ਭਾਗ
29 ਰੱਬ ਨੂੰ ਚੇਤੇ ਕਰਨ ਵਾਲਾ, ਦੂਜਿਆਂ ਦੀ ਸੇਵਾ ਕਰਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਰੱਬ ਨੂੰ ਚੇਤੇ ਕਰਨ ਵਾਲੇ ਬ੍ਰਹਮ ਗਿਆਨੀ ਹਨ। ਨਾਂ ਕਿ ਲੋਕਾਂ ਦੇ ਘਰਾਂ ਵਿਚ ਜਾ ਕੇ, ਬੀਬੀਆਂ ਤੋਂ ਸੇਵਾ ਕਰਾ ਕੇ, ਦੁੱਧ, ਖੀਰ, ਕੜਾਹ ਪੂਰੀਆਂ ਖਾਣ-ਪੀਣ ਵਾਲੇ ਬ੍ਰਹਮ ਗਿਆਨੀ ਹਨ। 2, 3, 4,5 ਗਲਾਸ ਤੋਂ ਵੱਧ ਬੰਦਾ ਦੁੱਧ ਨਹੀਂ ਪੀ ਸਕਦਾ। ਪਰ ਇਹ
ਮਚਲੇ ਸਾਧ, ਲੱਤਾਂ ਨੰਗੀਆਂ, ਲੰਬੇ ਚੋਲ਼ੇ ਪਾ ਕੇ, ਘਰ-ਘਰ ਬੀਬੀਆਂ ਕੋਲ ਜਾ ਕੇ, ਐਨਾ ਕਿੰਨਾ ਕੁ ਦੁੱਧ ਪੀਂਦੇ ਫਿਰਦੇ ਹਨ। ਇਹ ਚਿੱਟੇ, ਪੀਲੇ, ਨੀਲੇ ਚੋਲ਼ਿਆਂ ਵਾਲੇ ਸਾਧ ਨਹੀਂ ਹਨ। ਬਾਗੜ ਬਿੱਲੇ ਹਨ।
ਦੁੱਧ ਸਣੇ, ਧੰਨ ਰੂਪ-ਹੁਸਨ ਵੀ ਹਜ਼ਮ ਕਰ ਜਾਂਦੇ ਹਨ।
ਬ੍ਰਹਮ ਗਿਆਨੀ ਦਾ ਮਤਲਬ ਰੱਬ ਨੂੰ ਚੇਤੇ ਕਰਨ ਵਾਲੇ ਹਨ ਜੋ ਆਤਮ ਮੌਤ ਮਰਦੇ ਨਹੀਂ
ਹਨ। ਭਾਵ ਉਹ ਸਰੀਰ ਨੂੰ ਪਿਆਰ ਨਹੀਂ ਕਰਦੇ। ਰੱਬ ਨੂੰ ਚੇਤੇ ਕਰਨ ਵਾਲਾ, ਦੂਜਿਆਂ ਦੀ ਸੇਵਾ ਭਲਾ ਕਰਦਾ ਹੈ। ਸਬ ਦਾ ਚੰਗਾ ਸੋਚਦਾ
ਹੈ। ਰੱਬ ਨੂੰ ਚੇਤੇ ਕਰਨ ਵਾਲਾ, ਦੁਨੀਆਂ ਦੇ ਧੰਨ, ਪਿਆਰ ਵਿੱਚ ਨਹੀਂ ਫਸਦਾ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ, ਆਪ ਨੂੰ ਧੰਧੇ ਦੌਲਤ ਵੱਲੋਂ ਰੋਕ ਕੇ ਰੱਖਦਾ ਹੈ। ਧੰਨ ਦਾ ਲਾਲਚ ਨਹੀਂ ਕਰਦਾ। ਰੱਬ ਨੂੰ ਚੇਤੇ
ਕਰਨ ਵਾਲਾ, ਭਲਾਮਾਣਸ ਭਲਾ ਕਰਨ ਵਾਲਾ ਹੁੰਦਾ ਹੈ। ਰੱਬ ਉਸ ਤੋਂ
ਚੰਗੇ ਕੰਮ, ਲੋਕ ਸੇਵਾ ਹੀ ਕਰਵਾਉਂਦਾ ਹੈ। ਰੱਬ ਨੂੰ ਚੇਤੇ ਕਰਨ
ਵਾਲੇ ਦਾ ਜੀਵਨ ਸੁਖੀ, ਗੁਣਾਂ ਵਾਲਾ ਤੇ ਕਾਮਯਾਬ ਹੁੰਦਾ ਹੈ। ਕਿਸੇ ਪਾਸੇ ਤੋਂ
ਉਣਾਂ ਨਹੀਂ ਹੁੰਦਾ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਅੰਗੀ-ਸਾਕਾਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਮਾੜੇ ਕੰਮਾਂ, ਪਾਪਾਂ ਤੋਂ ਬਚਾ ਕੇ, ਭਵਜਲ ਤਾਰ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ, ਸਾਰੀ ਦੁਨੀਆ ਨੂੰ ਪ੍ਰਭੂ, ਭਗਵਾਨ, ਪ੍ਰਮਾਤਮਾ ਦਾ ਨਾਮ ਬੋਲਣ, ਗਾਉਣ ਲਾ ਲੈਂਦਾ ਹੈ। ਬੋਲੋ ਹੀ ਵਾਹਿਗੁਰੂ-ਸਤਿਨਾਮ, ਰਾਮ-ਰਾਮ, ਅੱਲਾ ਹੀ ਅੱਲਾ। ਰੱਬਾ ਤੂੰ ਦੁਨੀਆਂ ਦਾ ਰਾਖਾ ਇਕੱਲਾ।
ਰੱਬ ਨੂੰ ਚੇਤੇ ਕਰਨ ਵਾਲੇ ਉਸ ਇੱਕ ਨੂੰ ਪ੍ਰਭੂ ਪਿਆਰੇ ਨੂੰ ਯਾਦ ਕਰਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ
ਦੇ ਰੱਬ ਮਨ ਵਿੱਚ ਹਾਜ਼ਰ ਦਿਸਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਆਸਰਾ ਲੈ ਕੇ ਦਿਨ ਕੱਟਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਹਰ ਸਮੇਂ ਵਿਕਾਰਾਂ ਤੋਂ ਬਹੁਤ ਹੁਸ਼ਿਆਰ ਦੁਨੀਆਂ ਤੋਂ ਖ਼ਬਰਦਾਰ ਹੁੰਦਾ ਹੈ। ਸਬ ਦੀਆਂ ਦਿਲਾਂ
ਦੀਆਂ ਬੁੱਝ ਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਬੰਦਾ ਰੱਬ ਦੇ ਨਾਮ ਨੂੰ ਆਪਦਾ ਪਰਵਾਰ ਮੰਨ ਕੇ ਪ੍ਰਭੂ ਨੂੰ ਬਹੁਤ
ਪਿਆਰ ਕਰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਹੰਕਾਰ-ਮੈ ਛੱਡ ਦਿੰਦਾ ਹੈ। ਰੱਬ ਨੂੰ ਚੇਤੇ ਕਰਨ
ਵਾਲੇ ਬੰਦੇ ਦੀ ਜਿੰਦ-ਜਾਨ ਰੱਬ ਦਾ ਪਿਆਰ ਮਾਣਦੀ ਹੈ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦਾ ਸਰੀਰ, ਹਰ ਸਮੇਂ ਖ਼ੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ ਮਾਣਦਾ ਹੈ। ਰੱਬ ਨੂੰ ਚੇਤੇ
ਕਰਨ ਵਾਲਾ ਬੰਦਾ ਖ਼ੁਸ਼ੀਆਂ, ਖੇੜਿਆਂ ਵਿੱਚ ਰਹਿ ਕੇ ਸੁਖ, ਸ਼ਾਂਤੀ ਵਿੱਚ ਟਿੱਕ ਜਾਂਦਾ ਹੈ। ਸਤਿਗੁਰ ਨਾਨਕ ਭਾਵ
ਰੱਬੀ ਜੀ ਨੂੰ ਸਬੋਧਨ ਕਰਕੇ ਗੁਰੂ ਅਰਜਨ ਦੇਵ ਜੀ ਲਿਖ ਰਹੇ ਹਨ, ਰੱਬ ਨੂੰ ਚੇਤੇ ਕਰਨ ਵਾਲਾ ਬੰਦਾ ਤਬਾਹ, ਬਰਬਾਦ ਨਹੀਂ ਹੋ ਸਕਦਾ।
ਰੱਬ ਨੂੰ ਚੇਤੇ ਕਰਨ ਵਾਲਾ ਬੰਦਾ ਪ੍ਰਮਾਤਮਾ ਦਾ ਜਾਣ, ਪਛਾਣ ਵਾਲਾ ਬਣ ਜਾਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਇੱਕ ਭਗਵਾਨ ਨੂੰ ਪ੍ਰੇਮ ਪਿਆਰ ਕਰਕੇ ਉਸੇ ਨੂੰ ਆਪਦਾ ਸਮਝਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ
ਬੰਦਾ ਬੇਫ਼ਿਕਰ ਹੋ ਜਾਂਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਰੱਬੀ ਰੂਪ ਵਾਲਾ, ਦਰਸ਼ਨ ਉਜਲਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਸੁਨੇਹੇ, ਗੱਲਾਂ-ਬਾਤਾਂ ਉਜਲੀਆਂ-ਪਵਿੱਤਰ ਹੁੰਦੀਆਂ ਹਨ। ਉਹ ਸਹੀ ਰਾਹ ਦਿਖਾਉਂਦੇ ਹਨ। ਰੱਬ ਨੂੰ ਚੇਤੇ
ਕਰਨ ਵਾਲੇ ਬੰਦੇ ਉਹੀ ਹੁੰਦੇ ਹਨ। ਜਿਸ ਨੂੰ ਰੱਬ ਆਪ ਯਾਦ ਆਉਣਾ ਚਾਹੁੰਦਾ ਹੈ। ਰੱਬ ਦੇ ਪਿਆਰੇ ਦੀ
ਬਹੁਤ ਭਗਤੀ ਰੱਬੀ ਮਿਹਰ ਹੁੰਦੀ ਹੈ। ਵੱਡੀ ਕਿਸਮਤ ਨਾਲ ਰੱਬ ਦੇ ਪਿਆਰੇ ਦੇ ਦਰਸ਼ਨ ਹੁੰਦੇ ਹਨ। ਰੱਬ
ਨੂੰ ਚੇਤੇ ਕਰਨ ਵਾਲੇ ਬੰਦੇ ਤੋਂ ਸਦਕੇ ਕਰਕੇ ਜਾਨ ਵਾਰੀਏ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਨੂੰ ਦੇਵਤੇ ਭਾਲਦੇ ਫਿਰਦੇ ਹਨ। ਸਤਿਗੁਰ ਨਾਨਕ
ਰੱਬ ਜੀ ਲਿਖ ਰਹੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਰੱਬ ਹੀ ਬਣ ਜਾਂਦੇ ਹਨ।
ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀ ਗਿਆਨ, ਗੁਣਾਂ ਦਾ ਅੰਦਾਜ਼ਾ ਨਹੀਂ ਲਾ ਸਕਦੇ। ਬਹੁਤ ਵੱਡਮੂਲੇ ਗੁਣਾਂ ਵਾਲੇ ਹਨ। ਉਸ ਦੇ ਕੰਮਾਂ ਦਾ ਕੋਈ
ਹਿਸਾਬ ਨਹੀਂ ਲਾ ਸਕਦੇ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੇ ਹਿਰਦੇ ਵਿੱਚ ਦੁਨੀਆਂ ਭਰ ਦੇ ਸਾਰੇ
ਆ ਜਾਂਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਬੰਦੇ ਦੀਆਂ ਮਨ ਦੀਆਂ ਰੱਬੀ ਗੱਲਾਂ ਕੋਈ ਹੋਰ ਨਹੀਂ ਬੁੱਝ ਸਕਦਾ। ਰੱਬ ਨੂੰ ਚੇਤੇ ਕਰਨ ਵਾਲੇ
ਭਗਤ ਨੂੰ ਹਰ ਸਮੇਂ ਸਿਰ ਝੁੱਕਦਾ ਹੈ। ਰੱਬ ਨੂੰ ਚੇਤੇ ਕਰਨ ਵਾਲੇ ਭਗਤ ਬਾਰੇ, ਅੱਧਾ ਸ਼ਬਦ ਵੀ ਬਿਆਨ ਨਹੀਂ ਕਰ ਸਕਦੇ। ਰੱਬ ਨੂੰ ਚੇਤੇ ਕਰਨ ਵਾਲਾ, ਸਾਰਿਆਂ ਦਾ ਪਿਆਰਾ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਿਆਂ ਦੀ ਹਾਲਤ ਦਾ ਅੰਦਾਜ਼ਾ ਕੋਈ
ਨਹੀਂ ਜਾਣ ਸਕਦਾ। ਰੱਬ ਨੂੰ ਚੇਤੇ ਕਰਨ ਵਾਲੇ ਦੀ ਹਾਲਤ, ਰੱਬ ਨੂੰ ਚੇਤੇ ਕਰਨ ਵਾਲੇ ਭਗਤ ਹੀ ਲਾ ਸਕਦੇ ਹਨ। ਰੱਬ ਨੂੰ ਚੇਤੇ ਕਰਨ ਵਾਲੇ ਭਗਤ ਵਿਸ਼ਾਲ
ਹੋ ਜਾਂਦਾ ਹਨ। ਉਸ ਦਾ ਅੰਦਾਜ਼ਾ ਲਾ ਕੇ ਆਰ-ਪਾਰ ਨਹੀਂ ਦੇਖ ਸਕਦੇ। ਸਤਿਗੁਰ ਨਾਨਕ ਜੀ ਲਿਖ ਰਹੇ
ਹਨ। ਰੱਬ ਨੂੰ ਚੇਤੇ ਕਰਨ ਵਾਲੇ, ਭਗਤ ਨੂੰ ਹਰ ਸਮੇਂ ਸਿਰ ਝੁਕਦਾ।
ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਰੂਪ ਹੋ ਕੇ, ਦੁਨੀਆਂ ਨੂੰ ਸਵਾਰਨ ਵਾਲਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਹਰ ਸਮੇਂ ਜਿਉਂਦਾ ਰਹਿੰਦਾ ਹੈ। ਬਾਰ-ਬਾਰ ਜੰਮਦਾ-ਮਰਦਾ
ਨਹੀਂ ਹੈ। ਰੱਬ ਨੂੰ ਚੇਤੇ ਕਰਨ ਵਾਲਾ ਜੀਵਨ ਦਾ ਮਾਰਗ ਜਿਊਣ ਦਾ ਰਾਹ ਦੱਸਣ ਵਾਲਾ ਵਜਲ ਤਾਰਨ ਵਾਲਾ ਹੁੰਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ
ਭਗਤ ਪੂਰਾ ਅਕਾਲ ਪੁਰਖ ਹੈ। ਦਾਤਾ ਦੇਣ ਵਾਲਾ ਆਪ ਹੈ। ਰੱਬ
ਨੂੰ ਚੇਤੇ ਕਰਨ ਵਾਲਾ ਗ਼ਰੀਬਾਂ, ਕਮਜ਼ੋਰਾਂ ਦਾ ਸਹਾਰਾ ਬਣਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਰੂਪ ਹੋ ਕੇ, ਸਾਰਿਆਂ ਦੇ ਸਿਰ ਉੱਤੇ ਹੱਥ ਰੱਖ ਕੇ ਆਸਰਾ ਬਣਦਾ ਹੈ। ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਰੂਪ ਹੋ ਕੇ, ਹਰ ਪਾਸੇ ਹਰ ਇੱਕ ਬਣਤਰ ਵਿੱਚ ਰਚ ਜਾਂਦਾ ਹੈ। ਰੱਬ ਨੂੰ
ਚੇਤੇ ਕਰਨ ਵਾਲਾ ਰੱਬ ਦਾ ਰੂਪ ਹੋ ਕੇ, ਆਪ ਹੀ ਪ੍ਰਮਾਤਮਾ ਹੈ। ਪ੍ਰਭੂ ਨੂੰ ਚੇਤੇ ਕਰਨ ਵਾਲਾ ਭਗਵਾਨ ਦਾ ਰੂਪ ਹੋ ਕੇ, ਉਸ ਰੱਬ ਦੀ ਪ੍ਰਸੰਸਾ ਕਰਦਾ ਹੈ।
Comments
Post a Comment