ਮੇਰੀ ਇੱਕੋ ਰੱਬ ਨਾਲ ਲੱਗੀ ਹੈ, ਉਸ ਦਾ ਹੀ ਓਟ ਆਸਰਾ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮੇਰੀ ਇੱਕੋ ਰੱਬ ਨਾਲ ਲੱਗੀ ਹੈ। ਉਸ ਦਾ ਹੀ ਓਟ ਆਸਰਾ ਹੈ। ਇੱਕੋ ਉਤੇ ਮੋਹਤ ਹੋ ਕੇ, ਪ੍ਰੀਤ-ਪਿਆਰ ਦੀ ਜੋਤ ਲੱਗੀ ਹੈ। ਮੇਰੀ ਇੱਕੋ ਰੱਬ ਨਾਲ ਲੱਗੀ ਹੈ। ਬੇਅੰਤ ਰੱਬ ਆਪਦੇ ਪਿਆਰੇ ਨੂੰ , ਦੁਨੀਆਂ ਭਰ ਦੀਆਂ ਵਸਤੂਆਂ, ਕੀਮਤੀ ਚੀਜ਼ਾਂ, ਧੰਨ ਦੋਲਤ, ਹਰ ਸ਼ੈਅ ਦੇ ਦਿੰਦਾ ਹੈ। ਜੋ ਪ੍ਰਭੂ ਨੂੰ ਚੇਤੇ ਕਰਦੇ ਹਨ। ਭਗਵਾਨ ਨੂੰ ਚੇਤੇ ਕਰਕੇ, ਇੱਕੋ ਸ਼ਕਤੀਵਾਨ, ਗੁਣੀ, ਗਿਆਨੀ ਨਾਲ, ਮੇਰੀ ਇੱਕੋ ਰੱਬ ਨਾਲ ਪ੍ਰੀਤ-ਪਿਆਰ ਦੀ ਜੋਤ ਲੱਗੀ ਹੈ। ਹਰ ਕੰਮ ਸ਼ੁਧ-ਸੁਭ ਸਹੀਂ ਹੋਣ ਲੱਗ ਗਿਆ ਹੈ। ਸਤਿਗੁਰ ਜੀ ਦੀ ਬਾਣੀ ਪੜ੍ਹਨ ਨਾਲ ਮਨ ਦਾ ਡਰ ਵਹਿਮ ਸਬ ਭੱਜ ਗਏ ਹਨ। ਸਤਿਗੁਰ ਨਾਨਕ ਜੀ ਦਾ ਪ੍ਰਭੂ ਬੇਅੰਤ ਹੈ। ਜਿਸ ਦੀ ਅੰਨਦਾਜ਼ੇ ਨਾਲ ਵੀ ਗਿੱਣਤਿ-ਮਿੱਣਤੀ ਹਿਸਾਬ ਕਿਤਾਬ ਨਹੀਂ ਲਾ ਸਕਦੇ, ਉਹ ਕਿੱਡਾ ਹੈ। ਸਾਰੀ ਸ੍ਰਿਸਟੀ, ਪਸਾਰਾ ਉਹ ਆਪ ਹੀ ਹੈ। ਜਿਸ ਨੂੰ ਆਪਦੇ ਹਿਰਦੇ ਵਿੱਚ ਰੱਬ ਹਾਜ਼ਰ ਦਿਸਦਾ ਹੈ। ਉਹੀ ਬੰਦਾ ਭਵਜਲ ਦੁਨੀਆਂ ਤੋਂ ਬਚ ਕੇ, ਆਪਦਾ ਜੀਵਨ ਸਿੱਧੇ ਪਾਸੇ ਲਗਾ ਲੈਂਦਾ ਹੈ। ਪ੍ਰਭੂ ਦੀ ਕਿਰਪਾ ਨਾਲ ਚੰਗੇ ਭਾਗਾਂ ਨਾਲ ਰੱਬ ਜੀ ਹਾਂਸਲ ਹੁੰਦੇ ਹਨ। ਉਸ ਬੰਦੇ ਨੂੰ ਦਰਦ, ਮਸੀਬਤਾਂ, ਬਿਮਾਰੀਆਂ, ਡਰ, ਤੰਗ ਨਹੀਂ ਕਰਦੇ। ਜੋ ਰੱਬ ਜੀ ਪ੍ਰੀਤ ਜੋੜਦੇ ਹਨ। ਸਤਿਗੁਰਾਂ ਦੀ ਰੱਬੀ ਗੁਰਬਾਣੀ ਨੂੰ ਮਨ ਲਾ ਕੇ ਬਿਚਾਰ ਕਰੀਏ। ਸ਼ਕਤੀਵਾਨ, ਗੁਣੀ, ਗਿਆਨੀ ਪ੍ਰਮਾਤਮਾਂ ਨਾਲ, ਇੱਕੋ ਰੱਬ ਨਾਲ ਪ੍ਰੀਤ-ਪਿਆਰ ਲਾ ਕੇ. ਉਸੇ ਨੂੰ ਯਾਦ ਕਰੀਏ। ਸਪੂਰਨ ਸਤਿਗੁਰ ਜੀ ਤੋਂ ਇਹ ਰੱਬ ਨੂੰ ਚੇਤੇ ਕਰਨ ਦੀ ਅੱਕਲ ਹਾਂਸਲ ਕੀਤੀ ਹੈ। ਦੁਨੀਆਂ ਨੂੰ ਪੈਦਾ ਕਰਨ ਵਾਲਾ ਬਹੁਤ ਮੇਹਰਬਾਨ ਪ੍ਰਭੂ ਹੈ। ਪੂਰੇ ਬ੍ਰਹਿਮੰਡ, ਜਾਨਦਾਰ ਜੀਵਾਂ ਨੂੰ ਖਾਂਣ-ਪੀਣ ਨੂੰ ਦੇ ਕੇ, ਜਿਉਂਦੇ ਰਹਿੱਣ ਲਈ ਦੇਖ-ਭਾਲ ਕਰਦਾ ਹੈ। ਬੇਅੰਤ ਰੱਬ ਦੁਨੀਆਂ ਦੇ ਛੂਹਣ, ਦੇਖਣ, ਅੰਨਦਾਜ਼ੇ ਲਗਾਉਣ ਤੋਂ ਕਿਤੇ ਦੂਰ ਹੈ। ਕੋਈ ਵੀ ਉਸ ਤੱਕ ਪਹੁੰਚ ਨਹੀਂ ਸਕਦਾ। ਦੁਨੀਆਂ ਦੀ ਕੋਈ ਚੀਜ਼ ਪ੍ਰਭੂ ਨੂੰ ਮੋਹ ਨਹੀਂ ਸਕਦੀ। ਸਤਿਗੁਰਾਂ ਦੀ ਰੱਬੀ ਗੁਰਬਾਣੀ ਦੀ ਜਿੰਦੇ ਜਾਨੇ ਤੂੰ ਬਿਚਾਰ ਕਰ। ਜਿਸ ਦੀ ਰੱਬ ਚਾਕਰੀ-ਗਲਾਮੀ ਕਰਨ ਵਿੱਚ,  ਦੁਨੀਆਂ ਭਰ ਦੀਆਂ ਕੀਮਤੀ ਵਸਤੂਆਂ, ਸਾਰੇ ਸੁਖ-ਅੰਨਦ ਹਨ। ਰੱਬ ਜੀ ਨੂੰ ਮਨ ਵਿੱਚ ਚੇਤੇ ਕਰਕੇ, ਆਰਧਣ ਨਾਲ, ਮਨ ਦੀ ਜੋਤ ਵਿੱਚ ਰੱਖ ਕੇ, ਉਸ ਨੂੰ ਯਾਦ ਰੱਖਣ ਦੀ  ਸੇਵਾ ਕਰਨ ਨਾਲ ਇੱਜ਼ਤ ਮਿਲਦੀ ਹੈ। ਜਿਸ ਦੀ ਰੱਬ ਚਾਕਰੀ-ਗਲਾਮੀ ਫੋਕੀ, ਐਵੇਂ ਜਾਇਆ ਨਹੀਂ ਜਾਂਦੀ। ਰੱਬ ਆਪਣਾਂ ਨਾਂਮ ਲੈਣ ਵਾਲੇ ਨੂੰ ਬੇਅੰਤ ਦਾਤਾਂ, ਖ਼ਜ਼ਾਨੇ, ਧੰਨ-ਦੌਲਤ ਥਾਪ ਦਿੰਦਾ ਹੈ। ਹਰ ਪਲ, ਹਰ ਸਮੇਂ ਪ੍ਰਭੂ ਦੇ ਨਾਂਮ ਤੇ ਕੰਮਾਂ ਪ੍ਰਸੰਸਾ ਕਰੀਏ। ਮਨ ਦੀਆਂ ਜਾਨਣ ਵਾਲੇ, ਪ੍ਰੀਤਮ, ਪਿਆਰੇ ਪ੍ਰਮਾਤਮਾਂ ਜੀ ਮੇਰੇ ਉਤੇ ਤਰਸ-ਦਿਆ ਕਰ। ਬੇਅੰਤ ਦਾਤਾਂ, ਖ਼ਜ਼ਾਨੇ, ਧੰਨ-ਦੌਲਤ, ਅੰਨਦ ਦੇਣ ਵਾਲੇ ਬੇਅੰਤ ਮਾਲਕ ਜੀ, ਤੂੰ ਤਾਂ ਵੀ ਕਿਤੇ ਦਿਸਦਾਂ ਨਹੀਂ ਹੈ। ਸਤਿਗੁਰ ਨਾਨਕ ਜੀ ਦੀ ਗੁਰਬਾਣੀ ਦੇ ਨਾਂਮ ਨੂੰ ਜੱਪਣ, ਪੜ੍ਹਨ, ਗਾਉਣ, ਬਿਚਾਰਨ ਨਾਲ ਸੋਭਾ, ਪ੍ਰਸੰਸਾ ਹਾਂਸਲ ਹੁੰਦੀ ਹੈ। ਸਾਰੇ ਜੀਵ ਜੰਤੂ, ਦੀ ਪਾਲਣ ਦੀ ਤਕਨੀਕ ਉਸੇ ਪ੍ਰਭੂ ਦੇ ਕੋਲ ਹੈ। ਮਾਲਕ ਪ੍ਰਭੂਜਿਸ ਰੱਬ ਨੇ ਬੇਅੰਤ ਧਰਤੀਆਂ, ਅਸਮਾਨਾਂ, ਸਹਾਰਾ ਦੇ ਕੇ, ਥੱਮਿਆ ਹੋਇਆ ਹੈ॥
 ਨੂੰ ਯਾਦ ਕਰਨ ਨਾਲ ਮਨ ਦੇ ਸਾਰੇ ਸੋਗ-ਰੋਗ ਨਸ਼ਟ ਹੋ ਜਾਂਦੇ ਹਨ। ਸਾਰੇ ਮਨ ਦੇ ਡਰ-ਵਹਿਮ, ਰੱਬ-ਰੱਬ ਕਰਨ ਨਾਲ, ਛੂ ਮੰਤਰ ਕਰ ਉਡ ਜਾਂਦੇ ਹਨ। ਰੱਬ ਦੇ ਬਗੈਰ ਹੋਰ ਕਿਸੇ ਦਾ ਡਰ ਕਿਉਂ ਮੰਨਣਾਂ ਹੈ? ਪ੍ਰੀਤਮ ਪ੍ਰਭ ਜੀ ਨੂੰ ਚੇਤੇ ਨਾਂ ਰੱਖ ਕੇ, ਕਿਧਰੋਂ ਅੰਨਦ ਮਾਨਣੇ ਹਨ? ਸਾਰੇ ਜੀਵਾਂ ਵਿੱਚ, ਜਿਸ ਪ੍ਰਭ ਪ੍ਰੀਤਮ ਦੀ ਜੋਤ ਦੀ ਸ਼ਕਤੀ ਨਾਲ ਬੋਲ-ਚਾਲ, ਜਾਨ ਪੈਦਾ ਹੁੰਦੀ ਹੈ। ਜਿਸ ਪ੍ਰਭ ਪ੍ਰੀਤਮ ਦੀਆਂ ਦਾਤਾਂ, ਸ਼ੈਆਂ ਨੂੰ ਕੋਈ, ਦੁਜਾ ਚੁਰਾ, ਗੁਆ, ਖੋ ਕੇ ਖ਼ਤਮ ਨਹੀਂ ਸਕਦਾ। ਰੱਬ-ਰੱਬ ਕਰਦਾ ਪ੍ਰਭੂ ਨੂੰ ਚੇਤੇ ਕਰਦਾ, ਮਨ ਸਬ ਕਾਸੇ ਤੋਂ ਡਰਨਾ ਹੱਟ ਜਾਦਾ ਹੈ। ਰਾਤ ਦਿਨ ਹਰ ਸਮੇਂ ਪ੍ਰਮਾਤਮਾਂ ਨੂੰ ਯਾਦ ਕਰੀਏ। ਬੇਅੰਤ ਧਰਮਕਿ ਥਾਵਾਂ ਦੇ ਤਲਾਬ ਦੇ ਨਹਾਉਣ ਹੋ ਜਾਂਦੇ ਹਨ। ਉਸ ਸਰਬ ਸ਼ਕਤੀ ਵਾਲੇ ਬੇਅੰਤ ਗੁਣੀ ਗਿਆਨੀ ਭਗਵਾਨ ਦਾ ਓਟ ਆਸਰਾ ਲੈਣ ਨਾਲ ਸਾਰੇ ਪੁੰਨ ਮਿਲ ਜਾਦੇ ਹਨ। ਉਨਾਂ ਦੇ ਕੋਰੜਾਂ ਮਾੜੇ ਕੰਮ ਕਿਤੇ ਹੋਏ, ਸਾਰੇ ਮੁੱਕਾ ਕੇ ਨਾਸ਼ ਕਰ ਦਿੱਤੇ ਜਾਦੇ ਹਨ। ਜੋ ਭਗਵਾਨ ਦਾ ਓਟ ਆਸਰਾ ਲੈ ਲੈਂਦੇ ਹਨ। ਪ੍ਰਭੂ ਜੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਕਿਸੇ ਦੇ ਕਹਿੱਣੇ ਵਿੱਚ ਨਹੀਂ ਹੈ। ਕਿਸੇ ਦਾ ਗੁਲਾਮ ਵੀ ਨਹੀਂ ਹੈ। ਉਹ ਤਾਂ ਆਪ ਸਾਰੀਆਂ ਸ਼ਕਤੀਆਂ ਗੁਣਾ ਦਾ ਮਾਲਕ ਹੈ। ਜੋ ਉਸ ਦੀ ਗੁਲਾਮੀ ਚਾਕਰੀ ਕਰਦੇ ਹਨ, ਰੱਬ ਦੇ ਪਿਆਰਿਆ ਨੂੰ, ਰੱਬ ਉਤੇ ਭਰਪੂਰ ਜ਼ਕੀਨ ਹੈ। ਕੋਈ ਸ਼ੱਕ ਨਹੀਂ ਹੈ। ਸਪੂਰਨ ਸਤਿਗੁਰ ਜੋ ਸਬ ਗੁਣਾ ਦੇ ਮਾਲਕ ਹਨ। ਉਹੀ ਸਿਰ ਉਤੇ ਹੱਥ ਰੱਖ ਕੇ, ਬੱਚਾਉਂਦਾ ਹੈ। ਸਤਿਗੁਰ ਨਾਨਕ ਜੀ ਸਰਬ ਸ਼ਕਤੀ ਵਾਲੇ ਬੇਅੰਤ ਗੁਣੀ ਗਿਆਨੀ ਪ੍ਰਭੂ ਹੈ। ਸਤਿਗੁਰ ਜੀ ਦੇ ਤਰਸ-ਦਿਆ-ਕਿਰਪਾ ਕਰਨ ਨਾਲ ਹਿਰਦਾ ਰੱਬੀ ਬਾਣੀ ਵਿੱਚ ਲੀਨ ਹੋ ਜਾਂਦਾ ਹੈ। ਮਿੱਠੀ ਰਸ ਵਰਗੀ ਗੁਰਬਾਣੀ, ਬੰਦੇ ਨੂੰ ਪਵਿੱਤਰ ਬੱਣਉਣ ਵਾਲੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਰੱਬੀ ਗੁਣਾ ਵਾਲੀ ਹੈ। ਬੰਦੇ ਨੂੰ ਸਪੂਰਨ ਸਤਿਗੁਰ ਤੋਂ ਅੱਕਲ ਆਉਂਦੀ ਹੈ। ਰੱਬ ਨੂੰ ਚੇਤੇ ਕਰਨ ਨਾਲ ਦੁਨੀਆਂ ਭਰ ਦੇ ਅੰਨਦ ਮਿਲ ਜਾਂਦੇ ਹਨ। ਤਨ-ਮਨ ਨਾਲ ਸਾਰੇ ਪਾਸੇ ਸੁਖ ਅੰਨਦ ਵਿੱਚ ਜਿੰਦਗੀ ਗੁਜ਼ਰਦੀ ਹੈ। ਜਿਸ ਰੱਬ ਨੇ ਪੈਦਾ ਕਿਤਾ ਹੈ। ਉਹੀ ਸਹਮਣੇ ਮਿਲ ਪਿਆ ਹੈ। ਉਸ ਨੂੰ ਜਾਂਣ ਲਿਆ ਹੈ। ਪ੍ਰਭੂ ਨੇ ਤਰਸ ਕਰਕੇ, ਆਪਦੇ ਨਾਲ ਲਾ ਕੇ, ਰੱਬ ਨੇ, ਇੱਕ-ਮਿੱਕ ਕਰ ਲਿਆ ਹੈ। ਮੇਰੀ ਬਾਂਹ ਫੜ੍ਹ ਕੇ, ਪ੍ਰੀਤਮ ਪਿਆਰੇ ਪ੍ਰਭੂ ਜੀ ਨੇ ਮੈਨੂੰ ਆਪਣਾਂ ਬੱਣਾ ਲਿਆ ਹੈ ।ਤਾਂਹੀਂ ਤਾਂ ਹੁਣ ਹਰ ਸਮੇਂ ਰੱਬ-ਰੱਬ ਕਰਕੇ, ਦਿਨ ਕੱਟਦੇ ਹਾਂ। ਰੱਬ ਦਾ ਨਾਂਮ ਹੀ ਸਬ ਰੋਗਾਂ ਦੀ ਦਿਵਾਈ ਇਲਾਜ਼ ਮੰਤਰ ਟੂਣਾਂ ਹੈ।

Comments

Popular Posts