ਭਾਗ 1 ਇੱਕੋ ਕਮੀ ਤਹਿਸ-ਨਹਿਸ ਕਰ ਦਿੰਦੀ ਹੈ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਇੱਕ ਭੁੱਲ ਹੀ ਤਬਾਹ ਕਰ ਸਕਦੀ ਹੈ। ਬੰਦੇ ਦੀ ਇੱਕ ਕਮੀ ਹੀ ਸਬ ਕੁੱਝ ਆਪਣੇ ਰਿਸ਼ਤੇਦਾਰ, ਦੋਸਤ ਗੁਆ ਸਕਦੀ ਹੈ। ਲੋਕ ਹੋਰ ਸਾਰੇ ਚੰਗੇ ਕੰਮ ਭੁੱਲ ਜਾਂਦੇ ਹਨ। ਕੀਤਾ ਇੱਕ ਗੁਨਾਹ ਮੁਆਫ਼ ਨਹੀਂ ਕਰਦੇ। ਇੱਕੋ ਕਮੀ ਤਹਿਸ-ਨਹਿਸ ਕਰ ਦਿੰਦੀ ਹੈ। ਸਾਰੀਆਂ ਖ਼ੂਬੀਆਂ ਉੱਤੇ ਪਾਣੀ ਫਿਰ ਜਾਂਦਾ ਹੈ। ਸੋਹਣੇ ਨੂੰ ਦੇਖ ਕੇ ਮੋਹਿਤ ਹੋ ਜਾਣਾ ਬੰਦੇ ਦੀ ਕਮਜ਼ੋਰੀ ਹੈ। ਕਿਸੇ ਨੂੰ ਹਾਸਲ ਕਰਨ ਦੀ ਖ਼ਾਹਿਸ਼ ਨੂੰ ਲੋਕ ਪਿਆਰ ਕਹਿੰਦੇ ਹਨ। ਜਿੱਥੇ ਸੱਚਾ ਪਿਆਰ ਹੈ। ਉਸ ਪਿਆਰ ਨੂੰ ਬਦਲਿਆ ਨਹੀਂ ਜਾ ਸਕਦਾ। ਇੱਕ ਦੇ ਹੁੰਦੇ, ਦੂਜੇ ਨਾਲ ਨੇਹੁ ਲੱਗ ਨਹੀਂ ਸਕਦਾ। ਭਾਂਡਾ ਖ਼ਾਲੀ ਹੋਵੇਗਾ, ਤਾਂ ਉਸ ਵਿੱਚ ਦੂਜੀ ਚੀਜ਼ ਪਵੇਗੀ। ਦੋ ਜਾਣਿਆਂ ਨਾਲ ਪਿਆਰ ਨਹੀਂ ਹੋ ਸਕਦਾ। ਚੱਲੀ ਭਾਵੇਂ ਦੋ ਨਾਲ ਜਾਵੇ, ਮਨ ਇੱਕੋ ਨੂੰ ਚਾਹੁੰਦਾ ਹੈ। ਘਾਲ਼ਾ-ਮਾਲ਼ਾ ਚਾਹੇ ਦੂਜੇ ਨਾਲ ਵੀ ਚੱਲੀ ਜਾਵੇ। ਇੱਕ ਨੂੰ ਪਿਆਰ ਕਰਦਿਆਂ ਦੂਜੇ ਨੂੰ ਖ਼ੁਸ਼ ਨਹੀਂ ਕਰ ਸਕਦੇ। ਇਹ ਜੋ ਲੋਕ ਕਹਿੰਦੇ ਹਨ," ਪਹਿਲਾ ਪਿਆਰ ਹੀ ਸੱਚਾ ਪਿਆਰ ਹੈ। ਇਸ ਪਹਿਲੇ ਪਿਆਰ ਨੂੰ ਕੋਈ ਭੁੱਲ ਨਹੀਂ ਸਕਦਾ। " ਸਬ ਬਕਵਾਸ ਹੈ। ਪਿਆਰ ਕੱਪੜਿਆਂ ਵਾਂਗ ਬਦਲਿਆ ਜਾਂਦਾ ਹੈ। ਜੇ ਇੱਕ ਨਾਲ ਪਿਆਰ ਹੋ ਗਿਆ। ਸੜਕਾਂ ਉੱਤੇ ਮੋੜਾ ਉੱਤੇ ਬੈਠੇ ਹੋਰਾਂ ਦੀ ਤਾਕ ਝਾਕ ਕਿਉਂ ਕਰਦੇ ਹਨ? ਕਿਉਂਕਿ ਮਨ ਰੂਪ ਦੇਖ-ਦੇਖ ਕੇ, ਰੱਜਦਾ ਨਹੀਂ ਹੈ। ਪਹਿਲਾ ਪਿਆਰ ਤਾਂ ਸਕੂਲ ਕਾਲਜ ਵਿੱਚ ਹੋ ਜਾਂਦਾ ਹੈ। ਜਿਹੜੇ ਇਸ ਪਹਿਲੇ ਪਿਆਰ ਨਾਲ ਵਿਆਹ ਕਰ ਲੈਂਦੇ ਹਨ। ਉਨ੍ਹਾਂ ਦਾ ਐਸਾ ਹਸ਼ਰ ਹੁੰਦਾ ਹੈ। ਐਸੇ ਲੋਕਾਂ ਦਾ ਪਹਿਲਾ ਪਿਆਰ ਕਿਸੇ ਹੋਰ ਨਾਲ ਹੋ ਜਾਂਦਾ ਹੈ। ਇਸ ਬਾਰ ਦੂਜੇ ਸਾਥੀ ਦਾ ਪਹਿਲਾ ਪਿਆਰ ਹੁੰਦਾ ਹੈ। ਜਿਸ ਨਾਲ ਪਹਿਲੇ ਦਾ ਪਹਿਲਾ ਪਿਆਰ ਹੋਇਆ ਸੀ। ਉਹ ਉਸ ਸਮੇਂ ਨੂੰ ਦੁਰਕਾਰਦਾ ਰਹਿੰਦਾ ਹੈ। ਹੋਈ ਭੁੱਲ ਉੱਤੇ ਲਾਹਨਤਾਂ ਪਾਉਂਦਾ ਹੈ। ਜਦੋਂ ਪਹਿਲਾ ਪਿਆਰ ਹੋਇਆ ਸੀ। ਪਹਿਲੇ ਪਿਆਰ ਵਾਲੇ ਪਹਿਲੇ ਸਾਥੀ ਨੂੰ ਜਿਉਂਦਾ ਜਾਗਦਾ ਛੱਡ ਕੇ, ਕਿਸੇ ਹੋਰ ਸਾਥੀ ਨਾਲ ਵਿਆਹ ਬੱਚੇ ਜੰਮਣ ਲਈ ਕਰਦੇ ਹਨ। ਜਾਂ ਫਿਰ ਬੇਹੀ ਸਬਜ਼ੀ ਖਾ ਕੇ, ਜੀਅ ਲੱਥ ਜਾਂਦਾ ਹੈ। ਤਾਜ਼ੀ ਚੀਜ਼ ਨੂੰ ਮੂੰਹ ਮਾਰਨ ਨੂੰ ਦਿਲ ਕਰਦਾ ਹੈ। ਪੁਰਾਣੇ ਪਹਿਲੇ ਪਿਆਰ ਨੂੰ ਛੱਡ ਕੇ, ਜਿੱਥੇ ਬੰਦਾ ਨਵੀਂ ਥਾਂ ਜਾਂਦਾ ਹੈ। ਉੱਥੇ ਹੀ ਐਸਾ ਪਹਿਲਾ ਪਿਆਰ ਸ਼ੁਰੂ ਹੋ ਜਾਂਦਾ ਹੈ। ਅਗਲੇ ਨੂੰ ਤਾਂ ਇਹੀ ਦੱਸਣਾ ਪੈਂਦਾ ਹੈ। ਮੇਰਾ ਤੇਰੇ ਨਾਲ ਹੀ ਪਹਿਲਾ ਪਿਆਰ ਹੈ। ਜੇ ਅਗਲਾ ਗਿਣਤੀ ਦੱਸਣ ਲੱਗ ਜਾਵੇ, ਖਿਲਾਰਾ ਪੈ ਜਾਵੇਗਾ। ਨਾਂ ਹੀ ਐਸਾ ਕੋਈ ਥਰਮਾਂ ਮੀਟਰ ਹੈ। ਸਹੀ ਗਿਣਤੀ ਦੱਸ ਸਕੇ। ਇਹ ਕੁਦਰਤ ਵੀ ਬਹੁਤ ਵਧੀਆ ਖੇਡ ਖੇਡਦੀ ਹੈ। ਜੇ ਕੋਈ ਸੁਹਾਗ ਰਾਤ ਨੂੰ ਯਾਰਾ ਪਿਆਰਾ ਦੀ ਗਿਣਤੀ ਗੁਨ੍ਹਾਉਣ ਲੱਗ ਜਾਵੇ। ਗੜਬੜ ਹੋਣ 'ਤੇ ਪਹਿਲੇ ਯਾਰ-ਪਿਆਰ ਵਿੱਚੋਂ ਇੱਕ ਵੀ ਭਾਲਿਆ ਨਹੀਂ ਲੱਭਣਾ। ਉਨ੍ਹਾਂ ਦੀ ਨਜ਼ਰ ਵਿੱਚ ਯਾਰ-ਪਿਆਰ ਹੋਰ ਕੋਈ ਬਣ ਚੁੱਕਾ ਹੈ। ਵਾਪਸ ਜੂਠੇ ਯਾਰ ਦਾ ਯਾਰ ਬਣ ਕੇ ਹੋਰ ਪਿਆਰ ਕਰਨ ਦੀ ਗੁਜੈਇਸ਼ ਨਹੀਂ ਹੁੰਦੀ। +
ਹੈਰੀ ਪੰਜ ਬੱਚਿਆਂ ਦਾ ਡੈਡੀ ਸੀ। ਵੱਡੀ ਬੇਟੀ 32 ਸਾਲਾਂ ਦੀ ਸੀ। ਉਸ ਦੀ ਸ਼ਾਂਦੀ ਹੋ ਚੁਕੀ ਸੀ। ਉਸ ਤੋਂ ਛੋਟਾ ਬੇਟਾ 30 ਸਾਲਾਂ ਦਾ ਡਾਕਟਰ ਸੀ। ਉਸ ਦੀ ਵੀ ਸ਼ਾਦੀ ਹੋ ਚੁੱਕੀ ਸੀ। ਉਸ ਤੋਂ ਛੋਟੀ ਕੁੜੀ 15 ਸਾਲਾਂ ਦੀ ਪੜ੍ਹਦੀ ਸੀ। ਛੋਟਾ ਅਜੇ ਸਕੂਲ ਨਹੀਂ ਜਾਣ ਲੱਗਾ ਸੀ। ਹੈਰੀ 32 ਸਾਲਾਂ ਤੋਂ ਬੱਚੇ ਹੀ ਦੇਈਂ ਜਾ ਰਿਹਾ ਸੀ। ਹੈਰੀ ਇੱਕ ਰਾਤ ਆਪਣੇ ਘਰ 22 ਕੁ ਸਾਲਾਂ ਦੀ ਇੱਕ ਕੁੜੀ ਨੂੰ ਲੈ ਕੇ ਆ ਗਿਆ। ਇਹ ਆਪ ਵੀ ਡਾਕਟਰ ਸੀ। ਕੁੜੀ ਦੀ ਹਾਲਤ ਦੇਖ ਕੇ, ਹੈਰੀ ਦੀ ਪਤਨੀ ਨੇ ਸੋਚਿਆ, " ਸ਼ਾਇਦ ਬੱਚਾ ਹੋਣ ਵਾਲਾ ਹੋਣ ਕਰਕੇ, ਇਸ ਦੀ ਹਾਲਤ ਖ਼ਰਾਬ ਹੈ। ਇਸ ਲਈ ਮਦਦ ਕਰਨ ਲਈ ਘਰ ਲੈ ਆਇਆ ਹੈ। " ਹੈਰਾਨੀ ਉਦੋਂ ਹੋਈ ਜਦੋਂ ਹੈਰੀ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਹੈਰੀ ਨੇ ਆਪਣੀ ਪਤਨੀ ਨੂੰ ਕਿਹਾ, " ਇਹ ਮੇਰੀ ਪ੍ਰੇਮਿਕਾ ਹੈ। ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ। ਤੂੰ ਦੂਜੇ ਕਿਸੇ ਕਮਰੇ ਵਿੱਚ ਸੌਂ ਜਾ। " ਉਸ ਦੀ ਪਤਨੀ ਨੂੰ ਇਹ ਸਵੀਕਾਰ ਨਹੀਂ ਸੀ। ਕੋਈ ਬਾਹਰਲੀ ਔਰਤ ਉਸ ਦੇ ਘਰ ਆਕੇ। ਉਸ ਦਾ ਕਮਰਾਂ ਤੇ ਪਤੀ ਸੰਭਾਲ ਲਵੇ। ਉਹ ਲਈ ਸਬ ਕੁੱਝ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ। ਉਸ ਨੇ ਹੈਰੀ ਨੂੰ ਕਿਹਾ, " ਤੂੰ ਇਹ ਗੰਦ ਘਰ ਵਿੱਚ ਨਾ ਖਿਲਾਰ। ਚੰਗਾ ਹੋਵੇਗਾ, ਇਸ ਦਾ ਪ੍ਰਬੰਧ ਬਾਹਰ ਕਿਤੇ ਕਰ ਦੇ। ਮੇਰੇ ਘਰ ਵਿੱਚ ਇਹ ਨਹੀਂ ਰਹਿ ਸਕਦੀ। " ਹੈਰੀ ਗ਼ੁੱਸੇ ਵਿੱਚ ਕੰਬਣ ਲੱਗਾ। ਉਸ ਨੇ ਥਰਥਰਾਉਂਦੀ ਆਵਾਜ਼ ਵਿੱਚ ਕਿਹਾ, " ਤੂੰ ਘਰ ਦੀ ਕੀ ਲੱਗਦੀ ਹੈ? ਇਹ ਮੇਰਾ ਘਰ ਹੈ। ਤੂੰ ਤਾਂ ਇੱਕ ਦਿਨ ਵੀ ਕਮਾਈ ਨਹੀਂ ਕੀਤੀ। ਮੇਰੀ ਕਮਾਈ ਦਾ ਘਰ ਬਣਿਆ ਹੈ। ਤੈਨੂੰ ਗੁੱਤੋਂ ਫੜ ਕੇ ਬਾਹਰ ਕਰਦਾ ਹਾਂ। " ਉਸ ਦੀ ਪਤਨੀ ਨੇ ਕਿਹਾ, " ਤੂੰ ਘਰ ਲਈ ਸਬ ਕੁੱਝ ਕੀਤਾ ਹੈ। ਮੈਂ ਬੱਚੇ ਤੇ ਘਰ ਨੂੰ ਸੰਭਾਲਿਆ ਹੈ। ਮੈਂ ਵੀ ਬਰਾਬਰ ਦੀ ਮਾਲਕ ਹਾਂ। " ਜਿਉਂ ਹੀ ਹੈਰੀ ਆਪਣੀ ਪਤਨੀ ਨੂੰ ਘਰੋਂ ਬਾਹਰ ਨੂੰ ਧੱਕੇ ਦੇਣ ਲੱਗਿਆ। ਬੱਚਿਆਂ ਨੇ ਮਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਪਰ ਹੈਰੀ ਨੂੰ ਤਾਂ ਨਵੀਂ ਰੰਨ ਦਾ ਇਸ਼ਕ ਸਿਰ ਨੂੰ ਚੜ੍ਹਿਆ ਹੋਇਆ ਸੀ। ਉਸ ਨੇ ਧੱਕੇ ਮਾਰ ਕੇ ਆਪਣੀ ਪਤਨੀ ਘਰੋਂ ਬਾਹਰ ਕਰ ਦਿੱਤੀ। 15 ਸਾਲਾਂ ਦੀ ਕੁੜੀ ਨੇ 911 ਨੂੰ ਫ਼ੋਨ ਕਰ ਦਿੱਤਾ। 5 ਮਿੰਟ ਵਿੱਚ ਪੁਲਿਸ ਦੀਆਂ ਚਾਰ ਗੱਡੀਆਂ ਆ ਗਈਆਂ। ਦਗੜ-ਦਗੜ ਕਰਦੇ 8 ਪੁਲਿਸ ਵਾਲੇ ਆ ਧਮਕੇ। ਉਨ੍ਹਾਂ ਨੇ ਆਉਂਦਿਆਂ ਹੀ ਹੈਰੀ ਦੀ ਪਤਨੀ ਨੂੰ ਘਰ ਦੇ ਅੰਦਰ ਕਰ ਦਿੱਤਾ। ਪੁਲਿਸ ਆਫ਼ਸਰ ਨੇ ਹੈਰੀ ਨੂੰ ਦੱਸਿਆ, " ਉਹ ਆਪਣੀ ਪਤਨੀ ਨੂੰ ਘਰੋਂ ਬਾਹਰ ਨਹੀਂ ਕਰ ਸਕਦਾ ਤੇ ਪੁਲੀਸ ਦਾ ਫ਼ੈਸਲਾ ਹੈ। ਤੂੰ ਅੱਜ ਘਰ ਅੰਦਰ ਨਹੀਂ ਰਹਿ ਸਕਦਾ। ਨਾਂ ਹੀ ਘਰ ਦੇ ਆਲ਼ੇ ਦੁਆਲੇ ਆ ਸਕਦਾ ਹੈ। ਤੇਰੇ ਉੱਤੇ ਪਤਨੀ ਨੂੰ ਕੁੱਟਣ ਦਾ ਚਾਰਜ ਹੈ। ਅਗਲਾ ਫ਼ੈਸਲਾ ਅਦਾਲਤ ਕਰੇਗੀ। " ਹੈਰੀ ਨੇ ਕਿਹਾ, " ਮੈਂ ਆਪ ਹੀ ਘਰੋਂ ਚੱਲਿਆ ਜਾਂਦਾ ਹਾਂ। ਲੇਡੀ ਪੁਲੀਸ ਨੇ ਉਹ ਨਵੀਂ ਆਈ ਔਰਤ ਨੂੰ ਪੁੱਛਿਆ, " ਤੂੰ ਆਪੇ ਇਸ ਘਰ ਵਿੱਚੋਂ ਬਾਹਰ ਹੋ ਜਾਵੇਗੀ, ਜਾਂ ਤੇਰੇ ਉੱਤੇ ਕਿਸੇ ਦੇ ਘਰ ਘੁੱਸਣ ਦਾ ਚਲਾਨ ਕਰੀਏ, ਤੇ ਹੱਥ ਕੜੀ ਲਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਈਏ। " ਉਹ ਨਵੀਂ ਆਈ ਔਰਤ ਬਗੈਰ ਕੁੱਝ ਬੋਲੇ ਚਲੀ ਗਈ। ਇਹ 22 ਸਾਲਾਂ ਦੀ ਭਰ ਜਵਾਨ ਔਰਤ ਨੇ ਹੈਰੀ ਦੇ ਪਹਿਲੇ ਪਿਆਰ ਨੂੰ ਭੰਗ ਕਰ ਦਿੱਤਾ ਸੀ। ਹੈਰੀ ਦੀ ਪਤਨੀ ਨੂੰ ਉਸ ਦੇ ਪਹਿਲੇ ਪਿਆਰ ਨੇ ਜਲਬਾ ਦਿਖਾ ਦਿੱਤਾ ਸੀ। 35 ਸਾਲਾ ਇਕੱਠੇ ਰਹਿਣ ਦੀ ਤਪੱਸਿਆ ਪਹਿਲੇ ਪਿਆਰ ਨੂੰ ਭੰਗ ਕਰ ਦਿੱਤਾ ਸੀ। ਅੱਜ ਕਲ ਪਹਿਲਾ ਪਿਆਰ ਹੀ ਹੈ। ਜੋ ਪਹਿਲਾ ਪਿਆਰ ਜ਼ਿੰਦਗੀਆਂ ਵਿੱਚ ਤ੍ਰੇਰੜਾ ਪਾ ਰਿਹਾ ਹੈ। ਮਨੁੱਖਤਾ ਵਿੱਚ ਵੰਡੀਆਂ ਪਾ ਰਿਹਾ ਹੈ। ਤਰੋੜ-ਮਰੋੜ ਰਿਹਾ ਹੈ।
ਹੈਰੀ ਦੀ ਗੱਲ ਤਲਾਕ ਉੱਤੇ ਮੁੱਕ ਗਈ। ਅਦਾਲਤ ਦਾ ਫ਼ੈਸਲਾ ਸੀ। ਹੈਰੀ ਦੀ ਪਤਨੀ ਉਸ ਦੀ ਪੂਰੀ ਜਾਇਦਾਦ ਵਿਚੋਂ ਅੱਧ ਦੀ ਮਾਲਕ ਸੀ। ਦੋਨਾਂ ਬੱਚਿਆਂ ਦਾ ਪੂਰਾ ਖ਼ਰਚਾ ਹੈਰੀ ਇਕੱਲੇ ਉੱਤੇ ਪਾ ਦਿੱਤਾ ਸੀ। ਬੱਚੇ ਆਪਣੇ ਡੈਡੀ ਨੂੰ ਮਿਲਣਾ ਵੀ ਨਹੀਂ ਚਾਹੁੰਦੇ ਸਨ। ਨਵੀਂ ਆਈ ਔਰਤ ਵੀ ਹੈਰੀ ਦਾ ਸਾਥ ਛੱਡ ਗਈ ਸੀ।
- Get link
- X
- Other Apps
Comments
Post a Comment