ਇਸ ਮਨ ਵਿੱਚ ਪ੍ਰਭੂ ਦੇ ਬੇਅੰਤ ਕੀਮਤੀ ਬ੍ਰਹਿਮ ਗਿਆਨ ਦੇ ਸ਼ਬਦ ਹਨ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਇਸ ਮਨ ਵਿੱਚ ਪ੍ਰਭੂ ਦੇ ਬੇਅੰਤ ਕੀਮਤੀ ਬ੍ਰਹਿਮ ਗਿਆਨ ਦੇ ਸ਼ਬਦ ਹਨ। ਇਸ ਮਨ ਵਿੱਚ ਪਿਆਰਾ ਪ੍ਰੀਤਮ ਬਾਦਸ਼ਾਹ ਸ਼ਾਹੂਕਾਰ ਪ੍ਰਭੂ ਬੈਠਾ ਹੈ। ਕੋਈ ਹੀ ਰੱਬ ਦੇ ਨਾਂਮ ਦਾ ਪਿਆਰਾ ਹੁੰਦਾ ਹੈ। ਜੋ ਉਸ ਪ੍ਰਭੂ ਦਾ ਖਿਆਲ, ਭਰੋਸਾ ਕਰਦਾ ਹੈ। ਜੋ ਪ੍ਰਮਾਤਮਾਂ ਦੇ ਨਾਂਮ ਗੁਰਬਾਣੀ ਦੀ ਬਿਚਾਰ ਇੱਕਠੀ ਕਰਦਾ ਹੈ। ਉਹ ਰੱਬ ਦੇ ਨਾਂਮ ਅੰਮ੍ਰਿਤ ਰਸ ਗੁਰਬਾਣੀ ਨਾਲ, ਆਪਦੇ ਮਨ ਦੀ ਤ੍ਰਿਪਤੀ ਕਰਦੇ ਹਨ। ਸਤਿਗੁਰ ਪ੍ਰਭੂ ਅੱਗੇ ਸਰੀਰ ਤੇ ਜਿੰਦ ਜਾਨ ਨਾਲ ਜੀਅ ਲਾ ਕੇ, ਚਾਕਰੀ ਕਰੀਏ। ਉਹ ਕਿਹੜਾ ਢੰਗ, ਸਾਧਨ ਹੈ। ਜਿਸ ਨਾਲ ਪ੍ਰੀਤਮ ਪਿਆਰਾ ਪ੍ਰਭੂ ਮੋਹਿਆ ਜਾਵੇ? ਮੈਂ ਉਸ ਦੇ ਚਰਨ-ਪੈਰਾਂ ਵਿੱਚ ਬੈਠ ਜਾਵਾਂ। ਆਪਣਾਂ ਆਪ ਭੁੱਲ ਜਾਂਵਾਂ। ਉਹ ਕਿਹੜਾ ਢੰਗ ਹੈ? ਜਿਸ ਨਾਲ ਮੈਂਨੂੰ ਮੇਰੇ ਪ੍ਰੀਤਮ ਪ੍ਰਭ ਨਾਲ ਚਿਤ ਜੋੜਨ ਦੀ, ਰਸਦ ਦਾਤ ਮਿਲ ਜਾਵੇ। ਰੱਬ ਦਾ ਸ਼ਾਹੂਕਾਰ ਦਾ ਮੰਦਰ ਕਿਵੇ ਲੱਭਿਆ ਜਾਵੇ। ਕਿਹੜੇ ਐਸਾ ਬਹਾਨਾਂ ਕਰਾਂ, ਕਿ ਮੈਨੂੰ ਆਪਦੇ ਦਰਬਾਰ ਵਿੱਚ ਸੱਦ ਲਵੇ? ਤੂੰ ਬਹੁਤ ਵੱਡਾ ਸ਼ਾਾਹੂਕਾਰ ਹੈ। ਤੈਨੂੰ ਚਾਹੁਣ ਵਾਲੇ ਕਰੋੜਾਂ ਬੇਅੰਤ ਤੇਰੇ ਪਿਆਰੇ ਹਨ।ਮੈਨੂੰ ਤੇਰਾ ਨਾਂਮ ਪ੍ਰਭੂ ਜੀ ਦਾਨ ਕਰਨ ਵਾਲਾ, ਐਸੇ ਕੌਣ ਹੈ? ਜਿਸ ਦੇ ਮੈਂ ਪੈਰੀ ਡਿੱਗ ਜਾਂਵਾਂ। ਤੈਨੂੰ ਪਾ ਲਵਾਂ। ਆਲੇ-ਦੁਆਲੇ ਪ੍ਰਭੂ ਨੂੰ ਲੱਭਦੇ ਨੇ, ਮਨ ਅੰਦਰੋਂ ਹੀ ਹਾਂਸਲ ਕਰ ਲਿਆ ਹੈ। ਸਤਿਗੁਰ ਦੀ ਗੁਰਬਾਣੀ ਦੇ ਕੀਮਤੀ ਸ਼ਬਦ ਨਾਲ ਮਿਲਾ ਦਿੱਤਾ ਹੈ। ਰੱਬ ਬਹੁਤ ਵੱਡਾ ਸ਼ਾਹੂਕਾਰ ਹੈ। ਆਪ ਹੀ ਸਤਿਗੁਰ ਜੀ ਨੇ ਤਰਸ ਦੀ ਨਜ਼ਰ ਕਰਕੇ ਮਿਲਾਪ ਕੀਤਾ ਹੈ। ਸਤਿਗੁਰ ਨਾਨਕ ਜੀ ਮੈਂ ਕਿਹਾ, ਮੈਂ ਸਤਿਗੁਰ ਜੀ ਉਤੇ ਭਰੋਸਾ, ਜਕੀਨ ਕੀਤਾ ਹੈ। ਜੋ ਬੰਦੇ ਹਰ ਸਮੇਂ ਸਵੇਰੇ ਸ਼ਾਂਮ ਰੱਬ ਦੇ ਪਿਆਰ ਵਿੱਚ ਵਿੱਚ ਮਸਤ ਰਹਿੰਦੇ ਹਨ। ਉਹ ਹਰ ਸਮੇਂ ਰੱਬ ਨੂੰ ਆਪਦੇ ਕੋਲ ਹਾਜ਼ਰ ਸਮਝਦਾ ਹੈ। ਉਨਾਂ ਨੂੰ ਰੱਬ ਦੇ ਪਿਆਰ ਦੀ ਦਾਤ ਹਰ ਵੇਲੇ ਮਿਲਦੀ ਰਹਿੰਦੀ ਹੈ। ਉਹ ਪ੍ਰਭੂ ਪਿਆਰੇ ਨੂੰ ਮਿਲ-ਦੇਖ ਕੇ, ਰੱਜ ਕੇ ਨਿਹਾਲ ਹੋਏ ਰਹਿੰਦੇ ਹਨ। ਰੱਬ ਦੇ ਨਾਲ ਪ੍ਰੇਮ ਵਿੱਚ ਰਚੇ ਹੋਏ, ਬੰਦੇ ਦਾ ਸਰੀਰ ਤੇ ਦਿਲ ਅੰਨਦ ਹੋ ਕੇ, ਮਸਤੀ ਵਿੱਚ ਰਹਿੰਦੇ ਹਨ। ਉਹੀ ਸਪੂਰਨ ਸਤਿਗੁਰ ਜੀ ਦਾ ਚਰਨ-ਸ਼ਰਨ ਦਾ ਆਸਰਾ ਤੱਕਦੇ ਹਨ।
ਇੱਕ ਰੱਬ ਨੂੰ ਹੀ ਦੇਖਦੇ ਹਨ, ਜੋ ਉਸ ਦੇ ਭਾਂਣੇ ਵਿੱਚ ਰਹਿੰਦੇ ਹਨ। ਰੱਬ ਦੇ ਪਿਆਰ ਦਾ ਹੀ ਸੌਦਾ ਕਰਦੇ ਹਨ। ਰੱਬ ਦੇ ਪਿਆਰ ਦਾ ਸੌਦਾ ਖ੍ਰੀਦਦੇ ਵੇਚਦੇ ਹਨ। ਉਹ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਪ੍ਰਭੂ ਦੇ ਰੰਗਾਂ ਵਿੱਚ ਖੇਡਦੇ ਹਨ। ਰੱਬ ਦਾ ਪਿਆਰਾ ਬੰਦਾ ਗੁੱਸੇ ਤੇ ਉਦਾਸੀ ਵਿੱਚ ਨਹੀਂ ਜਾਂਦਾ। ਉਹ ਪ੍ਰੇਮ ਦੀ ਮਸਤੀ ਵਿੱਚ ਰਹਿੰਦਾ ਹੈ। ਉਹ ਦੁਨੀਆਂ ਦੇ ਧੰਨ ਦੌਲਤ ਲਾਲਚਾਂ ਤੋਂ ਬਚੇ ਹੁੰਦੇ ਹਨ। ਰੱਬ ਦੀ ਭਗਤੀ ਵਿੱਚ ਲੱਗੇ ਹੋਏ, ਪਵਿੱਤਰ ਮਨ ਦੇ ਹੁੰਦੇ ਹਨ। ਜੋ ਰੱਬ ਨੂੰ ਪਿਆਰੇ ਹਨ। ਦੁਨੀਆਂ ਤੋਂ ਅੱਲਗ ਵੱਖਰੇ ਹੀ ਪਛਾਣੇ ਜਾਂਦੇ ਹਨ। ਉਹ ਦੁਨੀਆਂ ਨੂੰ ਵੀ ਪਿਆਰ ਕਰਦੇ ਹਨ। ਜੋ ਰੱਬ ਨੂੰ ਪਿਆਰੇ ਹਨ। ਰੱਬ ਦੇ ਪਿਆਰੇ, ਗਿਆਨ ਵਾਲੇ ਗੁਣਾਂ ਦੇ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ। ਸਤਿਗੁਰ ਦੇ ਪਿਆਰਿਆਂ ਦੀ ਮੱਤ ਬਹੁਤ ਪਵਿੱਤਰ ਰੱਬ ਵਰਗੀ ਹੁੰਦੀ ਹੈ। ਹਰ ਬੰਦਾ ਉਨਾਂ ਦੀ ਅੱਕਲ ਬਾਰੇ ਬਿਆਨ ਨਹੀਂ ਕਰ ਸਕਦਾ। ਸੋਚ ਆਮ ਬੰਦੇ ਤੋਂ ਵੱਖਰੀ ਹੁੰਦੀ ਹੈ। ਗਿਆਨ ਵਾਲੇ ਗੁਣਾਂ ਦੇ ਦਾਤੇ ਪ੍ਰਭੂ ਮੇਰੇ ਉਤੇ ਵੀ ਤਰਸ ਦੀ ਮੇਰਬਾਨੀ ਕਰਦੇ। ਸਤਿਗੁਰ ਨਾਨਕ ਜੀ ਦੇ ਪਿਆਰਿਆਂ ਦੇ ਚਰਨਾਂ ਵਿੱਚ ਰੁਲ ਜਾਂਣਾਂ ਚੁਹੁੰਦੇ ਹਾਂ। ਤੂੰ ਹੀ ਪ੍ਰਭੂ ਜੀ ਮੇਰਾ ਸਕਾ ਰਿਸ਼ਤੇਦਰ ਤੇ ਤੂੰ ਆਪ ਹੀ ਮੇਰਾ ਸੱਜਣ ਹੈ। ਤੂੰ ਹੀ ਪਿਆਰਾ ਪ੍ਰੇਮੀ ਹੈ। ਤੇਰੇ ਨਾਲ ਹੀ ਪ੍ਰਭੂ ਜੀ ਮੇਰਾ ਨੇਹ-ਮੋਹ ਹੈ। ਤੂੰ ਹੀ ਮੇਰੀ ਲਾਜ਼ ਰੱਖਣ ਵਾਲਾ ਹੈ। ਤੂੰ ਹੀ ਪ੍ਰਭੂ ਜੀ ਮੇਰਾ ਜੇਵਰ ਹਾਰ-ਸਿੰਗਾਰ ਵੀ ਹੈ। ਤੇਰੇ ਬਗੈਰ ਮੇਰਾ ਪ੍ਰੜੂ ਜੀ ਬਿੰਦ ਵੀ ਨਹੀਂ ਝੱਟ ਨਹੀਂ ਲੰਘਦਾ। ਤੇਰੇ ਨਾਲ ਹੀ ਜਿਉਣ ਦਾ ਅੰਨਦ ਹੈ। ਤੂੰ ਹੀ ਮੇਰਾ ਲਾਡਲਾ ਪਿਆਰਾ ਹੈ। ਤੇਰੇ ਨਾਲ ਹੀ ਪ੍ਰਭੂ ਜੀ ਮੇਰੀ ਜਿੰਦ-ਜਾਨ ਹੈ। ਤੂੰ ਹੀ ਮੇਰਾ ਮਾਲਕ ਖ਼ਸਮ ਹੈ। ਤੂੰ ਪ੍ਰਭੂ ਜੀ ਮੇਰਾ ਵੱਡਾ ਦੌਧਰੀ ਹੈ। ਮੇਰਾ ਕੀਤਾ ਕੁੱਝ ਨਹੀਂ ਹੁੰਦਾ। ਜਿਵੇ ਪ੍ਰਭੂ ਤੂੰ ਚਹੁੰਦਾ ਹੈ। ਉਵੇਂ ਹੀ ਜਿਉਣਾਂ ਪੈਣਾਂ ਹੈ। ਜੋ ਤੂੰ ਭਾਂਣਾਂ ਵਰਤਾਉਣਾਂ ਚਹੁੰਦਾ ਹੈ। ਰੱਬ ਜੀ ਉਹ ਸਾਨੂੰ ਮੰਨਣਾਂ ਪੈਣਾਂ ਹੈ। ਜਿਸ ਪਾਸੇ, ਆਲੇ-ਦੁਆਲੇ ਨਿਗਾ ਜਾਂਦੀ ਹੈ। ਸਾਰੇ ਰੱਬ ਜੀ ਤੂੰ ਹੀ ਦਿਖਾਈ ਦਿੰਦਾ ਹੈ। ਮੇਰੀ ਜੀਭ ਪ੍ਰਭੂ ਤੇਰਾ ਨਾਂਮ ਚੇਤੇ ਕਰਦੀ ਹੈ। ਤੂੰ ਕਿਸੇ ਤੋਂ ਨਹੀਂ ਡਰਦਾ। ਨਾਂ ਹੀ ਮੈਨੂੰ ਕਿਸੇ ਤੋਂ ਡਰਨ ਦਿੰਦਾ ਹੈ। ਤੂੰ ਮੇਰੇ ਲਈ ਪੂਰੀ ਦੁਨੀਆਂ ਦੀਆਂ ਵਸਤੂਆਂ ਦੀ ਖਾਣ ਹੈ। ਤੇਰੇ ਕੋਲੇ ਪ੍ਰਭੂ ਹਰ ਕੀਮਤੀ ਸ਼ੈਅ ਹੈ। ਜੋ ਮੈਂ ਮੰਗਣਾਂ ਚਹੁੰਦਾਂ ਹਾਂ, ਤੂੰ ਆਪ ਹੀ ਮੇਰੇ ਅੱਗੇ ਹਾਜ਼ਰ ਕਰ ਦਿੰਦਾ ਹੈ। ਤੇਰੇ ਨਾਲ ਹੀ ਮੇਰੇ ਮਾਲਕ ਇੱਜ਼ਤ ਹੈ। ਤੂੰ ਪ੍ਰਭੂ ਜੀ ਮੇਰੇ ਅੰਗ-ਅੰਗ, ਤਨ-ਮਨ ਵਿੱਚ ਸਮਾਇਆ ਹੈ। ਮਾਲਕ ਤੂੰ ਹੀ ਮੇਰਾ ਜਿਉਣ ਦਾ ਸਹਾਰਾ ਹੈ। ਪਿਆਰੇ ਪ੍ਰਭੂ ਜੀ ਤੂੰ ਮੇਰਾ ਸਿਰ ਦਾ ਡਾਸਣਾਂ ਆਸਰਾ ਹੈ। ਸਰੀਰ ਤੇ ਜਿੰਦ-ਜਾਨ ਤੈਨੂੰ ਹੀ ਪ੍ਰਭ ਜੀ ਯਾਦ ਕਰਦੇ ਹਨ। ਸਤਿਗੁਰ ਜੀ ਤੈਨੂੰ ਜਾਨਣ ਦੇ ਜੁਗਤ ਤਰੀਕੇ ਗੁਰਬਾਣੀ ਰਾਹੀਂ ਦੱਸੇ ਹਨ। ਸਤਿਗੁਰ ਜੀ ਨੇ ਮੈਨੂੰ ਗੁਰਬਾਣੀ ਰਾਹੀਂ ਇੱਕ ਰੱਬ ਨੂੰ ਹੀ ਚੇਤੇ ਕਰਾਇਆ ਹੈ। ਮੈਂ ਸਤਿਗੁਰ ਨਾਨਕ ਜੀ ਪ੍ਰਾਮਤਮਾਂ, ਹਰੀ, ਰਾਮ, ਭਗਵਾਨ ਨੂੰ ਚੇਤੇ ਕਰਕੇ, ਇੱਕੋ ਸ਼ਕਤੀਵਾਨ ਦਾ ਓਟ-ਆਸਰਾ ਤੱਕਿਆ ਹੈ।

Comments

Popular Posts