ਭਾਗ 13 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸੀਤਲ ਤੇ ਸੁਖ ਬੱਬੀ ਨੂੰ ਲੈ ਕੇ, ਬੱਬੀ ਦੇ ਪੇਕੇ ਘਰ ਵਾਪਸ, ਮੋੜ ਕੇ ਲੈ ਆਏ ਸਨ। ਧੀ ਨੂੰ ਹਾਰ ਸਿੰਗਾਰ ਤੇ ਪਤੀ ਤੋਂ ਬਗੈਰ ਘਰ ਵਾਪਸ ਆਈ ਦੇਖ ਕੇ, ਘਰ ਵਿੱਚ ਉਦਾਸੀ ਛਾ ਗਈ। ਸਾਰੇ ਰਿਸ਼ਤੇਦਾਰ ਤੇ ਪਰਿਵਾਰ ਦੇ ਜੀਅ ਇੱਕਠੇ ਹੋ ਗਏ। ਘਰ ਵਿੱਚ ਹੱਫੜਾ-ਦੱਫ਼ੜੀ ਪੈ ਗਈ। ਕੋਈ ਕੁੱਛ ਕਹਿੰਦਾ ਸੀ। ਕੋਈ ਕੁੱਝ ਕਹਿੰਦਾ ਸੀ। ਬੱਬੀ ਦੇ ਚਾਚੇ ਨੇ ਕਿਹਾ, " ਇਹ ਕਨੇਡਾ ਵਾਲੇ ਹੁੰਦੇ ਹੀ ਐਸੇ ਹਨ। ਕੀ ਪਤਾ ਕਿੰਨਮਾਂ ਵਿਆਹ ਹੋਵੇ? ਇੰਨਾਂ ਲਈ ਹਰ ਫੇਰੀ ਵਿੱਚ ਨਵਾਂ ਵਿਆਹ ਹੁੰਦਾ ਹੈ। ਕੁੜੀ ਵਾਲਿਆਂ ਤੋਂ, ਕੈਸ਼ ਇੱਕਠਾ ਕਰਕੇ, ਲੈ ਜਾਂਦੇ ਹਨ। ਉਸ ਨੇ ਹੁਣ ਨਹੀਂ ਲੱਭਣਾਂ। " ਬੱਬੀ ਦੇ ਮਾਮੇ ਨੇ ਕਿਹਾ, " ਮੈਨੂੰ ਤਾਂ ਲੱਗਦਾ ਹੈ। ਉਸੇ ਹੋਟਲ ਵਿੱਚ ਹੀ ਬੈਠਾ ਹੋਵੇਗਾ। ਲੱਖ ਰੁਪੀਆ ਮਿਲ ਗਇਆ। ਹੁਣ ਹੋਲੀਡੇ ਮਨਾਵੇਗਾ। ਮੈਨੂੰ ਵੀ ਪਹਿਲਾਂ ਹੀ ਲੱਗਦਾ ਸੀ। ਗੱਲ ਸਹੀ ਹੈ, 40 ਸਾਲਾਂ ਦਾ, ਕਿਤੇ ਪਹਿਲੀ ਬਾਰ ਥੌੜੀ ਵਿਆਹਿਆ ਹੋਣਾਂ ਹੈ। " ਬੱਬੀ ਦਾ ਡੈਡੀ ਸਿਰ ਫੜੀ ਬੈਠਾ ਸੀ। ਉਸ ਦੀ ਮੰਮੀ ਨੇ ਸੁਖ ਨੂੰ ਕਿਹਾ, " ਤੁਸੀਂ ਜਾ ਕੇ ਬੱਬੀ ਦੇ ਸੌਹੁਰੀ ਪਤਾ ਕਰੋ। ਉਨਾਂ ਨੂੰ ਫੋਨ ਨਹੀਂ ਕਰਨਾਂ। ਆਪ ਦੋ ਜਾਂਣੇ ਚਲੇ ਜਾਵੋ। " ਸੁਖ ਨੇ ਕਿਹਾ, " ਠੀਕ ਹੈ। ਬੱਬੀ ਦੇ ਮਾਮਾ ਤੇ ਚਾਚਾ ਮੇਰੇ ਨਾਲ ਚਲੇ ਚੱਲਣ। ਉਥੇ ਜਾ ਕੇ ਦੇਖਦੇ ਹਾਂ। ਕੀ ਗੱਲ-ਬਾਤ ਹੈ। " ਮਾਮੇ ਨੇ ਕਿਹਾ, " ਮੈਂ ਤਾਂ ਬਿਮਾਰ ਹਾਂ। ਮੈਂ ਨਹੀਂ ਜਾਂਣਾਂ। " ਚਾਚੇ ਨੇ ਕਿਹਾ, " ਮੈਂ ਤਾਂ ਸਵੇਰੇ, ਕਾਲਜ਼ ਪੜ੍ਹਾਉਣ ਜਾਂਣਾ ਹੈ। ਹੁਣ ਕੁੱਝ ਘੰਟੇ ਸੌਣਾਂ ਹੈ। ਤਾਂਹੀ ਸਵੇਰੇ ਕੰਮ ਉਤੇ ਜਾਂ ਹੋਣਾਂ ਹੈ। " ਸੁਖ ਨੇ ਬੱਬੀ ਦੇ ਡੈਡੀ ਨੂੰ ਜਾਣ ਲਈ ਕਿਹਾ ਹੀ ਨਹੀਂ ਸੀ। ਬੱਬੀ ਦਾ ਭਰਾ ਛੋਟਾ ਸੀ। ਉਸ ਨੇ ਸੀਤਲ ਨੂੰ ਕਿਹਾ, " ਸੀਤਲ ਆਪਾਂ ਦੋਂਨੇ ਹੀ ਚਲਦੇ ਹਾਂ। ਦਿਨ ਵੀ ਚੜ੍ਹਨ ਵਾਲਾ ਹੈ। ਹੁਣ ਤਾਂ ਪੁਲੀਸ ਵਾਲੇ ਵੀ ਸੌਂਉ ਗਏ ਹੋਣੇ ਹਨ। ਚੱਲ ਹੁਣੇ ਤੁਰ ਪੈਂਦੇ ਹਾਂ। " ਸੀਤਲ, ਬੱਬੀ ਨੂੰ ਕੰਮਰੇ ਵਿੱਚ ਲੈ ਗਈ ਸੀ। ਉਸ ਨੂੰ ਸੀਤਲ ਨੇ ਸੌਉਣ ਕਹਿ ਦਿੱਤਾ ਸੀ। ਬੱਬੀ ਨੇ ਦੱਸਿਆ, " ਮੇਰਾ ਸਿਰ ਬਹੁਤ ਦੁੱਖਦਾ ਹੈ। " ਬੱਬੀ ਦੀ ਮੰਮੀ ਚਾਹ ਬੱਣਾਂ ਕੇ ਲੈ ਆਈ ਸੀ। ਬੱਬੀ, ਸੀਤਲ ਤੇ ਸੁਖ ਨੇ ਚਾਹ ਪੀ ਲਈ ਸੀ। ਸੀਤਲ ਨੇ ਪਰਸ ਵਿੱਚੋਂ ਕੱਢ ਕੇ, ਬੱਬੀ ਨੂੰ ਚਾਹ ਨਾਲ ਸਿਰ ਦੁੱਖਦੇ ਦੀ ਗੋਲ਼ੀ ਦੇ ਦਿੱਤੀ ਸੀ। ਸੀਤਲ ਤੇ ਸੁਖ ਬੱਬੀ ਦੇ ਸੌਹੁਰਿਆਂ ਸੁਧਾਰ ਨੂੰ ਤੁਰ ਪਏ ਸਨ। ਸੁਧਾਰ ਪਿੰਡ ਤੋਂ ਦਾਖਾ ਪਿੰਡ 7 ਕੁ ਕਿਲੋਮੀਟਰ ਤੇ ਸੀ। ਉਹ 20 ਕੁ ਮਿੰਟਾ ਵਿੱਚ ਸੁਧਾਰ ਪਹੁੰਚ ਗਏ ਸਨ। ਗੁਰਦੁਆਰਿਆਂ ਵਿੱਚ ਬਾਬਿਆ ਨੇ ਸਪੀਕਰਾਂ ਵਿੱਚ ਪਾਠ ਕਰਨਾਂ ਸ਼ੁਰੂ ਕਰ ਦਿੱਤਾ ਸੀ। ਜਦੋਂ ਸੀਤਲ ਤੇ ਸੁਖ ਬੱਬੀ ਦੇ ਸੌਹੁਰੇ ਘਰ ਪਹੁੰਚੇ। ਹੈਪੀ ਦੀ ਮੰਮੀ ਤੇ ਘਰ ਆਏ, ਮੇਲੀਂ ਅਜੇ ਸੁੱਤੇ ਪਏ ਸਨ। ਹੈਪੀ ਦਾ ਡੈਡੀ ਕਨੇਡਾ ਸੀ। ਸੀਤਲ ਤੇ ਸੁਖ ਨੂੰ ਹੈਪੀ ਦੀ ਮੰਮੀ ਨੇ ਜਦੋਂ ਦੇਖਿਆ। ਉਹ ਹੈਰਾਨ ਹੋ ਗਈ। ਉਸ ਨੇ ਸੀਤਲ ਨੂੰ ਪੁੱਛਿਆ, " ਸੁਖ ਤਾ ਹੈ, ਤੁਸੀਂ ਐਨੇ ਸਾਜਰੇ ਆਏ ਹੋ? ਕੀ ਗੱਲ ਹੋ ਗਈ? ਤੁਸੀਂ ਬੌਦਲੇ ਲੱਗਦੇ ਹੋ। " ਸੀਤਲ ਨੇ ਕਿਹਾ, " ਅਸੀਂ ਸਾਰੀ ਰਾਤ ਦੇ ਸੁੱਤੇ ਨਹੀਂ ਹਾਂ। ਹੈਪੀ ਪਤਾ ਨਹੀਂ ਕਿਥੇ ਚਲਾ ਗਿਆ? ਸਾਨੂੰ ਤਾਂ ਇਹ ਵੀ ਪਤਾ ਨਹੀਂ, ਉਸ ਨੂੰ ਕਿਥੇ ਲੱਭੀਏ? " ਹੈਪੀ ਦੀ ਮੰਮੀ ਗੱਲ ਸੁਣ ਕੇ ਪ੍ਰੇਸ਼ਾਨ ਹੋ ਗਈ। ਉਸ ਨੇ ਦੱਸਿਆ , " ਸਾਡੇ ਸਾਰੇ ਰਿਸ਼ਤੇਦਾਰ, ਅਜੇ ਘਰ ਹੀ ਬੈਠੇ ਹਨ। ਹੋਰ ਕਿਸੇ ਨੂੰ ਹੈਪੀ ਜਾਂਣਦਾ ਨਹੀਂ ਹੈ। ਉਹ ਹੋਰ ਕਿਤੇ ਜਾ ਨਹੀਂ ਸਕਦਾ। " ਸੁਖ ਨੇ ਪੁੱਛਿਆ, " ਕੀ ਬੱਬੀ ਤੁਹਾਡੀ ਕੱਲਿਆ ਦੀ ਪਸੰਦ ਸੀ? ਜਾਂ ਕੀ ਹੈਪੀ ਨੇ ਉਸ ਨੂੰ ਪਸੰਦ ਕੀਤਾ ਸੀ? ਕਿਤੇ ਐਸਾ ਤਾਂ ਨਹੀਂ ਸੀ, ਤੁਸੀਂ ਆਪਣੀ ਪਸੰਦ ਦੀ ਕੁੜੀ ਦੇਖ ਕੇ, ਧੱਕੇ ਨਾਲ ਵਿਆਹ ਕਰ ਦਿੱਤਾ ਹੋਵੇ। " ਬੱਬੀ ਦੀ ਮੰਮੀ ਨੇ ਦੱਸਿਆ, " ਐਸੀ ਗੱਲ ਨਹੀਂ ਹੈ। ਜਦੋਂ ਹੈਪੀ ਲਈ ਕੁੜੀ ਲੱਭ ਰਹੇ ਸੀ। ਇੱਕ ਦਿਨ ਅਸੀਂ ਬਜ਼ਾਰ ਗਏ ਸੀ। ਬੱਬੀ ਆਪਦੀ ਮੰਮੀ ਨਾਲ ਸੂਟਾਂ ਵਾਲੀ ਦੁਕਾਨ ਵਿੱਚ ਵੜ ਰਹੀ ਸੀ। ਹੈਪੀ ਦੀ ਨਜ਼ਰ ਉਸ ਉਤੇ ਪੈ ਗਈ। ਉਸ ਨੇ ਮੈਨੂੰ ਦੱਸਿਆ, " ਮੰਮੀ ਉਹ ਕੁੜੀ ਨੂੰ ਦੇਖੋ। ਮੈਨੂੰ ਉਹ ਕੁੜੀ ਠੀਕ ਲੱਗਦੀ ਹੈ। " ਅਸੀਂ ਦੋਂਨੇ ਮਾਂ-ਪੁੱਤ ਉਨਾਂ ਮਗਰ ਚਲੇ ਗਏ। ਉਸ ਨੂੰ ਬੋਲਦੇ ਸੁਣਿਆ। ਉਸ ਨੇ ਦੋ ਸੂਟ ਲਏ, ਆਪ ਹੀ ਭਾਅ ਵੀ ਬੱਣਾਏ। ਉਸ ਦੀ ਮੰਮੀ ਬਹੁਤ ਘੱਟ ਬੋਲ ਰਹੀ ਸੀ। ਬੱਬੀ ਨੇ ਹੀ ਸੌਦਾ ਕੀਤਾ। ਹੈਪੀ ਨੇ ਕੁੜੀ ਮੈਨੂੰ ਪਸੰਧ ਹੋਣ ਦਾ ਇਸ਼ਾਰਾ ਕੀਤਾ। ਮੈਂ ਉਸੇ ਵੇਲੇ, ਉਸ ਦੀ ਮੰਮੀ ਨੂੰ ਦੱਸ ਦਿੱਤਾ। ਅਸੀਂ ਮਗਰ ਹੀ ਸਗਨ ਲੈ ਕੇ ਉਸ ਦੇ ਘਰ ਚਲੇ ਗਏ। ਬੱਬੀ ਹੈਪੀ ਦੀ ਹੀ ਪਸੰਧ ਹੈ। " ਮੇਲ ਵਾਲੇ ਵੀ ਉਠ ਗਏ ਸਨ। ਸਬ ਨੂੰ ਪਤਾ ਲੱਗ ਗਿਆ ਸੀ। ਵਿਆਹ ਵਿੱਚ ਦੋ ਕਤਲ ਵੀ ਹੋਏ ਸਨ। ਇਸ ਲਈ ਸਭ ਨੂੰ ਹੋਰ ਚਿੰਤਾ ਹੋ ਰਹੀ ਸੀ। ਹੈਪੀ ਦੇ ਨਾਨੇ ਨੇ ਕਿਹਾ, " ਮੈਂ ਤੁਹਾਡੇ ਨਾਲ ਚੱਲਦਾ ਹਾਂ। ਆਪਾਂ ਨੂੰ ਠਾਣੇ ਰਿਪੋਰਟ ਕਰਨੀ ਚਾਹੀਦੀ ਹੈ। " ਬਹੁਤੇ ਬੰਦਿਆਂ ਦੀ ਇਹੀ ਰਾਏ ਸੀ। ਸੀਤਲ ਨੇ ਸੁਖ ਨੂੰ ਕਿਹਾ, " ਮੈਂ ਆਪਦੇ ਡੈਡੀ ਨੂੰ ਵੀ ਫੋਨ ਕਰਕੇ, ਠਾਣੇ ਹੀ ਬੁੱਲਾ ਦਿੰਦੀ ਹਾਂ। ਸ਼ਿਪਾਰਸ਼ ਤੋਂ ਬਗੈਰ ਤਾਂ ਰਿਪੋਰਟ ਵੀ ਨਹੀਂ ਲਿਖਦੇ। ਤੁਸੀਂ ਮੈਨੂੰ ਬੱਬੀ ਕੋਲ ਛੱਡ ਦੇਵੇ। ਡੈਡੀ ਨੂੰ ਘਰੋਂ ਲੈ ਜਾਵੋ। ਜਾਂ ਉਹ ਆਪ ਹੀ ਉਥੇ ਆ ਜਾਂਣਗੇ। " ਸੀਤਲ ਨੇ ਆਪਦੇ ਡੈਡੀ ਨੂੰ ਫੋਨ ਕਰਕੇ, ਠਾਣੇ ਵਿੱਚ ਆਉਣ ਨੂੰ ਕਹਿ ਦਿੱਤਾ ਸੀ। ਹੈਪੀ ਦੇ ਘਰ ਵਿੱਚੋਂ ਸਿਆਣੇ ਬੰਦੇ ਸੁਖ ਦੇ ਨਾਲ ਤੁਰ ਪਏ ਸਨ। ਸੀਤਲ ਨੂੰ ਬੱਬੀ ਦੇ ਘਰ ਛੱਡ ਕੇ, ਸਾਰੇ ਵਾਪਸ ਠਾਣੇ ਆ ਗਏ ਸਨ। ਪੁਲਿਸ ਵਾਲੇ ਤਿੰਨ ਜਾਂਣੇ ਡਿਊਟੀ ਉਤੇ ਸਨ। ਉਨਾਂ ਨੂੰ ਸਾਰੀ ਗੱਲ-ਬਾਤ ਦੱਸੀ। ਉਨਾਂ ਵਿਚੋਂ ਛੋਟੀ ਉਮਰ ਦਾ ਪੁਲਿਸ ਵਾਲਾ ਬੋਲਿਆ, " ਕਨੇਡਾ ਵਾਲਿਆਂ ਦੀ ਪਹਿਲਾਂ ਹੀ ਸਕੀਮ ਬੱਣੀ ਹੁੰਦੀ ਹੈ। ਵਿਆਹ ਵਿੱਚ ਪੈਸੇ ਗਿੱਣ ਕੇ ਲੈਂਦੇ ਹਨ। ਉਦੋਂ ਹੀ ਕਨੇਡਾ ਨੂੰ ਉਡ ਜਾਂਦੇ ਹਨ। ਕੁੜੀਆਂ ਨਾਲ ਐਸ਼ ਕਰਕੇ, ਇਥੇ ਛੱਡ ਜਾਂਦੇ ਹਨ। " ਸੁਖ ਨੇ ਦੱਸਿਆ, " ਜੀ ਇਹ ਗੱਲ ਨਹੀਂ ਹੈ। ਹੈਪੀ ਤਾਂ ਸੁਹਾਗਰਾਤ ਤੋਂ ਪਹਿਲਾਂ ਹੀ ਕਿਤੇ ਚਲਾ ਗਿਆ ਹੈ। " ਦੂਜਾ ਪੁਲਿਸ ਵਾਲਾ ਮੋਨਾਂ ਸੀ ਉਹ ਬੋਲਿਆ, " ਸ਼ੁਕਰ ਕਰੋ ਇੱਜ਼ਤ ਬੱਚ ਗਈ ਜਾਂ ਕੁੜੀ ਝੂਠ ਬੋਲੀ ਜਾਂਦੀ ਹੋਵੇਗੀ। ਅੱਗਲੀ ਨੇ ਅੱਗੇ ਵੀ ਵਿਆਹ ਕਰਾਉਣਾ ਹੈ। " ਸਾਰੇ ਨੀਵੀਆਂ ਪਾ ਕੇ ਖੜ੍ਹ ਗਏ। ਤੀਜੇ ਪੁਲਿਸ ਵਾਲੇ ਦੀ ਗੋਗੜ ਬਹੁਤ ਵੱਡੀ ਸੀ। ਜਦੋਂ ਉਹ ਸਾਹ ਲੈ ਰਿਹਾ ਸੀ। ਨਾਲ ਵੀ ਪੇਟ ਹੇਠਾਂ, ਉਤੇ ਹੁੰਦਾ ਸੀ। ਉਹ ਹੌਕਦਾ ਹੋਇਆ ਬੋਲਿਆ, " ਅਸੀਂ ਐਡੀ ਛੇਤੀ ਰਿਪਰਟ ਨਹੀਂ ਲਿਖਦੇ ਹੁੰਦੇ। ਉਹ ਰਾਤ ਗੁਆਚਿਆ ਹੈ। ਅਗਲਾ ਚਾਹੇ ਪੀ ਕੇ ਇਧਰ-ਉਧਰ ਡਿੱਗਾ ਪਿਆ ਹੋਵੇ। ਉਸ ਨੂੰ ਪਹਿਲਾਂ ਖੂਹ ਡੋਬੇ ਵਿੱਚ ਲੱਭੋ। ਸਾਡਾ ਸਮਾਂ ਖ਼ਰਾਬ ਨਾਂ ਕਰੋ। " ਐਨੇ ਨੂੰ ਸੀਤਲ ਦੇ ਡੈਡੀ ਪਹੁੰਚ ਗਏ। ਉਸ ਨੂੰ ਦੇਖਦੇ ਹੀ ਤਿੰਨਾਂ ਪੁਲਿਸ ਵਾਲਿਆਂ ਨੇ, ਉਸ ਨੂੰ ਸਲੂਟ ਮਾਰਿਆ। ਆਉਣ ਦਾ ਕਾਰਨ ਪੁੱਛਿਆ। ਉਸ ਦੇ ਗੱਲ ਕਰਨ ਉਤੇ ਰਿਪੋਰਟ ਲਿਖ ਲਈ। ਜਿਉ ਹੀ ਸੁਖ ਨੇ ਪਿਛੇ ਮੁੜ ਕੇ ਦੇਖਿਆ। ਹੈਪੀ ਦੀ ਗਲ਼ ਵਿੱਚ ਪਾਈ ਪੱਲੇ ਵਾਲੀ ਚੂੰਨੀ ਚਾਬਕ ਕੋਲ ਕਿੱਲੀ ਉਤੇ ਟੰਡੀ ਹੋਈ ਸੀ।

Comments

Popular Posts