ਹੱਸਦਾ ਮੇਰੇ ਵੱਲ ਮੁੱਖ ਕਰਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਲੱਗੀ ਵੇਲੇ ਬੁੱਕਲ
ਵਿੱਚ ਆ ਬਹਿੰਦਾ ਚੁੱਪ ਕਰਕੇ।
ਤੂੰ ਮੈਨੂੰ ਦੋਵੇਂ
ਬਾਂਹਾਂ ਵਿੱਚ ਘੁੱਟ ਲੈਂਦਾ ਸੀਨੇ ਲਾ ਕੇ।
ਯਾਰੀ ਜੋੜਨ ਵੇਲੇ
ਦਿਲ ਜੋੜ ਦਿੰਦਾ ਚੁੱਪ ਕਰ ਕੇ।
ਜਾ ਕੇ ਹੋਰਾਂ ਨਾਲ
ਹੱਸਦਾ ਮੇਰੇ ਵੱਲ ਮੁੱਖ ਕਰ ਕੇ।
ਫਿਰ ਵੀ ਸੋਹਣਾ
ਲੱਗੀ ਜਾਂਦਾ ਮੇਰਾ ਯਾਰ ਕਰ ਕੇ।
ਤੈਨੂੰ ਸਹੀ ਤਾਂ
ਜਾਂਦੇ ਤੇਰਾ ਬਹੁਤਾ ਪਿਆਰ ਕਰ ਕੇ।
ਆਪਣਾ ਦਿਲ ਦਾ
ਟੁਕੜਾ ਲੱਗੇ ਦਿਲਦਾਰ ਕਰ ਕੇ।
ਤੇਰਾ ਮੁੱਖ ਚੰਗਾ
ਲੱਗੇ ਜਾਣੀਏ ਜੀ ਆਪਣਾ ਕਰ ਕੇ।
ਸੱਤੀ ਨੂੰ ਜਦੋਂ ਗਲ਼
ਨਾਲ ਲਾਵੇ ਆਪਣੀ ਤੂੰ ਕਰ ਕੇ।
ਸਤਵਿੰਦਰ ਆਪ ਮੁੱਕ
ਜਾਵੇ ਤੇਰੀ ਰੱਬਾ ਬਣ ਕੇ।
ਤੂੰ ਤਾਂ ਸਦਾ ਲਈ
ਹੋ ਜਾਵੇ ਮੇਰਾ ਚੰਨ ਰੱਬ ਕਰ ਕੇ।
ਮੈਂ ਨੇ ਪਾ ਲੈਣਾ
ਤੈਨੂੰ ਆਪਣੀ ਜਾਨ ਤੇਰੇ ਉੱਤੇ ਵਾਰ ਕੇ।
ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇਂ ਹੀ ਜਿਉਣਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕਾਹਤੋਂ ਕਰੀਏ
ਉਡੀਕਾਂ ਉਹਨੇ ਮੁੜ ਕੇ ਨਹੀਂ ਆਉਣਾ।
ਤੂੰ ਦੱਸ ਕਾਹਤੋਂ
ਹੈ ਉਹਦੇ ਰਾਹਾਂ ਵਿੱਚ ਰੋਜ਼ ਬਹਿਣਾ।
ਜਾਣ ਵਾਲਿਆਂ ਵਿਚੋਂ
ਕਿਸੇ ਨੇ ਪਰਤ ਕੇ ਨਹੀਂ ਆਉਣਾ।
ਸੱਸੀ ਵਾਂਗ ਕਾਹਤੋਂ
ਤੂੰ ਵਿਯੋਗ ਦੇ ਰੇਤ ਨਾਲ ਖਹਿਣਾ।
ਉਹ ਨੂੰ ਤਾਂ ਤੇਰਾ
ਮੁੜ ਨਾਮ ਤੇਰਾ ਚੇਤਾ ਨਹੀਂ ਆਉਣਾ।
ਤੇਰੀ ਸ਼ਕਲ ਦੇਖ ਉਸ
ਨੇ ਦੇਖੀ ਹੁਣ ਹੈ ਘਬਰਾਉਣਾ।
ਸਤਵਿੰਦਰ ਸੱਤੀ ਨੂੰ
ਤਾਂ ਪੈਣਾ ਉਸ ਨੂੰ ਦਿਲੋਂ ਭੁਲਾਉਣਾ।
ਐਸੇ ਬੇਈਮਾਨ ਨੂੰ
ਤੂੰ ਕਾਹਤੋਂ ਮੁੜ ਕੇ ਹੁਣ ਬਲਾਉਣਾ।
ਬੇਈਮਾਨ ਨਾਲੋਂ
ਚੰਗਾ ਸੱਤੀ ਹੈ ਐਵੇਂ ਹੀ ਜਿਉਣਾਂ।
ਕਾਹਤੋਂ ਮਨ ਨੂੰ
ਲਾਰਿਆਂ ਉੱਤੇ ਚਾਹੁੰਦੀ ਲਾਉਣਾ।
ਅਸੀਂ ਤੇਰੇ ਬਗੈਰ ਰੱਬਾ ਇਕੱਲੇ ਇਕੱਲੇ ਹੋਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕੀਹਨੂੰ ਦੋਸਤੋ
ਤੁਸੀਂ ਆਪਣਾ ਕਹਿੰਦੇ ਹੋ?
ਕੀਹਨੂੰ ਆਪਣਾ
ਬਣਾਉਣਾ ਚਾਹੁੰਦੇ ਹੋ?
ਕੀਹਨੂੰ ਦਿਲ ਦੀ
ਸੁਣਾਉਣਾ ਚਾਹੁੰਦੇ ਹੋ?
ਕੀਹਨੂੰ ਰੋ ਧੋ ਕੇ
ਦਿਖਾਉਣ ਚਾਹੁੰਦੇ ਹੋ?
ਕੀਹਨੂੰ ਢਿੱਡ ਨੰਗਾ
ਕਰਕੇ ਦਿਖਾਉਂਦੇ ਹੋ?
ਕੀਹਨੂੰ ਪਰਦੇ ਆਪਣੇ
ਚੱਕ ਦਿਖਾਉਂਦੇ ਹੋ?
ਕੀਹਨੂੰ ਜਾਨ ਦੀ
ਬਾਜ਼ੀ ਲੱਗਾ ਦਿਖਾਉਂਦੇ ਹੋ?
ਕਿਥੇ ਕੋਈ ਆਪਣਾ
ਬਣਦਾ ਤਮਾਸ਼ਾ ਬਣਦੇ ਹੋ?
ਕਿਉਂ ਜਣੇ-ਖਣੇ ਅੱਗੇ ਵਾਸਤੇ ਤਰਲੇ ਪਾਉਂਦੇ ਹੋ?
ਸੱਜਣਾਂ ਆ ਗਲ਼ੇ
ਮਿਲ ਮੇਰਾ ਤਨ ਮਨ ਠੰਢਾ ਹੋਏ।
ਤੇਰੇ ਬਗੈਰ ਅਸੀਂ
ਕੰਧੀ-ਕੌਲੇ ਲੱਗ-ਲੱਗ ਰੋਏ।
ਅਸੀਂ ਤੇਰੇ ਬਗੈਰ ਰੱਬਾ
ਇਕੱਲੇ ਇਕੱਲੇ ਹੋਏ।
ਕੀਹਨੂੰ
ਸਤਵਿੰਦਰ ਮਰ ਮਿਟ ਕੇ ਦਿਖਾਉਂਦੇ ਹੋ?
ਕੀਹਨੂੰ ਸੱਤੀ
ਵਾਸਤੇ ਪਾ-ਪਾ ਕੇ ਮਨਾਉਂਦੇ ਹੋ?
ਕਿਉਂ ਲੋਕਾਂ ਨੂੰ
ਆਪਣੇ ਉੱਤੇ ਆਪ ਹਸਾਉਂਦੇ ਹੋ?
ਤੇਰੇ ਦਰ ਤੋਂ ਨਹੀਂ ਹਟਣਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਬੱਲੇ ਉਏ ਚਲਾਕ ਸੱਜਣਾਂ।
ਤੂੰ ਰੱਬਾ ਦਾਨ ਦੇਣੋ ਨਹੀਂ ਹਟਣਾ।
ਤੇਰੀ ਇਸ ਅਦਾ ਨੇ
ਲੁੱਟਣਾ। ਤੂੰ ਸਾਨੂੰ ਠਗਣੋਂ ਨਹੀਂ ਹਟਣਾ।
ਅਸੀਂ ਨਿਮਾਣੇ ਬਣ
ਝੁਕਣਾ। ਤੇਰੇ ਦਰ ਤੋਂ ਨਹੀਂ ਹਟਣਾ।
ਤੇਰਾ ਪੱਲਾ ਨਹੀਂ
ਛੱਡਣਾਂ। ਮੈਂ ਪਿਆਰ ਕਰਨੋਂ ਨਹੀਂ ਹਟਣਾ।
ਸੱਤੀ ਨੇ ਤੇਰੇ ਲੜ
ਲਗਣਾ। ਤੇਰੇ ਕੋਲ ਰੱਬਾ ਮੈਂ ਬੈਠਣਾ।
ਸਤਵਿੰਦਰ ਇਕੱਲੇ ਰਹਿਣਾ।
ਲੋਕਾਂ ਤੋਂ ਮੈਂ ਕੀ ਲੈਣਾ?
ਅਸੀਂ ਤੇਰਾ ਸਵਾਗਤ ਕਰਦੇ ਰਹਿ
ਗਏ
ਸਤਵਿੰਦਰ ਸੱਤੀ
(ਕੈਲਗਰੀ) - ਕੈਨੇਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਤੁਸੀਂ ਆਪਣੀਆਂ
ਖ਼ੂਬੀਆਂ ਵੀ ਦੱਸ ਗਏ।
ਲੋਕੀ ਸ਼ੱਕੀ ਹੁੰਦੇ
ਨੇ, ਜ਼ਾਹਿਰ ਕਰ ਵੀ ਗਏ।
ਧੋਖੇ ਵਾਜ ਵੀ
ਹੁੰਦੇ ਅਹਿਸਾਸ ਦੁਆ ਗਏ।
ਤੁਸੀਂ ਇਕੱਲੇ ਔਗੁਣ
ਹੀ ਸਾਡੇ ਪਰਖ ਗਏ।
ਚੰਗੇ ਕੀਤੇ ਕੰਮ
ਸਾਰੇ ਖੂਹ ਵਿੱਚ ਸੁੱਟ ਗਏ।
ਦੱਸਾਂ ਕੀ ਯਾਰ
ਸਾਡੇ ਅੱਜ ਚੇਤੇ ਭੁੱਲ ਗਏ।
ਸਾਡਾ ਤਾਂ ਤੁਸੀਂ ਚਿਹਰਾ
ਦੇਖ ਕੇ ਡਰ ਗਏ।
ਅਸੀਂ ਤੇਰਾ ਸਵਾਗਤ
ਕਰਦੇ ਰਹਿ ਗਏ।
ਸਤਵਿੰਦਰ ਤੇਰੇ
ਕੋਲੋਂ ਉਹ ਮੁੱਖ ਮੋੜ ਗਏ।
ਉਸ ਨੂੰ ਨਵੇਂ
ਖ਼ੂਬਸੂਰਤ ਯਾਰ ਹੋਰ ਮਿਲ ਗਏ।
ਹੁਣ ਤਾਂ ਸੱਤੀ
ਤੇਰੇ ਵਰਗੇ ਬਥੇਰੇ ਮਿਲ ਗਏ।
ਸੱਜਣਾਂ ਜੇ ਤੂੰ ਹੱਥ ਲੱਗ ਜੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਰੱਬਾ ਤੇਰੇ ਉੱਤੇ
ਜਾਊ ਡੁੱਲ੍ਹ, ਜੇ ਤੂੰ ਮੇਰਾ ਹੱਥ
ਆਪ ਫੜ ਲੇ।
ਤੇਰੇ ਪੈਰਾਂ ਵਿੱਚ
ਜਾਵਾਂਗੇ ਰੁਲ, ਜੇ ਤੂੰ ਮੰਨ ਦੀ
ਜੋਤ ਮੇਲ ਜੇ।
ਪੂਰੀ ਦੁਨੀਆ ਜਾਵਾਂ
ਮੈ ਭੁੱਲ, ਸੱਜਣਾਂ ਜੇ ਤੂੰ
ਹੱਥ ਲੱਗ ਜੇ।
ਜਿੰਦ ਵੇਚ ਕੇ ਖ਼ਰੀਦ
ਲਵਾਂ ਤੈਨੂੰ, ਯਾਰਾ ਜੇ ਤੂੰ ਮੁੱਲ
ਮਿਲ ਜੇ।
ਤੇਰੇ ਉੱਤੇ ਆਇਆ ਹੈ
ਮੇਰਾ ਦਿਲ , ਰੱਬ ਕਰੇ ਤੂੰ ਮਿਲ
ਜੇ।
ਆਪਣੀ ਜਾਨ ਕਰਦਾ
ਮੈਂ ਪੁੰਨ, ਜੇ ਕਿਸੇ ਦੀ ਦੁਆ
ਲੱਗ ਜੇ।
ਸੱਤੀ ਦੇਵੇ ਸਾਰੇ
ਮੁੱਲ, ਜੇ ਚੰਨਾ ਤੂੰ ਮੈਨੂੰ ਆ ਕੇ
ਮਿਲ ਜੇ।
ਸਤਵਿੰਦਰ ਜਾਵਾਂਗੇ
ਤੇਰੇ ਚ ਘੁਲ, ਜੇ ਮੇਰੀ ਪਿਆਸ ਬਣ
ਜੇ।
ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਤੂੰ ਤਾਂ ਆਇਆ ਸੀ
ਮੇਰੇ ਨਾਲ ਪਿਆਰ ਨਿਭਾਉਣ।
ਆਇਆ ਸੀ ਮੈਨੂੰ
ਆਪਣੀ ਸੋਹਣੀ ਸੂਰਤ ਦਿਖਾਉਣ।
ਤੂੰ ਆਇਆ ਸੀ ਦਿਲ
ਆਪਣੀ ਹੀ ਵਰਤਾ ਸੁਣਾਉਣ।
ਤੂੰ ਆਇਆ ਸੀ ਆਪਣੀ
ਸਜਣਾ ਮਰਜ਼ੀ ਮਨਾਉਣ।
ਅਸੀਂ ਦਿਲ ਦੇ ਬੂਹੇ
ਖ਼ੋਲ ਦਿੱਤੇ ਤੇਰੀ ਮਹਿਕ ਲੱਗੀ ਆਉਣ।
ਜਦੋਂ ਦੇਖਿਆ ਤੁਸੀਂ
ਲੱਗੇ ਮੇਰੇ ਘਰ ਦੇ ਵਿਹੜੇ ਵਿੱਚ ਆਉਣ।
ਤੈਨੂੰ ਛੂਹ ਕੇ
ਲੰਘੇ ਜਿਹੜੀ ਵਗਦੀ ਨਿਰਮਲ ਠੰਢੀ ਪਾਉਣ।
ਸਾਨੂੰ ਤੇਰੇ ਬਦਨ
ਵਿੱਚੋਂ ਚੰਦਨ ਦੀਆਂ ਮਹਿਕ ਲੱਗੀ ਆਉਣ।
ਸੱਤੀ ਮਿੱਠੀ ਆਵਾਜ਼
ਵਿਚੋਂ ਲਹਿਰਾਂ ਸੰਗੀਤ ਦੀਆਂ ਆਉਣ।
ਤੇਰੇ ਮੁੱਖ ਵਿਚੋਂ
ਸਤਵਿੰਦਰ ਝਲਕਾਂ ਰੱਬ ਦੀਆ ਆਉਣ।
ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਤੂੰ ਪਰਖ ਠੋਕ ਕੇ ਮੈਨੂੰ
ਪਿਆਰ ਕੀਤਾ। ਉਮਰ, ਰੰਗ ਦੇਖ ਕੇ ਨਹੀਂ ਪਿਆਰ ਕੀਤਾ।
ਤੇਰੇ ਅੱਗੇ ਸਵੀਕਾਰ
ਮੈਂ ਪਿਆਰ ਕੀਤਾ। ਤੈਨੂੰ ਦੇਖ ਕੇ ਤਾਂ
ਮੈਂ ਤੈਨੂੰ ਪਿਆਰ ਕੀਤਾ।
ਤੇਰੀ ਸੋਹਣੀ ਸੂਰਤ
ਦੇਖ ਕੇ ਪਿਆਰ ਕੀਤਾ। ਭੋਲੇ-ਭਾਲੇ ਚਿਹਰੇ
ਨੂੰ ਪਿਆਰ ਕੀਤਾ।
ਤੇਰੀ ਚੁੱਪ ਨੇ ਸਵੀਕਾਰ
ਪਿਆਰ ਕੀਤਾ। ਅੱਖਾਂ ਦੀ ਖ਼ਾਮੋਸ਼ੀ
ਦੇਖ ਕੇ ਪਿਆਰ ਕੀਤਾ।
ਅੱਖਾਂ ਸੋਹਣੀਆਂ
ਨੂੰ ਮੈਂ ਪਿਆਰ ਕੀਤਾ। ਤੇਰੀ ਸਮੁੰਦਰ ਵਰਗੀ
ਸੋਚ ਨੂੰ ਪਿਆਰ ਕੀਤਾ।
ਤੂੰ ਸੱਤੀ ਪਰਖਣ
ਨੂੰ ਮੈਨੂੰ ਪਿਆਰ ਕੀਤਾ। ਤੂੰ ਤਾਂ ਦਿਲ ਜਿੱਤਣ
ਲੈਣ ਨੂੰ ਪਿਆਰ ਕੀਤਾ।
ਜਿੰਦਗੀ ਖਿਲਵਾੜ ਹੈ
ਮੈਨੂੰ ਰੱਬਾ ਦੱਸ ਦਿੱਤਾ। ਸਤਵਿੰਦਰ ਸਮਝਾਉਣ ਨੂੰ ਪਿਆਰ ਕੀਤਾ।
ਹੱਸਦਾ ਮੇਰੇ ਵੱਲ ਮੁੱਖ ਕਰਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਲੱਗੀ ਵੇਲੇ ਬੁੱਕਲ
ਵਿੱਚ ਆ ਬਹਿੰਦਾ ਚੁੱਪ ਕਰਕੇ।
ਤੂੰ ਮੈਨੂੰ ਦੋਵੇਂ
ਬਾਂਹਾਂ ਵਿੱਚ ਘੁੱਟ ਲੈਂਦਾ ਸੀਨੇ ਲਾ ਕੇ।
ਯਾਰੀ ਜੋੜਨ ਵੇਲੇ
ਦਿਲ ਜੋੜ ਦਿੰਦਾ ਚੁੱਪ ਕਰ ਕੇ।
ਜਾ ਕੇ ਹੋਰਾਂ ਨਾਲ
ਹੱਸਦਾ ਮੇਰੇ ਵੱਲ ਮੁੱਖ ਕਰ ਕੇ।
ਫਿਰ ਵੀ ਸੋਹਣਾ
ਲੱਗੀ ਜਾਂਦਾ ਮੇਰਾ ਯਾਰ ਕਰ ਕੇ।
ਤੈਨੂੰ ਸਹੀ ਤਾਂ
ਜਾਂਦੇ ਤੇਰਾ ਬਹੁਤਾ ਪਿਆਰ ਕਰ ਕੇ।
ਆਪਣਾ ਦਿਲ ਦਾ
ਟੁਕੜਾ ਲੱਗੇ ਦਿਲਦਾਰ ਕਰ ਕੇ।
ਤੇਰਾ ਮੁੱਖ ਚੰਗਾ
ਲੱਗੇ ਜਾਣੀਏ ਜੀ ਆਪਣਾ ਕਰ ਕੇ।
ਸੱਤੀ ਨੂੰ ਜਦੋਂ ਗਲ਼
ਨਾਲ ਲਾਵੇ ਆਪਣੀ ਤੂੰ ਕਰ ਕੇ।
ਸਤਵਿੰਦਰ ਆਪ ਮੁੱਕ
ਜਾਵੇ ਤੇਰੀ ਰੱਬਾ ਬਣ ਕੇ।
ਤੂੰ ਤਾਂ ਸਦਾ ਲਈ
ਹੋ ਜਾਵੇ ਮੇਰਾ ਚੰਨ ਰੱਬ ਕਰ ਕੇ।
ਮੈਂ ਨੇ ਪਾ ਲੈਣਾ
ਤੈਨੂੰ ਆਪਣੀ ਜਾਨ ਤੇਰੇ ਉੱਤੇ ਵਾਰ ਕੇ।
Comments
Post a Comment