ਭਾਗ 24 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਨੀਟੂ ਤੇ ਰਾਜ ਕਿਰਾਏ ਦਾ ਮਕਾਨ ਲੈ ਲਿਆ ਸੀ। ਦੋਂਨਾਂ ਨੇ ਕਾਲਜ਼ ਜਾਣਾਂ ਸ਼ਰੂ ਕਰ ਦਿੱਤਾ ਸੀ। ਹਰ ਰੋਜ਼ 7 ਘੰਟੇ ਦੀ ਕਲਾਸ ਸੀ। ਕਲਾਸ ਵਿੱਚ ਹਰ ਦੇਸ਼, ਨਸਲ ਦੇ ਵਿਦਿਆਰਥੀ ਸਨ। ਨਾਲ ਦੇ ਪੜ੍ਹਨ ਵਾਲੇ ਰਾਜ ਤੇ ਨੀਟੂ ਨੂੰ ਵੀ ਨੌਕਰੀ ਕਰਨ ਲਈ ਕਹਿ ਰਹੇ ਸਨ। ਬਹੁਤੇ 5 ਘੰਟੇ ਜਾਬ ਕਰਦੇ ਸਨ। ਕਈਆਂ ਨੇ ਉਨਾਂ ਨੂੰ ਦੱਸਿਆ, " ਰਿਸਟੋਰਿੰਟ ਵਿੱਚ ਆਮ ਹੀ ਨੌਕਰੀ ਮਿਲ ਜਾਂਦੀ ਹੈ। " ਕਹੇ ਸੁਣੇ ਤੋਂ ਉਹ ਵੀ ਦੋਨੇ ਕੰਮ ਦੀ ਭਾਲ ਵਿੱਚ ਚਲੇ ਗਏ। ਥੋੜੀ ਜਿਹੀ ਕੋਸ਼ਸ਼ ਕਰਨ ਨਾਲ ਨੀਟੂ ਤੇ ਰਾਜ ਨੂੰ ਕੈਸ਼ ਉਤੇ ਜਾਬ ਮਿਲ ਗਈ। ਡਾਲਰ ਭਾਵੇ ਘੱਟ ਸਨ। ਪਰ ਹਰ ਰੋਜ ਸ਼ਾਮ ਦਾ 5 ਘੰਟੇ ਕੰਮ ਸੀ। ਕਾਲਜ਼ ਪਿਛੋਂ ਕੰਮ ਕਰਕੇ ਵੀ, ਥਕੇਵਾਂ ਮਹਿਸੂਸ ਨਹੀਂ ਹੁੰਦਾ ਸੀ। ਦਿਨ ਬਹੁਤ ਤੇਜੀ ਨਾਲ ਜਾ ਰਹੇ ਸਨ। ਡਾਲਰ ਕਮਾਉਣ ਤੇ ਪੜ੍ਹਾਈ ਪੂਰੀ ਕਰਨ ਦਾ ਸ਼ੌਕ ਸੀ। ਪੈਸੇ ਕਮਾਂਉਣ ਦਾ ਜੇ ਨਸ਼ਾ ਹੋ ਜਾਵੇ ਬੰਦਾ ਸਾਰੀ ਉਮਰ ਨਹੀਂ ਥੱਕਦਾ। ਨੋਟਾਂ ਨਾਲ ਪੂਰੀ ਨਹੀਂ ਪੈਂਦੀ।

ਕਈ ਐਸੇ ਸਨ, ਜੋ ਚੱਜ ਦੀ ਦਾਲ ਰੋਟੀ ਖਾਣ ਲਈ, ਆਪਣਾਂ ਲੜੀਦਾ ਖੱਰਚਾ ਤੋਰਨ ਲਈ ਕੰਮ ਕਰਦੇ ਸਨ। ਕਈ ਮੇਹਨਤ ਨਾਲ ਕੀਤੀ ਕਮਾਂਈ ਨੂੰ ਨਸ਼ਿਆਂ ਵਿੱਚ ਰੋੜ ਰਹੇ ਸਨ। ਸ਼ਾਮ ਨੂੰ ਨਸ਼ੇ ਖਾਣ-ਪੀਣ ਜੋਗਾ ਕੰਮ ਕਰ ਰਹੇ ਸਨ। ਕਈ ਤਾਂ ਨਾਂ ਹੀ ਘਰ ਦਾ ਕਿਰਾਇਆ ਦਿੰਦੇ ਸਨ। ਨਾਂ ਹੀ ਆਪਣਾਂ ਖਾਣ ਪੀਣ ਦਾ ਪ੍ਰਬੰਧ ਕਰਦੇ ਸਨ। ਰੱਬ ਦੀ ਤੇ ਪ੍ਰਬੰਧਕਾਂ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ 16 ਘੰਟੇ ਦਾ ਲੰਗਰ ਚਲਦਾ ਹੈ। ਰੱਬ ਦੀਆਂ ਦਿੱਤੀਆ ਖਾ ਕੇ ਢੰਗ ਟੱਪਾਉਂਦੇ ਸਨ। ਉਨਾਂ ਲਈ ਕਨੇਡਾ ਐਸ਼ ਕਰਨ ਦੀ ਥਾਂ ਸੀ। ਮਨ ਕਰਦਾ ਸੀ, ਤਾਂ ਪੜ੍ਹਨ ਜਾਂਦੇ ਸਨ। ਕਈ ਤਾਂ ਪੜ੍ਹਨ ਦੋ ਦਿਨ ਹੀ ਹਫ਼ਤੇ ਵਿੱਚ ਜਾਂਦੇ ਸਨ। ਮਾਂਪੇ ਪੈਸੇ ਭੇਜੀ ਜਾਂਦੇ ਸਨ। ਪੱਕੇ ਕਨੇਡੀਅਨ ਨਾਲ ਮਿਲ ਕੇ, ਮੋਜ਼ ਕਰ ਰਹੇ ਸਨ। ਕਨੇਡਾ ਵਿੱਚ 10 ਵਿਚੋਂ 4 ਜਾਂਣੇ ਪੜ੍ਹਨ ਵਾਲੇ ਹੁੰਦੇ ਹਨ। ਬਾਕੀ ਤਾਂ ਫੇਰਾ-ਤੋਰਾ, ਮੌਜ਼ ਕਰਨ ਜਾਦੇ ਹਨ। ਨੀਟੂ ਤੇ ਰਾਜ ਨੂੰ ਕਨੇਡਾ ਰਾਸ ਆ ਗਿਆ ਸੀ।

ਹੈਪੀ ਦੇ ਮੰਮੀ ਡੈਡੀ ਉਸ ਦੇ ਜਨਮ ਤੋਂ ਪਹਿਲਾਂ ਦੇ ਕਨੇਡਾ ਵਿੱਚ ਰਹਿੰਦੇ ਸਨ। ਉਸ ਦੇ ਡੈਡੀ ਦੀ ਨੌਕਰੀ ਸੀਪੀ ਰੇਲ ਦੀਆਂ ਲਾਈਨਾਂ ਦੇ ਟਰੈਕ ਚੈਕ ਕਰਨ ਦੀ ਸੀ। ਬਹੁਤ ਕਮਾਈ ਕਰਦਾ ਸੀ। ਕਮਾਈ ਚੰਗੀ ਕਰਕੇ, ਖਾਂਣਾਂ ਪੀਣਾਂ ਵੀ ਚੰਗਾ ਸੀ। ਰੱਜ ਕੇ ਵਿਸਕੀ ਦੀ ਬੋਤਲ ਪੀਂਦਾ ਸੀ। ਬਹੁਤ ਵੱਡਾ ਘਰ ਖ੍ਰੀਦਿਆ ਹੋਇਆ ਸੀ। ਵੱਡੇ ਘਰਾਂ ਤੇ ਮਹਿੰਗੀਆਂ ਕਾਰਾਂ ਵਾਲਿਆ ਦੇ ਦਿਲ ਛੋਟੇ ਹੋ ਜਾਂਦੇ ਹਨ। ਸ਼ਾਇਦ ਬੈਂਕ ਦੀਆਂ ਕਿਸ਼ਤੇ ਦੇਣ ਵਿੱਚ ਘਸ ਜਾਂਦੇ ਹਨ। ਕਿਸੇ ਦੂਜੇ ਬੰਦੇ ਨੂੰ ਅੰਦਰ ਪੈਰ ਨਹੀਂ ਧਰਨ ਦਿੰਦੇ। 9 ਕੰਮਰਿਆਂ ਦੇ ਘਰ ਵਿੱਚ ਪਰਿਵਾਰ ਦੇ ਤਿੰਨ ਬੰਦੇ ਰਹਿੰਦੇ ਸਨ। ਦੋ ਹਿੱਸੇ ਘਰ ਖ਼ਾਲੀ ਸੀ। ਇੰਨਾਂ ਨੇ ਨੀਟੂ ਤੇ ਰਾਜ ਨੂੰ ਇੱਕ ਰਾਤ ਆਪਦੇ ਘਰ ਨਹੀਂ ਰੱਖਿਆ। ਨਾਂ ਹੀ ਘਰ ਦੀ ਰੋਟੀ ਖ਼ਿਲਾਈ ਸੀ । ਬਾਹਰ ਲਿਜਾ ਕੇ, ਪੀਜ਼ਾ ਖ਼ਿਲਾ ਕੇ ਹੀ ਪੇਟ ਪੂਜਾ ਕਰਾ ਦਿੱਤੀ ਸੀ। ਗੱਲ ਵੀ ਠੀਕ ਹੈ। ਬੰਦਾ ਗਿਝਿਆ ਹੋਇਆ, ਮੁੜ-ਮੁੜ ਆ ਜਾਂਦਾ ਹੈ। ਕਨੇਡਾ ਵਿੱਚ ਬਹੁਤਿਆਂ ਦਾ ਕੋਰਾ ਹਿਸਾਬ ਹੈ। ਆਪਦੇ ਰਿਸ਼ਤੇਦਾਰਾਂ ਨੂੰ ਵੀ ਕੋਈ ਫੋਨ ਕਰਨ ਤੋਂ ਬਗੈਰ ਵੜਨ ਨਹੀਂ ਦਿੰਦਾ। ਬੰਦਾ ਕੋਈ ਘਰ ਆ ਕਿਵੇਂ ਜਾਵੇਗਾ? ਸਬ ਤਾ ਦਿਨੇ ਕੰਮਾਂ ਉਤੇ ਗਏ ਹੁੰਦੇ ਹਨ। ਰਾਤ ਨੂੰ ਅੱਗਲੇ ਸੁੱਤੇ ਹੁੰਦੇ ਹਨ। ਜੋ ਰਾਤ ਨੂੰ ਨੌਕਰੀ ਕਰਦੇ ਹਨ। ਉਹ ਆਪ ਮਸਾਂ ਆ ਕੇ ਡਿਗਦੇ ਹਨ। ਮਹਿਮਨਾਂ ਦੀ ਸੇਵਾ ਕੌਣ ਕਰੇ? ਦੂਰੋਂ ਹੀ ਲੋਕ ਫਤਿਹ ਬੁਲਾ ਦਿੰਦੇ ਹਨ। ਕਈਆਂ ਦਾ ਕੰਮ ਹੋਰ ਵੀ ਸੌਖਾ ਕੀਤਾ ਹੈ। ਜਾਂਣ ਪਹਿਚਾਣ ਵਾਲੇ ਦਾ ਫੋਨ ਹੀ ਨਹੀਂ ਚੱਕਦੇ। ਜਿਥੇ ਲੋੜ ਨੂੰ ਥਾਂ ਹੁੰਦਾ ਹੈ। ਬੇਗਾਨਿਆਂ ਨਾਲ ਬਥੇਰੀਆਂ ਯਾਰੀਆਂ ਲਗਾਉਂਦੇ ਹਨ। ਕੰਮ ਹੋ ਜਾਵੇ ਤਾਂ ਤੂੰ ਕੋਣ?

Comments

Popular Posts