ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਤੂੰ ਤਾਂ ਆਇਆ ਸੀ
ਮੇਰੇ ਨਾਲ ਪਿਆਰ ਨਿਭਾਉਣ।
ਆਇਆ ਸੀ ਮੈਨੂੰ
ਆਪਣੀ ਸੋਹਣੀ ਸੂਰਤ ਦਿਖਾਉਣ।
ਤੂੰ ਆਇਆ ਸੀ ਦਿਲ
ਆਪਣੀ ਹੀ ਵਰਤਾ ਸੁਣਾਉਣ।
ਤੂੰ ਆਇਆ ਸੀ ਆਪਣੀ
ਸਜਣਾ ਮਰਜ਼ੀ ਮਨਾਉਣ।
ਅਸੀਂ ਦਿਲ ਦੇ ਬੂਹੇ
ਖ਼ੋਲ ਦਿੱਤੇ ਤੇਰੀ ਮਹਿਕ ਲੱਗੀ ਆਉਣ।
ਜਦੋਂ ਦੇਖਿਆ ਤੁਸੀਂ
ਲੱਗੇ ਮੇਰੇ ਘਰ ਦੇ ਵਿਹੜੇ ਵਿੱਚ ਆਉਣ।
ਤੈਨੂੰ ਛੂਹ ਕੇ
ਲੰਘੇ ਜਿਹੜੀ ਵਗਦੀ ਨਿਰਮਲ ਠੰਢੀ ਪਾਉਣ।
ਸਾਨੂੰ ਤੇਰੇ ਬਦਨ
ਵਿੱਚੋਂ ਚੰਦਨ ਦੀਆਂ ਮਹਿਕ ਲੱਗੀ ਆਉਣ।
ਸੱਤੀ ਮਿੱਠੀ ਆਵਾਜ਼
ਵਿਚੋਂ ਲਹਿਰਾਂ ਸੰਗੀਤ ਦੀਆਂ ਆਉਣ।
ਤੇਰੇ ਮੁੱਖ ਵਿਚੋਂ
ਸਤਵਿੰਦਰ ਝਲਕਾਂ ਰੱਬ ਦੀਆ ਆਉਣ।
Comments
Post a Comment