ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਧ ਦੇ ਹੋਣੇ ਚਾਹੀਦੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਮੁੰਡੇ ਕੁੜੀਆਂ ਜਦੋਂ ਜਵਾਨ ਹੋ ਜਾਦੇ ਹਨ। ਉਨਾਂ ਨੂੰ ਜੀਵਨ ਸਾਥੀ ਚਾਹੀਦੇ ਹਨ। ਬਹੁਤੇ ਮਾਂ-ਬਾਪ ਨੂੰ ਖਿਆਲ ਨਹੀਂ ਰਹਿੰਦਾ। ਬੱਚਾ ਜਵਾਨ ਹੋ ਗਿਆ ਹੈ। ਮੁੰਡੇ ਕੁੜੀਆਂ ਹਰਕਤਾਂ ਐਸੀ ਕਰਨ ਲੱਗ ਜਾਂਦੇ ਹਨ। ਮਾਂ-ਬਾਪ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ। ਬੱਚੇ ਜਵਾਨ ਹੋ ਗਏ ਹਨ। ਜਦੋਂ ਉਹ ਆ ਕੇ ਕਹਿੰਦੇ ਹਨ, " ਇਹ ਮੇਰੀ ਪਸੰਦ ਹੈ। ਇਸ ਨਾਲ ਵਿਆਹ ਕਰਾਉਣਾਂ ਹੈ। " ਮਾਂਪਿਆਂ ਨੂੰ ਝੱਟਕਾ ਲੱਗਦਾ ਹੈ। ਜਿੰਨਾਂ ਨੂੰ ਉਹ ਬੱਚੇ ਸਮਝਦੇ ਸਨ। ਉਹ ਬੱਚੇ ਉਨਾਂ ਉਤੇ ਹੁਕਮ ਕਰ ਰਹੇ ਹਨ। ਮਾਪਿਆਂ ਦੀ ਸਿਆਣਪ ਕੰਮ ਨਹੀਂ ਆਉਂਦੀ। ਮਾਪੇ ਕਿਤੇ ਸਾਈਆਂ ਕਿਤੋਂ ਵਧੀਆਂ ਲੈਂਦੇ ਹਨ। ਧੀ-ਪੁੱਤ ਦੇ ਵਿਆਹ ਮੰਗਣੇ ਆਪਣੀ ਮਰਜ਼ੀ ਦੇ ਕਰਨਾਂ ਚਹੁੰਦੇ ਹਨ। ਕਈਆਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਦਾ ਹੈ। ਵਿਆਹ ਮੰਗਣੇ ਇਕੋਂ ਸਮੇਂ ਕਰ ਦੇਣਾਂ ਚਾਹੀਦਾ ਹੈ। ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਧ ਦੇ ਹੋਣੇ ਚਾਹੀਦੇ ਹਨ? ਲੋਕੀ ਕੁੱਝ ਕਹੀ ਜਾਣ, " ਸਾਨੂੰ ਕੋਈ ਇਤਰਾਜ਼ ਨਹੀਂ ਹੈ। ਧੀ-ਪੁੱਤ ਦਾ ਵਿਆਹ ਹਰ ਜਾਤੀ ਵਿੱਚ ਕਰਨ ਲਈ ਤਿਆਰ ਹਾਂ। " ਇਹ ਸੱਚ ਨਹੀਂ ਹੈ। ਮੌਜ਼-ਮਸਤੀ ਲਈ ਵਿਧਵਾ, ਮਜ਼ਦੂਰ, ਗਰੀਬ ਹੋਵੇ, ਕੋਈ ਜਾਤ ਨਹੀਂ ਪੁੱਛਦਾ, ਸਬ ਠੀਕ ਹੈ। ਵਿਆਹ ਕਰਨ ਵੇਲੇ ਸਾਥੀ ਲੱਭਣ ਲਈ ਬਾਪ, ਦਾਦੇ ਦੀ ਜਾਤ ਪੁੱਛੀ ਜਾਂਦੀ ਹੈ। ਘਰ ਦੇਖਿਆ ਜਾਂਦਾ ਹੈ। ਸ਼ਕਲ ਦੇਖੀ ਜਾਦੀ ਹੈ। ਜੇ ਮਾਂ-ਬਾਪ ਆਪਦੀ ਜਾਂ ਵਿਚੋਲੇ ਦੀ ਪਸੰਧ ਦੇ ਮੁੰਡੇ ਕੁੜੀ ਦਾ ਵਿਆਹ ਕਰ ਦਿੰਦੇ ਹਨ। ਉਹ ਔਖੇ ਸੌਖੇ ਸਾਰੀ ਉਮਰ ਇੱਕ ਦੂਜੇ ਨੂੰ ਨਾਂ ਪਸੰਧ ਕਰਦੇ ਵੀ ਕੱਟ ਜਾਂਦੇ ਹਨ। ਭਾਵੇ ਗੱਲੀਂ-ਬਾਤੀਂ ਹਰ ਰੋਜ਼ ਤਲਾਕ ਦੇਈ ਜਾਣ। ਪਰ ਨਿਭਾ ਜਾਂਦੇ ਹਨ। ਫਰਜ਼ ਕਰੋ ਮੁੰਡਾ-ਕੁੜੀ, ਮਾਂ-ਬਾਪ ਦੇ ਮਨਾ ਕਰਨ ਦੇ ਬਾਅਦ ਵੀ ਆਪਣੀ ਪਸੰਧ ਦੇ ਜੀਵਨ ਸਾਥੀ ਨਾਲ ਵਿਆਹ ਕਰਾ ਲੈਣ। ਰੱਖਣੇ ਵੀ ਘਰ ਹੀ ਪੈ ਜਾਣ। ਕੀ ਬੀਤਦੀ ਹੋਵੇਗੀ? ਜੋ ਮਨ ਨੂੰ ਭਾਉਂਦਾ ਨਹੀਂ ਪਸੰਧ ਕਿਵੇਂ ਆਵੇਗਾ? ਕਿੰਨਾਂ ਕੁ ਸਮਝੋਉਤਾ ਕੀਤਾ ਜਾਵੇਗਾ? ਫੈਸਲਾਂ ਤੁਸੀਂ ਕਰਨਾਂ ਹੈ। ਧੀ-ਪੁੱਤ ਦੀ ਖੁਸ਼ੀ ਦੇਖਣੀ ਹੈ। ਜਾਂ ਲੋਕਾਂ ਲਈ ਆਪਣੇ ਹੱਠ ਲਈ ਘਰ ਵਿੱਚ ਮਾਹਾਂਭਾਰਤ ਰੱਚਾਉਣੀ ਹੈ। ਜੇ ਘਰ, ਬੱਚਿਆਂ ਵਿੱਚ ਪਿਆਰ ਬਣਾਈ ਰੱਖਣਾਂ ਹੈ। ਸਬ ਜ਼ਰਨਾਂ ਪੈਣਾਂ ਹੈ।
ਇਸ ਬਾਰ ਮੈਂ ਪਿੰਡ ਗਈ ਹੋਈ ਸੀ। ਵਿਹੜੇ ਵਾਲਾ ਹਰਦਿਆਲ ਮਿਲਣ ਆਇਆ। ਉਹ ਆਪ ਹੀ ਆਪਦੇ ਘਰ ਦੀ ਕਹਾਣੀ ਛੇੜ ਕੇ ਬੈਠ ਗਿਆ। ਉਸ ਨੇ ਕਿਹਾ, " ਔਲਦ ਬਾਪ ਦਾ ਨਾਂਮ ਕੱਢ ਦਿੰਦੀ ਹੈ। ਔਲਦ ਚੰਗੀ ਹੋਵੇ, ਮਾਂ-ਬਾਪ ਦੀ ਉਮਰ ਵੱਧ ਜਾਂਦੀ ਹੈ। " ਮੈਂ ਕਿਹਾ, " ਚਾਚਾ ਜੀ ਤੁਹਾਡੇ ਬੇਟੇ ਤਾਂ ਬਹੁਤ ਵਧੀਆਂ ਕੰਮਾਂ ਉਤੇ ਲੱਗੇ ਹੋਣੇ ਹਨ। ਤੁਸੀਂ ਆਪ ਪਿੰਡ ਦੇ 10 ਸਾਲਾਂ ਤੋਂ ਸਰਪੰਚ ਹੋ। ਪਹਿਲਾਂ ਫੌਜ ਵਿੱਚ ਕਰਨਲ ਸੀ। " ਉਸ ਨੇ ਦੱਸਿਆ, " ਮੇਰੇ ਪੁੱਤਰ ਨੇ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਮਹੀਨਾਂ ਕੁ ਪਹਿਲਾਂ ਗੁਆਂਢ ਪਿੰਡੋਂ ਪੰਡਤਾਂ ਦੀ ਕੁੜੀ ਆਪੇ ਲੈ ਆਇਆ ਹੈ। ਸਾਨੂੰ ਤੇ ਕੁੜੀ ਦੇ ਵੱਲੋਂ ਉਸ ਦੇ ਮਾਂ-ਬਾਪ ਨੂੰ ਵਿਆਹ ਉਤੇ ਵੀ ਨਹੀਂ ਸੱਦਿਆ। ਜੇ ਮੁੰਡਾ ਹੱਥਾਂ ਵਿੱਚ ਰੱਖਣਾਂ ਹੈ। ਤਾਂ ਉਹ ਕੁੜੀ ਨੂੰ ਘਰੋਂ ਨਹੀਂ ਕੱਢ ਸਕਦਾ। ਨਹੀਂ ਮੁੰਡਾ ਵੀ ਘਰੋਂ ਚੱਲਿਆ ਜਾਵੇਗਾ। ਕੁੜੀ ਦੇ ਭਰਾ ਰੋਜ਼ ਡਾਗਾਂ ਲੈ ਕੇ ਆ ਜਾਂਦੇ ਹਨ। ਸਾਰਾ ਪਿੰਡ ਤਮਾਸ਼ਾ ਦੇਖਦਾ ਹੈ।" ਮੈਂ ਪੁੱਛਿਆ, " ਕੀ ਤੁਹਾਨੂੰ ਵੀ ਕੋਈ ਇਤਰਾਜ਼ ਹੈ? ਕੀ ਤੁਹਾਨੂੰ ਉਸ ਕੁੜੀ ਦੀ ਜਾਤ ਪਸੰਧ ਨਹੀਂ ਹੈ। " " ਮੈਨੂੰ ਉਸ ਕੁੜੀ ਦੀ ਜਾਤ ਨਾਲ ਕੋਈ ਗਿੱਲਾ ਨਹੀਂ ਹੈ। ਉਹ ਉਚੀ ਜਾਤ ਘਰਾਣੇ ਵਿਚੋਂ ਹੈ। ਸਗੋਂ ਮੈਨੂੰ ਗਰਭ ਹੈ। ਕੁੜੀ ਸਿਆਣੀ ਹੈ। ਲੋਕ ਟਿੱਕਣ ਨਹੀਂ ਦਿੰਦੇ। "
ਇੱਕ ਹੋਰ ਬੰਦਾ ਸ਼ਇਰ ਸੁਣਾਉਂਦਾ ਹੁੰਦਾ ਸੀ। ਬਾਲ ਬੱਚੇ ਦਾਰ 50 ਸਾਲਾਂ ਦਾ ਉਹ ਬੰਦਾ ਕੁੜੀਆਂ ਉਤੇ ਲਿਖਦਾ ਹੈ। ਤੇਰੀ ਗੁੱਤ ਲੱਕ ਉਤੇ ਵੱਜਦੀ ਹੈ। ਲੱਕ ਝੂਟੇ ਖਾਂਦਾ ਹੈ। ਬੁੱਲ ਪਤਾਸਿਆ ਵਰਗੇ ਹਨ। ਤੂੰ ਬੜੀ ਸੋਹਣੀ ਹੈ ਗੱਲਾਂ ਲਾਲਾ ਹਨ। ਅੱਖਾਂ ਦੇ ਤੀਰ ਵੱਜਦੇ ਹਨ। ਇਸ ਨੂੰ ਝੱਟਕਾ ਉਦੋਂ ਲੱਗਾ। ਇਸ ਦੀ ਕੁੜੀ, ਇੱਕ ਦਿਨ, ਇੱਕ ਮੁੰਡੇ ਨੂੰ ਘਰ ਲੈ ਕੇ ਆ ਗਈ। ਮੁੰਡੇ ਨੇ ਡੈਡੀ ਨੂੰ ਸਤਿ ਸ੍ਰੀ ਅਕਾਲ ਕਹੀ। ਕੁੜੀ ਨੇ ਆਪਣੇ ਡੈਡੀ ਨੂੰ ਮੁੰਡੇ ਬਾਰੇ ਦੱਸਿਆ, " ਡੈਡੀ ਇਹ ਮੁੰਡਾ ਮੈਨੂੰ ਪਿਆਰ ਕਰਦਾ ਹੈ। ਇਸ ਨੇ ਮੈਨੂੰ ਕਿਹਾ ਹੈ, " ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੂੰ ਬਹੁਤ ਖੂਬਸੂਰਤ ਹੈ। ਮੈਂ ਤੇਰੇ ਉਤੋਂ ਜਾਨ ਵਾਰਦਾ ਹਾਂ। ਤੇਰੇ ਬਗੈਰ ਬੱਚ ਨਹੀਂ ਸਕਦਾ। ਤੇਰੇ ਨਾਲ ਵਿਆਹ ਕਰਾਉਣਾਂ ਹੈ। " ਹੁਣ ਮੈਂ ਇਸ ਨਾਲ ਵਿਆਹ ਕਰਾਉਣਾਂ ਹੈ। " ਉਸ ਦੇ ਡੈਡੀ ਨੂੰ ਪਸੀਨਾਂ ਆ ਗਿਆ। ਮੁੰਡੇ ਦਾ ਰੰਗ ਪੱਕਾ ਗਾੜਾ ਦੇਖ ਕੇ ਉਸ ਨੂੰ ਸ਼ੱਕ ਹੋ ਗਿਆ। ਮਜ਼ਬੀ ਸਿੱਖ ਲੱਗਦਾ ਹੈ। ਜੱਟ ਤਾਂ ਨਹੀਂ ਲੱਗਦਾ। ਡੈਡੀ ਨੇ ਗੱਲ ਟਾਲਣ ਲਈ ਕਿਹਾ, " ਇਹ ਸਾਰੀਆਂ ਕਹਿੱਣ ਦੀਆਂ ਗੱਲਾਂ ਹਨ। ਐਸੇ ਲੋਕ ਕਿਸੇ ਨੂੰ ਪਿਆਰ ਨਹੀਂ ਕਰਦੇ। ਇਹ ਮੁੰਡੇ ਦਾ ਗੋਤ ਕੀ ਹੈ? " ਉਸ ਮੁੰਡੇ ਨੇ ਗੋਤ ਦੱਸ ਦਿੱਤਾ। ਉਸ ਦੇ ਡੈਡੀ ਦਾ ਛੱਕ ਹੋਰ ਪੱਕਾ ਹੋ ਗਿਆ। ਉਸ ਨੇ ਕਿਹਾ, " ਕਾਕਾ ਇਹ ਗੋਤ ਕਦੇ ਸੁਣਿਆਂ ਨਹੀਂ। ਤੇਰਾ ਇਲਾਕਾ ਕਿਹੜਾ ਹੈ? ਡੈਡੀ ਕੀ ਕੰਮ ਕਰਦਾ ਹੈ। " ਉਸ ਮੁੰਡੇ ਨੇ ਕਿਹਾ, " ਜੀ ਡੈਡੀ ਗੀਤ ਗਾਉਂਦਾ ਹੈ। ਪਿੰਡ ਮੋਗੇ ਕੋਲ ਹੈ। " " ਮੈਂ ਗਾਉਣ ਵਜਾਉਣ ਵਾਲੇ ਦੇ ਘਰ ਆਪਣੀ ਕੁੜੀ ਵਿਆਹ ਦੇਵਾਂਗਾ। ਕਾਕਾ ਤੂੰ ਸੋਚ ਕਿਵੇ ਲਿਆ? ਇਹ ਵਿਆਹ ਨਹੀਂ ਹੋ ਸਕਦਾ। " ਹਫ਼ਤੇ ਕੁ ਪਿਛੋਂ, ਗੱਲ ਠੰਡੀ ਹੋਣ ਪਿੱਛੋ, ਕੁੜੀ ਘਰ ਛੱਡ ਕੇ ਚਲੀ ਗਈ ਸੀ।
ਮੇਰੀ ਗੁਆਂਢਣ ਨੇ ਦੱਸਿਆ, " ਉਸ ਦਾ ਮੁੰਡਾ ਇੱਕ ਕੁੜੀ ਘਰ ਲੈ ਆਇਆ। ਕੁੜੀ ਸੋਹਣੀ ਸੀ। ਉਹ ਕੁੜੀ ਮੇਰੀ ਜਾਤ ਦੀ ਨਹੀਂ ਸੀ। ਮੁੰਡਾ ਕਹਿੰਦਾ , " ਮਾਂ ਤੁਂੰ ਕੁੜੀ ਦਿਖਾਉਣ ਲਈ ਲੈ ਕੇ ਆਇਆਂ ਹਾਂ। ਅੱਜ ਹੀ ਕਾਲਜ਼ ਵਿੱਚ ਇਹ ਮੈਂ ਡੈਡੀ ਨੂੰ ਦਿਖਾ ਦਿੱਤੀ ਹੈ। ਡੈਡੀ ਨੂੰ ਪਸੰਧ ਹੈ। ਅਸੀਂ ਵਿਆਹ ਕਰਾਉਣਾ ਹੈ। ਕੋਈ ਦਿਨ ਮਿਥ ਲਵੋ। " ਉਹ ਆਪਣੇ ਕੰਮਰੇ ਵਿਚੋਂ ਕੁੱਝ ਲੈਣ ਗਿਆ। ਮੈਂ ਕੁੜੀ ਨੂੰ ਕਿਹਾ, " ਇਹ ਪਿਛਲੇ ਮਹੀਨੇ ਵਿਆਹ ਕਰਾਉਣ ਲਈ, ਘਰ ਹੋਰ ਕੁੜੀ ਲੈ ਕੇ ਆਇਆ ਸੀ। ਮੇਰਾ ਮੁੰਡਾ ਸ਼ਰਾਬ ਪੀਂ ਕੇ ਰੋਜ਼æ ਲੜਾਈ ਰੱਖਦਾ ਹੈ। ਮਾਂ-ਬਾਪ ਦੀ ਭੋਰਾ ਇੱਜ਼ਤ ਨਹੀਂ ਕਰਦਾ। ਮੈਂ ਬਹੁਤ ਦੁੱਖੀ ਹਾਂ। " ਉਦੋਂ ਨੂੰ ਮੁੰਡਾ ਸਾਡੇ ਕੋਲ ਆ ਗਿਆ। " ਕੁੜੀ ਉਠ ਕੇ ਖੜ੍ਹੀ ਹੋ ਗਈ। ਕੁੜੀ ਉਸ ਨੂੰ ਛੱਡ ਕੇ ਬਾਹਰ ਚਲੀ ਗਈ। ਮੁੰਡਾ ਪਿਛੇ ਹਾਕਾਂ ਮਾਰੀ ਜਾਵੇ, " ਮੰਮੀ ਚਾਹ ਬਣਾਂ ਰਹੀ ਹੈ। ਚਾਹ ਪੀ ਕੇ ਜਾਵੀ । " ਪਰ ਕੁੜੀ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਚੜੇਲ ਤੋਂ ਬੜੀ ਛੇਤੀ ਜਾਨ ਛੁੱਟ ਗਈ।

Comments

Popular Posts