ਸਤਿਗੁਰਾਂ ਦੇ ਪਿਆਰੇ ਬੱਣ ਕੇ, ਮਿੱਠੀ ਬਾਣੀ ਪੜ੍ਹ, ਬੋਲ ਕੇ ਬਿਚਾਰ ਕਰੀਏ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਮੇਰੀ ਜਿੰਦ-ਜਾਨ ਤੂੰ ਰੱਬ ਦੇ ਨਾਂਮ ਦਾ ਆਸਰਾ ਸਹਾਰਾ ਤੱਕ ਲੈ। ਰੱਬ ਦਾ ਆਸਰਾ ਤੱਕ ਕੇ, ਤੈਨੂੰ ਕੋਈ ਦੁਨੀਆਂ ਦੇ ਦੁੱਖ ਦਰਦ ਨਹੀਂ ਮਹਿਸੂਸ ਹੋਣਗੇ। ਜਿਵੇ ਮਨੁੱਖ ਜਹਾਜ਼ ਸਮੁੰਦਰ ਨੂੰ ਚਾਰੇ ਪਾਸੇ ਪਾਣੀ ਤੋਂ ਡੁੱਬਣ ਤੋਂ ਬੱਚਾਉਂਦਾ ਹੈ। ਬੱਲਬ ਚਾਨਣ ਦੇ ਦੀਪਕ ਜਗਦੇ ਹਨ। ਹਨੇਰਾ ਦੂਰ ਕਰਦੇ ਹਨ। ਅੱਗ ਦੇ ਸੇਕ ਨਾਲ ਠੰਡ ਮੁੱਕ ਜਾਂਦੀ ਹੈ। ਉਵੇਂ ਹੀ ਸਤਿਗੁਰ ਦੀ ਬਾਣੀ ਪੜ੍ਹਨ ਨਾਲ ਦਿਲ ਹਿਰਦਾ, ਅੰਨਦ ਤੇ ਖੁਸ਼ੀਆਂ ਨਾਲ ਗੱਦ-ਗੱਦ ਹੋ ਜਾਂਦਾ ਹੈ। ਸਤਿਗੁਰ ਦੀ ਬਾਣੀ ਬਿਚਾਰਨ ਨਾਲ ਜਿੰਦ ਜਾਨ ਦੀ ਤੱੜਫ਼ਨਾਂ ਦੂਰ ਹੋ ਕੇ, ਪਿਆਰ ਦੀ ਤ੍ਰਿਪਤੀ ਹੋ ਜਾਂਦੀ ਹੈ। ਉਸ ਦੀਆਂ ਸਰੀਆਂ ਉਮੀਦਾ, ਮਨੋਂ ਕਾਮਨਾਂ ਪੂਰੀਆਂ ਹੁੰਦੀਆਂ ਹਨ। ਸੋਚਿਆ ਹੋਇਆ, ਹਰ ਫੁਰਨਾਂ, ਹਰ ਫ਼ਲ ਹਾਂਸਲ ਹੋ ਜਾਂਦਾ ਹੈ। ਜੋ ਸਤਿਗੁਰ ਦੀ ਬਾਣੀ ਬਿਚਾਰਦੇ ਹਨ। ਸਤਿਗੁਰਾਂ ਦੇ ਪਿਆਰੇ ਬੱਣ ਕੇ, ਮਿੱਠੀ ਬਾਣੀ ਪੜ੍ਹ, ਬੋਲ ਕੇ ਬਿਚਾਰ ਕਰੀਏ। ਸਤਿਗੁਰ ਦੀ ਬਾਣੀ ਦੁਵਾਈ ਦਾ ਕੰਮ ਕਰਦੀ ਹੈ। ਰੋਗੀ ਦੇ ਰੋਗ ਟੁੱਟ ਜਾਂਦੇ ਹਨ। ਚਿੰਤਾਂ ਦੂਰ ਹੋ ਜਾਂਦੀ ਹੈ। ਜਿਸ ਉਤੇ ਰੱਬ ਦੀ ਮੇਹਰ ਹੁੰਦੀ ਹੈ, ਉਹੀ ਸਤਿਗੁਰ ਦੀ ਬਾਣੀ ਬਿਚਾਰਦਾ ਹੈ। ਜਿਸ ਦੇ ਮਨ ਵਿੱਚ ਰੱਬ, ਪ੍ਰਭੂ ਦਾ ਨਾਂਮ ਚੇਤੇ ਰਹਿੰਦਾ ਹੈ। ਸਤਿਗੁਰ ਨਾਨਕ ਦੀ ਬਾਣੀ ਬਿਚਾਰਨ ਨਾਲ ਤਕਲੀਫ਼ਾਂ, ਦੁਖ, ਦਰਦ ਮੁੱਕ ਜਾਂਦੇ ਹਨ। ਮਨ ਉਤੇ ਮਹਿਸੂਸ ਨਹੀਂ ਹੁੰਦੇ। ਜ਼ਿਆਦਾ ਧੰਨ ਹਾਂਸਲ ਕਰਕੇ ਵੀ ਦਿਲ ਨਹੀਂ ਭਰਦਾ। ਬੇਅੰਤ ਸੋਹਣੇ ਚੇਹਰੇ ਦੇਖ ਕੇ ਵੀ ਮਨ ਬਹਿਲਦਾ ਨਹੀਂ ਹੈ। ਜਿੰਦ-ਜਾਨ ਪੁੱਤਰ, ਪਤਨੀ ਦੇ ਮੋਹ ਵਿੱਚ ਅੱਟਕੀ ਰਹਿੰਦੀ ਹੈ। ਇਹ ਸਾਰੇ ਬੰਦੇ, ਪੁੱਤਰ, ਪਤਨੀ, ਮਰ ਕੇ ਖ਼ਤਮ ਹੋ ਜਾਂਦੇ ਹਨ। ਉਹ ਸੁਆਹ ਹੋ ਕੇ, ਮਿੱਟੀ ਢੇਰੀ ਹੋ ਜਾਂਦੇ ਹਨ। ਜੋ ਪ੍ਰਭੂ ਨੂੰ ਯਾਦ ਨਹੀਂ ਕਰਦੇ, ਉਹ ਦੁੱਖਾਂ ਮਸੀਬਤਾਂ ਵਿੱਚ ਫਸੇ ਕੁਰਲਾਉਂਦੇ ਦੇਖੇ ਹਨ। ਉਨਾਂ ਦਾ ਦੁਨੀਆਂ ਉਤੇ ਆਉਣਾਂ ਨਰਕ ਹੈ। ਉਨਾਂ ਦੇ ਸਰੀਰ, ਧੰਨ ਦੋਲਤ ਨੂੰ ਬੇਅੰਤ ਫੱਟਕਾਂਰਾਂ ਹਨ। ਸਰੀਰ,ਧੰਨ ਦੋਲਤ ਦੇ ਪਿਛੇ ਲੱਗ ਕੇ, ਜੋ ਪ੍ਰਭੂ ਨੂੰ ਯਾਦ ਨਹੀਂ ਕਰਦੇ। ਜਦੋਂ ਕੋਈ ਗੁਲਾਮ ਮਾਲਕ ਦਾ ਕੀਮਤੀ ਧੰਨ ਸਿਰ ਉਤੇ ਚੱਕਦਾ ਹੈ। ਉਹ ਆਪਦੇ ਮਾਲਕ ਦੇ ਘਰ ਦੇ ਦਿੰਦਾ ਹੈ। ਉਸ ਨੂੰ ਧੰਨ ਸਿਰ ਉਤੇ ਚੱਕਣ ਦਾ ਭਾਰ ਸਹਿੱਣਾਂ ਪੈਂਦਾ ਹੈ। ਉਹ ਆਪਦੇ ਸਿਰ ਉਤੇ ਦੋਜ਼ਕ ਢੋਹਦਾ ਹੈ। ਜਿਵੇਂ ਕੋਈ ਬੰਦਾ ਸੁਪਨੇ ਵਿੱਚ ਰਾਜਾ ਬੱਣ ਕੇ ਸੰਘਾਸਨ ਉਤੇ ਬੈਠ ਜਾਂਦਾ ਹੈ। ਜਦੋਂ ਅੱਖ ਖੁੱਲਦੀ ਹੈ ਤਾਂ ਸਾਰਾ ਕੁੱਝ ਵਿਰਥ ਹੋ ਜਾਂਦਾ ਹੈ। ਸੁਪਨਾਂ ਟੁੱਟ ਜਾਂਦਾ ਹੈ। ਜਿਵੇਂ ਕੋਈ ਬੇਗਾਨਾਂ ਬੰਦਾ, ਦੂਜੇ ਦੇ ਖੇਤ ਦੀ ਰਾਖੀ ਕਰਦਾ ਹੈ। ਮਾਲਕ ਆਪਦੀ ਪੱਕੀ ਫ਼ਸਲ ਸਭਾਲ ਲੈਂਦਾ ਹੈ। ਰਾਖੀ ਕਰਨ ਵਾਲਾ ਵੀ ਤੁਰ ਜਾਂਦਾ ਹੈ। ਰਾਖੀ ਕਰਨ ਵਾਲਾ, ਦੂਜੇ ਦੇ ਖੇਤ ਦੀ ਰਾਖੀ ਕਰਦਾ ਦੁੱਖ, ਮਸੀਬਤਾਂ, ਗਰਮੀ, ਸਰਦੀ ਸਹਿੰਦਾ ਹੈ। ਰਾਖੀ ਕਰਨ ਵਾਲੇ ਨੂੰ ਕੁੱਝ ਨਹੀਂ ਬਚਦਾ। ਹੱਥ ਤੇ ਝੋਲੀ ਖਾਲੀ ਰਹਿੰਦੇ ਹਨ।ਰੱਬ ਦਾ ਹੀ ਦਿੱਤਾ ਰਾਜ ਹੁੰਦਾ ਹੈ। ਰੱਬ ਦਾ ਹੀ ਦਿੱਤਾ ਸੁਪਨਾਂ ਹੁੰਦਾ ਹੈ। ਰੱਬ ਦਾ ਹੀ ਦਿੱਤਾ ਧੰਨ ਹੈ। ਉਸੇ ਰੱਬ ਨੇ ਲਾਲਚ ਵੀ ਬੰਦੇ ਨੂੰ ਲਾਇਆ ਹੁੰਦਾ ਹੈ। ਆਪ ਹੀ ਬੰਦੇ ਨੂੰ ਧੰਨ-ਦੌਲਤ, ਮੋਹ ਵਿੱਚ ਲਾ ਕੇ ਭੁੱਲਾ ਦਿੰਦਾ ਹੈ। ਆਪ ਹੀ ਰੱਬ ਚੇਤੇ ਆ ਕੇ ਅੰਨਤਾਂ ਦਾ ਅੰਨਦ ਸੁਖ ਦਿੰਦਾ ਹੈ। ਸਤਿਗੁਰ ਨਾਨਕ ਦੀ ਹਜ਼ੂਰੀ ਵਿੱਚ ਪ੍ਰਮਾਤਮਾਂ ਅੱਗੇ ਬੇਨਤੀ, ਤਰਲਾ ਕਰੀਏ। ਮੈਂ ਮਨ ਨੂੰ ਧੰਨ-ਦੌਲਤ, ਰਿਸ਼ਤਿਆਂ ਵਿੱਚ ਬਹੁਤ ਤਰੀਕਿਆਂ ਵਿੱਚ ਮੋਹਤ ਹੁੰਦੇ ਦੇਖਿਆ ਹੈ। ਪੇਪਰ ਉਤੇ ਪਿੰਨ ਨਾਲ ਬਹੁਤ ਅੱਕਲਾਂ ਵਾਲੀਆਂ ਗੱਲਾਂ ਲਿਖੀਆਂ ਹਨ। ਵੱਡੇ ਵੱਡੇ ਹਾਕਮ ਤੇ ਚੌਧਰੀ, ਖਾਨ ਹੋਏ ਦੇਖਿਆ ਹੈ। ਧੰਨ ਦੌਲਤ ਦੇ ਹੁੰਦੇ ਹੋਏ ਹਰਦਾ ਠਰਦਾ, ਟਿੱਕਦਾ ਨਹੀਂ ਹੈ। ਰੱਬ ਦੇ ਪਿਆਰਿਉ ਮੈਨੂੰ ਮਨ ਦੀ ਤ੍ਰਿਪਤੀ ਲਈ ਕੋਈ ਗੱਲ ਦੱਸੋ। ਮੇਰੇ ਮਨ ਦੇ ਲਾਲਚ ਮੁੱਕ ਜਾਂਣ, ਮਨ ਨੂੰ ਤੱਸਲੀ ਹੋ ਕੇ, ਸ਼ਾਂਤੀ ਮਿਲ ਜਾਵੇ। ਬਹੁਤ ਤੇਜ਼ ਚੱਲਣ ਵੱਲਿਆਂ ਤੇ ਹਾਥੀਆਂ ਦੀ ਸਵਾਰੀ ਕੀਤੀ ਹੈ। ਬਹੁਤ ਸੋਹਣੀਆਂ ਖੁਸ਼ਬੋਆਂ, ਵਾਸ਼ਨਾਂ ਲਈ ਹੈ। ਸੋਹਣੀ ਔਰਤਾਂ ਨਾਲ ਅੰਨਦ ਮਾਂਣਿਆ ਹੈ। ਬਹੁਤ ਡਰਾਮੇ ਦੇਖੇ ਹਨ। ਗੀਤਾਂ ਨੂੰ ਗਾ ਕੇ, ਸੋਹਲੇ ਗਾਏ ਹਨ। ਦੁਨੀਆਂ ਦੇ ਭੋਗਾਂ, ਰੰਗ ਤਮਾਸ਼ਿਆਂ ਵਿੱਚ ਮਨ ਦੀ ਤ੍ਰਿਪਤੀ ਨਹੀਂ ਹੋਈ। ਰਾਜ ਸੰਘਾਸਨ, ਸਜਾਈਆ ਚੀਜ਼ਾਂ, ਗਲੀਚੇ ਬੇਕਾਰ ਹਨ। ਸਾਰੇ ਸੁੱਕੇ ਮੇਵੇ-ਫ਼ਲ, ਬਾਗ ਖੁਸ਼ੀ ਨਹੀਂ ਦਿੰਦੇ। ਸ਼ਿਕਾਰ ਖੇਡਣ ਦੀ ਸੁਰਤ, ਰਾਜਿਆਂ ਵਾਲੇ ਸ਼ੌਕ ਹਨ। ਇਹ ਸਾਰੇ ਖੇਡ ਤਮਾਸ਼ਿਆਂ, ਸੁਖ, ਅੰਨਦ ਨਾਲ ਮਨ ਅੰਨਦ ਵਿੱਚ ਨਹੀਂ ਬਹਿਲਦਾ।|ਸਤਿਗੁਰ ਪਿਆਰਿਆਂ ਦੀ ਮੇਹਰਬਾਨੀ ਨਾਲ ਸਹੀ ਬਾਤ ਪਤਾ ਲੱਗੀ ਹੈ। ਸਾਰੇ ਹੀ ਦੁਨੀਆਂ ਦੇ ਅੰਨਦਾਂ ਦਾ ਸੁਖ ਆਉਣ ਲੱਗ ਗਿਆ ਹੈ। ਸਤਿਗੁਰ ਪਿਆਰਿਆਂ ਦੇ ਨਾਲ ਰਲ ਕੇ ਰੱਬ ਦੇ ਗੁਣਾਂ ਦੇ ਸੋਹਲੇ ਰੱਬੀ ਗੁਰਬਾਣੀ ਗਾਈਏ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਇਹ ਬਹੁਤ ਚੰਗੇ ਕਰਮਾਂ ਵਾਲੇ ਹਨ। ਜੋ ਰੱਬੀ ਗੁਰਬਾਣੀ ਬਿਚਾਰਦੇ ਹਨ। ਜਿਸ ਦੇ ਮਨ ਵਿੱਚ ਰੱਬ ਦਾ ਨਾਂਮ ਚੇਤੇ ਹੈ। ਉਹੀ ਅੰਨਦਤ ਹੋ ਕੇ, ਸੁਖ ਮਾਂਣ ਰਿਹਾ ਹੈ। ਮੇਹਰਬਾਨ ਹੋ ਕੇ ਰੱਬ ਜੀ, ਸਤਿਗੁਰ ਪਿਆਰਿਆਂ ਨਾਲ ਮਿਲਾਪ ਕਰਾ ਦਿਉ।

ਬੰਦਾ ਸੋਚਦਾ ਹੈ, ਇਹ ਮਨ ਸਰੀਰ ਮੇਰਾ ਹੈ।ਬਾਰ-ਬਾਰ ਆਪਦੇ ਸਰੀਰ ਵੱਲ ਹੀ ਧਿਆਨ ਦਿੰਦਾ ਹੈ। ਬੱਚਿਆਂ ਤੇ ਪਤਨੀ ਦੇ ਮੋਹ ਵਿੱਚ ਲੱਗਿਆ ਰਹਿੰਦਾ ਹੈ। ਇੱਕ ਦੇ ਰੱਬ ਦੇ ਚਾਕਰ ਬਣ ਕੇ ਪ੍ਰਭੂ ਨੂੰ ਹੀ ਚੇਤੇ ਨਹੀਂ ਕਰ ਹੁੰਦਾ।ਰੱਬ ਦੇ ਕੰਮਾਂ ਦੀ ਕਿਹੜੇ ਢੰਗ ਨਾਲ ਪ੍ਰਸੰਸਾ ਕੀਤੀ ਜਾ ਸਕਦੀ ਹੈ? ਉਹ ਕਿਹੜੀ ਬੁੱਧੀ ਵਾਲੀ ਸਿੱਖਿਆ ਹੈ, ਜਿਸ ਨਾਲ ਦੁਨੀਆਂ ਦੀਆਂ ਉਲਝਣਾਂ ਤੋਂ ਬੱਚਿਆ ਜਾ ਸਕਦਾ ਹੈ। ਜੋ ਕੰਮ ਲਾਭ ਦੇਣ ਵਾਲਾ ਹੈ, ਬੰਦਾ ਉਸ ਨੂੰ ਬਗੈਰ ਸਮਝੇ ਹੀ ਮਾੜਾ ਸਮਝ ਕੇ ਛੱਡ ਦਿੰਦਾ ਹੈ।ਜਦੋਂ ਕੋਈ ਸੱਚੀ ਗੱਲ ਕਹਿੰਦਾ ਹੈ। ਉਹ ਕੋੜੀ ਲੱਗਦੀ ਹੈ। ਸੱਚੀ ਗੱਲ ਸਹਿੱਣੀ ਔਖੌ ਹੈ। ਬੰਦਾ ਆਪ ਹੀ ਨਹੀਂ ਜਾਂਣਦਾ, ਮੈਨੂੰ ਕਿਹੜੇ ਕੰਮ ਨਾਲ ਲਾਭ, ਹਾਨੀ, ਸਫ਼ਲਤਾ, ਨਾਂ ਕਾਂਮਜ਼ਬੀ ਹੈ। ਦੁਨੀਆਂ ਵਿੱਚ ਫਸੇ ਬੰਦੇ ਦੀ ਹਾਲਤ ਹੈ। ਜੋ ਰੱਬ ਨੂੰ ਚੇਤੇ ਨਹੀਂ ਕਰਦੇ। ਦੁਨੀਆਂ ਦੀ ਵਿਕਾਰ ਦੌਲਤ ਜੋ ਜ਼ਹਿਰ ਹੈ। ਬੇਸਮਝ ਬੰਦਾ ਉਸ ਨੂੰ ਹਾਂਸਲ ਕਰਦਾ ਹੈ। ਰੱਬ ਦਾ ਮਿੱਠਾ ਨਾਂਮ ਰਸ, ਜ਼ਹਿਰ ਵਰਗਾ ਲੱਗਦਾ ਹੈ। ਸਤਿਗੁਰ ਦੇ ਪਿਆਰ ਵਿੱਚ ਪਿਆਰਿਆ ਵਿੱਚ ਨਹੀ ਬੈਠਦਾ। ਰਲ ਕੇ ਬਾਣੀ ਦੀ ਬਿਚਾਰ ਨਹੀਂ ਕਰਦਾ। 84 ਲੱਖ ਜੂਨ ਵਿੱਚ ਜਰੂਰ ਜੰਮਦੇ-ਮਰਦੇ ਭੱਟਕਦੇ ਫਿਰਦੇ ਹਨ।ਜੀਵਾਂ ਬੰਦਿਆਂ ਨੂੰ ਇਕੋ ਵਿਕਾਂਰਾਂ ਦੇ ਕੰਮਾਂ ਮਾਇਆ ਦੇ ਮੋਹ ਵਿੱਚ ਉਲਝਾਇਆ ਹੋਇਆ ਹੈ। ਬੰਦਾ ਦੁਨੀਆਂ ਦੀਆਂ ਚੀਜ਼ਾਂ ਵਿੱਚ ਸੁਖ ਅੰਨਦ ਵਿੱਚ ਮਸਤ ਹੋ ਕੇ ਮੋਜ਼ ਮਾਰ ਰਿਹਾ ਹੈ। ਸਤਿਗੁਰ ਨਾਨਕ ਕਹਿ ਰਹੇ ਹਨ, ਜਿਸ ਤੇ ਉਹ ਪ੍ਰਭੂ ਤਰਸ ਕਰਦਾ ਹੈ। ਸਤਿਗੁਰ ਆਪ ਹੀ ਸਾਰੀਆਂ ਉਲਝਣਾਂ, ਦੁੱਖ ਮਸੀਬਤਾਂ ਵਿੱਚ ਨਾਲ ਖੜ੍ਹ ਕੇ, ਸਾਥ ਦਿੰਦੇ ਹਨ।

ਤੇਰੇ ਤਰਸ-ਮੇਹਰਬਾਨੀ ਕਰਨ ਨਾਲ ਹੀ ਪ੍ਰਭੂ ਤੈਨੂੰ ਯਾਦ ਕਰ ਸਕਦੇ ਹਾਂ। ਪ੍ਰਭੂ ਜਦੋਂ ਤੂਂ ਦਿਆਲ ਹੋਵੇ, ਤਾਂਹੀਂ ਸਤਿਗੁਰਾਂ ਦੀ ਬਾਣੀ ਜੱਪ-ਗਾ ਸਕਦੇ ਹਾਂ। ਦੁਨੀਆਂ ਦੇ ਵਿਕਾਂਰ ਕੰਮਾਂ ਤੋਂ ਬਚਾ ਹੋ ਜਾਦਾ ਹੈ। ਪ੍ਰਭੂ ਜਦੋਂ ਤੂਂ ਦਿਆਲ ਹੋਵੇ, ਤਾਂਹੀਂ ਸਤਿਗੁਰਾਂ ਦੀ ਬਾਣੀ ਜੱਪ-ਗਾ ਸਕਦੇ ਹਾਂ। ਪ੍ਰਭੂ ਜੀ ਤੇਰੇ ਤਰਸ-ਮੇਹਰਬਾਨੀ ਕਰਨ ਨਾਲ ਬੱਚਤ ਹੋ ਜਾਂਦੀ ਹੈ।ਹੰਕਾਂਰ ਦੀ ਮੈਂ-ਮੈ, ਮੇਰੀ, ਮੇਰ-ਤੇਰ, ਵੀ ਪ੍ਰਭੂ ਤੂੰਹੀਂ ਮੇਹਰਬਾਨ ਹੋ ਕੇ, ਮਨ ਵਿੱਚੋਂ ਕੱਢਦਾਂ ਹੈ। ਤੂੰ ਆਪ ਆਪਦੀ ਚਾਕਰੀ ਕਰਾਂਵੇਂ ਤਾਂ ਪ੍ਰਭੂ ਤੇਰੀ ਗੁਲਾਮੀ ਕਰ ਸਕਦੇ ਹਾਂ। ਸਾਡੇ ਹੱਥ ਬੱਸ ਨਹੀਂ ਹੈ। ਪ੍ਰਾਰਬ੍ਰਹਿਮ ਜੀ ਮੇਰੇ ਕਰਨ ਨਾਲ ਕੁੱਝ ਨਹੀਂ ਹੋ ਰਿਹਾ। ਸਬ ਤੂੰਹੀਂ ਕਰਦਾਂ ਹੈ। ਜੇ ਤੈਨੂੰ ਤਰਸ ਆ ਜਾਏ, ਤੂੰ ਦਿਆਲ ਹੋ ਜਾਵੇਂ, ਤਾਂਹੀ ਮੈਂ ਸਤਿਗੁਰਾਂ ਦੇ ਗੁਰਬਾਣੀ ਸ਼ਬਦ ਉਚਾਰ ਸਕਦਾਂ ਹਾਂ। ਤੇਰਾ ਹੁਕਮ ਹੋਵੇ ਤਾਂਹੀਂ, ਮੈਂ ਤੇਰੇ ਅੱਟਲ ਪਵਿੱਤਰ ਨਾਂਮ ਦੀ, ਪ੍ਰਭੂ ਜੀ ਵਿਆਖਿਆ, ਬਿਆਨ ਕਰ ਸਕਦਾਂ ਹਾਂ। ਸਤਿਗੁਰ ਵੀ ਮੇਰੇ ਉਤੇ ਤਰਸ ਤਾਂ ਕਰਦੇ ਹਨ, ਪ੍ਰਭੂ ਪ੍ਰੀਤਮ ਜੀ ਇਹ ਵੀ, ਤੇਰੀ ਆਪਦੀ ਮਰਜ਼ੀ ਹੈ। ਸਾਰੇ ਬੇਅੰਤ ਅੰਨਦ, ਮੋਜ਼, ਮਸਤੀ ਕਰਨ ਨੂੰ ਦਿੱਤੇ ਹਨ। ਤੇਰੀ ਹੀ ਪ੍ਰਭੂ ਮੇਹਰਬਾਨੀ ਹੈ। ਜੋ ਤੈਨੂੰ, ਮੇਰੇ ਚੰਗਾ ਲੱਗਦਾ ਹੈ। ਪ੍ਰਭੂ ਜੀ ਉਹੀ ਮੇਰੇ ਲਈ ਸੁਚਾ ਤੇ ਲਾਭ ਦਾ ਸੌਦਾ ਹੈ। ਜੋ ਤੈਨੂੰ ਪਸੰਦ ਹੈ। ਰੱਬ ਜੀ, ਉਹੀ ਜੀਵਨ ਸੇਧ ਦਾ ਸਹੀ ਰਸਤਾ ਹੈ। ਸਾਰੇ ਸੁਖ-ਅੰਨਦ, ਕੀਮਤੀ ਵਸਤਾਂ, ਦਾਤਾਂ, ਸਾਰੇ ਕੰਮ ਪ੍ਰਮਾਤਮਾਂ ਜੀ, ਤੇਰੇ ਹੱਥ ਵਿੱਚ ਹਨ। ਜਿਸ ਨੂੰ ਜੋ ਤੂੰ ਚਾਹੇ, ਉਹੀ ਉਸ ਨੂੰ ਦਿੰਦਾਂ ਹੈ। ਪ੍ਰਭੂ ਜੀ ਤੂੰ ਮੇਰਾ ਪ੍ਰਭੂ ਪ੍ਰੀਤਮ ਮੈਨੂੰ ਪਾਲਣ ਵਾਲਾ ਹੈ। ਮੇਰਾ ਤੇਰੇ ਅੱਗੇ ਮਿੰਨਤ ਤਰਲਾ ਹੈ। ਮੈਨੂੰ ਆਪਦਾ ਚਾਕਰ ਬੱਣਾ ਕੇ ਰੱਖ ਲੈ। ਸਰੀਰ ਤੇ ਤਨ ਸੁੱਚੇ ਸੁਧ ਹੋ ਜਾਂਦੇ ਹਨ। ਜਿਸ ਨੂੰ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਪ੍ਰੀਤ ਬੱਣ ਜਾਂਦੀ ਹੈ। ਰੱਬ ਦੀ ਪ੍ਰਸੰਸਾ ਕਰਨ ਵਾਲਿਆਂ, ਪਿਆਰਿਆਂ ਵਿੱਚ ਰਹਿ ਕੇ, ਦੁਨੀਆਂ ਦੇ ਸਾਰੇ ਸੁਖ ਅੰਨਦ ਮਿਲਦੇ ਹਨ। ਸਤਿਗੁਰਾਂ ਦੇ ਬਚਨਾਂ ਨਾਲ, ਪ੍ਰਭੂ ਨਾਂਮ ਨਾਲ ਦਿਲ ਲੀਨ ਹੋ ਕੇ ਰੱਬ ਵਰਗਾ ਬੱਣ ਜਾਦਾ ਹੈ। ਸਤਿਗੁਰ ਨਾਨਕ ਜੀ ਦੀ ਗੁਰਬਾਣੀ ਬਿਚਾਰਨ ਨਾਲ ਦੁੱਖ ਮੁੱਕ ਗਏ, ਅੰਨਦ ਮਿਲ ਗਿਆ ਹੈ। ਜਿੰਨੇ ਵੀ ਦੁਨੀਆਂ ਦੀਆਂ ਚੀਜ਼ਾਂ ਦੇ ਸੁਆਦ ਲਏ ਹਨ। ਭੋਰਾ ਵੀ ਤੇਰੀ ਤ੍ਰਿਪਤੀ ਨਹੀਂ ਹੋਈ ਹੈ। ਤੂੰ ਰੱਬ ਦੇ ਨਾਂਮ ਨੂੰ ਚੇਤੇ ਕਰਕੇ, ਦੇਖ, ਐਸਾ ਅੰਨਦ ਬੱਣੇਗਾ। ਇਸ ਨਾਲ ਮਨ ਅੰਦਰ ਪਿਆਰ ਦੀਆਂ ਧੁਨਾਂ ਵਜਣ ਲੱਗ ਜਾਂਣਗੀਆਂ। ਰੱਬ ਨਾਲ ਲਿਵ ਲੱਗ ਕੇ, ਮਨ-ਤਨ ਪ੍ਰੇਮ-ਅੰਨਦ ਦੇ ਸਰੂਰ ਵਿੱਚ ਆ ਜਾਵੇਗਾ।ਮੇਰੀ ਪਿਆਰੀ ਜੁਬ਼ਾਨ-ਜੀਭ ਤੂੰ ਸਤਿਗੁਰਾਂ ਦੀ ਇਸ ਮਿੱਠੀ-ਅੰਮ੍ਰਿਤੁ-ਰਸ ਦੇਣ ਵਾਲੀ ਗੁਰਬਾਣੀ ਨੂੰ ਜੱਪ ਕੇ ਬਿਚਾਰ ਕਰ। ਇਸੇ ਮਿਠੇ ਬਚਨਾਂ ਨਾਲ ਜੀਭ ਤ੍ਰਿਪਤ ਹੋ ਕੇ, ਬਿਸਮਾਦ-ਬਹੁਤ ਅੰਨਦ ਰਸ ਦਾ ਸੁਆਦ ਪੀ ਸਕਦੀ ਹੈ। ਏ ਮੇਰੀ ਜੁਬ਼ਾਨ-ਜੀਭ ਤੂੰ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰ। ਜੇ ਦੁਨੀਆਂ ਦੇ ਫਿਕੇ ਰੰਗਾਂ ਤੋਂ ਬੱਚਣਾਂ ਹੈ। ਹੋਰ ਕੁੱਝ ਸੁਣਨ ਦੀ ਲੋੜ ਨਹੀਂ ਹੈ। ਰੱਬ ਦਾ ਹੀ ਨਾਂਮ ਯਾਦ ਕਰ। ਸਤਿਗੁਰ ਜੀ ਦੇ ਪਿਆਰਿਆਂ ਨਾਲ ਰਲ ਕੇ, ਰੱਬ ਨੂੰ ਚੰਗੇ ਬਹੁਤੇ ਕਰਮਾਂ ਵਾਲੇ ਚੇਤੇ ਕਰਦੇ ਹਨ।ਦਿਨ ਰਾਤ ਆਪਣੇ ਖ਼ਸਮ ਭਗਵਾਨ ਨੂੰ ਚੇਤੇ ਵਿੱਚ ਕਰ। ਉਹ ਗਿਆਨ ਵਾਲਾ, ਦੁਨੀਆਂ ਨੂੰ ਪਾਲਣ ਵਾਲਾ, ਸੱਚਾ ਪੁਰਖ ਬੇਅੰਤ ਗੁਣਾਂ ਵਾਲਾ ਰੱਬ ਹੈ। ਇਹ ਦੁਨੀਆਂ ਤੇ ਮਰਨ ਪਿਛੋਂ, ਹਰ ਸਮੇਂ ਆਸਰਾ ਦੇ ਕੇ ਸਾਥ ਦਿੰਦਾ ਹੈ।ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੀ. ਜੀਭ ਜੁਬ਼ਾਨ ਸੋਹਣੇ ਗੁਣਾਂ ਵਾਲੀ ਬੱਣ ਜਾਂਦੀ ਹੈ। ਵਜ਼ਨਦਾਰ, ਮਿੱਠੇ ਬੋਲ ਬੋਲਣ ਲੱਗ ਜਾਂਦੀ ਹੈ। ਹਰਿਆਲੀ ਦੇਣ ਵਾਲੇ ਸਾਰੇ ਪੇੜ, ਪੌਦੇ, ਬੂਟੇ ਟਾਹਣੀਆਂ ਫ਼ਲ, ਫੁੱਲ ਰੱਬ ਦੀ ਸਿਫ਼ਤ ਕਰਦੇ ਹੋਏ, ਮਸਤੀ ਵਿੱਚ ਝੂੰਮ ਰਹੇ ਹਨ। ਉਵੇਂ ਹੀ ਜਿਸ ਦੀ ਜੀਭ ਆਪਦੇ ਪ੍ਰੀਤਮ ਪਿਆਰੇ ਰੱਬ ਦੀ ਸਿਫ਼ਤ ਵਿੱਚ ਸੁਖ ਅੰਨਦ ਦਾ ਰਸ ਪੀ ਰਹੀ ਹੈ। ਉਹ ਕਦੇ ਵੀ ਪ੍ਰਭੂ ਪਿਆਰੇ ਦੇ ਅੰਨਦ ਦੇ ਸੁਖ ਦਾ ਰਸ ਲੈਣਾਂ ਨਹੀ ਛੱਡ ਸਕਦੀ। ਸਤਿਗੁਰ ਨਾਨਕ ਜੀ ਨੂੰ ਜੋ ਆਪਦਾ ਆਸਰਾ ਕਹਿੰਦੇ ਹਨ। ਸਤਿਗੁਰ ਆ ਕੇ ਓਟ ਸਹਾਰਾ ਦੇਣ ਲਈ ਨਾਲ ਖੜ੍ਹ ਜਾਂਦੇ। ਉਸ ਦੇ ਮਨ ਨੂੰ ਸਤਿਗੁਰਾਂ ਨਾਨਕ ਦੀ ਗੁਰਬਾਣੀ ਦਾ ਅੰਨਦ ਆਉਣ ਲੱਗ ਗਿਆ ਹੈ। ਹਿਰਦਾ ਸੋਹਣਾਂ ਹਰੀ ਦਾ ਮੰਦਰ ਹੈ। ਸਰੀਰ ਮਨ ਦੀ ਰਾਖੀ ਕਰ ਰਿਹਾ ਹੈ।

Comments

Popular Posts