ਧੰਨ ਧੰਨ ਰਵਿਦਾਸ  ਭਗਤ ਜੀ

ਸਤਵਿੰਦਰ ਕੌਰ ਸੱਤੀ- ਕੈਲਗਰੀ ਕਨੇਡਾ
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਸਤਿਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ਮਾਧਵੇ ਕਿਆ ਕਹੀਐ ਭ੍ਰਮੁ ਐਸਾ ਜੈਸਾ ਮਾਨੀਐ ਹੋਇ ਤੈਸਾ ਰਹਾਉ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਆਇਆ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ
ਧੰਨ ਧੰਨ ਰਵਿਦਾਸ ਭਗਤ ਜੀ ਦਾ ਜਨਮ ਦਿਨ ਮਨਾਂ ਰਹੇ ਹਾਂ।ਰਵਿਦਾਸ ਭਗਤ ਜੀ ਪ੍ਰਕਾਸ਼ ਦੇ ਜਨਮ ਦਿਨ ਦੀ ਸਮੂਹ ਜੱਗਤ ਨੂੰ ਵਧਾਈ ਹੋਵੇ ਰਵਿਦਾਸ ਭਗਤ ਜੀ ਦਾ ਜਨਮ ਮਾਘ ਦੀ ਪੁੰਨਿਆ ਨੂੰ ਬਨਾਰਸ ਵਿੱਚ ਗੋਵਰਧਨਪੁਰ ਕਾਸ਼ੀ ਵਿੱਚ ਹੋਇਆ ਪਿਤਾ ਦਾ ਨਾਂਮ ਸੰਤੋਂਖ ਦਾਸ ਤੇ ਮਾਤਾ ਕਲਸਾ ਦੇਵੀ ਸੀ ਰਵਿਦਾਸ ਭਗਤ ਜੀ ਅੰਤ ਸਮੇਂ ਕਾਸ਼ੀ ਛੱਡ ਕੇ, ਮਗਹਰ ਕੇ ਵੱਸ ਗਏ ਲੋਕ ਕਹਿੰਦੇ ਹਨਮਗਹਰ ਜਾ ਕੇ ਰਹਿੱਣ ਨਾਲ ਨਰਕ ਮਿਲਦੇ ਹਨ ਕਾਸ਼ੀ ਵਿੱਚ ਮਰਨ ਨਾਲ ਸੁਵਰਗ ਮਿਲਦਾ ਹੈ ਪੰਡਤਾਂ ਨੇ ਬਹੁਤ ਅੱਤ ਚੱਕੀ ਹੋਈ ਸੀ ਉਸ ਸਮੇਂ ਗਰੀਬ ਬੰਦੇ ਨੂੰ ਪੂਜਾ, ਪਾਠ, ਧਰਮਕਿ ਗ੍ਰੰਥਿ, ਰੱਬ ਨੂੰ ਮੰਨਾਉਣ ਦਾ ਕੋਈ ਕਾਰਜ ਨਹੀਂ ਕਰਨ ਦਿੰਦੇ ਸਨ ਰਵਿਦਾਸ ਭਗਤ ਜੀ ਨੇ ਐਸੇ ਲੋਕਾਂ ਮੂਹਰੇ ਮਿਸਾਲ ਬਣ ਕੇ ਦਿਖਾਇਆ ਜਿਸ ਨੂੰ ਲੋਕ ਨੀਚ ਕਹਿੰਦੇ ਸਨ ਅੱਜ ਉਸੇ ਦੀ ਬਾਣੀ ਹਰਿਮੰਦਰਾਂ, ਗੁਦੁਆਰਿਆਂ, ਘਰਾਂ ਤੇ ਮਨਾਂ ਵਿੱਚ ਗੂੰਜ ਰਹੀ ਹੈ ਲੋਕ ਧੰਨ ਧੰਨ ਰਵਿਦਾਸ ਭਗਤ ਜੀ ਕਹਿਕੇ ਯਾਦ ਕਰਦੇ ਹਨ ਰਵਿਦਾਸ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਦਰਜ਼ ਹੈ ਜਦੋਂ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਸੀਸ ਝੁਕਾਉਨੇ ਹਾਂ ਧੰਨ ਧੰਨ ਰਵਿਦਾਸ ਭਗਤ ਜੀ ਤੇ ਸਾਰੇ ਭਗਤਾਂ ਨੂੰ ਵੀ ਸੀਸ ਝੁਕਾਉਂਦੇ ਹਾਂ
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ਕਨਕ ਕਿਟਕ ਜਲ ਤਰੰਗ ਜੈਸਾ
ਜਉ ਪੈ ਹਮ ਪਾਪ ਕਰੰਤਾ ਅਹੇ ਅਨੰਤਾ ਪਿਤਤ ਪਾਵਨ ਨਾਮੁ ਕੈਸੇ ਹੁੰਤਾ..
ਜਿਵੇਂ ਸਾਰੇ ਗੁਰੂ ਜੀ ਦੀ ਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ

ਉਵੇਂ ਰਵਿਦਾਸ ਭਗਤ ਜੀ ਦੀ ਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਰਵਿਦਾਸ ਭਗਤ ਜੀ ਦੀ ਬਾਣੀ ਸਾਰੇ ਗੁਰੂਆਂ ਦੇ ਬਰਾਬਰ ਲਿਖੀ ਗਈ ਹੈ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਰਵਿਦਾਸ ਭਗਤ ਜੀ ਦੀ ਬਾਣੀ ਸਾਰੇ ਭਗਤਾਂ ਨਾਲ ਦਰਜ਼ ਹੈ ਭਗਤ ਰੱਬ ਦੇ ਨੇੜੇ ਹੁੰਦੇ ਹਨ ਰੱਬ ਭਗਤਾਂ ਦੀ ਹਰ ਗੱਲ ਮੰਨਦਾ ਹੈ ਉਹ ਹਰ ਸਮੇਂ ਹਰ ਸਾਹ ਨਾਲ ਆਪਣਾਂ ਰੱਬ ਮੰਨਾਉਂਦੇ ਹਨ ਪ੍ਰਵਾਹ ਨਹੀਂ ਕਰਦੇ ਦੁਨੀਆਂ ਕੀ ਕਹਿੰਦੀ ਹੈ? ਰੱਬ ਨੂੰ ਫੇਰ ਆਪਣੇ ਤੇ ਭਗਤਾਂ ਦੇ ਪਿਆਰ ਦੀ ਲਾਜ਼ ਰੱਖਣ ਲਈ ਆਪਣੇ ਪਿਆਰਿਆ ਦੀ ਆਖੀ ਮੰਨਣੀ ਪੈਂਦੀ ਹੈ
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਨਤ ਹਹੁ ਜੈਸੀ ਤੈਸੀ ਅਬ ਕਹਾ ਕਰਹੁਗੇ ਐਸੀ ਰਹਾਉ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ
ਭਗਤਾਂ ਨੂੰ ਰੱਬ ਤੋਂ ਵਗੈਰ ਦੂਜਾ ਦਿਸਦਾ ਹੀ ਨਹੀਂ

ਹਰ ਪਾਸੇ ਹਰ ਬੰਦੇ ਵਿੱਚ ਰੱਬ ਦਿਸਦਾ ਹੈ ਸਾਰੀ ਦੁਨੀਆਂ ਉਸੇ ਦੀ ਹੈ ਰਵਿਦਾਸ ਭਗਤ ਜੀ ਰੱਬ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਮੇਹਨਤ ਕਰਕੇ ਰੋਟੀ ਖਾਂਦੇ, ਘੱਟ ਬੋਲਦੇ ਸਨ ਉਨ੍ਹਾਂ ਦੀ ਬਾਣੀ ਸਾਡੇ ਵਿੱਚ ਮਨਾਂ ਵਿੱਚ ਬੋਲਦੀ ਹੈ ਰਵਿਦਾਸ ਭਗਤ ਜੀ ਦੀ ਬਾਣੀ ਕਹਿ ਰਹੀ ਹੈ ਰੱਬ ਤੋਂ ਵਗੈਰ ਹੋਰ ਕੋਈ ਸਾਥੀ ਨਹੀਂ ਹੈ ਹੋਰ ਕਿਸੇ ਨਾਲ ਪ੍ਰੀਤ ਨਹੀਂ ਹੈ ਜਾਤ ਵੱਲ ਦੇਖ ਕੇ ਤਾਂ ਸਭ ਨਾਲੋਂ ਟੁੱਟ ਚੁਕਾਂ ਹਾਂ ਬਸ ਤੇਰੇ ਨਾਲ ਹੀ ਪ੍ਰੀਤ ਹੈ ਸਭ ਨਾਲੋਂ ਟੁੱਟ ਗਈ ਹੈ ਆਪਣੇ ਤੇ ਤੇਰੇ ਵਿਚ ਰੱਬ ਜੀ ਕੋਈ ਫਰਕ ਨਹੀਂ ਹੈ ਤੇਰੇ ਵਰਗਾ ਹੋਰ ਯਾਰ ਨਹੀਂ ਹੈ ਤੂੰ ਹੀ ਮੇਰੇ ਪਾਪ ਦੁੱਖ ਕੱਟ ਸਕਦਾ ਹੈ ਤੂੰ ਹੀ ਮੇਰੀ ਸਰੀਰ ਰੂਪੀ ਬੱਤੀ ਦੀ ਜੋਤ ਹੈ
ਜਉ ਤੁਮ ਗਿਰਿਵਰ ਤਉ ਹਮ ਮੋਰਾ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ਮਾਧਵੇ ਤੁਮ ਤੋਰਹੁ ਤਉ ਹਮ ਨਹੀ ਤੋਰਹਿ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ਰਹਾਉ ਜਉ ਤੁਮ ਦੀਵਰਾ ਤਉ ਹਮ ਬਾਤੀ ਜਉ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ਠਾਕੁਰੁ ਅਉਰੁ ਦੇਵਾ ਤੁਮਰੇ ਭਜਨ ਕਟਹਿ ਜਮ ਫਾਂਸਾ ਭਗਤਿ ਹੇਤ ਗਾਵੈ ਰਵਿਦਾਸਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਬਾਣੀ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੋਂ ਲਿਖਾਈ ਸੀ ਉਹ ਮਾਹਾਰਾਜ ਭਾਈ ਕੀ ਡਰੋਲੀ ਪ੍ਰਕਾਸ਼ ਹਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੂਜੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ ਸੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰੀ ਹੈ ਰਵਿਦਾਸ ਭਗਤ ਜੀ ਰੱਬ ਦਾ ਰੂਪ ਹਨ ਅੱਜ ਵੀ ਉਹ ਉਸ ਹਿਰਦੇ ਵਿੱਚ ਮਜ਼ੂਦ ਹਨ ਜਿਸ ਦੇ ਹਿਰਦੇ ਵਿੱਚ ਦਿਆ, ਸਬਰ, ਸਤੋਂਖ ਹੈ ਜੋਂ ਧਰਮਾਂ ਜਾਤਾਂ ਵਿੱਚ ਫਰਕ ਨਹੀਂ ਸਮਝਦੇ ਮਨੁੱਖਤਾਂ ਦੀ ਭਲਾਈ ਸੋਚਦੇ ਹਨ ਉਹੀਂ ਰਵਿਦਾਸ ਭਗਤ ਜੀ ਦੇ ਆਸ਼ਕ ਹਨ
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾਂੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖਿ ਬਸੇਰਾ ਰਹਾਉ ਰਾਖਹੁ ਕੰਧ ਉਸਾਰਹੁ ਨੀਵਾਂ ਸਾਢੇ ਤੀਨਿ ਹਾਥ ਤੇਰੀ ਸੀਵਾਂ ਬੰਕੇ ਬਾਲ ਪਾਗ ਸਿਰਿ ਡੇਰੀ ਇਹੁ ਤਨੁ ਹੋਇਗੋ ਭਸਮ ਕੀ ਢੇਰੀ ਊਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੁ ਬਾਜੀ ਹਾਰੀ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਰਵਿਦਾਸ ਭਗਤ ਜੀ ਨੂੰ ਉਹੀਂ ਪਿਆਰੇ ਹਨ ਜੋਂ ਮਨੁੱਖਾਂ ਨੂੰ ਪਿਆਰ ਕਰਦੇ ਹਨ ਜਾਤ ਪਾਤ ਦੇ ਨਾਂਮ ਤੇ ਵੰਡੀਆਂ ਨਹੀਂ ਪਾਉਂਦੇ ਬੰਦੇ ਨਹੀਂ ਮਾਰਦੇ ਗਰੀਬੀ ਵਿੱਚ ਰਹਿੰਦੇ ਹਨ ਜੋਂ ਆਪ ਰੱਬ ਦੀ ਭਗਤੀ ਕਰਦੇ ਹਨ ਆਪ ਨੂੰ ਹੋਰਾਂ ਨਾਲੋਂ ਅਲਗ ਉਚੀ ਜਾਤ ਦੇ ਨਹੀਂ ਸਮਝਦੇ ਰਵਿਦਾਸ ਭਗਤ ਜੀ ਦਾ ਜਨਮ ਦਿਨ ਮਨਾਉਣ ਦਾ ਤਾਂ ਹੀ ਫ਼ਇਦਾ ਹੈ ਅਗਰ ਜਾਤ-ਪਾਤ ਨੂੰ ਖ਼ਤਮ ਕਰਾਂਗੇ ਕੀ ਅਸੀਂ ਸਭ ਨੂੰ ਪਿਆਰ ਕਰਦੇ ਹਾਂ? ਕੀ ਗਰੀਬ ਦੇ ਹਮਦਰਦ ਹਾਂ ਜਾਂ ਉਸ ਨੂੰ ਖ਼ਤਮ ਕਰਨ ਦੇ ਯਤਨ ਕਰਦੇ ਹਾਂ? ਕੀ ਪਿਆਰ ਦੀ ਗੰਢ ਲਾਉਂਦੇ ਹਾਂ ਜਾਂ ਨਫ਼ਰਤ ਦਾ ਬੀਜ਼ ਬੀਜ਼ਦੇ ਹਾਂ?ਚਮਰਟਾ ਗਾਂਠਿ ਨ ਜਨਈ ਲੋਗੁ ਗਠਾਵੈ ਪਨਹੀ ਰਹਾਉ ਆਰ ਨਹੀ ਜਿਹ ਤੋਪਉ ਨਹੀ ਰਾਂਬੀ ਠਾਉ ਰੋਪਉ ਲੋਗੁ ਗੰਠਿ ਗੰਠਿ ਖਰਾ ਬਿਗੂਚਾ ਹਉ ਬਿਨੁ ਗਾਂਠੇ ਜਾਇ ਪਹੂਚਾ ਰਵਿਦਾਸੁ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ

Comments

Popular Posts