ਘਰਵਾਲੇ ਆਪ ਨੂੰ ਹੱਸਬੈਡ ਕਹਾਉਂਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ satwnnder_7@hotmail.com
ਆਪਨੂੰ ਮਰਦ ਹੱਸਬੈਡ ਕਹਾਉਂਦੇ ਨੇ। ਹੱਸਦੇ ਨਾਂ ਕਦੇ ਨਾਂ ਹੱਸ, ਬੈਡ ਬਜਾਉਂਦੇ ਨੇ।
ਵਾਈਫ਼ ਦਾ ਹਾਸਾ ਬੰਦ ਪਤੀ ਕਰਾਉਂਦੇ ਨੇ। ਪੂਰੇ ਟੱਬਰ ਦਾ ਬੈੱਡ ਬਜਾਉਂਦੇ ਨੇ।
ਹੱਸਬੈਡ ਬੜੇ ਗੰਭੀਰ ਬਣ ਕੇ ਦਿਖਾਉਂਦੇ ਨੇ। ਜੱਜ ਬਣ ਕੇ ਆਡਰ ਚਲਾਉਂਦੇ ਨੇ।
ਰੋਹਬ ਪੂਰੇ ਟੱਬਰ ਤੇ ਦਿਖਾਉਂਦੇ ਨੇ। ਡੈਡੀ ਬਣ ਬੱਚਿਆਂ ਨੂੰ ਡਰਾ ਕੇ ਬਠਾਉਂਦੇ ਨੇ।
ਘਰਵਾਲੇ ਆਪ ਨੂੰ ਹੱਸਬੈਡ ਕਹਾਉਂਦੇ ਨੇ। ਆਪ ਘਰ ਵਿੱਚ ਕਦੇ ਨਾਂ ਰਹਿੰਦੇ ਨੇ।
ਹੱਸਬੈਡ ਆਪ ਬਾਹਰ ਮੌਜ ਬਣਾਉਂਦੇ ਨੇ। ਘਰਵਾਲੀ ਸਿਰ ਸਾਰੇ ਕੰਮ ਪਾਉਂਦੇ ਨੇ।
ਠਾਣੇਦਾਰ ਬਣ ਘਰ ਦਿਲ ਵਿੱਚ ਰਹਿੰਦੇ ਨੇ। ਸੱਤੀ ਔਰਤ ਦੇ ਖ਼ਸਮ ਕਹਾਉਂਦੇ ਨੇ।
ਪਤੀ ਆਪ ਨੂੰ ਹੱਸਬੈਡ ਕਹਾਉਂਦੇ ਨੇ। ਹਰ ਰੋਜ਼ ਇੱਜ਼ਤ ਪਤਨੀ ਦੀ ਲਹਾਉਂਦੇ ਨੇ।
ਕਈ ਦਾਣਾ-ਪਾਣੀ ਘਰ ਨਾਂ ਲਿਉਂਦੇ ਨੇ। ਪਤੀ ਠੇਕਿਉ ਬੋਤਲ ਝੱਟ ਚੱਕ ਲਾਉਂਦੇ ਨੇ।
ਨਸ਼ੇੜੀ ਪਰਿਵਾਰ 'ਤੇ ਦਹਿਸ਼ਤ ਬਣਦੇ ਨੇ। ਖਾ-ਪੀ ਨਸ਼ੇ ਪਸ਼ੂਆਂ ਦੀ ਜੂਨ ਜਿਉਂਦੇ ਨੇ।
ਬੜਾ ਜੀ ਕਰਦਾ ਬੈਂਡ ਬਜ਼ਾ ਦੇਵਾਂ। ਮੈਂ ਹੱਸਬੈਡ ਦਾ ਡੋਲ ਖੜਕਾ ਦੇਵਾਂ।
ਇਹਦੀ ਮਸਤੀ ਮੈਂ ਉਤਾਰ ਦੇਵਾਂ। ਘਰ ਦੀ ਜੁੰਮੇਬਾਰੀ ਇਹਦੇ 'ਤੇ ਕਰਾਂ।
ਹੁਣ ਰੋਟੀ ਟੁੱਕ ਇਹਦਾ ਬੰਦ ਕਰਾਂ। ਜ਼ੁਲਮ ਦੀ ਖੇਡ ਇਹਦੀ ਬੰਦ ਕਰਾਂ।
ਇਹਨੂੰ ਨਫ਼ਰਤ ਦੀ ਖੇਡ ਦਿਖਾ ਦੇਵਾਂ। ਹੱਸਬੈਡ ਦਾ ਨਸ਼ਾ ਉਤਾਰ ਦੇਵਾਂ।
ਸਤਵਿੰਦਰ ਬੱਚੇ ਇਹਨੂੰ ਸੰਭਾਲ ਦੇਵਾਂ। ਆਪ ਹੌਲੀਡੇ ਪੇਕਿਆਂ ਨਾਲ ਕਰਾਂ।
ਦਿਲ ਦੀ ਦੇਹੀਲੀਉ ਪਾਰ ਕਰਾਂ ਦੇਵਾਂ। ਔਰਤ ਭੇੜੀਏ ਕੋਲੋ ਬਚਾ ਲਵਾਂ।
Comments
Post a Comment