ਭਾਗ 21 ਲੋਕ ਹੀ ਸਹਾਇਤਾ ਲੋਕ ਹੀ ਨੁਕਸਾਨ ਕਰਦੇ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder _7@hotmail.com
ਬੰਦਾ ਇਕੱਲਾ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇੱਕ ਦੂਜੇ ਦਾ ਸਹਾਰਾ ਚਾਹੀਦਾ ਹੁੰਦਾ ਹੈ। ਜ਼ਿੰਦਗੀ ਵਿੱਚ ਦੂਜਿਆਂ ਦੀ ਮਦਦ ਜ਼ਰੂਰ ਕਰੀਏ। ਲੋੜ ਪੈਣ ਉੱਤੇ ਆਪ ਵੀ ਸਹਾਇਤਾ ਲੈ ਲਈਏ। ਇੱਕ ਦੂਜੇ ਦੀ ਮਦਦ ਕਰਨ ਕਰਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਮੁਸੀਬਤ ਵਿੱਚ ਪੈਣ ਤੋਂ ਪਹਿਲਾਂ ਹੋਰਾਂ ਤੋਂ ਸਹਾਇਤਾ ਲੈ ਲੈਣੀ ਠੀਕ ਹੈ। ਅਗਰ ਕੋਈ ਮਦਦ ਕਰਨ ਤੋਂ ਜੁਆਬ ਦਿੰਦਾ ਹੈ। ਬੇਝਿਜਕ ਦੂਜੇ, ਤੀਜੇ, ਚੌਥੇ ਨੂੰ ਦੱਸਿਆ, ਪੁੱਛਿਆ ਜਾਵੇ। ਕਈ ਲੋਕ ਵੀ ਸ਼ਰਮਾਕਲ ਹੁੰਦੇ ਹਨ। ਬਗੈਰ ਕਹੇ ਕੋਲ ਨਹੀਂ ਆਉਂਦੇ। ਨਾਂ ਹੀ ਬੁਲਾਉਂਦੇ ਹਨ। ਆਪ ਪਹਿਲ ਕਰ ਦਾਈਏ। ਜਦੋਂ ਸਹਾਇਤਾ ਮਿਲ ਜਾਂਦੀ ਹੈ। ਤਾਂ ਹੈਰਾਨੀ ਹੁੰਦੀ ਹੈ। ਬਈ ਇਹ ਉਹੀ ਬੰਦਾ ਹੈ। ਜਿਸ ਤੋਂ ਮਦਦ ਮੰਗਣ ਲਈ ਝਿਜਕ ਆਉਂਦੀ ਸੀ। ਦੁਨੀਆ ਉੱਤੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਕਈ ਚੰਗੇ ਲੋਕ ਵੀ ਹਨ। ਜੋ ਮਦਦ ਕਰਕੇ ਸਹਾਰਾ ਬਣ ਜਾਂਦੇ ਹਨ। ਕਿਸੇ ਨੂੰ ਮੁਸੀਬਤ ਵਿਚੋਂ ਬਾਹਰ ਕਰ ਦਿੰਦੇ ਹਨ। ਕਈ ਕਹੇ ਤੋਂ ਮਦਦ ਕਰ ਹੀ ਦਿੰਦੇ ਹਨ। ਉਹ ਕਹਾਉਣਾ ਚਾਹੁੰਦੇ ਹਨ। ਸਾਡੇ ਕੋਲੋਂ ਸਹਾਇਤਾ ਮੰਗੀ ਜਾਵੇ। ਇੱਕ ਬਾਰ ਕਹਿ ਦੇਈਏ, “ ਮੈਨੂੰ ਤੇਰੀ ਮਦਦ ਚਾਹੀਦੀ ਹੈ। ਤੇਰੇ ਬਗੈਰ ਇਹ ਕੰਮ ਨਹੀਂ ਹੋ ਸਕਣਾਂ। “ ਇੰਨਾ ਕਹਿਣ ਨਾਲ ਕਈ ਲੋਕ ਬਹੁਤ ਖ਼ੁਸ਼ ਹੋ ਜਾਂਦੇ ਹਨ। ਆਪਣਾ ਕੰਮ ਵਿੱਚੇ ਛੱਡ ਕੇ, ਝੱਟ ਅੱਗੇ ਹੋ ਕੇ, ਅਗਲੇ ਦਾ ਕੰਮ ਪੂਰਾ ਕਰ ਦਿੰਦੇ ਹਨ। ਮੇਰੇ ਕੰਮ ਉੱਤੇ ਹੁਣੇ ਹੀ ਪਾਣੀ ਪੀਣ ਵਾਲੀ ਮਸ਼ੀਨ ਵਿਚੋਂ ਪਾਣੀ ਚੋਣ ਲੱਗ ਗਿਆ। ਇਸ ਉੱਪਰ 20 ਕਿੱਲੋਗਰਾਮ ਦੀ ਵੱਡੀ ਬੋਤਲ ਪਈ ਸੀ। ਉਹੀ ਕਿਤੋਂ ਲੀਕ ਕਰ ਰਹੀ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਮੈਂ ਵੀ ਬੋਤਲ ਉੱਤੋਂ ਚੱਕ ਸਕਦੀ ਸੀ। ਪਰ ਇੰਨੇ ਨੂੰ ਮੈਂ ਦੇਖਿਆ ਬਾਹਰ ਦੋ ਟਰੱਕ ਡਰਾਈਵਰ ਖੜ੍ਹੇ ਗੱਲਾਂ ਕਰ ਰਹੇ ਹਨ। ਮੈਂ ਸੋਚਿਆ ਇੰਨਾ ਨੂੰ ਕਹਿ ਕੇ, ਬੋਤਲ ਉੱਤੋਂ ਚਕਵਾ ਦਿੰਦੀ ਹਾਂ। ਦੋਨਾਂ ਨੂੰ ਦੱਸਿਆ, ਮਸ਼ੀਨ ਲੀਕ ਕਰ ਰਹੀ ਹੈ। “ਦੋਨਾਂ ਵਿੱਚੋਂ ਇੱਕ ਨੇ ਮਸ਼ੀਨ ਉੱਤੋਂ ਬੋਤਲ ਚੱਕ ਕੇ ਸਿੱਧੀ ਖੜ੍ਹੀ ਕਰ ਦਿੱਤੀ। ਦੂਜੇ ਨੇ ਡੁੱਲ੍ਹੇ ਪਾਣੀ ਉੱਤੇ ਪੋਚਾ ਮਾਰ ਦਿੱਤਾ। ਦੋਨੇਂ ਹੀ ਬਹੁਤ ਖ਼ੁਸ਼ ਸਨ। ਕਿ ਇਸ ਨੇ ਸਾਨੂੰ ਇੰਨੇ ਕੰਮ ਦੇ ਜੋਗ ਸਮਝਿਆ। ਕਈਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਮੁਸ਼ਕਲ ਹੁੰਦੀ ਹੈ। ਹਰ ਤਰਾਂ ਦੀ ਬੋਲੀ ਵਾਲੇ ਬਹੁਤ ਲੋਕ ਇੱਥੇ ਕੈਨੇਡਾ ਵਿੱਚ ਵੀ ਮਦਦ ਕਰ ਹੀ ਦਿੰਦੇ ਹਨ। ਕਈ ਨੌਕਰੀ ਲੱਭਣ ਵਿੱਚ ਵੀ ਸਹਾਇਤਾ ਕਰਦੇ ਹਨ। ਲੋਕ ਹੀ ਸਹਾਇਤਾ, ਲੋਕ ਹੀ ਨੁਕਸਾਨ ਕਰਦੇ ਹਨ
ਇੱਕ ਉਹ ਲੋਕ ਹਨ। ਜੋ ਕਿਸੇ ਨੂੰ ਦੱਸਦੇ ਹੀ ਨਹੀਂ। ਮਲਕ ਦੇਣੇ ਸਹਾਇਤਾ ਕਰ ਜਾਂਦੇ ਹਨ। ਇੱਕ ਬੁੱਢੀ ਔਰਤ ਦੱਸ ਰਹੀ ਸੀ, ਮੈਂ ਬੱਚਾ ਪੈਦਾ ਨਹੀਂ ਕਰ ਸਕੀ। ਮੇਰਾ ਪਤੀ ਮਰ ਗਿਆ। ਉਦੋਂ 45 ਸਾਲਾਂ ਦੀ ਸੀ। ਇੱਕ ਦਿਨ ਮੇਰਾ ਦਰਵਾਜ਼ਾ ਖੜਕਿਆ। ਮੈਂ ਬੂਹਾ ਖੋਲਿਆਂ। ਮੇਰੇ ਦਰ ਦੇ ਬਾਹਰ ਇੱਕ ਨਵ ਜੰਮੀ ਬੱਚੀ ਪਈ ਸੀ। ਨਾਲ 20 ਹਜ਼ਾਰ ਰੁਪਿਆ ਪਿਆ ਸੀ। ਜਦੋਂ ਉਹ ਵਿਆਹ ਕਰਨ ਦੇ ਯੋਗ ਹੋਈ। ਉਦੋਂ ਵੀ ਇੱਕ ਦਿਨ ਫੇਰ ਮੇਰਾ ਦਰਵਾਜ਼ਾ ਖੜਕਿਆ। ਮੈਂ ਬਾਹਰ ਦੇਖਿਆ। 5 ਲੱਖ ਰੁਪਿਆ ਮੇਰੇ ਦਰ ਉੱਤੇ ਕੋਈ ਰੱਖ ਗਿਆ ਸੀ। ਮੈਂ ਆਪਣੀ ਬੇਟੀ ਲਈ ਵਰ ਲੱਭਣ ਲੱਗੀ। ਇੱਕ ਮੁੰਡਾ ਕੰਮ ਦੀ ਭਾਲ ਵਿੱਚ ਮੇਰੇ ਘਰ ਆਇਆ। ਅਸੀਂ ਜ਼ਿਮੀਂਦਾਰ ਹਾਂ। ਘਰ ਕੋਈ ਮਰਦ ਜ਼ਮੀਨਾਂ ਸੰਭਾਲਣ ਵਾਲਾ ਨਹੀਂ  ਸੀ। ਲੜਕੀ ਵਿਆਹ ਕਰਕੇ ਘਰੋਂ ਤੋਰਨੀ ਸੀ। ਮੈਨੂੰ ਉਹ ਨੌਜਵਾਨ ਮੇਰੇ ਪੁੱਤਰ ਵਰਗਾ ਲੱਗਾ। ਮੇਰਾ ਸਹਾਰਾ ਲੱਗਾ। ਮੈਂ ਉਸ ਨੂੰ ਕੰਮ ਉੱਤੇ ਰੱਖ ਲਿਆ। ਹੈਰਾਨੀ ਉਦੋਂ ਹੋਈ, ਜਦੋਂ ਮੇਰੀ ਬੇਟੀ ਨੇ ਉਸ ਨੂੰ ਸ਼ਾਦੀ ਕਰਨ ਲਈ ਮਨਜ਼ੂਰ ਕਰ ਲਿਆ। ਮੈਨੂੰ ਸਬ ਕੁੱਝ ਬਗੈਰ ਮੰਗੇ ਮਿਲਿਆ ਹੈ। ਜਦੋਂ ਰੱਬ ਦੇਣ ਉੱਤੇ ਆ ਜਾਵੇ, ਉਹ ਆਪੇ ਝੋਲੀ ਵਿੱਚ ਸਿੱਟ ਦਿੰਦਾ ਹੈ। ਹੁਣੇ ਲੋਕਲ ਰੇਡੀਉ ਉੱਤੇ ਹੋਸਟ ਦੱਸ ਰਿਹਾ ਸੀ, ਇੱਕ ਲੁਟੇਰੇ ਨੇ ਇੱਕ ਔਰਤ ਦਾ ਪਰਸ ਖੋ ਲਿਆ। ਉਸ ਔਰਤ ਨੇ ਰੋਲਾ ਪਾ ਦਿੱਤਾ। ਇੱਕ ਮੁੰਡੇ ਬਹਾਦਰੀ ਦਿਖਾਈ। ਉਹ ਲੁਟੇਰੇ ਦੇ ਪਿੱਛੇ ਭੱਜਿਆ। ਉਸ ਲੁਟੇਰੇ ਨੂੰ ਦਬੋਚ ਲਿਆ। ਪੁਲਿਸ ਦੇ ਆਉਣ ਤੱਕ ਢਾਹੀ ਰੱਖਿਆ। “ਇਸ ਤਰਾਂ ਦੇ ਰੱਬ ਬਣ ਕੇ ਆਉਣ ਵਾਲੇ ਵੀ ਲੋਕ ਇਸੇ ਦੁਨੀਆਂ ਵਿੱਚ ਰਹਿੰਦੇ ਹਨ।
ਲੋਕ ਹੀ ਬਹੁਤੀ ਬਾਰ ਮੁਸੀਬਤਾਂ ਵਿੱਚ ਪਾਉਂਦੇ ਹਨ। ਲੋਕਾਂ ਵਿਚੋਂ ਕਈਆਂ ਨੂੰ ਕਿਸੇ ਨੂੰ ਮੁਸੀਬਤਾਂ ਵਿੱਚ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਉਹ ਜਾਣ ਬੁੱਝ ਕੇ ਦੂਜਿਆਂ ਨੂੰ ਤਕਲੀਫ਼ ਦਿੰਦੇ ਹਨ। ਇਹ ਵੀ ਨਾਂ ਸਮਝਣਾ ਇਸ ਤਰਾਂ ਦੇ ਲੋਕ ਆਪਣਾ ਭਲਾ ਛੱਡ ਕੇ, ਦੂਜੇ ਦਾ ਭਲਾ ਕਰਨਗੇ। ਇਹ ਆਪਣਾ ਫ਼ਾਇਦਾ ਪਹਿਲਾਂ ਦੇਖਦੇ ਹਨ। ਦੂਜਾ ਬੰਦਾ ਮਰਦਾ ਹੈ, ਮਰ ਜਾਵੇ। ਇਹ ਬੰਦੇ ਜ਼ਿਆਦਾ ਮਾਤਰਾ ਵਿੱਚ ਹਨ। ਹਰ ਬੰਦਾ ਆਪਣਾ ਕੰਮ ਠੀਕ ਰੱਖਣਾ ਚਾਹੁੰਦਾ ਹੈ। ਆਮ ਹੀ ਕਈ ਗੁਆਂਢੀ ਆਪਣਾ ਕੂੜਾ ਦੂਜੇ ਵੱਲ ਨੂੰ ਕਰ ਦਿੰਦੇ ਹਨ। ਕੈਨੇਡਾ ਵਿੱਚ ਵੀ ਕਈ ਲੋਕ ਆਪਣਾ ਘਾਹ ਕੱਟਦੇ ਹਨ। ਘਾਹ ਨੂੰ ਇਕੱਠਾ ਨਹੀਂ ਕਰਦੇ। ਉਹ ਹਵਾ ਨਾਲ ਉੱਡ ਕੇ ਦੂਜੇ ਲੋਕਾਂ ਦੇ ਘਰਾਂ ਵੱਲ ਉੱਡ ਜਾਂਦਾ ਹੈ। ਕੂੜਾ ਗਟਰ ਦੇ ਪਾਣੀ ਵਾਲੀਆਂ ਨਾਲੀਆਂ ਬੰਦ ਕਰ ਦਿੰਦਾ ਹੈ। ਨੌਕਰੀ ਉੱਤੇ ਵੀ ਹਰ ਬੰਦਾ ਆਪਣੀ ਨੌਕਰੀ ਸੰਭਾਲਣੀ ਚਾਹੁੰਦਾ ਹੈ। ਕਈ ਬੰਦੇ ਉਹੀ ਕੰਮ ਕਰਦੇ ਹੁੰਦੇ ਹਨ। ਨਵੇਂ ਲੱਗੇ ਬੰਦੇ ਨੂੰ ਕਹਿੰਦੇ ਹਨ, ਤੂੰ ਪੜ੍ਹਿਆ ਲਿਖਿਆ ਕਿਉਂ ਇਹ ਕੰਮ ਕਰਨ ਲੱਗ ਗਿਆ? ਇਹ ਵੀ ਕੋਈ ਕੰਮ ਹੈਮੈਂ ਆਪ ਇਹ ਕੰਮ ਛੱਡ ਹੀ ਦੇਣਾ ਹੈ। ਦੂਜੇ ਪਾਸੇ ਮਾਲਕਾਂ ਨੂੰ ਉਹੀ ਬੰਦਾ ਇਸ ਤਰਾ ਕਹਿੰਦਾ ਹੈ, ਇਸ ਬੰਦੇ ਤੋਂ ਕਿਥੇ ਕੰਮ ਹੋਣਾ ਹੈ? ਇਹ ਤਾਂ ਚੱਜ ਨਾਲ ਹੱਥ ਹੀ ਨਹੀਂ ਹਿਲਾਉਂਦਾ। ਕੋਈ ਚੱਜ ਦਾ ਬੰਦਾ ਰੱਖੋ। “

ਕਈ ਲੋਕ ਮੁਸੀਬਤਾਂ ਵਿੱਚ ਛੱਡ ਕੇ ਤੁਰ ਜਾਂਦੇ ਹਨ। ਇਸ ਤਰਾ ਦੇ ਆਪਣੇ ਬਹੁਤਾ ਨੇੜੇ ਦੇ ਹੁੰਦੇ ਹਨ। ਪਿਆਰ ਕਰਨ ਵਾਲੇ ਇੱਕ ਦੂਜੇ ਨੂੰ ਦੁਰਕਾਰਦੇ ਹਨ। ਰਿਸ਼ਤਿਆਂ ਤੋਂ ਪਰੇ ਜਾਂਦੇ ਹਨ। ਅੱਜ ਕਲ ਦੇ ਪੁੱਤਰ ਮਾਂ-ਬਾਪ ਨਾਲ ਇਹੀ ਕਰ ਰਹੇ ਹਨ। ਪਤੀ-ਪਤਨੀ ਵੀ ਇੱਕ ਦੂਜੇ ਤੋਂ ਉਕਤਾ ਜਾਂਦੇ ਹਨ। ਜਦੋਂ ਕੋਈ ਮੋਢਿਆਂ ਉੱਤੇ ਹੀ ਬੈਠਾ ਰਹੇਗਾ। ਕੋਈ ਜ਼ੁੰਮੇਵਾਰੀ ਨਹੀਂ ਨਿਭਾਵੇਗਾ। ਦੂਜਾ ਬੰਦਾ ਕਿੰਨਾ ਚਿਰ ਸਹੇਗਾ? ਹੁਣ ਵੀ ਮਹਾਤਮਾਂ ਬੁੱਧ ਵਰਗੇ ਪਤੀ ਹਨ। ਜੋ ਘਰ ਦੀਆਂ ਜੁੰਮੁਬਾਰੀਆਂ ਤੋਂ ਭੱਜ ਜਾਂਦੇ ਹਨ। ਪਤਨੀ ਪਿੱਛੋਂ ਬੱਚੇ ਪਾਲਦੀ ਰਹਿੰਦੀ ਹੈ। ਭਾਰਤ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਵੇ। ਪਲਿਸ ਤੋਂ ਡਰਦਾ ਕੋਈ ਹੱਥ ਨਹੀਂ ਲਗਾਉਂਦਾ। ਲੋਕ ਕੋਲੋਂ ਦੀ ਲੰਘੀ ਜਾਂਦੇ ਹਨ। ਕੈਨੇਡਾ, ਅਮਰੀਕਾ ਵਿੱਚ ਕਿਸੇ ਦੀ ਕਾਰ ਵੀ ਸੜਕ ਕਿਨਾਰੇ ਖੜ੍ਹੀ ਹੋਵੇ। ਆਪਣੇ ਆਪ ਮਦਦ ਕਰਨ ਵਾਲੇ ਰੁਕ ਜਾਂਦੇ ਹਨ। ਅਗਲੇ ਦੀ ਹਰ ਤਰਾਂ ਸਹਾਇਤਾ ਕਰਦੇ ਹਨ। ਟਾਇਰ ਪੈਂਚਰ ਹੋਵੇ ਬਦਲ ਦਿੰਦੇ ਹਨ। ਘਰ, ਕੰਮ ‘ਤੇ ਜਾਂ ਜਿੱਥੇ ਵੀ ਜਾਣਾ ਹੁੰਦਾ ਹੈ, ਛੱਡ ਕੇ, ਆਉਂਦੇ ਹਨ। ਲੋਕ ਹੀ ਹਨ, ਜੋ ਸੇਵਾ ਮੁਫ਼ਤ ਕਰਦੇ ਹਨ। ਭਾਰਤ ਨੂੰ ਛੱਡ ਕੇ, ਕੈਨੇਡਾ, ਅਮਰੀਕਾ, ਹੋਰ ਦੇਸ਼ਾਂ ਵਿੱਚ ਪੁਲਿਸ ਵਾਲਿਆਂ ਤੋਂ ਵੀ  ਮਦਦ ਮੰਗ ਲਈਏ। ਹਰ ਮਸੀਬਤ ਵਿੱਚ ਸਹਾਇਤਾ ਕਰਦੇ ਹਨ। ਫੋਨ ਵਰਤ ਸਕਦੇ ਹਾਂ। ਜਿਥੇ ਵੀ ਕਹੋ ਕਾਰ ਵਿੱਚ ਛੱਡ ਆਉਂਦੇ ਹਨ। ਮਸੀਬਤ ਵਿੱਚ ਜੇ ਰਹਿਣ ਲਈ ਜਗਾ ਨਹੀਂ ਹੈ। ਥਾਂ ਲੱਭ ਕੇ ਦਿੰਦੇ ਹਨ। ਖਾਣ ਦਾ ਵੀ ਪ੍ਰਬੰਦ ਕਰਦੇ ਹਨ। ਸੁਰੱਖਿਤ ਥਾਂ ‘ਤੇ ਪਹੁੰਚਾ ਦਿੰਦੇ ਹਨ। 

Comments

Popular Posts