ ਹਾਲ ਚਾਲ
ਪੁੱਛ ਕੇ ਦੱਸਣ। ਮੇਰਾ ਪਿੰਡ ਵਾਲਾ ਮੁੰਡਾ ਕਿਵੇਂ ਹੈ? ਜੇ ਨਹੀਂ ਪਤਾ ਕੀਤਾ ਤਾਂ ਇਹ ਮੇਰੇ
ਮੁੰਡੇ ਦਾ ਫ਼ੋਨ ਨੰਬਰ ਹੈ। ਨੰਬਰ ਹੀ ਘੁੰਮਾਂ ਦੇ ਕੁੜੇ
ਬੜਾ ਪੁੰਨ ਹੋਵੇਗਾ। ਮੇਰੀ ਗੱਲ ਹੋ ਜਾਵੇਗੀ। ਮੈਂ ਪੁੱਤ ਨਾਲ ਗੱਲ ਕਰਨ ਨੂੰ ਤਰਸਿਆ ਪਿਆ। ਜੇ ਕੋਈ
ਇੱਕ ਕਮਰਾਂ ਕਿਰਾਏ ਤੇ ਦਿੰਦਾ ਹੋਇਆ, ਤਾਂ ਖ਼ਿਆਲ ਰੱਖੀ। ਅੱਜ ਫਿਰ ਮੁੰਡਾ
ਪੀ ਕੇ ਸਾਨੂੰ ਦੋਨਾਂ ਨੂੰ ਗਲ਼ਾਂ ਕੱਢ ਗਿਆ। ਕਹਿੰਦਾ,' ਸਮਾਨ ਚੱਕ ਲਵੋ, ਮੈਂ
ਤੁਹਾਨੂੰ ਮੁਫ਼ਤ ਵਿੱਚ ਕਿਵੇਂ ਰੱਖ ਲਵਾਂ? ਤੁਸੀਂ ਤਾਂ ਸਾਡੇ ਨਾਲ ਰਹਿਣ ਦਾ ਸਮੇਂ ਸਿਰ ਵੀ ਪੂਰਾ ਖ਼ਰਚਾ
ਨਹੀਂ ਦਿੰਦੇ। ਅਸੀਂ ਬੇਸਮਿੰਟ ਵਿਚ ਤੁਹਾਡੀ ਥਾਂ ‘ਤੇ ਚੱਜਦਾ ਕਿਰਾਏਦਾਰ ਰੱਖੀਏ। " ਮੈਂ 80
ਕਿੱਲੇ, 3000
ਡਾਲਰ ਪੈਨਸ਼ਨ ਲੈਣ ਵਾਲੇ ਦੇ ਮੂੰਹ ਵੱਲ ਦੇਖ ਰਹੀ ਸੀ। ਨੀਅਤ ਕਿੰਨੀ ਹਲਕੀ ਹੈ। ਥੁੱਕ ਨਾਲ ਪੇੜੇ ਪਕਾਉਂਦਾ
ਫਿਰਦਾ ਹੈ। ਇਹ ਹਾਲਤ ਤਾਂ ਮਜ਼ਦੂਰ ਬੰਦੇ ਦੀ ਵੀ ਨਹੀਂ ਹੁੰਦੀ। ਉਸ ਨੂੰ ਵੀ ਪਤਾ ਹੁੰਦਾ ਹੈ। ਕਿੰਨੇ
ਪੈਸੇ ਮੈਂ ਕਿਥੇ-ਕਿਥੇ ਲਾਉਣੇ ਹਨ? ਮਜ਼ਦੂਰੀ ਕਰਨ ਵਿੱਚ ਨਖ਼ਰਾ ਕੀ ਹੈ? ਕੰਮ ਜੋ ਵੀ ਹੋਵੇ, ਇਮਾਨਦਾਰੀ
ਨਾਲ ਕਰਨਾ ਚਾਹੀਦਾ ਹੈ। ਉਸੇ ਵਿੱਚ ਬਰਕਤਾਂ ਆ ਜਾਂਦੀਆਂ ਹਨ। ਬਹੁਤੇ ਵੱਡੀਆਂ ਜ਼ਮੀਨਾਂ ਵਾਲੇ ਕੈਨੇਡਾ,
ਅਮਰੀਕਾ ਟੈਕਸੀਆਂ ਚਲਾਉਂਦੇ ਹਨ। ਇੱਕ ਬੰਦਾ ਜਿਥੇ ਵੀ ਮਿਲਦਾ ਹੈ। ਕੱਚੀਆਂ ਜਿਹੀਆਂ ਗੱਲਾਂ ਇਸ
ਤਰਾ ਕਰਦਾ ਹੈ।, “ ਮੇਰੇ ਕੋਲ 200 ਕਿੱਲੇ ਹਨ। “ ਮੁੰਡੇ ਦੇ ਵਿਆਹ ਵਿੱਚ ਕੁੜੀ ਵਾਲਿਆਂ ਤੋਂ ਭੈਣਾਂ
ਚਾਚੀਆਂ ਤਾਈਆ ਨੂੰ 20 ਸੂਟ ਦੇ ਨਾਲ ਸ਼ਰਟਾਂ ਦਵਾਏ ਸਨ। ਜੇ ਪੰਜ ਹਜਾਰ ਦਾ ਇੱਕ ਸੂਟ ਲਿਆ ਤਾਂ ਲੱਖ
ਰੁਪਿਆ ਦੇ ਹੋ ਗਏ। ਕੈਨੇਡਾ ਦੇ 2000 ਡਾਲਰ ਹਨ। ਬੰਦੇ ਦੀ ਨੀਅਤ ਨਹੀਂ ਭਰਦੀ।
ਕਈ ਬਦਚਲਨ ਔਰਤਾਂ, ਪਰ ਉਹ
ਤਾਂ ਧੰਦਾ ਵੀ ਪਰਮਿਟ ਲੈ ਕੇ ਕਰਦੀਆਂ ਹਨ। ਟੈਕਸੀ ਕਿਰਾਏ ਤੇ ਕਰ ਲੈਂਦੀਆਂ ਹਨ। ਜਦੋਂ ਕਿਰਾਏ ਤੋਂ
ਮੁੱਕਰ ਜਾਂਦੀਆਂ ਹਨ। ਤਾਂ ਇਹ ਵੱਡੀਆਂ ਜ਼ਮੀਨਾਂ ਵਾਲੇ ਟੈਕਸੀਆਂ ਚਲਾਉਣ ਵਾਲੇ, ਕਿਰਾਏ
ਦੀ ਵਸੂਲੀ ਜਿਸਮ ਨਾਲ ਕਰਦੇ ਹਨ। ਬਹੁਤੇ ਤਾਂ ਟੈਕਸੀ ਵਿੱਚ ਹੀ ਕੰਮ ਚਲਾ ਲੈਂਦੇ ਹਨ। ਬਹੁਤੇ ਟੈਕਸੀ
ਦੇ ਕਿਰਾਏ ਤੋਂ ਦੂਗਣੇ ਮੁੱਲ ਦਾ ਹੋਟਲ ਲੈ ਕੇ, ਜਿਸਮ ਲੈ ਦੇ ਕੇ ਭੁਗਤਾਨ ਕਰਾਉਂਦੇ
ਹਨ। ਕਈ ਟੈਕਸੀ ਦੇ ਕਿਰਾਏ ਤੋਂ ਵੀ ਕਈ ਗੁਣਾ ਜ਼ਿਆਦਾ ਲੈ ਕੇ, ਟੈਕਸੀ
ਹੀ ਕਿਰਾਏ ਤੇ ਮੁੱਲ ਪਿਛਲੀ ਸੀਟ ਦੇ ਦਿੰਦੇ ਹਨ। ਨਾਲੇ ਆਪ ਮੁਫ਼ਤ ਦੀ ਫ਼ਿਲਮ ਦੇਖਦੇ ਹਨ। ਪੱਪੀ ਜੱਫੀ
ਤਾਂ ਕੈਨੇਡਾ, ਅਮਰੀਕਾ ਵਿੱਚ ਮਮੂਲੀ ਗੱਲ ਹੈ। ਆਮ ਹੀ ਪਬਲਿਕ ਥਾਵਾਂ ਤੇ ਆਜ਼ਾਦ ਲੋਕ ਕਰਦੇ ਹਨ। ਜੋ
ਵੱਡੀਆਂ ਜ਼ਮੀਨਾਂ ਵਾਲੇ ਹਨ। ਇਹੀ ਗੋਰਿਆਂ ਦਾ ਗੰਦ ਚੁੱਕਦੇ ਹਨ। ਇਨ੍ਹਾਂ ਨੇ ਹੀ ਸਫ਼ਾਈ ਦੇ ਕੰਮ ਦਾ
ਠੇਕਾ ਲਿਆ ਹੈ। ਇਹੀ ਗੋਰਿਆਂ ਦੀਆਂ ਵੱਧ ਝਿੜਕਾਂ ਖਾਂਦੇ ਹਨ। ਫਿਰ ਬਾਥਰੂਮ ਵਿਚ ਵੜ ਕੇ ਰੋਂਦੇ ਹਨ।
ਕਈਆਂ ਦੇ ਤਾਂ ਕੈਨੇਡਾ ਆ ਕੇ ਵੀ ਬੱਚੇ ਕਿਤੇ ਹਨ, ਘਰਵਾਲੀ ਕਿਤੇ ਹੋਰ ਹੈ। ਆਪ ਹੋਰ ਸ਼ਹਿਰ
ਵਿਚ ਕੰਮ ਕਰਨ ਲਈ ਗਏ ਹਨ। ਕੋਈ ਕਿਸੇ ਦੇ ਕਹਿਣੇ ਵਿੱਚ ਨਹੀਂ ਹੈ। ਘਰ ਖਿੰਡ ਗਏ ਹਨ। ਫਿਰ ਵੀ ਕਹਿਣੋਂ
ਨਹੀਂ ਹਟਦੇ," ਅਸੀਂ ਤਾਂ ਪਿੱਛੇ ਮੁੜ ਜਾਣਾ ਹੈ। ਸਾਡੇ ਕੋਲ ਤਾਂ
ਪਿੱਛੇ ਹੀ ਬਥੇਰਾ ਹੈ। ਬਾਹਰਲੇ ਦੇਸ਼ ਦਾ ਸ਼ੌਕ ਸੀ। " ਇਹ ਸ਼ੋਕ ਪੂਰਾ ਕਰਨ ਆਏ ਹਨ। ਤਾਂਹੀਂ
ਦੋ-ਦੋ ਸ਼ਿਫਟਾ ਕਰਕੇ ਬੋਤਲ ਪੀ ਕੇ ਹੱਡ ਦੁਖਦੇ ਠੀਕ ਕਰਦੇ ਹਨ। ਤੀਜੀ ਜੌਬ ਵੀਕਇੰਡ, ਵਾਰ, ਐਤਵਾਰ
ਨੂੰ ਕਰਦੇ ਹਨ। ਇੰਡੀਆ ਅਚਾਨਕ ਜਾਣਾ ਪੈ ਜਾਵੇ। ਤਾਂ ਟਿਕਟ ਜੋਗੇ ਪੈਸੇ ਨਹੀਂ ਹੁੰਦੇ। ਇਹ ਵੱਡੀਆਂ
ਜ਼ਮੀਨਾਂ 100, 50 ਕਿੱਲਿਆਂ ਵਾਲੇ ਲੋਕਾਂ ਤੋਂ ਪੈਸੇ ਮੰਗ ਕੇ ਜਹਾਜ਼ ਚੜ੍ਹਦੇ
ਹਨ। ਉੱਥੇ ਵੀ ਕੋਈ ਦੋ ਮਹੀਨੇ ਤੋਂ ਵੱਧ ਨਹੀਂ ਝੱਲਦਾ। ਮੂੰਹ ਦੀ ਖਾ ਕੇ ਫਿਰ ਇੱਥੇ ਹੀ ਕੈਨੇਡਾ, ਅਮਰੀਕਾ
ਬਾਹਰਲੇ ਦੇਸ਼ਾਂ ਹੋਰ ਦੇਸ਼ਾਂ ਵਿੱਚ ਮੁੜ ਆਉਂਦੇ ਹਨ। ਗੱਪਾਂ ਮਾਰ ਕੇ ਕਿਸੇ ਨੇ ਕੁੱਝ ਨਹੀਂ ਖੱਟਿਆ।
ਆਪਣਾ ਤੇ ਹੋਰ ਲੋਕਾਂ ਦਾ ਸਮਾਂ ਬਰਬਾਦ ਕੀਤਾ ਹੈ। ਸਾਰੇ ਜਾਣਦੇ ਹੁੰਦੇ ਹਨ। ਜੇ ਪਿੱਛੇ ਕੁੱਝ ਹੁੰਦਾ
ਤਾਂ ਬਾਹਰਲੇ ਮੁਲਕਾਂ ਵਿੱਚ ਦਿਹਾੜੀਆਂ ਕਾਹਨੂੰ ਲਾਉਣੀਆਂ ਸੀ। ਫਲ ਤਾਂ ਮਿਹਨਤ ਨੂੰ ਲੱਗਣਾ ਹੈ। ਮਿਹਨਤ
ਕਿਤੇ ਵੀ ਕਰ ਲਈਏ। ਮਿਹਨਤ ਕਰਨ ਵਾਲਿਆਂ ਦੇ ਹੀ ਸਫਲਤਾ ਪੈਰ ਚੁੰਮਦੀ ਹੈ। ਪੰਜਾਬ ਵਿੱਚ ਤਾਂ ਹੁਣ ਬਾਹਰ
ਵਾਂਗ ਹੀ ਹਰ ਚੀਜ਼ ਮਿਲਦੀ ਹੈ। ਫਿਰ ਜਿਹੜੇ ਕਹਿ ਰਹੇ ਹਨ," ਸਾਡੇ
ਕੋਲ ਪਿੱਛੇ ਬਹੁਤ ਹੈ। ਆਰਾਮ ਦੀ ਨੀਂਦ ਸੌਂਦੇ ਸੀ। ਮਰਜ਼ੀ ਨਾਲ ਸੁੱਤੇ ਪਏ ਉੱਠਦੇ ਸੀ। " ਲੱਗਦਾ
ਹੈ। ਇਨ੍ਹਾਂ ਲੱਛਣਾਂ ਕਰਕੇ ਹੀ ਸਭ ਖਾ ਲਿਆ। ਹੁਣ ਰੁਜ਼ਗਾਰ ਲਈ ਘਰੋਂ ਬਾਹਰ ਨਿਕਲੇ ਹਨ। ਅਸੀਂ ਜਾਣਦੇ
ਹਾਂ। ਚੂਹੇ ਵੀ ਘਰੋਂ ਤਾਂਹੀ ਭੱਜਦੇ ਹਨ। ਜਦੋਂ ਅੰਦਰੋਂ ਖਾਣ ਨੂੰ ਕੁੱਝ ਨਹੀਂ ਲੱਭਦਾ। ਜੇ ਸੱਚੀ
ਸੂਚੀ ਕਮਾਈ ਕਰਦੇ ਰਹੀਏ। ਬੰਦੇ ਨੂੰ ਝੂਰਨ ਦੀ ਲੋੜ ਨਹੀਂ ਹੈ। ਮਨ ਨੂੰ ਸਕੂਨ ਦੇਣ ਲਈ ਕੋਈ ਐਸਾ
ਕੰਮ ਵੀ ਕਰਨਾ ਹੈ। ਜਿਸ ਦਾ ਹੋਰ ਲੋਕਾਂ ਨੂੰ ਫਾਇਦਾ ਹੋਵੇ। ਕੋਈ ਚੱਜਦੀ ਲੋਕ ਸੇਵਾ ਕਰਨੀ ਹੈ।ਆਪੋ-ਆਪਣੇ
ਧਰਮ ਦੀ ਗੁਰਬਾਣੀ ਪੜ੍ਹਨੀ ਹੈ। ਗਿਆਨ ਨਾਲ ਦਿਆ, ਨਿਡਰਤਾ ਤੇ ਦ੍ਰਿੜਤਾ ਆਉਂਦੀ ਹੈ। ਇਤਿਹਾਸ ਵੀ
ਚੇਤੇ ਰੱਖਣਾਂ ਹੈ। ਜਿਸ ਨਾਲ ਬੀਰ ਰਸ ਆਉਂਦਾ ਹੈ। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
Comments
Post a Comment