ਪਿਆਰ ਅਨਮੋਲ ਸੁਗਾਤ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਜੋ ਰੱਬ ਨੂੰ ਪਿਆਰ ਕਰਦੇ ਹਨ। ਰੱਬ ਉਨਾਂ ਦਾ ਪਿਆਰ ਦੇਖ ਕੇ, ਆਪਦਾ ਸੰਘਾਸਨ ਛੱਡ ਕੇ, ਖੜ੍ਹਾ ਹੋ ਜਾਂਦਾ ਹੈ। ਇਹ ਗੱਲ ਸਤਿਗੁਰਾਂ ਨੇ, ਬੇਅੰਤ ਬਾਰ ਗੁਰੂ ਗ੍ਰੰਥਿ ਵਿੱਚ ਲਿਖੀ ਹੈ। ਮੈਂ ਇਸ ਨੂੰ ਮੰਨਦੀ ਹਾਂ। ਮੈਨੂੰ ਰੱਬ ਦਾ ਰੂਪ ਬੰਦੇ ਮਿਲੇ ਹਨ। ਜੋ ਪੂਰੀ ਦੁਨੀਆਂ ਵਿੱਚ ਵਿਰਲੇ ਹੀ ਹਨ। ਜੋ ਹਰ ਹਾਲਤ ਵਿੱਚ ਮੈਨੂੰ ਮੋਡਾ ਦਿੰਦੇ ਹਨ। ਚਾਹੇ ਉਨਾਂ ਨੇ ਮੈਂਨੂੰ ਜ਼ਮੀਨ ਤੋਂ ਉਠਾਇਆ ਹੈ। ਜਾਂ ਡਿੱਗਣ ਲੱਗੀ ਨੂੰ ਡਾਸਣਾਂ ਲਾਇਆ ਹੈ। ਸਿਧੀ ਖੜ੍ਹੀ ਰਹਿੱਣ ਲਈ ਨਾਲ ਖੜ੍ਹੇ ਹਨ। ਕੋਈ ਰਿਸ਼ਤਾਂ ਨਾਂ ਹੁੰਦੇ ਹੋਏ ਵੀ, ਰੱਬ ਲੱਗਦੇ ਹਨ। ਰੱਬ ਵਾਂਗ ਉਨਾਂ ਨੂੰ ਹਮੇਸ਼ਾ ਚੇਤੇ ਵਿੱਚ ਰੱਖਿਆ ਹੈ। ਰੱਬ ਵਰਗੇ ਬੰਦੇ ਮਿਲੇ ਹਨ। ਜੋ ਮੇਰੀ ਮਦੱਦ ਰੱਬ ਬੱਣ ਕੇ ਕਰਦੇ ਹਨ। ਰੱਬ ਵਾਂਗ ਬੜੇ ਨਿਡਰ ਹਨ। ਕਈਆਂ ਦੀ ਤਾਂ ਮੈਂ ਰੱਬ ਵਾਂਗ ਸ਼ਕਲ ਵੀ ਨਹੀਂ ਦੇਖੀ। ਰੱਬ ਬੰਦਿਆਂ ਰਾਹੀ ਹਾਜ਼ਰ ਹੁੰਦਾ ਹੈ। ਉਸ ਪਿਆਰੇ ਨੂੰ ਆਪਦੀ ਹੀ ਜਗਾ ਦੇ ਦਿੰਦਾ ਹੈ। ਜੇ ਅਸੀਂ ਐਸਾ ਪਿਆਰ ਕਰੀਏ। ਰੱਬ ਲੱਭਣ ਦੀ ਲੋੜ ਨਹੀਂ ਹੋਵੇਗੀ। ਰੱਬ ਆਪ ਸਾਨੂੰ ਲੱਭਦਾ ਫਿਰੇਗਾ। ਇਸੇ ਦੁਨੀਆਂ ਉਤੇ ਸਵਰਗ ਬੱਣ ਜਾਵੇਗਾ। ਜੋ ਪਿਆਰ ਦੀ ਅਵਸਥਾਂ ਵਿੱਚ ਜੁੜੇ ਹੋਏ ਹਨ। ਉਨਾਂ ਨੇ ਰੱਬ ਤੇ ਸਵਰਗ ਦੋਂਨੇ ਹੀ ਲੱਭ ਲਏ ਹਨ। ਪਿਆਰ ਕਰਨਾਂ ਹਰ ਬੰਦੇ ਦੇ ਬਸ ਨਹੀਂ ਹੈ। ਪਿਆਰ ਦੇ ਬਲਬਲੇ ਅੰਦਰੋਂ ਫੁੱਟਦੇ ਹਨ। ਜਿਸ ਦੀ ਐਸੀ ਹਾਲਤ ਹੋਵੇ। ਉਸ ਨੂੰ ਪਿਆਰ ਹੀ ਕਰਨਾਂ ਆਉਂਦਾ ਹੈ। ਨਫ਼ਰਤ ਕਰਨੀ ਨਹੀਂ ਆਉਂਦੀ। ਪਿਆਰ ਨਾਲ ਹਰ ਮਸਲਾ ਹੱਲ ਹੋ ਜਾਦਾ ਹੈ। ਪਿਆਰ ਦਿਖਾਉਣ ਲਈ ਬਹੁਤੀ ਮੇਹਨਤ ਦੀ ਲੋੜ ਨਹੀ। ਮਿੱਠੇ ਬੋਲ ਬੋਲਣ ਦੀ ਲੋੜ ਹੈ। ਪਿਆਰ ਵਿੱਚ ਅਵਾਜ਼ ਪਿਆਰ ਅਨਮੋਲ ਸੁਗਾਤ ਹੈ। ਨਫ਼ਰਤ ਕਰਨ ਲਈ ਡਰਾਮਾਂ ਕਰਨਾਂ ਪੈਂਦਾ ਹੈ। ਜਿਸ ਦੀਆਂ ਅੱਖਾਂ ਮਨ ਵਿੱਚ ਪਿਆਰ ਹੈ। ਉਸ ਨੂੰ ਹਰ ਚੀਜ਼ ਪਿਆਰੀ ਲੱਗਦੀ ਹੈ। ਜਦੋਂ ਦਿਲ ਤੇ ਦਿਮਾਗ ਟਿੱਕਾ ਵਿੱਚ ਹੁੰਦੇ ਹਨ। ਪਿਆਰ ਹੁੰਦਾ ਹੈ। ਭੱਟਕਿਆ ਹੋਇਆ, ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਉਸ ਦੀ ਖਿਚ ਚੀਜ਼ਾ ਵੱਲ ਹੋਵੇਗੀ। ਪਿਆਰ ਐਨਾਂ ਕਿਤਾ ਜਾਵੇ, ਉਸ ਦੀ ਕੋਈ ਹੱਦ ਨਾਂ ਰਹੇ। ਪਿਆਰ ਵਿੱਚ ਲਾਲਚ ਨਹੀਂ ਹੋਣਾਂ ਚਾਹੀਦਾ। ਜੋ ਪਿਆਰ ਨੂੰ ਵਪਾਰ ਸਮਝਦਾ। ਉਸ ਨੂੰ ਵਪਾਰ ਹੀ ਕਰਨਾਂ ਆਉਂਦਾ ਹੈ। ਪਿਆਰ ਕਰਨ ਵਾਲੇ ਘਾਟ ਵਾਦ ਨਹੀਂ ਦੇਖਦੇ। ਨਾ ਹੀ ਪਿਆਰ ਵਿੱਚ ਸਮੇਂ ਦੀ ਬੱਚਤ ਕੀਤੀ ਜਾਂਦੀ ਹੈ। ਇੱਕ ਪਾਸੜ ਪਿਆਰ ਵੀ, ਪੂਰੀ ਉਮਰ ਚੱਲੀ ਜਾਂਦਾ ਹੈ।

ਪਿਆਰ ਕਰਨ ਵਾਲੇ ਸਕੂਨ ਵਿੱਚ ਰਹਿੰਦੇ ਹਨ। ਉਹ ਬੜੇ ਸ਼ਾਂਤ ਹੁੰਦੇ ਹਨ। ਲੋਕਾਂ ਵਿੱਚ ਪਿਆਰ ਕਰਕੇ ਜਾਂਣੇ ਜਾਂਦੇ ਹਨ। ਪਿਆਰ ਰੱਬ ਦੇ ਹੁਕਮ ਅੰਦਰ ਹੀ ਹੁੰਦਾ ਹੈ। ਇਹ ਕੁਦਰਤੀ ਪਿਆਰ ਅਨਮੋਲ ਸੁਗਾਤ ਹੈ। ਪਿਆਰ ਕਰਨ ਵਾਲੇ ਦੀ ਸ਼ਕਲ ਨਹੀਂ ਦੇਖੀ ਜਾਂਦੀ। ਅੱਕਲ ਦੇਖੀ ਜਾਂਦੀ ਹੈ। ਪਿਆਰ ਤੇ ਅੱਕਲ ਥੱਲੇ ਸ਼ਕਲ. ਰੰਗ, ਰੂਪ ਸਬ ਕੁੱਝ ਛੁੱਪ ਜਾਂਦਾ ਹੈ। ਜਿਥੇ ਪਿਆਰ ਹੁੰਦਾ ਹੈ। ਉਥੇ ਬੰਦਾ ਅੱਕਦਾ, ਥੱਕਦਾ, ਉਕਦਾ, ਜੱਕਦਾ ਨਹੀਂ ਹੈ। ਪੂਰੇ ਹੱਕ ਨਾਲ ਕਬਜ਼ਾ ਸਮਝਦਾ ਹੈ। ਬੰਦੇ ਦੀ ਤਾਂ ਗੱਲ ਹੀ ਹੋਰ ਹੈ। ਜਾਨਵਰ ਵੀ ਪਿਆਰ ਦੇ ਉਤੇ ਮਾਂਣ ਕਰਦੇ ਹਨ। 5 ਬਿੱਲੀਆਂ ਤੋਂ ਹੁਣ ਘਰ ਦੇ ਪਿੱਛੇ 10 ਬਿੱਲੀਆਂ ਆ ਜਾਂਦੀਆਂ ਹਨ। ਉਨਾਂ ਨੂੰ ਬਾਹਰੋਂ ਐਨੀਂ ਠੰਡ-25,30 ਵਿੱਚ ਲੱਭ ਕੇ ਖਾਂਣਾ ਔਖਾ ਹੈ। ਚਾਰੇ ਪਾਸੇ ਬਰਫ਼ ਦੇ ਢੇਰ ਲੱਗੇ ਪਏ ਹਨ। ਮੈਂ ਉਨਾਂ ਨੂੰ ਜਦੋਂ ਵੀ ਘਰ ਪਿੱਛੇ, ਦੇਖਦੀ ਹਾਂ ਦੁੱਧ ਤੇ ਬਿੱਲੀਆਂ ਦਾ ਖਾਂਣਾ ਬਾਹਰ ਰੱਖ ਦਿੰਦੀ ਹਾਂ। ਇਹ ਰੋਟੀਆਂ ਬਿ੍ਰਡ ਨਹੀਂ ਖਾਂਦੀਆਂ। ਉਨਾਂ ਨੂੰ ਸਮੇਂ ਦਾ ਪਤਾ ਹੈ। ਸਵੇਰੇ 6 ਵਜੇ, ਸ਼ਾਮ ਨੂੰ 5 ਵਜੇ ਬੈਠੀਆਂ ਮੈਨੂੰ ਉਡੀਕਦੀਆਂ ਹੁੰਦੀਆਂ ਹਨ। ਇੱਕ ਉਨਾਂ ਵਿੱਚੋਂ ਐਸੀ ਬਿੱਲੀ ਹੈ। ਜੋ ਦਰਵਾਜ਼ਾ ਖੁੱਲਦੇ ਹੀ, ਧੁਸ ਦੇ ਕੇ ਅੰਦਰ ਲੰਘ ਆਉਂਦੀ ਹੈ। ਜੇ ਮੈਂ ਉਸ ਨੂੰ ਬਾਹਰ ਵੱਲ ਧੱਕੇ ਵੀ ਮਾਰਾ। ਉਹ ਮੇਰੀ ਵੀ ਪ੍ਰਵਾਹ ਨਹੀਂ ਕਰਦੀ। ਆ ਕੇ ਅੰਦਰ ਬੈਠ ਜਾਂਦੀ ਹੈ। ਫਿਰ ਮੇਰੇ ਵਿੱਚ ਆਪਦਾ ਸਿਰ ਮਾਰਨ ਆਉਂਦੀ ਹੈ। ਦੋਂਨੇ ਪੰਜੇ ਮੇਰੇ ਅੱਗੇ ਕਰਦੀ ਹੈ। ਉਸ ਨੂੰ ਦੇਖ ਕੇ, ਮਨ ਹੈਰਾਨ ਤੇ ਖੁਸ਼ ਹੋ ਜਾਂਦਾ। ਉਹ ਕਲਾਬਾਜੀਆਂ ਲਾਉਣ ਲੱਗ ਜਾਂਦੀ ਹੈ। ਬਾਕੀ ਬਿੱਲੀਆਂ ਨਾਲੋ ਉਸ ਵਿੱਚ ਬਹੁਤ ਫ਼ਰਕ ਹੈ। ਉਸ ਦੇ ਇਹੀ ਚੋਜ਼-ਚੋਚ ਮੈਨੂੰ ਬਿੱਲੀਆਂ ਦਾ ਖਾਂਣਾ ਖ੍ਰੀਦ ਕੇ, ਲਿਉਣ ਲਈ ਮਜ਼ਬੂਰ ਕਰ ਦਿੰਦੇ ਹਨ। ਜੋ 8 ਕਿਲੋ ਦਾ ਥੈਲਾ 25 ਡਾਲਰ ਦਾ ਆਉਂਦਾ ਹੈ। ਹਫ਼ਤੇ ਵਿੱਚ ਖਾ ਜਾਂਦੀਆਂ ਹਨ।

ਜੇ ਹਰ ਕਿਸੇ ਵਿੱਚ ਇਹ ਪਿਆਰੇ ਵਿੱਚ ਤਲੇ ਚੱਟਣ ਦਾ ਗੁਣ ਆ ਜਾਵੇ। ਅਸੀਂ ਆਪਦੇ ਪਿਆਰੇ ਨੂੰ ਲੇਲੜੀ ਕੱਢ ਕੇ ਵੀ, ਜ਼ਾਹਰ ਕਰ ਦੇਈਏ। ਕਿ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ। ਤੇਰੇ ਬਗੈਰ ਚੈਨ ਨਹੀਂ ਹੈ। ਕਿਤੇ ਹੋਰ ਐਨਾਂ ਸੁਖ ਨਹੀਂ ਹੈ। ਉਹ ਜਰੂਰ ਪਿਆਰ ਦਾ ਜੁਆਬ, ਪਿਆਰ ਨਾਲ ਹੀ ਕਰੇਗਾ। ਗੱਲ ਤਾ ਮੰਨ ਲੈਣ ਦੀ ਹੈ। ਕੀ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ? ਕੀ ਕਦੇ ਪਿਆਰੇ, ਅੱਗੇ ਪਿਆਰ ਜ਼ਾਹਰ ਕੀਤਾ ਹੈ? ਕੀ ਕਦੇ ਪਿਆਰੇ ਨੂੰ ਕਿਹਾ ਹੈ, " ਤੇਰੇ ਬਗੈਰ ਮੈਂ ਜਿਉਂ ਨਹੀਂ ਸਕਦਾ? " ਇਕ ਬਾਰ ਕਹਿਕੇ ਦੇਖੋ, " ਤੇਰੇ ਬਗੈਰ ਜਿੰਦਗੀ ਵਿੱਚ ਹਨੇਰ, ਨਰਕ ਹੈ। ਜਿਉਣ ਦਾ ਕੋਈ ਸੁਆਦ ਨਹੀਂ ਹੈ। ਮੈਂ ਤੇਰੇ ਬਗੈਰ ਹਾਰ ਗਿਆਂ ਹਾਂ। " ਪਿਆਰ ਅਨਮੋਲ ਸੁਗਾਤ ਹੈ। ਤਾਂ ਜੇ ਹਾਰਨਾਂ ਸਿੱਖ ਲਿਆ ਹੈ। ਪਿਆਰਾ ਮਿਲ ਜਾਂਦਾ ਹੈ। ਪਿਆਰ ਨੂੰ ਜਿੱਤਣ ਵਾਲੇ ਪਿਆਰ ਨਹੀ ਕਰ ਸਕਦੇ। ਪਿਆਰ ਵਿੱਚ ਗੁਲਾਮੀ ਕੀਤੀ ਜਾਂਦੀ ਹੈ। ਮਿੱਠੀਆਂ-ਮਿੱਠੀਆਂ ਮਾਰ ਕੇ, ਮਨ ਜਿੱਤੇ ਜਾਂਦੇ ਹਨ। ਪਿਆਰ ਕਰਨ ਵਾਲੇ ਯਾਰ ਨੂੰ ਪਿਆਰ ਕਰਦੇ-ਕਰਦੇ, ਪੂਜਣ ਦੇ ਜੋਗ ਬੱਣ ਜਾਂਦੇ ਹਨ। ਲੋਕ ਉਨਾਂ ਨੂੰ ਯਾਦ ਕਰਦੇ ਹਨ। ਜੋ ਯਾਰ ਨੂੰ ਦੁਰਕਾਰਦੇ ਹਨ। ਮਨ ਦਾ ਚੈਨ ਗੁਆ ਲੈਂਦੇ ਹਨ।

Comments

Popular Posts