ਪ੍ਰੀਤਮ ਪ੍ਰਭ ਜੀ ਮੈਂ ਤੈਨੂੰ ਖੁਸ਼ ਕਰਕੇ, ਹਾਂਸਲ ਕਰ ਸਕਾਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕਿਹੜੇ-ਕਿਹੜੇ ਤੇਰੇ ਕੰਮਾਂ ਦੀ ਪ੍ਰਸੰਸਾਂ ਕਰਾਂ? ਪ੍ਰੀਤਮ ਪ੍ਰਭ ਜੀ ਮੈਂ ਤੈਨੂੰ ਖੁਸ਼ ਕਰਕੇ, ਹਾਂਸਲ ਕਰ ਸਕਾਂ। ਕਿਹੜੀਆਂ ਗੱਲਾਂ-ਬਾਤਾਂ ਕਰਾਂ, ਜਿਸ ਨਾਲ ਗੁਣੀ, ਗਿਆਨੀ ਦੁਨੀਆਂ ਦੇ ਬਣਾਉਣ, ਪਾਲਣ ਵਾਲੇ ਪ੍ਰੀਤਮ ਪ੍ਰਮਾਤਮਾਂ ਨੂੰ ਮੋਹ ਸਕਾਂ?ਐਸਾ ਕਿਹੜਾ ਢੰਗ ਹੈ?ਕਿਹੜੀਆਂ ਗੱਲਾਂ-ਬਾਤਾਂ ਕਰਾਂ, ਜਿਸ ਨਾਲ ਗੁਣੀ, ਗਿਆਨੀ ਦੁਨੀਆਂ ਦੇ ਬਣਾਉਣ, ਪਾਲਣ ਵਾਲੇ ਪ੍ਰੀਤਮ ਪ੍ਰਮਾਤਮਾਂ ਨੂੰ ਮੋਹ ਸਕਾਂ? ਕਿਹੜੀਆਂ ਤੇਰੇ ਲਈ ਸਮਗਰੀਆਂ, ਵਸਤੂਆਂ ਲੈ ਕੇ, ਤੇਰੇ ਅੱਗੇ ਹਾਜ਼ਰ ਕਰਾਂ? ਤੇਰੇ ਅੱਗੇ ਭੇਟ ਕਰਕੇ. ਤੈਨੂੰ ਪਿਆਰ ਵਿੱਚ ਖਿਲਾਵਾਂ, ਤੇਰੇ ਅੱਗੇ ਰੱਖਾ। ਜੇ ਪ੍ਰਮਾਤਮਾਂ ਜੀ ਤੈਨੂੰ, ਮੈਂ ਮੋਹ ਸਕਾਂਜੋ ਮੈਂ ਉਪਾਅ ਕਰਕੇ, ਇਸ ਦੁਨੀਆਂ ਦੇ ਧੰਦਿਆਂ ਤੋਂ ਬਚ ਸਕਾਂ। ਜਨਮ ਮਰਨ ਤੋਂ ਬਚ ਸਕਾਂ। ਐਸੀ ਕਿਹੜੀ ਸਰੀਰ ਨਾਲ ਤੱਸਿਆ, ਸਰੀਰ ਨੂੰ ਕਸ਼ਟ ਦੇਵਾਂ? ਤਨ ਉਤੇ ਦੁੱਖ ਦਰਦ ਹੰਢਾ ਕੇ, ਮੈਂ ਤੇਰਾ ਆਸ਼ਕ ਬੱਣ ਜਾਵਾਂ। ਐਸਾ ਕਿਹੜਾ ਤੇਰਾ ਨਾਂਮ ਹੈ? ਜੋ ਹੰਕਾਂਰ ਮੈਂ-ਮੇਰੀ ਦੀ ਹੈਂਕੜ ਨੂੰ ਮਾਰ ਦੇਵੇ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਹੀ, ਚੰਗੇ ਕੰਮਾਂ ਦੀ ਅੱਕਲ, ਪੂਜਾ-ਪ੍ਰੇਮ-ਪਿਆਰ ਦੀ ਸਾਰੀ ਮੇਹਨਤ ਕਰਦੇ ਹਨ। ਜਿਹਦੇ ਉਤੇ ਸਤਿਗੁਰ ਤਰਸ ਕਰਕੇ ਮੇਹਰਵਾਨ ਹੁੰਦੇ ਹਨ। ਉਸੇ ਦਾ ਸਯੋਗ ਕਰਕੇ, ਮਿਲਾਪ ਕਰਦੇ ਹਨ। ਉਹੀ ਕਿਸੇ ਬੰਦੇ ਦਾ ਸਹੀ ਸੱਚਾ ਕੰਮ ਹੈ, ਜਿਸ ਨੇ ਰੱਬ ਨਾਲ ਪ੍ਰੇਮ ਬੱਣਾਂ ਲਿਆ।ਜਿਸ ਦੀ ਅੰਨਦਾ ਦੀਆਂ ਦਾਤਾਂ ਦੇਣ ਵਾਲਾ, ਪ੍ਰਭੂ ਕਹੀ ਗੱਲ ਸੁਣ ਕੇ, ਪੂਰੀ ਕਰ ਦਿੰਦਾ ਹੈ। ਇਹ ਸਰੀਰ ਜਿਸ ਦਾ ਮਾਂਣ ਕਰਦਾਂ ਹੈ, ਇਹ ਸਰੀਰ ਸਦਾ ਲਈ ਤੇਰਾ ਆਪਣਾ ਨਹੀਂ ਰਹਿੱਣਾਂ। ਦੁਨੀਆਂ ਦੇ ਸੁਖ, ਸੰਘਾਸਨ, ਜਮੀਨਾਂ, ਮਰਨ ਪਿਛੋਂ ਆਪਣੇ ਨਹੀ ਬੱਣ ਸਕਦੇ। ਜਿਹੜਾ ਆਪਣਾਂ ਨਹੀਂ ਹੈ, ਉਸ ਨਾਲ ਕਿਉਂ ਜੱਫ਼ੇ ਮਾਰ ਕੇ, ਉਲਝੀ ਜਾ ਰਿਹਾਂ ਹੈ?ਸਤਿਗੁਰ ਜੀ ਦੀ ਰੱਬੀ ਬਾਣੀ ਕੋਲੋ ਪ੍ਰਭ ਜੀ ਤੈਨੀਆਂ ਜਾਂਣਿਆ ਹੈ। ਔਲਾਦ, ਔਰਤ, ਭਰਾ ਵੀ ਆਪਦੇ ਨਹੀਂ ਹਨ। ਪਿਆਰੇ ਦੋਸਤ ਜੋ ਬੱਣਾਏ ਹਨ, ਪਿਉ-ਮਾਂ ਜੋ ਸਯੋਗ ਨਾਲ ਬੱਣੇ ਹਨ। ਆਪਦੇ ਨਹੀਂ ਹਨ। ਸੋਹਣੇ ਘੌੜੇ, ਹਾਥੀ ਮਰਨ ਪਿਛੋਂ ਕਿਸੇ ਕੰਮ ਨਹੀਂ ਹਨ। ਉਸ ਦਾ ਪੂਰਾ ਜੱਗ ਬੱਣ ਜਾਂਦਾ ਹੈ। ਜਿਸ ਦਾ ਸਤਿਗੁਰ ਪ੍ਰਭੂ ਹੋ ਜਾਂਦਾ ਹੈ। ਸਤਿਗੁਰ ਦੇ ਚਰਨਾਂ ਵਿੱਚ ਮੇਰਾ ਸਿਰ ਹੈ। ਮੇਰੇ ਸਾਰੇ ਤਨ-ਮਨ ਦੀਆਂ ਪੀੜਾਂ, ਮਸੀਬਤਾਂ ਉਤਰ ਗਏ ਹਨ। ਆਪਦੇ ਆਪ ਨੂੰ ਪਰਖ ਕੇ ਚੰਗੇ ਗੁਣ ਧਾਰਨ ਕਰਕੇ, ਸਬ ਤੋਂ ਉਚੀ ਪਵਿੱਤਰ ਜਿੰਦਗੀ ਮਾਂਣ ਰਹੇ ਹਾਂ। ਸਤਿਗੁਰ ਜੀ ਕੋਲ ਰਹਿੱਣ ਦੀ, ਉਨਾਂ ਦੇ ਬਿਚਾਰਾਂ ਨੂੰ ਮੰਨਣ ਦੀ ਸੋਜੀ ਆ ਗਈ ਹੈ। ਮਾਂਣ ਛੱਡ ਕੇ, ਹੁਣ ਮੇਰੇ ਚੇਹਰੇ ਨੂੰ ਸਤਿਗੁਰ ਕੋਲੋ ਧੂਲ ਲੈਣ ਦੀ, ਝੁਕਣ ਦੀ ਆਦਤ ਬੱਣ ਗਈ ਹੈ। ਸਾਰਾ ਮਾਂਣ, ਹਕਾਂਰ, ਮੈਂ, ਮੇਰੀ ਤਿਆਗ ਦਿੱਤੀ ਹੈ। ਸਤਿਗੁਰ ਜੀ ਦੀ ਧੁਰ ਕੀ ਬਾਣੀ ਮਨ ਨੂੰ ਅੰਮ੍ਰਿਤ ਰਸ ਦਿੰਦੀ ਹੈ। ਸਤਿਗੁਰ ਜੀ ਦੀ ਦਿਆ ਨਾਲ, ਮੈਂ ਗੁਣੀ ਗਿਆਨੀ ਪ੍ਰਮਾਤਮਾਂ ਨੂੰ ਦੇਖ ਰਿਹਾਂ ਹਾਂ। ਨਾਨਕ ਸਤਿਗੁਰ ਜੀ ਮੇਰੀ ਜਿੰਦ-ਜਾਨ, ਸਾਹ ਦੇ ਕੇ, ਜਿਉਣ ਦਾ ਜ਼ਰੀਆ-ਢਾਸਣਾਂ ਬੱਣੇ ਹੋਏ ਹਨ। ਏ ਮੇਰੇ ਮਨ, ਤੂੰ ਉਸ ਪ੍ਰਭੂ ਵਿੱਚ ਲੀਨ ਹੋਣ ਦਾ ਆਹਰ-ਖੇਚਲ ਕਰ। ਜਿਸ ਪ੍ਰਭੂ ਕੋਲ ਕਿਸੇ ਦਾਤਾਂ, ਵਸਤੂਆਂ, ਕੀਮਤੀ ਜੇਵਰਾਂ ਦੀ ਘਾਟ ਨਹੀਂ ਹੈ। ਉਸ ਕੋਲ ਦੁਨੀਆਂ ਦਾ ਹਰ ਸੁਖ ਅੰਨਦ ਹੈ। ਦੋਸਤ ਦਿਲ ਤੂੰ ਰੱਬ ਵਰਗਾ ਪ੍ਰੇਮੀ ਲੱਭ ਲੈ। ਸਾਹਾਂ ਦੇ ਆਸਰੇ, ਪਿਆਰੇ, ਪ੍ਰੀਤਮ ਪ੍ਰਭੂ ਨੂੰ ਮਨ ਵਿੱਚ ਚੇਤੇ ਕਰਕੇ, ਸਭਾਲ ਕੇ ਰੱਖ ਲੈ। ਹੇ ਮੇਰੇ ਹਿਰਦੇ ਜਿੰਦ-ਜਾਨ, ਤੂੰ ਉਸ ਪ੍ਰੀਤਮ ਪ੍ਰਮਾਤਮਾਂ ਨੂੰ ਯਾਦ ਕਰ ਲੈ। ਉਹ ਦੁਨੀਆਂ ਬੱਣਨ ਤੋਂ ਪਹਿਲਾਂ ਦਾ ਹੈ। ਉਸ ਦਾ ਹਿਸਾਬ ਨਹੀਂ ਲੱਗ ਸਕਦਾ। ਪ੍ਰਭੂ ਜੀ ਕਿੱਡਾ, ਕਿਥੋਂ ਤੱਕ ਹੈ? ਕੋਈ ਉਸ ਰੱਬ ਕੋਲ ਪਹੁੰਚ ਨਹੀਂ ਸਕਿਆ। ਪੂਰੀ ਸ੍ਰਿਸਟੀ ਵਿੱਚ ਦਿਸਦਾ ਹੈ। ਮੇਰੇ ਹਿਰਦੇ ਜਿੰਦ-ਜਾਨ, ਤੂੰ ਉਸ ਪ੍ਰਭੂ ਤੋਂ ਉਮੀਦ-ਓਟ ਦਾ ਸਹਾਰਾ ਲੈ। ਉਸ ਕੋਲੋ ਦੁਨੀਆਂ ਦੀ ਹਰ ਚੀਜ਼ ਮਿਲਦੀ ਹੈ। ਮਨ ਨੂੰ ਪੂਰਾ ਧਰਵਾਸ ਹੈ, ਹਰ ਦਾਤ ਰਬ ਕੋਲ ਮਿਲਣੀ ਹੈ। ਜਿਸ ਨਾਲ ਪ੍ਰੇਮ-ਪਿਆਰ-ਪ੍ਰੀਤ ਦੇ ਨੇਹੁ ਲਗਾਉਣ ਨਾਲ, ਹਰ ਪਲ ਮਨ ਦਾ ਅੰਨਦ ਬੱਣਿਆ ਰਹਿੰਦਾ। ਸਤਿਗੁਰ ਨਾਨਕੁ ਜੀ ਦੀ ਬਾਣੀ ਨਾਲ, ਉਸ ਪ੍ਰਭੂ ਜੀ ਦੇ ਕੰਮਾਂ ਦੇ ਸੋਹਲੇ ਗਾਉਂਦਾਂ ਹਾਂ। ਜੋ ਵੀ ਮੇਰਾ ਪ੍ਰੀਤਮ ਪ੍ਰਭੂ ਜੀ ਕਹਿੰਦਾ ਹੈ, ਮੈਂ ਉਸ ਨੂੰ ਹੁਕਮ ਮੰਨਿਆ ਹੈ। ਪ੍ਰਭੂ ਦਾ ਵਰਤਾਇਆ ਹਰ ਭਾਣਾਂ, ਮੈਂ ਅੰਨਦ ਨਾਲ ਸਹਿੰਦਾ ਹਾਂ। ਮੇਰੀ ਜਿੰਦ-ਜਾਨ ਨੂੰ, ਇਕੋ ਰੱਬ ਦੀ ਓਟ ਸਹਾਰਾ ਹੈ। ਜਿਸ ਪ੍ਰਭੂ ਨੇ ਹਰ ਕੰਮ ਕਰਨਾਂ ਹੈ। ਪੂਰੀ ਦੁਨੀਆਂ ਨੂੰ ਸਭਾਲਣਾਂ ਹੈ। ਉਹੀ ਮੇਰਾ ਪ੍ਰੇਮੀ-ਪ੍ਰੀਤਮ ਹੈ।ਮੇਰਾ ਸੱਜਣ ਕਿਸੇ ਦੀ ਝੇਪ, ਧੋਸ ਨਹੀਂ ਮੰਨਦਾ। ਉਹ ਪ੍ਰਭੂ ਮਨ-ਮਰਜ਼ੀ ਵਾਲਾ ਹੈ। ਸਤਿਗੁਰ ਦੀ ਮੇਹਰਬਾਨੀ ਨਾਲ, ਮੈਨੂੰ ਪ੍ਰਮਾਤਮਾਂ ਨਾਲ ਪਿਆਰ, ਪ੍ਰੇਮ, ਸਨੇਹ ਬੱਣ ਗਿਆ ਹੈ। ਮੇਰਾ ਪ੍ਰੀਤਮ ਪ੍ਰਭੂ ਮਨਾਂ ਦੀਆਂ ਬੁੱਝਦਾ ਹੈ। ਮੈਂ ਤੇਰਾ ਗੁਲਾਮ ਚਾਕਰ ਹਾਂ, ਤੂੰ ਮੇਰਾ ਪਿਆਰਾ ਪ੍ਰੀਤਮ ਖ਼ਸਮ ਹੈ।

Comments

Popular Posts