ਭਾਗ 26 ਜਿਹੜਾ ਪਿਉ ਦੀ ਗੁਰੂ ਦੀ ਗੱਲ ਨਹੀਂ ਮੰਨਦਾ ਨੀਚਹ ਊਚ ਕਰੈ
ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ
ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਪੇਪਰ ਟੈਲੀਵਿਜ਼ਨ ਰੇਡੀਉ
ਖ਼ਬਰਾਂ ਰਾਹੀ, ਡਾਕਟਰ ਟੈਸਟਾ
ਰਾਹੀਂ ਬੜੇ ਪਰਦੇ ਫ਼ਾਸ਼ ਕਰਕੇ
ਅਸਲੀ ਪਿਉ ਦਾ ਨਾਮ ਦੱਸ ਰਹੇ ਹਨ। ਜੈਰੀ, ਉਪਰਾ ਵਰਗਿਆ ਦੇ
ਸ਼ੋਂ ਰੋਜ ਮਰਦ ਨੂੰ ਠਿੱਠ ਕਰਦੇ ਹਨ। ਬਈ ਕਈ ਮਰਦਾਂ ਤੋਂ ਕਈ ਔਰਤਾਂ
ਨੇ ਸਾਰੀ ਉਮਰ ਦੋਜ਼ਖ਼ ਭਰਵਾਇਆ। ਸਾਰੀ ਉਮਰ ਕਮਾਈ ਖਾ ਕੇ ਉਸ
ਨੂੰ ਫਿਰ ਵੀ ਉੱਲੂ ਬਣਾ ਗਈਆਂ। ਬੱਚੇ ਪਾਲ਼ ਕੋਈ ਹੋਰ ਗਿਆ। ਬਾਪ ਕੋਈ ਹੋਰ
ਛੁਪਾ ਰੁਸ਼ਤੁਮ ਨਿਕਲਿਆ। ਮਹਾਤਮਾਂ ਬੁੱਧ ਵਰਗੇ ਹੀ ਬਹੁਤੇ
ਮਰਦ ਹਨ। ਕਈਆਂ ਤੋਂ
ਆਪਦੇ ਬੱਚੇ ਪਲ਼ਦੇ ਨਹੀਂ ਹਨ। ਦੁਨੀਆਂ ਲਈ ਧਰਮ ਦੇ ਬਾਪ
ਬੱਣ ਜਾਂਦੇ ਹਨ। ਧਰਮ ਲੱਭਣ ਵਾਲੇ ਮਹਾਤਮਾਂ
ਬੁੱਧ ਲੋਕਾਂ ਤੋਂ ਪੂਜਾ ਕਰਾਉਂਦੇ ਹਨ। ਔਰਤ ਦੇ ਦਲਾਲ ਮਰਦ ਹੀ ਹਨ। ਜਿਹੜੇ ਵੀ ਹੋਰਾਂ ਦੀਆਂ
ਧੀਆਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਦੇਖਦੇ ਹਨ। ਮਨ ਘੜਤ ਅੰਦਰ ਦੀ ਅਵਸਥਾ
ਮੁਤਾਬਿਕ ਚਿੱਕੜ ਵੀ ਸਿੱਟਣ ਤੋਂ ਗੁਰੇਜ਼ ਨਹੀਂ ਕਰਦਾ। ਕਿਉਂਕਿ ਅੰਦਰ ਕਈਆਂ ਦੇ
ਔਰਤ ਬਾਰੇ ਇੱਕੋ ਸੋਚ ਚੱਲਦੀ ਹੈ। ਕਈ ਬੰਦੇ ਕਾਮ ਵਿੱਚ
ਅੰਨ੍ਹੇ ਹੋਏ ਰਹਿੰਦੇ ਹਨ। ਇਹੀ ਔਰਤ ਦਾ ਖ਼ਰੀਦਦਾਰ
ਹੈ। ਔਰਤ ਨੂੰ
ਵੇਚਦਾ ਖ਼ਰੀਦਦਾ ਹੈ। ਔਰਤ ਨੂੰ ਨਿਰ
ਬਸਤਰ ਕਰਕੇ ਨੰਗਾ ਕਰਨ ਵਾਲਾਂ ਮਰਦ ਆਪਣੀ ਇੱਜ਼ਤ ਨਹੀਂ ਜਾਣਦਾ। ਆਪ ਵੀ ਉਸ ਮੂਹਰੇ ਨੰਗਾ
ਹੁੰਦਾ ਹੇ। ਆਪਣੇ ਜਾਣੀ ਬੜਾ ਚਤਰ ਹੈ। ਇਹ ਔਰਤ ਨੂੰ ਬਹੁਤ
ਤਰ੍ਹਾਂ ਖ਼ਰੀਦਦਾ ਹੈ। ਕਦੇ ਪਿਆਰ ਨਾਲ ਕਦੇ ਮਜਬੂਰੀਆਂ ਵਿੱਚ ਫਸਾ
ਕੇ, ਕਦੇ ਵਿਆਹ ਸ਼ਾਦੀ ਦਾ
ਢੌਂਗ ਕਰਕੇ। ਇਹ ਔਰਤ ਨੂੰ
ਚਲਾਕੀ ਨਾਲ ਆਪਣੇ ਜਾਲ ਵਿੱਚ ਫਸਾਉਂਦੇ ਹਨ। ਇੰਨਾਂ ਨੂੰ ਇਹ ਨਹੀਂ
ਪਤਾ ਕੇ,
ਔਰਤ ਤਾਂ ਮਰਦ
ਨੂੰ ਵੇਚ ਕੇ ਖਾ ਜਾਵੇ। ਮਰਦ ਦਾ ਅਸਲੀ ਪਿਉ ਕੌਣ
ਹੈ? ਇਸ ਦੇ ਆਪਣੇ ਪਿਉ ਨੂੰ ਵੀ
ਨਹੀਂ ਪਤਾ ਹੁੰਦਾ। ਕੀ ਸਹੀਂ ਹੈ ਕਿ ਜੋ ਔਰਤ ਆਪਣੇ ਪੁੱਤਰ
ਨੂੰ ਪਿਉ ਦਾ ਨਾਮ ਦੱਸ ਰਹੀ ਹੈ। ਉਹ ਸੱਚ ਹੋਵੇ। ਵਿਚਾਰਾ ਮਰਦ
ਆਪਣੇ ਪਿਉ ਨੂੰ ਦੁਨੀਆ ਵਿਚੋਂ ਬਗੈਰ ਮਾਂ ਦੇ ਇਸ਼ਾਰੇ ਤੋਂ ਨਹੀਂ ਲੱਭ ਸਕਦਾ। ਕਈ ਵਾਰ ਉਗਲੀ
ਫੜ ਕੇ ਕੋਈ ਹੋਰ ਖਿਡਾਉਂਦਾ ਰਹਿੰਦਾ ਹੈ। ਇਹ ਚਿਖਾ ਹੋਰ ਦੀ ਨੂੰ
ਅੱਗ ਲਾਉਂਦਾ ਹੈ। ਜ਼ਮੀਨ ਹੋਰ
ਪਿਉ ਪਾਸਿਉਂ ਆ ਜਾਂਦੀ ਹੈ। ਲੋਕ ਸੇਵਾ ਕਰਦਾ ਰਹਿੰਦਾ
ਹੈ। ਅਸਲੀ ਪਿਉ ਦਾ
ਫੇਰ ਵੀ ਜ਼ਕੀਨ ਨਹੀਂ ਹੈ। ਇਨ੍ਹਾਂ ਵਿਚੋਂ ਕਿਹੜਾ
ਹੈ। ਦੂਜੇ ਦੀ
ਜ਼ਨਾਨੀ ਬਾਰੇ ਬਹੁਤ ਪਤਾ ਹੁੰਦਾ ਹੈ। ਉਸ ਦਾ ਜੰਮਿਆ ਬੱਚਾ ਕਿਸ
ਨੇ ਕੀਤਾ ਹੈ? ਪਤਾ ਉਦੋਂ
ਲੱਗਦਾ ਹੈ। ਜਦੋਂ ਲੋਕਾ
ਵਿੜਕਾਂ ਲੈਣ ਵਾਲੇ ਦੇ ਆਪਦੇ ਘਰ ਗੋਰੇ ਕਾਲੇ ਦਾ ਬੱਚਾ ਪੈਂਦਾ ਹੋ ਜਾਂਦਾ ਹੈ।
ਕਈ ਮਰਦਾ ਨੂੰ ਤਾਂ
ਪੈਦਾਵਾਰ ਤੱਕ ਮਤਲਬ ਹੈ। ਬੀਜ ਚਾਹੇ ਕੋਈ ਸੁਆਹ
ਮਲੀ ਵਾਲਾ ਨਾਗਟਾ ਸਾਧ ਪਾ ਦੇਵੇ। ਹਰਦੁਆਰਾ ਰਿਸ਼ਤੇਦਾਰ
ਰਹਿੰਦੇ ਹਨ। ਉਹ ਸ਼ਾਮ ਨੂੰ
ਮਲੋਮਲੀ ਲਛਮਣ ਝੂਲੇ ਤੋਂ ਦੀ ਪਾਰ ਗੰਗਾ ਦੇ ਸੈਰ ਲਈ ਲੈ ਗਏ। ਰਸਤੇ ਵਿੱਚ ਬਹੁਤ ਸਾਰੇ
ਨਾਗੇ ਸਾਧ ਵੀ ਮਿਲੇ। ਜਿੰਨਾਂ ਨੂੰ
ਦੇਖ ਕੇ ਸ਼ਰਮ ਆਉਂਦੀ ਸੀ। ਪਰ ਬਹੁਤ ਸਾਰੇ ਮਰਦ,
ਔਰਤਾਂ ਅਲਫ਼ ਨੰਗੇ ਹੱਟੇ-ਕਟੇ ਸਾਧਾ ਦੇ ਮੂੰਹ ਵਿੱਚ ਬੁਰਕੀਆਂ ਪਾ ਰਹੇ ਸਨ। ਸਾਧ ਵਿਆਹ
ਵਾਲੇ ਨਾਂਈ ਧੋਈ ਵਾਲੇ ਮੁੰਡੇ ਵਾਂਗ ਲੱਤਾ ਚੋੜੀਆਂ ਕਰੀ ਬੈਠੇ ਸਨ। ਕੋਈ ਹੋਰ ਸੁਆਹ ਸਾਧ ਦੇ
ਮਲੀ ਜਾਂਦਾ ਸੀ। ਕੋਈ ਪੈਰੀਂ
ਹੱਥ ਲਾਈ ਜਾਂਦਾ ਸੀ। ਮੋਢੇ, ਲੱਤਾਂ
ਘੁੱਟੀ ਜਾਂਦੇ ਸਨ। ਲੱਕ ਦੇ ਦੁਆਲੇ
ਕੁੱਝ ਵੀ ਨਹੀਂ ਸੀ। ਜਿਸ ਨੂੰ ਨੰਗੇ
ਬੈਠਣ ਦੀ ਪਬਲਿਕ ਤੋਂ ਸ਼ਰਮ ਨਹੀਂ ਆਉਂਦੀ। ਜੇ ਕੋਈ ਲੋੜ ਬੰਦ ਔਰਤ
ਹਨੇਰੇ ਸਵੇਰੇ ਉਸ ਕੋਲ ਚਲੀ ਜਾਵੇ। ਉਹ ਤਾਂ ਪਹਿਲਾਂ ਹੀ
ਕੱਪੜੇ ਉਤਾਰ ਕੇ ਤਿਆਰ ਬੈਠਾ ਹੈ। ਕਿਹੜਾ ਜੁਆਬ ਦੇਣ ਲੱਗਾ
ਹੈ। ਸੱਚ ਬੋਲਣਾ ਅਪਰਾਧ ਨਹੀਂ
ਹੁੰਦਾ। ਮਰਦ ਆਪਣੀ
ਪੂਰੀ ਮਰਦਾਨਗੀ ਦੀ ਵਾਹ ਲਾ ਲਵੇ, ਆਪਣੇ ਪੁੱਤ ਦੀ ਦੁਨੀਆ ਵਿਚੋਂ ਪਹਿਚਾਣ ਨਹੀਂ ਸਕਦਾ। ਔਰਤ ਹੀ ਅਪਾਣੇ
ਖ਼ਸਮ ਦਾ ਨਾਮ ਦੱਸ ਸਕਦੀ ਹੈ। ਬੱਚੇ ਲਈ ਹਰ ਮਰਦ ਬਾਪ
ਬਣਨ ਵਾਲਾ ਅਸਲੀ ਪਿਉ ਹੀ ਹੁੰਦਾ ਹੈ। ਫ਼ਰਕ ਤਾਂ ਪਾਲਨ ਵਾਲੇ
ਨੂੰ ਪੈਂਦਾ ਹੈ।
ਰੱਬ ਨੇ ਹਰ ਜੀਵ ਦੀ ਵੱਖਰੀ ਪਹਿਚਾਣ ਬਣਾਈ ਹੈ। ਤੁਹਾਡੀ ਆਪਣੀ ਕੀ ਪਹਿਚਾਣ ਹੈ? ਫੇਸਬੁੱਕ ‘ਤੇ ਕਈਆਂ ਵਿੱਚ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਹੈ। ਆਪਣੀ ਪਹਿਚਾਣ ਬਣਾਉਣ ਲਈ ਫੇਸਬੁੱਕ ‘ਤੇ ਖੰਡੇ ਕਿਰਪਾਨਾਂ ਦੀ ਫੋਟੋਂ ਦਿਖਾਉਂਦੇ ਹਨ। ਇਹ ਬੜੇ ਵੱਡੇ ਅੱਤਵਾਦੀ ਬੰਦੇ ਖਾਣੇ ਹਨ। ਜੰਨਤਾ ਦੇ ਮੂਹਰੇ ਅਸਲੀ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਹੈ। ਸੱਚ ਦੀ ਪਰਖ ਤਾਂ ਸੱਚਾ ਹੀ ਕਰ ਸਕਦਾ ਹੈ। ਜੋ ਦਿਨ ਰਾਤ ਝੂਠ ਬੋਲਦੇ ਹਨ। ਫਿਰ ਧਰਮ ਦੀ ਗੱਲ ਕਰਦੇ ਹਨ। ਇਨ੍ਹਾਂ ਨੂੰ ਨਾਂ ਤਾਂ ਦੁਨੀਆ ਪਛਾਣ ਸਕੀ ਹੈ। ਨਾਂ ਹੀ ਸੱਚ ਜਿੱਤ ਸਕਿਆ ਹੈ। ਐਸੇ ਲੋਕ ਫੇਸਬੁੱਕ ‘ਤੇ ਖੰਡੇ ਕਿਰਪਾਨਾਂ ਦੇ ਚਿੰਨਾਂ ਨੂੰ ਧਰਮ ਲਈ ਨਹੀਂ ਹਨ। ਸਗੋਂ ਇੰਨਾਂ ਦੇ ਪਿਛੇ ਆਪ ਨੂੰ ਛੁੱਪਾ ਕੇ ਲੋਕਾਂ ਨੂੰ ਗਾਲਾਂ ਕੱਢਦੇ ਤੇ ਧੱਮਕੀਆਂ ਦਿੰਦੇ ਹਨ। ਕਈ ਐਸੇ ਹੀ ਬਦਮਾਸ਼ੀ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਫ਼ੋਟੋਆਂ ਲਾ ਸੰਤ ਸਿਪਾਈ ਨੂੰ ਵੀ ਬਦਨਾਮ ਕਰਦੇ ਹਨ। ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਐਸਾ ਕੁੱਝ ਕਰਦੇ ਸਨ? ਕੀ ਮੂਰਤੀ ਪੂਜਾ ਨੂੰ ਸਾਡੇ ਗੁਰੂਆਂ ਨੇ ਕਿਹਾ ਹੈ? ਸਾਰੇ ਗੁਰੂ ਆਪ ਨੂੰ ਪਾਸੇ ਕਰਕੇ, ਸ਼ਬਦ ਅਖ਼ਰਾ ਨਾਲ ਦੁਨੀਆਂ ਤੇ ਰੱਬ ਦਾ ਸੱਚਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੰਭਾਲ ਗਏ ਹਨ। ਆਪ ਦੀ ਦੇਹ ਸਾਡੇ ਸਾਹਮਣੇ ਤੋਂ ਹੱਟਾ ਲਈ ਹੈ। ਜਿਹੜਾ ਪਿਉ ਦੀ ਗੁਰੂ ਦੀ ਗੱਲ ਨਹੀਂ ਮੰਨਦਾ। ਉਸ ਨੂੰ ਕੀ ਕਹਿੰਦੇ ਹਨ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਾਂ ਜੋ ਸੀ ਦੁਨੀਆ ਜਾਣਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਗਤ ਨੂੰ ਅੰਮ੍ਰਿਤ ਪਾਨ ਕਰਾ ਕੇ, ਗੁਰਬਾਣੀ ਕਥਾ ਕਰਕੇ ਧਰਮ ਦਾ ਪ੍ਰਚਾਰ ਕਰਦੇ ਸਨ। ਨਸ਼ੇ ਛੱਣਾਉਂਦੇ ਸਨ। ਗ਼ਰੀਬਾਂ ਦੀਆਂ ਧੀਆਂ ਦੇ ਸੰਗਤੀ ਰੂਪ ਵਿੱਚ ਅਨੰਦ ਕਾਰਜ ਕਰਦੇ ਸਨ। ਫੇਸਬੁੱਕ ‘ਤੇ ਫ਼ੋਟੋਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਲਾ ਕੇ ਬਹਿਰੂਪੀਏ ਆਪਣੀ ਸ਼ਕਲ ਲੁਕੋਈ ਹੋਈ ਹੈ। ਉਸ ਦੀ ਫੋਟੋ ਨੂੰ ਵੇਚ ਕੇ ਵਾਹ-ਵਾਹ ਖੱਟਦੇ ਹਨ। ਰੋਟੀਆਂ ਸੇਕਦੇ ਹਨ। ਆਪਣੇ ਜਾਣੀ ਉਸ ਦੇ ਨਾਮ ਤੇ ਚੰਗੀ ਵਾਹਵਾ ਖੱਟ ਰਹੇ ਹਨ। ਪਤਾ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਮੁੜ ਕੇ ਨਹੀਂ ਆਉਣਾਂ। ਜੇ ਕਿਤੇ ਉਹ ਜਿਉਂਦਾ ਹੁੰਦਾ ਕੀ ਤੁਹਾਨੂੰ ਆਪਦੀ ਫੋਟੋ ਲਾ ਕੇ ਫੇਸਬੁੱਕ 'ਤੇ ਗੁੰਡਾਗਰਦੀ ਕਰਨ ਦਿੰਦਾ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਲਾ ਕੇ ਸਰੀਫ਼ ਲੋਕਾਂ ਨੂੰ ਬਦਮਾਸ਼ ਲੋਕ ਗਾਲ਼ ਕੱਢਦੇ ਹਨ। ਧੱਮਕੀਆਂ ਦਿੰਦੇ ਹਨ। ਕੀ ਕਦੇ ਆਪਣੇ ਗੁਰੂਆ. ਪਿਉ ਦਾਦੇ ਦੀ ਫੋਟੋ ਵੀ ਫੇਸਬੁੱਕ, ਕਾਰਾਂ ‘ਤੇ ਲਾਈ ਹੈ? ਪਤਾ ਹੈ ਛਿੱਤਰ ਪੈਣਗੇ। ਪਤਾ ਜੇ ਫੇਸਬੁੱਕ ‘ਤੇ ਗੁਰੂਆਂ ਦੀ ਫੋਟੋ ਲਈ ਤਾਂ ਸੰਗਤ ਹੀ ਕੁੱਟ-ਕੁੱਟ ਧੌੜੀ ਲਾ ਦੇਵੇਗੀ। ਆਲੇ ਦੁਆਲੇ ਦੇ ਲੋਕਾਂ ਨੇ ਧਿਆਨ ਰੱਖਣਾਂ ਹੈ। ਜੋ ਐਸੀ ਬਦਮਾਸ਼ੀ ਕਰਦਾ ਹੈ। ਗੁਰੂਆਂ ਧਰਮ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਪਿਆਰ ਕਰਨ ਵਾਲਿਆਂ ਨੇ ਉਸ ਬਹਿਰੂਪੀਏ ਨੂੰ ਸੋਧਾਂ ਲਗਾਉਣ ਹੈ। ਐਸੇ ਭੂਤਨੇ ਦੀ ਅਕਲ ਟਿਕਾਣੇ ਕਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਪੂਜਾ ਦੀ ਨਖੇਦੀ ਕੀਤੀ ਹੈ।
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ
ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ
ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ
ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ
ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ॥ਮੂਏ ਗਡਿ ਲੇ ਕੰਚਨ ਭਾਰੀ ਬੇਦ ਪੜੇ ਪੜਿ
ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ {ਪੰਨਾ 654}
ਹਰਿਮੰਦਰ ਸਾਹਿਬ ਤੇ ਹੋਰ
ਗੁਰਦੁਆਰਿਆਂ ਵਿੱਚ ਔਰਤ ਨੂੰ ਛੇੜਦੇ ਹਨ। ਸੈਲਰ ਫੋਨ, ਔਰਤਾਂ ਦੀਆਂ
ਵਾਲੀਆਂ, ਚੈਨਾਂ ਤੇ ਹੋਰ ਜੇਬ ਕੱਟਣ ਦੀਆਂ ਚੋਰੀਆਂ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ
ਪੜ੍ਹਦੇ ਬਲ਼ੂ ਮੂਵੀ ਦੇਖਦੇ ਹੋ। ਤਲਾਅ ਤੇ ਨਹਾਉਂਦੀਆਂ
ਬੀਬੀਆਂ ਨੂੰ ਲੁੱਕ ਕੇ ਦੇਖਦੇ ਹਨ। ਸਾਧ ਜੋ ਕਰੀ ਜਾਂਦੇ ਹਨ। ਦੁਨੀਆ ਜਾਣਦੀ
ਹੈ। ਉਦਾ ਕਦੇ ਤੁਹਾਨੂੰ
ਸ਼ਰਮ ਨਹੀਂ ਆਈ। ਰੋਕ ਥਾਂਮ ਲਈ
ਕੀ ਕਰਦੇ ਹੋ? ਗੁਰਦੁਆਰਿਆਂ ਵਿੱਚ ਔਰਤ ਦਾ ਰੇਪ ਹੁੰਦਾ ਹੈ। ਲੁੱਕ ਛੁਪ ਕੇ ਚਲਾਈ
ਚੱਲੋ। ਦੁਨੀਆ ਨੂੰ
ਪਤਾ ਨਾ ਲੱਗ ਜਾਵੇ। ਜੋ ਆਪ ਉਸੇ ਦੀ
ਉਪਜ ਹੈ। ਕੀ ਤੁਸੀਂ ਪੱਗ
ਵਾਲਿਆਂ ਤੋਂ ਪ੍ਰਣ ਲੈਣਾ ਚਾਹੁੰਦੇ ਹੋ ਬਈ ਪੱਗਾ ਵਾਲੇ ਇਹ ਨਹੀਂ ਸੋਚ ਸਕਦੇ। ਗਿਆਨੀ, ਗਿਆਨ ਵੰਡਣ ਵਾਲੀ ਜਗ੍ਹਾ
ਤੇ ਜੋ ਕੜ੍ਹੀ ਘੋਲਦੇ ਹਨ। ਰੋਜ਼ ਪੇਪਰਾਂ, ਰੇਡੀਉ, ਟੈਲੀਵਿਜ਼ਨ ਜ਼ਾਹਿਰ
ਹੁੰਦੀਆਂ ਹਨ। ਪਰ ਫਿਰ ਵੀ
ਲੋਕੀ ਇਨ੍ਹਾਂ ਸਥਾਨਾਂ ਨੂੰ ਤੇ ਬੰਦਿਆਂ ਨੂੰ ਮੱਥੇ ਟੇਕਦੇ ਹਨ। ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਇੱਥੇ ਮੱਥੇ ਟੇਕਣ ਨਾਲ ਗਿਆਨ ਨਹੀਂ ਮਿਲਣ ਲੱਗਾ। ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਘਰ ਵਿਚ ਰੱਖੋਂ ਪੜ੍ਹੋ ਤੇ ਸਾਰੇ ਪਰਵਾਰ ਨੂੰ ਪੜ੍ਹ ਕੇ ਸੁਣਾਉ। ਲੋਕ ਸੇਵਾ
ਜ਼ਰੂਰ ਕਰੋ। ਸਾਨੂੰ ਆਪਣੇ-ਆਪ ਵਾਂਗ ਹੀ
ਦੂਜਿਆਂ ਬਾਰੇ ਸੋਚਣਾ ਚਾਹੀਦਾ ਹੈ। ਜਿਸ ਦਿਨ ਅਸੀਂ ਦੂਜੇ
ਨੂੰ ਵੀ ਆਪਣੇ ਵਰਗੀ ਆਜ਼ਾਦੀ ਦੇ ਦੇਵਾਂਗੇ। ਦੁਨੀਆ ਦੀ ਚਾਲ ਵਿੱਚ
ਨਵੀਂ ਆ ਜਾਵੇਗੀ। ਹੋਰਾਂ ਉੱਤੇ
ਪਾਬੰਦੀਆਂ ਲਗਾਉਣੀਆਂ ਬੰਦ ਕਰ ਦੇਈਏ। ਅਸੀਂ ਐਸੇ ਬਣ ਜਾਈਏ। ਹੱਥ ਵਾਲੀ
ਰੋਟੀ ਵੀ ਭੁੱਖੇ ਬੰਦੇ ਨੂੰ ਦੇ ਦਾਈਏ। ਪਰ ਕਿਸੇ ਦਾ ਮਾਲ ਆਪਣੇ
ਵੱਲ ਹਰ ਕੋਈ ਖਿੱਚਣਾ ਚਾਹੁੰਦਾ ਹੈ। ਆਪਣੇ ਲਈ ਤਾਂ ਸਬ
ਜਿਉਂਦੇ ਹਨ। ਕਦੇ ਕਿਸੇ ਲਈ
ਜਿਉਂ ਕੇ ਦੇਖਣਾ। ਅਸੀਂ ਦੂਜੇ
ਜੋਗੇ ਹੀ ਹੋ ਕੇ, ਦੇਖੀਏ। ਜਿਉਣ ਦਾ ਮਜਾਂ
ਜਾਵੇਗਾ। ਕੁੱਝ ਪੱਲਿਉਂ
ਦੇਣ ਦੀ ਵੀ ਲੋੜ ਨਹੀਂ ਹੈ। ਕਿਸੇ ਡਿੱਗੇ ਨੂੰ ਹੱਥ
ਦੇਈਏ। ਮੋਢਾ ਲਾ ਕੇ, ਖੜਾਂ ਕਰ ਦੇਈਏ। ਇੰਨਾ ਕਰਨ ਨਾਲ
ਸਹਾਰਾ ਮਿਲਣ ਵਾਲਾ ਤਾਂ ਪੈਰਾਂ ਉੱਤੇ ਖੜ੍ਹਾ ਹੋ ਹੀ ਜਾਵੇਗਾ। ਮਦਦ ਕਰਨ ਵਾਲੇ ਦਾ ਆਪਦਾ
ਮਨ ਮੋਰ ਬਣ ਕੇ ਨੱਚਣ ਲੱਗ ਜਾਂਦਾ ਹੈ। ਚਾਰ ਕੁ ਦਿਨ ਪਹਿਲਾਂ ਦੀ
ਗੱਲ ਹੈ। ਅਸੀਂ ਬੈਂਕ ਗਏ
ਸੀ। ਅਚਾਨਕ ਸਾਨੂੰ
ਦਿਸਿਆ ਇੱਕ ਬੁੱਢਾ ਬੰਦਾ ਆਪਣੀ ਕਾਰ ਕੋਲ ਭੁੰਜੇ ਡਿੱਗਾ ਹੋਇਆ ਸੀ। ਮੈਂ ਤੇ ਇਹ ਭੱਜ ਕੇ ਉਸ
ਕੋਲ ਗਏ। ਉਸ ਨੂੰ ਮੋਢਾ
ਦੇ ਕੇ ਉਠਾਇਆ। ਦੇਖਿਆ ਤਾਂ
ਪਤਾ ਲੱਗਾ ਉਹ ਵੀਲਚੇਅਰ ਉੱਤੇ ਸੀ। ਉਸ ਨੂੰ ਕਾਰ ਵਿੱਚ
ਬਿਠਾਉਣ ਪਿੱਛੋਂ। ਉਸ ਦੀ
ਵੀਲਚੇਅਰ ਵੀ ਕਾਰ ਵਿੱਚ ਰੱਖੀ। ਸ਼ਾਇਦ ਲੱਤਾਂ ਸੁਮਾਰ ਕੇ
ਕੰਮ ਨਹੀਂ ਕਰ ਰਹੀਆਂ ਸਨ। ਬੁੱਢਾ ਬੰਦਾ ਸੀ। ਹੈਂਡੀਕੈਪਡ ਅੰਗਹੀਣ ਜੈਸੀ
ਕਾਰ ਚਲਾ ਸਕਦਾ ਸੀ, ਇੱਥੇ ਉਸੇ ਤਰਾ
ਦਾ ਹੀ ਕਾਰ ਸਿਸਟਮ ਬਣਾ ਦਿੰਦੇ ਹਨ।
ਕਿਸੇ ਨੂੰ ਮਿੱਠੇ ਬੋਲ ਹੀ
ਬੋਲ ਦੇਈਏ। ਦੂਜੇ ਦਾ ਆਪ
ਤੋਂ ਵੱਧ ਖ਼ਿਆਲ ਰੱਖੀਏ। ਮਨ ਨੂੰ ਸਕੂਨ ਮਿਲੇਗਾ।
Comments
Post a Comment