ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਪੱਥਰ ਮਨ ਵਾਲੇ ਵੀ ਪਾਪਾਂ ਤੇ ਮਾੜੇ ਕੰਮਾਂ ਤੋਂ ਬੱਚ ਜਾਂਦੇ ਹਨ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਪੱਥਰ ਮਨ ਵਾਲੇ ਵੀ ਪਾਪਾਂ ਤੇ ਮਾੜੇ ਕੰਮਾਂ ਤੋਂ ਬੱਚ ਜਾਂਦੇ ਹਨ। ਰੱਬ ਦੇ ਬੱਣ ਜਾਂਦੇ ਹਨ। ਰੱਬ ਦੇ ਗੀਤ ਗਾਉਣ ਵਾਲਿਆਂ ਸਦਾ ਪ੍ਰਸੰਸਾ, ਉਪਮਾਂ ਹੁੰਦੀ ਹੈ। ਉਨਾਂ ਨਾਲ ਮਨ ਨੀਵਾਂ ਕਰਕੇ, ਰਲ ਕੇ. ਬੈਠਿਆ ਕਰ। ਉਨਾਂ ਤੋਂ ਰੱਬ ਦੇ ਗੁਣ ਹਾਂਸਲ ਕਰ।ਹਰਿ ਹਰੀ ਰੱਬ ਨੂੰ ਚੇਤੇ ਕਰਨ ਨਾਲ ਬੰਦੇ ਦੇ ਮਨ ਨੂੰ ਆਸਰਾ ਮਿਲ ਕੇ, ਡਰ ਮੁੱਕ ਜਾਂਦੇ ਹਨ। ਦਲੇਰੀ ਆਉਂਦੀ ਹੈ। ਮੈਂ ਦੱਸ ਰਿਹਾਂ ਹਾਂ, ਨਾਨਕ ਸਤਿਗੁਰ ਜੀ ਨੇ ਮੇਰਾ ਤਰਲਾ ਸੁਣ ਕੇ, ਮੇਰੇ ਉਤੇ ਤਰਸ ਕਰ ਲਿਆ ਹੈ। ਰੱਬ ਨਾਲ ਮੇਲ ਕਰਾ ਦਿੱਤਾ ਹੈ। ਸਤਿਗੁਰ ਨਾਨਕ ਜੀ ਗੁਰਬਾਣੀ ਦੀ ਮੇਹਰਬਾਨੀ ਨਾਲ, ਮੇਰਾ ਮਨ ਰੱਬ ਨਾਲ ਜੁੜ ਕੇ ਰੱਬ ਮਨ ਵਿੱਚ ਹਾਜ਼ਰ ਲੱਗਣ ਲੱਗ ਗਿਆ ਹੈ। ਸਤਿਗੁਰ ਨੂੰ ਦੇਖ ਕੇ, ਮੈਂ ਉਸ ਵਰਗਾ ਬੱਣ ਗਿਆ। ਦੁਨੀਆਂ ਦੀਆਂ ਚੀਜ਼ਾਂ ਲਾਲਚਾਂ ਦੀ ਚਾਹਤ ਮੁੱਕ ਗਈ ਹੈ। ਤਨ-ਮਨ ਉਸ ਸਤਿਗੁਰ ਅੱਗੇ ਰੱਖਣ ਨਾਲ ਹੰਕਾਂਰ ਦੀ ਮੈਂ-ਮੇਰੀ ਮੁੱਕ ਗਈ ਹੈ। ਸਤਿਗੁਰ ਜੀ ਨੂੰ ਪਿਆਰ ਕਰਨ ਵਾਲਾ, ਮਿੱਠੇ ਰਸ ਵਾਲੀ, ਰੱਬੀ ਗੁਰਬਾਣੀ ਨੂੰ ਗਾਉਂਦਾ, ਜੱਪਦਾ ਬਿਚਾਰ ਕਰਦਾ ਹੈ। ਸਾਰਾ ਸੰਸਾਰ ਰੱਬ ਦਾ ਪਵਿੱਤਰ ਰੂਪ ਹੈ। ਸਬ ਵਿੱਚ ਰੱਬ ਵੱਸਦਾ ਹੈ। ਮਨ ਟਿੱਕ ਕੇ, ਭੱਟਕਣਾਂ ਛੱਡ ਕੇ, ਠੰਡਾ ਸ਼ਾਂਤ ਹੋ ਜਾਂਦਾ ਹੈ। ਸਤਿਗੁਰ ਜੀ ਨਾਲ ਮਿਲ ਕੇ ਰੱਬ ਨੂੰ ਮਿਲ ਲਿਆ ਜਾਂਦਾ ਹੈ। ਜੋ ਰੱਬੀ ਗੁਰਬਾਣੀ ਦਾ ਕਿਰਤਨ ਗਾਉਂਦੇ, ਜੱਪਦੇ ਹਨ। ਸਤਿਗੁਰ ਜੀ ਦੀ ਮੇਹਰਬਾਨੀ ਕਰਨ ਨਾਲ ਉਸ ਦੇ ਪਿਆਰੇ ਗੁਰਬਾਣੀ ਨੂੰ ਗਾਉਂਦੇ ਹਨ। ਸਤਿਗੁਰ ਜੀ ਦੀ ਮੇਹਰਬਾਨੀ ਹੋ ਜਾਵੇ, ਸਾਰੇ ਦੁੱਖ ਦਰਦ ਹੀ ਦਾਰੂ ਬੱਣ ਜਾਂਦੇ ਹਨ। ਦੁੱਖ ਦਰਦ ਵਿੱਚ ਅੰਨਦ ਆਉਂਦਾ ਹੈ। ਸਤਿਗੁਰ ਜੀ ਦੀ ਮੇਹਰਬਾਨੀ ਦੀ ਨਜ਼ਰ ਪੈ ਜਾਵੇ, ਉਹ ਬੰਦਾ ਦੁਨੀਆਂ ਦੀਆਂ ਉਲਝਣਾਂ ਤੋਂ ਨਿੱਕਲ ਜਾਂਦਾ ਹੈ। ਦੁਨੀਆਂ ਦੀਆਂ ਉਲਝਣਾਂ ਦੇ ਮਨ ਵਿੱਚੋਂ ਪਿਆਰ, ਪਖੰਡ ਨਿੱਕਲ ਜਾਂਦੇ ਹਨ। ਜਦੋਂ ਸਤਿਗੁਰ ਜੀ ਦੀ ਮੇਹਰਬਾਨੀ ਹੋ ਜਾਂਦੀ ਹੈ। ਸਤਿਗੁਰ ਦੀ ਰੱਬੀ ਗੁਰਬਾਣੀ ਨੂੰ ਜੱਪਣ ਵਾਲੇ ਪਿਆਰੇ ਵੀ, ਜਿਸ ਉਤੇ ਤਰਸ ਕਰਦੇ ਹਨ। ਉਸੇ ਉਤੇ ਰੱਬ ਵੀ ਮੇਹਰਬਾਨ ਹੋ ਜਾਂਦਾ ਹੈ। ਮੇਰੀ ਜਾਨ ਮਨ ਸਤਿਗੁਰ ਦੀ ਰੱਬੀ ਗੁਰਬਾਣੀ ਨੂੰ ਜੱਪਣ ਵਾਲੇ ਪਿਆਰਿਆਂ ਨਾਲ ਰਹਿੰਦੇ ਹਨ। ਮੇਹਰਬਾਨ ਦਾਤੇ, ਤਰਸ ਕਰਨ ਵਾਲੇ ਦਿਆਲੂ ਪ੍ਰਭ ਨੂੰ ਯਾਦ ਕਰੀਏ। ਮੇਰੇ ਕੋਲ ਕਿਸੇ ਕੰਮ ਕਰਨ ਹੁਨਰ ਨਹੀਂ ਸੀ। ਮੇਰੇ ਉਤੇ ਸਤਿਗੁਰ ਤੇ ਰੱਬ ਨੇ ਤਰਸ ਕਰਕੇ, ਸਾਰੇ ਗੁਣ ਦੇ ਦਿੱਤੇ ਹਨ। ਸਤਿਗੁਰ ਨਾਨਕ ਜੀ ਨੇ ਆਪਦੇ ਪਿਆਰਿਆਂ ਨਾਲ ਰੱਬੀ ਗੁਰਬਾਣੀ ਨੂੰ ਜੱਪਣ ਬਿਚਾਰਨ ਲਾ ਲਿਆ ਹੈ। ਸਤਿਗੁਰ ਨਾਨਕ ਜੀ ਦੀ ਗੁਰਬਾਣੀ ਦੇ ਪਿਆਰਿਆਂ ਨਾਲ ਮਿਲ ਕੇ, ਰੱਬ ਦੇ ਗੁਣਾਂ ਨੂੰ ਪੜ੍ਹੀਏ ਗਾਈਏ। ਸਤਿਗੁਰ ਜੀ ਨੇ ਰੱਬੀ ਗੁਰਬਾਣੀ ਨੂੰ ਬਿਚਾਰਨ ਦਾ ਗੁਰ ਮੈਨੂੰ ਦਿੱਤਾ ਹੈ। ਹਰ ਸਮੇਂ ਸਤਿਗੁਰ ਜੀ ਚਰਨਾਂ ਵਿੱਚ ਸੇਵਾ ਕਰਦੇ ਰਹੀਏ। ਮਾੜੀ ਅੱਕਲ ਬੇਸਮਝੀ ਵਾਲੀ, ਖ਼ਤਮ ਹੋ ਗਈ ਹੈ। ਸਾਰੇ ਮਨ ਦੇ ਟਿੱਕਾ, ਸ਼ਾਂਤੀ , ਮੋਜ਼-ਮਸਤੀ, ਦੁਨੀਆਂ ਦੀਆਂ ਸਾਰੀਆਂ ਕੀਮਤੀ ਵਸਤੂਆਂ, ਉਨਾਂ ਨੂੰ ਦੇ ਦਿੰਦਾ ਹੈ ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੁੜ ਕੇ, ਰੱਬ ਦੇ ਪ੍ਰੇਮ ਪਿਆਰ ਲੀਨ ਹੋ ਜਾਂਦੇ ਹਨ। ਪ੍ਰਭੂ ਜੀ ਦੁਨੀਆਂ ਦੀਆਂ ਸਾਰੀਆਂ ਕੀਮਤੀ ਵਸਤੂਆਂ ਉਤੇ ਮੋਹਤ ਹੋਣ ਤੋਂ ਵੀ ਬਚਾ ਲੈਂਦਾ ਹੈ। ਚੰਗੇ ਭਾਗਾਂ ਵਾਲੇ ਲੇਖ ਬੱਣਾਂ ਕੇ, ਜੰਮਣ, ਮਰਨ ਦੇ ਚੱਕਰ ਵਿਚੋਂ ਵੀ ਕੱਢ ਲੈਂਦਾ ਹੈ। ਉਨਾਂ ਨੂੰ ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੁੜ ਕੇ, ਰੱਬ ਦੇ ਪ੍ਰੇਮ ਪਿਆਰ ਲੀਨ ਹੋ ਜਾਂਦੇ ਹਨ। ਰੋਗ, ਪੀੜਾ ਸਾਰੇ ਡਰ ਤੇ ਮਨ ਦੇ ਵਹਿਮ ਦੂਰ ਹੋ ਜਾਂਦੇ ਹਨ। ਆਪ ਹੀ ਦੇਖਦਾ ਹੈ। ਜੀਵਾਂ ਵਿੱਚੋਂ ਦੀ ਪ੍ਰਭੂ ਬੋਲਦਾ, ਸੁਣਦਾ ਹੈ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਮਨ ਦੇ ਵਿੱਚ ਗੁਣਾਂ ਦਾ ਗਿਆਨ ਹੋ ਜਾਂਦਾ ਹੈ। ਸਾਰੇ ਗੁਣਾਂ ਵਾਲਾ ਵੱਡਾ ਭੰਡਾਰ ਰੱਬ ਕੋਲ ਹੀ ਹੈ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਸਮਝ ਲੱਗਦੀ ਹੈ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬੋਲਦੇ, ਸੁਣਦੇ ਹਨ। ਉਨਾਂ ਦੀ ਆਤਮਾਂ ਵੀ ਸ਼ੁੱਧ ਹੁੰਦੀ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਦਿਆ ਕਰਦਾ ਹੈ। ਉਹੀ ਬੰਦੇ ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ। ਉਸ ਬੰਦੇ ਦੀ ਸਾਰੀ ਕੀਤੀ ਹੋਈ ਕਮਾਂਈ, ਰੱਬੀ ਬੱਰਕਤਾਂ ਨਾਲ ਲਾਹੇ ਵਾਲੀ, ਬੱਣ ਕੇ ਲਾਭ ਦਿੰਦੀ ਹੈ। ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਦਿਆ ਕਰਦਾ ਹੈ। ਦੁਨੀਆਂ ਦੇ ਲਾਲਚਾਂ ਦੇ ਜ਼ੰਜ਼ਾਲ ਤੋੜ ਕੇ, ਆਪ ਹੀ ਰੱਬ ਆਪ ਦਾ ਨਾਂਮ ਮੁੰਹੋਂ ਕੱਢਾਉਂਦਾ ਹੈ।

ਹਿਰਦੇ ਵਿੱਚ ਸੱਚੇ ਪ੍ਰਮਾਤਮਾਂ ਨਾਲ ਲਿਵ ਲੱਗ ਜਾਂਦੀ ਹੈ। ਸਾਰੇ ਝੱਗੜੇ ਖੱਤਮ ਹੋ ਜਾਦੇ ਹਨ। ਸੁਰਤ ਅੰਨਦ ਵਿੱਚ ਚਲੀ ਜਾਂਦੀ ਹੈ। ਸਤਿਗੁਰੁ ਮੇਰਾ ਪਿਆਰਾ ਸਾਰੀਆਂ ਵਸਤੂਆਂ ਦੇਣ ਵਾਲਾ, ਧੰਨਾਡ ਸਤਿਗੁਰੁ ਦੇ ਨਾਂਮ ਨਾਲ ਯਾਦ ਕੀਤਾ ਜਾਂਦਾ ਹੈ। ਸਤਿਗੁਰੁ ਜੀ ਤਰਸ ਕਰਕੇ, ਰੱਬ ਦੇ ਨਾਲ ਮਨ ਦੀ ਲਿਵ ਜੋੜ ਦਿੰਦੇ ਹਨ। ਸਤਿਗੁਰੁ ਰੱਬ ਜੀ ਜਿਸ ਬੰਦੇ ਉਤੇ ਮੇਹਰਬਾਨ ਹੁੰਦੇ ਹਨ। ਆਪ ਹੀ ਬੰਦੇ ਦੀ ਸੁਰਤ, ਅੱਕਲ ਆਪਦੇ ਵੱਲ ਕਰ ਕੇ, ਸਤਿਗੁਰੁ ਰੱਬ ਜੀ ਆਪਦਾ ਪਿਆਰ ਬੱਣਾਉਂਦੇ ਹਨ, ਇੱਕ-ਮਿੱਕ ਕਰ ਲੈਂਦੇ ਹਨ। ਸਤਿਗੁਰ ਜੀ ਕੋਲ ਸਾਰੀਆਂ ਦੁਨੀਆਂ ਭਰ ਦੀਆਂ ਚੀਜ਼ਾਂ ਹੱਥ ਵਿੱਚ ਹਨ। ਸਤਿਗੁਰ ਜੀ ਤੋਂ ਕੁੱਝ ਵੀ ਮੰਗ ਸਕਦੇ ਹਾਂ। ਉਮੀਦ ਪੁਰੀ ਵੀ ਹੁੰਦੀ ਹੈ। ਸਤਿਗੁਰ ਜੀ ਦੀ ਮੰਨ ਕੇ, ਆਪਦੀ ਮੱਤ ਅੱਕਲ ਨੂੰ ਛੱਡ ਕੇ, ਜਨਮ, ਮਰਨ ਤੋਂ ਛੁੱਟਕਾਰਾ ਹੋ ਜਾਂਦਾ ਹੈ। ਸਤਿਗੁਰੁ ਜੀ ਦੇ ਪਿਅਰਿਆਂ ਨਾਲ ਮਿਲ ਕੇ, ਉਸ ਦੀ ਯਾਦ ਵਿੱਚ ਜੁੜ ਕੇ, ਦਾਤਾਂ ਦੇਣ ਵਾਲੇ, ਗਿਆਨ ਵਾਲੇ ਗੁਣਾਂ ਦੇ ਮਾਲਕ ਨੂੰ ਲੱਭਿਆ ਜਾਂਦਾਂ ਹੈ। ਸਤਿਗੁਰੁ ਜੀ ਪ੍ਰਭੂ ਜਦੋਂ ਬੰਦੇ ਉਤੇ ਮੇਹਰਬਾਨ ਹੁੰਦੇ ਹਨ।

Comments

Popular Posts