ਭਾਗ 19 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਨੂੰ ਸੁਖ ਬਗੈਰ ਘਰ ਸੂੰਨਾਂ ਲੱਗ ਰਿਹਾ ਸੀ। ਸੱਸ, ਸੌਹੁਰਾਂ ਜੀਤ ਵੀ ਮਨ ਨੂੰ ਚੰਗੇ ਨਹੀਂ ਲੱਗਦੇ ਹਨ। ਜਦੋਂ ਵੀ ਉਹ ਆਪਦੇ ਕੰਮਰੇ ਵਿੱਚ ਜਾਂਦੀ ਸੀ। ਅਚਾਨਿਕ ਉਸ ਨੂੰ ਰੋਣਾਂ ਆ ਜਾਂਦਾ ਸੀ। ਕਿਤਾਬਾਂ ਵਿੱਚ ਵੀ ਜੀਅ ਨਹੀਂ ਲੱਗਦਾ ਸੀ। ਕਈ ਬਾਰ ਉਹ ਸੁੱਤੀ ਪਈ ਉਠ ਕੇ, ਬੈਠ ਜਾਂਦੀ ਸੀ। ਹਰ ਸਮੇਂ ਉਸ ਨੂੰ ਸੁਖ ਦੇ ਆਉਣ ਦੀਆਂ ਵਿੜਕਾਂ ਆਉਂਦੀਆਂ ਸਨ। ਸਮੇਂ ਸਿਰ ਭੁੱਖ ਵੀ ਨਹੀਂ ਲੱਗਦੀ ਸੀ। ਹੱਸਣਾਂ ਭੁੱਲ ਗਈ ਸੀ ਸੁਖ ਦੀ ਮੰਮੀ ਉਸ ਦਾ ਬਹੁਤ ਖਿਆਲ ਰੱਖਦੀ ਸੀ। ਜੀਤ ਉਸ ਨੂੰ ਕਾਲਜ਼ ਜਾਣ ਲਈ ਕਹਿੰਦੀ ਸੀ। ਪਰ ਸੀਤਲ ਦੀ ਸੁਰਤ, ਕਿਸੇ ਹੋਰ ਪਾਸੇ ਜਾ ਹੀ ਨਹੀਂ ਰਹੀ ਸੀ। ਸੀਤਲ ਦੇ ਮੰਮੀ ਤੇ ਡੈਡੀ ਉਸ ਨੂੰ ਲੈਣ ਆ ਗਏ ਸਨ। ਮੰਮੀ ਨੇ ਕਿਹਾ, " ਚਾਰ ਦਿਨ ਤੂੰ ਸਾਡੇ ਨਾਲ ਘਰ ਚੱਲ ਕੇ ਰਹਿ. ਮਨ ਲੱਗ ਜਾਵੇ। " ਉਸ ਦੇ ਡੈਡੀ ਨੇ ਵੀ ਕਿਹਾ, " ਤੂੰ ਸਾਡੇ ਨਾਲ ਹੀ ਚੱਲ। ਜਦੋਂ ਆਪਦੀਆਂ ਸਹੇਲੀਆਂ ਨੂੰ ਮਿਲੇਗੀ। ਦਿਲ ਖੁਸ਼ ਹੋ ਜਾਵੇ।  " ਸੁਖ ਦੇ ਡੈਡੀ ਨੇ ਵੀ ਅਜ਼ਾਜ਼ਤ ਦਿੰਦੇ ਕਿਹਾ, " ਸੀਤਲ ਤੂੰ ਆਪਦੇ ਮੰਮੀ, ਡੈਡੀ ਨਾਲ ਚੱਲੀ ਜਾ। ਜਦੋਂ ਸੁਖ ਆ ਗਿਆ, ਤੈਨੂੰ ਲੈ ਆਵੇਗਾ। " ਸੀਤਲ ਦੀ ਸੱਸ ਨੇ ਕਿਹਾ, " ਸੁਖ ਨੂੰ ਕਿਹਾ ਸੀ। ਹਫ਼ਤੇ ਪਿਛੋਂ ਮੁੜ ਆਵੀਂ। ਕਮਾਂਈ ਕਰਨ ਗਿਆ ਹੋਇਆ, ਬਹੁਤ ਲਾਲਚੀ ਹੋ ਜਾਂਦਾ ਹੈ। ਪਹਿਲਾਂ ਘਰੋਂ ਨਹੀਂ ਜਾਂਦਾ ਸੀ। ਹੁਣ ਮੁੜਿਆ ਨਹੀਂ ਹੈ। " ਸੀਤਲ ਨੇ ਕਿਹਾ, " ਮੈਂ ਕਿਤੇ ਨਹੀਂ ਜਾਂਣਾਂ। ਸੁਖ ਮੈਨੂੰ ਇਥੇ ਛੱਡ ਕੇ ਗਿਆ ਹੈ। ਉਸ ਦੀਆਂ ਯਾਦਾਂ ਚਾਰੇ ਪਾਸੇ ਜੁੜੀਆਂ ਹੋਈਆਂ ਹਨ। ਇਥੋਂ ਮੈਨੂੰ ਉਸ ਦੀ ਮਹਿਕ ਆ ਰਹੀ ਹੈ। ਮੇਰੇ ਮਨ ਨੇ ਇਸੇ ਤਰਾਂ ਹੀ ਬਹਿਲ ਜਾਂਣਾਂ ਹੈ। " ਉਸ ਨੇ ਗੱਲ ਪੂਰੀ ਹੀ ਕੀਤੀ ਸੀ। ਸੁਖ ਸਹਮਣੇ ਆ ਖੜ੍ਹਇਆ। ਉਸ ਨੂੰ ਦੇਖ ਕੇ, ਉਦਾਸ ਮਨਾਂ ਵਿੱਚ ਖੁਸ਼ੀ ਦੀ ਲਹਿਰ ਆ ਗਈ ਸੀ। ਉਦਾਸੀ ਹਾਸੇ ਵਿੱਚ ਬਦਲ ਗਈ ਸੀ। ਸੀਤਲ ਦੀ ਮੰਮੀ ਨੇ ਕਿਹਾ, " ਬੰਦਿਆਂ ਨਾਲ ਹੀ ਬਰਕਤਾਂ ਹਨ। ਸੁਖ ਦੇ ਆਉਣ ਨਾਲ ਰੌਣਕ ਆ ਗਈ। ਸੀਤਲ ਹੁਣ ਤਾਂ ਤੂੰ ਖੁਸ਼ ਹੈ। " ਸੀਤਲ ਸੁਖ ਨੂੰ ਇੱਕ ਟੱਕ ਦੇਖੀ ਜਾ ਰਹੀ ਸੀ। ਉਸ ਨੂੰ ਲੱਗਾ, ਜਿਵੇਂ ਗੁਆਚਿਆ ਹੀਰਾ ਲੱਭ ਗਿਆ ਹੋਵੇ। ਸੁਖ ਨੇ ਕਿਹਾ, " ਰੋਟੀਆਂ ਬੱਣਾਂਵੋ। ਭੁੱਖ ਬਹੁਤ ਲੱਗੀ ਹੈ। ਮੈਂ ਨਹਾ ਕੇ ਆਇਆ। ਸੀਤਲ ਮੰਮੀ ਡੈਡੀ ਨੂੰ ਜਾਂਣ ਨਾਂ ਦੇਵੀ। ਮੈਂ ਇੱਕ ਗੱਲ ਕਰਨੀ ਹੈ। " ਸੀਤਲ ਤੇ ਉਸ ਦੀ ਸੱਸ ਰੋਟੀ ਬੱਣਾਉਣ ਲੱਗ ਗਈਆਂ। ਜੀਤ ਨੇ ਸਾਰਿਆਂ ਨੂੰ ਰੋਟੀ ਪਾ ਕੇ ਦੇ ਦਿੱਤੀ। ਸੁਖ ਦੇ ਡੈਡੀ ਨੇ ਕਿਹਾ, " ਸੁਖ ਤੈਨੂੰ ਤਾਂ ਕਿਹਾ ਸੀ, " ਹਫ਼ਤੇ ਨੂੰ ਮੁੜ ਆਵੀਂ, ਤੂੰ ਦੋ ਹਫ਼ਤੇ ਲਾ ਦਿੱਤੇ ਹਨ। ਮੇਰਾ ਆਪਦਾ ਜੀਅ ਲੱਗਣੋਂ ਹੱਟ ਗਿਆ ਸੀ। ਬਈ ਤੁਸੀਂ ਮੁੜ ਕਿਉਂ ਨਹੀਂ ਆਏ? "
ਸੁਖ ਨੇ ਕਿਹਾ, " ਮੈਂ ਇਹੀ ਗੱਲ ਕਰਨੀ ਸੀ। ਪੰਜਾਬ ਵੱਲ ਨੂੰ ਮੰਦਾ ਚਲਦਾ ਹੈ। ਕੱਲਕੱਤੇ ਵੱਲ ਫ਼ੱਲਾਂ ਦਾ ਸੀਜ਼ਨ ਚੰਗਾ ਚੱਲਦਾ ਹੈ। ਇਸ ਲਈ ਹੁਣ ਟਰੱਕ ਉਧਰ ਹੀ ਚੱਲਉਣੇ ਹਨ। " ਸੁਖ ਦੀ ਮੰਮੀ ਗੱਲ ਸੁਣ ਕੇ ਹੈਰਾਨ ਹੋ ਗਈ। ਉਸ ਨੇ ਕਿਹਾ, " ਇਸ ਤਰਾਂ ਕਿਵੇਂ ਪੂਗੂਗੀ? ਤੂੰ ਕੱਲਕਤੇ ਗੱਡੀਆਂ ਚੱਲਾਵੇਗਾ। ਬਹੂ ਨਵੀਂ ਨਵੇਲੀ ਇਥੇ ਰਹੇਗੀ। ਘਾਟੇ- ਵਾਧੇ ਹੁੰਦੇ ਰਹਿੰਦੇ ਹਨ। ਤੁਸੀ ਪਹਿਲਾਂ ਵਾਲੇ ਹੀ ਗੇੜੇ ਲਾਵੋ। " ਸੁਖ ਦੇ ਡੈਡੀ ਨੇ ਵੀ ਹਾਮੀ ਭਰੀ ਸੁਖ ਨੂੰ ਕਿਹਾ, " ਸੁਖ ਪੈਸਾ ਹੀ ਸਾਰਾ ਕੁੱਝ ਨਹੀਂ ਹੁੰਦਾ। ਹੁਣ ਤੂੰ ਕਬੀਲਦਾਰ ਹੋ ਗਿਆ ਹੈ। ਘਰੇ ਗੇੜਾ ਮਾਰਨਾਂ ਪੈਣਾਂ ਹੈ। " ਸੀਤਲ ਦੀ ਮੰਮੀ ਨੇ ਕਿਹਾ, " ਅਸੀਂ ਵੀ ਤੇਰੀ ਗੱਲ ਨਾਲ ਸਹਿਮਤ ਨਹੀਂ ਹਾਂ। ਤੂੰ ਆਪ ਹੀ ਰਸਤਾ ਲੱਭ ਲੈ। ਸਾਨੂੰ ਤਾਂ ਚੱਜਦੀ ਸਲਾਅ ਵੀ ਨਹੀਂ ਦੇਣੀ ਆਉਂਦੀ। ਅੱਜ ਕੱਲ ਦੇ ਨੌਜੁਵਾਨ ਆਪਦੀ ਮਰਜ਼ੀ ਕਰਦੇ ਹਨ। " ਸੁਖ ਨੇ ਕਿਹਾ, " ਮੈਂ ਕੱਲਕਤੇ ਕਿਰਾਏ ਉਤੇ ਘਰ ਲੈ ਲਿਆ ਹੈ। ਸੀਤਲ ਨੂੰ ਨਾਲ ਹੀ ਲੈ ਕੇ ਚਲੇ ਜਾਂਣਾਂ ਹੈ। ਉਥੇ ਦੂਜੇ ਦਿਨ ਘਰ ਗੇੜਾ, ਲੱਗ ਜਾਇਆ ਕਰਨਾਂ ਹੈ। ਹੁਣ ਤੁਹਾਡੇ ਸਬ ਦਾ ਫ਼ਿਕਰ ਮੁੱਕ ਗਿਆ ਹੋਣਾਂ ਹੈ। " ਸੁਖ ਦੀ ਗੱਲ ਸੁਣ ਕੇ, ਸੀਤਲ ਦੀ ਮੰਮੀ ਰੋਣ ਲੱਗ ਗਈ। ਉਸ ਨੇ ਕਿਹਾ, " ਮੈਂ ਤਾਂ ਆਪਦੀ ਧੀ ਅੱਖਾਂ ਤੋਂ ਪਰੇ ਨਹੀਂ ਕੀਤੀ ਸੀ। ਜੇ ਇਹ ਵੀ ਚਲੀ ਗਈ। ਸਾਡਾ ਤਾਂ ਉਕਾ ਜੀਅ ਨਹੀਂ ਲੱਗਣਾਂ। " ਸੁਖ ਦੀ ਮੰਮੀ ਨੇ ਕਿਹਾ, " ਮੈਂ ਵੀ ਨਾਲ ਹੀ ਚੱਲਦੀ ਹਾਂ। ਇਹ ਇਕੱਲੀ ਉਥੇ ਕੀ ਕਰੇਗੀ? ਬਰੈਗ ਜਾਵੇਗੀ। ਐਨੇ ਜੀਆਂ ਵਿੱਚ ਵੀ ਇਹ ਰੋਂਦੀ ਰਹਿੰਦੀ ਸੀ। ਇਸ ਦਾ ਇਕੱਲੀ ਦਾ ਮਨ ਨਹੀਂ ਲੱਗਣਾਂ। " ਸੁਖ ਨੇ ਕਿਹਾ, " ਤੁਸੀਂ ਉਸ ਦਾ ਫ਼ਿਕਰ ਨਾਂ ਕਰੋ। ਜਿਥੇ ਘਰ ਲਿਆ ਹੈ। ਉਥੇ ਆਂਢ-ਗੁਆਂਢ ਸਾਰੇ ਪੰਜਾਬੀ ਹੀ ਹਨ। ਦਿਲ ਮੈਂ ਆਪੇ ਲਗਾ ਦੇਵਾਂਗਾਂ। " ਸੁਖ ਦੇ ਡੈਡੀ ਨੇ ਕਿਹਾ, " ਜੇ ਤੂੰ ਸੀਤਲ ਨੂੰ ਨਾਲ ਲੈ ਗਿਆ। ਇਸ ਦਾ ਦਿਲ ਲਗਾਉਣ ਲੱਗ ਗਿਆ। ਇਕੋ ਕੰਮ ਹੋਵੇਗਾ। ਟਰੱਕਾਂ ਦਾ ਕੰਮ ਤਾਂ ਫੇਲ ਹੀ ਕਰ ਦੇਵੇਗਾ। ਸਾਡੇ ਵੀ ਦਿਨ ਸਨ, ਚਾਰ ਸਾਲ ਵਿਆਹ ਤੋਂ ਪਿਛੋਂ ਵੀ, ਤੇਰੀ ਮੰਮੀ ਨੂੰ ਪੇਕੇ ਛੱਡੀ ਰੱਖਿਆ ਸੀ। ਤਾਂਹੀ ਕੰਮ ਸ਼ੁਰੂ ਕੀਤਾ ਸੀ। ਜੇ ਮੈਂ ਵੀ ਵਿਆਹ ਪਿਛੋਂ, ਇਸ ਦੇ ਮਗਰ ਲੱਗ ਲੈਂਦਾ। ਜ਼ਨਾਨੀ ਜੋਗਾ ਹੀ ਰਹਿ ਜਾਂਣਾਂ ਸੀ। "
ਸੁਖ ਨੇ ਕਿਹਾ," ਤੁਹਾਡੀ ਉਮਰ ਹੋ ਗਈ ਹੈ। ਅਰਾਮ ਕਰਿਆ ਕਰੋ। ਸਾਡੀ ਜਿੰਦਗੀ, ਸਾਨੂੰ ਆਪਣੇ ਮੁਤਾਬਕ ਜਿਉ ਲੈਣ ਦਿਉ। ਜੇ ਮੇਰੇ ਤੋਂ ਕੰਮ ਕਰਾਉਣਾਂ ਹੈ। ਮੇਰਾ ਇਹੀ ਢੰਗ ਰਹੇਗਾ। ਸੀਤਲ ਕੱਲ ਸ਼ਾਮ ਨੂੰ ਤੁਰਨਾਂ ਹੈ। ਤੂੰ ਜੇ ਕਿਸੇ ਸਹੇਲੀ ਨੂੰ ਮਿਲਣਾਂ ਹੋਣਾਂ ਹੈ। ਤੈਨੂੰ ਮਿਲਾ ਲਿਉਂਦਾ ਹਾਂ। ਤਿਆਰ ਹੋ ਜਾ। ਫਿਰ ਉਥੋਂ ਛੇਤੀ ਮੁੜ ਨਹੀਂ ਆ ਹੋਣਾਂ। " ਸੁਖ ਨੇ ਕਿਹਾ, " ਨੀਟੂ ਤੇ ਰਾਜ, ਹੈਪੀ ਨੇ ਸਵੇਰੇ ਕਨੇਡਾ ਨੂੰ ਚਲੇ ਜਾਂਣਾਂ ਹੈ। ਇਹ ਸਾਰੇ ਹੀ ਕੈਲਗਰੀ ਜਾ ਰਹੇ ਸਨ। ਰਾਜ ਕੇ ਘਰ ਬੱਬੀ ਹੁਣਾ ਨੂੰ ਵੀ ਸੱਦ ਲੈਂਦੇ ਹਾਂ। ਸਾਰੇ ਉਥੇ ਹੀ ਮਿਲਦੇ ਹਾਂ। " ਸੀਤਲ ਤੇ ਸੁਖ ਰਾਜ ਦੇ ਘਰੇ ਪਹੁੰਚ ਗਏ। ਹੈਪੀ ਤੇ ਬੱਬੀ ਪਹਿਲਾਂ ਹੀ ਉਥੇ ਆਏ ਬੈਠੇ ਸੀ। ਸਬ ਦੀ ਜਾਂਣ ਦੀ ਤਿਆਰੀ ਸੀ। ਬੱਬੀ ਨੇ ਇੱਕਲੀ ਰਹਿ ਜਾਂਣਾਂ ਸੀ। ਸਾਰੇ ਹੀ ਉਸ ਨਾਲ ਹਮਦਰਦੀ ਕਰ ਰਹੇ ਸਨ। ਹੈਪੀ ਉਸ ਨੂੰ ਤਸੱਲੀ ਦੇ ਰਿਹਾ ਸੀ। ਉਸ ਨੇ ਕਿਹਾ, " ਤੇਰੀ ਅਪਲਾਈ ਇਥੋਂ ਹੀ ਕਰ ਦਿੱਤੀ ਹੈ। ਤਿੰਨ ਮਹੀਨੇ ਵਿੱਚ ਪੇਪਰ ਬੱਣ ਜਾਣਗੇ। ਜਦ ਤੱਕ, ਤੂੰ ਕਾਲਜ਼ ਦੀ ਕਲਾਸ ਪਾਸ ਕਰ ਲਵੇਗੀ। ਨੀਟੂ ਤੇ ਰਾਜ ਬਹੁਤ ਖੁਸ਼ ਸਨ। ਨਵੀਂ ਜਿੰਦਗੀ ਸ਼ੁਰੂ ਕਰਨ ਜਾ ਰਹੇ ਸਨ। ਉਨਾਂ ਨੂੰ ਹੈਪੀ ਨੇ ਦੱਸਿਆ, " ਆਪਦੇ ਰਸੋਈ ਲਈ ਤਵਾ, ਵੇਲਣਾਂ, ਤੇ ਹੋਰ ਜਰੂਰੀ ਭਾਂਡੇ, ਪਤੀਲੇ ਲੈ ਚੱਲਿਉ। ਹੋਰ ਨਾਂ ਜਹਾਜ਼ ਵਿੱਚੋਂ ਉਤਰ ਕੇ, ਪਹਿਲਾਂ ਇਹੀ ਖ੍ਰੀਦਣੇ ਪੈ ਜਾਂਣ। " ਸੁਖ ਨੇ ਕਿਹਾ, " ਇੰਨਾਂ ਨੂੰ ਚਾਰ ਦਿਨ ਆਪਦੇ ਨਾਲ ਹੀ ਰੱਖ ਲਈ। ਜਦ ਤੱਕ ਤੇਰੇ ਤੋਂ ਸਬ ਕੁੱਝ ਸਿਖ ਜਾਂਣਗੇ। " ਹੈਪੀ ਨੇ ਕਿਹਾ, " ਨਾਂ ਬਈ, ਇਹ ਸਿਰ ਦਰਦੀ ਨਹੀਂ ਲੈਣੀ। ਮੈਂ ਤਾਂ ਆਪ ਡੈਡੀ ਦੇ ਘਰ ਵਿੱਚ ਰਹਿੰਦਾਂ ਹਾਂ। ਇੰਨਾਂ ਨੂੰ  ਕਿਰਾਏ ਉਤੇ, ਘਰ ਲੱਭਣ ਵਿੱਚ ਮਦੱਦ ਜਰੂਰ ਕਰ ਦੇਵਾਂਗਾ। " ਨੀਟੂ ਨੇ ਕਿਹਾ, " ਜੇ ਬੱਬੀ ਕਨੇਡਾ ਹੁੰਦੀ, ਫਿਰ ਗੱਲ ਹੋਰ ਸੀ। ਕਨੇਡੀਅਨ ਲੋਕਾਂ ਦੇ ਦਿਲ ਵੀ ਚੰਦਰੇ ਹੁੰਦੇ ਹਨ। ਡਾਲਰ ਨੂੰ ਦੇਖ-ਦੇਖ ਜਿਉਂਦੇ ਹਨ। " ਹੈਪੀ ਨੇ ਕਿਹਾ, " ਕੋਈ ਗੱਲ ਨਹੀਂ ਤੁਸੀਂ ਕਨੇਡਾ ਵਾਲੇ ਬੱਣਨਾਂ ਹੀ ਹੈ। ਉਦੋਂ ਇਹ ਗੱਲ ਪੁੱਛਾਗਾ। " ਰਾਜ ਆਪਦਾ ਸਮਾਨ ਵੀ ਅਟੈਚੀਆਂ ਵਿੱਚ ਪਾ ਰਿਹਾ ਸੀ। ਉਹ ਕਾਫ਼ੀ ਘਬਰਾਇਆ ਹੋਇਆ ਲੱਗ ਰਿਹਾ ਸੀ। ਸੁਖ ਨੇ ਸੀਤਲ ਨੂੰ ਪੁੱਛਿਆ, " ਆਪਾਂ ਹੁਣ ਚੱਲੀਏ। ਤੂੰ ਵੀ ਆਪਦਾ ਸਮਾਨ ਇੱਕਠਾ ਕਰਨਾਂ ਹੋਣਾਂ ਹੈ। ਹੈਪੀ ਵਾਲੀ ਗੱਲ ਤੂੰ ਵੀ ਚੇਤੇ ਰਖੀ। ਰਸੋਈ ਵਿੱਚ ਵਰਤਣ ਵਾਲਾ ਸਮਾਨ ਘਰੋਂ ਲੈ ਲਵੀ। " ਉਨਾਂ ਨਾਲ ਹੀ ਹੈਪੀ ਬੱਬੀ ਵੀ ਤੁਰ ਪਏ ਸਨ।
ਸੁਖ ਦੀ ਮੰਮੀ, ਉਸ ਦੇ ਡੈਡੀ ਨਾਲ ਲੜੀ ਜਾ ਰਹੀ ਸੀ। ਉਸ ਨੇ ਕਿਹਾ, " ਤੁਹਾਨੂੰ ਦਿਨ ਰਾਤ ਪੈਸੇ ਕਮਾਂਉਣ ਦੀ ਪਈ ਰਹਿੰਦੀ ਹੈ। ਇੰਨੀ ਛੇਤੀ ਸੁਖ ਨੂੰ ਕੰਮ ਉਤੇ ਭੇਜਣ ਦੀ ਕੀ ਲੋੜ ਸੀ? ਹੁਣ ਮੁੰਡਾ-ਬਹੂ ਦੋਨੇ ਹੀ ਹੱਥਾਂ ਵਿੱਚੋਂ ਨਿੱਕਲ ਜਾਂਣਗੇ। ਤੁਸੀ ਬੈਠੇ ਪੈਸੇ ਗਿੱਣੀ ਜਾਇਉ। " ਸੁਖ ਦੇ ਡੈਡੀ ਨੇ ਕਿਹਾ, " ਉਹੀ ਮੈਂ ਸੋਚਦਾਂ ਹਾਂ। ਸੀਤਲ ਵੀ ਚਲੀ ਗਈ। ਸੁਖ ਨੇ ਘਰ ਨੂੰ ਮੁੜਨਾਂ। ਪੈਸੇ ਵੀ ਘਰ ਨਹੀਂ ਆਉਣੇ। ਲੱਗਦਾ ਹੈ, ਬਾਜੀ ਹੱਥ ਵਿਚੋਂ ਨਿੱਕਲ ਗਈ ਹੈ। "

Comments

Popular Posts