ਭਾਗ 18 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਰਾਜ ਤੇ ਨੀਟੂ ਆਈ-ਲਿਟ ਦੇ ਇਗਜ਼ਾਮ ਵਿੱਚੋਂ ਪੂਰੇ ਨੰਬਰ ਲੈ ਕੇ, ਪਾਸ ਹੋ ਗਏ ਸਨ। ਦੋਂਨਾਂ ਨੇ ਕਨੇਡਾ ਜਾ ਕੇ ਹੀ ਹਨੀਮੂਨ ਮਨਾਉਣ ਦੀ ਸੋਚੀ ਹੋਈ ਸੀ। ਇਸ ਲਈ ਉਹ ਕਿਤੇ ਘੁੰਮਣ ਨਹੀਂ ਗਏ ਸਨ।  ਦੋਂਨਾਂ ਨੂੰ ਕਨੇਡਾ ਵਿੱਚ ਪੜ੍ਹਾਈ ਕਰਨ ਦਾ ਵਿਜ਼ਾ ਲੱਗ ਗਿਆ ਸੀ। ਰਾਜ ਤੇ ਨੀਟੂ, ਇਹ ਖੁਸ਼ਖ਼ਬਰੀ ਦੇਣ ਲਈ ਹੈਪੀ ਤੇ ਬੱਬੀ ਦੇ ਘਰ ਚਲੇ ਗਏ। ਬੱਬੀ ਨੀਟੂ ਨੂੰ ਦੇਖਦੇ ਹੀ ਖੁਸ਼ ਹੋ ਗਈ। ਉਸ ਨੇ ਕਿਹਾ, " ਬਹੁਤ ਦਿਨਾਂ ਪਿਛੋਂ ਗੇੜਾ ਮਾਰਿਆ। ਕਿਥੇ ਰਹਿੰਦੇ ਹੋ। " ਨੀਟੂ ਨੇ ਨਰਾਜ਼ਗੀ ਦਿਖਾਈ, ਉਸ ਨੇ ਕਿਹਾ, " ਤੁਸੀਂ ਤਾਂ ਜਿਵੇਂ, ਸਾਡੀ ਦੇਹਲੀ ਨੀਵੀ ਕਰ ਦਿੱਤੀ। ਤੁਹਾਨੂੰ ਤਾਂ ਫੋਨ ਕਰਨ ਦਾ ਵੀ ਸਮਾਂ ਨਹੀਂ ਲੱਗਾ। ਜੇ ਤੁਹਾਡਾ ਨਵਾਂ ਵਿਆਹ ਹੋਇਆ ਹੈ। ਸਾਡਾ ਵੀ ਤਾਂ ਨਵਾਂ ਹੀ ਵਿਆਹ ਹੋਇਆ ਹੈ। ਅਸੀਂ ਵੀ ਬਹੁਤੇ ਵਿਹਲੇ ਨਹੀਂ ਹਾਂ। " ਹੈਪੀ ਨੇ ਦੱਸਿਆ, " ਅਸੀਂ ਦੋਂਨੇਂ ਗੋਆ ਚਲੇ ਗਏ ਸੀ। ਕੱਲ ਹੀ ਮੁੜੇ ਹਾਂ। ਅਜੇ ਤੱਕ ਥਕੇਵਾਂ ਨਹੀਂ ਉਤਰਿਆ। "  ਰਾਜ ਨੇ ਪੁੱਛਿਆ, " ਤੈਨੂੰ ਕਾਹਦਾ ਥਕੇਵਾਂ ਹੋ ਗਿਆ। ਕੀ ਤੂੰ ਘਲਾੜੀ ਜੋੜਿਆ ਹੋਇਆ ਸੀ? " ਹੇਪੀ ਨੇ ਕਿਹਾ, " ਇਹ ਤਾਂ ਤੂੰ ਆਪ, ਮੇਰੇ ਤੋਂ ਵੱਧ ਜਾਂਣਦਾ ਹੈ। ਬੰਦਾ ਸੂਤਿਆ ਜਾਂਦਾ ਹੈ। ਸਾਰੀ ਮਦਨਗੀ ਨਿੱਕਲ ਜਾਂਦੀ ਹੈ। ਉਨਾਂ ਦੋਂਨਾਂ ਨੂੰ ਦੇਖ ਲੈ, ਕਿਵੇਂ ਤਾਜ਼ਾ-ਤਰ ਦਿਸ ਰਹੀਆਂ ਹਨ। ਜਿਵੇਂ ਹੁਣੇ ਹੀ ਕਲੀਆਂ ਖਿੜੀਆਂ ਹਨ। " ਰਾਜ ਨੇ ਕਿਹਾ, " ਸਾਲਿਆ ਐਡੀ ਛੇਤੀ ਅਡਾਟ ਨਿੱਕਲ ਗਿਆ। ਕਿਤੇ ਉਸ ਨੂੰ ਪਤਾ ਨਾਂ ਲੱਗ ਜਾਵੇ। ਜਿਉਣਾਂ ਮੁਸ਼ਕਲ ਕਰ ਦੇਵੇਗੀ। ਜਾਂਣ-ਜਾਂਣ ਕੇ, ਹੋਰ ਔਖਾ ਕਰੇਗੀ। " ਹੈਪੀ ਹੋਰ ਵੀ ਨਿਸਲ ਜਿਹਾ ਹੋ ਗਿਆ ਸੀ। ਲੱਤਾਂ ਪਸਾਰੀ ਮੰਜੇ ਉਤੇ ਲੰਬਾ ਪਿਆ ਸੀ। ਹੈਪੀ ਨੇ ਕਿਹਾ, " ਯਾਰ ਜ਼ਨਾਨੀ ਨੂੰ ਸਭਾਲਣਾਂ ਵੀ ਬਹੁਤ ਔਖਾ ਹੈ। ਗੋਆ ਜਾ ਕੇ ਤਾ ਮੈਂ ਬਹੁਤ ਤੰਗ ਆ ਗਿਆ। ਘਰ ਤਾਂ ਘਰਦੇ ਜੀਅ ਹਨ। ਉਥੇ ਤਾਂ ਅਸੀਂ ਦੋਂਨੇ ਹੀ ਸੀ। ਪੁੱਛ ਨਾਂ, ਤੋਬਾ ਮੇਰੇ ਰੱਬਾ। " ਰਾਜ ਨੇ ਕਿਹਾ, " ਮੈਨੂੰ ਲੱਗਦਾ ਹੈ, ਦਰੋਪਤੀ ਦਾ ਪਤੀ ਵੀ, ਤੇਰੇ ਵਰਗਾ ਹੀ ਡਰਪੋਕ ਸੀ। ਤਾਂਹੀਂ ਭਰਾਵਾਂ ਨਾਲ ਹਿੱਸਾ ਪਾ ਲਿਆ ਸੀ। ਇਹ ਜੋ ਤੇਰੇ ਲੱਛਣ ਦਿਸਦੇ ਹਨ। ਉਮਰ ਚੜ੍ਹੀ ਦੀ ਨਿਸ਼ਾਨੀ ਹੈ। ਦਾਲ ਸਬਜ਼ੀ ਵਿੱਚ ਪਿਉ ਪਾ ਕੇ ਖਾਇਆ ਕਰ। ਵਿਸਕੀ ਦਾ ਖਿਹੜਾ ਛੱਡ ਕੇ, ਆਥਣ ਸਵੇਰੇ ਚਾਰ ਦੁੱਧ ਦੇ ਗਿਲਾਸ ਪੀਆ ਕਰ। ਫਿਰ ਦੇਖੀ ਕਿਵੇਂ ਗੁੱਡੀ ਚੜ੍ਹਦੀ ਹੈ।  "  ਹੈਪੀ ਲੰਬਾ ਪਿਆ ਉਠ ਕੇ ਬੈਠ ਗਿਆ। ਉਸ ਨੇ ਕਿਹਾ, " ਮੈਂ ਤਾ ਅੱਜ ਅਫ਼ੀਮ ਦਾ ਪ੍ਰਬੰਦ ਕਰਨਾਂ ਸੀ। ਗੋਲਲੀ ਖਾ ਕੇ ਲੋਰ ਆਵੇਗੀ। ਪਰ ਇਹੀ ਗੱਲ ਸਾਡਾ ਬੁੜਾ ਮੈਨੂੰ ਕਹਿੰਦਾ ਹੈ, " ਔਰਤ ਨੂੰ ਕਾਬੂ ਕਰਨਾਂ ਹੈ, ਪੁੱਤ ਜੰਮਣਾਂ ਹੈ ਤਾਂ ਦੁੱਧ ਰੱਜ ਕੇ ਪੀਣਾਂ ਪੈਂਦਾ ਹੈ। ਖ਼ੁਰਾਕ ਖਾਂਦੀ ਹੋਵੇਗੀ, ਤਾਂਹੀਂ ਸਰੀਰ ਜ਼ੋਰ ਫੜੇਗਾ। " ਮੇਰੇ ਡੈਡੀ ਦਾ ਸਰੀਰ ਅੱਜ ਵੀ ਮੱਲਾਂ ਵਰਗਾ ਹੈ। " ਹੈਪੀ ਉਸ ਦੀਆਂ ਗੱਲਾਂ ਸੁਣ ਕੇ, ਮੁਸ਼ਕਰੀਆਂ ਹੱਸੀ ਜਾਂਦਾ ਸੀ। ਹੁਣ ਉਹ ਖੁੱਲ ਕੇ ਹੱਸਿਆ। ਉਸ ਨੇ ਕਿਹਾ, " ਮੱਲ ਤਾ ਫਿਰ ਬਹੁਤ ਘੁੱਲਦੇ ਹਨ। ਤੂੰ ਕਿਹਦੀ ਔਲਾਦ ਹੈ? ਤੇਰੇ ਵਿੱਚ ਅਮਲੀਆਂ ਵਾਲੀ ਗੱਲ ਲੱਗਦੀ ਹੈ। ਜ਼ੋਰ ਵਾਲਾ ਕੋਈ ਲੱਛਣ ਨਹੀਂ ਹੈ। ਸਵੇਰੇ-ਸਵੇਰੇ ਆਂਏ ਥੱਕਿਆ ਪਿਆ। ਜਿਵੇ ਰਾਤ ਹੱਲ ਜੋੜਿਆ ਸੀ। " ਹੈਪੀ ਨੇ ਕਿਹਾ, " ਰਾਜ ਯਾਰ ਮਜ਼ਾਕ ਨਾਂ ਕਰ। ਮੰਮੀ ਸਾਨੂੰ ਦੁੱਧ ਤੱਤਾ ਕਰ ਦਿਉ। " ਰਾਜ ਨੇ ਫਿਰ ਕਿਹਾ, " ਜੇ ਸੇਹਿਤ ਬੱਣਾਉਣੀ ਹੈ ਤਾਂ ਕੱਚਾ ਦੁੱਧ ਪੀਂਦੇ ਹਨ। ਇਹ ਕੀ ਸ਼ਹਿਰੀਆਂ ਵਾਗੂ ਤੱਤਾ ਦੁੱਧ ਭਾਲਦਾਂ ਹੈ? ਮੇਂ ਤਾਂ ਬਾਲਟੀ ਨੂੰ ਹੀ ਮੂੰਹ ਲਾ ਕੇ, ਦੁੱਧ ਪੀ ਜਾਂਦਾ ਹਾਂ। ਤਾਂਹੀ ਕੱਬਡੀ ਪੈਦੀ ਹੈ। ਕੱਬਡੀ ਖੇਡਣ ਵਾਲੇ, ਡੌਲੇ ਹੀ ਨਹੀਂ ਬੱਣਾਉਂਦੇ। ਕਿਸੇ ਮੈਦਾਨ ਵਿੱਚ ਥੱਕਦੇ ਵੀ ਨਹੀਂ ਹਨ। ਸੇਹਿਤ ਬੱਣਾਈ ਕੰਮ ਆਉਂਦੀ ਹੈ। ਤੂੰ ਵੀ ਜ਼ੋਰ ਅਜ਼ਮਾਂ ਕੇ ਦੇਖ ਲੈ। ਮੈਨੂੰ ਯਾਦ ਕਰੇਗਾ। "
ਨੀਟੂ ਤੇ ਬੱਬੀ ਵੀ ਉਨਾਂ ਕੋਲ ਆ ਗਈਆਂ ਸਨ। ਨੀਟੂ ਨੇ ਕਿਹਾ, " ਕੱਬਡੀ ਕੁਸ਼ਤੀਆਂ ਦੀਆਂ ਗੱਲਾਂ ਮੁੱਕ ਗਈਆ ਤਾਂ ਕੰਮ ਦੀ ਗੱਲ ਕਰੋ। ਹੈਪੀ ਨੂੰ ਪੁੱਛੋ, " ਕਦੋਂ ਦੀ ਇਸ ਦੀ ਕਨੇਡਾ ਨੂੰ ਜਾਂਣ ਦੀ  ਸੀਟ ਹੈ? " ਆਪਾਂ ਵੀ ਨਾਲ ਦੀਆਂ ਸੀਟਾਂ ਕਰਾ ਲਈਏ। " ਬੱਬੀ ਨੂੰ ਨੀਟੂ ਦੀ ਗੱਲ ਚੰਗੀ ਨਹੀਂ ਲੱਗੀ। ਉਸ ਨੇ ਕਿਹਾ, " ਤੁਸੀਂ ਹੈਪੀ ਨੂੰ ਕਿਉਂ ਕਨੇਡਾ ਛੇਤੀ ਭੇਜਣ ਨੂੰ ਫਿਰਦੇ ਹੋ? ਐਡੀ ਕੀ ਛੇਤੀ ਹੈ? ਮੈਂ ਇਸ ਨੂੰ ਜਾਂਣ ਨਹੀਂ ਦੇਣਾ। ਰਾਜ ਨੇ ਕਿਹਾ, " ਬੱਬੀ ਤੂੰ ਹੈਪੀ ਨੂੰ ਤਾਂ ਪੁੱਛ ਕੇ ਦੇਖ, ਇਹ ਤੇਰੇ ਕੋਲੋ ਖਹਿੜਾ ਛੁੱਡਾ ਕੇ, ਤੇਰੇ ਕੋਲੋ ਛੇਤੀ ਭੱਜਣਾਂ ਚਹੁੰਦਾ ਹੈ। ਮੈਨੂੰ ਦੱਸਦਾ ਸੀ, " ਮੇਰੀ ਤੋਬਾ ਹੋ ਗਈ ਹੈ। ਮੈਂ ਬਚ ਕੇ ਕਨੇਡਾ ਠੀਕ-ਠਾਕ ਪਹੁੰਚ ਜਾਵਾਂ। " ਬੱਬੀ ਨੇ ਦੋਂਨਾਂ ਨੂੰ ਪੁੱਛਿਆ, " ਇਸ ਗੋਲ-ਮੋਲ ਗੱਲ ਦਾ ਰਾਜ ਕੀ ਹੈ? ਕਿਹੜੀ ਗੱਲ ਤੋਂ ਬਚ ਕੇ ਭੱਜਣਾਂ ਹੈ? ਕੀ ਜਾਨ ਗੁੜ ਦੇ ਕੇ ਲਈ ਹੈ? ਜੰਮਣ ਨੂੰ ਬਾਪੂ ਦਾ ਤਾਂ ਪੂਰਾ ਜ਼ੋਰ ਲੱਗ ਗਿਆ। ਹੁਣ ਆਪਦੀ ਜਾਨ ਲੁੱਕਾਉਂਦਾ ਫਿਰਦਾ ਹੈ। ਅਜੇ ਭੱਜਣ ਨਹੀਂ ਦਿੰਦੇ। " ਹੈਪੀ ਨੇ ਕਿਹਾ, " ਅਸੀਂ ਤਾ ਹੋਰ ਹੀ ਗੱਲਾਂ ਕਰਦੇ ਸੀ। ਤੂੰ ਮੰਮੀ ਤੋਂ ਦੁੱਧ ਫੜ੍ਹ ਕੇ ਲਿਆ। ਅੱਜ ਤੋਂ ਸ਼ਰਾਬ ਛੱਡੀ, ਦੁੱਧ ਹੀ ਪੀਣਾਂ ਹੈ। ਰਾਜ ਮੇਰੀ ਸੀਟ ਦੋ ਹਫ਼ਤੇ ਪਿਛੋਂ ਪਹਿਲੀ ਤਰੀਕ ਦੀ ਹੈ। ਤੱੜਕੇ 4 ਵਜੇ ਦੀ ਲਫਤਾਨਸਾ ਏਅਰ ਲਈਨ ਹੈ। ਬਹੁਤ ਵੱਡਾ ਪਲੇਨ ਹੁੰਦਾ ਹੈ। ਸੀਟਾਂ ਮੇਰੇ ਨਾਲ ਦੀਆਂ ਹੀ ਮਿਲ ਜਾਂਣਗੀਆਂ। ਸੀਟਾ ਬੁੱਕ ਕਰਨ ਲੱਗੇ ਦੱਸ ਜਰੂਰ ਦਿਉ. ਮੀਟ ਵਾਲਾ ਜਾਂ ਵੈਜੀ ਭੋਜਨ ਖਾਂਣਾਂ ਹੈ। "

Comments

Popular Posts