ਰੱਬ ਦਾ ਹਰਿ, ਹਰੀ ਪ੍ਰਭੁ ਦੇ ਸਾਰੇ ਨਾਂਮ ਮੇਰੇ ਸਾਹਾਂ ਦਾ ਸਹਾਰਾ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਰੱਬ ਦਾ ਹਰਿ, ਹਰੀ ਪ੍ਰਭੁ ਦੇ ਸਾਰੇ ਨਾਂਮ ਮੇਰੇ ਸਾਹਾਂ ਦਾ ਸਹਾਰਾ ਹਨ। ਪਵਿੱਤਰ ਕਮਾਈ ਦੀ ਦੌਲਤ ਰੱਬ ਵਿੱਚ ਲੀਨ ਹੋਇਆ ਮਿਲਦੀ ਹੈ। ਸਤਿਗੁਰ ਜੀ ਦੇ ਪਿਅਰਿਆਂ ਵਿੱਚ ਰੱਬੀ ਗੁਰਬਾਣੀ ਬਿਚਾਰਨ ਨਾਲ ਵੱਡੇ ਪਾਪੀ ਵੀ ਤਰ ਜਾਂਦੇ ਹਨ। ਉਹ ਰਲ ਕੇ, ਇਕ ਸਾਥ ਸਤਿਗੁਰ ਜੀ ਦੇ ਪਿਅਰਿਆਂ ਸੱਜਣਾਂ ਵਿੱਚ ਬੈਠ ਰੱਬ ਦੇ ਸੋਹਲੇ ਗਾਉਂਦੇ, ਅੰਨਦ ਵਿੱਚ ਰਹਿੰਦੇ ਹਨ। ਰੱਬ ਨੂੰ ਪਿਆਰ ਕਰਨ ਵਾਲੇ, ਸਹੀ ਖੱਟੀ ਕਰਦੇ ਹਨ। ਜਿਸ ਦਾ ਕੋਈ ਹਿਸਾਬ ਵੀ ਨਹੀਂ ਲੱਗਾ ਸਕਦਾ। ਜਿਸ ਦੀ ਕਿਸਮਤ ਵਿੱਚ ਚੰਗੇ ਕੰਮਾਂ ਕਰਕੇ, ਰੱਬ ਦੇ ਨਾਂਮ ਦਾ ਪਿਆਰ ਲਿਖਿਆ ਹੁੰਦਾ ਹੈ। ਉਸ ਨੂੰ ਸਤਿਗੁਰ ਜੀ ਦਾਨ ਵੰਡਦੇ ਹਨ। ਸਤਿਗੁਰ ਨਾਨਕ ਜੀ ਦੇ ਲੜ ਲੱਗ ਕੇ, ਕੋਈ ਵੀ ਬਗੈਰ ਰੱਬ ਦਾ ਨਾਂਮ,ਦਾਤ-ਵਸਤ ਲਏ ਨਹੀਂ ਜਾਂਦਾਂ। ਰੱਬ ਦਾ ਨਾਂਮ ਲੈਣ ਨਾਲ ਹੱਥ ਸ਼ੁਬ ਹੋ ਕੇ, ਉਦੋਂ ਹੀ ਚੰਗੇ ਕੰਮ ਕਰਨ ਲੱਗ ਜਾਂਦੇ ਹਨ। ਧੰਨ ਦੌਲਤ ਦੁਨੀਆਂ ਦਾ ਹਰ ਲਾਲਚ ਮੁੱਕ ਜਾਂਦੇ ਹਨ। ਹਰ ਰੋਜ਼ ਜੀਭ ਨਾਲ ਰੱਬ ਦੇ ਨਾਂਮ ਤੇ ਕੰਮਾਂ ਦੀ ਪ੍ਰਸੰਸਾ ਕਰੀਏ। ਮੇਰੇ ਸੱਜਣ ਮਿੱਤਰੋਂ, ਉਹ ਅੰਨਦ ਮੋਜ਼ ਕਰਦੇ ਹਨ। ਕਲਮ, ਦਵਾਤ, ਕਾਗਜ਼ ਲੈ ਕੇ, ਰੱਬ ਦਾ ਨਾਂਮ ਦਾ ਲੇਖ ਲਿਖ। ਰੱਬ ਦੇ ਨਾਂਮ ਦੀ ਪ੍ਰਭੂ ਦੀ ਮਿੱਠੀ ਰਸ ਵਾਲੀ ਗੁਰਬਾਣੀ ਹੈ। ਇਹ ਕੰਮ ਕਰਨ ਨਾਲ, ਗੁਰਬਾਣੀ ਦੀ ਲਿਖਾ ਪੜ੍ਹੀ ਨਾਲ ਤੇਰੇ ਵਿੱਚੋਂ ਵਾਧੂ ਦੇ ਝਗੜੇ, ਉਲਝਣਾਂ ਮੁੱਕ ਜਾਣਗੇ। ਰੱਬ ਨੂੰ ਚੇਤੇ ਕਰਨ ਨਾਲ ਮੌਤ ਦੇ ਜੰਮਦੂਤ, ਮਾਰ ਨਹੀਂ ਸਕਦੇ। ਉਨਾਂ ਦੀ ਕੁੱਟ ਤੋਂ ਬੱਚ ਜਾਈਦਾ ਹੈ। ਮੌਤ ਦੇ ਪਿਛੋਂ ਲੇਖਾ ਕਰਨ ਵਾਲੇ, ਧਰਮਰਾਜ ਦੇ ਜੰਮਦੂਤ ਕੁੱਝ ਨਹੀਂ ਕਹਿ ਨਹੀਂ ਸਕਦੇ, ਵਿਗਾੜ ਨਹੀਂ ਸਕਦੇ। ਉਨਾਂ ਨੂੰ ਧੰਨ ਦੌਲਤ ਦੁਨੀਆਂ ਦੀ ਕੋਈ ਵੀ ਚੀਜ਼ ਮਨ ਲਾਲਚੀ ਨਹੀਂ ਬੱਣਾ ਸਕਦੀ।

ਜੋ ਰੱਬ ਨੂੰ ਚੇਤੇ ਕਰਦੇ ਹਨ। ਆਪ ਵੀ ਰੱਬ ਦੀ ਗੁਰਬਾਣੀ ਦੇ ਸ਼ਬਦ ਨੂੰ ਬਿਚਾਰ ਕਰ, ਦੂਜਿਆ ਨੂੰ ਵੀ ਪ੍ਰਚਾਰ ਕਰਕੇ ਦੱਸ। ਰੱਬ ਦੇ ਨਾਂਮ ਨੂੰ ਮਨ ਵਿੱਚ ਹਾਜ਼ਰ ਕਰਕੇ ਚੇਤੇ ਰੱਖ। ਜਿਸ ਬੰਦੇ ਦੇ ਮੱਥੇ ਦੇ ਉਤੇ ਸ਼ਬਦਾ ਦਾ ਭੰਡਾਰ ਉਕਰਿਆ ਹੈ। ਉਹੀ ਬੰਦਾ ਰੱਬ ਦੀਆ ਗੱਲਾਂ ਕਰਕੇ, ਉਸ ਨੂੰ ਯਾਦ ਕਰਦਾ ਹੈ। ਦਿਨ ਰਾਤ ਰੱਬ ਰੱਬ ਕਰਕੇ, ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਸ ਬੰਦੇ ਉਤੋਂ ਮੈਂ ਸਦਕੇ ਵਾਰੇ ਜਾਂਦਾਂ ਹਾਂਪ੍ਰਮਾਤਮਾਂ ਇੱਕ ਹੈ। ਸਤਿਗੁਰ ਦੀ ਕਿਰਪਾ-ਮੇਹਰ ਨਾਲ ਮਿਲਦਾ ਹੈ। ਜੋ ਧੰਨ ਮਰਨ ਪਿਛੋਂ ਕੰਮ ਨਹੀਂ ਆਉਣਾਂ, ਉਸ ਨੂੰ ਆਪਣਾਂ ਸਮਝਦੇ ਹਾਂ। ਜੋ ਮਰਨ ਪਿਛੋਂ ਇਸੇ ਦੁਨੀਆਂ ਉਤੇ ਛੁੱਟ ਜਾਂਣਾਂ ਹੈ। ਉਸ ਨਾਲ ਮਨ ਬਹੁਤ ਪ੍ਰਚਦਾ ਹੈ। ਉਸੇ ਨੂੰ ਇੱਕਠਾ ਕਰੀ ਜਾਂਦਾ ਹੈ। ਦੱਸੋ ਕਿਸ ਤਰਾਂ ਮੈਂ ਪ੍ਰੀਤਮ ਪ੍ਰਭੂ ਨਾਲ ਰਲ-ਮਿਲ ਸਕਦਾਂ ਹਾਂ? ਜਿਸ ਧੰਨ ਵਾਲੇ ਪਾਸੇ ਤੋਂ ਰੱਬੀ ਗੁਰਬਾਣੀ ਰੋਕ ਰਹੀ ਹੈ। ਬੰਦਾ ਉਸੇ ਦੌਲਤ-ਚੀਜ਼ਾਂ ਨੂੰ ਪਿਆਰ ਕਰਦਾ ਹੈ। ਸਦਾ ਲਈ ਜਿਉਂਦੇ ਰਹਿੱਣ ਦੀ ਗੱਲ ਝੂਠੀ ਹੈ। ਸਾਨੂੰ ਸੱਚ ਲੱਗਦਾ ਹੈ। ਬਈ ਅਸੀਂ ਸਦਾ ਲਈ ਜਿਉਂਦੇ ਰਹਿੱਣਾਂ ਹੈ।ਜੋ ਸੱਚੀ ਮੌਤ ਆ ਜਾਂਣੀ ਹੈ। ਉਹ ਦਿਲ ਨੂੰ ਭੋਰਾ ਰਿਣ ਜਿੰਨੀ ਵੀ ਸੱਚੀ ਨਹੀਂ ਲੱਗਦੀ। ਬੰਦੇ ਤੂੰ ਇਧਰ ਉਧਰ ਖਬੇ ਸੱਜੇ ਡਿਕ-ਡੋਲੇ ਖਾਂਦਾਂ, ਵਿਕਾਰ ਕੰਮਾਂ ਵਿੱਚ ਰਸਤਾ ਭੱਟਕ ਗਿਆ ਹੈ। ਸਿਧਾ ਰਸਤਾ ਰੱਬ ਦਾ ਨਾਂਮ ਛੱਡ ਕੇ, ਦੁਨੀਆਂ ਦੇ ਅੰਨਦਾਂ ਨੂੰ ਹਾਂਸਲ ਕਰਨ ਨੂੰ ਵਿੱਚ ਪੁੱਠੇ ਪਾਸੇ ਉਲਝ ਗਿਆ ਹੈ। ਬੰਦੇ ਤੋਂ ਦੋਂਨੇਂ ਮਾੜੇ ਚੰਗੇ ਕੰਮ ਕਰਾਉਣ ਵਾਲਾ ਪ੍ਰਭੂ ਜੀ ਆਪ ਹੈਸਤਿਗੁਰ ਨਾਨਕ ਜੀ ਜਿਸ ਨੂੰ ਰੱਬ ਨਾਲ ਜੋੜ ਦਿੰਦਾਂ ਹੈ। ਉਹ ਆਪਣਾਂ-ਆਪ ਮਿਟਾ ਕੇ ਰੱਬ ਵਿੱਚ ਲੀਨ ਹੋ ਜਾਂਦਾ ਹੈ। ਇਸ ਦੁਨੀਆਂ ਵਿੱਚ ਪਿਛਲੇ ਜਨਮਾਂ ਦੇ ਦੇਣ-ਲੈਣ ਕਰਕੇ, ਇੱਕ ਦੂਜੇ ਨੂੰ ਮਿਲਦੇ ਹਾਂ। ਜਿਵੇਂ ਪ੍ਰਭੂ ਦਾ ਭਾਣਾਂ ਹੈ। ਉਸੇ ਤਰਾਂ ਬੰਦਾ ਜੀਵ ਦੁਨੀਆਂ ਦੇ ਦੁੱਖ ਤੇ ਅੰਨਦ ਮਾਣਦਾ ਹੈ। ਵਿਧਵਾ ਔਰਤ ਦੇ ਅੱਗ ਵਿੱਚ ਬੱਲ-ਮੱਚ ਕੇ ਪਤੀ ਨਹੀਂ ਮਿਲਦਾ। ਪਖੰਡ ਕਰਨ ਨਾਲ ਪ੍ਰੇਮੀ ਰੱਬ ਨਹੀਂ ਮਿਲਦਾ। ਮਰੇ ਪਤੀ ਨੂੰ ਮਿਲਣ ਲਈ, ਵਿਧਵਾ ਔਰਤ ਅੱਗ ਵਿੱਚ ਬੱਲ-ਮੱਚ ਜਾਂਦੀ ਹੈ। ਉਹ ਮੱਚ ਜਾਂਦੀ ਹੈ। ਪਿਆਰਾ ਨਹੀਂ ਮਿਲਦਾ। ਲੋਕਾਂ ਨੂੰ ਦਿਖਾਉਣ ਲਈ, ਪਿਛਲੀਆਂ ਵਿਧਵਾ ਔਰਤ ਅੱਗ ਵਿੱਚ ਬੱਲੀਆਂ ਨੂੰ ਦੇਖ ਕੇ, ਹੋਰ ਵੀ, ਔਰਤਾਂ ਅੱਗ ਵਿੱਚ ਬੱਲ-ਮੱਚ ਜਾਂਦੀਆਂ ਹਨ। ਲੋਕ ਦੇਖਵੇ ਕਰਨ ਨਾਲ ਪਤੀ, ਪਿਆਰਾ, ਪ੍ਰਭੂ ਜੀ ਨਹੀਂ ਮਿਲਦਾ, ਜਨਮ-ਮਰਨ ਵਿੱਚ ਪੈ ਕੇ, ਵਿੱਚ ਸਯੋਗ ਕਰਦਾ ਫਿਰਦਾ ਹੈ। ਪਿਆਰੀ ਚੰਗੇ ਗੁਣਾਂ ਵਾਲੀ ਸੁਆਣੀ ਨੂੰ ਇਸ ਉਸ ਦੁਨੀਆਂ ਦੇ ਪੀੜਾਂ, ਦਰਦ, ਰੋਗ, ਮੌਤ ਦਾ ਡਰ ਤੰਗ ਨਹੀਂ ਕਰਦੇ। ਜੋ ਪਿਆਰੀਆਂ ਚੰਗੀਆਂ ਸੁਆਣੀਆਂ ਬੱਣ ਕੇ, ਸ਼ਹਿਨਸ਼ੀਲਤਾ, ਮਿੱਠੇ ਬੋਲ-ਬੋਲਕੇ, ਨਿਵ ਚੱਲ ਕੇ. ਪਤੀ, ਪਿਆਰੇ, ਪ੍ਰਭੂ ਜੀ ਦੇ ਭਾਣੇ ਵਿੱਚ ਰਹਿੰਦੀਆਂ ਹਨ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਜਿਸ ਔਰਤ ਨੇ ਪਤੀ, ਪਿਆਰੇ, ਪ੍ਰਭੂ ਜੀ ਨੂੰ, ਆਪਣਾ ਖ਼ਸਮ ਬੱਣਾਂ ਲਿਆ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਜਿਸ ਔਰਤ ਨੇ ਪਤੀ, ਪਿਆਰੇ, ਪ੍ਰਭੂ ਜੀ ਨੂੰ, ਆਪਣਾ ਖ਼ਸਮ ਬੱਣਾਂ ਲਿਆ ਹੈ। ਉਹੀ ਨਿਹਾਲ ਹਨ, ਜੋ ਰੱਬ ਦੀਆਂ ਪਿਆਰੀਆਂ ਬੱਣ ਕੇ, ਰੱਬ ਦੇ ਘਰ ਵਿੱਚ ਸਤਿਕਾਰੀਆਂ ਜਾਂਦੀਆਂ ਹਨ। ਪਤੀ, ਪਿਆਰੇ, ਪ੍ਰਭੂ ਜੀ ਨੂੰ, ਆਪਣਾ ਖ਼ਸਮ ਬੱਣਾਂ ਲੈਂਦੀਆਂ ਹਨ। ਅਸੀਂ ਦੌਲਤ ਵਾਲੇ, ਕਿਸਮਤ ਵਾਲੇ ਹਾਂ। ਰੱਬ ਦਾ ਨਾਂਮ ਚੇਤੇ ਕਰਦੇ ਹਾਂ। ਨਾਂਮ ਦੇ ਰਸੀਏ, ਅਚਾਨਿਕ ਆਪਣੇ ਆਪ, ਰੱਬ-ਰੱਬ ਕਹਿ ਕੇ, ਪ੍ਰਭੂ ਦੇ ਕੰਮਾਂ, ਦਾਂਤਾਂ, ਦੀ ਪ੍ਰਸੰਸਾ, ਧੰਨਵਾਦ ਹਿਰਦੇ-ਦਿਲ ਵਿੱਚ ਕਰੀ ਜਾਦੇ ਹਨ।
 

 


 





ਫਰਬਰੀ 11/2013 185

Comments

Popular Posts