ਭਾਗ 7 ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਮਨ ਜੀਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਸਾਡੇ ਵਿਚੋਂ ਸਬ ਦੇ ਧੀਆਂ ਪੁੱਤਰ ਹਨ। ਪੁੱਤਰ ਕੁੱਝ ਵੀ ਕਰੇ, ਸਬ ਹਜ਼ਮ ਹੋ ਜਾਂਦਾ ਹੈ। ਉਸ ਦੀ ਹਰ ਗ਼ਲਤੀ ਮੁਆਫ਼ ਕੀਤੀ ਜਾਂਦੀ ਹੈ। ਜੇ ਕਿਸੇ ਕੁੜੀ ਨਾਲ ਛੇੜ-ਛਾੜ ਵੀ ਕਰੇ, ਮਾਣ ਮਹਿਸੂਸ ਕੀਤਾ ਜਾਂਦਾ ਹੈ। ਬਈ ਮੁੰਡਾ ਕੁੜੀਆਂ ਛੇੜਨ ਜੋਗਾ ਹੋ ਗਿਆ ਹੈ। ਨੌਜਵਾਨ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁੜੀਆਂ ਲਈ ਸਾਡੇ ਸਬ ਦੇ ਬਿਚਾਰ ਵੱਖਰੇ ਹਨ। ਕੁੜੀਆਂ ਇਸ ਬਾਰੇ ਵਿੱਚ ਕਿਸੇ ਨਾਲ ਗੱਲ ਸਾਂਝੀ ਨਹੀਂ ਕਰ ਸਕਦੀਆਂ। ਹਰ ਚੀਜ਼ ਦਾ ਮੌਸਮ ਹੁੰਦਾ ਹੈ। ਫਲ ਜਦੋਂ ਪੂਰਾ ਪੱਕ ਜਾਂਦਾ ਹੈ। ਆਪੇ ਦਰਖ਼ਤ ਨਾਲੋਂ ਟੁੱਟ ਜਾਂਦਾ ਹੈ। ਉਹ ਅਲੱਗ-ਅਲੱਗ ਲੋਕਾਂ ਦੇ ਹੱਥਾਂ ਵਿੱਚ ਚੱਲਿਆ ਜਾਂਦਾ ਹੈ। ਹਰ ਬੱਚਾ-ਬੱਚੀ ਵੀ ਨੌਜਵਾਨ ਹੁੰਦੇ ਹੀ ਆਪਣੇ ਮਾਂ-ਬਾਪ ਤੋਂ ਅਲੱਗ ਰਹਿਣ ਲੱਗ ਜਾਂਦੇ ਹਨ। ਜੇ ਸਮੇਂ ਸਿਰ ਉਨ੍ਹਾਂ ਦਾ ਵਿਆਹ ਨਾਂ ਕੀਤਾ ਜਾਵੇ, ਆਪੋ-ਆਪਣਾ ਹਾਣੀ ਲੱਭ ਲੈਂਦਾੇ ਹਨ। ਗੱਲ ਮੰਨ ਲੈਣ ਦੀ ਹੈ। ਜੇ ਅੱਖਾਂ ਉੱਤੇ ਊਈ ਮਿਚੀ ਪੱਟੀ ਬੰਨੀ ਰੱਖਣੀ ਹੈ। ਉਹ ਵੱਖਰੀ ਗੱਲ ਹੈ। ਕਈ ਕੁਆਰੀਆਂ ਕੁੜੀਆਂ ਗਰਭ ਤੋਂ ਹੋ ਜਾਂਦੀਆਂ ਹਨ। ਜੇ ਕੋਈ ਐਵੇਂ ਹੀ ਮਨ ਨੂੰ ਧਰਵਾਸ ਦੇਈਂ ਜਾਂਦਾ ਹੈ। ਕੁੜੀਆਂ ਐਸਾ-ਵੈਸਾ ਨਹੀਂ ਕਰ ਸਕਦੀਆਂ। ਐਸਾ ਹੁੰਦਾ ਆਇਆ ਹੈ। ਪਰ ਮਾਪਿਆਂ ਨੂੰ ਦੱਸਣ ਦੀ ਕੁੜੀਆਂ ਦੀ ਹਿੰਮਤ ਨਹੀਂ ਪੈਂਦੀ। ਜਿਸ ਦੇ ਸਿੱਟੇ ਮੂਹਰੇ ਹਨ। ਕਈ ਜ਼ਹਿਰ ਖਾ ਕੇ ਮਰ ਜਾਂਦੀਆਂ। ਕਈ ਆਪ ਹੀ ਗਰਭਪਾਤ ਕਰਾ ਦਿੰਦੀਆਂ ਹਨ। ਜੇ ਮਾਪਿਆਂ ਨੂੰ ਪਤਾ ਲੱਗ ਜਾਏ, ਉਹ ਜਾਨੋਂ ਮਾਰ ਦਿੰਦੇ ਹਨ। ਜੇ ਲੋਕਾਂ ਨੂੰ ਪਤਾ ਲੱਗ ਜਾਏ, ਜਿਊਣਾ ਦੂਬਰ ਕਰ ਦਿੰਦੇ ਹਨ। ਇਹ ਸਾਰਾ ਬਖੇੜਾ ਕਰਨ ਨਾਲੋਂ ਜੇ ਲੜਕੀ ਦਾ ਵਿਆਹ ਉਸੇ ਮਰਦ ਨਾਲ ਕਰ ਦਿੱਤਾ ਜਾਵੇ। ਸਬ ਦਾ ਭਲਾ ਹੈ। ਜੇ ਹੋਰ ਕੋਈ ਲੱਭ ਕੇ ਹੋਰ ਨਾਲ ਫੇਰੇ ਦੇਣੇ ਹਨ। ਮਰਜ਼ੀ ਤੁਹਾਡੀ ਹੈ। ਉਸ ਕੋਲ ਦੋ ਹੋ ਜਾਣਗੇ। ਫਿਰ ਚੰਗਾ ਨੱਕ ਊਚਾ ਹੋਵੇਗਾ।
ਹਰ ਰੋਜ਼ ਇਹ ਕਿਸੇ ਸਾਹਮਣੇ ਆ ਰਹੇ ਹਨ। ਅਖ਼ਬਾਰਾਂ, ਇੰਟਰਨੈੱਟ, ਟੀਵੀ ਰੇਡੀਉ ਜਾਹਰ ਕਰ ਰਹੇ ਹਨ। ਬਹੁਤੇ ਬਗੈਰ ਵਿਆਹ ਤੋਂ ਪੇਟ ਤੋਂ ਕਰਨ ਹੋਣ ਵਾਲੇ ਹੀ ਆਪਣੇ ਨੌਜਵਾਨਾਂ ਧੀਆਂ ਨੂੰ ਇਸ ਗੱਲ ਤੋਂ ਖ਼ਬਰਦਾਰ ਕਰਦੇ ਹਨ। ਇਹ ਮਾਡਰਨ ਲੋਕ ਆਪ ਜੋ ਮਰਜ਼ੀ ਕਰੀ ਜਾਣ, ਪਰ ਅੱਖੀਂ ਦੇਖ ਕੇ ਮੱਖੀ ਨਹੀਂ ਖਾਂਦੇ। ਅੱਖੋਂ ਪਰੇ ਜੱਗ ਮਰੇ, ਕੁੱਝ ਹੋਈ ਜਾਵੇ। ਪਤਾ ਨਹੀਂ ਲੱਗਣਾ ਚਾਹੀਦਾ। ਜੇ ਸਮੇਂ ਸਿਰ ਨੌਜਵਾਨ ਧੀਆਂ-ਪੁੱਤਰਾਂ ਨੂੰ ਵਿਆਹੁਣਾ ਨਹੀਂ ਐਸਾ ਹੀ ਹੋਵੇਗਾ।
ਇਹ ਤਾਂ ਆਮ ਲੋਕਾਂ ਦੀ ਗੱਲ ਹੈ। ਅਗਰ ਧਰਮਕਿ ਸਥਾਨਾਂ ਉੱਤੋਂ ਕੁੜੀਆਂ ਗਰਭ ਕਰਾ ਕੇ ਆਉਣਗੀਆਂ। ਉਹ ਤਾਂ ਬਹੁਤ ਚਿੰਤਾ ਦੀ ਗੱਲ ਹੈ। ਧਰਮੀ ਲੋਕ ਵੀ ਖੁੱਲ ਕੇ ਐਸਾ ਕੁੱਝ ਨਹੀਂ ਕਰਦੇ। ਵਿਆਹ ਨਹੀਂ ਕਰਾਉਂਦੇ। ਆਪ ਨੂੰ ਕੋਰੀ ਚਾਦਰ ਦੱਸਦੇ ਹਨ। ਦੁਨੀਆ ਉੱਤੇ ਕੋਰਾ ਕੋਈ ਨਹੀਂ ਹੈ। ਵੈਸੇ ਪੋਚੇ ਮਾਰ ਕੇ, ਆਪਣਾ ਦਿਲ ਖ਼ੁਸ਼ ਕਰਨਾ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ? ਜੇ ਦੁਨੀਆ ਵਾਲੇ ਸੈਕਸ ਬਗੈਰ ਝੱਟ ਨਹੀਂ ਗੁਜ਼ਾਰ ਸਕਦੇ। ਕੀ ਇਹ ਅਸਮਾਨੋਂ ਟਪਕੇ ਹਨ? ਇਹ ਵੀ ਮਾਂ-ਬਾਪ ਦੇ ਕਾਰਨਾਮਿਆਂ ਦਾ ਫਲ ਹਨ। ਜੇ ਮਾਂ-ਬਾਪ ਕਾਮ ਤੋਂ ਆਪਣੇ ਆਪ ਨੂੰ ਨਹੀਂ ਬੱਚਾ ਸਕੇ। ਇਹ ਕਿਵੇਂ ਬੱਚ ਸਕਦੇ ਹਨ? ਸਿਆਣੇ ਕਹਿੰਦੇ ਹਨ, " ਜਿੰਨਾ ਚਿਰ ਅਸੀਂ ਅੰਨ ਦੇ ਦਾਣੇ ਖਾਂਦੇ ਹਾਂ। ਉਨ੍ਹਾਂ ਚਿਰ ਕਾਮ ਦੀ ਭਲ ਉੱਠਦੀ ਰਹਿੰਦੀ ਹੈ। ਸਰੀਰ ਵਿੱਚ ਜਾ ਕੇ, ਅੰਨ ਹੀ ਕਾਮ ਦੀ ਸ਼ਕਤੀ ਨੂੰ ਉਤੇਜਿਤ ਕਰਦਾ ਹੈ। ਮਨੁੱਖ ਜਾਇਜ਼-ਨਜਾਇਜ਼ ਢੰਗ ਨਾਲ ਸੈਕਸ ਦੀ ਸੰਤੁਸ਼ਟੀ ਕਰਦਾ ਹੈ। " ਜੇ ਅਸੀਂ ਤੁਸੀਂ ਇਸ ਤੋਂ ਨਹੀਂ ਬੱਚ ਸਕੇ, ਤਾਂ ਚਿੱਟੇ ਕੱਪੜੇ ਪਾਉਣ ਵਾਲੇ ਇਸ ਕਾਮ ਦੇ ਜਿੰਨ ਤੋਂ ਨਹੀਂ ਬੱਚ ਸਕਦੇ। ਚਿੱਟੇ ਕੱਪੜੇ ਐਸਾ ਵੀ ਜੰਤਰ ਨਹੀਂ ਹੈ। ਜਿਸ ਦੇ ਪਾਉਣ ਨਾਲ ਕਾਮ ਮਰ ਜਾਂਦਾ ਹੈ। ਸਗੋਂ ਨਿੱਖਰ ਕੇ ਤਾਂ ਹੋਰ ਭਟਕਦਾ ਹੈ। ਅਜੇ ਗ੍ਰਹਿਸਤੀ ਬੰਦਾ ਇਸ ਤੋਂ ਬੱਚਿਆ ਰਹਿੰਦਾ ਹੈ। ਪਰਿਵਾਰ ਦੇ 20 ਝਮੇਲੇ ਪੈ ਜਾਂਦੇ ਹਨ। ਪਰ ਇਹ ਵਿਹਲੇ ਮਨ ਦੀਆਂ ਘਾੜਤ ਘੜਦੇ ਰਹਿੰਦੇ ਹਨ। ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਜਿਹੜਾ ਕੋਈ ਕੋਰਾ ਸੁੱਚਾ ਕਹਾਉਂਦਾ ਹੈ। ਜੇ ਵਿਆਹ ਨਹੀਂ ਕਰਾਇਆ। ਇਸ ਸਾਂਢ ਝੋਟੇ ਨੇ ਦੂਜਿਆਂ ਦੀਆਂ ਧੀਆਂ ਭੈਣਾਂ ਹੀ ਦਾਗ਼ੀ ਕਰਨੀਆਂ ਹਨ। ਕੁਦਰਤ ਦੀ ਜੋ ਚਾਲ ਹੈ। ਉਸ ਨੂੰ ਕੋਈ ਬੰਦਾ ਬਦਲ ਨਹੀਂ ਸਕਦਾ। ਜੋ ਰੱਬ ਨੇ ਬਣਾਇਆ ਹੈ। ਕੋਈ ਆਪਣੀ ਮਰਜ਼ੀ ਨਾਲ ਢਾਹ ਨਹੀਂ ਸਕਦਾ। ਜੋ ਚੀਜ਼ ਬਣੀ ਹੈ। ਉਸ ਦੀ ਪੂਰਤੀ ਹੋਣੀ ਹੀ ਹੈ। ਜਦੋਂ ਬੇਜ਼ਬਾਨ ਬੇਸਮਝ ਜਾਨਵਰ, ਪਸ਼ੂ, ਪੰਛੀ ਐਸਾ ਕਰਦੇ ਹਨ। ਗੁਆਂਢ ਬਿੱਲੀ ਨੇ ਚਾਰ ਬਲੂਗੜੇ ਫਿਰ ਪੈਦਾ ਕਰ ਦਿੱਤੇ। ਬੰਦਾ ਤਾਂ ਬਹੁਤ ਚਲਾਕ ਹੈ। ਇਹ ਤਾਂ ਸਬ ਲੁੱਕ ਛਿਪ ਕੇ ਕਰ ਸਕਦਾ ਹੈ। ਪਰ ਦੁਨੀਆ ਐਸੀ ਹੈ। ਸਬ ਭੇਤ ਲੱਭ ਲੈਂਦੀ ਹੈ। ਝੂਠੇ ਦੇ ਘਰ ਤੱਕ ਪਹੁੰਚ ਜਾਂਦੀ ਹੈ। ਦੇਖਿਆ ਕਿਵੇਂ ਮੀਡੀਏ ਵਾਲੇ ਕਿਵੇਂ ਕਲਮਾਂ, ਕੈਮਰੇ ਲੈ ਕੇ ਸ਼ਹਿਦ ਦੀਆਂ ਮੱਖੀਆਂ ਵਾਂਗ ਮਗਰ ਪੈ ਜਾਂਦੇ ਹਨ। ਬੰਦੇ ਦਾ ਪਜਾਮਾ ਗਿੱਲਾ ਹੋ ਜਾਂਦਾ ਹੈ। ਅੱਗੋਂ ਨੂੰ ਤਾਂ ਬੰਦਾ ਬਣ ਜਾਂਦਾ ਹੈ। ਲੱਗਦਾ ਹੈ, ਛੜਿਆਂ ਨੂੰ ਗ੍ਰਹਿਸਤੀ ਦਾ ਰੱਸਾ ਗਲ਼ ਵਿੱਚ ਪਾ ਕੇ ਛੱਡਣਗੇ। ਮੀਡੀਆ ਵੀ ਕਿੰਨੀ ਕੁ ਰਾਖੀ ਕਰ ਲਵੇਗਾ? ਔਰਤਾਂ ਇੰਨਾ ਸੰਤਾਂ, ਬਾਬਿਆਂ ਗਿਆਨੀਆਂ ਛੜਿਆਂ ਨੂੰ ਘਰ ਸੱਦ ਕੇ ਇੱਜ਼ਤ ਲਿਟਾਉਂਦੀਆਂ ਹਨ। ਇੱਕ ਪਤੀ ਵਰਤਾ ਕੈਨੇਡਾ ਦੀ ਔਰਤ ਨੇ ਆਪ ਮੰਨਿਆ ਹੈ। ਮੀਡੀਏ ਨੂੰ ਦੱਸਿਆ ਹੈ, " ਜਿੱਥੇ ਵੀ ਜਿਹੜੇ ਵੀ ਦੇਸ਼ ਇੰਗਲੈਂਡ, ਭਾਰਤ, ਅਮਰੀਕਾ ਸੰਤ ਜਾਂਦਾ ਸੀ। ਉਹ ਪਤੀ ਬੱਚਿਆਂ ਨੂੰ ਛੱਡ ਕੇ, ਉੱਥੇ ਉਸ ਕੋਲ ਪਹੁੰਚ ਜਾਂਦੀ ਸੀ। ਉਸ ਦੀ ਬਾਂਹ ਉੱਤੇ ਸਿਰ ਧਰ ਕੇ, ਉਸ ਨਾਲ ਲੰਬੀ ਪੈ ਜਾਂਦੀ ਸੀ। " ਜ਼ਾਹਿਰ ਹੈ। ਉਸ ਔਰਤ ਦੀ 100% ਮਰਜ਼ੀ ਨਾਲ ਸੀ। ਉਹ ਕੋਈ 12 ਸਾਲਾਂ ਦੀ ਕੋਮਲ ਕਲੀ ਤਾਂ ਨਹੀਂ ਸੀ? ਬੇਗਾਨੇ ਮਰਦ ਨਾਲ ਲੰਬੀ ਪੈ ਜਾਂਦੀ ਸੀ। ਕੋਈ ਨੌਜਵਾਨ ਔਰਤ ਕੁੜੀ ਆਪਣੇ ਬਾਪ ਭਰਾ ਨਾਲ ਲੰਬੀ ਨਹੀਂ ਪੈਂਦੀ। ਸ਼ਰਮ ਆਉਂਦੀ ਹੈ। ਪਰਿਵਾਰ ਬੱਚਿਆਂ ਨੂੰ ਛੱਡ ਕੇ ਸਾਧ ਦੇ ਮਗਰ-ਮਗਰ ਦੇਸ਼ਾਂ-ਵਿਦੇਸ਼ਾਂ ਵਿੱਚ ਤੁਰੇ ਫਿਰਨਾ, ਇਹ ਸਾਧ ਦੇ ਇਸ਼ਕ ਦਾ ਭੂਤ ਹੈ। ਅੱਜ ਕਲ ਤਾਂ ਇੰਟਰਨੈੱਟ ਉੱਤੇ 5 ਮਿੰਟ ਪਹਿਲਾਂ ਪ੍ਰੋਗਰਾਮ ਹੋਇਆ, ਦੇਸ਼ਾਂ-ਵਿਦੇਸ਼ਾਂ ਵਿੱਚ ਸੁਣ,ਦੇਖ ਸਕਦੇ ਹਾਂ। ਸਾਧ ਦੇ ਬਾਥਰੂਮ ਵਿੱਚ ਜਾਣ ਦੀ ਕੀ ਲੋੜ ਹੈ? ਕੀ ਸਾਧ ਨੂੰ ਬਾਥਰੂਮ ਵਿੱਚ ਸਹਾਰੇ ਦੀ ਲੋੜ ਹੈ? ਸਾਧ ਕੋਈ ਲੰਗੜਾ ਥੋੜ੍ਹੀ ਸੀ? ਅਸਲ ਵਿੱਚ ਇੰਨਾ ਔਰਤਾਂ ਨੂੰ ਵੀ ਛੜਿਆਂ ਕੋਲ ਰਹਿ ਕੇ, ਅਨੰਦ ਮਿਲਦਾ ਹੈ। ਸਮਾਂ ਚੰਗਾ ਗੁਜ਼ਰ ਜਾਂਦਾ ਹੈ। ਤਾਜ਼ਗੀ ਮਿਲ ਜਾਂਦੀ ਹੈ। ਨਹੀਂ ਕਿਹੜਾ ਆਪਣਾ ਸਮਾਂ ਖ਼ਰਾਬ ਕਰਦਾ ਹੈ? ਕਿਸੇ ਕੋਲ ਬਿੰਦ ਦਾ ਸਮਾਂ ਫ਼ਾਲਤੂ ਨਹੀਂ ਹੈ।
Comments
Post a Comment