ਭਾਗ 32 ਰੱਬ ਨੂੰ ਅੱਖੀਂ
ਦੇਖ ਕੇ, ਮਨ ਬਾਗ਼ੋ-ਬਾਗ਼ ਹੋ
ਕੇ, ਖ਼ੁਸ਼ ਹੋ ਜਾਂਦਾ ਹੈ ਨੀਚਹ ਊਚ ਕਰੈ ਗੋਬਿੰਦੁ
ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
17/ 05/2013. 272
ਪਿਆਰਿਉ ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਵਾਲਿਆਂ ਨੂੰ ਕੁੱਝ
ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਰੱਬ ਜੀ ਵੱਲ ਧਿਆਨ ਜੋੜ ਕੇ ਮਨ ਵਿੱਚ ਚੇਤੇ ਕਰਨ ਦੀ
ਲੋੜ ਹੈ। ਫਿਰ ਤਾਂ ਮਨ ਰੱਬ ਨੂੰ ਅੱਖੀਂ ਦੇਖ ਕੇ, ਮਨ ਬਾਗ਼ੋ-ਬਾਗ਼ ਹੋ ਕੇ, ਖ਼ੁਸ਼ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਨਾਲ, ਬੰਦੇ ਮਾੜੇ ਕੰਮਾਂ ਤੋਂ ਦੂਰ ਹੋ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਵਾਲੇ, ਨਰਕਾਂ-ਬੁਰੇ ਹਾਲਾਂ, ਰੋਗਾਂ, ਦੁੱਖਾਂ, ਮੁਸ਼ਕਲਾਂ ਤੋਂ ਬਚ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ
ਬਾਣੀ ਵਿਚਾਰਨ ਨਾਲ, ਇਸ ਤੇ ਉਸ ਦੁਨੀਆਂ ਦਾ ਜੀਵਨ ਸੌਖਾ ਅਨੰਦ ਵਾਲਾ ਹੋ
ਜਾਂਦਾ ਹੈ। ਵਿੱਛੜੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜੋ ਵੀ ਮਨ ਦੀ
ਇਛਾ ਭਾਵਨਾ ਹੁੰਦੀ ਹੈ, ਉਹੀ ਹਾਸਲ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਨਾਲ, ਸਮਾਂ ਬੇਕਾਰ ਨਹੀਂ ਜਾਂਦਾ। ਹਰ ਮੁਰਾਦ ਪੂਰੀ ਹੁੰਦੀ ਹੈ। ਦੁਨੀਆ ਦੀਆਂ ਸ਼ਕਤੀਆਂ ਦਾ ਮਾਲਕ
ਬਣ ਜਾਂਦਾ ਹੈ। ਰੱਬੀ ਮਨ ਵਿੱਚ ਦਿਸਦਾ ਰਹਿੰਦਾ ਹੈ। ਸਤਿਗੁਰ ਜੀ ਦੇ ਭਗਤਾਂ ਨਾਲ ਮਿਲ ਕੇ, ਰੱਬੀ ਬਾਣੀ ਦੀ ਵਿਚਾਰ ਰੱਬ ਦਾ ਨਾਮ ਸੁਣੀਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰ ਕੇ
ਰੱਬ ਦੀ ਪ੍ਰਸੰਸਾ ਕਰੀਏ ਤਾਂ ਰੱਬ ਹਿਰਦੇ ਵਿੱਚੇ ਨਹੀਂ ਭੁੱਲਦਾ ਤਾਂ ਦੁਨੀਆਂ ਦੇ ਝਮੇਲਿਆਂ ਤੋਂ ਬਚ ਜਾਈਦਾ ਹੈ। ਰੱਬ ਪਿਆਰਾ ਮਿੱਠਾ ਲੱਗਦਾ ਹੈ। ਸਤਿਗੁਰ ਜੀ ਦੀ ਰੱਬੀ
ਬਾਣੀ ਵਿਚਾਰਨ ਨਾਲ ਹਰ ਜਗਾ ਕਣ-ਕਣ ਵਿੱਚ ਪ੍ਰਭੂ ਦਿਸਦਾ ਹੈ। ਰੱਬੀ ਬਾਣੀ ਵਿਚਾਰਨ ਨਾਲ, ਰੱਬ ਦਾ ਭਾਣਾ ਮੰਨਣ ਵਾਲੇ ਬਣ ਜਾਂਦੇ ਹਨ। ਜੀਵਨ ਸੌਖਾ ਹੋ ਕੇ, ਸਫਲ ਹੋ ਜਾਂਦਾ ਹੈ।ਸਾਰੀਆਂ ਬਿਮਾਰੀਆਂ ਮੁੱਕ ਜਾਂਦੀਆਂ
ਹਨ। ਪਿਆਰਿਉ ਸਤਿਗੁਰ ਨਾਨਕ ਜੀ ਚੰਗੇ ਕੰਮਾ ਕਰਨ ਨਾਲ ਮਿਲਦੇ ਹਨ।
ਸਤਿਗੁਰ ਜੀ ਦੀ ਰੱਬੀ ਬਾਣੀ ਪ੍ਰਸੰਸਾ ਉਪਮਾ ਬਹੁਤ ਵੱਡੀ ਬਹੁਤ ਜ਼ਿਆਦਾ ਹੈ। ਬੇਦਾਂ ਤੋਂ ਵੀ ਪੂਰੀ ਨਹੀਂ ਹੋ ਸਕੀ। ਬੇਦ ਵੀ ਰੱਬ
ਜੀ ਦੇ ਸਾਰੇ ਕੰਮਾਂ ਨੂੰ ਬਿਆਨ ਨਹੀਂ ਕਰ ਸਕੇ। ਜਿੰਨਾ ਕੁ ਰੱਬ ਬਾਰੇ ਹੋਰਾਂ ਤੋਂ ਸੁਣਿਆਂ ਹੈ। ਉਨ੍ਹਾਂ
ਕੁ ਹੀ ਬੇਦਾਂ ਵਿੱਚ ਲਿਖਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਵਿਚਾਰ ਕਰਨੀ ਬਹੁਤ ਊਚੀ ਫਾਇਦੇ
ਵਾਲੀ ਹੈ। ਸੰਸਾਰ ਮਾਇਆ ਤੋਂ ਪਰੇ ਹੱਟ ਕੇ, ਬਹੁਤ ਊਚਾ ਹੁੰਦਾ ਹੈ। ਸੰਸਾਰ ਮਾਇਆ ਦੇ ਤਿੰਨਾਂ ਗੁਣਾ ਤਮੋ, ਰਜੋ, ਸਤੋ ਦੇ ਡੂੰਘੇ ਪ੍ਰਭਾਵ ਅਧੀਨ ਚਲਾਇਆ ਜਾ ਰਿਹਾ ਹੈ। ਤਮੋ ਸੁਬਾ ਵਾਲੇ ਬੰਦੇ ਵਿੱਚ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗ਼ਲੀ ਹੈ। ਰੱਜੋ ਵਿੱਚ ਰਾਜਿਆਂ ਵਾਂਗ ਜੀਵਨ ਹੈ। ਸਾਰਾ ਕੁੱਝ ਹੁੰਦੇ ਹੋਏ ਵੀ
ਆਸਾ, ਤ੍ਰਿਸ਼ਨਾ ਤੋਂ ਬਚਣਾ ਹੈ। ਸਤੋ ਸੁਬਾ ਵਾਲੇ ਬੰਦੇ ਵਿੱਚਵਿੱਚ ਦਾਨ, ਧਰਮ, ਸੰਤੋਖ, ਸੰਜਮ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਨਾਲ, ਗੁਣਾ ਗਾਉਂਦਾ ਬੰਦਾ, ਰੱਬੀ ਗੁਣਾਂ, ਗਿਆਨ ਨਾਲ ਪੂਰਾ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ ਮੁੱਕਣ ਵਾਲੀ ਨਹੀਂ ਹੈ। ਰੱਬ ਜੀ ਦੀ ਬਹੁਤ ਵੱਡੀ, ਬੇਅੰਤ ਵਡਿਆਈ ਕੀਤੀ ਜਾ ਸਕਦੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਵਿਚਾਰ, ਬਹੁਤ ਵੱਡੀ, ਬੇਅੰਤ ਪਵਿੱਤਰ, ਸੂਚੀ ਤੇ ਬਹੁਤ ਜ਼ਿਆਦਾ ਵੱਡੀ ਹੋਰ-ਹੋਰ ਊਚੀ-ਊਚੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ
ਦੀ ਵਡਿਆਈ ਕਰਕੇ, ਪ੍ਰਸੰਸਾ ਕਰਨ ਨਾਲ ਬੰਦਾ ਰੱਬ ਬਣ ਜਾਂਦਾ ਹੈ। ਸਤਿਗੁਰ
ਨਾਨਕ, ਰੱਬ, ਭਗਤ, ਰੱਬੀ ਬਾਣੀ ਵਿਚਾਰਨ ਵਾਲੇ ਵਿੱਚ ਕੋਈ ਫ਼ਰਕ ਨਹੀਂ ਹੈ।
ਜਿਸ ਦੇ ਹਿਰਦੇ ਵਿੱਚ ਰੱਬ ਹੈ। ਮੁੱਖ ਵਿੱਚ ਵੀ ਪ੍ਰਭੂ ਦਾ ਨਾਮ ਹੀ ਹੈ। ਇੱਕ ਰੱਬ ਤੋਂ ਬਗੈਰ, ਹੋਰ ਕਿਸੇ ਨੂੰ ਨਹੀਂ ਦੇਖੀਦਾ। ਸਤਿਗੁਰ ਨਾਨਕ ਜੀ ਨੇ ਲਿਖਿਆ ਹੈ। ਇਸ ਤਰਾਂ ਪੂਰੀ ਦੁਨੀਆ ਦਾ ਰੱਬ ਜੀ ਦੀ ਕਿਰਪਾ ਨਾਲ ਗਿਆਨ ਹੋ ਜਾਂਦਾ ਹੈ।
ਬ੍ਰਹਮ ਗਿਆਨੀ-ਰੱਬ ਨੂੰ ਚੇਤੇ ਕਰਨ ਵਾਲਾ, ਵਿਕਾਰਾਂ ਤੋਂ ਬੱਚਿਆ ਰਹਿੰਦਾ ਹੈ। ਜਿਵੇਂ ਪਾਣੀ ਤੇ ਚਿੱਕੜ ਵਿੱਚ ਕਮਲ ਫੁੱਲ ਪਵਿੱਤਰ ਹੁੰਦਾ
ਹੈ। ਰੱਬ ਨੂੰ ਚੇਤੇ ਕਰਨ ਵਾਲਾ ਦੁੱਖਾਂ, ਪਾਪਾਂ ਤੋਂ ਬਚੇ ਰਹਿੰਦੇ ਹਨ। ਸਾਰਿਆਂ ਨੂੰ ਇੱਕੋ ਜਿਹਾ, ਬਰਾਬਰ ਦੇਖਦਾ ਹੈ। ਜਿਵੇਂ ਬਾਦਸ਼ਾਹ ਤੇ ਗ਼ਰੀਬ ਨੂੰ ਹਵਾ ਇੱਕੋ ਜਿਹੀ ਲੱਗਦੀ ਹੈ। ਰੱਬ ਨੂੰ
ਚੇਤੇ ਕਰਨ ਵਾਲਾ, ਵੱਡੇ ਜਿਗਰੇ ਵਾਲਾ ਹੁੰਦਾ ਹੈ। ਸਬ ਨੂੰ ਇੱਕੋ ਜਿਹਾ
ਦੇਖਦਾ ਹੈ। ਜਿਵੇਂ ਕੋਈ ਧਰਤੀ ਨੂੰ ਪੱਟਦਾ ਹੈ, ਕੋਈ ਚੰਦਨ-ਖ਼ੁਸ਼ਬੂ ਦਾ ਪੋਚਾ ਲਗਾਉਂਦਾ ਹੈ। ਧਰਤੀ ਨੂੰ ਕੋਈ ਫ਼ਰਕ ਨਹੀਂ ਹੈ। ਰੱਬ ਨੂੰ ਚੇਤੇ ਕਰਨ ਵਾਲੇ ਵਿੱਚ ਵੀ ਮਿੱਟੀ ਵਾਲੇ ਗੁਣ
ਆ ਜਾਂਦੇ ਹਨ। ਉਹ ਪਵਿੱਤਰ ਤੋਂ ਵੀ ਪਵਿੱਤਰ, ਸੂਚਾ ਹੁੰਦਾ ਹੈ। ਜਿਵੇਂ ਪਾਣੀ ਨੂੰ ਗੰਦ ਦੀ ਮੈਲ ਨਹੀਂ ਲੱਗਦੀ। ਰੱਬ ਨੂੰ ਚੇਤੇ ਕਰਨ ਵਾਲਾ, ਮਨ ਨੂੰ ਰੱਬੀ ਗਿਆਨ ਨਾਲ ਜਾਗਰਤ ਕਰਦਾ ਹਨ। ਜਿਸ ਤਰਾਂ, ਜ਼ਮੀਨ ਉੱਤੇ ਅਸਮਾਨ ਹੈ। ਰੱਬੀ ਗੁਣਾਂ ਵਾਲਾ ਦੋਸਤ ਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਸਮਝਦਾ। ਹੰਕਾਰ ਨਹੀਂ ਕਰਦਾ। ਸਗੋਂ ਬਹੁਤ ਜ਼ਿਆਦਾ ਵੱਡਾ ਹੋਰ-ਹੋਰ ਊਚਾ-ਊਚਾ ਹੈ। ਆਪਦੇ ਮਨ ਨੂੰ ਸਾਰਿਆਂ ਤੋਂ ਨੀਵਾਂ ਮੰਨਦਾ ਹੈ। ਰੱਬ ਨੂੰ ਚੇਤੇ
ਕਰਨ ਉਹੀ ਲੱਗਦੇ ਹਨ। ਸਤਿਗੁਰ ਨਾਨਕ ਪ੍ਰਭ ਜੀ, ਜਿਸ ਉੱਤੇ ਆਪ ਮਿਹਰ ਕਰਕੇ, ਆਪਦਾ ਨਾਮ ਜਪਣ ਲਗਾਉਂਦੇ ਹਨ।
ਰੱਬ ਗੁਣਾ ਵਾਲਾ ਬੰਦਾ ਆਪ ਨੂੰ ਸਾਰਿਆਂ ਦੀ ਧੂਲ ਮੰਨਦਾ ਹੈ। ਰੱਬ
ਨੂੰ ਚੇਤੇ ਕਰਨ ਵਾਲੇ ਨੇ ਮਨ ਅੰਦਰੋਂ ਹੀ ਰੱਬ ਦੇ ਅਨੰਦ ਦਾ ਸੁਆਦ ਲੈ ਲਿਆ ਹੁੰਦਾ ਹੈ। ਉਹ ਸਾਰਿਆਂ ਨਾਲ ਖਿੜੇ ਮੱਥੇ ਰਹਿੰਦਾ ਹੈ। ਕੋਈ ਮਾੜਾ ਕੰਮ ਨਹੀਂ ਕਰਦਾ। ਸਾਰਿਆਂ ਨੂੰ ਇੱਕ ਬਰਾਬਰ ਦੇਖਦਾ ਹੈ। ਅੱਖਾਂ ਵਿੱਚੋਂ ਪਿਆਰ ਦੀ ਮਿੱਠੀ ਝੜੀ ਦੀ ਝਲਕ ਦਿਸਦੀ ਹੈ। ਕਿਸੇ ਨਾਲ ਸਾਕ-ਸੰਗ-ਦੋਸਤੀ, ਧੰਨ ਦਾ ਲਾਲਚ ਨਹੀਂ ਬਣਾਉਂਦਾ। ਉਹ ਰਿਸ਼ਤਿਆਂ, ਦੌਲਤ ਤੋਂ ਆਜ਼ਾਦ ਹੁੰਦਾ ਹੈ। ਰੱਬ ਦੇ ਪਿਆਰੇ ਦਾ ਜੀਵਨ ਜਿਉਣ ਦਾ ਤਰੀਕਾ ਪਵਿੱਤਰ, ਸੂਚਾ ਹੁੰਦਾ ਹੈ। ਰੱਬ ਦੇ ਨਾਮ ਦਾ ਖਾਣਾ ਖਾਦਾ ਹੈ। ਉਸ ਨੂੰ ਹੋਰ ਰੱਬ ਦੇ ਬਾਰੇ ਜਾਣਨ ਦੀ ਭੁੱਖ ਲਗਦੀ ਹੈ।
ਰੱਬ ਦੇ ਗੁਣਾਂ ਨੂੰ ਜੀਵਨ ਵਿੱਚ ਹੰਢਾਉਦਾ ਹੈ। ਸਤਿਗੁਰ ਨਾਨਕ ਰੱਬ ਜੀ ਨੂੰ ਚੇਤੇ ਕਰਨ ਵਾਲੇ ਦੀ
ਸੁਰਤ, ਰੱਬ ਨੂੰ ਚੇਤੇ ਕਰਨ ਵਿੱਚ ਰਹਿੰਦੀ ਹੈ।
Comments
Post a Comment