ਭਾਗ 20 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੁਖ ਦੀ ਮੰਮੀ ਨੇ ਕਿਹਾ, " ਜੇ ਬਹੂ ਕੋਲ ਬਾਲ ਬੱਚਾ ਹੁੰਦਾ। ਗੱਲ ਹੋਰ ਸੀ। ਉਸ ਨਾਲ ਜੀਅ ਪ੍ਰਚਿਆ ਰਹਿੰਦਾ। ਇੱਕਲੀ ਨੂੰ ਤਾਂ ਬਹੁਤ ਔਖਾ ਹੈ। ਜੇ ਜੀਤ ਦੇ ਪੇਪਰ ਨਾਂ ਹੋਣੇ ਹੁੰਦੇ, ਇਸੇ ਨੂੰ ਨਾਲ ਭੇਜ ਦਿੰਦੀ।  " ਸੁਖ ਦੇ ਡੈਡੀ ਨੇ ਕਿਹਾ, " ਤੂੰ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੀ। ਜਦੋਂ ਤੂੰ ਵਿਆਹੀ ਆਈ ਸੀ। ਤੇਰਾ ਆਪਦਾ ਜੀਅ ਕਿਵੇਂ ਲੱਗਦਾ ਸੀ? ਉਦੋਂ ਤਾਂ ਤੂੰ ਵੀ ਮੈਨੂੰ ਬੈਰਾਗ ਜਾਂਦੀ ਸੀ। ਜਦੋਂ ਮੈਂ ਘਰੋ ਕੰਮ ਤੇ ਜਾਂਦਾ ਸੀ। ਹੁੰਝੂ ਸਿੱਟਣੋਂ ਨਹੀਂ ਹੱਟਦੀ ਸੀ। ਪਹਿਲਾਂ ਤਾਂ ਤੂੰ ਮੈਨੂੰ ਹੀ ਪਿਆਰ ਕਰਦੀ ਸੀ। ਫਿਰ ਮੇਰਾ ਪਿਆਰ ਬੱਚਿਆਂ ਵਿੱਚ ਵੰਡਿਆ ਗਿਆ। ਮੈਨੂੰ ਲੱਗਦਾ ਹੈ, ਤੂੰ ਸਾਰਾ ਕੁੱਝ ਭੁੱਲ ਗਈ ਹੈ " ਸੁਖ ਦੀ ਮੰਮੀ ਨੇ ਕਿਹਾ, "  ਮੈਂ ਸੁਣਿਆ ਸੀ, " ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ। ਆਪਦੀ ਜੁਵਾਨੀ ਦੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। " ਉਹ ਗੱਲ ਤੁਹਾਡੇ ਉਤੇ ਢੁਕਣ ਲੱਗ ਗਈ ਹੈ। " ਸੁਖ ਦੇ ਡੈਡੀ ਨੇ ਕਿਹਾ, " ਸੁਖ ਦੀ ਮਾਂ ਤੂੰ ਇਹ ਵੀ ਗੱਲ ਸਿਆਣਿਆਂ ਦੀ ਸੁਣੀ ਹੋਣੀ ਹੈ, " ਜਦੋਂ ਕਬੀਲਦਾਰੀ ਮੁੱਕ ਜਾਂਦੀ ਹੈ। ਬੁੱਢਾ-ਬੁੱਢੀ ਆਪਸ ਵਿੱਚ ਹੀ ਛਿੱਤਰੋ-ਛਿੱਤਰੀ ਹੋਈ ਜਾਂਦੇ ਹਨ। " ਹੋਰ ਸਾਰੇ ਕੰਮ ਮੁੱਕ ਜਾਂਦੇ ਹਨ। ਲੜਾਈ ਹੀ ਬਚ ਜਾਂਦੀ ਹੈ। " ਸੁਖ ਤੇ ਸੀਤਲ ਘਰ ਆ ਗਏ ਸਨ। ਸੁਖ ਨੇ ਕਿਹਾ, " ਡੈਡੀ ਤੁਹਾਡੀ, ਦੋਂਨਾਂ ਦੀ ਸਾਰੀ ਉਮਰ ਲੜਦਿਆ ਦੀ ਨਿੱਕਲੀ ਹੈ। ਕਦੇ ਰਲ ਕੇ ਵੀ ਬੈਠ ਜਾਇਆ ਕਰੋ। " ਸੀਤਲ ਨੇ ਕਿਹਾ, " ਚੰਗਾ ਹੀ ਮੰਮੀ ਡੈਡੀ ਦਾ ਜੀਅ ਲੱਗਿਆ ਹੋਇਆ ਹੈ। ਲੜਨ ਪਿਛੋਂ ਹੀ ਪਿਆਰ ਜਾਗਦਾ ਹੈ। ਬਹੁਤ ਮਿੱਠਾ ਵੀ ਹਜ਼ਮ ਕਰਨਾਂ ਔਖਾ ਹੁੰਦਾ ਹੈ। ਮੰਮੀ ਡੈਡੀ ਲੱਗੇ ਰਹੋ। ਮੈਂ ਵੀ ਕੁੱਝ ਸਿੱਖ ਲਵਾਂਗੀ। " ਸੀਤਲ ਦੀ ਇਹ ਗੱਲ ਸੱਸ ਨੂੰ ਚੰਗੀ ਨਹੀਂ ਲੱਗੀ। ਉਹ ਨਾਂ ਚਹੁੰਦੀ ਹੋਈ ਵੀ ਕਹਿ ਗਈ, " ਲੜਕੀ ਕੀ ਤੇਰੇ ਮੰਮੀ ਡੈਡੀ ਨਹੀਂ ਲੜਦੇ? ਕੀ ਉਨਾਂ ਨੇ ਸਿੱਖਾ ਕੇ ਨਹੀਂ ਭੇਜਿਆ? ਸੱਸ-ਸੌਹੁਰੇ ਨਾਲ ਕਿਵੇਂ ਗੱਲ ਕਰਨੀ ਹੈ? " ਸੀਤਲ ਨੇ ਗੱਲ ਦਾ ਮੋੜ ਦੇਣਾਂ ਜਰੂਰੀ ਸਮਝਿਆ। ਉਸ ਨੇ ਕਿਹਾ, " ਹਰ ਘਰ ਦਾ ਅੱਲਗ-ਅੱਲਗ ਕਨੂੰਨ ਹੁੰਦਾ ਹੈ। ਮੈਂ ਤਾਂ ਤੁਹਾਡੇ ਤੋਂ ਹੀ ਸਿੱਖਣਾਂ ਹੈ। ਨਹੀਂ ਤਾਂ ਕਿਤੇ ਗੱਲਤੀ ਹੋ ਜਾਵੇਗੀ। " ਸੁਖ ਨੇ ਕਿਹਾ, " ਮੰਮੀ ਕਿਤੇ ਸੱਸ ਨੂੰਹੁ ਖਾੜਾ ਨਾਂ ਲਾ ਲਿਉ। ਅਸੀਂ ਘਰੋਂ ਬਾਹਰ ਨੂੰ ਤੁਰਨਾਂ ਹੈ। ਹੁਣੇ ਹੀ ਰੋਣ ਦਾ ਡਰਾਮਾਂ ਕਰ ਲਵੋ। ਜਦੋਂ ਮੈਂ ਘਰੋਂ ਜਾਵਾਂਗਾ। ਕਿਸੇ ਨੇ ਨਹੀਂ ਰੋਣਾਂ। ਸਫ਼ਰ ਉਤੇ ਜਾਂਣਾ ਹੈ। ਜੈਸੀਆਂ ਸ਼ਕਲਾਂ ਜਾਂਦੇ ਨੂੰ ਦਿਖਾਵੋਗੇ। ਉਹੀਂ ਅੱਖਾਂ ਮੂਹਰੇ ਰਹਿੱਣੀਆਂ ਹਨ। ਜੀਤ ਪੜ੍ਹਕੂ ਕਿਥੇ ਹੈ? ਕੀ ਅੱਜ ਵੀ ਕਾਲਜ਼ ਚਲੀ ਗਈ ਹੈ? "
ਸੁਖ ਦੀ ਮੰਮੀ ਨੇ ਕਿਹਾ, " ਉਹ ਤਾਂ ਪਿਛਲੇ ਕੰਮਰੇ ਵਿੱਚ ਤਾਪ ਚੜ੍ਹਾਈ ਪਈ ਹੈ। ਉਹ ਕਹਿੰਦੀ , " ਮੇਰੀ ਦੋਸਤ ਸੀਤਲ ਨੂੰ ਮੈਂ ਗੁਆ ਲਿਆ ਹੈ। ਮੈਂ ਤਾਂ ਘਰ ਲੈ ਕੇ ਆਈ ਸੀ। ਬਈ ਰਲ ਕੇ ਬੈਠਿਆ ਕਰਾਂਗੀਆ। ਹੁਣ ਤਾਂ ਉਸ ਦੇ ਦਰਸ਼ਨ ਵੀ ਨਹੀਂ ਹੋਣੇ। " ਉਹ ਰੋਈ ਜਾਂਦੀ ਹੈ। " ਸੁਖ ਨੇ ਕਿਹਾ, "  ਆਂਏ ਕਰੋ, ਪਹਿਲਾਂ ਸਾਰੇ ਬੈਠ ਕੇ ਰੋ ਹੀ ਲਵੋ। ਅਜੇ ਸੀਤਲ ਨੇ ਵੀ ਰੋਣਾਂ ਹੋਣਾ ਹੈ। ਸੀਤਲ ਤੂੰ ਜਾ ਕੇ ਜੀਤ ਨੂੰ ਲਿਆ। " ਸੀਤਲ ਜੀਤ ਨੂੰ ਲੈਣ ਗਈ। ਉਸ ਨੇ ਜੀਤ ਨੂੰ ਕਿਹਾ, " ਜੀਤ ਤੂੰ ਪੇਪਰ ਦੇ ਕੇ, ਮੇਰੇ ਕੋਲ ਆ ਜਾਵੀ। ਨਾਲੇ ਮੰਮੀ ਨੂੰ ਵੀ ਲੈ ਆਵੀਂ। ਡੈਡੀ ਨੂੰ ਇਕੱਲੇ ਨਾਂ ਛੱਡਿਉ। ਸਾਰੇ ਹੀ ਆ ਜਾਇਉ। " ਸੁਖ ਨੇ ਕਿਹਾ, " ਇਹ ਉਝ ਹੀ ਕਹੀ ਜਾਦੀ ਹੈ। ਮੈਂ ਇਕੋ ਕੰਮਰੇ ਵਾਲਾ ਮਕਾਂਨ ਲਿਆ ਹੈ। ਕਿਤੇ ਸੱਚੀ ਨਾਂ ਆ ਜਾਇਉ। ਸੀਤਲ ਚੱਲੀਏ ਬਹੁਤ ਸਮਾਂ ਹੋ ਗਿਆ ਹੈ। ਸਾਰਿਆਂ ਨਾਲ ਮਿਲਣੀ ਕਰ ਲੈ। " ਉਹ ਦੋਂਨੇਂ ਘਰੋਂ ਤੁਰ ਗਏ ਸਨ। ਕੰਮ ਕਰਨ ਵਾਲੀ ਨੇ, ਕੋਲੇ ਠੰਡੇ ਕਰ ਦਿੱਤੇ ਸਨ।
ਟਰੱਕ ਦੇ ਮੂੰਹ ਬਹੁਤ ਸੋਹਣੇ ਲਾਟੂਆਂ ਨਾਲ ਸਜੇ ਹੋਏ ਸਨ। ਜੋ ਰਾਤ ਨੂੰ ਜਗਦੇ ਬਹੁਤ ਸੋਹਣੇ ਲੱਗਦੇ ਸਨ। ਸੀਤਲ ਨੂੰ ਸੁਖ ਨਾਲ ਗੱਡੀ ਵਿੱਚ ਬੈਠ ਕੇ, ਅੱਲਗ ਹੀ ਕਿਸਮ ਦਾ ਅੰਨਦ ਆ ਰਿਹਾ ਸੀ। ਦੋਨਾਂ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ। ਰੱਬ ਨੇ ਬੜੇ ਨੇੜੇ ਹੋ ਕੇ ਸੁਣੀ ਸੀ। ਘਰ ਤਾਂ ਸੁਖ ਤੋਂ ਬਗੈਰ, ਸੀਤਲ ਦਾ ਦਮ ਘੁੱਟ ਹੋ ਰਿਹਾ ਸੀ। ਹੁਣ ਉਸ ਨੂੰ ਲੱਗ ਰਿਹਾ ਸੀ। ਉਹ ਬਗੈਰ ਖੰਭਾ ਦੇ ਉਡ ਰਹੀ ਸੀ। ਸੀਤਲ ਲਈ ਆਪਣੀ ਮੰਮੀ ਡੈਡੀ ਤੇ ਹੋਰ ਸਬ ਰਿਸ਼ਤਿਆਂ ਤੋਂ, ਵੱਧ ਸੁਖ ਪਿਆਰਾ ਸੀ। ਮੰਮੀ ਡੈਡੀ ਦਾ ਪਿਆਰ, ਸੁਖ ਦੇ ਪਿਆਰ ਅੱਗੇ ਫਿਕਾ ਪੈ ਗਿਆ ਸੀ। ਇਹ ਤਾਂ ਸੀਤਲ ਨੂੰ ਵੀ ਸਮਝ ਨਹੀਂ ਸੀ ਲੱਗਦੀ। ਚਾਰ ਦਿਨਾਂ ਦੇ ਸੁਖ ਦੇ ਪਿਆਰ ਨੇ, ਸਬ ਨੂੰ ਭੁਲਾ ਦਿੱਤਾ ਸੀ। ਇਸੇ ਲਈ ਸਬ ਨੂੰ ਛੱਡ ਕੇ, ਉਹ ਸੁਖ ਨਾਲ ਨਵੇਂ ਰਾਹਾਂ ਤੇ ਤੁਰ ਪਈ ਸੀ। ਸੀਤਲ ਲਈ ਸੁਖ ਹੀ ਸਬ ਕੁੱਝ ਸੀ। ਉਸ ਨੂੰ ਸੁਖ ਵਿੱਚੋਂ ਆਪਣੀ ਜਿੰਦਗੀ ਦਿਸਦੀ ਸੀ।

Comments

Popular Posts