ਭਾਗ 23 ਸੱਚਾ ਬੰਦਾ
ਇਕੱਲਾ ਤੇ ਪਖੰਡੀਆਂ ਦੀ ਧੜ ਹੁੰਦੀ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ
ਸੱਤੀ (ਕੈਲਗਰੀ)- ਕੈਨੇਡਾ satwinder
_7@hotmail.com
ਫ਼ੌਜ ਕੌਮ ਦਾ ਜਰਨੈਲ
ਇੱਕ ਸਮੇਂ ਤੇ ਇੱਕ ਹੀ ਹੁੰਦਾ ਹੈ। ਆਲ਼ੇ ਦੁਆਲੇ ਦੇ ਸਬ ਉਸ ਨੂੰ ਜਾਣਦੇ ਹੁੰਦੇ ਹਨ। ਅੱਜ ਵੀ ਸਿੱਖ
ਕੌਮ ਜਾਣਦੀ ਹੈ। ਸਹੀ ਜਰਨੈਲ ਕੌਣ ਹੈ?
ਕਿਸੇ ਕੁਰਸੀ ਉੱਤੇ ਬੈਠਣਾ
ਜਥੇਦਾਰੀ ਨਹੀਂ ਹੁੰਦੀ। ਕੀ ਜਥੇਦਾਰ, ਚੋਲ਼ੇ ਵਾਲਾ ਹਰ ਕੋਈ ਮਹਾਰਾਜਾ ਰਣਜੀਤ ਸਿੰਘ ਬਣ ਸਕਦਾ
ਹੈ। ਗੋਗੜਾਂ ਵੱਡੀਆਂ ਕਰੀ ਜਾਂਦੇ ਹਨ। ਕੌਮ ਦਾ ਕੋਈ ਫਿਕਰ ਨਹੀਂ ਹੈ। ਜਥੇਦਾਰ, ਚੋਲ਼ਿਆਂ ਵਾਲਿਆਂ ਨੇ ਕਿੰਨਿਆਂ ਕੁ ਨੂੰ ਮਹੀਨੇ ਹਫ਼ਤੇ ਵਿੱਚ ਅੰਮ੍ਰਿਤ ਪਾਨ ਕਰਾਉਂਦੇ ਹਨ? ਅੱਜ ਕਲ ਸਿੱਖ ਕੌਮ ਵਿੱਚ ਇੱਕ ਜਰਨੈਲ ਆ ਹੈ। ਜੋ ਭੁੱਖੇ ਜ਼ਹਿਰ ਖਾਣ ਵਾਲੇ, ਵਿਗੜੇ ਹੋਏ ਅਮਲੀ ਮਰਦਾਂ, ਔਰਤਾਂ ਨੂੰ ਅੰਮ੍ਰਿਤ ਛੱਕ ਕੇ ਸਿੱਖ ਕੌਮ ਵਿੱਚ ਲਿਆ ਕੇ
ਸਿੱਧੇ ਰਸਤੇ ਪਾ ਰਿਹਾ ਹੈ। ਨੌਜਵਾਨ ਮੁੰਡੇ ਨਸ਼ੇ ਛੱਡ ਕੇ ਅੰਮ੍ਰਿਤ ਛੱਕ ਕੇ ਪਗਾਂ ਵਾਲੇ ਹੋ ਗਏ
ਹਨ। ਹੁਣ ਪੰਜਾਬ ਵਿੱਚ ਪੱਗਾਂ ਵਾਲੇ ਮਰਦ ਦਿਸ ਰਹੇ ਹਨ। ਸਾਰੇ ਪੰਜਾਬ ਦੇ ਮਰਦ ਰੀਸੋ-ਰੀਸ ਟੋਟਣਾਂ
ਕਢਾਈ ਫਿਰਦੇ ਹਨ। ਰੋਟੀ ਖਾਣ ਨੂੰ ਪੈਸੇ ਨਹੀਂ ਹਫ਼ਤੇ ਦੇ ਦੋ ਉਸਤਰੇ ਦਾੜ੍ਹੀ ਮੁੰਨਣ ਨੂੰ ਬਰਬਾਦ
ਕਰਦੇ ਹਨ। ਨਾਈ ਨੂੰ 500 ਰੁਪਿਆ ਦੇ ਦਿੰਦੇ ਹਨ। ਗੱਲਾਂ ਚਿਕਨੀਆਂ ਕੁੜੀਆਂ ਨੂੰ ਸੋਹਣੇ ਲੱਗਣ ਨੂੰ
ਕੱਢਦੇ ਹਨ। ਕਈ ਕਮਜ਼ੋਰ ਮਰਦ ਤਾਂ ਕੁੜੀਆਂ ਹੀ ਲਗਦੇ ਹਨ। ਕੁੜੀ ਐਸੇ ਮਾੜਕੂ ਜਿਹੇ ਮਰਦ ਦਾ ਕੀ
ਕਰੇਗੀ? ਮੱਝ ਗਾਂ ਦੀ ਨਸਲ ਚੰਗੀ ਚਲਾਉਣ ਨੂੰ ਸਰੀਰ ਵੱਲੋਂ
ਤਾਕਤਵਰ ਸਾਨ੍ਹ ਢੱਠਾ ਲੱਭਿਆ ਜਾਂਦਾ ਹੈ। ਉਸ ਦੇ ਵਾਲ ਮੁੰਨ ਕੇ ਸੋਹਣਾ ਬਣਾਉਣ ਨਾਲ ਨਸਲ ਚੱਜ ਦੀ
ਪੈਦਾ ਨਹੀਂ ਹੋ ਸਕਦੀ। ਚੰਗੀ ਖ਼ੁਰਾਕ ਤੇ ਤੰਦਰੁਸਤ ਹੋਣਾ ਚਾਹੀਦਾ ਹੈ। ਦੇਖੋ ਜੂਟੀਊਬ ਤੇ ਕੈਸੇ,
ਕੈਸੇ ਤਕੜੇ ਸਾਨ੍ਹ ਢੱਠੇ ਹਨ? ਸਿੱਖ ਕਹਾਉਣ ਵਾਲੇ ਮਰਦ ਸ਼ਰਾਬ, ਸਿਗਰਟ, ਨਸ਼ੇ ਪੀਂਦੇ ਹਨ। ਅੰਦਰ ਫੇਫੜੇ, ਬੁੱਲ੍ਹ ਸੜੇ ਪਏ ਹਨ। ਖਊ-ਖਊ ਕਰਦੇ ਫਿਦੇ ਹਨ। ਸਰੀਰ ਪੱਤੇ ਵਾਂਗ ਕੰਬਦਾ ਹੈ। ਆਪਣੇ ਆਪ ਨੂੰ
ਸੰਭਾਲਣ ਜੋਗੇ ਨਹੀਂ ਹਨ। ਅਮਲੀਆਂ ਨੂੰ ਅੱਜ ਕਲ ਦੀ ਕੁੜੀ ਪੁਟਾਉਣੀ ਐਡੀ ਸੌਖੀ ਨਹੀਂ ਹੈ। ਜਰਨੈਲ
ਵਿੱਚ ਵੀ ਕਮਜ਼ੋਰੀਆਂ ਹੁੰਦੀਆਂ ਹਨ। ਐਸਾ ਨਹੀਂ ਹੈ ਕਿ ਫਲਾਣੇ ਜਰਨੈਲ ਬੰਦੇ ਵਿੱਚ ਸਾਰੇ ਗੁਣ ਸਨ।
ਇੱਕ ਜਰਨੈਲ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਮਾਤਾ, ਪਿਉ, ਚਾਰ ਪੁੱਤਰ ਪੂਰਾ ਪਰਿਵਾਰ ਸਿੱਖ ਕੌਮ ਉੱਤੋਂ ਵਾਰ ਦਿੱਤੇ। ਜਰਨੈਲ ਦੇ ਲਈ ਪੁੱਤਰ ਤੇ ਫ਼ੌਜ ਦੇ
ਨੌਜਵਾਨ ਬਰਾਬਰ ਹੁੰਦੇ ਹਨ। ਕੌਮ ਤਾਂ ਉਨ੍ਹਾਂ ਨੂੰ ਵੀ ਜਰਨੈਲ ਕਹਿੰਦੀ ਹੈ। ਜਿੰਨਾ ਨੇ ਕੌਮ ਤੇ
ਸਿੱਖ ਕੌਮ ਦਾ ਮਾਲ ਤਬਾਹ ਕਰ ਦਿੱਤੇ ਹਨ। ਆਪ ਦੇ ਪੁੱਤ ਵਿਦੇਸ਼ਾਂ ਵਿੱਚ ਜਿਉਂਦੇ ਵਸਾ ਦਿੱਤੇ ਹਨ।
ਜਰਨੈਲ ਨਾਲ ਸਾਰੇ ਧਰਮਾਂ, ਕੌਮ
ਦੇਸ਼ ਦੀ ਰੱਖਿਆ ਲਈ ਫ਼ੌਜ ਹੁੰਦੀ ਹੈ। ਜੋ ਜਰਨੈਲ ਦੇਸ਼, ਧਰਮਾਂ, ਕੌਮਾਂ ਦੀ ਰਾਖੀ ਲਈ ਫ਼ੌਜ ਨੂੰ ਸੇਧ
ਦਿੰਦਾ ਹੈ। ਜੋ ਜਰਨੈਲ ਦੇ ਇਸ਼ਾਰੇ ਨੂੰ ਸਮਝਦੇ ਤੇ ਨਾਲ ਨਾਲ ਚੱਲਦੇ ਹੋਏ ਦੁਸ਼ਮਣ ਦਾ ਮੁਕਾਬਲਾ
ਕਰਦੇ ਹਨ। ਜਰਨੈਲ ਦੇ ਦੂਜੇ ਪਾਸੇ ਦੁਸ਼ਮਣ,
ਨਿੰਦਕ, ਅਲੋਚਿਕ ਹੁੰਦੇ ਹਨ। ਜਰਨੈਲ ਦਾ ਦੁਸ਼ਮਣ, ਨਿੰਦਕ, ਅਲੋਚਿਕਾਂ ਦੇ ਵਾਰ ਵੱਲ ਧਿਆਨ ਦੇਣਾ ਜ਼ਰੂਰ ਹੈ। ਉਸ ਦੇ ਮਗਰ ਲਗਣਾਂ ਬਿਲਕੁਲ ਜ਼ਰੂਰੀ ਨਹੀਂ
ਹੈ। ਆਪਣੇ ਦੇਸ਼, ਕੌਮਾਂ, ਧਰਮਾਂ ਦਾ ਨੁਕਸਾਨ ਨਹੀਂ ਕਰਨਾ। ਜਰਨੈਲ ਨੇ ਕਿਸੇ ਇੱਕ ਦਾ ਨਾਮ ਲੈ ਕੇ
ਲੜਨਾ, ਲਲਕਾਰਨਾ ਨਹੀਂ ਹੁੰਦਾ। ਜੋ ਜੋ ਚੜ੍ਹ ਕੇ ਆਉਂਦਾ ਹੈ।
ਚੁੱਪ ਕਰਕੇ ਪਾਸਾ ਪੁੱਠਾ ਪਾ ਦਿੰਦਾ ਹੈ। ਚੜ੍ਹ ਕੇ ਆਉਣ ਵਾਲਾ ਜੇ ਕਿਸੇ ਦੇ ਘਰ ਵਿੱਚ ਆ ਵੜੇ ਤਾਂ
ਉਸ ਦੀ ਸਿਰੀ ਨੱਪ ਦਿਉ। ਕੋਈ ਕਿਸੇ ਦੇਸ਼ ਦਾ ਕਾਨੂੰਨ ਸਜਾ ਨਹੀਂ ਦਿੰਦਾ। ਸੱਪ ਅੰਦਰ ਆ ਜਾਵੇ ਉਸ
ਨੂੰ ਬਖਸ਼ਣਾਂ ਨਹੀਂ ਹੈ। ਨਾ ਹੀ ਬਾਹਰ ਜਾਣ ਲਈ ਰਸਤਾ ਦੇਣਾ ਹੈ। ਜੇ ਦੁਸ਼ਮਣ ਦਰਾਂ ਅੱਗੇ ਆ ਜਾਵੇ
ਖਿੱਚ ਕੇ ਅੰਦਰ ਕਰ ਲਵੋ। ਭੁਗਤ ਸੁਧਾਰ ਦਿਉ। ਚੜ੍ਹ ਕੇ ਆਉਣ ਵਾਲੇ ਨੂੰ ਬਿਲਕੁਲ ਬਖ਼ਸ਼ਣਾ ਨਹੀਂ ਹੈ।
ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ,
ਛੇਵੇਂ ਗੁਰੂ ਮੀਰੀ-ਪੀਰੀ ਦੇ
ਮਾਲਕ ਸੱਚੇ ਪਾਤਸ਼ਾਹ ਪਿਤਾ ਹਰਗੋਬਿੰਦ ਸਿੰਘ ਨੇ ਆਪ ਕਿਸੇ ਦੁਸ਼ਮਣ ਤੇ ਚੜ੍ਹਾਈ ਨਹੀਂ ਕੀਤੀ। ਜੋ
ਚੜ੍ਹ ਕੇ ਆਏ। ਉਨ੍ਹਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਨਿੰਦਕ, ਅਲੋਚਿਕ ਉਦੋਂ ਵੀ
ਗੁਰੂਆਂ ਦੇ ਘਰ, ਸੰਗਤ, ਕੌਮ, ਧਰਮ, ਦੇਸ਼ ਵਿੱਚ ਹੀ ਸਨ। ਐਸੇ ਨਿੰਦਕ, ਅਲੋਚਿਕ ਲੋਕਾਂ ਤੋਂ
ਪਾਸਾ ਵਟਣਾ ਹੈ। ਉਨ੍ਹਾਂ ਨਾਲ ਉਲਝਣਾਂ ਨਹੀਂ ਹੈ। ਨਾ ਹੀ ਸਮਝੌਤਾ ਕਰਨਾ ਹੈ। ਨਾਂ ਹੀ ਸਫ਼ਾਈ ਦੇਣੀ
ਹੈ। ਨਾਂ ਨਿੰਦਕ, ਅਲੋਚਿਕਾਂ ਵੱਲ ਕੋਈ ਮਸੀਹਾ, ਸੁਨੇਹਾ ਭੇਜਣਾ ਹੈ। ਸਗੋਂ ਬਲਾਕ ਕਰ ਦਿਉ। ਸ਼ਕਲ ਦੇਖਣੀ, ਬੋਲ-ਚਾਲ ਬੰਦ ਕਰਕੇ ਐਸੇ ਲੋਕਾਂ ਦੇ ਮੱਥੇ ਵੀ ਲੱਗਣਾ ਨਹੀਂ ਹੈ। ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ ਕਬੀਰ ਭਗਤ ਜੀ ਨੇ ਲਿਖਿਆ ਹੈ। ਸਾਧ ਸੰਗਤਿ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤਿ ਵਾਲਾ
ਸਾਥ ਤੋੜ ਨਿਭਾਉਂਦਾ ਹੈ। ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥ ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਨਹੀਂ ਕਰਨਾ ਚਾਹੀਦੀ, ਇਸ ਤੋਂ ਆਤਮਾਂ ਦੀ
ਮੌਤ ਦਾ ਡਰ ਹੈ ॥93॥{ਪੰਨਾ 1369}
ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਲਿਖਿਆ ਹੈ। ਸਾਕਤ ਉਥੇ ਧੂਹੇ ਜਿਥੇ ਕਿਸੇ ਪਾਸਿਉ ਬਚਣ ਲਈ ਹੱਥ ਨਾ ਪਵੇ। ਕਬੀਰ
ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਕਬੀਰ ਭਗਤ ਜੀ ਨੇ ਲਿਖਿਆ ਹੈ। ਰੱਬ ਨਾਲੋਂ ਟੁੱਟੇ
ਹੋਏ ਬੰਦੇ ਦੀ ਸਹਿਮਤੀ ਲਿਹਾਜ਼ ਨਹੀਂ ਕਰਨੀ ਚਾਹੀਦੀ। ਉਸ ਤੋਂ ਦੂਰ ਹੀ ਭੱਜ ਜਾਣਾ ਚਾਹੀਦਾ ਹੈ।
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥ ਜੇ ਕਿਸੇ ਕਾਲੇ ਭਾਂਡੇ ਨੂੰ ਹੱਥ, ਅੰਗ ਲਾਈਏ, ਤਾਂ
ਥੋੜ੍ਹਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ। ਸਿਰਫ਼ ਰੱਬ ਦੀ ਭਗਤੀ ਦਾ ਉੱਦਮ ਕਰਨਾ ਹੈ । {ਪੰਨਾ
1371}
ਅੱਜ ਕਲ ਸ਼ੋਸ਼ਲ ਮੀਡੀਆ
ਫਿਲਮਾਂ, ਆਡੀਉ ਰਿਕਾਡਿੰਗ ਕਰਦਾ ਹੈ। ਤੇਰੀਆਂ ਮੇਰੇ ਕੋਲ, ਮੇਰੀਆਂ ਤੇਰੇ ਕੋਲ
ਕਰਦਾ ਹੈ। ਉਹ ਤੁਹਾਡਾ ਮੇਰਾ ਕੀ ਲਗਦਾ ਹੈ? ਐਸੇ ਲੋਕਾਂ ਨੂੰ ਵੀ ਨਹੀਂ ਮਿਲਣਾ ਹੈ। ਐਸੇ
ਸ਼ਰਾਰਤੀਆਂ ਤੋਂ ਬਚਣਾ ਹੈ। ਹੋ ਸਕੇ ਬਹੁਤੇ ਅਖ਼ਬਾਰ ਨਾ ਪੜ੍ਹੋ, ਜੋ ਚੱਜ ਦੀ ਖ਼ਬਰ ਦਿੰਦਾ ਹੈ। ਉਹ
ਕਦੇ ਪੜ੍ਹ ਲਵੋ। ਕੌਣ ਮਰ, ਜੰਮ ਪਿਆ? ਲੋਕਾਂ ਕੀ ਕਰਦੇ
ਹਨ? ਕੀ ਲੈਣਾਂ ਹੈ? ਜੂਟਿਊਬ ਨਾ ਦੇਖੋ। ਕਿਸੇ ਤੋਂ ਕੀ ਲੈਣਾ ਹੈ? ਤੁਸੀਂ ਆਪਣੀ ਜੋਤ ਜਗਾਵੋ। ਮੀਡੀਆ ਇੱਕ ਪਾਸੇ ਦਾ ਨਹੀਂ ਹੈ। ਇਹ ਤੇਰੀਆਂ ਮੇਰੀਆਂ ਗੱਲਾਂ ਛਾਪ
ਕੇ ਮੂਵੀਆਂ ਦਿਖਾ ਕੇ ਆਪਣੀ ਸ਼ੋਬਾ, ਪਬਲਿਕ ਸਿਟੀ ਕਰਦੇ ਹਨ। ਤੇਰੇ, ਮੇਰੇ ਸਕੇ ਨਹੀਂ ਹਨ। ਕਿਸੇ ਬੰਦੇ ਨੂੰ ਆਪਣੇ ਧੜੇ ਦਾ ਨਹੀਂ ਸਮਝਣਾ। ਮੈਂ ਦੁਨੀਆਂ ਵਿੱਚ
ਇਕਲਾ ਹਾਂ। ਰੱਬ ਇੱਕ ਹੀ ਹੁੰਦਾ ਹੈ। ਤੇਰੇ ਅੰਦਰ ਰੱਬ ਹੈ। ਮੈਨੂੰ ਕਿਸੇ ਦੀ ਲੋੜ ਨਹੀਂ ਹੈ।
ਭੇਡਾਂ ਵਿੱਚ ਆਪ ਨੂੰ ਨਹੀਂ ਰਲਾਉਣਾ। ਲੋਕਾਂ ਦੀ ਭੇਡਾਂ ਚਾਲ ਦੇ ਨਾਲ ਮੇਹ-ਮੇਹ ਨਹੀਂ ਕਰਨਾ। ਸ਼ੇਰ
ਬਣਨਾ ਹੈ। ਸ਼ੇਰ ਦਾ ਜੰਗਲ ਵਿੱਚ ਰਾਜ ਹੁੰਦਾ ਹੈ।
ੴ ਸਤਿਗੁਰ
ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ ॥ ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ, ਭਰਾ ਨਾਲ ਇਕੱਠ
ਬੰਨਿਆ ਹੋਇਆ ਹੈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸੇ ਨੇ ਆਪਣੇ ਸੱਕੇ ਕੁੜਮ, ਜਵਾਈ
ਨਾਲ ਜੱਥਾ ਬਣਾਇਆ ਹੋਇਆ ਹੈ। ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ
ਆਪਣੈ ਸੁਆਈ ॥ ਕਿਸੇ ਮਨੁੱਖ ਨੇ
ਆਪਣੇ ਮਤਲਬ ਨੂੰ ਸਰਪੰਚ, ਚੌਧਰੀ ਨਾਲ ਜੁਟ ਬਣਾਇਆ ਹੋਇਆ ਹੈ ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥ ਮੇਰਾ ਸਾਥੀ ਉਹ ਪ੍ਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੋ
ਕੇ ਸਹਾਰਾ ਬਣਇਆ ਹੈ।1। ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈਂ ਪ੍ਰਮਾਤਮਾ ਦਾ ਪਾਸਾ, ਰਾਹ ਚੁਣਇਆ ਹੈ, ਪ੍ਰਮਾਤਮਾ ਹੀ ਮੇਰਾ ਆਸਰਾ ਹੈ। ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ
॥੧॥ ਰਹਾਉ ॥
ਪ੍ਰਮਾਤਮਾ ਤੋਂ ਬਿਨਾ ਮੇਰਾ
ਹੋਰ ਕੋਈ ਸੰਗੀ ਸਾਥੀ ਜੁਟ ਇਕੱਠ ਨਹੀਂ । ਮੈਂ ਪ੍ਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਉਂਦਾ
ਰਹਿੰਦਾ ਹਾਂ।1। ਰਹਾਉ। ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥ ਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ। ਕਈ
ਜਿਉਂਦੇ ਮਰ ਕੇ ਸਾਥ ਛੱਡ ਦਿੰਦੇ ਹਨ। ਝੂਠੁ ਧੜੇ ਕਰਿ ਪਛੋਤਾਹਿ ॥ ਝੂਠਾ ਨਾਸ਼ ਹੋਣ ਵਾਲੇ ਜੱਥੇ ਬਣਾ ਕੇ ਪਛੁਤਾਂਦੇ ਹਨ। ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਰੱਬ ਲਈ ਕੋਈ ਜਥੇਦਾਰ, ਸਰਪੰਚ,
ਪ੍ਰਧਾਂਨ ਮੰਤਰੀ ਨਹੀਂ ਹੈ। ਜਥੇਦਾਰ ਸਬ ਵੱਡੀਆਂ ਪੂਛਾਂ ਵਾਲੇ ਮਰ ਜਾਣੇ ਹਨ। ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ। ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥ ਮੈਂ ਪ੍ਰਮਾਤਮਾ ਨਾਲ ਆਪਣੀ ਦੋਸਤੀ ਬਣਾਈ ਹੈ ਜਿਸ ਦੀ ਤਾਕਤ
ਵਾਲਾ ਹੋਰ ਕੋਈ ਨਹੀਂ ਹੈ।2। ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਇਹ ਸਾਰੇ ਜੱਥੇ ਪਾਰਟੀਆਂ ਬਣਾਂ ਕੇ ਮਾਇਆ ਨਾਲ ਲਿਪਟੇ
ਹੋਏ ਹਨ। ਮਾਇਆ ਕਉ ਲੂਝਹਿ ਗਾਵਾਰੀ ॥ ਟੋਲੀਆਂ ਬਣਾਉਣ ਵਾਲੇ ਲੋਕ ਮਾਇਆ ਚੌਧਰ ਲਈ ਲੜਦੇ
ਰਹਿੰਦੇ ਹਨ। ਜਨਮਿ ਮਰਹਿ ਜੂਐ ਬਾਜੀ ਹਾਰੀ ॥ ਉਹ ਜੀਵਨ ਦੀ ਬਾਜ਼ੀ ਹਾਰ ਕੇ ਮੁੜ ਮੁੜ ਜੰਮਦੇ, ਮਰਦੇ ਜਾਂਦੇ
ਹਨ ਹਨ। ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥ ਮੈਨੂੰ ਥੱਮਣ ਵਾਲਾ ਪ੍ਰਮਾਤਮਾ ਹੈ। ਜਿਸ ਨੇ ਮੇਰਾ ਲੋਕ
ਤੇ ਪਰਲੋਕ ਸੁਧਾਰ ਦਿੱਤਾ ਹੈ।3। ਕਲਿਜੁਗ ਮਹਿ ਧੜੇ
ਪੰਚ ਚੋਰ ਝਗੜਾਏ ॥ ਕਲਜੁਗੀ ਬੰਦੇ ਮਨੁੱਖਾਂ
ਦੇ ਧੜੇ ਬਣਾਉਂਦੇ ਹਨ, ਪੰਜਾਂ ਚੋਰਾਂ ਦੇ ਕਾਰਨ ਝਗੜੇ ਹੁੰਦੇ ਹਨ। ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ਭੋਗ, ਗੁੱਸਾ, ਲਾਲਚ ਚੀਜਾਂ ਦੇ ਪਿਆਰ ਦੀ ਖਿਚ ਹੰਕਾਰ ਵਧਦੇ ਹਨ।
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਜਿਸ ਮਨੁੱਖ ਉੱਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ
ਸਾਧ ਸੰਗਤ ਮਿਲਾਉਂਦਾ ਹੈ। ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥ ਮੇਰੀ ਪੱਖ ਕਰਨ ਵਾਲਾ ਪ੍ਰਮਾਤਮਾ ਹੈ ਜਿਸ ਨੇ ਮੇਰੇ
ਅੰਦਰੋਂ ਇਹ ਸਾਰੇ ਲੋਕਾਂ ਦੇ ਸੰਗਠਨਾਂ ਜਾਥੇਦਾਰਾਂ ਟਕਸੀਆਂ, ਪ੍ਰਧਾਨਾਂ ਦੇ ਡਰ ਮੁਕਾ ਦਿੱਤੇ ਹਨ।
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪ੍ਰਮਾਤਮਾ ਨੂੰ ਛੱਡ ਕੇ ਹੋਰ ਝੂਠਾ ਪਿਆਰ ਮਨੁੱਖ ਦੇ ਅੰਦਰ
ਧੜੇ ਬਾਜ਼ੀਆਂ ਕਰਦਾ ਹੈ। ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ
ਵਧਾਵੈ ॥ ਹੋਰਨਾਂ ਦੇ ਐਬ ਦੇਖਦਾ
ਹੈ ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ ਅਹੰਕਾਰ ਵਧਾਉਂਦਾ ਹੈ। ਜੈਸਾ ਬੀਜੈ ਤੈਸਾ ਖਾਵੈ ॥ ਜੋ ਬੰਦਾ ਬੀਜਦਾ ਹੈ ਉਹੀ ਫਲ ਹਾਸਲ ਕਰਦਾ ਹੈ। ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥ ਚੌਥੇ
ਗੁਰੂ ਰਾਮ ਦਾਸ ਜੀ ਨੇ ਲਿਖਿਆ
ਹੈ। ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪ੍ਰਮਾਤਮਾ ਦਾ ਧਰਮ ਹੈ। ਜਿਸ ਨਾਲ ਸਾਰੀ ਸ੍ਰਿਸ਼ਟੀ ਨੂੰ
ਜਿੱਤ ਕੇ ਆ ਸਕਦਾ ਹੈ॥5॥2॥54॥ {ਪੰਨਾ 366}
ਫੱਟ ਖਾ ਕੇ, ਨਿੰਦਕ, ਅਲੋਚਿਕਾਂ ਦੀਆਂ ਗੱਲਾਂ ਸੁਣ ਕੇ ਹਾਏ-ਹਾਏ ਨਹੀਂ ਕਰਨੀ, ਸਗੋਂ ਚੁਸਤ ਹੋਕੇ ਵਾਗਡੋਰ ਸੰਭਾਲ ਕੇ ਆਪਣੀ ਰੱਖਿਆ ਕਰਨੀ ਹੈ। ਲੋਕਾਂ ਮੀਡੀਏ ਮੂਹਰੇ
ਲੇਲ੍ਹੜੀਆਂ, ਸਫ਼ਾਈਆਂ ਨਹੀਂ ਦੇਣੀਆਂ ਬਈ ਐਸਾ ਸੀ, ਵੈਸਾ ਨਹੀਂ ਸੀ। ਮੈਂ
ਪਹਿਲਾ ਵਾਰ ਨਹੀਂ ਕੀਤਾ। ਮੇਰਾ ਮਤਲਬ ਆ,
ਉਹ ਸੀ। ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥17॥ ਰੱਬ ਨੂੰ ਨਾ ਮਮਨਣ ਵਾਲਾ ਲਸਣ ਦੀ ਗੰਧ ਜਿਵੇ ਸੜਿਆ ਹੁੰਦਾ ਹੈ। ਦੂਰੋਂ ਪਤਾ ਲੱਗ ਜਾਂਦਾ ਹੈ।
ਇਹ ਗੱਲਾਂ ਕਰਕੇ ਲੋਕਾਂ ਨੂੰ
ਦੱਸਣ ਦੀ ਲੋੜ ਨਹੀਂ ਹੈ। ਆਪਣੀਆਂ ਕਮੀਆਂ,
ਕਮਜ਼ੋਰੀਆਂ ਪਰੇ ਕਰਕੇ, ਆਪ ਨੂੰ ਸੱਚਾ, ਪਵਿੱਤਰ, ਗੁਣਾਂ ਵਾਲਾ
ਬਣਾਉਣਾ ਹੈ। ਅੰਦਰੇ ਅੰਦਰ ਪਖੰਡ ਛੱਡ ਕੇ ਅਸਲ ਜ਼ਿੰਦਗੀ ‘ਤੇ ਚੱਲਣਾ ਹੈ। ਘਰ
ਤੇ ਮਨ ਅੰਦਰ ਦੀ ਗੱਲ ਸਕੇ ਪਿਉ ਨੂੰ ਵੀ ਨਹੀਂ ਦੱਸਣੀ। ਦੁਸ਼ਮਣ, ਨਿੰਦਕ, ਅਲੋਚਿਕ, ਚੋਰ ਨੇੜੇ ਦੇ ਆਪਣੇ
ਹੀ ਘਰ ਦੇ ਭੇਤੀ ਲੋਕ ਹੁੰਦੇ ਹਨ। ਕੱਛ ਵਿੱਚ ਬੈਠ ਕੇ ਦਾੜ੍ਹੀ ਮੁੰਨਦੇ ਹਨ। ਪਤਾ ਵੀ ਨਹੀਂ
ਲੱਗਦਾ। ਇੰਦਰਾ ਗਾਧੀ ਨੇ ਸਿੱਖਾਂ ਦੇ ਹਰਿਮੰਦਰ ਸਾਹਿਬ ‘ਤੇ ਅਟੈਕ ਕਰਵਾਇਆ। ਰਾਸ਼ਟਰਪਤੀ
ਕਹਿੰਦਾ, “ਇੰਦਰਾ ਗਾਧੀ ਨੇ ਮੈਨੂੰ ਨਹੀਂ ਦੱਸਿਆ। “ ਦੁਨੀਆ ਭਰ ਨੂੰ ਮਈ 25, 1984 ਤੋਂ ਪਹਿਲਾਂ ਦਾ ਪਤਾ ਸੀ। ਕਿ ਫ਼ੌਜ ਨੇ ਘੇਰਾ ਪਾ
ਲਿਆ ਹੈ। ਮਰੇ ਮੁੱਕਰੇ ਦਾ ਕੀ ਕਰੋਗੇ? ਬੰਦਿਆਂ ਤੇ ਗੁਰਦੁਆਰਿਆਂ ਦੀ ਤਬਾਹੀ ਕਰਕੇ ਮਰ ਗਏ।
ਦੁਸ਼ਮਣ, ਨਿੰਦਕ ਤੁਹਾਡਾ
ਮੁਕਾਬਲਾ ਕਿਸੇ ਹੋਰ ਹੋਰ ਦੂਜੇ, ਤੀਜੇ ਬੰਦੇ ਨਾਲ ਕਰਦੇ ਹਨ। ਆਪਣੇ ਆਪ ਵਿੱਚ ਖ਼ਾਲਸ ਬਣਨਾ
ਹੈ। ਕਿਸੇ ਦੀ ਨਕਲ ਨਹੀਂ ਕਰਨੀ। ਦੁਸ਼ਮਣ,
ਨਿੰਦਕ ਨੂੰ ਦੇਖ, ਸੁਣ ਕੇ ਹੱਸੀਦਾ ਹੈ। ਆਪਣੇ ਆਪ ਨੂੰ ਉਸ ਦੇ ਬਰਾਬਰ ਦਾ ਅੰਦਰੋਂ ਬਣਾਉਣਾ ਪੈਣਾ ਹੈ। ਉਸ ਨੂੰ
ਕਮਜ਼ੋਰ ਨਹੀਂ ਸਮਝਣਾ। ਸਗੋਂ ਅੰਦਰੋਂ ਤਕੜੇ ਹੋਣਾ ਹੈ। ਉਸ ਨੂੰ ਇਹ ਨਹੀਂ ਦੱਸਣਾ। ਅੰਦਰ ਕੀ ਬੀਤਦੀ
ਹੈ? ਜਦੋਂ ਕੋਈ ਸ਼ਬਦਾਂ ਨਾਲ ਬੋਲ ਕੇ ਹਮਲਾ ਕਰਦਾ ਹੈ। ਦੂਜੇ ਨੂੰ ਜਾਣ ਕੇ ਛੇੜਦਾ ਹੈ। ਦੂਜੇ ਬੰਦੇ
ਨੂੰ ਸੁਣ ਕੇ ਅੰਦਰ ਹਿਲਜੁਲ ਹੋਣੀ ਹੈ। ਐਸੇ ਬੰਦੇ ਦੀ ਭੰਦੀ ਸ਼ਬਦਾਂਵਲੀ ਲਈ ਟਿੱਕੀ ਹੋਈ ਆਤਮਾ ਕੋਲ
ਥਾਂ ਨਹੀਂ ਹੁੰਦੀ। ਮੰਦੇ ਤੇ ਚੰਗੇ ਸ਼ਬਦਾਂ ਗੁਣ-ਔਗੁਣਾਂ ਦਾ ਟਕਰਾ ਹੁੰਦਾ ਹੇ। ਜੇ ਆਤਮਾ ਸ਼ਾਂਤ
ਹੈ। ਤਾਂ ਸ਼ਬਦ ਉੱਛਲਦੇ ਨਹੀਂ ਹਨ। ਸ਼ਾਂਤ ਆਤਮਾ ਸਮੁੰਦਰ ਵਾਂਗ ਭੜਕਾਊ ਵਿਚਾਰਾ ਨੂੰ ਵਿੱਚੇ ਰਲਾ
ਲੈਂਦੀ ਹੈ। ਸ਼ਾਂਤ ਮਨ ਦੀਆਂ ਕੰਧਾਂ ਉੱਚੀਆਂ ਕਰਨੀਆਂ ਹਨ। ਮਨ ਦੀ ਹਾਲਤ ਦੁਸ਼ਮਣ, ਨਿੰਦਕ ਨੂੰ ਦਿੱਖਣੀ ਨਹੀਂ ਚਾਹੀਦੀ। ਸਮੁੰਦਰੀ ਪਾਣੀ ਚੜ੍ਹ ਕੇ ਤਬਾਹੀ ਵੀ ਕਰਦਾ ਹੈ। ਜੇ ਹਮਲਾਵਰ
ਚੜ੍ਹ ਕੇ ਆ ਜਾਵੇ ਤਬਾਹੀ ਵਾਲਾ ਸਮੁੰਦਰ ਬਣਨਾ ਪੈਣਾਂ ਹੈ। ਬੰਦਾ ਸੰਤ ਤੇ ਸਿਪਾਹੀ, ਸ਼ਾਂਤ ਤੇ ਹਮਲਾ ਰੋਕਣ ਵਾਲਾ ਹੋਣਾ ਚਾਹੀਦਾ ਹੈ। ਜੋ ਗਰਜਦੇ ਹਨ। ਵਰਦੇ ਨਹੀਂ ਹਨ। ਸੌਣ ਦੇ
ਮੀਂਹ ਵਾਗ ਐਸੇ ਲੋਕਾਂ ਮੂਹਰੇ ਮਿਣ-ਮਿਣ ਕਰਨ ਦੀ ਲੋੜ ਨਹੀਂ ਹੈ। ਬੰਦੇ ਵਿੱਚ ਬੀਰ ਰਸ ਹੋਣਾ
ਚਾਹੀਦਾ ਹੈ। ਤਾਂਹੀ ਸਿੰਘ ਗਤਕਾ ਖੇਡਦੇ ਹਨ। ਵਾਰ ਰੋਕਣਾ ਹੈ। ਝੱਟ ਦੇਣੇ ਭਾਦੋਂ ਦਾ ਛਰਾਟਾ ਬਣ
ਜਾਣਾ ਹੈ। ਹਮਲਾਵਰ ਘਰ ਆ ਵੜੇ। ਜਿਉਂਦਾ ਨਾ ਜਾਣ ਦੇਵੋ।
ਸ਼ਾਂਤ ਸਮੁੰਦਰ ਬਣਨਾ
ਹੈ। ਨਦੀਆਂ ਨਾਲਿਆਂ ਨੂੰ ਆਪਣੇ ਵਿੱਚ ਰਲਾਉਣਾ ਹੈ। ਜੇ ਸਹਿਣਸ਼ੀਲਤਾ ਦੀ ਘਾਟ ਹੋਵੇ। ਫਿਰ ਐਸੀ
ਹਾਲਤ ਹੁੰਦੀ ਹੈ। ਜੇ ਅੱਤ ਹੋ ਜਾਵੇ। ਜਿਵੇਂ ਗਲਾਸ ਵਿੱਚ ਹੋਰ-ਹੋਰ ਪਾਣੀ ਪੈਣ ਨਾਲ ਜਗਾ ਨਾ ਹੋਣ
ਕਰਕੇ ਪਾਣੀ ਬਾਹਰ ਨੂੰ ਆਉਂਦਾ ਹੈ। ਬਹੁਤਾ ਖਾਣ ਨਾਲ ਉਲਟੀ ਹੁੰਦੀ ਹੈ। ਟੱਟੀਆਂ ਲੱਗ ਜਾਂਦੀਆਂ
ਹਨ। ਜਦੋਂ ਕੋਈ ਹਥਿਆਰ ਨਾਲ ਹਮਲਾ ਕਰਦਾ ਹੈ। ਸਰੀਰ ‘ਤੇ ਘਾਉ, ਫੱਟ ਤਾਂ ਲੱਗਣਾ ਹੀ ਹੈ। ਜਿਸ ਨਾਲ ਬਣਦੀ
ਨਹੀਂ ਹੈ। ਉਸ ਤੋਂ ਬੰਦਾ ਵੱਖ ਹੋ ਜਾਂਦਾ ਹੈ। ਕੈਨੇਡਾ, ਅਮਰੀਕਾ ਵਰਗੇ
ਦੇਸ਼ਾਂ ਵਿੱਚ ਪਤੀ-ਪਤਨੀ ਅੱਡ-ਅੱਡ ਹੋ ਜਾਂਦੇ ਹਨ। ਨੋਕੁਨਟਿੰਕਟ ਆਡਰ ਲੱਗ ਜਾਂਦੇ ਹਨ। ਪਤੀ-ਪਤਨੀ
ਵਿਚੋਂ ਜੋ ਅਟੈਕ ਮਾਰ-ਕੁਟਾਈ ਕਰਨ ਵਾਲਾ ਹੁੰਦਾ ਹੈ। ਉਸ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ।
ਜ਼ਿਆਦਾ ਖ਼ਤਰਨਾਕ ਹੁੰਦਾ ਹੈ ਤਾਂ ਜੇਲ ਵਿੱਚ ਸਿੱਟਿਆ ਜਾਂਦਾ ਹੈ। ਜੈਸਾ ਕਾਰਾ ਕੀਤਾ ਹੁੰਦਾ ਹੈ।
ਜੇਲ ਵੀ ਉਨੇ ਮਹੀਨੇ ਦੀ ਹੁੰਦੀ ਹੈ। ਘਰ ਦੇ ਦੁਆਲੇ ਵੀ 200 ਮੀਟਰ ਤੱਕ ਨਹੀਂ ਜਾ ਸਕਦਾ। ਇੱਕ
ਦੂਜੇ ਨੂੰ ਦੇਖ ਨਹੀਂ ਸਕਦੇ ਕਿ ਕੌਣ ਕਿਥੇ ਜਾਂਦਾ ਹੈ ਜੇ ਕੋਈ ਰਸਤੇ ਵਿੱਚ ਵੀ ਮਗਰ ਲੱਗਦਾ ਹੈ।
ਸਿੱਧੀ ਜੇਲ ਹੈ। ਪੰਜਾਬ ਵਿੱਚ ਵੀ ਪੁੱਤਰ ਮਾਂ-ਪਿਉ ਨਾਲੋਂ ਅੱਡ ਹੋ ਜਾਂਦੇ ਹਨ। ਬੋਲ-ਚਾਲ ਬੰਦ ਕਰ
ਦਿੰਦੇ ਹਨ। ਪਤੀ-ਪਤਨੀ ਦੀ ਗੱਲ ਛੱਡੋ ਤਲਾਕ ਤਾਂ ਧੀਆਂ, ਪੁੱਤਰ ਮਾਂ-ਪਿਉ, ਭੈਣ ਭਰਾਵਾਂ ਦੇ ਹੁੰਦੇ ਹਨ। ਬੋਲ-ਚਾਲ ਬੰਦ ਕਰ ਲੈਣੀ ਅਲੱਗ ਹੋਣਾ ਇਹ ਪਿਆਰ ਹੈ? ਤਲਾਕ ਹੈ। ਜਿਉਂਦੇ ਮਾਂ-ਪਿਉ ਤੋਂ ਨੌਜਵਾਨ ਧੀਆਂ ਪੁੱਤਰ ਘਰ-ਬਾਰ ਲੈ ਲੈਂਦੇ ਹਨ। ਮਾਂ-ਪਿਉ
ਨੂੰ ਖੋਲੀ ਦੇ ਦਿੰਦੇ ਹਨ। ਘਰੋਂ ਕੱਢ ਦਿੰਦੇ ਹਨ। ਉਹ ਗੁਰਦੁਆਰਿਆਂ ਸਾਹਿਬ ਵਿੱਚ ਜਲ-ਪਾਣੀ
ਪਰਸ਼ਾਦਾ ਛਕਦੇ ਹਨ। ਗੁਰਦੁਆਰਿਆਂ ਸਾਹਿਬ ਰਾੜਾ ਸਾਹਿਬ, ਪਿੰਗਲ ਵਾੜੇ ਜਾ ਕੇ ਦੇਖ ਲਵੋ। ਸੰਤ ਈਸ਼ਰ
ਸਿੰਘ ਜੀ ਦਾ ਗੁਰਦੁਆਰਾ ਸਾਹਿਬ ਰਾੜਾ ਪਿੰਡ ਵਿੱਚ ਹੈ। ਇਹ ਮੇਰੇ ਸੁਹਰਾ ਪਿੰਡ ਘਲੋਟੀ ਦੇ ਨਾਲ
ਹੈ। ਜੱਥੇਦਾਰ ਤੇ ਕੱਟੜ ਧਰਮੀ ਇਸ ਨੂੰ ਡੇਰਾ ਕਹਿੰਦੇ ਹਨ। ਇੰਨਾਂ ਡੇਰਿਆਂ ਵਿੱਚ ਹੀ ਸਬ ਤੋਂ ਵੱਧ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਸੰਤ ਈਸ਼ਰ ਸਿੰਘ ਜੀ ਦੇ
ਗੁਰਦੁਆਰੇ ਰਾੜਾ ਸਾਹਿਬ ਪਿੰਡ ਵਿੱਚ ਸਕੂਲ, ਕਾਲਜ ਪੰਜਾਬੀ ਅੰਗਰੇਜੀ ਦੇ ਦੋ ਦਾ ਹਨ। ਬੁੱਢਿਆਂ ਲਈ
ਆਸ਼ਰਮ ਹੈ। ਹਸਪਤਾਲ ਵਿੱਚ ਮੁਫ਼ਤ ਇਲਾਜ਼ ਹੋ ਰਿਹਾ ਹੈ। ਅੱਣਗਿੱਣਤ ਸੰਗਤਾਂ ਹਰ ਰੋਜ਼ ਰਾਤ ਦਿਨ ਢਿੱਡ
ਭਰਦੀਆਂ ਹਨ। ਅਮਲੀ, ਨਸ਼ੇੜੀ ਜਿਸ ਦੀ ਮੱਤ ਨੂੰ ਹਲੂਣਾਂ ਆ ਗਿਆ, ਉਹ ਵੀ ਆਪਣੀ ਜਿੰਦਗੀ ਸੁਧਾਰ
ਚੁੱਕੇ ਹਨ। ਇਤਿਹਾਸਕ ਗੁਰਦੁਆਰਿਆਂ ਸਾਹਿਬ ਐਸਾ ਨਹੀਂ ਹੈ। ਪੰਜ ਤਖ਼ਤ ਅਕਾਲ ਹਨ। ਅਕਾਲ ਤਖ਼ਤ ਸਾਹਿਬ, ਤਖ਼ਤ ਹਜੂਰ ਸਾਹਿਬ, ਤਖ਼ਤ ਪਟਨਾ ਸਾਹਿਬ, ਤਖ਼ਤ ਦਮਦਮਾ ਸਾਹਿਬ ਸਾਬੋ
ਕੀ ਤਲਵੰਡੀ, ਤਖ਼ਤ ਕੇਸਗੜ੍ਹ ਸਾਹਿਬ, ਜਿਥੇ ਵੀ ਗੁਰੂ ਗਏ ਤੇ ਜੰਗਾਂ ਲੜੀਆਂ ਹਨ।
ਰੱਬ 'ਤੇ ਡੋਰੀ ਸਿੱਟ ਕੇ ਆਪਣਾ ਕੰਮ ਕਰੀ ਚਲੋ। ਰਸਤੇ ਵਿੱਚ ਰੋੜੇ ਵੀ ਆਉਣਗੇ। ਠੋਕਰਾਂ ਵੀ ਲੱਗਣ
ਗਿਆ। ਮੰਜ਼ਲ ‘ਤੇ ਪਹੁੰਚਣਾ ਹੈ। ਤਾਂ ਬੀਹੀ ਵਿੱਚ ਲੰਘਦੇ ਸਮੇਂ ਸਾਰਾ
ਧਿਆਨ ਘਰ ਜਾਣ 'ਤੇ ਕੇਂਦਰਿਤ ਹੁੰਦਾ ਹੈ। ਰਸਤੇ ਵਿੱਚ ਬੈਠੇ ਕੁੱਤਿਆਂ
ਨੂੰ ਪੁਚਕਾਰਨ ਜਾਂ ਰੋੜੇ ਨਹੀਂ ਮਾਰੀਦੇ। ਜੇ ਮੱਛਰ ਕੰਨ ਕੋਲ ਭੀ-ਭੀ ਕਰਨੋਂ ਨਾ ਹਟੇ, ਆਪੇ ਸੋਚੋ ਕੀ ਕਰਨਾ ਪੈਣਾ ਹੈ? ਰੋਜ਼-ਰੋਜ਼ ਦੀ ਨੀਂਦ ਖ਼ਰਾਬ ਕਰਨ ਨਾਲੋਂ ਇੰਤਜ਼ਾਮ ਕਰੋ।
ਬਹੁਤ ਸਾਧਨ ਹਨ। ਜੇ ਇੰਤਜ਼ਾਮ ਨਾ ਕੀਤਾ ਆਂਡੇ ਦੇ ਕੇ ਆਪਣੇ ਵਰਗੇ ਹੋਰ ਪੈਦਾ ਕਰੇਗਾ। ਸੋਚੋ
ਤੁਹਾਨੂੰ ਕੀ ਪਸੰਦ ਹੈ? ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ॥
ਕਬੀਰ ਜੀ ਦੀਆ ਇਹ ਪੰਗਤੀਆਂ ਹਨ। ਕਿਸੇ ਚੱਜ ਦੇ ਗਿਆਨੀ ਨਾਲ ਗੱਲ ਕਰਕੇ ਸਿਆਣੇ, ਗੁਣੀ ਬਣਈਏ। ਮੂਰਖਾ ਨਾਲ ਬੋਲਣ ਦਾ ਸਾਬਣ ਦੀ ਝੱਗ ਵਰਗਾ ਹੈ। ਅੱਜ ਕਲ ਐਸੇ ਮੁੱਦਿਆਂ ‘ਤੇ ਬਹਿਸਾਂ ਹੁੰਦੀਆਂ ਹਨ। ਜਿੰਨਾ ਦਾ ਕੋਈ ਮਤਲਬ ਨਹੀਂ ਹੁੰਦਾ। ਐਸੇ ਸਮੇਂ ਚੁੱਪ ਹੀ ਰਿਹਾ
ਜਾਵੇ। ਜੇ ਕੋਈ ਕਿਸੇ ਬਾਰੇ ਭੋਰਾ-ਭੋਰਾ ਗੱਲਾਂ ਬੋਲੀਆਂ ਦੀ ਰੀਸਰਚ ਕਰਦਾ ਹੈ। ਉਹ ਉਸ ਦੀ ਮਰਜ਼ੀ
ਹੈ। ਆਪਣਾ ਦਿਮਾਗ਼ ਬਹੁਤਾ ਸਮਾਟ ਬਣ ਕੇ ਪਾਗਲ ਕਰ ਰਿਹਾ ਹੈ। ਕੋਈ ਕਿਸੇ ਦਾ ਪਿੱਛਾ ਨਹੀਂ ਕਰ
ਸਕਦਾ। ਕਿਸੇ ਦੀ ਸੋਚ ‘ਤੇ ਪਾਬੰਦੀ ਨਹੀਂ ਲੱਗਾ ਸਕਦਾ। ਜੇ ਕੋਈ ਨਹੀਂ ਹਟਦਾ।
ਤੰਗ ਕਰਦਾ ਹੈ। ਮਾਨਸਿਕ ਹਾਲਤ ਖ਼ਰਾਬ ਕਰਦਾ ਹੈ। ਐਸਾ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।
ਚਾਹੇ ਕੋਈ ਬੰਦਾ ਕੈਨੇਡਾ, ਅਮਰੀਕਾ ਵਿੱਚ ਰਹਿ ਕੇ ਭਾਰਤੀਆਂ ਨੂੰ ਤੰਗ ਕਰਦਾ ਹੋਵੇ।
ਉਸ ਦਾ ਆਪਣੇ ਤਰੀਕੇ ਨਾਲ ਭੁਗਤਾਨ ਕਰ ਦਿਉ। ਸ਼ਾਟ ਕੱਟ ਜਾਂ ਪੁਲਿਸ, ਅਦਾਲਤਾਂ ਦੇ ਚੱਕਰ ਵੀਊ ਵਿੱਚ ਪਾ ਦਿਉ। ਆਪੇ ਛਿੱਤਰ ਘਸਾਉਂਦਾ ਫਿਰੇਗਾ। ਬੋਲਤ ਬੋਲਤ ਬਢਹਿ
ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ ਬੋਲਣ ਨਾਲ ਝਗੜੇ ਵਧਦੇ ਹਨ। ਇੱਕ ਚੁੱਕ ਸੋ ਸੁਖ।
ਕਈ ਸੁਰਲੀ ਚਲਾਉਣ ਵਾਲੇ ਸਹੀ ਰਸਤੇ ਚੱਲਦੇ ਨੂੰ ਭਟਕਾ ਰਹੇ ਹਨ। ਐਸੇ ਲੋਕਾਂ ਦੇ ਜੁਆਬ ਨਹੀਂ ਦੇਣੇ
ਚਾਹੀਦੇ। ਜੁਆਬ ਦੇਣ ਵਿੱਚ ਆਪਣੀ ਸ਼ਕਤੀ ਖ਼ਰਾਬ ਹੁੰਦੀ ਹੈ। ਮੰਨ ਲਵੋ ਬੰਦਾ ਪੂਰੇ ਦਿਨ ਵਿੱਚ
60,000 ਗੱਲਾਂ ਸੋਚਦਾ ਬੋਲਦਾ ਹੈ। ਜੇ ਫ਼ਜ਼ੂਲ ਲੋਕਾਂ ਦੀ ਬਹਿਸ ਵਿੱਚ ਫਸ ਗਏ। ਬੰਦਾ ਐਸੇ ਆਵਾਰਾ
ਕੁੱਤਿਆ ਨਾਲ ਰਲ ਜਾਂਦਾ ਹੈ। ਸੱਚਾ ਬੰਦਾ ਇਕੱਲਾ ਤੇ ਪਖੰਡੀਆਂ ਦੀ ਧੜ ਹੁੰਦੀ ਹੈ। ਲੋਕ ਸੱਚੇ
ਝੂਠੇ ਨੂੰ ਜਾਣਦੇ ਹਨ। ਇਹ ਦੇਖ ਲਵੋ। ਕੀ ਸੂਝਵਾਨ ਲੋਕ ਸਾਥ ਦੇ ਕੇ ਫ਼ਾਇਦਾ ਲੈ ਰਹੇ ਹਨ? ਜਿੱਧਰ ਜੱਗ ਉੱਧਰ ਰੱਬ। ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ ਗੁਣੀ ਸਿਆਣਿਆਂ ਨਾਲ ਚੱਜ ਦੀਆਂ ਗੱਲਾਂ ਕਰਨੀਆਂ ਚਾਹੀਆਂ
ਹਨ। ਔਗੁਣਹੀਣ ਲੋਕਾਂ ਮੂਹਰੇ ਮਸਤ ਚੁੱਪ ਭਲੀ ਹੈ। ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ
ਕਬਹੁ ਨ ਡੋਲੈ ॥੪॥੧॥
ਨੀਚਹ ਊਚ ਕਰੈ
ਗੋਬਿੰਦੁ ਕਾਹੂ ਤੇ ਨ ਡਰੈ
Comments
Post a Comment