ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੭ Page 18 of 1430

7936 ਕਵਨ ਗੁਨੁ ਜੋ ਤੁਝੁ ਲੈ ਗਾਵਉ
Kavan Gun Jo Thujh Lai Gaavo ||

कवन गुनु जो तुझु लै गावउ


ਕਿਹੜੇ-ਕਿਹੜੇ ਤੇਰੇ ਕੰਮਾਂ ਦੀ ਪ੍ਰਸੰਸਾਂ ਕਰਾਂ? ਪ੍ਰੀਤਮ ਪ੍ਰਭ ਜੀ ਮੈਂ ਤੈਨੂੰ ਖੁਸ਼ ਕਰਕੇ, ਹਾਂਸਲ ਕਰ ਸਕਾਂ॥
What is that virtue, by which I may sing of You?

7937 ਕਵਨ ਬੋਲ ਪਾਰਬ੍ਰਹਮ ਰੀਝਾਵਉ ੧॥ ਰਹਾਉ



Kavan Bol Paarabreham Reejhaavo ||1|| Rehaao ||

कवन बोल पारब्रहम रीझावउ ॥१॥ रहाउ


ਕਿਹੜੀਆਂ ਗੱਲਾਂ-ਬਾਤਾਂ ਕਰਾਂ, ਜਿਸ ਨਾਲ ਗੁਣੀ, ਗਿਆਨੀ ਦੁਨੀਆਂ ਦੇ ਬਣਾਉਣ, ਪਾਲਣ ਵਾਲੇ ਪ੍ਰੀਤਮ ਪ੍ਰਮਾਤਮਾਂ ਨੂੰ ਮੋਹ ਸਕਾਂ?1॥ ਰਹਾਉ
What is that speech, by which I may please the Supreme Lord God? ||1||Pause||

7938 ਕਵਨ ਸੁ ਪੂਜਾ ਤੇਰੀ ਕਰਉ



Kavan S Poojaa Thaeree Karo ||

कवन सु पूजा तेरी करउ


ਕਿਹੜੀਆਂ ਤੇਰੇ ਲਈ ਸਮਗਰੀਆਂ, ਵਸਤੂਆਂ ਲੈ ਕੇ, ਤੇਰੇ ਅੱਗੇ ਹਾਜ਼ਰ ਕਰਾਂ? ਤੇਰੇ ਅੱਗੇ ਭੇਟ ਕਰਕੇ. ਤੈਨੂੰ ਪਿਆਰ ਵਿੱਚ ਖਿਲਾਵਾਂ, ਤੇਰੇ ਅੱਗੇ ਰੱਖਾ। ਜੇ ਪ੍ਰਮਾਤਮਾਂ ਜੀ ਤੈਨੂੰ, ਮੈਂ ਮੋਹ ਸਕਾਂ॥
What worship service shall I perform for You?

7939 ਕਵਨ ਸੁ ਬਿਧਿ ਜਿਤੁ ਭਵਜਲ ਤਰਉ ੨॥



Kavan S Bidhh Jith Bhavajal Tharo ||2||

कवन सु बिधि जितु भवजल तरउ ॥२॥


ਐਸਾ ਕਿਹੜਾ ਢੰਗ ਹੈ? ਜੋ ਮੈਂ ਉਪਾਅ ਕਰਕੇ, ਇਸ ਦੁਨੀਆਂ ਦੇ ਧੰਦਿਆਂ ਤੋਂ ਬਚ ਸਕਾਂ। ਜਨਮ ਮਰਨ ਤੋਂ ਬਚ ਸਕਾਂ ||2||


How can I cross over the terrifying world-ocean? ||2||
7940 ਕਵਨ ਤਪੁ ਜਿਤੁ ਤਪੀਆ ਹੋਇ
Kavan Thap Jith Thapeeaa Hoe ||

कवन तपु जितु तपीआ होइ


ਐਸੀ ਕਿਹੜੀ ਸਰੀਰ ਨਾਲ ਤੱਸਿਆ, ਸਰੀਰ ਨੂੰ ਕਸ਼ਟ ਦੇਵਾਂ? ਤਨ ਉਤੇ ਦੁੱਖ ਦਰਦ ਹੰਢਾ ਕੇ, ਮੈਂ ਤੇਰਾ ਆਸ਼ਕ ਬੱਣ ਜਾਵਾਂ॥
What is that penance, by which I may become a penitent?

7941 ਕਵਨੁ ਸੁ ਨਾਮੁ ਹਉਮੈ ਮਲੁ ਖੋਇ ੩॥



Kavan S Naam Houmai Mal Khoe ||3||

कवनु सु नामु हउमै मलु खोइ ॥३॥


ਐਸਾ ਕਿਹੜਾ ਤੇਰਾ ਨਾਂਮ ਹੈ? ਜੋ ਹੰਕਾਂਰ ਮੈਂ-ਮੇਰੀ ਦੀ ਹੈਂਕੜ ਨੂੰ ਮਾਰ ਦੇਵੇ||3||


What is that Name, by which the filth of egotism may be washed away? ||3||
7942 ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ
Gun Poojaa Giaan Dhhiaan Naanak Sagal Ghaal ||

गुण पूजा गिआन धिआन नानक सगल घाल

ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਹੀ, ਚੰਗੇ ਕੰਮਾਂ ਦੀ ਅੱਕਲ, ਪੂਜਾ-ਪ੍ਰੇਮ-ਪਿਆਰ ਦੀ ਸਾਰੀ ਮੇਹਨਤ ਕਰਦੇ ਹਨ॥

Virtue, worship, spiritual wisdom, meditation and all service, Sathigur Nanak.

7943 ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ੪॥



Jis Kar Kirapaa Sathigur Milai Dhaeiaal ||4||

जिसु करि किरपा सतिगुरु मिलै दइआल ॥४॥

ਜਿਹਦੇ ਉਤੇ ਸਤਿਗੁਰ ਤਰਸ ਕਰਕੇ ਮੇਹਰਵਾਨ ਹੁੰਦੇ ਹਨ। ਉਸੇ ਦਾ ਸਯੋਗ ਕਰਕੇ, ਮਿਲਾਪ ਕਰਦੇ ਹਨ ||4||


Are obtained from the True Sathigur, when, in His Mercy and Kindness, He meets us. ||4||
7944 ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ



This Hee Gun Thin Hee Prabh Jaathaa ||

तिस ही गुनु तिन ही प्रभु जाता


ਉਹੀ ਕਿਸੇ ਬੰਦੇ ਦਾ ਸਹੀ ਸੱਚਾ ਕੰਮ ਹੈ, ਜਿਸ ਨੇ ਰੱਬ ਨਾਲ ਪ੍ਰੇਮ ਬੱਣਾਂ ਲਿਆ॥
They alone receive this merit, and they alone know God.

7945 ਜਿਸ ਕੀ ਮਾਨਿ ਲੇਇ ਸੁਖਦਾਤਾ ੧॥ ਰਹਾਉ ਦੂਜਾ ੩੬॥੧੦੫॥



Jis Kee Maan Laee Sukhadhaathaa ||1|| Rehaao Dhoojaa ||36||105||

जिस की मानि लेइ सुखदाता ॥१॥ रहाउ दूजा ॥३६॥१०५॥


ਜਿਸ ਦੀ ਅੰਨਦਾ ਦੀਆਂ ਦਾਤਾਂ ਦੇਣ ਵਾਲਾ, ਪ੍ਰਭੂ ਕਹੀ ਗੱਲ ਸੁਣ ਕੇ, ਪੂਰੀ ਕਰ ਦਿੰਦਾ ਹੈ1॥ ਰਹਾਉ ਦੂਜਾ ੩੬॥੧੦੫॥
Who are approved by the Giver of peace. ||1||Second Pause||36||105||

7946 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
7947 ਆਪਨ ਤਨੁ ਨਹੀ ਜਾ ਕੋ ਗਰਬਾ



Aapan Than Nehee Jaa Ko Garabaa ||

आपन तनु नही जा को गरबा


ਇਹ ਸਰੀਰ ਜਿਸ ਦਾ ਮਾਂਣ ਕਰਦਾਂ ਹੈ, ਇਹ ਸਰੀਰ ਸਦਾ ਲਈ ਤੇਰਾ ਆਪਣਾ ਨਹੀਂ ਰਹਿੱਣਾਂ॥
The body which you are so proud of, does not belong to you.

7948 ਰਾਜ ਮਿਲਖ ਨਹੀ ਆਪਨ ਦਰਬਾ ੧॥



Raaj Milakh Nehee Aapan Dharabaa ||1||

राज मिलख नही आपन दरबा ॥१॥


ਦੁਨੀਆਂ ਦੇ ਸੁਖ, ਸੰਘਾਸਨ, ਜਮੀਨਾਂ, ਮਰਨ ਪਿਛੋਂ ਆਪਣੇ ਨਹੀ ਬੱਣ ਸਕਦੇ ||1||


Power, property and wealth are not yours. ||1||
7949 ਆਪਨ ਨਹੀ ਕਾ ਕਉ ਲਪਟਾਇਓ
Aapan Nehee Kaa Ko Lapattaaeiou ||

आपन नही का कउ लपटाइओ


ਜਿਹੜਾ ਆਪਣਾਂ ਨਹੀਂ ਹੈ, ਉਸ ਨਾਲ ਕਿਉਂ ਜੱਫ਼ੇ ਮਾਰ ਕੇ, ਉਲਝੀ ਜਾ ਰਿਹਾਂ ਹ?॥
They are not yours, so why do you cling to them?

7950 ਆਪਨ ਨਾਮੁ ਸਤਿਗੁਰ ਤੇ ਪਾਇਓ ੧॥ ਰਹਾਉ



Aapan Naam Sathigur Thae Paaeiou ||1|| Rehaao ||

आपन नामु सतिगुर ते पाइओ ॥१॥ रहाउ


ਸਤਿਗੁਰ ਜੀ ਦੀ ਰੱਬੀ ਬਾਣੀ ਕੋਲੋ ਪ੍ਰਭ ਜੀ ਤੈਨੀਆਂ ਜਾਂਣਿਆ ਹੈ1॥ ਰਹਾਉ
Only the Naam, the Name of the Lord, is yours; it is received from the True Sathigur . ||1||Pause||

7951 ਸੁਤ ਬਨਿਤਾ ਆਪਨ ਨਹੀ ਭਾਈ



Suth Banithaa Aapan Nehee Bhaaee ||

सुत बनिता आपन नही भाई


ਔਲਾਦ, ਔਰਤ, ਭਰਾ ਵੀ ਆਪਦੇ ਨਹੀਂ ਹਨ॥
Children, spouse and siblings are not yours.

7952 ਇਸਟ ਮੀਤ ਆਪ ਬਾਪੁ ਮਾਈ ੨॥



Eisatt Meeth Aap Baap N Maaee ||2||

इसट मीत आप बापु माई ॥२॥


ਪਿਆਰੇ ਦੋਸਤ ਜੋ ਬੱਣਾਏ ਹਨ, ਪਿਉ-ਮਾਂ ਜੋ ਸਯੋਗ ਨਾਲ ਬੱਣੇ ਹਨ। ਆਪਦੇ ਨਹੀਂ ਹਨ||2||


Dear friends, mother and father are not yours. ||2||
7953 ਸੁਇਨਾ ਰੂਪਾ ਫੁਨਿ ਨਹੀ ਦਾਮ
Sueinaa Roopaa Fun Nehee Dhaam ||

सुइना रूपा फुनि नही दाम


ਸੋਨਾਂ, ਚਾਂਦੀ. ਧੰਨ ਵੀ ਆਪਦੇ ਨਹੀਂ ਹਨ॥
Gold, silver and money are not yours.

7954 ਹੈਵਰ ਗੈਵਰ ਆਪਨ ਨਹੀ ਕਾਮ ੩॥



Haivar Gaivar Aapan Nehee Kaam ||3||

हैवर गैवर आपन नही काम ॥३॥


ਸੋਹਣੇ ਘੌੜੇ, ਹਾਥੀ ਮਰਨ ਪਿਛੋਂ ਕਿਸੇ ਕੰਮ ਨਹੀਂ ਹਨ||3||


Fine horses and magnificent elephants are of no use to you. ||3||
7955 ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ
Kahu Naanak Jo Gur Bakhas Milaaeiaa ||

कहु नानक जो गुरि बखसि मिलाइआ

ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਰੱਬੀ ਗੁਰਬਾਣੀ ਦੀ ਬਿਚਾਰ ਨਾਲ ਸਤਿਗੁਰ ਜੀ ਨੇ ਦਿਆ-ਤਰਸ ਕਰਕੇ, ਰੱਬ ਦੇ ਨਾਲ ਰਲਾ ਕੇ, ਇੱਕ-ਮਿੱਕ ਕਰ ਦਿੱਤਾ ਹੈ॥

Says Sathigur Nanak, those whom the Guru forgives, meet with the Lord.

7956 ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ੪॥੩੭॥੧੦੬॥



This Kaa Sabh Kishh Jis Kaa Har Raaeiaa ||4||37||106||

तिस का सभु किछु जिस का हरि राइआ ॥४॥३७॥१०६॥

ਉਸ ਦਾ ਪੂਰਾ ਜੱਗ ਬੱਣ ਜਾਂਦਾ ਹੈ। ਜਿਸ ਦਾ ਸਤਿਗੁਰ ਪ੍ਰਭੂ ਹੋ ਜਾਂਦਾ ਹੈ ||4||37||106||

Everything belongs to those who have the Sathigur Lord as their King. ||4||37||106||

7957 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
7958 ਗੁਰ ਕੇ ਚਰਣ ਊਪਰਿ ਮੇਰੇ ਮਾਥੇ



Gur Kae Charan Oopar Maerae Maathhae ||

गुर के चरण ऊपरि मेरे माथे



ਸਤਿਗੁਰ ਦੇ ਚਰਨਾਂ ਵਿੱਚ ਮੇਰਾ ਸਿਰ ਹੈ॥

I place the Sathigur's Feet on my forehead.

7959 ਤਾ ਤੇ ਦੁਖ ਮੇਰੇ ਸਗਲੇ ਲਾਥੇ ੧॥



Thaa Thae Dhukh Maerae Sagalae Laathhae ||1||

ता ते दुख मेरे सगले लाथे ॥१॥


ਮੇਰੇ ਸਾਰੇ ਤਨ-ਮਨ ਦੀਆਂ ਪੀੜਾਂ, ਮਸੀਬਤਾਂ ਉਤਰ ਗਏ ਹਨ||1||


And all my pains are gone. ||1||
7960 ਸਤਿਗੁਰ ਅਪੁਨੇ ਕਉ ਕੁਰਬਾਨੀ
Sathigur Apunae Ko Kurabaanee ||

सतिगुर अपुने कउ कुरबानी


ਸਤਿਗੁਰ ਪਿਆਰੇ ਪ੍ਰੀਤਮ ਤੋਂ ਜਾਨ ਵਾਰਦੇ ਹਾਂ॥
I am a sacrifice to my True Sathigur.

7961 ਆਤਮ ਚੀਨਿ ਪਰਮ ਰੰਗ ਮਾਨੀ ੧॥ ਰਹਾਉ



Aatham Cheen Param Rang Maanee ||1|| Rehaao ||

आतम चीनि परम रंग मानी ॥१॥ रहाउ


ਆਪਦੇ ਆਪ ਨੂੰ ਪਰਖ ਕੇ ਚੰਗੇ ਗੁਣ ਧਾਰਨ ਕਰਕੇ, ਸਬ ਤੋਂ ਉਚੀ ਪਵਿੱਤਰ ਜਿੰਦਗੀ ਮਾਂਣ ਰਹੇ ਹਾਂ1॥ ਰਹਾਉ
I have come to understand my soul, and I enjoy supreme bliss. ||1||Pause||

7962 ਚਰਣ ਰੇਣੁ ਗੁਰ ਕੀ ਮੁਖਿ ਲਾਗੀ



Charan Raen Gur Kee Mukh Laagee ||

चरण रेणु गुर की मुखि लागी

ਸਤਿਗੁਰ ਜੀ ਕੋਲ ਰਹਿੱਣ ਦੀ, ਉਨਾਂ ਦੇ ਬਿਚਾਰਾਂ ਨੂੰ ਮੰਨਣ ਦੀ ਸੋਜੀ ਆ ਗਈ ਹੈ। ਮਾਂਣ ਛੱਡ ਕੇ, ਹੁਣ ਮੇਰੇ ਚੇਹਰੇ ਨੂੰ ਸਤਿਗੁਰ ਕੋਲੋ ਧੂਲ ਲੈਣ ਦੀ, ਝੁਕਣ ਦੀ ਆਦਤ ਬੱਣ ਗਈ ਹੈ॥

I have applied the dust of the Sathigur's Feet to my face.

7963 ਅਹੰਬੁਧਿ ਤਿਨਿ ਸਗਲ ਤਿਆਗੀ ੨॥



Ahanbudhh Thin Sagal Thiaagee ||2||

अह्मबुधि तिनि सगल तिआगी ॥२॥


ਸਾਰਾ ਮਾਂਣ, ਹਕਾਂਰ, ਮੈਂ, ਮੇਰੀ ਤਿਆਗ ਦਿੱਤੀ ਹੈ ||2||


Which has removed all my arrogant intellect. ||2||
7964 ਗੁਰ ਕਾ ਸਬਦੁ ਲਗੋ ਮਨਿ ਮੀਠਾ
Gur Kaa Sabadh Lago Man Meethaa ||

गुर का सबदु लगो मनि मीठा



ਸਤਿਗੁਰ ਜੀ ਦੀ ਧੁਰ ਕੀ ਬਾਣੀ ਮਨ ਨੂੰ ਅੰਮ੍ਰਿਤ ਰਸ ਦਿੰਦੀ ਹੈ॥

The Word of the Sathigurs 's Shabad has become sweet to my mind.

7965 ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ੩॥



Paarabreham Thaa Thae Mohi Ddeethaa ||3||

पारब्रहमु ता ते मोहि डीठा ॥३॥

ਸਤਿਗੁਰ ਜੀ ਦੀ ਦਿਆ ਨਾਲ, ਮੈਂ ਗੁਣੀ ਗਿਆਨੀ ਪ੍ਰਮਾਤਮਾਂ ਨੂੰ ਦੇਖ ਰਿਹਾਂ ਹਾਂ ||3||

And I behold the Supreme Sathigurs, Lord God. ||3||

7966 ਗੁਰੁ ਸੁਖਦਾਤਾ ਗੁਰੁ ਕਰਤਾਰੁ



Gur Sukhadhaathaa Gur Karathaar ||

गुरु सुखदाता गुरु करतारु



ਸਤਿਗੁਰ ਜੀ ਦਾਤਾਂ ਦੇ ਕੇ, ਖੁਸ਼ੀਆਂ ਅੰਨਦ ਦੇਣ ਵਾਲਾ ਹੈ। ਸਤਿਗੁਰ ਜੀ ਦੁਨੀਆਂ ਨੂੰ ਚਲਾਉਣ ਵਾਲਾ ਹੈ॥

The Sathigur is the Giver of peace, the Sathigur is the Creator.

7967 ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ੪॥੩੮॥੧੦੭॥



Jeea Praan Gur Naanak Aadhhaar ||4||38||107||

जीअ प्राण नानक गुरु आधारु ॥४॥३८॥१०७॥


ਨਾਨਕ ਸਤਿਗੁਰ ਜੀ ਮੇਰੀ ਜਿੰਦ-ਜਾਨ, ਸਾਹ ਦੇ ਕੇ, ਜਿਉਣ ਦਾ ਜ਼ਰੀਆ-ਢਾਸਣਾਂ ਬੱਣੇ ਹੋਏ ਹਨ ||4||38||107||

Sathigur Nanak is the Support of the breath of life and the soul. ||4||38||107||

7968 ਗਉੜੀ ਮਹਲਾ
Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
7969 ਰੇ ਮਨ ਮੇਰੇ ਤੂੰ ਤਾ ਕਉ ਆਹਿ



Rae Man Maerae Thoon Thaa Ko Aahi ||

रे मन मेरे तूं ता कउ आहि


ਏ ਮੇਰੇ ਮਨ, ਤੂੰ ਉਸ ਪ੍ਰਭੂ ਵਿੱਚ ਲੀਨ ਹੋਣ ਦਾ ਆਹਰ-ਖੇਚਲ ਕਰ॥
O my mind,Seek the One.

7970 ਜਾ ਕੈ ਊਣਾ ਕਛਹੂ ਨਾਹਿ ੧॥



Jaa Kai Oonaa Kashhehoo Naahi ||1||

जा कै ऊणा कछहू नाहि ॥१॥


ਜਿਸ ਪ੍ਰਭੂ ਕੋਲ ਕਿਸੇ ਦਾਤਾਂ, ਵਸਤੂਆਂ, ਕੀਮਤੀ ਜੇਵਰਾਂ ਦੀ ਘਾਟ ਨਹੀਂ ਹੈ। ਉਸ ਕੋਲ ਦੁਨੀਆਂ ਦਾ ਹਰ ਸੁਖ ਅੰਨਦ ਹੈ ||1||


who lacks nothing. ||1||
7971 ਹਰਿ ਸਾ ਪ੍ਰੀਤਮੁ ਕਰਿ ਮਨ ਮੀਤ
Har Saa Preetham Kar Man Meeth ||

हरि सा प्रीतमु करि मन मीत


ਦੋਸਤ ਦਿਲ ਤੂੰ ਰੱਬ ਵਰਗਾ ਪ੍ਰੇਮੀ ਲੱਭ ਲੈ॥
Make the Beloved Lord your friend.

7972 ਪ੍ਰਾਨ ਅਧਾਰੁ ਰਾਖਹੁ ਸਦ ਚੀਤ ੧॥ ਰਹਾਉ



Praan Adhhaar Raakhahu Sadh Cheeth ||1|| Rehaao ||

प्रान अधारु राखहु सद चीत ॥१॥ रहाउ


ਸਾਹਾਂ ਦੇ ਆਸਰੇ, ਪਿਆਰੇ, ਪ੍ਰੀਤਮ ਪ੍ਰਭੂ ਨੂੰ ਮਨ ਵਿੱਚ ਚੇਤੇ ਕਰਕੇ, ਸਭਾਲ ਕੇ ਰੱਖ ਲੈ1॥ ਰਹਾਉ
Keep Him constantly in your mind; He is the Support of the breath of life. ||1||Pause||

7973 ਰੇ ਮਨ ਮੇਰੇ ਤੂੰ ਤਾ ਕਉ ਸੇਵਿ



Rae Man Maerae Thoon Thaa Ko Saev ||

रे मन मेरे तूं ता कउ सेवि


ਹੇ ਮੇਰੇ ਹਿਰਦੇ ਜਿੰਦ-ਜਾਨ, ਤੂੰ ਉਸ ਪ੍ਰੀਤਮ ਪ੍ਰਮਾਤਮਾਂ ਨੂੰ ਯਾਦ ਕਰ ਲੈ॥
O my mind, serve Him.

7974 ਆਦਿ ਪੁਰਖ ਅਪਰੰਪਰ ਦੇਵ ੨॥



Aadh Purakh Aparanpar Dhaev ||2||

आदि पुरख अपर्मपर देव ॥२॥


ਉਹ ਦੁਨੀਆਂ ਬੱਣਨ ਤੋਂ ਪਹਿਲਾਂ ਦਾ ਹੈ। ਉਸ ਦਾ ਹਿਸਾਬ ਨਹੀਂ ਲੱਗ ਸਕਦਾ। ਪ੍ਰਭੂ ਜੀ ਕਿੱਡਾ, ਕਿਥੋਂ ਤੱਕ ਹੈ? ਕੋਈ ਉਸ ਰੱਬ ਕੋਲ ਪਹੁੰਚ ਨਹੀਂ ਸਕਿਆ। ਪੂਰੀ ਸ੍ਰਿਸਟੀ ਵਿੱਚ ਦਿਸਦਾ ਹੈ ||2||


He is the Primal Being, the Infinite Divine Lord. ||2||
7975 ਤਿਸੁ ਊਪਰਿ ਮਨ ਕਰਿ ਤੂੰ ਆਸਾ
This Oopar Man Kar Thoon Aasaa ||

तिसु ऊपरि मन करि तूं आसा


ਮੇਰੇ ਹਿਰਦੇ ਜਿੰਦ-ਜਾਨ, ਤੂੰ ਉਸ ਪ੍ਰਭੂ ਤੋਂ ਉਮੀਦ-ਓਟ ਦਾ ਸਹਾਰਾ ਲੈ॥
Place your hopes in the One.

7976 ਆਦਿ ਜੁਗਾਦਿ ਜਾ ਕਾ ਭਰਵਾਸਾ ੩॥



Aadh Jugaadh Jaa Kaa Bharavaasaa ||3||

आदि जुगादि जा का भरवासा ॥३॥


ਉਸ ਕੋਲੋ ਦੁਨੀਆਂ ਦੀ ਹਰ ਚੀਜ਼ ਮਿਲਦੀ ਹੈ। ਮਨ ਨੂੰ ਪੂਰਾ ਧਰਵਾਸ ਹੈ, ਹਰ ਦਾਤ ਰਬ ਕੋਲ ਮਿਲਣੀ ਹੈ||3||


Who is the Support of all beings, from the very beginning of time, and throughout the ages. ||3||
7977 ਜਾ ਕੀ ਪ੍ਰੀਤਿ ਸਦਾ ਸੁਖੁ ਹੋਇ
Jaa Kee Preeth Sadhaa Sukh Hoe ||

जा की प्रीति सदा सुखु होइ


ਜਿਸ ਨਾਲ ਪ੍ਰੇਮ-ਪਿਆਰ-ਪ੍ਰੀਤ ਦੇ ਨੇਹੁ ਲਗਾਉਣ ਨਾਲ, ਹਰ ਪਲ ਮਨ ਦਾ ਅੰਨਦ ਬੱਣਿਆ ਰਹਿੰਦਾ ॥
His Love brings eternal peace.

7978 ਨਾਨਕੁ ਗਾਵੈ ਗੁਰ ਮਿਲਿ ਸੋਇ ੪॥੩੯॥੧੦੮॥



Naanak Gaavai Gur Mil Soe ||4||39||108||

नानकु गावै गुर मिलि सोइ ॥४॥३९॥१०८॥

ਸਤਿਗੁਰ ਨਾਨਕੁ ਜੀ ਦੀ ਬਾਣੀ ਨਾਲ, ਉਸ ਪ੍ਰਭੂ ਜੀ ਦੇ ਕੰਮਾਂ ਦੇ ਸੋਹਲੇ ਗਾਉਂਦਾਂ ਹਾਂ ||4||39||108||


Meeting the Sathigur, Nanak sings His Glorious Praises. ||4||39||108||
7979 ਗਉੜੀ ਮਹਲਾ



Gourree Mehalaa 5 ||

गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Fifth Mehl 5
7980 ਮੀਤੁ ਕਰੈ ਸੋਈ ਹਮ ਮਾਨਾ



Meeth Karai Soee Ham Maanaa ||

मीतु करै सोई हम माना


ਜੋ ਵੀ ਮੇਰਾ ਪ੍ਰੀਤਮ ਪ੍ਰਭੂ ਜੀ ਕਹਿੰਦਾ ਹੈ, ਮੈਂ ਉਸ ਨੂੰ ਹੁਕਮ ਮੰਨਿਆ ਹੈ॥
Whatever my Friend does, I accept.

7981 ਮੀਤ ਕੇ ਕਰਤਬ ਕੁਸਲ ਸਮਾਨਾ ੧॥



Meeth Kae Karathab Kusal Samaanaa ||1||

मीत के करतब कुसल समाना ॥१॥


ਪ੍ਰਭੂ ਦਾ ਵਰਤਾਇਆ ਹਰ ਭਾਣਾਂ, ਮੈਂ ਅੰਨਦ ਨਾਲ ਸਹਿੰਦਾ ਹਾਂ||1||


My Friend's actions are pleasing to me. ||1||
7982 ਏਕਾ ਟੇਕ ਮੇਰੈ ਮਨਿ ਚੀਤ
Eaekaa Ttaek Maerai Man Cheeth ||

एका टेक मेरै मनि चीत


ਮੇਰੀ ਜਿੰਦ-ਜਾਨ ਨੂੰ, ਇਕੋ ਰੱਬ ਦੀ ਓਟ ਸਹਾਰਾ ਹੈ॥
Within my conscious mind, the One Lord is my only Support.

7983 ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ੧॥ ਰਹਾਉ



Jis Kishh Karanaa S Hamaraa Meeth ||1|| Rehaao ||

जिसु किछु करणा सु हमरा मीत ॥१॥ रहाउ


ਜਿਸ ਪ੍ਰਭੂ ਨੇ ਹਰ ਕੰਮ ਕਰਨਾਂ ਹੈ। ਪੂਰੀ ਦੁਨੀਆਂ ਨੂੰ ਸਭਾਲਣਾਂ ਹੈ। ਉਹੀ ਮੇਰਾ ਪ੍ਰੇਮੀ-ਪ੍ਰੀਤਮ ਹੈ੧॥ ਰਹਾਉ
One who does this is my Friend. ||1||Pause||

7984 ਮੀਤੁ ਹਮਾਰਾ ਵੇਪਰਵਾਹਾ



Meeth Hamaaraa Vaeparavaahaa ||

मीतु हमारा वेपरवाहा


ਮੇਰਾ ਸੱਜਣ ਕਿਸੇ ਦੀ ਝੇਪ, ਧੋਸ ਨਹੀਂ ਮੰਨਦਾ। ਉਹ ਪ੍ਰਭੂ ਮਨ-ਮਰਜ਼ੀ ਵਾਲਾ ਹੈ॥
My Friend is Carefree.

7985 ਗੁਰ ਕਿਰਪਾ ਤੇ ਮੋਹਿ ਅਸਨਾਹਾ ੨॥



Gur Kirapaa Thae Mohi Asanaahaa ||2||

गुर किरपा ते मोहि असनाहा ॥२॥

ਸਤਿਗੁਰ ਦੀ ਮੇਹਰਬਾਨੀ ਨਾਲ, ਮੈਨੂੰ ਪ੍ਰਮਾਤਮਾਂ ਨਾਲ ਪਿਆਰ, ਪ੍ਰੇਮ, ਸਨੇਹ ਬੱਣ ਗਿਆ ਹੈ ||2||

By Sathigur 's Grace, I give my love to God. ||2||

7986 ਮੀਤੁ ਹਮਾਰਾ ਅੰਤਰਜਾਮੀ



Meeth Hamaaraa Antharajaamee ||

मीतु हमारा अंतरजामी


ਮੇਰਾ ਪ੍ਰੀਤਮ ਪ੍ਰਭੂ ਮਨਾਂ ਦੀਆਂ ਬੁੱਝਦਾ ਹੈ॥
My Friend is the Inner-knower, the Searcher of hearts.

7987 ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ੩॥



Samarathh Purakh Paarabreham Suaamee ||3||

समरथ पुरखु पारब्रहमु सुआमी ॥३॥


ਗੁਣੀ ਗਿਆਨੀ ਪ੍ਰਭੂ ਸਾਰੇ ਕੰਮ ਕਰਨ ਵਾਲਾ ਹੈ। ਪ੍ਰਮਾਤਮਾਂ ਸਬ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ||3||


He is the All-powerful Being, the Supreme Lord and Master. ||3||
7988 ਹਮ ਦਾਸੇ ਤੁਮ ਠਾਕੁਰ ਮੇਰੇ
Ham Dhaasae Thum Thaakur Maerae ||

हम दासे तुम ठाकुर मेरे


ਮੈਂ ਤੇਰਾ ਗੁਲਾਮ ਚਾਕਰ ਹਾਂ, ਤੂੰ ਮੇਰਾ ਪਿਆਰਾ ਪ੍ਰੀਤਮ ਖ਼ਸਮ ਹੈ॥
I am Your servant; You are my Lord and Master.

Comments

Popular Posts