ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦਾ ਸ਼ਬਦ ਹਿਰਦੇ ਵਿੱਚ ਯਾਦ ਕਰ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦਾ ਸ਼ਬਦ ਹਿਰਦੇ ਵਿੱਚ ਯਾਦ ਕਰ। ਸਤਿਗੁਰ ਜੀ ਦੇ ਚਰਨਾਂ ਨੂੰ ਮਨ ਵਿੱਚ ਵੱਸਾ ਕੇ ਰੱਖ। ਦੁਨੀਆਂ ਦੇ ਵਿਕਾਰਾਂ ਕੰਮਾਂ ਦੇ ਲਾਲਚ ਤੋਂ, ਪ੍ਰਭੂ ਨੂੰ ਯਾਦ ਕਰਕੇ, ਛੁੱਟੀ ਦਾ ਹੈ।  ਸਤਿਗੁਰ ਸਰੂਪ ਰੱਬੀ ਗੁਰਬਾਣੀ ਨਾਲ ਸੁਰਤ ਦੀ ਲਿਵ ਲਾਈਏ। ਇਸ ਦੁਨੀਆਂ ਤੇ ਮਰਨ ਪਿਛੋਂ ਦੀ, ਦੁਨੀਆਂ ਵਿੱਚ ਇੱਜ਼ਤ ਮਿਲਦੀ ਹੈ। ਜੋ ਬੰਦਾ ਸਾਰੇ ਲੋਕਾਂ ਦੇ ਮਾਂਣ, ਸਹਾਰੇ ਛੱਡਕੇ ਸਤਿਗੁਰ ਜੀ ਦੀ ਓਟ ਤੱਕਦੇ ਹਨ। ਸਤਿਗੁਰ ਨਾਨਕ ਜੀ ਦਾ ਆਸਰਾ ਲੈਣ ਨਾਲ, ਸਾਰੇ ਫ਼ਿਕਰ ਮੁੱਕ ਜਾਂਦੇ ਹਨ। ਜੀਵਨ ਅੰਨਦ ਵਾਲਾ ਬੱਣ ਜਾਂਦਾ ਹੈ। ਜਿਸ ਪ੍ਰਭੂ ਨੂੰ ਚੇਤੇ ਕਰਨ ਨਾਲ ਦਰਦ ਪੀੜਾਂ ਦੂਰ ਹੋ ਜਾਂਦੇ ਹਨ। ਉਸ ਪ੍ਰਭੂ ਦੇ ਨਾਂਮ ਦਾ ਕੀਮਤੀ ਖ਼ਜ਼ਾਨਾਂ ਹਿਰਦੇ ਵਿੱਚ ਇੱਕਠਾ ਹੋ ਜਾਂਦਾ ਹੈ। ਮੇਰੀ ਜਿੰਦ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਸੁਰਤ ਕਰਕੇ ਚੇਤੇ ਕਰ। ਭਗਤ ਪਿਆਰੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਜੀਭ ਨਾਲ ਕਰਦੇ ਹਨ। ਇੱਕ ਭਗਵਾਨ ਤੋਂ ਬਗੈਰ ਹੋਰ ਕੋਈ ਦੂਜਾ ਪਾਲਣ ਵਾਲਾ ਨਹੀਂ ਹੈ। ਜਿਸ ਰੱਬ ਜੀ ਦੀ ਨਜ਼ਰ ਪੈਂਦੇ ਹੀ, ਹਰ ਸਮੇਂ ਅੰਨਦ ਬੱਣਿਆ ਰਹਿੰਦਾ ਹੈ। ਦੋਸਤ, ਮਿੱਤਰ ਤੇ ਰਿਸ਼ਤੇਦਾਰ ਇੱਕ ਪ੍ਰਭੂ ਨੂੰ ਹੀ ਸਮਝ, ਰੱਬ ਹਰੀ ਜੀ ਦੇ ਸ਼ਬਦ ਹਿਰਦੇ ਵਿੱਚ ਛਾਪ-ਲਿਖ ਲੈ।
ਸਾਰਿਆਂ ਦਾ ਮਾਲਕ, ਪ੍ਰਭੂ ਜੀ ਬੰਦਿਆਂ, ਜੀਵਾਂ, ਜ਼ਰੇ-ਜ਼ਰੇ ਵਿੱਚ ਹਾਜ਼ਰ ਹੈ। ਸਤਿਗੁਰ ਨਾਨਕੁ ਜੀ ਲਿਖ ਰਹੇ ਹਨ। ਉਸ ਪ੍ਰਮਾਤਮਾਂ ਦੇ ਕੰਮਾਂ ਦੀ ਸ਼ਲਾਘਾ ਕਰੀਏ, ਜੋ ਦਿਲਾਂ ਦੀਆਂ ਬੁੱਝਦਾ ਹੈ। ਪੂਰੀਆਂ ਦੁਨੀਆਂ ਦੇ ਲੋਕ, ਕਾਸੇ ਨਾਂ ਕਾਸੇ ਦੇ ਸਹਿਮ-ਡਰ ਵਿੱਚ ਜਿਉਂ ਰਹੇ ਹਨ। ਉਸ ਬੰਦੇ ਨੂੰ ਕਿਸੇ ਗੱਲ ਦਾ ਖੌਫ਼, ਸਹਿਮ-ਡਰ ਨਹੀਂ ਰਹਿੰਦਾ। ਜਿਸ ਨੂੰ ਪ੍ਰਭੂ ਜੀ ਦਾ ਆਸਰਾ-ਓਟ ਹੈ। ਪ੍ਰਭੂ ਜੀ ਤੇਰੇ ਕੋਲ ਰਹਿ ਕੇ, ਤੇਰਾ ਆਸਰਾ ਤੱਕ, ਭੋਰਾ ਵੀ ਖੌਫ਼, ਸਹਿਮ-ਡਰ ਨਹੀਂ ਰਹਿੰਦਾ। ਪ੍ਰਭੂ ਜੀ ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੇਰਾ ਭਾਣਾ ਮੰਨਣਾਂ ਹੈ।ਬੰਦਾ ਦੁੱਖ, ਗੁੱਸੇ, ਉਦਾਸੀ ਵਿੱਚ ਰਹਿ ਕੇ ਹੀ ਜੰਮਦਾ ਮਰਦਾ ਰਹਿੰਦਾ ਹੈ। ਉਸੇ ਬੰਦੇ ਨੇ ਹੀ ਅੰਨਦ ਮਈ ਜਿੰਦਗੀ ਬੱਣਾਂ ਲਈ ਹੈ, ਜਿਸ ਨੇ ਭਾਣਾ ਮੰਨ ਲਿਆ ਹੈ। ਦੁਨੀਆਂ ਦੇ ਸਮੁੰਦਰ ਵਿੱਚ ਵਿਕਾਰ ਧੰਨ-ਦੌਲਤ, ਮੋਹ ਦਾ ਲਾਲਚ ਲੱਗਾ ਰਹਿੰਦਾ ਹੈ। ਜਿਸ ਨੂੰ ਸਤਿਗੁਰੁ ਜੀ ਮਿਲ ਗਿਆ ਹੈ, ਉਨਾਂ ਦੇ ਤਨ-ਮਨ ਤਪਣੋਂ ਹੱਟ ਕੇ ਟਿੱਕਾ, ਵਿੱਚ ਸ਼ਾਂਤ ਹੋ ਗਏ ਹਨ।ਰੱਬ ਜੀ ਤੁੰ ਆਪ ਬਚਾਉਣ ਵਾਲਾਂ ਹੈ, ਤੂੰ ਹਰ ਪਾਸੇ ਤੋਂ ਮੈਨੂੰ ਬਚਾਕੇ ਰੱਖ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਬੰਦੇ ਜੀਵ ਦਾ ਆਪਣਾਂ ਕੋਈ ਜ਼ੋਰ ਨਹੀਂ ਚਲਦਾ। ਉਹ ਤਾਂ ਬਿਚਰਾ ਰੱਬ ਦਾ ਭਾਣਾਂ ਭੁਗਤਦਾ ਫਿਰਦਾ ਹੈ।ਤੂੰ ਜੇ ਆਪ ਮੇਹਰ-ਦਿਆ ਕਰੇ, ਤਾਂ ਰੱਬ ਜੀ ਤੈਨੂੰ ਯਾਦ ਕਰ ਸਕਦੇ ਹਾਂ। ਪ੍ਰਭੂ ਜੀ ਤੇਰੀ ਮੇਹਰਬਾਨੀ ਨਾਲ ਮਰਨ ਪਿਛੋਂ ਤੇਰੇ ਘਰ ਵਿੱਚ ਥਾਂ ਮਿਲਦੀ ਹੈ। ਰੱਬ ਜੀ ਤੇਰੇ ਬਗੈਰ ਗੁਣੀ-ਗਿਆਨੀ, ਅੰਤਰਜਾਮੀ ਹੋਰ ਕੋਈ ਨਹੀਂ ਹੈ। ਪ੍ਰਭ ਜੀ ਤੇਰੀ ਦਿਆ ਨਾਲ ਹੀ, ਜੀਵਨ ਵਿੱਚ ਹਰ ਸਮੇਂ ਅੰਨਦ ਬੱਣਿਆ ਰਹਿੰਦਾ ਹੈ।ਪ੍ਰਮਾਤਮਾਂ ਜੀ ਤੂੰ ਹਿਰਦੇ ਵਿੱਚ ਚੇਤੇ ਰਹੇ ਤਾਂ ਦਰਦ ਪੀੜਾਂ ਮਹਿਸੂਸ ਨਹੀਂ ਹੁੰਦੇ। ਪ੍ਰਭੂ ਜੀ ਤੇਰੀ ਮੇਹਰਬਾਨੀ ਨਾਲ ਵਹਿਮ, ਡਰ ਸਹਿਮ ਦੂਰ ਹੋ ਜਾਂਦੇ ਹਨ। ਬੇਅੰਤ ਗੁਣੀ-ਗਿਆਨੀ, ਅੰਤਰਜਾਮੀ ਪ੍ਰਭੂ ਜੀ ਸਬ ਦਾ ਮਾਲਕ ਹੈ। ਸਾਰੀ ਸ੍ਰਿਸਟੀ ਜੀਵਾਂ, ਬੰਦਿਆ ਦੀਆਂ ਅੰਦਰ ਦੀਆਂ ਪ੍ਰਭੂ ਜੀ ਬੁੱਝਦਾ ਹੈ।
ਆਪਣੇ ਸਤਿਗੁਰ ਕੋਲ ਬੇਨਤੀ ਕਰੀਏ। ਸਤਿਗੁਰ ਨਾਨਕ ਜੀ ਦਾ, ਰੱਬੀ ਗੁਰਬਾਣੀ ਦਾ ਨਾਮੁ ਹੀ ਮਰਨ ਪਿਛੋਂ, ਨਾਲ ਜਾਂਣ ਵਾਲਾ ਧੰਨ ਹੈ। ਖ਼ਾਲੀ ਬੱਲੀਆਂ ਦੇ ਛਿੱਟੇ ਦਾਣਿਆਂ ਤੋਂ ਬਗੈਰ ਕਿਸੇ ਕੰਮ ਨਹੀਂ ਹਨ। ਰੱਬੀ ਗੁਰਬਾਣੀ ਦੇ ਨਾਮ ਬਗੈਰ ਮੁੱਖ ਉਜਾੜ ਹਨ। ਹਰੀ ਪ੍ਰਭੂ ਦੀ ਯਾਦ, ਬੰਦੇ ਤੂੰ ਹਰ ਸਮੇਂ ਚੇਤੇ ਕਰ।ਪ੍ਰਭੂ ਨੂੰ ਚੇਤੇ ਕਰਨ ਤੋਂ ਬਗੈਰ, ਇਹ ਤੰਨ ਬੇਗਾਨਾਂ ਹੋ ਜਾਂਦਾ ਹੈ। ਜੋ ਦੁੱਖਾਂ, ਮਸਿਬਤਾਂ, ਜੰਮਦੂਤ ਦੀਆਂ ਫਿਟਕਾਂਰਾਂ ਸਹਿੰਦਾ ਹੈ।
ਰੱਬ ਨਾਂਮ ਯਾਰ ਕਰਨ ਤੋਂ ਬਗੈਰ ਚੰਗੀ ਕਿਸਮਤ ਨਹੀਂ ਬੱਣਦੀ, ਚੰਗੇ ਲੇਖ ਨਹੀਂ ਹੁੰਦੇ। ਪਤਨੀ ਬਗੈਰ ਪਤੀ ਨਹੀਂ ਹੋ ਸਕਦਾ। ਬੰਦਾ ਰੱਬ ਨੂੰ ਭੁਲਾ ਕੇ, ਹੋਰ ਦੁਨੀਆਂ ਦੇ ਵਿਕਾਰਾਂ ਦੇ ਅੰਨਦ ਮਾਨਣ ਲੱਗਾ ਹੈ। ਰੱਬ ਨੂੰ ਯਾਦ ਕਰਨ ਤੋਂ ਬਿੰਨਾਂ, ਬੰਦੇ ਦਾ ਕੰਮ ਨਹੀਂ ਬੱਣਦਾ।ਮਿਹਰ ਕਰਕੇ, ਰੱਬ ਨੇ ਆਪਣਾਂ ਕੀਮਤੀ ਤੋਹਫ਼ਾਂ ਨਾਂਮ ਦਿੱਤਆ ਹੈ। ਸਤਿਗੁਰ ਨਾਨਕ ਜੀ ਦੀ ਬਾਣੀ ਦੇ ਨਾਮ ਹਰ ਸਮੇਂ 24 ਘੰਟੇ ਚੇਤੇ ਰੱਖੀਏ।

Comments

Popular Posts