ਰੱਬ ਦੇ ਪਿਆਰੇ ਭਗਤ ਦੇ ਕੋਲ ਰਹਿੱਣ ਨਾਲ ਜਨਮ ਸਫ਼ਲਾ ਹੋ ਜਾਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਉਨਾਂ ਬੰਦਿਆਂ ਦਾ, ਦੁਨੀਆਂ ਉਤੇ ਬਾਰ-ਬਾਰ ਆਉਣ-ਜਾਣ, ਜੰਮਣ ਮਰਨ ਦਾ ਚੱਕਰ ਮੁੱਕ ਜਾਦਾ ਹੈ। ਰੱਬ ਦੇ ਪਿਆਰੇ ਭਗਤ ਦੀ ਮੇਹਰਬਾਨੀ ਦੀ ਨਜ਼ਰ ਨਾਲ ਜਨਮ ਸਫ਼ਲਾ ਹੋ ਜਾਦਾ ਹੈ। ਰੱਬ ਦੇ ਪਿਆਰੇ ਭਗਤ ਨੂੰ ਦੇਖ ਕੇ ਹੀ ਮਨ ਦੇ ਮਾੜੇ ਬਿਚਾਰ ਦਾ ਖਤਮਾਂ ਹੋ ਕੇ, ਚੰਗੇ ਗੁਣ ਆ ਜਾਂਦੇ ਹਨ। ਅੱਖੀ ਦੇਖਣ ਨਾਲ ਤਨ ਮਨ ਸਾਫ਼਼-ਸ਼ੁੱਧ ਹੋ ਜਾਂਦੇਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਸ ਬੰਦੇ ਦੇ ਸਾਰੇ ਕੰਮ ਹੋ ਜਾਂਦੇ ਹਨ ਹਨ। ਸਤਿਗੁਰ ਪਿਆਰੇ ਦੀ ਮੇਹਰਬਾਨੀ ਨਾਲ ਰੱਬੀ ਬਾਣੀ ਗਾ ਹੁੰਦੀ ਹੈ। ਉਨਾਂ ਬੰਦਿਆਂ ਦਾ ਹੰਕਾਂਰ, ਮੈਂ ਮੇਰੀ ਮੁੱਕ ਜਾਂਦੀ ਹੈ, ਜੋ ਰੱਬ ਦੇ ਪਿਆਰੇ ਭਗਤ ਦੇ ਕੋਲ ਰਹਿੰਦੇ ਹਨ। ਸਤਿਗੁਰ ਪਿਆਰੇ ਦੀ ਨਜ਼ਰ ਪੈਣ ਨਾਲ ਹੀ, ਇਕੋ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਹਨ। ਜਿਸ ਬੰਦੇ ਉਤੇ ਸਤਿਗੁਰ ਜੀ ਦਿਆਲ ਹੋ ਜਾਏ, ਉਹ ਸਰੀਰ ਦੇ ਪੰਜ ਦੁਸ਼ਮੱਣਾਂ ਤੋਂ ਬਚ ਜਾਂਦਾ ਹੈ। ਮਨ ਦੇ ਵਿੱਚ ਰੱਬੀ ਗੁਰਬਾਣੀ ਦੀ ਬਿਚਾਰ ਇੱਕਠੀ ਕਰਦੇ ਰਹੀਏ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਸ ਬੰਦੇ ਦੇ ਸਾਰੇ ਕੰਮ ਹੋ ਜਾਂਦੇ ਹਨ। ਜਿਸ ਨੂੰ ਸਤਿਗੁਰ ਜੀ ਦੇ ਚਰਨ ਛੂ੍ਹ ਵੀ ਪ੍ਰਪਤ ਹੋ ਜਾਂਦੀ ਹੈ। ਰੱਬੀ ਗੁਰਬਾਣੀ ਦੁਆਰਾ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਨਾਲ, ਮਨ-ਹਿਰਦਾ ਖੁਸ਼ੀ ਵਿੱਚ ਖਿੜ ਜਾਂਦਾ ਹੈ। ਪ੍ਰਭੂ ਜੀ ਨੂੰ ਯਾਦ ਕਰਨ ਨਾਲ ਮਨ ਡਰ-ਵਹਿਮ, ਪਖੰਡ ਸਬ ਹੱਟ ਜਾਂਦੇ ਹਨ। ਉਸ ਦੀ ਬੁੱਧ ਚੰਗੀ ਤਰਾਂ ਕੰਮ ਕਰਦੀ ਹੈ। ਜੋ ਰੱਬ ਦੇ ਕੰਮਾਂ ਦੇ ਗੀਤ ਗਾਉਂਦਾ ਹੈ। ਚੰਗੇ ਕੰਮ ਕਰਨ ਨਾਲ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਦਾ ਹੈ। ਰੱਬੀ ਗੁਰਬਾਣੀ ਦੀ ਬਿਚਾਰ ਹੁੰਦੀ ਹੈ। ਰੱਬ ਦੇ ਨਾਂਮ ਦਾ ਸ਼ਬਦਾ ਦਾ ਭੰਡਾਰ ਹੱਥ ਲੱਗ ਜਾਂਦਾ ਹੈ। ਜਦੋਂ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਣ ਨਾਲ ਰੱਬੀ ਗੁਰਬਾਣੀ ਦੇ ਗੁਣ ਗਾਉਂਦੇ ਹਾਂ। ਉਨਾਂ ਬੰਦਿਆਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜੋ ਸਤਿਗੁਰ ਜੀ ਦੇ ਪਿਆਰਿਆਂ ਦਾ ਸਾਥ ਮਿਲਣ ਨਾਲ ਗੁਰਬਾਣੀ ਦੀ ਬਿਚਾਰ ਕਰਦੇ ਹਨ। ਉਹੀ ਬੰਦੇ ਰੱਬ ਨੂੰ ਜੱਪਦੇ ਗਾਉਂਦੇ ਹਨ। ਜਿਸ ਉਤੇ ਸਤਿਗੁਰ ਜੀ ਦਿਆਲ ਹੁੰਦੇ ਹਨ।

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹੀ ਬੰਦਾ ਰੱਬ ਦਾ ਪਿਆਰਾ ਬੱਣਦਾ ਹੈ। ਜਿਸ ਦੀ ਜਿੰਦ-ਜਾਨ ਰੱਬ ਨੂੰ ਆਪਣੇ ਵਿੱਚ ਹਾਜ਼ਰ ਸਮਝਦੀ ਹੈ। ਜਿਸ ਦਾ ਹਿਰਦਾ ਇੱਕ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਰੁੱਝ ਗਿਆ ਹੈ। ਉਸ ਬੰਦੇ ਨੂੰ ਲੋਕਾਂ ਦੀ ਨਫ਼ਰਤ ਦੀ ਅੱਗ ਸਾੜ ਨਹੀਂ ਸਕਦੀ। ਪ੍ਰਭੂ ਪ੍ਰੀਤਮ ਤੋਂ ਬਗੈਰ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਦੁਨੀਆਂ ਨੂੰ ਸਾਜਣ-ਪੈਦਾ ਕਰਨ, ਪਾਲਣ ਵਾਲਾ ਪ੍ਰਮਾਤਮਾਂ ਹੈ। ਹਿਰਦੇ ਵਿੱਚ ਰੱਬ-ਰੱਬ ਕੀਤਾ ਜਾਵੇ। ਮੂੰਹ ਦੇ ਨਾਂਮ ਰੱਬ ਨੂੰ ਚੇਤੇ ਕੀਤਾ ਜਾਵੇ। ਉਹ ਬੰਦਾ ਕਿਸੇ ਕੰਮ ਵਿੱਚ, ਇਸ ਉਸ ਦੁਨੀਆਂ ਵਿੱਚ ਕਿਸੇ ਤੋਂ ਡਰਦਾ, ਘਬਰਾਉਂਦਾ, ਠੋਕਰਾਂ ਨਹੀਂ ਖਾਂਦਾਂ ਹੈ। ਜਿਸ ਦੇ ਮਨ ਵਿੱਚ ਨਾਂਮ ਦੇ ਖ਼ਜ਼ਾਨੇ ਵਾਲਾ. ਪਵਿੱਤਰ ਰੱਬ ਸ਼ਾਹੂਕਾਰ ਬੈਠਾ ਹੈ। ਸਪੂਰਨ ਸਤਿਗੁਰ ਜੀ ਦੀ ਮੇਹਰਬਾਨੀ ਨਾਲ, ਰੱਬ ਵਿੱਚ ਭਰੋਸਾ ਬੱਣ ਗਿਆ ਹੈ। ਦੁਨੀਆਂ ਨੂੰ ਜਿੰਦਗੀ ਦੇਣ ਵਾਲਾ, ਪ੍ਰਭੂ ਪ੍ਰੀਤਮ ਰੱਬ ਮਿਲ ਗਿਆ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਸ ਬੰਦੇ ਨੇ, ਰੱਬ-ਰੱਬ ਕਰਕੇ, ਦੁਨੀਆਂ ਤੋਂ ਵੱਖਰੀ ਹੀ ਜਿੰਦਗੀ ਜਿਉਣ ਦਾ ਪਵਿੱਤਰ ਦਰਜਾ ਬੱਣਾਂ ਲਿਆ ਹੈ।

ਰੱਬ ਦੇ ਪਿਆਰਿਆ ਲਈ, ਪ੍ਰਭੂ ਪ੍ਰੀਤਮ ਦਾ ਪਿਆਰ ਹੀ, ਜਿਉਣ ਦਾ ਸਹਾਰਾ ਹੈ। ਰੱਬ ਦੇ ਪਿਆਰਿਆ ਲਈ, ਪ੍ਰਭੂ ਪ੍ਰੀਤਮ ਦਾ ਪਿਆਰ ਹੀ, ਜਿਉਣ ਦਾ ਸਹਾਰਾ ਹੈ। ਰੱਬ ਦੀ ਪ੍ਰਸੰਸਾਂ ਕਰਨ ਵਾਲੇ ਬੰਦੇ ਦੀ ਲੋਕ ਵੀ ਉਪਮਾਂ-ਵੱਡਿਆਈ ਕਰਦੇ ਹਨ। ਇਹ ਵੱਡਿਆਈ ਸਤਿਗੁਰ ਜੀ ਮੇਹਰਬਾਨ ਹੋ ਕੇ, ਆਪੇ ਹੀ ਕਰਾਉਂਦੇ ਹਨ। ਰੱਬ ਦੇ ਪਿਆਰਿਆਂ ਨੂੰ ਰੱਬ ਦੇ ਨਾਂਮ ਚੇਤੇ ਕਰਨ ਨਾਲ ਖੁਸ਼ੀ ਮਿਲਦੀ ਹੈ। ਜੋ ਪ੍ਰਭੂ ਨੂੰ ਚੇਤੇ ਕਰਦੇ ਹਨ, ਉਹੀ ਰੱਬ ਦੇ ਪਿਆਰੇ ਬੱਣਦੇ ਹਨ। ਪ੍ਰਭੂ ਨੂੰ ਚੇਤੇ ਕਰਨ ਨਾਲ, ਬੰਦੇ ਨੂੰ ਧਰਵਾਸ, ਹੌਸਲਾ ਮਿਲਦਾ ਹੈ। ਜੋ ਬੰਦਾ ਹਰ ਸਮੇਂ ਰੱਬ ਨੂੰ ਰੱਬ ਛਾਦ ਕਰਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਜਿਸ ਦੇ ਚੰਗੇ ਕਰਮ ਹਨ। ਉਨਾਂ ਦਾ ਮਨ ਰੱਬ ਦੇ ਪਿਆਰ ਨਾਲ ਲੱਗ ਗਿਆ ਹੈ। ਸਤਿਗੁਰ ਦੀ ਮੇਹਰਬਾਨੀ ਨਾਲ, ਰੱਬ ਦਾ ਨਾਂਮ ਚੇਤੇ ਆਉਂਦਾ ਹੈ। ਉਦੋਂ ਤੋਂ ਤਾਂ ਮਨ ਇਛਾਂਵਾਂ ਵੱਲੋਂ ਦੌੜਨਾਂ ਛੱਡ ਕੇ, ਰੱਜ ਗਿਆ ਹੈ। ਰੱਬ ਦੀ ਪ੍ਰਸੰਸਾ ਕਰਨ ਨਾਲ, ਮਨ ਨੂੰ ਟਿੱਕਾ ਮਿਲ ਗਿਆ, ਅੰਨਦ ਮਿਲ ਹਿਆ ਹੈ। ਮੇਰੇ ਸਾਰੇ ਦੁੱਖ ਮਸੀਬਤਾਂ ਨਾਸ਼ ਹੋ ਗਏ ਹਨ। ਸਾਰੇ ਡਰ ਵਹਿਮ ਮੁੱਕ ਗਏ ਹਨ। ਪ੍ਰਭੂ ਦੇ ਸੋਹਣੇ ਚਰਨਾਂ ਦੇ ਆਸਰੇ ਦਾ ਧਿਆਨ ਧਰਦਾ ਹਾਂ। ਰੱਬ ਨੂੰ ਚੇਤੇ ਕਰਨ ਨਾਲ, ਮੇਰੇ ਮਨ ਦੇ ਸਾਰੇ ਫ਼ਿਕਰ ਮੁੱਕ ਗਏ ਹਨ। ਮੈਂ ਬੇਸਹਾਰਾ ਬੱਣ ਕੇ, ਹੋਰ ਸਾਰੀਆਂ ਆਸਾਂ ਛੱਡ ਕੇ, ਪ੍ਰਭੂ ਜੀ ਤੇਰੀ ਓਟ ਉਮੀਦ ਤੱਕੀ ਹੈ। ਮਨ ਨੂੰ ਪਵਿੱਤਰ ਕਰਕੇ, ਭਗਵਾਨ ਕੋਲ ਊਚਾ-ਸੂਚਾ ਥਾਂ ਆਪੇ ਹੀ ਅਚਾਨਿਕ ਮਿਲ ਗਿਆ ਹੈ। ਸਤਿਗੁਰ ਨਾਨਕ ਜੀ ਦੁਨੀਆਂ ਨੂੰ ਬੱਣਾਉਣ, ਪਾਲਣ ਵਾਲਾ ਹਿਰਦੇ ਵਿੱਚ ਰਹਿੰਦਾ ਹੈ। ਆਪਣੇ ਪੈਰਾ ਨਾਲ ਰੱਬ ਦੇ ਰਸਤੇ ਉਤੇ ਚਲ ਕੇ, ਮੰਜ਼ਲ ਉਤੇ ਪਹੁੰਚ ਜਾਈਏ।

Comments

Popular Posts