ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੯ Page 194 of 1430

8318 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8319 ਕਰੈ ਦੁਹਕਰਮ ਦਿਖਾਵੈ ਹੋਰੁ



Karai Dhuhakaram Dhikhaavai Hor ||

करै दुहकरम दिखावै होरु


ਬੰਦਾ ਮਾੜੇ ਕੰਮ ਲੁੱਕ ਕੇ ਕਰਦਾ ਰਹਿੰਦਾ ਹੈ। ਲੋਕਾਂ ਅੱਗੇ ਸਾਂਊ, ਸਰੀਫ਼ ਬੱਣ ਕੇ ਬਹੁਤ ਚੰਗਾ ਬੱਣ ਕੇ, ਕੁੱਝ ਹੋਰ ਹੀ ਦਿਖਾਉਂਦਾ ਹੈ॥
They do their evil deeds, and pretend otherwise.

8320 ਰਾਮ ਕੀ ਦਰਗਹ ਬਾਧਾ ਚੋਰੁ ੧॥



Raam Kee Dharageh Baadhhaa Chor ||1||

राम की दरगह बाधा चोरु ॥१॥


ਅੰਤ ਨੂੰ ਮਰਨ ਪਿਛੋਂ ਰੱਬ ਲੇਖਾ ਜੋਖਾ ਕਰਦਾ ਹੈ। ਲੁੱਟਾਂ-ਮਾਰਾਂ, ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ। ਰੱਬ ਹਿਸਾਬ ਬਰਾਬਰ ਕਰਦਾ ਹੈ||1||


But in the Court of the Lord, they shall be bound and gagged like thieves. ||1||
8321 ਰਾਮੁ ਰਮੈ ਸੋਈ ਰਾਮਾਣਾ
Raam Ramai Soee Raamaanaa ||

रामु रमै सोई रामाणा


ਜੋ ਰੱਬ ਨੂੰ ਚੇਤੇ ਕਰਦਾ ਹੈ, ਉਹੀ ਰੱਬੀ ਦਾ ਪਿਆਰਾ ਬੱਣਦਾ ਹੈ॥
Those who remember the Lord belong to the Lord.

8322 ਜਲਿ ਥਲਿ ਮਹੀਅਲਿ ਏਕੁ ਸਮਾਣਾ ੧॥ ਰਹਾਉ



Jal Thhal Meheeal Eaek Samaanaa ||1|| Rehaao ||

जलि थलि महीअलि एकु समाणा ॥१॥ रहाउ


ਪ੍ਰਮਾਤਮਾਂ ਪਾਣੀ, ਥਰਤੀ, ਅਸਮਾਨ ਹਰ ਥਾਂ ਹਾਜ਼ਰ ਹੈ1॥ ਰਹਾਉ
The One Lord is contained in the water, the land and the sky. ||1||Pause||

8323 ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ



Anthar Bikh Mukh Anmrith Sunaavai ||

अंतरि बिखु मुखि अम्रितु सुणावै


ਮਨ ਅੰਦਰ ਅੰਦਰ ਵੈਰ, ਬੇਈਮਾਨੀ, ਈਰਖਾ, ਕਪਟ ਹੈ, ਲੋਕਾਂ ਦੇ ਅੱਗੇ ਮੂੰਹ ਨਾਲ ਸੋਹਣੀਆਂ ਮਿੱਠੀਆਂ ਬਾਤਾਂ ਕਰਦਾ ਹੈ॥
Their inner beings are filled with poison, and yet with their mouths, they preach words of Ambrosial Nectar.

8324 ਜਮ ਪੁਰਿ ਬਾਧਾ ਚੋਟਾ ਖਾਵੈ ੨॥



Jam Pur Baadhhaa Chottaa Khaavai ||2||

जम पुरि बाधा चोटा खावै ॥२॥


ਮੌਤ ਆ ਜਾਂਣ ਤੇ ਜੰਮਦੂਤਾਂ ਤੋਂ ਬਹੁਤ ਕੁੱਟ ਖਾਂਦਾ ਹੈ||2||
Bound and gagged in the City of Death, they are punished and beaten. ||2||

8325 ਅਨਿਕ ਪੜਦੇ ਮਹਿ ਕਮਾਵੈ ਵਿਕਾਰ
Anik Parradhae Mehi Kamaavai Vikaar ||

अनिक पड़दे महि कमावै विकार


ਬੰਦਾ ਮਾੜੇ ਕੰਮ ਠੱਗੀਆਂ, ਧੋਖੇ, ਚੋਰੀ ਲੁੱਕ-ਛਿਪ ਕੇ ਕਰਦਾ ਹੈ॥
Hiding behind many screens, they commit acts of corruption.

8326 ਖਿਨ ਮਹਿ ਪ੍ਰਗਟ ਹੋਹਿ ਸੰਸਾਰ ੩॥



Khin Mehi Pragatt Hohi Sansaar ||3||

खिन महि प्रगट होहि संसार ॥३॥


ਲੋਕਾਂ ਨੂੰ ਪਲ ਵਿੱਚ ਝੱਟ ਪਤਾ ਲੱਗ ਜਾਂਦਾ ਹੈ। ਰੱਬ ਦੀ ਦਰਗਾਹ ਵਿੱਚ ਹਿਸਾਬ ਹੁੰਦਾ ਹੈ||3||


But in an instant, they are revealed to all the world. ||3||
8327 ਅੰਤਰਿ ਸਾਚਿ ਨਾਮਿ ਰਸਿ ਰਾਤਾ
Anthar Saach Naam Ras Raathaa ||

अंतरि साचि नामि रसि राता


ਜਿੰਨਾਂ ਦੇ ਅੰਦਰ ਰੱਬ ਦਾ ਡਰ ਪ੍ਰੇਮ ਬੱਣਿਆ ਹੈ। ਉਹੀ ਰੱਬ ਨੂੰ ਪਿਆਰ ਦੇ ਰਸ ਵਿੱਚ ਰੰਗੇ ਰਹਿੰਦੇ ਹਨ॥
Those whose inner beings are true, who are attuned to the ambrosial essence of the Naam, the Name of the Lord.

8328 ਨਾਨਕ ਤਿਸੁ ਕਿਰਪਾਲੁ ਬਿਧਾਤਾ ੪॥੭੧॥੧੪੦॥



Naanak This Kirapaal Bidhhaathaa ||4||71||140||

नानक तिसु किरपालु बिधाता ॥४॥७१॥१४०॥

ਸਤਿਗੁਰ ਨਾਨਕ ਦੁਨੀਆਂ ਬੱਣਾਉਣ ਵਾਲਾ ਪ੍ਰਭੂ ਮੇਹਰਬਾਨ ਹੋ ਜਾਂਦਾ ਹੈ||4||71||140||

Sathigur Nanak, the Lord, the Architect of Destiny, is merciful to them. ||4||71||140||

8329 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8330 ਰਾਮ ਰੰਗੁ ਕਦੇ ਉਤਰਿ ਜਾਇ



Raam Rang Kadhae Outhar N Jaae ||

राम रंगु कदे उतरि जाइ


ਪ੍ਰਮਾਤਮਾਂ ਦੇ ਪ੍ਰੇਮ-ਪਿਆਰ ਦੀ ਰੰਗਤ ਦੀ ਲਿਵ ਕਦੇ ਵੀ ਨਹੀਂ ਟੁੱਟਦੀ॥
The Lord's Love shall never leave or depart.

8331 ਗੁਰੁ ਪੂਰਾ ਜਿਸੁ ਦੇਇ ਬੁਝਾਇ ੧॥



Gur Pooraa Jis Dhaee Bujhaae ||1||

गुरु पूरा जिसु देइ बुझाइ ॥१॥

ਸਪੂਰਨ ਸਤਿਗੁਰ ਜਿਸ ਨੂੰ ਆਪਣੀ ਮੱਤ ਦੇ ਦਿੰਦਾ ਹੈ। ਆਪਦੇ ਵਰਗਾ ਬੱਣਾਂ ਲੈਂਦਾ ਹੈ||1||

They alone understand, unto whom the Sathigur gives it. ||1||

8332 ਹਰਿ ਰੰਗਿ ਰਾਤਾ ਸੋ ਮਨੁ ਸਾਚਾ



Har Rang Raathaa So Man Saachaa ||

हरि रंगि राता सो मनु साचा


ਜੋ ਹਿਰਦਾ ਪ੍ਰਭੂ ਪ੍ਰੇਮ-ਪਿਆਰ ਦੇ ਵਿੱਚ ਜੁੜ ਗਿਆ ਹੈ। ਉਹ ਪਵਿੱਤਰ ਹੋ ਗਿਆ ਹੈ॥
The Lord's Love shall never leave or depart.

8333 ਲਾਲ ਰੰਗ ਪੂਰਨ ਪੁਰਖੁ ਬਿਧਾਤਾ ੧॥ ਰਹਾਉ



Laal Rang Pooran Purakh Bidhhaathaa ||1|| Rehaao ||

लाल रंग पूरन पुरखु बिधाता ॥१॥ रहाउ


ਜਿਸ ਨੂੰ ਪ੍ਰਭੂ ਪ੍ਰੇਮ-ਪਿਆਰ ਦਾ ਲਾਲ ਰੰਗ ਚੜ੍ਹ ਜਾਂਦਾ ਹੈ, ਉਹ ਸੱਚ ਹੀ ਸਿਰਜਣਹਾਰ, ਰੱਬ ਦਾ ਰੂਪ ਬੱਣ ਜਾਂਦਾ ਹੈ1॥ ਰਹਾਉ
The Love of the Beloved, the Architect of Destiny, is perfect. ||1||Pause||

8334 ਸੰਤਹ ਸੰਗਿ ਬੈਸਿ ਗੁਨ ਗਾਇ



Santheh Sang Bais Gun Gaae ||

संतह संगि बैसि गुन गाइ


ਰੱਬ ਦੇ ਭਗਤਾਂ ਨਾਲ ਬੈਠ ਕੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ॥
Sitting in the Society of the Saints, sing the Glorious Praises of the Lord.

8335 ਤਾ ਕਾ ਰੰਗੁ ਉਤਰੈ ਜਾਇ ੨॥



Thaa Kaa Rang N Outharai Jaae ||2||

ता का रंगु उतरै जाइ ॥२॥


ਰੱਬ ਦੀ ਨਾਂਮ ਖ਼ੁਮਾਰੀ ਦਾ ਪ੍ਰੇਮ-ਪਿਆਰ ਕਦੇ ਨਹੀਂ ਮੁੱਕਦਾ||2||


The color of His Love shall never fade away. ||2||
8336 ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ
Bin Har Simaran Sukh Nehee Paaeiaa ||

बिनु हरि सिमरन सुखु नही पाइआ


ਰੱਬ ਨੂੰ ਚੇਤੇ ਕਰਨ ਤੋਂ ਬਗੈਰ ਜੀਵਨ ਵਿੱਚ ਅੰਨਦ ਨਹੀਂ ਬੱਣਦਾ॥
Without meditating in remembrance on the Lord, peace is not found.

8337 ਆਨ ਰੰਗ ਫੀਕੇ ਸਭ ਮਾਇਆ ੩॥



Aan Rang Feekae Sabh Maaeiaa ||3||

आन रंग फीके सभ माइआ ॥३॥


ਹੋਰ ਦੁਨੀਆਂ ਦੇ ਸੁਆਦ, ਧੰਨ ਦੌਲਤ ਥੋੜੇ ਸਮੇਂ ਲਈ ਸੁਖ ਦਿੰਦੇ ਹਨ। ਦਿਲ ਨੂੰ ਤੱਸਲੀ ਨਹੀਂ ਦਿੰਦੇ||3||


All the other loves and tastes of Maya are bland and insipid. ||3||
8338 ਗੁਰਿ ਰੰਗੇ ਸੇ ਭਏ ਨਿਹਾਲ
Gur Rangae Sae Bheae Nihaal ||

गुरि रंगे से भए निहाल

ਸਤਿਗੁਰ ਜੀ ਦੇ ਪ੍ਰੇਮ-ਪਿਆਰ ਵਿੱਚ ਬਹਿਕੇ ਹੋਏ, ਪਿਆਰੇ ਅੰਨਦ ਵਿੱਚ ਰਹਿੰਦੇ ਹਨ॥

Those who are imbued with love by the Sathigur become happy.

8339 ਕਹੁ ਨਾਨਕ ਗੁਰ ਭਏ ਹੈ ਦਇਆਲ ੪॥੭੨॥੧੪੧॥



Kahu Naanak Gur Bheae Hai Dhaeiaal ||4||72||141||

कहु नानक गुर भए है दइआल ॥४॥७२॥१४१॥

ਸਤਿਗੁਰ ਨਾਨਕ ਦੱਸ ਰਹੇ ਹਨ, ਪ੍ਰਭੁ ਜੀ ਜਦੋਂ ਤਰਸ ਕਰਕੇ, ਆਪਦੇ ਪਿਆਰੇ ਉਤੇ, ਮੋਹਤ ਹੁੰਦੇ ਹਨ||4||72||141||

Sathigur Says Nanak, the Guru has become merciful to them. ||4||72||141||

8340 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8341 ਸਿਮਰਤ ਸੁਆਮੀ ਕਿਲਵਿਖ ਨਾਸੇ



Simarath Suaamee Kilavikh Naasae ||

सिमरत सुआमी किलविख नासे


ਪ੍ਰਮਾਤਮਾਂ ਨੂੰ ਚੇਤੇ ਕਰਨ ਨਾਲ, ਹੱਥਾਂ ਨਾਲ ਪਾਪ ਮਾੜੇ ਕੰਮ ਨਹੀਂ ਹੁੰਦੇ॥
Meditating in remembrance on the Lord Master, sinful mistakes are erased.

8342 ਸੂਖ ਸਹਜ ਆਨੰਦ ਨਿਵਾਸੇ ੧॥



Sookh Sehaj Aanandh Nivaasae ||1||

सूख सहज आनंद निवासे ॥१॥


ਮਨ ਭੱਟਕਣੋਂ ਹੱਟ ਕੇ, ਪ੍ਰਭੂ ਪ੍ਰੇਮ ਦੇ ਵਿੱਚ ਆ ਕੇ, ਮੋਹਤ ਹੋ ਕੇ, ਮੋਲਿਆ ਜਾਂਦਾ ਹੈ||1||


And one comes to abide in peace, celestial joy and bliss. ||1||
8343 ਰਾਮ ਜਨਾ ਕਉ ਰਾਮ ਭਰੋਸਾ
Raam Janaa Ko Raam Bharosaa ||

राम जना कउ राम भरोसा


ਰੱਬ ਦੇ ਭਗਤਾਂ ਨੂੰ ਪ੍ਰਭੂ ਉਤੇ ਜ਼ਕੀਨ ਹੁੰਦਾ ਹੈ॥
The Lord's Love shall never leave or depart.

8344 ਨਾਮੁ ਜਪਤ ਸਭੁ ਮਿਟਿਓ ਅੰਦੇਸਾ ੧॥ ਰਹਾਉ



Naam Japath Sabh Mittiou Andhaesaa ||1|| Rehaao ||

नामु जपत सभु मिटिओ अंदेसा ॥१॥ रहाउ


ਪ੍ਰਭੂ ਪ੍ਰੇਮ ਦੇ ਵਿੱਚ ਉਸ ਨੂੰ ਯਾਦ ਸਾਰੇ ਮਨ ਦੇ ਝੰਜਟ, ਫ਼ਿਕਰ ਮੁੱਕ ਜਾਂਦੇ1॥ ਰਹਾਉ
Chanting the Naam, the Name of the Lord, all anxieties are dispelled. ||1||Pause||

8345 ਸਾਧਸੰਗਿ ਕਛੁ ਭਉ ਭਰਾਤੀ
Saadhhasang Kashh Bho N Bharaathee ||

साधसंगि कछु भउ भराती


ਰੱਬ ਦੇ ਭਗਤਾਂ ਵਿੱਚ ਰਹਿ ਕੇ, ਰੱਬ ਦੇ ਗੁਣ ਗਾਉਣ ਨਾਲ, ਸਾਰੇ ਡਰ, ਵਹਿਮ, ਸਹਿਮ ਮੁੱਕ ਜਾਂਦੇ ਹਨ॥
In the Saadh Sangat, the Company of the Holy, there is no fear or doubt.

8346 ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ੨॥



Gun Gopaal Gaaeeahi Dhin Raathee ||2||

गुण गोपाल गाईअहि दिनु राती ॥२॥


ਪ੍ਰਮਾਤਮਾਂ ਪ੍ਰਭੂ ਦੇ ਕੰਮਾਂ ਦੀ ਹਰ ਸਮੇਂ ਦਿਨ ਰਾਤ ਪ੍ਰਸੰਸਾ ਕਰੀਏ||2||


The Glorious Praises of the Lord are sung there, day and night. ||2||
8347 ਕਰਿ ਕਿਰਪਾ ਪ੍ਰਭ ਬੰਧਨ ਛੋਟ
Kar Kirapaa Prabh Bandhhan Shhott ||

करि किरपा प्रभ बंधन छोट


ਤਰਸ ਦਿਆ ਕਰਕੇ, ਰੱਬ ਦੁਨੀਆਂ ਦੇ ਵਾਧੂ ਵਿਕਾਰਾ ਤੋਂ ਬਚਾ ਲੈਂਦਾ ਹੈ॥
Granting His Grace, God has released me from bondage.

8348 ਚਰਣ ਕਮਲ ਕੀ ਦੀਨੀ ਓਟ ੩॥



Charan Kamal Kee Dheenee Outt ||3||

चरण कमल की दीनी ओट ॥३॥


ਪ੍ਰਭੂ ਨੇ ਆਪਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ ||3||


He has given me the Support of His Lotus Feet. ||3||
8349 ਕਹੁ ਨਾਨਕ ਮਨਿ ਭਈ ਪਰਤੀਤਿ
Kahu Naanak Man Bhee Paratheeth ||

कहु नानक मनि भई परतीति

ਸਤਿਗੁਰ ਨਾਨਕ ਕਹਿ ਰਹੇ ਹਨ, ਭਗਤਾਂ ਹਿਰਦੇ ਵਿੱਚ ਜ਼ਕੀਨ ਬੱਣ ਜਾਂਦਾ ਹੈ॥

Says Sathigur Nanak, faith comes into the mind of His servant.

8350 ਨਿਰਮਲ ਜਸੁ ਪੀਵਹਿ ਜਨ ਨੀਤਿ ੪॥੭੩॥੧੪੨॥



Niramal Jas Peevehi Jan Neeth ||4||73||142||

निरमल जसु पीवहि जन नीति ॥४॥७३॥१४२॥


ਰੱਬ ਦੇ ਭਗਤ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਹਰ ਰੋਜ਼ ਬਿਚਾਰ ਕੇ, ਅੰਮ੍ਰਿਤ ਰਸ ਦਾ ਅੰਨਦ ਲੈਂਦੇ ਹਨ||4||73||142||


Who continually drinks in the Immaculate Praises of the Lord. ||4||73||142||
8351 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur Arjan Dev Gauri Fifth Mehl 5

8352 ਹਰਿ ਚਰਣੀ ਜਾ ਕਾ ਮਨੁ ਲਾਗਾ



Har Charanee Jaa Kaa Man Laagaa ||

हरि चरणी जा का मनु लागा


ਜਿਸ ਦਾ ਜੀਅ ਰੱਬ ਦੀ ਸ਼਼ਰਨ ਵਿੱਚ ਪੈ ਗਿਆ ਹੈ॥
I have enshrined the Lotus Feet of God within my heart.

8353 ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ੧॥



Dhookh Dharadh Bhram Thaa Kaa Bhaagaa ||1||

दूखु दरदु भ्रमु ता का भागा ॥१॥


ਉਸ ਦੇ ਪੀੜਾਂ, ਰੋਗ, ਵਹਿਮ ਸਾਰੇ ਮੁੱਕ ਗਏ ਹਨ||1||


pain, suffering and doubt run away from them. ||1||
8354 ਹਰਿ ਧਨ ਕੋ ਵਾਪਾਰੀ ਪੂਰਾ
Har Dhhan Ko Vaapaaree Pooraa ||

हरि धन को वापारी पूरा


ਜੋ ਬੰਦਾ ਰੱਬ ਰੱਬ ਕਰਕੇ, ਦਿਨ ਕੱਟਦਾ ਹੈ। ਰੱਬ ਨੂੰ ਚੇਤੇ ਕਰਕੇ, ਰੱਬ ਦਾ ਭਗਤ ਬੱਣ ਜਾਂਦਾ ਹੈ॥
Sing the Glorious Praises of the Lord of the Universe, O my Siblings of Destiny.

8355 ਜਿਸਹਿ ਨਿਵਾਜੇ ਸੋ ਜਨੁ ਸੂਰਾ ੧॥ ਰਹਾਉ



Jisehi Nivaajae So Jan Sooraa ||1|| Rehaao ||

जिसहि निवाजे सो जनु सूरा ॥१॥ रहाउ


ਰੱਬ ਜਿਸ ਨੂੰ ਆਪਣੀਆ ਸ਼ਕਤੀਆਂ ਦਿੰਦਾ ਹੈ। ਉਹ ਬੰਦਾ ਰੱਬ ਵਰਗਾ ਹੀ, ਉਹ ਬੇਫ਼ਿਕਰਾ, ਬਹਾਦਰ, ਨਿਡਰ ਸ਼ਕਤੀਆਂ ਵਾਲਾ ਹੋ ਜਾਂਦਾ ਹੈ1॥ ਰਹਾਉ
Those who are honored by the Lord are the true spiritual heroes. ||1||Pause||

8356 ਜਾ ਕਉ ਭਏ ਕ੍ਰਿਪਾਲ ਗੁਸਾਈ



Jaa Ko Bheae Kirapaal Gusaaee ||

जा कउ भए क्रिपाल गुसाई


ਸਿਰਜਣਹਾਰ ਰੱਬ, ਜਿਸ ਬੰਦੇ ਉਤੇ ਮੇਹਰਬਾਰ ਹੋ ਕੇ ਤਰਸ ਕਰਦਾ ਹੈ॥
Those humble beings, unto whom the Lord of the Universe shows mercy,

8357 ਸੇ ਜਨ ਲਾਗੇ ਗੁਰ ਕੀ ਪਾਈ ੨॥



Sae Jan Laagae Gur Kee Paaee ||2||

से जन लागे गुर की पाई ॥२॥


ਜਿਹੜਾ ਬੰਦਾ ਰੱਬ ਦਾ ਆਸਰਾ ਤੱਕ ਕੇ, ਸਤਿਗੁਰ ਜੀ ਦੀ ਸ਼ਰਨ ਪੈ ਜਾਂਦਾ ਹੈ||2||


When one receives the banner of the Naam from the True Sathigur. ||2||
8358 ਸੂਖ ਸਹਜ ਸਾਂਤਿ ਆਨੰਦਾ
Sookh Sehaj Saanth Aanandhaa ||

सूख सहज सांति आनंदा


ਉਨਾਂ ਦਾ ਮਨ ਭੱਟਕਣੋਂ ਹੱਟ ਜਾਂਦਾ ਹੈ। ਖੁਸ਼ੀਆਂ ਅੰਨਦ ਵਿੱਚ ਮਗਨ ਰਹਿੰਦੇ ਹਨ। ਮਨ ਠੰਡ-ਠਾਰ ਹੋ ਜਾਂਦਾ ਹੈ। ਜਿਹੜਾ ਬੰਦੇ ਰੱਬ ਦਾ ਆਸਰਾ ਤੱਕਦੇ ਹਨ॥
They are blessed with peace, celestial bliss, tranquility and ecstasy'

8359 ਜਪਿ ਜਪਿ ਜੀਵੇ ਪਰਮਾਨੰਦਾ ੩॥



Jap Jap Jeevae Paramaanandhaa ||3||

जपि जपि जीवे परमानंदा ॥३॥


ਪ੍ਰਭੂ ਨੂੰ ਚੇਤੇ ਕਰਦੇ ਹੋਏ, ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਦੁਨੀਆਂ ਭਰ ਦੀਆਂ ਖੁਸ਼ੀਆਂ ਮਿਲਦੀਆਂ ਹਨ||3||


Chanting and meditating, they live in supreme bliss. ||3||
8360 ਨਾਮ ਰਾਸਿ ਸਾਧ ਸੰਗਿ ਖਾਟੀ
Naam Raas Saadhh Sang Khaattee ||

नाम रासि साध संगि खाटी



ਸਤਿਗੁਰ ਜੀ ਦੇ ਪਿਆਰਿਆ ਵਿੱਚ ਰਹਿ ਕੇ ਜੋ ਬੰਦਾ ਰੱਬ ਦੇ ਗੁਣ ਗਾਉਂਦਾ ਹੈ॥

In the Sathigur Saadh Sangat, I have earned the wealth of the Naam.

8361 ਕਹੁ ਨਾਨਕ ਪ੍ਰਭਿ ਅਪਦਾ ਕਾਟੀ ੪॥੭੪॥੧੪੩॥



Kahu Naanak Prabh Apadhaa Kaattee ||4||74||143||

कहु नानक प्रभि अपदा काटी ॥४॥७४॥१४३॥

ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਹ ਹਰ ਮਸੀਬਤ ਤੋਂ ਬਚ ਜਾਂਦੇ ਹਨ||4||74||143||

Says Sathigur Nanak, God has relieved my pain. ||4||74||143||

8362


ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8363 ਹਰਿ ਸਿਮਰਤ ਸਭਿ ਮਿਟਹਿ ਕਲੇਸ



Har Simarath Sabh Mittehi Kalaes ||

हरि सिमरत सभि मिटहि कलेस


ਪ੍ਰਮਾਤਮਾਂ ਨੂੰ ਯਾਦ ਕਰਿਆ ਸਾਰੇ ਝਗੜੇ ਮੁੱਕ ਜਾਂਦੇ ਹਨ॥
Meditating in remembrance on the Lord, all suffering is eradicated.

8364 ਚਰਣ ਕਮਲ ਮਨ ਮਹਿ ਪਰਵੇਸ ੧॥



Charan Kamal Man Mehi Paravaes ||1||

चरण कमल मन महि परवेस ॥१॥


ਰੱਬ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਵਿੱਚ ਮਹਿਸੂਸ ਕਰੀਏ||1||


Chanting and meditating on the Name of the True Guru, I live. ||1||
8365 ਉਚਰਹੁ ਰਾਮ ਨਾਮੁ ਲਖ ਬਾਰੀ
Oucharahu Raam Naam Lakh Baaree ||

उचरहु राम नामु लख बारी

ਸਤਿਗੁਰ ਦੀ ਬਾਣੀ ਦੁਆਰਾ ਲੱਖ ਬਾਰ ਰੱਬ ਦਾ ਨਾਂਮ ਚੇਤੇ ਕਰੀਏ॥



Supreme Lord God, Perfect Divine Sathigur.

8366 ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ੧॥ ਰਹਾਉ



Anmrith Ras Peevahu Prabh Piaaree ||1|| Rehaao ||

अम्रित रसु पीवहु प्रभ पिआरी ॥१॥ रहाउ


ਮਿੱਠਾ ਅੰਨਦ ਦੇਣ ਬਾਣੀ ਦਾ ਸੁਖ ਮਾਂਣ ਕੇ, ਰੱਬ ਦੀ ਭਗਤੀ ਕਰੀਏ੧॥ ਰਹਾਉ
And drink deeply of the Ambrosial Essence of God. ||1||Pause||

8367 ਸੂਖ ਸਹਜ ਰਸ ਮਹਾ ਅਨੰਦਾ



Sookh Sehaj Ras Mehaa Anandhaa ||

सूख सहज रस महा अनंदा


ਰੱਬ ਦੀ ਭਗਤੀ ਕਰਨ ਵਾਲੇ ਮਨ ਦੀ ਭੱਟਕਣਾ ਛੱਡ ਦਿੰਦੇ ਹਨ, ਮਨ ਵਿਚੋਂ ਬੇਅੰਤ ਕੀਮਤੀ ਖਸ਼ੀਆਂ ਸੁਖ ਅੰਨਦ ਲੱਭ ਲੈਂਦੇ ਹਨ॥
Peace, celestial bliss, pleasures and the greatest ecstasy are obtained.

8368 ਜਪਿ ਜਪਿ ਜੀਵੇ ਪਰਮਾਨੰਦਾ ੨॥



Jap Jap Jeevae Paramaanandhaa ||2||

जपि जपि जीवे परमानंदा ॥२॥


ਭਗਤ ਬੰਦੇ ਪ੍ਰਭੂ ਦਾ ਨਾਮ ਚੇਤੇ ਕਰ-ਕਰਕੇ, ਜਿਉਂਦੇ ਹਨ। ਦੁਨੀਆਂ ਭਰ ਦੇ ਸੁਖ ਅਰਾਮ ਅੰਨਦ ਪ੍ਰਪਤ ਕਰ ਲੈਂਦੇ ਹਨ||2||


Chanting and meditating, you shall live in supreme bliss. ||2||
8369 ਕਾਮ ਕ੍ਰੋਧ ਲੋਭ ਮਦ ਖੋਏ
Kaam Krodhh Lobh Madh Khoeae ||

काम क्रोध लोभ मद खोए


ਸਰੀਰਕ ਕਾਂਮਕ ਕਿਰਿਆ, ਗੁੱਸਾ, ਲਾਲਚ ਦਾ ਨਾਸ਼ ਹੋ ਜਾਂਦਾ ਹੈ॥
Sexual desire, anger, greed and ego are eradicated.

8370 ਸਾਧ ਕੈ ਸੰਗਿ ਕਿਲਬਿਖ ਸਭ ਧੋਏ ੩॥



Saadhh Kai Sang Kilabikh Sabh Dhhoeae ||3||

साध कै संगि किलबिख सभ धोए ॥३॥

ਸਤਿਗੁਰ ਜੀ ਦੇ ਭਗਤਾਂ ਦੇ ਨਾਲ ਰਹਿ ਕੇ, ਸਾਰੇ ਮਾੜੇ ਕੰਮ ਨਾਸ਼ ਹੋ ਜਾਂਦੇ ਹਨ||3||

In the Sathigur Saadh Sangat, the Company of the Holy, all sinful mistakes are washed away. ||3||

8371 ਕਰਿ ਕਿਰਪਾ ਪ੍ਰਭ ਦੀਨ ਦਇਆਲਾ



Kar Kirapaa Prabh Dheen Dhaeiaalaa ||

करि किरपा प्रभ दीन दइआला


ਦੁਨੀਆਂ ਦੇ ਮਾਲਕ ਮੇਹਰਬਾਨ ਪ੍ਰਮਾਤਮਾਂ ਜੀ ਮੇਰੇ ਉਤੇ ਤਰਸ ਕਰੋ॥
Grant Your Grace, O God, O Merciful to the meek.

8372 ਨਾਨਕ ਦੀਜੈ ਸਾਧ ਰਵਾਲਾ ੪॥੭੫॥੧੪੪॥

ਸਤਿਗੁਰ ਨਾਨਕ ਜੀ ਮੈਨੂੰ ਰੱਬ ਦੇ ਭਗਤਾਂ ਦੀ ਸ਼ਰਨ ਵਿੱਚ ਰੱਖ ਕੇ, ਚਰਨਾਂ ਕਮਲਾਂ ਦੀ ਧੂੜੀ ਦੇਦੇ||4||75||144||

Sathigur Naanak Dheejai Saadhh Ravaalaa ||4||75||144||

नानक दीजै साध रवाला ॥४॥७५॥१४४॥



Please bless Nanak with the dust of the feet of the Holy. ||4||75||144||

Comments

Popular Posts