ਭਾਗ 25 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਦੇ ਆਂਢੀਂ-ਗੁਆਂਢੀ ਸਾਰੇ ਹੀ ਚੰਗੇ ਸਨ। ਆਪਣਿਆਂ ਵਾਂਗ ਸੀਤਲ ਦਾ ਖਿਆਲ ਰੱਖਦੇ ਸਨ। ਨਾਲ ਵਾਲੇ ਘਰ ਵਿੱਚ ਤਾ ਪੂਰਾ ਪਰਿਵਾਰ ਰਹਿੰਦਾ ਸੀ। ਪਤੀ-ਪਤਨੀ ਦੋ ਬੱਚੇ ਤੇ ਉਨਾਂ ਦੇ ਦਾਦਾ ਦਾਦੀ ਵੀ ਰਹਿੰਦੇ ਸਨ। ਉਨਾਂ ਦਾ ਆਪਣਾਂ ਹੀ ਗੱਡੀਆਂ ਠੀਕ ਕਰਨ ਵਾਲਾ ਗਰਾਜ਼ ਸੀ। ਸਹੱਮਣੇ ਵਾਲਾ ਪੰਜਾਬੀ ਬੱਸ ਡਰਾਇਵਰ ਸੀ। ਬਾਕੀ ਵੀ ਸਾਰੇ ਟੈਕਸੀਆਂ ਟਰੱਕਾਂ ਦੇ ਡਰਾਇਵਰ ਹੀ ਸਨ। ਔਰਤਾਂ ਸਬ ਦੀਆਂ ਘਰ ਹੀ ਸਨ। ਪੰਜਾਬੀਆਂ ਦੇ ਬੱਚੇ ਭੁਆਨੀਪੁਰ ਖ਼ਾਲਸਾ ਸਕੂਲ ਵਿੱਚ ਪੜ੍ਹਨ ਜਾਂਦੇ ਸਨ। ਬਾਕੀ ਸਕੂਲਾਂ ਵਿੱਚ ਬੰਗਾਲੀ ਪੜ੍ਹਨੀ ਪੈਂਦੀ ਸੀ। ਵੱਡਾ ਬਜ਼ਾਰ, ਡਾਲਬ, ਅਕਾਲੀ ਘਾਟ ਗੁਰਦੁਆਰਾ ਸਾਹਿਬ ਸਨ। ਸੁਖ ਤਾਂ ਘਰ ਨਹੀਂ ਹੁੰਦਾ ਸੀ। ਸੀਤਲ ਗੁਆਂਢਣਾਂ ਨਾਲ ਐਂਤਵਾਰ ਨੂੰ ਗੁਰਦੁਆਰਾ ਸਾਹਿਬ ਜਾ ਆਉਂਦੀ ਸੀ।

ਸੁਖ ਸੀਤਲ ਨੂੰ ਹਾਵੜੇ ਦਾ ਪੁਲ ਦਿਖਾਉਣ ਲੈ ਗਿਆ। ਕੱਲਕੱਤੇ ਹਾਵੜਾ ਸਮੁੰਦਰ ਵਿੱਚ ਛਿੱਪਾਂ ਲੱਗਦੀਆਂ ਸਨ। ਬਹੁਤੇ ਲੋਕ ਹਾਵੜੇ ਕੱਲਕੱਤੇ ਜਾ ਕੇ ਪੁਰਾਣੇ ਸਮੇਂ ਮਲੇਸ਼ੀਆ, ਮਲਾਇਆ ਹੋਰ ਬਾਹਰਲੇ ਦੇਸ਼ਾਂ ਨੂੰ ਜਾਣ ਲਈ, ਛਿੱਪਾਂ ਵਿੱਚ ਜਾਂਦੇ ਸਨ। ਕੱਲਕੱਤੇ ਸਮੁੰਦਰ ਪਾਰ ਕਰਨ ਲਈ ਮਾਲ ਨਾਲ ਲੱਦੇ ਟਰੱਕ ਵੀ, ਛਿੱਪਾਂ ਰਾਹੀ ਹੀ ਇਧਰੋਂ ਉਧਰ ਲਿਜਾਏ ਜਾਂਦੇ ਸਨ। ਬਹੁਤ ਵੱਡੀ ਬੰਦਰਗਾਹ ਹੈ। ਸੀਤਲ ਨੂੰ ਆਲੇ ਦੁਆਲੇ ਦਾ ਸਾਰਾ ਕੁੱਝ ਬਹੁਤ ਚੰਗਾ ਲੱਗਦਾ ਸੀ। ਉਸ ਪਿਛੋਂ ਦੋਂਨੇਂ ਚੀੜੀਆ ਘਰ ਦੇਖਣ ਚਲੇ ਗਏ।

ਸੀਤਲ ਨੇ ਆਪਦਾ ਰਹਿੱਣ ਵਾਲਾ ਕੰਮਰਾ ਬਹੁਤ ਵਧੀਆ ਸਜਾਇਆ ਸੀ। ਮੀਆਂ-ਬੀਵੀ ਲਈ ਬਹੁਤ ਸੀ। ਜਿਸ ਦੇ ਦਿਲ ਵੱਡੇ ਹੁੰਦੇ ਹਨ। ਕੁੱਲੀ ਯਾਰ ਦੀ ਸੁਵਰਗ ਲੱਗਦੀ ਹੈ। ਸੁਖ ਹਰ ਰੋਜ਼ ਘਰ ਆਉਂਦਾ ਸੀ। ਸਵੇਰੇ ਮਾਲ ਲੱਦ ਕੇ ਤੁਰ ਜਾਂਦੇ ਸਨ। ਉਸੇ ਰਾਤ ਵਾਪਸੀ ਹੁੰਦੀ ਸੀ। ਸੀਤਲ ਦਾ ਸਮਾਂ ਸੁਖ ਦੀ ਉਡੀਕ ਵਿੱਚ ਨਿੱਕਲ ਜਾਂਦਾ ਸੀ। ਸੁਖ ਘਰ ਆਉਂਦਾ ਹੋਇਆ। ਸਬਜ਼ੀ ਨਾਲ ਹੀ ਚੱਕ ਲਿਉਂਦਾ ਸੀ। ਸੀਤਲ ਨੂੰ ਕਦੇ ਪੇਕੇ ਘਰ, ਕਿਸੇ ਵੀ ਕੰਮ ਨੂੰ ਕਰਕੇ, ਸੁਤੰਸ਼ਟੀ ਨਹੀਂ ਮਿਲੀ ਸੀ। ਸੀਤਲ ਨੂੰ ਸੁਖ ਲਈ ਖਾਂਣਾ ਬੱਣਾਉਣ ਵਿੱਚ ਬਹੁਤ ਅੰਨਦ ਆਉਂਦਾ ਸੀ। ਉਸ ਨੂੰ ਸੁਖ ਨੂੰ ਰੋਟੀ ਖਿਲਾਉਂਦੀ ਨੂੰ ਹੀ ਰਾਤ ਦੇ 12 ਵੱਜ ਜਾਂਦੇ ਸਨ। ਸੁਖ ਉਸ ਨੂੰ ਕਹਿੰਦਾ, " ਬਸ ਵੀ ਕਰ ਹੋਰ ਮੈਨੂੰ ਕੀ-ਕੀ ਬਣਾਂ ਕੇ ਖਿਲਾਉਣਾਂ ਹੈ? " ਉਹ ਸੁਖ ਲਈ ਖੀਰ, ਸੇਵੀਆਂ, ਗਜ਼ਰੇਲਾਂ ਕੁੱਝ ਨਾਂ ਕੁੱਝ ਮਿੱਠਾ ਬਣਾ ਲੈਂਦੀ ਸੀ। ਸੀਤਲ ਕਹਿ ਦਿੰਦੀ ਸੀ, " ਤੇਰਾ ਤਾਂ ਬਹਾਨਾਂ ਹੈ। ਸਾਰਾ ਕੁੱਝ ਖਾਂਣਾਂ ਤਾਂ ਮੈਨੂੰ ਪੈਦਾ ਹੈ। " ਸੁਖ ਉਸ ਨੂੰ ਯਾਦ ਕਰਾਉਂਦਾ, " ਮੇਰਾ ਭਾਰ ਅੱਗੇ ਨਾਲੋਂ ਵੱਧ ਗਿਆ ਹੈ। ਮੈਂ ਹੋਰ ਕੁੱਝ ਨਹੀਂ ਖਾਂਣਾਂ। ਬਾਕੀ ਕੰਮ, ਸਵੇਰੇ ਕਰ ਲਈ, ਜੋ ਕਰਨਾਂ ਹੈ। ਹੁਣ ਐਵੇਂ ਭਾਡੇ ਖੜ੍ਹਕਾਈ ਜਾਂਦੀ ਹੈ। " ਸੀਤਲ ਦੀ ਨੀਂਦ ਸੁਖ ਨੂੰ ਦੇਖ ਕੇ ਉਡ ਜਾਂਦੀ ਸੀ। ਸੀਤਲ ਨੇ ਕਿਹਾ, " ਸੁਖ ਮੈਨੂੰ ਨੀਂਦ ਨਹੀਂ ਆਉਂਦੀ। " ਸੁਖ ਨੇ ਉਸ ਨੂੰ ਕਿਹਾ, " ਮੈਂ ਕਿਹੜਾਂ ਤੈਨੂੰ ਲੋਰੀ ਦੇ ਕੇ ਸਲਾਉਣਾ ਹੈ। ਉਰੇ ਤਾਂ ਆ, ਗੱਲਾ ਸੁਣਾਂਗਾ। " ਸੀਤਲ ਲੰਬੇ ਪਏ ਸੁਖ ਦੇ ਮੋਡੇ ਉਤੇ ਸਿਰ ਰੱਖ ਕੇ, ਪੈ ਗਈ ਸੀ।

Comments

Popular Posts