ਸਤਿਗੁਰ ਨਾਨਕ ਜੀ ਤੇਰੇ ਚਾਕਰ ਬੱਣ ਕੇ ਹੀ ਮੇਰੀ ਵੱਡਿਆਈ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਜਿਸ ਨੂੰ ਤੂੰ ਪ੍ਰਭੂ ਸਬ ਸ਼ਕਤੀਆਂ ਦਾ ਮਾਲਕ ਆਪ ਆਸਰਾ ਬੱਣ ਕੇ, ਅੰਗ ਸੰਗ ਬੱਣ ਜਾਂਦਾ ਹੈ। ਉਸ ਬੰਦੇ ਨੂੰ ਕਿਸੇ ਮਾੜੇ ਕੰਮ ਦਾ ਕੰਲਕ ਕਾਲਖ਼ ਨਹੀਂ ਲੱਗ ਸਕਦੀ। ਜਿਸ ਨੂੰ ਪ੍ਰੀਤਮ ਪ੍ਰਭੂ ਜੀ ਤੇਰੀ ਓਟ-ਉਮੀਦ ਹੈ। ਉਸ ਪ੍ਰਭੂ ਦੇ ਪਿਆਰੇ ਨੂੰ ਦੁਨੀਆਂ ਨਾਲ ਕੋਈ ਲਗਾਉ ਨਹੀਂ ਰਹਿੰਦਾ। ਉਹ ਪ੍ਰਭੁ ਤੋਂ ਹੀ ਹਰ ਚੀਜ਼ ਮੰਗਦਾ ਹੈ। ਜਿਸ ਦੇ ਮਨ ਵਿੱਚ ਪ੍ਰਭੂ ਹਾਜ਼ਰ ਹੋ ਜਾਦਾ ਹੈ। ਉਸ ਬੰਦੇ ਨੂੰ ਕਿਸੇ ਡਰ, ਕਲੇਸ਼, ਫ਼ਿਕਰ ਨਹੀਂ ਰਹਿੰਦਾ। ਜਿਸ ਨੂੰ ਪ੍ਰਭੂ ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਮੈਂ ਗੁਰੂ ਪਾਇਆ ਹੈਦਾ ਸਹਾਰਾ, ਹੌਸਲਾਂ ਹੋਵੇ। ਮਸੀਬਤਾਂ ਕਲੇਸ਼ ਉਸ ਦੇ ਨੇੜੇ ਨਹੀਂ ਲੱਗਦੇ। ਉਸ ਨੂੰ ਮਹਿਸੂਸ ਨਹੀਂ ਹੁੰਦੇ। ਮੈਨੂੰ ਗੁਣੀ ਗਿਆਨੀ ਸਪੂਰਨ ਪ੍ਰਭੂ ਮਿਲ ਗਿਆ ਹੈਮਸਾਂ ਇਹ ਕੀਮਤੀ ਮਨੁੱਖਾਂ ਸਰੀਰ ਵੱਡੇ ਕਰਮਾਂ ਕਰਕੇ ਪਾਇਆ ਹੈ। ਉਹ ਮਰਨ ਦੇ ਬਰਾਬਰ ਹੀ ਮਰੇ ਹੋਏ ਹਨ, ਜਿੰਨਾਂ ਨੂੰ ਆਪਣਾਂ ਖ਼ਸਮ ਰੱਬ ਯਾਦ ਨਹੀਂ ਹੈ। ਰੱਬ ਨੂੰ ਚੇਤੇ ਨਹੀਂ ਕਿਤਾ ਤਾਂ ਜਿੰਦਗੀ ਕਿਹੜੇ ਕੰਮ ਹੈ? ਮਰੇ ਹੋਏ ਬੰਦੇ ਉਤੇ ਸੋਹਣੇ ਕੱਪੜੇ ਪਾਏ, ਹਾਰ-ਸਿੰਗਾਰ ਲਾਏ. ਕੋਈ ਮੱਤਲੱਬ ਨਹੀਂ ਰੱਖਦੇ। ਉਸ ਦਾ ਮੁਰਦੇ ਨੂੰ ਕੀ ਫ਼ੈਇਦਾ ਹੈ?||2||ਜੋ ਬੰਦਾ ਉਚੇ-ਸੂਚੇ ਪਾਰਬ੍ਰਹਿਮ ਪ੍ਰੀਤਮ ਪ੍ਰਭੂ ਦੇ ਹੁਕਮ ਨੂੰ ਨਹੀਂ ਮੰਨਦੇ।ਡੰਗਰਾਂ, ਪੰਛੀਆਂ ਦੇ ਜੀਵਨ ਤੋਂ ਵੀ ਦੁੱਖਾਂ ਭਰਿਆ ਜਿਉਣ ਦਾ ਬੁਰਾ ਹਾਲ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਜਿਸ ਮਨੁੱਖ ਨੇ ਗੁਰਬਾਣੀ ਦੀ ਬਿਚਾਰ ਕੀਤੀ ਹੈ। ਉਨਾਂ ਦੇ ਮਨ ਵਿੱਚ ਸਤਿਗੁਰ ਨਾਨਕ ਜੀ ਗੁਰਬਾਣੀ ਵਸੀ ਹੁੰਦੀ ਹੈ। ਕੌਣ ਕਿਸੇ ਦੀ ਮਾਂ ਹੈ? ਕੌਣ ਕਿਸ ਦਾ ਬਾਪ ਹੈ? ਇਹ ਸਾਰੇ ਰਿਸ਼ਤੇ ਮਨ ਪ੍ਰਚਾਉਣ ਦੇ ਲਈ ਦਿਖਾਵੇ ਦੇ, ਅੰਗੀ ਸਾਕੀ ਬੱਣੇ ਹੋਏ ਹਨ।ਬੇਸਮਝ ਤੂੰ ਕਿਉਂ ਰਿਸ਼ਤਿਆਂ ਵਿੱਚ ਬੌਦਲਿਆ-ਭੱਵਤਰਿਆਂ ਪਿਆ ਹੈ?ਪਿਛਲੇ ਜਨਮਾਂ-ਕੰਮਾਂ ਦੇ ਸਬੰਧਾਂ ਦੇ ਕਰਕੇ, ਰੱਬ ਦੇ ਭਾਣੇ ਵਿੱਚ ਮਾਂ-ਬਾਪ ਦੇ ਸਬੰਧਾਂ ਕਰਕੇ ਪੈਦਾ ਹੋਇਆ ਹੈ। ਇਕੋ ਹਵਾ ਦੇ ਨਾਲ ਸਾਹ ਚਲਦੇ ਹਨ। ਸਾਰੇ ਬੰਦਿਆਂ ਨੂੰ ਉਸੇ ਕਿਰਿਆ ਨਾਲ, ਸਾਹ ਦੇ ਕੇ, ਰੱਬ ਜਿਉਂਦਾ ਰੱਖਦਾ ਹੈ। ਕਿਸੇ ਦੇ ਮਰਨੇ ਉਤੇ ਕਿਉਂ ਰੌਦਾ ਹੈ? ਤੈਨੂੰ ਕਿਹਨੇ ਰੋਣਾਂ ਹੈ? ਇਸ ਰੋਣ ਦਾ ਕੋਈ ਫ਼ੈਇਦਾ ਨਹੀਂ ਹੈ। ਮੈਂ, ਮੇਰੀ, ਮੇਰਾ ਕਰਦਾ ਬੰਦਾਂ ਭੱਵਤਰਿਆਂ ਹੋਇਆ ਖੱਪਦਾ ਫਿਰਦਾ ਹੈ। ਸਰੀਰ ਭਾਵੇਂ ਮਰ ਜਾਂਦਾ ਹੈ, ਪਰ ਜੀਵ ਦਾ ਮਨ ਨਹੀਂ ਮਰਦਾ। ਮਰਨ ਪਿਛੋਂ ਆਤਮਾਂ ਜਿਉਂਦੀ ਰਹਿੰਦੀ ਹੈ। ਸਤਿਗੁਰ ਨਾਨਕ ਜੀ ਦਸ ਰਹੇ ਹਨ। ਸਤਿਗੁਰ ਜੀ ਦੀ ਇਹ ਰੱਬੀ ਗੁਰਬਾਣੀ ਨੇ ਦਿਮਾਗ, ਦੁਨੀਆਂ ਦੀਆਂ ਸਾਰੀਆਂ ਉਲਝਣਾਂ ਦੇ ਭਰਮ ਸੁਲਝਾ ਦਿੱਤੇ ਹਨ। ਹੁਣ ਗੁਣਾਂ ਤੇ ਗਿਆਨ ਨਾਲ ਮਨ ਪਵਿੱਤਰ ਹੋ ਗਿਆ ਹੈ। ਸਾਰੇ ਦੁਨੀਆਂ ਦੇ ਲਾਲਚ, ਮੋਹ, ਧੰਨ, ਦੌਲਤ, ਚੀਜ਼ਾਂ ਤੋਂ ਸਬਰ ਆ ਗਿਆ ਹੈ। ਮਨ ਤੇ ਸਤਿਗੁਰ ਜੀ ਦੀ ਇਹ ਰੱਬੀ ਗੁਰਬਾਣੀਦੇ ਅਸਰ ਦਾ ਕਮਾਲ ਹੈ। ਜਿੰਨੇ ਵੀ ਧੰਨ-ਦੌਲਤ, ਰਾਜ ਗੱਦੀਆਂ ਵਾਲੇ ਅਮੀਰ ਲੋਕ ਹਨ। ਉਨਾਂ ਨੂੰ ਦੁਨੀਆਂ ਦੇ ਫ਼ਿਕਰਾਂ ਦੀਆਂ ਬਿਮਾਰੀਆਂ ਲੱਗੀਆਂ ਰਹਿੰਦੀ ਹਨ। ਮਰਨ ਪਿਛੋਂ ਵੀ ਅੱਗਲੀ ਦੁਨੀਆਂ ਵਿੱਚ ਉਸੇ ਬੰਦੇ ਦੀ ਪ੍ਰਸੰਸਾ, ਵੱਡਿਆਈ ਹੁੰਦੀ ਹੈ, ਜੋ ਰੱਬ ਨਾਲ ਚਿਤ ਲਾ ਕੇ ਰੱਖਦਾ ਹੈ ਮਰਨ ਪਿਛੋਂ ਵੀ ਅੱਗਲੀ ਦੁਨੀਆਂ ਵਿੱਚ ਉਸੇ ਬੰਦੇ ਦੀ ਪ੍ਰਸੰਸਾ, ਵੱਡਿਆਈ ਹੁੰਦੀ ਹੈ, ਜੋ ਰੱਬ ਨਾਲ ਚਿਤ ਲਾ ਕੇ ਰੱਖਦਾ ਹੈ। ਜ਼ੀਮਨ-ਜਾਇਦਾਦ ਦਾ ਲਾਲਚੀ ਬੰਦਾ ਧਰਤੀ ਨੂੰ ਆਪਦੇ ਨਾਂਮ ਕਰਕੇ, ਆਪਣੀ ਬੱਣਾਉਣਾਂ ਚਹੁੰਦਾ ਹੈ। ਬੰਦਾ ਮੌਤ ਆਉਣ ਨਾਲ ਮਰਨੀ ਮਰ ਜਾਂਦਾ ਹੈ, ਦੁਨੀਆਂ ਦੀਆਂ ਵਸਤੂਆਂ ਨਾਲ ਮਨ ਦਾ ਲਾਲਚ ਨਹੀਂ ਮੁੱਕਦਾ

ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਇਹ ਰੱਬੀ ਗੁਰਬਾਣੀ ਵਿੱਚੋ, ਇਹੀ ਗੁਣ ਸਮਝ ਵਿੱਚ ਆਇਆ ਹੈ। ਰੱਬ ਦੇ ਨਾਂਮ ਨੂੰ ਜੱਪਣ, ਸੋਹਲੇ ਗਾਉਣ, ਬਿਚਾਰਨ ਤੋਂ ਬਗੈਰ, ਜਾਨ ਜਨਮ-ਮਰਨ ਤੋਂ ਨਹੀਂ ਬੱਚ ਸਕਦੀ। ਪ੍ਰਭੂ ਜੀ ਦੇ ਨਾਂਮ ਨੂੰ, ਇਹ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੱਪ, ਗਾ, ਬਿਚਾਰ ਸਕਦੇ ਹਾਂ। ਰੱਬ ਦੇ ਦਰਬਾਰ ਵਿੱਚ ਪਹੁੰਚਣ ਵਾਲਾ, ਸਿੱਧਾ ਰਸਤਾ ਹੈ। ਜਿਸ ਨਾਲ ਮਨ ਵੀ ਪਵਿੱਤਰ ਹੁੰਦਾਂ ਹੈ। ਪ੍ਰਭੂ ਜੀ ਦੇ ਨਾਂਮ ਨੂੰ, ਇਹ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰਨ ਨਾਲ ਹਾਂਸਲ ਹੁੰਦਾ ਹੈ। ਹਰ ਇੱਕ ਬੰਦੇ ਜੀਵ ਦੇ ਵਿੱਚ ਰੱਬ ਸਹੀ ਸਾਬਤ ਸਪੂਰਨ ਹੈ। ਜਿਸ ਦਾ ਰੱਬ ਸਤਿਗੁਰ ਸਪੂਰਨ ਹੈ। ਉਨਾਂ ਦੀ ਇੱਜ਼ਤ ਬੱਚ ਜਾਂਦੀ। ਰੱਬ ਆਪ ਲੜ ਲੱਗਿਆਂ ਦੀ, ਹਰ ਥਾਂ ਲਾਜ਼ ਰੱਖਦਾ ਹੈ। ਜਿਸ ਬੰਦੇ ਨੇ ਗੁਣੀ ਗਿਆਨੀ ਰੱਬ ਦਾ ਸਹਾਰਾ ਓਟ ਲਇਆ ਹੈ। ਉਸ ਬੰਦੇ ਨੂੰ ਦੁਨੀਆਂ ਭਰ ਦਾ ਸੁਖ ਅੰਨਦ ਮਿਲ ਜਾਂਦਾ ਹੈ। ਸਬ ਕਾਸੇ ਵੱਲੋਂ ਰੱਜ ਆ ਜਾਂਦਾ ਹੈ। ਰੱਬ ਦੇ ਨਾਂਮ ਦੀ ਲਗਾਤਾਰ ਭਗਤੀ ਕਰਨ ਵਾਲਾ, ਰੱਬ ਦੇ ਨਾਲ ਲਿਵ ਜੋੜ ਕੇ, ਰਾਜ ਭਾਗ ਵਰਗਾ ਸੁਖ ਮਾਂਣਦਾ ਹੈ। ਰੱਬ ਦੇ ਦੱਸੇ ਰਸਤੇ ਤੁਰ ਕੇ, ਮਾੜੇ ਪਾਪ ਕਰਨ ਵਾਲੇ ਵੀ ਪਵਿੱਤਰ ਹੋ ਜਾਦੇ। ਦੁਨੀਆਂ ਭਰ ਵਿੱਚ ਰੱਬ ਨੂੰ ਚੇਤੇ ਕਰਨ ਵਾਲੇ ਦੀ ਇਸ, ਉਸ ਦੁਨੀਆਂ ਵਿੱਚ ਵੱਡਿਆਈ ਹੁੰਦੀ ਹੈ। ਦੁਨੀਆਂ ਨੂੰ ਬੱਣਾਉਣ, ਪਾਲਣ ਵਾਲਾ ਪ੍ਰਭੂ ਜਿੰਦ-ਜਾਨ ਵਿੱਚ ਸਬ ਤੋਂ ਨੇੜੇ ਵੱਸਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਮੇਰਾ ਸਤਿਗੁਰੁ ਸਪੂਰਨ ਹੈ, ਜੋ ਸਬ ਕੁੱਝ ਦਿੰਦਾ ਹੈ। ਰੱਬ ਦੇ ਪਿਆਰੇ ਭਗਤ ਦੇ ਕੋਲ ਰਹਿੱਣ ਨਾਲ ਹੀ, ਚਰਨ ਧੂਲ ਨਾਲ, ਕਰੋੜਾਂ ਮਾੜੇ ਕੰਮਾਂ ਪਾਪਾਂ ਤੋਂ ਛੁੱਟਕਾਰਾ ਹੋ ਜਾਂਦਾ ਹੈ। ਪਵਿੱਤਰ ਹੋ ਜਾਈਦਾ ਹੈ

Comments

Popular Posts