ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਤੂੰ ਪਰਖ ਠੋਕ ਕੇ ਮੈਨੂੰ ਪਿਆਰ ਕੀਤਾ। ਉਮਰ, ਰੰਗ ਦੇਖ ਕੇ ਨਹੀਂ ਪਿਆਰ ਕੀਤਾ।

ਤੇਰੇ ਅੱਗੇ ਸਵੀਕਾਰ ਮੈਂ ਪਿਆਰ ਕੀਤਾ। ਤੈਨੂੰ ਦੇਖ ਕੇ ਤਾਂ ਮੈਂ ਤੈਨੂੰ ਪਿਆਰ ਕੀਤਾ।

ਤੇਰੀ ਸੋਹਣੀ ਸੂਰਤ ਦੇਖ ਕੇ ਪਿਆਰ ਕੀਤਾ। ਭੋਲੇ-ਭਾਲੇ ਚਿਹਰੇ ਨੂੰ ਪਿਆਰ ਕੀਤਾ।

ਤੇਰੀ ਚੁੱਪ ਨੇ ਸਵੀਕਾਰ ਪਿਆਰ ਕੀਤਾ। ਅੱਖਾਂ ਦੀ ਖ਼ਾਮੋਸ਼ੀ ਦੇਖ ਕੇ ਪਿਆਰ ਕੀਤਾ।

ਅੱਖਾਂ ਸੋਹਣੀਆਂ ਨੂੰ ਮੈਂ ਪਿਆਰ ਕੀਤਾ। ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ।

ਤੂੰ ਸੱਤੀ ਪਰਖਣ ਨੂੰ ਮੈਨੂੰ ਪਿਆਰ ਕੀਤਾ। ਤੂੰ ਤਾਂ ਦਿਲ ਜਿੱਤਣ ਲੈਣ ਨੂੰ ਪਿਆਰ ਕੀਤਾ।

ਜਿੰਦਗੀ ਖਿਲਵਾੜ ਹੈ ਮੈਨੂੰ ਰੱਬਾ ਦੱਸ ਦਿੱਤਾ। ਸਤਵਿੰਦਰ ਸਮਝਾਉਣ ਨੂੰ ਪਿਆਰ ਕੀਤਾ।

 

Comments

Popular Posts