ਸਾਰੇ ਜੀਵ ਰੱਬ ਦੀ ਦੇਖ-ਭਾਲ ਵਿੱਚ ਜੰਮਦੇ-ਮਰਦੇ-ਪਲ਼ਦੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਮਨ ਦੀਆਂ ਅੱਕਲਾਂ, ਗੱਲਾਂ-ਬਾਤਾਂ ਸਾਰੀਆਂ ਨੂੰ ਪਰੇ ਉਤਾਰ ਕੇ ਰੱਖਦੇ। ਪ੍ਰਭੂ ਪਿਆਰਿਆਂ ਦੇ ਅੱਗੇ ਝੂਕਜਾ। ਕੁੱਝ ਸਿੱਖਣ ਲਈ, ਉਨਾਂ ਅੱਗੇ ਆਪ ਨੂੰ ਨਿਮਾਂਣਾਂ, ਨਿਤਾਂਣਾਂ ਮੰਨ ਲੈ। ਸਾਰੇ ਜੀਵ ਰੱਬ ਦੀ ਦੇਖ-ਭਾਲ ਵਿੱਚ ਜੰਮਦੇ-ਮਰਦੇ-ਪਲ਼ਦੇ ਹਨ। ਕਦੇ ਵੀ ਕਿਸੇ ਤੋਂ ਦੁਰ ਨਹੀਂ ਹੁੰਦਾ ਹੈ। ਰੱਬ ਸਾਰੇ ਜੀਵਾਂ ਦੇ ਅੰਦਰ ਹੈ। ਆਪ ਨੂੰ ਸੁਖੀ ਰੱਖਣ ਦੇ ਸਾਰੇ ਢੰਗ, ਤਰੀਕੇ ਛੱਡ ਦੇ, ਰੱਬ ਉਤੇ ਆਸ ਟਿੱਕਾ ਲੈ। ਅੱਖ ਝੱਪਕੇ ਨਾਲ ਆਪੇ ਕੰਮ ਪੂਰੇ ਹੋ ਜਾਂਣਗੇ, ਸੋਚਾਂ ਕਰਨ ਤੋਂ ਤੇਰੀ ਜਾਨ ਬੱਚ ਜਾਵੇਗੀ। ਉਸ ਨੂੰ ਹਰ ਸਮੇਂ ਆਪਣੇ ਕੋਲ ਹੀ ਮਹਿਸੂਸ ਕਰ। ਪ੍ਰਭੂ ਪ੍ਰੀਤਮ ਦਾ ਹੁਕਮ ਸਿਰ ਮੱਥੇ ਕਹਿ ਕੇ, ਸੱਚੋ-ਸੱਚ-ਸਤ ਕਰਕੇ ਪ੍ਰਵਾਨ ਕਰ। ਸਤਿਗੁਰ ਜੀ ਦੇ ਗੁਰਬਾਣੀ ਦੇ ਸ਼ਬਦਾਂ ਨਾਲ ਆਪਦਾ ਹੰਕਾਂਰ ਆਪ ਨੂੰ ਭੁੱਲਾ ਦੇ। ਸਤਿਗੁਰ ਨਾਨਕ ਜੀ ਗੁਰਬਾਣੀ ਦੀ ਬਿਚਾਰ ਕਰਕੇ, ਰੱਬ ਪ੍ਰਭੂ ਦਾ ਨਾਂਮ ਚੇਤੇਕਰ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਜੱਗਦੀ ਜੋਤ ਹੈ। ਹਰ ਸਮੇਂ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ। ਮੌਤ ਦਾ ਡਰ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਬਿਚਾਰਨ ਨਾਲ ਮੁੱਕ ਜਾਂਦਾ ਹੈ। ਹਿਰਦੇ ਅੰਦਰ ਹੀ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਵੱਸਦੀ ਹੈ। ਮਨ ਦੀ ਕਿਤਾਬ ਖੋਲ ਕੇ, ਦੇਖਣ ਦੀ ਲੋੜ ਹੈ। ਰੱਬ ਨਾਲ ਪਿਆਰ ਦੀ ਲਾਗ ਲੱਗ ਜਾਂਦੀ ਹੈ। ਜਦੋਂ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੋਤ ਮਨ ਦੀ ਜੋਤ ਲੱਗ ਜਾਂਦੀ ਹੈ। ਉਹ ਜਿੰਦ-ਜਾਨ ਦੇ ਫ਼ੈਇਦੇ ਵਾਲੀਆਂ ਗੱਲਾਂ ਹਨ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਲਿਖੀਆਂ ਹਨ। ਸਤਿਗੁਰ ਜੀ ਜੋ ਸਿਖਿਆ ਦੇ ਰਹੇ ਹਨ। ਉਸੇ ਨੂੰ ਪਵਿੱਤਰ ਸਮਝ ਕੇ, ਜਿੰਦਗੀ ਵਿੱਚ ਲਾਗੂ ਕਰ ਲੈ। ਸਦਾ ਕਇਮ ਰਹਿੱਣ ਵਾਲੇ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦ ਪਵਿੱਤਰ ਹਨ। ਕਦੇ ਝੂਠੇ ਨਹੀਂ ਹੋ ਸਕਦੇ। ਮਨ ਦੇ ਦੁਨਿਆਵੀ ਭਲੇਖੇ, ਪਖੰਡ, ਡਰ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦ ਨਾਲ ਮੁੱਕ ਜਾਦੇ ਹਨ। ਸਾਰੇ ਗੁਣ ਮਨ ਅੰਦਰ ਵੱਸ ਜਾਂਦੇ ਹਨ। ਕਿਤੇ ਗੁਆਚਦੇ ਨਹੀਂ ਹਨ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਵਿੱਚੋ, ਮਨ ਵਿੱਚ ਧਾਰੇ ਬਿਚਾਰੇ ਜਾਂਦੇ ਹਨ। ਪ੍ਰਮਾਤਮਾਂ ਦੀ ਪ੍ਰਸੰਸਾ ਵੀ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ, ਬਿਚਾਰਨ ਨਾਲ ਕੀਤੀ ਜਾਂਦੀ ਹੈ। ਹਿਰਦੇ ਦੇ ਵਿੱਚ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ, ਬਿਚਾਰਨ ਨਾਲ ਮਨ ਉਤੇ ਚੰਗੇ ਗੁਣਾਂ ਦਾ ਅਸਰ ਹੋ ਜਾਂਦਾ ਹੈ। ਜਿਸ ਦਾ ਕੋਈ ਨਹੀਂ ਹੁੰਦਾ। ਜੋ ਇੱਕਲੇ ਹਨ। ਉਹ ਆਪਦੇ ਮਨ ਦੀ ਜੋਤ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੇ ਜਗਾ ਲੈਂਦੇ ਹਨ। ਉਨਾਂ ਨੂੰ ਆਸਰਾ ਦੇਣ ਵਾਲਾ ਖ਼ਸਮ ਮਿਲ ਜਾਂਦਾ ਹੈ। ਜਿਉਂਦਿਆਂ ਤੇ ਮਰਨ ਪਿਛੋਂ, ਉਹ ਬੰਦੇ ਮਸੀਬਤਾਂ ਦੁਖਾਂ, ਦਰਦਾਂ ਤੋਂ ਬਚ ਜਾਂਦੇ ਹਨ ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਬਿਚਾਰਦੇ ਹਨ।ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੇ ਅਸਰ ਨਾਲ, ਜੀਵਨ ਤੇ ਜਬ਼ਾਨ ਵਿੱਚ ਮਿੱਠਾਸ ਆ ਜਾਂਦੀ ਹੈ। ਬੰਦਾ ਦੁਨੀਆਂ ਵਿੱਚ ਜ਼ਾਹਰ ਹੋ ਜਾਂਦਾ ਹੈ। ਲੋਕ ਉਸ ਨੂੰ ਜਾਨਣਾਂ ਚਹੁੰਦੇ ਹਨ। ਲੋਕ ਉਸ ਨੂੰ ਪਿਆਰ ਕਰਦੇ ਹਨ। ਦੇਖਣ ਲਈ ਲੱਭਦੇ ਫਿਰਦੇ ਹਨ। ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੀ ਪ੍ਰਸੰਸਾ ਕਰਦਾ ਹੈ। ਉਸ ਬੰਦੇ ਕਦੇ ਨਰਾਸ਼ਤਾਂ ਦਾ ਮੂੰਹ ਨਹੀਂ ਦੇਖਣਾਂ ਪੈਂਦਾ। ਹਰ ਪਾਸੇ ਸਫ਼ਲਤਾ ਹਾਂਸਲ ਕਰਦੇ ਹਨ। ਜੋ ਸਤਿਗੁਰ ਜੀ ਦੀ ਜਗਦੀ ਜੋਤ ਰੱਬੀ ਗੁਰਬਾਣੀ ਦੀ ਪ੍ਰਸੰਸਾ ਕਰਦਾ ਹੈ। ਸਤਿਗੁਰ ਜੀ ਜਿਸ ਪਿਆਰੇ ਉਤੇ ਪਿਆਰ ਵਿੱਚ, ਆਪ ਤਰਸ ਕਰਕੇ, ਮੇਹਰਬਾਨ ਹੋ ਜਾਂਦੇ ਹਨ। ਸਤਿਗੁਰ ਨਾਨਕ ਜੀ ਆਪਦੇ ਪਿਆਰੇ ਉਤੇ, ਹਰ ਸਮੇਂ ਤਰਸ ਕਰਕੇ ਮੇਹਰਬਾਨ, ਕਿਰਪਾਲੂ ਹੀ ਰਹਿੰਦੇ ਹਨ। ਜਿਸ ਸਤਿਗੁਰ ਜੀ ਨੇ ਮੈਨੂੰ ਮਿੱਟੀ ਦੇ ਬਣੇ ਬੰਦੇ ਨੂੰ, ਅਨਮੋਲ ਦਾਤ ਦੇ ਕੇ ਸ਼ਬਦਾਂ ਦੇ ਕੀਮਤੀ ਰਤਨ ਮੋਤੀ ਦਾਨ ਕਰ ਦਿੱਤੇ ਹਨ। ਜਿਸ ਹਰੀ ਨੇ ਮਾਂ ਦੇ ਪੇਟ ਵਿੱਚ ਭਰੂਣ ਨੂੰ ਖ਼ੁਰਾਕ, ਜੀਵਨ ਦਾਨ ਦੇ ਕੇ, ਪਾਲਣਾਂ ਕੀਤੀ ਹੈ। ਉਸ ਪ੍ਰੀਤਮ ਪਿਆਰੇ ਦੀ 24 ਘੰਟੇ ਯਾਦ ਕਰਕੇ ਪ੍ਰਸੰਸਾ ਕਰ। ਮੇਰੇ ਪਿਆਰੇ ਪ੍ਰੀਤਮ ਭਗਵਾਨ ਜੀ ਮੈਂ ਇੰਨਾਂ ਮਨ ਵੱਲੋਂ ਨੀਵਾਂ ਹੋ ਜਾਵਾਂ, ਝੁੱਕ ਜਾਂਵਾਂ। ਤੇਰੇ ਪਿਆਰਿਆਂ ਦੇ ਚਰਨਾਂ ਵਿੱਚ ਰੁਲ ਜਾਂਵਾਂ। ਸਤਿਗੁਰ ਨਾਲ ਰਲ ਕੇ ਗੁਰਬਾਣੀ ਰਾਹੀਂ ਆਪਦੇ ਪ੍ਰੀਤਮ ਪ੍ਰਭੂ ਨੂੰ ਚੇਤੇ ਕਰੀਏ। ਜਿਸ ਰੱਬ ਨੇ ਮੈਨੂੰ ਬੇਸਮਝ ਨੂੰ ਅੱਕਲ ਦੇ ਕੇ, ਬੋਲਣ ਦੀ ਜਾਂਚ ਸਿਖਾ ਦਿੱਤੀ ਹੈ। ਮੈਨੂੰ ਕੋਈ ਸੋਝੀ ਨਾਹੀ ਸੀ। ਦਿਮਾਗ ਸੁੱਤਾ ਹੋਇਆ ਸੀ। ਅੱਕਲ ਕੰਮ ਨਹੀਂ ਕਰਦੀ ਸੀ। ਸੁੱਤੀ ਸੁਰਤ ਨੂੰ ਰੱਬ ਨੇ ਬੁੱਧੀ-ਹੋਸ਼ ਦਿੱਤੀ ਹੈ। ਦੁਨੀਆਂ ਦੀ ਹਰ ਖੁਸ਼ੀ, ਧਰਤੀ ਦੀਆਂ ਸਬ ਵਸਤੂਆਂ-ਸ਼ੈਆਂ, ਸਾਰੇ ਖ਼ਜ਼ਾਨੇ ਰੱਬ ਨੇ ਤਰਸ ਕਰਕੇ, ਮੈਨੂੰ ਦਿੱਤੇ ਹਨ। ਉਸ ਨੂੰ ਮੈਂ ਹਰ ਪਲ ਜਿੰਦ-ਜਾਨ ਨਾਲ ਯਾਦ ਕਰਦਾਂ ਹਾਂ, ਉਹ ਕਦੇ ਮੈਨੂੰ ਚੇਤੇ ਨਹੀਂ ਭੁੱਲਦਾ। ਮੇਰਾ ਪਿਆਰਾ ਪ੍ਰੇਮੀ ਪ੍ਰਮਾਤਮਾਂ ਹੈ। ਮੇਰੇ ਕੋਲੇ ਕਿਸੇ ਪਾਸੇ ਥਾਂ ਨਹੀਂ ਸੀ। ਉਸ ਦੇ ਵਿਸਾਏ ਹੋਏ ਹਾਂ। ਉਸ ਦੀ ਮੇਹਰ ਨਾਲ ਦੁਨੀਆਂ ਉਤੇ ਰਹਿ ਰਹੇ ਹਾਂ। ਮੇਰਾ ਪਿਆਰਾ ਪ੍ਰੇਮੀ, ਰਾਖਾ ਪ੍ਰਮਾਤਮਾਂ ਹੈ। ਮੇਰੀ ਆਪਦੀ ਕੋਈ ਪਹਿਚਾਣ ਨਹੀ ਸੀ। ਉਸੇ ਮੈਂਨੂੰ ਨੀਚ ਨੂੰ, ਇੱਜ਼ਤ ਦੇ ਕੇ ਆਪਦਾ ਬੱਣਾਂ ਲਿਆ ਹੈ। ਮੇਰਾ ਪਿਆਰਾ ਪ੍ਰੇਮੀ, ਰਾਖਾ ਪ੍ਰਮਾਤਮਾਂ ਖ਼ਸਮ ਹੈ। ਮੇਰੀ ਹਰ ਉਮੀਦ ਇੱਛਾ ਪੂਰੀ ਕੀਤੀ ਹੈ। ਉਹ ਮੇਰਾ ਪਿਆਰਾ ਪ੍ਰੇਮੀ, ਪ੍ਰਭੂ ਪਤੀ ਹੈ। ਉਸ ਨੂੰ ਹਰ ਰੋਜ਼, ਹਰ ਸਾਹ ਨਾਲ ਯਾਦ ਕਰੀਏ ਜੋ ਜਿੰਦਗੀ ਦਾ ਸਹਾਰਾ, ਪਿਆਰਾ ਪ੍ਰੇਮੀ, ਪ੍ਰਭੂ ਮਾਲਕ ਹੈ। ਦੁਨੀਆਂ ਦੇ ਧੰਨ ਤੇ ਚੀਜ਼ਾਂ ਨਾਲ, ਮਨ ਦੀ ਨੀਅਤ ਭਰ ਦਿੱਤੀ ਹੈ। ਸਬ ਚੀਜ਼ਾਂ ਦੇ ਕੇ ਵੀ, ਉਨਾਂ ਦੇ ਲਾਲਚ ਵਿੱਚ ਨਹੀਂ ਜੋੜਿਆ। ਇਹ ਉਸ ਪ੍ਰਭੂ ਮਾਲਕ ਦੀ ਕਿਰਪਾ ਹੈ। ਜਿਸ ਦੁਨੀਆਂ ਦੇ ਧੰਨ ਤੇ ਚੀਜ਼ਾਂ ਨੂੰ ਪਿਆਰਾ ਸਮਝ ਕੇ ਮੋਹ ਕਰਦੇ ਹਾਂ। ਉਸ ਦਾ ਲਾਲਚ ਜ਼ਹਿਰ ਵਰਗਾ ਹੈ। ਜਿਸ ਨੂੰ ਖੱਟਦਾ ਬੰਦਾ ਤਬਾਅ ਹੋ ਜਾਂਦਾ ਹੈ। ਸਤਿਗੁਹ ਦੀ ਕਿਰਪਾ ਨਾਲ ਬਾਣੀ ਵਿੱਚੋਂ ਸਮਝ ਲੱਗੀ ਹੈ। ਸਤਿਗੁਹ ਨਾਨਕ ਦੱਸ ਰਹੇ ਹਨ। ਬੰਦੇ ਦੇ ਬਸ ਵਿੱਚ ਕੁੱਝ ਨਹੀਂ ਹੈ। ਬੰਦੇ ਦੇ ਆਪਦੇ ਕਰਨ ਨਾਲ ਕੁੱਝ ਨਹੀਂ ਹੁੰਦਾ। ਉਸ ਰੱਬ ਨੂੰ ਚੇਤੇ ਕਰ। ਜੋ ਹਰ ਪਾਸੇ ਤੋਂ ਰੱਖਿਆ ਕਰਕੇ ਖਾਣਾਂ, ਕੱਪੜਾ, ਮਕਾਨ ਦੇ ਕੇ, ਦੇਖ-ਭਾਲ ਕਰਦਾ ਹੈ। ਸਤਿਗੁਹ ਨਾਨਕ ਜੀ ਬਾਣੀ ਵਿੱਚ ਦੱਸ ਰਹੇ ਹਨ। ਉਸ ਰੱਬ ਦਾ ਸਹਾਰਾ ਲੈ ਕੇ, ਮਨ ਵਿੱਚ ਕੋਈ ਡਰ, ਅਫ਼ਸੋਸ, ਝੇਪ ਨਹੀਂ ਰਹਿੰਦੀ। ਉਸ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਰੱਬ ਦੀ ਰਜ਼ਾ ਵਿੱਚ ਦੁਨੀਆਂ ਚਲਦੀ ਹੈ।ਇਸੇ ਲਈ ਮੇਰੇ ਆਪਦੇ ਗੁਣ, ਸ਼ਕਤੀ, ਅੱਕਲ ਸਾਰੇ ਕਿਸੇ ਕੰਮ ਦੇ ਨਹੀਂ ਹਨ। ਮੇਰੇ ਜੀਵਨ ਵਿੱਚ ਵੀ ਗੁਣ, ਸ਼ਕਤੀ, ਅੱਕਲ ਰੱਬ ਦੀ ਚਲਦੀ ਹੈ। ਆਪਦੇ ਸੇਵਾਦਾਰ ਗੁਲਾਮ ਨੂੰ ਪ੍ਰਭੂ ਹਰ ਹਾਲਤ ਵਿੱਚ ਸਭਾਲਦਾ ਹੈ। ਦੁਨੀਆਂ ਦੀਆਂ ਸ਼ੈਆਂ ਵਸਤੂਆਂ. ਇੱਜ਼ਤ ਨਾਲ ਨਿਵਾਜ਼ਦਾ ਹੈ। ਮੇਰੀ ਜਿੰਦ-ਜਾਨ ਤੂੰ ਰੱਬ ਦੇ ਗੁਣਾਂ, ਉਸ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰ। ਜੋ ਤੇਰੇ ਸਰੀਰ ਮਨ ਤੇ ਹੋਰ ਸਾਰੀਆਂ ਥਾਵਾਂ ਉਤੇ ਨਾਲ-ਨਾਲ ਰਹਿ ਕੇ ਪ੍ਰਮਾਤਮਾਂ ਸਾਥ ਦਿੰਦਾ ਹੈ। ਉਸ ਪ੍ਰਭੂ ਦਾ ਆਸਰਾ, ਓਟ ਹਿਰਦੇ ਵਿੱਚ ਚੇਤੇ ਰੱਖ।ਤਰਸ ਕਰਕੇ, ਮੇਹਰਬਾਨ ਪ੍ਰਭੂ ਆਪ ਹੀ ਸ਼ਰਨ ਪਏ ਦੀ ਸਭਾਲ ਕਰਦਾ ਹੈ। ਰੱਬ ਜੀ ਆਪਦੇ ਪਿਆਰਿਆਂ ਦਾ ਆਪ ਮਾਂਣ ਰੱਖਦੇ ਹਨ। ਆਪਣੇ-ਆਪ ਨੂੰ ਬੰਦਾ ਕਾਬੂ ਨਹੀ ਕਰ ਸਕਦਾ। ਕੀ ਕਰ ਸਕਦਾ ਹੈ? ਆਪਦੀ ਕੀ ਸ਼ਕਤੀ ਦਿਖਾ ਸਕਦਾ ਹੈ? ਆਪਦੀ ਤਾਕਤ ਬਾਰੇ ਵੀ, ਕੀ ਦੱਸ ਸਕਦਾ ਹੈ? ਦੁਨੀਆਂ ਦੇ ਧੰਨ, ਦੋਲਤ ਇੱਕਠੇ ਕਰਨ ਦਾ ਹੰਕਾਂਰ ਸਬ ਕੂੜੇ ਵਰਗਾ ਹੈ। ਜੋ ਮਰਨ ਪਿਛੋਂ ਬੰਦੇ ਦੇ ਨਾਲ ਨਹੀਂ ਜਾਂਦਾ। ਪ੍ਰਭੂ ਆਪ ਹੀ ਜੀਵਾਂ ਦੇ ਸਾਰੇ ਕੰਮ ਕਰਨ ਕਰਾਉਣ ਵਾਲਾ ਹੈ। ਹਰ ਇੱਕ ਦੇ ਅੰਦਰ ਦੀ ਬਾਤ ਜਾਂਣਦਾ ਹੈ। ਪੂਰੀ ਸ੍ਰਿਸਟੀ, ਜੀਵਾਂ ਨੂੰ ਬਾਰੇ, ਰੱਬ ਚੰਗੀ ਤਰਾਂ ਜਾਂਣਦਾ ਬੁੱਝਦਾ ਹੈ। ਸਤਿਗੁਰ ਨਾਨਕ ਦੀ ਬਾਣੀ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰ। ਜਿਸ ਦੀ ਰੱਬ ਦੇ ਨਾਲ ਪ੍ਰੇਮ ਪ੍ਰੀਤ ਦੀ ਲਗਨ ਲੱਗ ਗਈ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹ ਰੱਬ ਦਾ ਪਿਆਰਾ, ਬਹੁਤ ਚੰਗੇ ਕਰਮਾਂ ਕਰਕੇ, ਨਿਹਾਲ, ਪਵਿੱਤਰ, ਧੰਨ ਧੰਨ ਹੋ ਜਾਦਾ ਹੈ। ਸਤਿਗੁਰ ਜੀ ਦੀ ਬਾਣੀ ਦੀ ਬਿਚਾਰ ਨੇ ਰਬੀ ਗੁਣਾ ਨਾਲ ਮਨ ਦੇ ਮਾੜੇ ਬਿਚਾਰ ਬਦਲ ਦਿੱਤੇ ਹਨ। ਮਨ ਆਪਦੇ ਲਾਲਚ ਛੱਡ ਕੇ, ਲੋਕ ਭਲਾਈ ਦੇ ਕੰਮ ਕਰਦਾ ਹੈ। ਐਨੇ ਬੇਅੰਤ ਦੁਨੀਆਂ ਦੇ ਤੇ ਮਨ ਦੇ ਅੰਨਦ ਸੁਖ ਮਿਲ ਗਏ ਹਨ। ਪਵਿੱਤਰ ਸਤਿਗੁਰ ਜੀ ਦੀ ਬਾਣੀ ਦੀ ਬਿਚਾਰ ਕਰਨ ਨਾਲ, ਮਨ ਅੰਨਦ ਨਾਲ ਨਿਹਾਲ ਹੋ ਗਿਆ ਹੈ। ਸਤਿਗੁਰ ਜੀ ਨਾਲ ਪ੍ਰੇਮ ਪ੍ਰੀਤ ਬੱਣਾਈ ਹੈ। ਮੇਰੇ ਬਹੁਤ ਚੰਗੇ ਕਰਮ ਰੱਬ ਨੇ ਲਿਖੇ ਹਨ। ਦੁਨੀਆਂ ਦੇ ਪਾਲਣ ਵਾਲੇ, ਗਿਆਨ ਵਾਲੇ, ਅਕਾਲ ਪੁਰਖ ਨਾਲ ਪਿਆਰ ਦੀ ਲਿਵ ਲੱਗ ਗਈ ਹੈ। ਇਹ ਸਾਂਝ ਤਾਂ ਬੱਣੀ ਹੈ। ਕਿਉਂਕਿ ਪਹਿਲਾਂ ਸਤਿਗੁਰ ਜੀ ਨਾਲ ਪ੍ਰੇਮ ਪ੍ਰੀਤ ਬੱਣੀ ਹੈ। ਸਤਿਗੁਰ ਜੀ ਦੀ ਇਹ ਬਾਣੀ ਨਾਲ ਰੱਬ ਦਾ ਨਾਂਮ ਬਿਚਾਰ ਕੇ, ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬੱਚ ਜਈਦਾ ਹੈ। ਰੱਬ ਨੂੰ ਚੇਤੇ ਕਰਨ ਨਾਲ ਹੀ ਦੁਨੀਆਂ ਦਾ ਭਵਜੱਲ ਤਰ ਜਾਈਦਾ ਹੈ। ਸਤਿਗੁਰ ਜੀ ਇਸ ਦੁਨੀਆਂ ਦੇ ਸਮੁੰਦਰ ਦੇ ਵਿਕਾਰ ਕੰਮਾਂ ਦੇ ਲਾਲਚਾਂ ਤੋਂ ਬਚਾ ਕੇ, ਸਿਧੇ ਰਸਤੇ ਪਾ ਦਿੰਦੇ ਹਨ। ਪਿਛਲੇ ਸਾਰੇ ਜਨਮਾਂ ਦੇ ਮਾੜੇ ਪਾਪਾ ਕੀਤੇ, ਸਾਰੇ ਖ਼ਤਮ ਹੋ ਜਾਂਦੇ ਹਨ। ਸਤਿਗੁਰ ਜੀ ਦੀ ਇਹ ਬਾਣੀ ਨੂੰ ਹਉ ਬਿਚਾਨ ਨਾਲ ਪਵਿੱਤਰ ਹੋ ਗਏ ਹਾਂ। ਹੁਣ ਦੁਨੀਆਂ ਉਤੇ ਭੱਜ ਨੱਠ ਕਰਨ ਦੀ ਲੋੜ ਨਹੀਂ ਰਹੀ। ਸਬ ਕੁੱਝ ਹਰ ਤਰਾ ਦੇ ਪਦਾਰਥ ਸੁਖ ਘਰ ਵਿੱਚ ਹੀ ਮਿਲਦੇ ਹਨ। ਜਦੋਂ ਮੇਰਾ ਪਿਆਰਾ ਪ੍ਰੀਤਮ ਰੱਬ ਮੇਹਰਬਾਨ ਹੁੰਦਾ ਹੈ। ਰੱਬ ਨੂੰ ਜੋ ਚੇਤੇ ਕਰਦੇ ਹਨ। ਰੱਬ ਆਪਦੇ ਪਿਆਰਿਆਂ ਨੂੰ ਹਰ ਫ਼ਲ ਦਿੰਦਾ ਹੈ। ਉਹ ਸਾਰੇ ਅਪਰਾਧ, ਮਾੜੇ ਕੰਮ, ਪਾਪ ਮੁਆਫ਼ ਕਰ ਦਿੰਦਾ ਹੈ। ਪਾਪੀਆਂ ਨੂੰ ਵੀ ਰੱਬ ਆਪਦੇ ਪਿਆਰੇ ਗੋਲੇ ਬੱਣਾਂ ਲੈਂਦਾ ਹੈ। ਰੱਬ ਦੇ ਪਿਆਰੇ ਉਸ ਨੂੰ ਐਨੇ ਪਿਆਰ ਨਾਲ ਚੇਤੇ ਕਰਦੇ ਹਨ। ਰੱਬ ਉਨਾਂ ਨੂੰ ਆਪਦੇ ਸਾਰੇ ਗੁਣਾਂ ਦੀ ਦਾਤ ਦਾਨ ਕਰ ਦਿੰਦਾ ਹੈ। ਰੱਬ ਦਾ ਪਿਆਰਾ, ਰੱਬ ਵਰਗਾ ਬੱਣ ਜਾਂਦਾ ਹੈ। ਇਕੋ ਪ੍ਰਭੂ ਹਰ ਮਨ ਵਿੱਚ, ਹਿਰਦੇ ਵਿੱਚ, ਥਾਂ ਵਿੱਚ ਹਿੰਦਾ ਹੈ। ਰੱਬ ਹਰ ਥਾਂ ਜ਼ਰੇ-ਜ਼ਰੇ ਵਿੱਚ, ਸਹੀ ਸਲਾਮਤ ਹਾਜ਼ਰ ਹੁੰਦਾ ਹੈ। ਸਤਿਗੁਰ ਨਾਨਕ ਦੀ ਬਾਣੀ ਨਾਲ ਰੱਬ ਦੇ ਨਾਂਮ ਨੂੰ ਚੇਤੇ ਕਰਕੇ, ਖੁਸ਼ੀਆਂ ਮਿਲਦੀਆਂ ਹਨ। ਅਪਦੇ ਜੰਮਣ ਤੋਂ ਵੀ ਪਹਿਲਾਂ ਦੇ, ਚਿਰਾਂ ਮਰੇ ਹੋਏ ਭੁੱਲ ਗਏ ਹਨ। ਹੁਣ ਵਾਲਿਆ, ਜਿਉਂਦਿਆਂ ਦੀ ਖੱਟੀ ਮਾਇਆ ਮਿਲੀ ਜਾਂਦੀ ਹੈ, ਤਾਂਹੀ ਉਹ ਖੜ੍ਹੇ ਦਿਸਦੇ ਹਨ। ਉਹ ਇਹ ਮਾਇਆ ਨੂੰ ਖੱਟਣ, ਕਮਾਉਣ ਲਈ ਲੱਗੇ ਹੋਏ ਹਨ। ਪਹਿਲੇ ਮਰਿਆ ਨਾਲੋਂ ਹੋਰ-ਹੋਰ ਧੰਨ ਖੱਟਦੇ, ਕਮਾਉਂਦੇ ਹਨ। ਧੰਨ ਨੂੰ ਜੱਫ਼ੀਆਂ ਮਾਰਦੇ ਹਨ। ਉਹ ਮਰਨ ਦਾ ਸਮਾਂ ਚੇਤੇ ਹੀ ਨਹੀਂ ਆਉਂਦਾ ਹੈ। ਜਿਸ ਧੰਨ ਨੇ ਮਰਨ ਨਾਲ, ਬਿੰਦ ਵਿੱਚ ਇਥੇ ਹੀ ਰਹਿ ਜਾਣਾ ਹੈ। ਉਸ ਨੂੰ ਪਿਆਰ ਵਿੱਚ ਜੱਫ਼ੀਆਂ ਪਾਉਂਦਾ ਹੈ। ਬੇਸਮਝ ਨੇ ਆਪਦੇ ਸਰੀਰ ਉਤੇ, ਉਮੀਦ ਰੱਖੀ ਹੋਈ ਹੈ। ਬੰਦਾ ਹੰਕਾਂਰ ਦੀ ਮੈਂ-ਮੈਂ ਤੇ ਸਰਰੀਕ ਸ਼ਕਤੀਆਂ ਨਾਲ ਮੋਹ, ਪਿਆਰ ਵਿੱਚ ਲੱਗਾ ਹੈ। ਧੰਨ ਦੌਲਤ ਬਹੁਤ ਪਿਆਰੀ ਬੱਣ ਕੇ ਮੋਹਦੀ ਹੈ। ਚੰਗੀ ਲੱਗਦੀ ਹੈ। ਬੰਦਾ ਇਸ ਦਾ ਲਾਲਚ ਕਰਦਾ ਹੈ। ਪਰ ਇਹ ਬੰਦੇ ਨੂੰ ਕਮਾਂਉਂਦੇ ਨੂੰ ਮੁਕਾਈ ਹੀ ਜਾਂਦੀ। ਨੋਟਾਂ ਦੇ ਸੁਪਨੇ ਲੈਂਦਾਂ, ਬੰਦਾ ਮਰ ਜਾਂਦਾ ਹੈ। ਬੰਦਾ ਮੈਂ-ਮੈਂ ਕਰਦਾ ਹੈ। ਮੈਂ ਬੰਦੇ ਨੂੰ ਬੰਨ ਲੈਂਦਾਂ ਹਾਂ। ਮੈਂ ਦੁਸ਼ਮੱਣ ਬਹੁਤ ਵੱਡਾ ਹਾਂ। ਬੰਦਾ ਜਾਇਦਾਦ ਉਤੇ ਮਾਂਣ ਕਰਦਾ ਹੈ। ਮੇਰੀ ਜ਼ਮੀਨ ਹੈ। ਇਸ ਵਿੱਚ ਕਿਹੜਾ ਪੈਰ ਰੱਖ ਸਕਦਾ ਹੈ? ਪੰਡਤ ਕਹਿੰਦਾ ਹੈ। ਮੈਂ ਗਿਆਨੀ ਹਾਂ। ਮੈਂ ਬਹੁਤ ਤੀਖੀ ਬੁੱਧੀ ਦਾ ਹਾਂ। ਜੋ ਪੈਦਾ ਕਰਕੇ, ਦੇਖ-ਭਾਲ ਕਰ ਰਿਹਾ। ਉਸੇ ਰੱਬ ਨੂੰ ਅੱਣਜਾਂਣ ਬੰਦਾ ਚੇਤੇ ਨਹੀਂ ਕਰਦਾ। ਜਿਧਰ ਨੂੰ ਲਾਉਣਾਂ ਹੈ। ਉਨੀ ਕੰਮੀ ਹੀ ਲੱਗਣਾਂ ਹੈ। ਪ੍ਰਭੂ ਜੀ ਬੰਦੇ ਦੇ ਬਸ ਨਹੀਂ ਹੈ। ਤੇਰਾ ਹੁਕਮ ਚਲਦਾ ਹੈ। ਹਰ ਕੋਈ ਆਪਦਾ ਭਲਾ ਹੀ ਤੇਰੇ ਤੋਂ ਪ੍ਰਭੂ ਜੀ ਮੰਗਦਾ ਹੈ। ਪ੍ਰਭ ਜੀ ਪੂਰੀ ਦੁਨੀਆਂ ਤੇਰੀ ਹੈ। ਤੂੰ ਆਪ ਹੀ ਇਸ ਨੂੰ ਬਣਾਉਣ ਵਾਲਾ ਹੈ। ਤੇਰਾ ਕੋਈ ਵੀ ਪਤਾ ਨਹੀਂ ਲੱਗਾ ਸਕਿਆ, ਕਿ ਤੁੰ ਕਿੱਡਾ ਵੱਡਾ ਹੈ। ਕੋਈ ਅੰਨਦਾਜ਼ਾ ਵੀ ਨਹੀਂ ਲਾ ਸਕਦਾ। ਤੂੰ ਬੇਅੰਤ ਵੱਡਾ, ਊਚਾਂ ਤੇ ਹਰ ਥਾਂ ਹੈ। ਆਪਦੇ ਗੁਲਾਮ ਨੂੰ ਆਪਣੀ ਸਤਿਗੁਰ ਜੀ ਬਾਣੀ ਬਿਚਾਰਨ ਲਈ ਕਿਰਪਾ ਕਰੋ। ਸਤਿਗੁਰ ਨਾਨਕ ਜੀ ਦੇ ਬਚਨ ਕਦੇ ਵੀ ਨਾਂ ਭੁੱਲਣ। ਸੱਚ ਸੱਤ ਤੇ ਚਲਦੇ ਰਹੀਏ। ਬੇਅੰਤ ਤਰੀਕੇ ਕਰਨ ਨਾਲ ਵੀ ਦੁਨੀਆਂ ਦੇ ਧੰਨ ਦੌਲਤ ਤੋਂ ਬੱਚ ਨਹੀਂ ਹੁੰਦਾ। ਜ਼ਿਆਦਾ ਅੱਕਲ ਵੀ ਬਹੁਤੇ ਜੱਬਾਂ ਵਿੱਚ ਪਾ ਦਿੰਦੀ ਹੈ। ਬੰਦੇ ਦਿਮਾਗ ਉਤੇ ਹੋਰ ਬੋਝ ਪੈ ਜਾਂਦਾ ਹੈ। ਸੱਚੇ ਮਨ ਨਾਲ ਗੁਲਾਮ ਬੱਣ ਕੇ ਪ੍ਰਭ ਨਾਲ ਪਿਆਰ ਕਰੀਏ। ਰੱਬ ਦੇ ਘਰ ਵਿੱਚ ਪਿਆਰ ਨਾਲ ਇੱਜ਼ਤ ਵਾਲੀ ਥਾਂ ਮਿਲਦੀ ਹੈ।

Comments

Popular Posts