ਭਾਗ 22 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਲਈ ਬਹੁਤ ਲੰਬਾ ਸਫ਼ਰ ਸੀ। ਬਰਾਕੜ, ਧੰਨਵਾਦ ,ਆਸਨ-ਸੋਹਲ, ਵਰਧਮਾਨ, ਲੱਖਵਾਊ ਤੇ ਹੋਰ ਵੀ ਬਹੁਤ ਸ਼ਹਿਰ ਰਸਤੇ ਵਿੱਚ ਆਏ। ਸੀਤਲ ਢਾਬਿਆਂ ਦੀਆਂ ਰੋਟੀਆਂ ਖਾਂਦੀ ਅੱਕ ਗਈ ਸੀ। ਕਈ ਢਾਬੇ ਔਰਤਾਂ ਚਲਾ ਰਹੀਆਂ ਸਨ। ਡਰਾਇਵਰ ਉਨਾਂ ਨੂੰ ਗੁਲਾਬੋ, ਭਾਬੀ, ਚਾਚੀ, ਮਾਸੀ ਕਹਿੰਦੇ ਸਨ। ਉਹ ਔਰਤਾਂ ਵੀ ਬੋਲ-ਚਾਲ ਵਿੱਚ ਖੁਸ਼ਦਿਲ ਸਨ। ਘਰ ਪਰਿਵਾਰ ਦੇ ਮੈਂਬਰਾਂ ਵਾਂਗ ਮਰਦਾਂ, ਡਰਾਇਵਰ ਨਾਲ ਗੱਲਾਂ ਕਰਦੀਆਂ ਸਨ। ਸੀਤਲ ਨੂੰ ਦੇਖ ਕੇ, ਖੁਸ਼ੀ ਵੀ ਹੋਈ। ਔਰਤਾਂ ਰੋਟੀ ਰੋਜ਼ੀ ਚਲਾ ਰਹੀਆਂ ਸਨ। ਪਰ ਡਰਾਇਵਰਾਂ ਦੀਆਂ ਖ਼ੱਚਰੀਆਂ ਅੱਖਾਂ ਵੀ ਦੇਖ ਰਹੀ ਸੀ। ਸੀਤਲ ਨੇ ਸੁਖ ਨੂੰ ਕਿਹਾ, " ਇਸੇ ਕਰਕੇ ਹੀ ਡਰਾਇਵਰ ਦੀ ਲਾਈਨ ਬਦਨਾਂਮ ਹੈ। ਘੱਗਰੀ ਪਾਈ ਦੇਖ ਕੇ, ਔਰਤਾਂ ਵੱਲ ਕਿਵੇਂ ਅੱਖਾਂ ਪਾੜ-ਪਾੜ ਝਾਕੀ ਜਾਂਦੇ ਹਨ? ਨਾਲੇ ਮੂੱਛਾਂ ਉਤੇ ਹੱਥ ਫੇਰਦੇ ਹਨ। " ਸੁਖ ਨੇ ਕਿਹਾ, " ਬਿਚਾਰੇ ਸ਼ੜਕਾਂ ਉਤੇ ਡਰਾਇਵਰੀ ਕਰਦੇ, ਸੋਕੇ ਦੇ ਮਾਰੇ ਹੋਏ ਹਨ। ਅੱਗਲਿਆਂ ਦਾ ਐਨੇ ਨਾਲ ਜ਼ਨਾਨੀ ਦੇਖ ਕੇ ਜੀਅ ਪਰਚ ਜਾਂਦਾ ਹੈ। ਝਾਕਾ ਲੈਣ ਨਾਲ, ਇੰਨਾਂ ਦਾ ਕਿਹੜਾ ਕੁੱਝ ਘੱਸਦਾ ਹੈ। " ਸੀਤਲ ਨੇ ਪੁੱਛਿਆ, " ਜੇ ਆਂਏ ਜੀਅ ਪਰਚ ਜਾਂਦਾ ਹੈ। ਮੈਨੂੰ ਕਿਉ ਬਿਪਤਾ ਪਾਈ ਹੈ? ਉਨਾਂ ਵਾਂਗ, ਤੂੰ ਵੀ ਜੀਅ ਲਗਾ ਲੈਂਦਾ। " ਸੁਖ ਨੇ ਕਿਹਾ, " ਤੈਨੂੰ ਮੈਂ ਐਸਾ ਲੱਗਦਾਂ ਹਾਂ। ਹਾਂ, ਜੇ ਤੇਰੇ ਵਰਗੀ ਢਾਬੇ ਉਤੇ ਰੋਟੀਆਂ ਲਹੁਦੀ ਹੁੰਦੀ। ਫਿਰ ਭਾਵੇ, ਮਨ ਡੋਲ ਜਾਂਦਾ। " ਸੀਤਲ ਨੇ ਕਿਹਾ, " ਰੋਟੀਆਂ ਪੱਕਾਉਣ ਨੂੰ ਤਾਂ ਮੈਨੂੰ ਲਿਆਦਾ ਹੈ। ਇਸ ਵਿੱਚ ਕੋਈ, ਮੇਰਾ ਭਲਾ ਥੌੜੀ ਹੈ। " ਸੁਖ ਨੇ ਕਿਹਾ, " ਸੋਚ ਲੈ, ਕਹੇ ਤਾਂ ਮੋੜ ਕੇ, ਮੰਮੀ ਕੋਲ ਛੱਡ ਆਉਂਦਾਂ ਹਾਂ। ਦੋ ਹਫ਼ਤਿਆਂ ਵਿੱਚ ਹੀ, ਮੂੰਹ ਦਾ ਰੰਗ ਉੱਡ ਗਿਆ ਸੀ। "


ਸੀਤਲ ਸੁਖ ਦੀ ਗੱਲ ਦਾ ਜੁਆਬ ਦਿੱਤੇ ਬਗੈਰ ਹੀ ਦੋਨਾਂ ਔਰਤਾਂ ਕੋਲ ਜਾਂ ਖੜ੍ਹੀ। ਇੱਕ ਔਰਤ ਮਸਾਲਾ ਭੁੰਨ ਰਹੀ ਸੀ। ਮਸਾਲੇ ਵਿੱਚ ਕੱੜਛੀ ਮਾਰ ਕੇ, ਨਾਲ ਹੀ ਮੂਲੀ, ਪਿਆਜ, ਗਾਜਰਾਂ ਦਾ ਸਲਾਦ ਵੀ ਕੱਟ ਰਹੀ ਸੀ। ਦੂਜੀ ਤੁਦੂੰਰ ਵਿੱਚ ਰੋਟੀਆਂ ਲਾ ਰਹੀ ਸੀ। ਦੋਂਨਾਂ ਦੀ ਕੰਮ ਕਰਨ ਦੀ ਚਾਲ ਬਹੁਤ ਤੇਜ਼ ਸੀ। ਸੀਤਲ ਨੇ ਔਰਤਾਂ ਨੂੰ ਪੁੱਛਿਆ, " ਤੁਹਾਨੂੰ ਇਹ ਕੰਮ ਕਰਨ ਦੀ ਜਰੂਰਤ ਕਿਉ ਪਈ? " ਦੋਂਨੇ ਹੀ ਹਿੰਦੀ ਬੋਲ ਰਹੀਆਂ ਸਨ। ਰੋਟੀਆਂ ਵਾਲੀ ਨੇ ਦੱਸਿਆ, " ਮੇਰਾ ਪਤੀ ਸ਼਼ਰਾਬ ਬਹੁਤ ਪੀਤਾ ਹੈ। ਪਤੀ ਨੇ ਨੌਕਰੀ ਵੀ ਛੋਡ ਦੀ ਹੈ। ਘਰ ਕਾ ਖ਼ਰਚਾ ਬੰਦ ਕਰ ਦੀਆਂ ਹੈ। ਬੀਬੀ ਜੀ ਪੇਟ ਖਾਨੇ ਕੋ ਮਾਗਤਾ ਹੈ। ਐਸੇ ਹੀ ਚਾਰ ਬੱਚੇ ਔਰ ਸ਼ਰਾਬੀ ਪਤੀ ਕਾ ਪੇਟ ਤੋਰ ਰਹੀ ਹੂੰ। " ਦੂਸਰੀ ਔਰਤ ਦੀਆਂ ਅੱਖਾਂ ਵਿੱਚ ਹੁੰਝੂ ਆ ਗਏ। ਉਸ ਨੇ ਦੱਸਿਆ, " ਮੇਰਾ ਪਤੀ ਪੰਜਾਬ ਕਮਾਈ ਕਰਨੇ ਕੋ ਗਿਆ ਥਾ। 5 ਸਾਲ ਹੋ ਗਏ ਹੈ। ਕੋਈ ਪੱਤਰ ਨਾਂ ਹੀ ਪੈਸਾ ਭੇਜਾ ਹੈ। ਹਮ ਦੋਂਨੋ ਬਹਿਨੇ ਹੈ। ਮਿਲ ਕਰ ਦੋਨੇ ਨੇ, ਐਸੇ ਹੀ ਕਮਾਂਈ ਕਰਨੀ ਸ਼ੁਰੂ ਕੀ ਹੈ। " ਸੀਤਲ ਨੇ ਕਿਹਾ, " ਆਪ ਦੋਂਨੋਂ ਨੇ ਬਹੁਤ ਅੱਛਾ ਕਾਂਮ ਕੀਆ ਹੈ। ਅਗਰ ਹਰ ਔਰਤ ਆਪ ਕੇ ਜੈਸੇ, ਆਪਨੇ ਪੈਰੋਂ ਪੇ ਖੜ੍ਹੀ ਹੋ ਜਾਏ। ਕੋਈ ਪਰਿਵਾਰ ਖਾਲੀ ਪੇਟ ਨਹੀਂ ਸੋਏਗਾ। "

ਸੀਤਲ ਆ ਕੇ ਟਰੱਕ ਵਿੱਚ ਬੈਠ ਗਈ। ਸੁਖ ਪਹਿਲਾਂ ਹੀ ਉਸ ਨੂੰ ਬੈਠਾਂ ਉਡੀਕ ਰਿਹਾ ਸੀ। ਸੀਤਲ ਨੇ ਸੁਖ ਨੂੰ ਕਿਹਾ, " ਇਹ ਔਰਤਾਂ ਬਹੁਤ ਦਲੇਰ ਹਨ। ਇੱਕਲੀਆਂ ਘਰ ਚਲਾ ਰਹੀਆਂ ਹਨ। ਬਿਚਾਰੀਆਂ ਬਹੁਤ ਮਸੀਬਤਾਂ ਸਹਿ ਰਹੀਆਂ ਹਨ। ਮੁਸ਼ਕਲਾਂ ਬੰਦੇ ਨੂੰ ਸਾਵਧਾਨ ਕਰਕੇ, ਸਫ਼ਲਤਾ ਵੱਲ ਲੈ ਕੇ ਜਾਂਦੀਆਂ ਹਨ। ਡੱਟ ਕੇ ਰਹਿੱਣ ਲਈ, ਪੈਰਾਂ ਉਤੇ ਵੀ, ਖੜ੍ਹਾ ਕਰਦੀਆਂ ਹਨ। ਇੰਨਾਂ ਨੇ ਚੰਗਾ ਭਲਾ ਰਿਟੋਰਿੰਟ ਚਲਾ ਲਿਆ ਹੈ। ਮੈਨੂੰ ਕੱਲਕੱਤੇ ਜਾ ਕੇ, ਸ਼ਾਇਦ ਢਾਬਾ ਹੀ ਚਲਾਉਣਾਂ ਪੈਣਾਂ ਹੈ। ਕੀ ਪਤਾ ਤੂੰ ਘਰ ਆਇਆ ਵੀ ਕਰਨਾਂ ਹੈ ਜਾਂ ਨਹੀਂ? " ਸੁਖ ਉਸ ਦੀ ਗੱਲ ਸੁਣ ਕੇ ਹੱਸ ਪਿਆ। ਉਸ ਨੇ ਕਿਹਾ, " ਵੈਸੇ ਢਾਬਾ ਖੋਲ ਕੇ, ਤੂੰ ਟਰੱਕਾਂ ਤੋਂ ਵੱਧ ਕਮਾਈ ਕਰ ਲਵੇਗੀ। ਇਹ ਬਾਕੀ ਸਾਰੇ ਢਾਬੇ ਫੇਲ ਕਰ ਦੇਵੇਗੀ। ਡਰਾਇਵਰ ਨੇ ਕਹਿੱਣਾਂ, " ਪੰਜਾਬ ਵਾਲੀ ਕੋਲ ਚਲਦੇ ਹਾਂ। " ਚਾਰ ਦਿਨ ਭੁੱਖੇ ਹੀ ਮਰ ਜਾਂਣਗੇ। " ਸੀਤਲ ਨੇ ਕਿਹਾ, " ਅੱਛਾ ਜੀ ਮੈਂ ਐਡੀ ਬੋਝ ਲੱਗਣ ਲੱਗ ਗਈ। ਕਿਤੇ ਸੱਚੀ ਤਾਂ ਢਾਬਾ ਖੋਲ ਕੇ ਦੇਣ ਦਾ ਇਰਾਦਾ ਤਾਂ ਨਹੀਂ ਹੈ। ਕੀ ਮੈਨੂੰ ਪੰਜਾਬ ਤੋਂ ਢਾਬਾ ਚਲਾਉਣ ਲਈ ਲਿਆਦਾ ਹੈ? " ਸੁਖ ਨੇ ਗੱਲ ਟਾਲਣ ਲਈ ਕਿਹਾ, " ਚੱਲ ਗੁੱਸਾ ਛੱਡ ਤੈਨੂੰ ਪਟਨੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਂਉਂਦਾਂ ਹਾਂ। ਲੰਗਰ ਵਿੱਚ ਪ੍ਰਸ਼ਾਦੇ ਛੱਕਾਂਗੇ। ਤੇਰਾ ਮਨ ਸ਼ਾਂਤ ਹੋ ਜਾਵੇਗਾ। " ਗੱਲ ਵੀ ਠੀਕ ਹੈ। ਜੈਸੀ ਥਾਂ ਉਤੇ ਅਸੀਂ ਰਹਿੰਦੇ ਹਾਂ। ਜੈਸੇ ਬੰਦੇ ਮਿਲਦੇ ਹਨ। ਉਸ ਦਾ ਵੈਸਾ ਅਸਰ ਹੁੰਦਾ ਹੈ। ਜੈਸੀ ਸੰਗਤ ਹੁੰਦੀ ਹੈ। ਵੈਸੀ ਸੰਗਤ ਦੀ ਰੰਗਤ ਚੜ੍ਹ ਜਾਂਦੀ ਹੈ। ਪਟਨੇ ਗੁਰਦੁਆਰੇ ਸਾਹਿਬ ਨੂੰ ਦੇਖਦੇ ਹੀ ਮਨ ਦੀਆਂ ਬਿਰਤੀਆਂ ਬਦਲ ਗਈਆਂ। ਰੱਬੀ ਗੁਰਬਾਣੀ ਸੁਣਨ ਨਾਲ ਮਨ ਠੰਡਾ ਸੀਤਲ ਹੋ ਗਿਆ। ਉਨਾਂ ਨੇ ਕੁੱਝ ਚਿਰ ਬੈਠ ਕੇ ਲੰਗਰ ਵਿੱਚ ਪ੍ਰਸ਼ਾਦਾ ਛੱਕ ਲਿਆ। ਦੂਜੇ ਡਰਾਇਵਰ ਪੇਟ ਭਰ ਕੇ ਟਰੱਕ ਦੀਆਂ ਸੀਟਾਂ ਉਤੇ ਹੀ ਸੌਂਉ ਗਏ ਸਨ। ਸੁਖ ਤੇ ਸੀਤਲ ਹੋਰ ਗਰਦੁਆਰੇ ਸਾਹਿਬ ਗੁਰੂ ਕਾ ਬਾਗ, ਕੰਗਨ ਘਾਟ ਦੇ ਦਰਸ਼ਨ ਕਰ ਆਏ। ਫਿਰ ਅੱਗੇ ਸਫ਼ਰ ਉਤੇ ਤੁਰ ਪਏ। ਕੱਲਕੱਤੇ ਜਾਂਣ ਤੱਕ ਚਾਰ ਦਿਨ ਤਿੰਨ ਰਾਤਾਂ ਲੱਗ ਗਈਆਂ। ਸੁਖ ਪਹਿਲਾਂ ਸੀਤਲ ਨੂੰ ਘਰ ਲੈ ਕੇ ਗਿਆ। ਸੁਖ ਨੇ ਮੰਜੇ ਪਹਿਲਾਂ ਹੀ ਖ੍ਰੀਦ ਕੇ ਰੱਖ ਦਿੱਤੇ ਸੀ। ਬਿਸਤਰੇ ਪਿੰਡੋਂ ਹੀ ਲੈ ਆਏ ਸਨ। ਸੀਤਲ ਮਸਾਂ ਮੰਜੇ ਉਤੇ ਡਿੱਗੀ। ਸੁਖ ਨੇ ਕਿਹਾ, " ਅੱਜ ਤਾਂ ਕੱਲਕੱਤੇ ਵਿੱਚ ਹਨੀਮੂਨ ਮਨਾਉਣ ਦੀ ਰਾਤ ਹੈ। ਤੂੰ ਤਾਂ ਮੂੰਹ ਵੀ ਕੰਬਲ ਵਿੱਚ ਲੁਕੋ ਲਿਆ। "

Comments

Popular Posts