ਰੱਬੀ ਬਾਣੀ ਤੋਂ ਬਗੈਰ ਹੋਰ ਸਾਰੇ ਜੰਤਰ ਮੰਤਰ ਬੇਕਾਰ ਹਨ

27/2/ 2013. 196

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਰੱਬੀ ਬਾਣੀ ਤੋਂ ਬਗੈਰ ਹੋਰ ਸਾਰੇ ਜੰਤਰ ਮੰਤਰ ਬੇਕਾਰ ਹਨ। ਰੱਬੀ ਬਾਣੀ ਦੁੱਖਾ ਦਰਦ ਦੂਰ ਕਰਦੀ ਹੈ। ਜੋ ਦੁਨੀਆਂ ਚਲਾ ਰਿਹਾ ਹੈ। ਉਸ ਨੂੰ ਮਨ ਵਿੱਚ ਚੇਤੇ ਕਰੀਏ।ਸਾਰੇ ਵਹਿਮ, ਸਹਿਮ ਪ੍ਰਭੂ ਨੂੰ ਚੇਤੇ ਕਰਨ ਨਾਲ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਪ੍ਰਭੂ ਨੂੰ ਚੇਤੇ ਕਰਨਾਂ, ਇਹੀ ਬੰਦੇ ਧਰਮ ਹੈ। ਸਤਿਗੁਰ ਜੀ ਤਾਂ ਮਿਲਦੇ ਹਨ, ਜੇ ਪ੍ਰਭੂ ਦਿਆ ਕਰੇ। ਉਸ ਪ੍ਰਭੂ ਨੂੰ ਚੇਤੇ ਕਰਨ ਵਾਲੇ ਨੂੰ ਕੋਈ ਬਿਮਾਰੀ ਦੁੱਖ ਨਹੀਂ ਲੱਗਦੇ। ਭਗਵਾਨ ਪ੍ਰਭੂ ਨੂੰ ਯਾਦ ਕਰਨ ਨਾਲ ਦੁਨੀਆਂ ਦੀਆਂ ਉਲਝਣਾਂ ਤੋਂ ਬਚ ਹੋ ਜਾਂਦਾ ਹੈ। ਧਰਮ ਰਾਜ ਸਾਰੇ ਕਰਮਾਂ ਦਾ ਲੇਖਾ ਪਾੜ ਦਿੰਦਾ ਹੈ। ਰੱਬ ਜਨਮ ਮਰਨ ਤੋਂ ਬੰਦੇ ਨੂੰ ਬਰੀ ਕਰ ਦਿੰਦਾ ਹੈ।ਸਤਿਗੁਰ ਜੀ ਨੇ ਪ੍ਰਭੂ ਦਾ ਨਾਂਮ ਚੇਤੇ ਕਰਾਇਆ ਹੈ। ਜੋ ਹਰ ਮਰਜ਼ ਦਾ ਇਲਾਜ਼ ਹੈ। ਪ੍ਰਭੂ ਦਾ ਸਹਾਰਾ-ਓਟ ਲੈਣ ਨਾਲ ਸਾਰੇ ਕੰਮ ਸਫ਼ਲ ਹੋ ਜਾਂਦੇ ਹਨ। ਪ੍ਰਭੂ ਦਾ ਨਾਂਮ ਚੇਤੇ ਕਰਾਇਆ, ਉਸ ਦੀ ਸਾਧਨਾਂ, ਸਮਾਧੀ ਲਾਇਆ, ਰੱਬੀ ਗੁਣ ਹਾਂਸਲ ਹੁੰਦੇ ਹਨ। ਲੋਕ- ਪ੍ਰਲੋਕ ਵਿੱਚ ਪ੍ਰਸੰਸਾ ਮਿਲਦੀ ਹੈ। ਸਤਿਗੁਰ ਜੀ ਜਦੋਂ ਤਰਸ ਕਰਕੇ ਮੇਹਰਾਂ ਕਰਦੇ ਹਨ, ਪ੍ਰਮਾਤਮਾਂ ਬੌੜਦਾ ਹੈ, ਸਹਾਰਾ ਬੱਣਦਾ ਹੈ। ਦੁਨੀਆਂ ਦਾ ਹੰਕਾਰ, ਮੱਮਤਾ ਪਿਆਰ ਦੇ ਵਹਿਮ ਸਤਿਗੁਰ ਜੀ ਨੂੰ ਮਿਲ ਕੇ ਮੁੱਕ ਗਏ ਹਨ। ਸਤਿਗੁਰ ਨਾਨਕ ਪ੍ਰਮਾਤਮਾਂ ਸਾਰੇ ਗੁਣਾਂ ਵਾਲੇ ਪਾਸੇ, ਇਧਰ-ਉਧਰ ਦਿਸਦੇ ਹਨ। ਜਿਧਰ ਵੀ ਨਜ਼ਰ ਜਾਂਦੀ ਹੈ।

ਭੂਸਰੇ ਹੋਏ ਹੰਕਾਂਰੀ ਰਾਜੇ ਨਾਨੋਂ ਅੰਨਾਂ ਭਿਖਾਰੀ ਚੰਗਾ ਹੈ। ਜਦੋਂ ਉਸ ਨੂੰ ਠੇਡਾ-ਦੁੱਖ ਲੱਗਦਾ ਹੈ, ਰੱਬ ਦੇ ਨਾਂਮ ਨੂੰ ਯਾਦ ਕਰਦਾ ਹੈ। ਰੱਬ ਦਾ ਨਾਂਮ ਯਾਦ ਕਰਨ ਨਾਲ, ਸਾਰੇ ਦੁੱਖ ਦਰਦ ਮੁੱਕ ਜਾਂਦੇ ਹਨ। ਜੋ ਰੱਬ ਨੂੰ ਨਹੀਂ ਮੰਨਦੇ, ਦੁਨੀਆਂ ਦੇ ਵਿਕਾਰ ਕੰਮਾਂ ਵਿੱਚ ਲੱਗੇ ਹਨ। ਉਨਾਂ ਦਾ ਕੋਈ ਥਾਂ ਟਿੱਕਾਣਾਂ ਨਹੀਂ ਹੁੰਦਾ। ਸਤਿਗੁਰੂ ਪ੍ਰਭੂ ਦੀ ਸ਼ਰਨ ਚਰਨ ਦੀ ਓਟ ਨਾਲ ਪ੍ਰੇਮ ਬੱਣ ਗਿਆ ਹੈ। ਉਸ ਨੂੰ ਰੱਬ ਦੇ ਪਿਆਰ ਤੋਂ ਬਗੈਰ ਹੋਰ ਕਿਤੇ ਅੰਨਦ ਨਹੀਂ ਮਿਲਦਾ। ਬਾਕੀ ਸਾਰੇ ਸੁਖ ਭੁੱਲ ਜਾਂਦੇ ਹਨ। ਹਰ ਸਮੇਂ ਆਪਦੇ ਠਾਕਰ, ਪ੍ਰਭੂ ਪਤੀ ਨੂੰ ਯਾਦ ਰੱਖੀਏ। ਸਤਿਗੁਰ ਨਾਨਕ ਪ੍ਰਭੂ ਜੀ ਦਿਲਾਂ ਦੀਆਂ ਜਾਨਣ ਵਾਲੇ ਹਨ। ਇਹੋ ਜਿਹਾ ਰੱਬ ਸਾਰੇ ਚੇਤੇ ਕਰੋ। ਉਹ ਸ਼ਕਤੀ ਸ਼ਾਲੀ ਪ੍ਰਮਾਤਮਾਂ ਸਾਰੇ ਗੁਣਾਂ ਵਾਲਾ, ਕੰਮ ਕਰਨ ਵਾਲਾ ਹੈ।ਦੁਨੀਆਂ ਵਿਕਾਰ ਕੰਮਾਂ, ਕਾਂਮ, ਕਰੋਧ, ਲਾਲਚ, ਮੋਹ ਹੰਕਾਂਰ ਤਨ-ਮਨ ਸੜਦੇ ਹਨ। ਪ੍ਰਮਾਤਮਾਂ ਪਲ ਵਿੱਚ ਹੀ ਨਬੇੜਾ ਕਰਕੇ ਬਚਾ ਦਿੰਦਾ ਹੈ। ਦੁਨੀਆਂ ਵਿਕਾਰ ਕੰਮਾਂ ਤੋਂ ਬਚਿਆ ਨਹੀਂ ਜਾ ਸਕਦਾ। ਪ੍ਰਭੂ ਦਾ ਨਾਂਮ ਚੇਤੇ ਕਰਕੇ, ਛੁੱਟਕਾਰਾ ਪਾਇਆ ਜਾ ਸਕਦਾ ਹੈ।ਬੰਦੇ ਨੂੰ ਦੁਨੀਆਂ ਦੀਆਂ ਅੱਕਲਾਂ ਕੰਮ ਨਹੀਂ ਆਉਂਦੀਆਂ। ਸਤਿਗੁਰ ਨਾਨਕ ਕਹਿੰਦੇ ਰਹੇ ਹਨ, ਮੇਹਰਬਾਨ ਪ੍ਰਭੂ ਜੀ ਦਿਆ ਕਰੋ, ਤੇਰੇ ਗੁਣਾਂ ਦੀ ਪ੍ਰਸੰਸਾ ਕਰੀਏ। ਰੱਬ ਦੇ ਨਾਂਮ ਦੀ ਰੱਬੀ ਗੁਰਬਾਣੀ ਦਾ ਭੰਡਾਰ ਲੱਭਿਆ ਹੈ। ਦੁਨੀਆਂ ਵਿੱਚ ਰਹਿੰਦੇ ਹੋਏ ਵੀ ਸਾਰੇ ਕੰਮ ਹੋ ਰਹੇ ਹਨ। ਚੰਗੇ ਕਰਮਾਂ ਨਾਲ ਰੱਬੀ ਗੁਰਬਾਣੀ ਦੀ ਸੋਹਲੇ ਗਾ ਹੁੰਦੇ ਹਨ। ਇਹ ਜੇ ਰੱਬ ਆਪ ਚਾਹੇ ਤਾਂ ਰੱਬੀ ਗੁਰਬਾਣੀ ਦੀ ਬਿਚਾਰ ਕਰਾਉਂਦਾ ਹੈ। ਪ੍ਰਭੂ ਦੇ ਚਰਨ ਕਮਲਾਂ ਦੀ ਪ੍ਰੀਤ ਮਨ ਵਿੱਚ ਰੱਖੀਏ। ਪ੍ਰਮਾਤਮਾਂ ਦੇ ਨਾਂਮ ਦੇ ਭੰਡਾਰ ਦੇ ਖ਼ਜ਼ਾਨੇ ਨਾਲ ਲੋਕ, ਪ੍ਰਲੋਕ ਸੁਧਰ ਜਾਂਦਾ ਹੈ। ਸਤਿਗੁਰ ਰੱਬ ਦੇ ਪਿਆਰਿਆਂ ਦੇ ਨਾਲ ਰਲ ਕੇ, ਹਰ ਕੋਈ ਰੱਬ ਦੇ ਗੁਣ ਗਾਵੋ। ਹਰ ਸਮੇਂ ਸੁਖਾਂ ਦਾ ਅੰਨਦ ਬੱਣ ਜਾਵੇਗਾ, ਰੋਗ ਦਰਦ ਮੁੱਕ ਜਾਂਣਗੇ।ਰੱਬੀ ਨਾਂਮ ਦੇ ਭੰਡਾਰ, ਪ੍ਰਭੂ ਨੂੰ ਪਿਆਰ ਪ੍ਰੀਤ ਨਾਲ ਉਸ ਦੇ ਕੰਮਾਂ ਦੀ ਪ੍ਰਸੰਸਾ ਕਰਕੇ ਪਾਇਆ ਜਾਦਾ ਹੈਸਤਿਗੁਰ ਨਾਨਕ ਜੀ ਦੇ ਦਰ ਘਰ ਉਤੇ, ਲੋਕ-ਪ੍ਰਲੋਕ ਵਿੱਚ ਇੱਜ਼ਤ ਮਿਲਦੀ ਹੈ।

ਪਾਣੀ, ਧਰਤੀ ਅਕਾਸ਼ ਵਿੱਚ ਹਰ ਪਾਸੇ ਪ੍ਰਭੂ ਜੀ ਤੂੰ ਸਮਾਨਤਰ ਇੱਕ ਸਾਰ ਹੈਸਾਰੇ ਸਹਿਮ, ਡਰ ਭਲੇਖੇ ਦੂਰ ਹੋ ਗਏ ਹਨ, ਮਨ ਅੰਦਰ ਹਰ ਸਮੇਂ ਰੱਬ ਦੇ ਕੰਮਾਂ ਦੀ ਪ੍ਰਸੰਸਾ ਹੁੰਦੀ ਹੈ। ਪ੍ਰਮਾਤਮਾਂ ਜਾਗਦਿਆਂ ਸੁੱਤਿਆਂ ਹਰ ਸਮੇਂ ਜੀਵਾਂ ਦੇ ਨਾਲ ਹੁੰਦਾ ਹੈ। ਜਿਸ ਭਗਵਾਨ ਨੂੰ ਚੇਤੇ ਕੀਤਿਆਂ, ਮੌਤ ਤੇ ਜੰਮਦੂਤਾਂ ਦਾ ਡਰ ਨਹੀਂ ਰਹਿੰਦਾ। ਰੱਬ ਦੀ ਸ਼ਰਨ ਤੇ ਸੋਹਣੇ ਚਰਨਾਂ ਦੀ ਛੂਹ ਦਿਲ ਵਿੱਚ ਬੱਣੀ ਹੋਈ ਹੈ। ਸਾਰੇ ਦਰਦਾਂ-ਰੋਗਾਂ ਤੋਂ ਛੁਟਕਾਰਾ ਹੋ ਗਿਆ ਹੈ।


Comments

Popular Posts