ਭਾਗ 6 ਜੋ ਬਹੁਤ ਜ਼ਿਆਦਾ ਨਫ਼ਰਤ ਕਰਦੇ ਲੱਗਦੇ ਹਨ, ਉਹੀ ਪਿਆਰ ਵਿੱਚ ਬੌਂਦਲ ਜਾਂਦੇ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ
ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com ਨਫ਼ਰਤ, ਪਿਆਰ ਵਿੱਚ ਬਹੁਤਾ ਫ਼ਰਕ ਨਹੀਂ ਹੈ। ਇਹ ਸਿਰਫ਼ ਅਲੱਗ-ਅਲੱਗ ਸ਼ਬਦ ਹਨ। ਨਫ਼ਰਤ, ਪਿਆਰ ਵਿੱਚ ਦੋਨੇਂ ਹਾਲਤਾਂ ਵਿੱਚ ਧਿਆਨ ਦੂਜੇ ਉੱਤੇ ਕੇਂਦਰਿਤ ਰਹਿੰਦਾ ਹੈ। ਪਿਆਰ ਵਿੱਚ ਮਾੜੀਆਂ, ਘਟੀਆਂ, ਆਦਤਾਂ, ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਸਿਰਫ਼ ਪ੍ਰਸੰਸਾ ਕੀਤੀ ਜਾਂਦੀ ਹੈ। ਭਾਵੇਂ ਪਿਆਰ ਕਰਨ ਵਾਲਾ ਘੜੇ ਘਿਉ ਦੇ ਡੋਲ ਦੇਵੇ। ਪਤਨੀ ਉੱਤੇ ਬੈਠ ਕੇ ਪਤੀ ਕੁੱਟ ਦੇਵੇ। ਪਤਨੀ ਦੀ ਗੁੱਤ ਰੋਜ਼ ਹੱਥ ਵਿੱਚ ਰੱਖੇ। ਜੁੱਤੀਆਂ ਨਾਲ ਸਿਰ ਗੰਜਾ ਕਰ ਦੇਵੇ। ਫਿਰ ਭਾਵੇਂ ਗਲੀਆਂ ਕਰਕੇ, ਉੱਤੇ ਪੱਪੀਆਂ, ਕਿਸੀਆਂ ਕਰੀ ਚੱਲਣ। ਕੀ ਦੁਨੀਆ ਵਾਲੇ ਇਸ ਨੂੰ ਪਿਆਰ ਕਹਿੰਦੇ ਹਨ? ਪਿਆਰ ਕਰਨ ਵਾਲਿਆਂ ਦੇ ਕਈਆਂ ਦੇ ਘਰ ਵਿੱਚ ਤੂਏ-ਤੋਏ ਹੁੰਦੀ ਹੈ। ਪਿਉ ਪੁੱਤਰ ਮਗਰ ਜੁੱਤੀ ਚੱਕੀ ਫਿਰਦੇ ਹਨ। ਪੁੱਤਰ ਸਕੇ ਬਾਪ ਦੀ ਧੀ ਭੈਣ ਇੱਕ ਕਰੀ ਜਾਂਦੇ ਹੈ। ਬੇਬੇ ਗੁਰਦੁਆਰੇ ਦੇ ਭਾਈ ਜੀ ਨੂੰ ਸਾਰਾ ਦੁੱਧ ਚੱਕ ਕੇ, ਪਿਲਾ ਆਉਂਦੀ ਹੈ। ਬਾਬਿਆਂ, ਸੰਤਾਂ, ਸਾਧੂਆਂ ਦੇ ਭਾਂਡੇ ਮਾਂਜਦੀ ਹੈ। ਸੇਵੀਆਂ ਸੱਪਾਂ ਨੂੰ ਖਲ਼ਾਉਂਦੀ ਹੈ। ਘਰ ਕੰਮ ਕਰਨ ਨੂੰ ਮੌਤ ਆਉਂਦੀ ਹੈ। ਕੀ ਪਿਆਰ ਕਿਤੇ ਦਿਸਦਾ ਹੈ? ਕਈ ਤਾਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਕਸਰ ਨਹੀਂ ਛੱਡਦੇ।
ਜੋ ਬਹੁਤ ਜ਼ਿਆਦਾ ਨਫ਼ਰਤ ਕਰਦੇ ਹਨ, ਉਹੀ ਪਿਆਰ ਵਿੱਚ ਬੌਂਦਲਦੇ ਦੇਖੇ ਹਨ। ਜਿਸ ਦੀ ਅਸੀਂ ਹਰ ਨਿੱਕੀ-ਨਿੱਕੀ ਗੱਲ ਨੋਟ ਕਰਦੇ ਹਾਂ। ਸਾਰਾ ਧਿਆਨ ਉਸੇ ਉੱਤੇ ਕੇਂਦਰ ਰਹਿੰਦਾ ਹੈ। ਉਸ ਦਾ ਹਰ ਸਾਹ ਗਿਣਿਆ ਜਾਂਦਾ ਹੈ। ਹਰ ਚਾਲ ਦੇਖੀ ਜਾਂਦੀ ਹੈ। ਉਸ ਦੀ ਹਰ ਊਣਤਾਈ, ਦੇਖ ਕੇ, ਉਸ ਅੱਗੇ ਕੀਤੀ ਜਾਂਦੀ ਹੈ। ਲੋਕ ਸੋਚਦੇ ਹਨ। ਉਸ ਦੇ ਔਗੁਣ ਤਾਂ ਦੇਖੇ ਜਾਂਦੇ ਹਨ। ਬਈ ਇਹ ਕੁੱਝ ਨੋਟ ਕਰਨ, ਦੇਖਣ ਵਾਲਾ ਬੰਦਾ ਉਸ ਨੂੰ ਚੰਗਾ ਨਹੀਂ ਸਮਝਦਾ। ਪਿਆਰ ਨਹੀਂ ਕਰਦਾ। ਅਸਲ ਵਿੱਚ ਗੱਲ ਕੁੱਝ ਉਲਟ ਹੀ ਹੁੰਦੀ ਹੈ। ਇਹ ਕਮੀਆਂ ਗੁਨ੍ਹਾਉਣ ਵਾਲਾ ਸਾਹਮਣੇ ਵਾਲੇ ਨੂੰ ਸੁੱਧ ਕਰਨਾ ਚਾਹੁੰਦਾ ਹੈ। ਉਸ ਦਾ ਹਰ ਔਗੁਣ ਖ਼ਤਮ ਕਰਨਾ ਚਾਹੁੰਦਾ ਹੈ। ਕਿਸੇ ਨੂੰ 100% ਸਹੀ ਸੁੱਧ ਦੇਖਣਾ ਹੀ ਤਾਂ ਪਿਆਰ ਹੈ। ਜਿਸ ਨੂੰ ਪਿਆਰ ਕਰਦੇ ਹਾਂ। ਉਸ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਉਹ ਸਬ ਤੋਂ ਸੋਹਣਾ ਦਿਸਣਾ ਚਾਹੀਦਾ ਹੈ। ਫਿਰ ਉਸ ਵਿੱਚ ਕੋਈ ਕਲੰਕ, ਕੋਈ ਘਾਟ ਕਿਵੇਂ ਦੇਖ ਸਕਦੇ ਹਾਂ? ਸੋਨੇ ਨੂੰ ਅੱਗ ਵਿੱਚ ਪਾ ਕੇ ਘੜਿਆ ਜਾਂਦਾ ਹੈ। ਫਿਰ ਉਸ ਨੂੰ ਤਰਾਸ਼ਿਆ ਜਾਂਦਾ ਹੈ। ਤਾਂ ਜਾ ਕੇ ਗਾਹਕ ਉਸ ਨੂੰ ਹਰ ਮਹਿੰਗੇ ਮੁੱਲ ਉੱਤੇ ਖ਼ਰੀਦਦਾ ਹੈ। ਨਵੀਂ ਮੱਝ ਵੀ ਲੈ ਆਈਏ। ਅਗਲਾ ਵੀ ਉਸ ਨੂੰ ਸ਼ਿੰਗਾਰ ਕੇ ਅੱਗੇ ਦਿੰਦਾ ਹੈ। ਪਰ ਘਰ ਲਿਆ ਕੇ, ਉਸ ਨੂੰ ਨਹਿਲਾਇਆ ਜਾਂਦਾ ਹੈ। ਚੰਗੀ ਖ਼ੁਰਾਕ ਖਿੱਲਾਂ ਕੇ, ਦੁੱਧ ਦੇਣ ਲਈ ਤਿਆਰ ਕੀਤਾ ਜਾਂਦਾ ਹੈ। ਬੰਦੇ ਦੇ ਔਗੁਣਾਂ ਨੂੰ ਖ਼ਤਮ ਕਰ ਕੇ, ਉਸ ਨੂੰ ਪਿਆਰ ਕਰਨ ਦੇ ਲਈ ਤਿਆਰ ਕੀਤਾ ਜਾਂਦਾ ਹੈ। ਮਾਂ ਸਾਰੀ ਉਮਰ ਬੱਚਿਆਂ ਨੂੰ ਘੜਦੀ ਰਹਿੰਦੀ ਹੈ। ਕਦੇ ਗੰਦੇ ਕੱਪੜੇ ਉਤਾਰ ਕੇ, ਉਸ ਨੂੰ ਨਹਾਉਂਦੀ ਹੈ। ਸੋਹਣੇ ਕੱਪੜੇ ਪਾਉਂਦੀ ਹੈ। ਚੰਗੇ ਸਕੂਲ ਭੇਜਦੀ ਹੈ। ਹਰ ਵਧੀਆ ਗੱਲ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਆਖੇ ਨਾਂ ਲੱਗੇ ਮਾਰਦੀ ਵੀ ਹੈ। ਇਸ ਦਾ ਇਹ ਮਤਲਬ ਵੀ ਨਹੀਂ ਹੈ। ਉਹ ਉਸ ਨੂੰ ਨਫ਼ਰਤ ਕਰਦੀ ਹੈ। ਜੋ ਕੱਪੜਾ ਅਸੀਂ ਆਪਣੇ ਉੱਤੇ ਪਾਉਂਦੇ ਹਾਂ। ਉਸ ਵਿੱਚ ਧੋਣ ਲੱਗੇ, ਕੋਈ ਦਾਗ਼ ਨਹੀਂ ਛੱਡਦੇ। ਖ਼ਰੀਦਣ ਵੇਲੇ ਵੀ ਸਬ ਤੋਂ ਸੋਹਣੀ ਚੀਜ਼ ਆਪਦੇ ਲਈ ਖ਼ਰੀਦਦੇ ਹਾਂ। ਘਰ ਸੋਹਣਾ ਸ਼ਿੰਗਾਰਦੇ ਹਾਂ। ਸੋਹਣੀ ਸਜਾਵਟ ਕਰਦੇ ਹਾਂ। ਪਿਆਰ ਕਰਨ ਵਾਲੇ ਵਿੱਚ ਕੋਈ ਕਮੀ ਕਿਵੇਂ ਛੱਡ ਦੇਵਾਂਗੇ। ਉਹ ਵੀ ਤਾਂ ਨਿਰਮਲ ਜਲ ਵਰਗਾ ਹੋਣਾ ਜ਼ਰੂਰੀ ਹੈ। ਭਗਤ ਕਬੀਰ ਜੀ ਆਪਣੇ ਆਲੋਚਕਾਂ ਨੂੰ ਸਨਮਾਨ ਦਿੰਦੇ ਸਨ। ਤਾਂਹੀ ਤਾਂ ਆਪਣੇ-ਆਪ ਦਾ ਪਤਾ ਲੱਗਦਾ ਹੈ। ਐਸੇ ਲੋਕ ਭਗਤ ਕਬੀਰ ਜੀ ਦੇ ਦੁਆਲੇ ਹੋਏ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਮੂੰਹੋਂ ਉਚਾਰ ਕੇ, ਇਸ ਤਰਾਂ ਲੋਕਾਂ ਦੀ ਪ੍ਰਸੰਸਾ ਕੀਤੀ ਹੈ, " ਨਿੰਦਾ ਤੇ ਨਿੰਦਕ ਹਮੇ ਪਿਆਰੇ ਹਨ। ਮੈਨੂੰ ਇਸ ਦੀ ਬਹੁਤ ਜ਼ਰੂਰਤ ਹੈ। ਇਹ ਮੈਨੂੰ ਨਿਖਾਰਦੇ, ਘੜਦੇ, ਸੁਮਾਰਦੇ ਹਨ। ਸੁੰਦਰ ਬੱਣਕੇ ਜਿਸ ਕਰਕੇ, ਰੱਬ ਦੇ ਨਾਲ ਮੇਰਾ ਮਿਲਾਪ ਹੁੰਦਾ ਹੈ। ਨਿੰਦਣ ਵਾਲੇ ਆਲੋਚਕਾਂ ਵੱਲ ਹੀ ਧਿਆਨ ਰਹਿੰਦਾ ਹੈ। ਤਾਂਹੀ ਤਾਂ ਦੁਨੀਆ ਤੋਂ ਬੱਚ ਕੇ, ਇਹ ਭਵਸਾਗਰ ਤਰਨਾ ਹੈ। ਆਪ ਨੂੰ ਨਿਖਾਰਨਾ ਹੈ। ਲੋਕਾਂ ਦੇ ਬੋਲ ਸਾਬਣ ਵਰਗੇ ਹਨ। "
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ {ਪੰਨਾ 339}

ਜੋ ਬਹੁਤ
ਜ਼ਿਆਦਾ ਨਫ਼ਰਤ ਕਰਦੇ ਲੱਗਦੇ ਹਨ, ਉਹੀ ਪਿਆਰ
ਵਿੱਚ ਬੌਂਦਲ ਜਾਂਦੇ ਹਨ। ਮੈਂ ਆਪਣੀ ਸੱਚੀ ਘਟਨਾ ਦੱਸਦੀ ਹਾਂ। ਇੱਕ ਆਪਣੇ ਆਪ ਨੂੰ ਰੱਬ ਹੀ ਸਮਝਦਾ
ਸੀ। ਉਹ ਮੇਰੀ ਨਿਗ੍ਹਾ ਥੱਲੇ ਆ ਗਿਆ। ਪਹਿਲੇ ਦਿਨ ਸਾਡੀਆਂ ਦੋਨਾਂ ਦੀਆਂ ਨਜ਼ਰਾਂ ਮਿਲੀਆਂ। ਸੂਰਜ
ਦੀ ਰੌਸ਼ਨੀ ਤੋਂ ਵੀ ਵੱਧ ਮੇਰੀਆਂ ਤੇ ਉਸ ਦੀਆਂ ਅੱਖਾਂ ਵਿੱਚ ਰੋਸ਼ਨੀ ਨਿਕਲੀ, ਸਾਡੇ ਦੋਨਾਂ ਦੇ ਵਿਚਕਾਰਲੀ ਵਿੱਥ ਉੱਤੇ ਜਾ ਕੇ, ਟਕਰਾ ਕੇ ਖ਼ਤਮ ਹੋ ਗਈ। ਅੱਖਾਂ ਚੁੰਧਿਆ ਗਈਆਂ। ਇੱਕ ਬਾਰ
ਫਿਰ ਐਸਾ ਹੋਇਆ। ਇਸੇ ਲਈ ਕਹਿੰਦੇ ਨੇ। " ਅੱਖਾਂ ਮੱਤ ਮਿਲਾਈਂ, ਭੁਚਾਲ ਲਿਆ ਦਿੰਦੀਆਂ। " ਜਿਸ ਨਾਲ ਵੀ ਨਜ਼ਰਾਂ
ਮਿਲਦੀਆਂ ਜਾਏਗੀ। ਉਲਝਦੀਆਂ ਜਾਣਗੀਆਂ। ਕਿਸੇ ਸੇ ਨਜ਼ਰ ਮਿਲਾ ਕੇ ਮੱਤ ਦੇਖੀਉ ਰੇ। ਉਲਟੀ ਬਾਜ਼ੀ ਲੱਗ
ਸਕਦੀ ਹੈ। ਬੰਦਾ ਹਿੱਲ ਜਾਂਦਾ ਹੈ। ਝੱਲਾ ਹੋ ਜਾਂਦਾ ਹੈ। ਇਸ਼ਕ ਕਰਨ ਵਾਲੇ, ਅੱਖਾਂ ਦੀ ਹੀ ਦੁਹਾਈ ਦਿੰਦੇ ਹਨ। ਇਹ ਲੋਕਾਂ ਵਿੱਚ
ਦੱਸਣ ਲੱਗਾ, " ਮੈਨੂੰ ਉਸ ਨਾਲ ਇਸ਼ਕ ਹੋ ਗਿਆ। " ਇਸ ਦੇ ਜਿੰਨੇ
ਚਮਚੇ ਕੜਛੇ ਸਨ। ਸਬ ਇਸ ਦੀ ਮੂਰਖਤਾ ਪਿੱਛੇ ਲੱਗ ਕੇ, ਮੂਰਖ ਬਣ
ਗਏ। ਉਨ੍ਹਾਂ ਨੂੰ ਕੋਈ ਪੁੱਛੇ, " ਅੱਖ ਤਾਂ ਉਸ
ਦੀ ਲੜੀ ਹੈ। ਡੰਗ ਡੁੰਗਾ ਵੱਜ ਗਿਆ ਹੋਣਾ ਹੈ। ਅਗਲਾ ਬੌਂਦਲਿਆ ਫਿਰਦਾ ਹੈ। ਨੀਂਦ ਉੱਡ ਗਈ ਹੈ।
ਤੁਸੀਂ ਐਵੇਂ ਚਮਚੇ ਕੜਛੇ ਬਚਾਉ-ਬਚਾਉ
ਦੀ ਦੁਹਾਈ ਦਿੰਦੇ ਫਿਰਦੇ ਹੋ। ਇਹ ਤਾਂ ਦੇਖ ਲਵੋ। ਅਗਲੇ ਨੇ ਦਿਲ ਹੀ ਗੁਆ ਲਿਆ ਹੈ। " ਉਹ
ਇਸ ਨੂੰ ਵਿਚਾਰਾ, ਭੋਲਾ ਜਿਹਾ ਸਮਝਣ ਲੱਗੇ। ਬਈ
ਸਾਊ ਬੰਦੇ ਨੂੰ ਔਰਤਾਂ ਛੇੜਦੀਆਂ ਹਨ। ਫਿਰ ਵੀ ਇਸ ਨੂੰ ਮੇਰੇ ਹਰ ਸਮੇਂ ਦੀ ਵਿੜਕ ਹੁੰਦੀ ਸੀ। ਮੈਂ
ਕਦੋਂ ਉਸ ਰਸਤੇ ਜਾਂਦੀ ਹਾਂ। ਮੇਰਾ ਜਾਣ ਦਾ ਕੋਈ ਇੱਕ ਸਮਾਂ ਨਹੀਂ ਹੁੰਦਾ। ਘਰੋ ਬਾਹਰ ਨਿਕਲ ਕੇ 5 ਕੁ ਬਾਰੀ ਗੁਰਦੁਆਰਾ ਅੱਗੇ ਦੀ ਨਿਕਲਦੀ ਸੀ। ਜਦੋਂ
ਸਮਾਂ ਹੁੰਦਾ ਸੀ। ਉਸ ਗੇੜੇ ਹੀ ਸਦਕਾ ਕਰਨ ਚਲੀ ਜਾਂਦੀ ਸੀ। ਮੈਂ ਨੋਟ ਕੀਤਾ। ਇਹ ਹਰ ਬਾਰ ਰਸਤੇ
ਵਿੱਚ ਬੈਠਾ ਮਿਲਦਾ ਸੀ। ਬੈਠਣ ਦੀ ਕੋਈ ਵੱਡੀ ਗੱਲ ਨਹੀਂ ਹੈ। ਕਿਸੇ ਵੱਲ ਮੂੰਹ ਚੱਕ ਕੇ, ਲਗਾਤਾਰ ਇੱਕ ਟੱਕ ਦੇਖੀ ਜਾਣਾ। ਗੜਬੜ ਦੀ ਨਿਸ਼ਾਨੀ ਹੈ।
ਉਹ ਆਪਣੀਆਂ ਗਾਥਾ ਲੋਕਾਂ ਨੂੰ ਸੁਣਾਉਂਦਾ ਕਹਿਣ ਲੱਗਾ, " ਜਦੋਂ ਬਾਣੀ
ਪੜ੍ਹਨ ਵਾਲੇ ਭਗਤ ਕਿਸੇ ਨਾਲ ਨੇਤਰ ਮਿਲਾਉਂਦੇ ਹਨ। ਅੱਖਾਂ ਵਿੱਚ ਪਿਆਰ ਦਾ ਜ਼ੋਰ ਹੁੰਦਾ ਹੈ।
ਅੱਖਾਂ ਦੀ ਰੋਸ਼ਨੀ ਮਿਲਣ ਨਾਲ ਮਨ ਨੂੰ ਠੰਢਕ ਪੈਂਦੀ। ਉਨ੍ਹਾਂ ਦਾ ਦੇਖਣਾ ਚੰਗਾ ਲੱਗਦਾ ਹੈ। ਅੱਖਾਂ
ਐਸੀਆਂ ਅੱਖਾਂ ਨੂੰ ਲੱਭਦੀਆਂ ਹਨ। " ਮੈਨੂੰ ਲੱਗਦਾ ਇਲੂ-ਇਲੂ ਹੋ ਜਾਂਦਾ ਹੈ। ਬੰਦਾ
ਹੋਸ਼-ਹਵਾਸ ਗੁਆ ਲੈਂਦਾ ਹੈ। ਸਿੱਧੇ ਸ਼ਬਦਾਂ ਵਿੱਚ ਇਹ ਨਸ਼ਾ ਜਿਸ ਨੂੰ ਚੜ੍ਹਦਾ ਹੈ। ਕਦੇ ਉੱਤਰਦਾ
ਨਹੀਂ ਹੈ। ਲੋਕ ਤਾਂ ਐਵੇਂ ਦਾਰੂ ਪੀਂਦੇ ਹਨ। ਇਸ਼ਕ ਹੋ ਜਾਂਦਾ ਹੈ। ਇਸ਼ਕ ਕਰਨ ਵਾਲੇ ਦਿਲਬਰ ਜਾਨੀ
ਨੂੰ ਰੱਬ ਮੰਨਦੇ ਹਨ। ਉਹੀ ਉਨ੍ਹਾਂ ਲਈ ਮੱਕਾ, ਮੰਦਰ, ਗੁਰਦੁਆਰਾ ਹੈ।
ਜੇ ਕੋਈ
ਆਪਣੇ ਮੂੰਹ ਨਾਲ ਦੱਸ ਵੀ ਦੇਵੇ, " ਮੈ ਫਲਾਣੇ
ਬੰਦੇ ਨੂੰ ਨਫ਼ਰਤ ਜਾਂ ਪਿਆਰ ਕਰਦਾ ਹਾਂ। " ਸੱਚ ਨਾਂ ਮੰਨਣਾ। ਕਈ ਬਾਰ ਉਸ ਨੂੰ ਆਪ ਨੂੰ
ਸੁਰਤ ਨਹੀਂ ਹੁੰਦੀ। ਨਫ਼ਰਤ, ਪਿਆਰ ਕੀ ਹੈ? ਜਿਹੜੇ ਪਿਆਰ ਕਰਨ ਵਾਲੇ ਆਪਣੇ ਸਾਥੀ ਨੂੰ ਜਾਨੋਂ ਮਾਰ
ਦਿੰਦੇ ਹਨ। ਆਪਣੇ ਬੱਚਿਆਂ ਨੂੰ ਜਾਨੋਂ ਮਾਰ ਦਿੰਦੇ ਹਨ। ਉਸ ਨਾਲੋਂ ਨਫ਼ਰਤ ਕਰਨ ਵਾਲੇ ਚੰਗੇ ਹਨ।
ਇੱਕ ਦੂਜੇ ਦਾ ਧਿਆਨ ਤਾਂ ਰੱਖਦੇ ਹਨ। ਇੱਕ ਹੋਰ ਮੇਰੇ ਬਹੁਤ ਨਜ਼ਦੀਕੀ ਸੀ। ਉਸ ਦੀਆਂ ਕਈ ਗੱਲਾਂ
ਮੈਨੂੰ ਖਟਕਦੀਆਂ ਸਨ। ਮੈਂ ਆਪਣੀ ਆਦਤ ਮੁਤਾਬਿਕ ਕਹਿ ਵੀ ਦਿੰਦੀ ਸੀ। ਇੱਕ ਦਿਨ ਅਸੀਂ ਅਲੱਗ-ਅਲੱਗ
ਹੋਏ ਤਾਂ ਮੈਨੂੰ ਪਤਾ ਲੱਗਾ ਮੈਂ ਉਸ ਨੂੰ ਮਿਸ ਕਰ ਰਹੀ ਹਾਂ। ਮੇਰਾ ਧਿਆਨ ਦਰਾਂ ਉੱਤੇ ਲੱਗਾ ਹੋਇਆ
ਸੀ। ਬਈ ਹੁਣ ਵੀ ਅੰਦਰ ਆ ਜਾਵੇ। ਹੁਣ ਵੀ ਅੰਦਰ ਆ ਜਾਵੇ। ਉਸ ਨੂੰ ਦੱਸਿਆ, " ਉੁਸ ਨੇ ਦੱਸਿਆ, " ਉਸ ਦਾ ਵੀ
ਇਹੀ ਹਾਲ ਹੈ। " ਅਸੀਂ ਇੱਕੋ ਟੇਬਲ ਉੱਤੇ ਬੈਠੇ, ਬਗੈਰ ਇੱਕ
ਦੂਜੇ ਵਿੱਚ ਨੁਕਸ ਕੱਢੇ ਰੋਟੀ ਖਾ ਰਹੇ ਸੀ। ਸਿਰਫ਼ ਨਜ਼ਰਾਂ ਮਿਲ ਰਹੀਆਂ ਸਨ। ਅਸੀਂ ਮਨ ਵਿੱਚ
ਮੁਸਕਰਾ ਰਹੇ ਸੀ। ਕੋਈ ਸ਼ਿਕਾਇਤ ਨਹੀਂ ਸੀ। ਸਬ ਨੋਕ-ਝੋਕ ਝੂਠੀ ਜਿਹੀ ਸੀ। ਮਨ ਵਿੱਚ ਇੱਕ ਮਸਤੀ
ਜਿਹੀ ਸੀ। ਇੱਕ ਮਾਣ ਸੀ। ਨਫ਼ਰਤ ਜਾਂ
ਪਿਆਰ ਸੀ।
Comments
Post a Comment