ਕਨੇਡਾ, ਅਮਰੀਕਾ, ਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਐਸੇ ਲੋਕਾਂ ਦੇ ਹਿੱਤਾ ਦੀ ਵੀ ਰਾਖੀ ਕਰਨ। ਉਹ ਵੀ ਬੰਦਿਆਂ ਜਿਵੇਂ ਜਿਉਂ ਸਕਣ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਜੇ ਅਮਰੀਕਾ 1.15 ਕਰੋੜ ਲੋਕਾਂ ਨੂੰ ਪੱਕਾ ਕਰਦਾ ਹੈ ਤਾਂ ਜੰਨਤਾ ਲਈ ਅਮਰੀਕਾ ਦਾ ਬਹੁਤ ਸ਼ਲਾਘਾ ਜੋਗ ਤੇ ਮੁਬਾਕਵਾਦ ਕਦਮ ਹੈ। ਡਰਦੇ ਹੋਏ, ਲੋਕਾਂ ਨੂੰ ਰਾਹਤ ਮਿਲੇਗੀ। ਦੇਸ਼ ਪ੍ਰੇਮ ਬੱਣੇਗਾ। ਲੋਕ ਹੋਰ ਇਮਾਨਦਾਰੀ ਨਾਲ ਹੰਮਾਲਾ ਮਾਰਨਗੇ। ਦਿਲ ਲਾ ਕੇ ਮੇਹਨਤ ਕਰਨਗੇ। ਕੱਚੇ ਰਹਿ ਰਹੇ ਲੋਕ ਬਹੁਤੇ ਤਾਂ ਸਹਿਕੇ ਹੋਏ ਦਿਸਦੇ ਹਨ। ਸਰਕਾਰਾਂ ਨੂੰ ਦਿਆ ਕਰਨੀ ਚਾਹੀਦੀ ਹੈ। ਉਹ ਕੱਚੇ ਰਹਿ ਰਹੇ ਲੋਕ ਵੀ ਚੱਜ ਨਾਲ ਜਿਉਣਾਂ ਚਹੁੰਦੇ ਹਨ। ਅਜ਼ਾਦੀ ਨਾਲ ਸਾਹ ਲੈਣਾਂ ਚਹੁੰਦੇ ਹਨ। ਉਨਾਂ ਦੇ ਦਿਲ ਵਿੱਚ ਵੀ ਖ਼ਾਹਸ਼ ਹੈ। ਮੇਹਨਤ ਕਰਕੇ, ਕਮਾਈ ਕਰ ਸਕਣ। ਜਿਸ ਦੇਸ਼ ਵਿੱਚ ਰਹਿ ਰਹੇ ਹਨ। ਉਸ ਦੀ ਉਨਤੀ ਲਈ ਹਿੱਸਾ ਪਾ ਸਕਣ।ਕਨੇਡਾ, ਅਮਰੀਕਾ, ਤੇ ਕਈ ਹੋਰ ਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ। ਇਹ ਬਾਹਰੋਂ ਆ ਕੇ ਵਸੇ ਹੋਏ ਹਨ। ਸਬ ਦਾ ਕਿਸੇ ਦੇਸ਼ ਵਿੱਚ ਆਉਣ ਦਾ ਇਕੋ ਤਰੀਕਾ ਹੈ। ਜੋ ਜਾਹਲੀ, ਕੱਚੇ, ਪੱਕੇ ਆਉਂਦੇ ਹਨ। ਇਹ ਸਾਰੇ ਹਵਾਈ ਜਹਾਜ਼ ਰਾਹੀਂ ਜਾਂ ਸ਼ਿਪ ਰਾਹੀ ਆਉਂਦੇ ਹਨ। ਸਰਕਾਰ ਨੂੰ ਪੂਰੀ ਜਾਂਣਕਾਰੀ ਹੁੰਦੀ ਹੈ। ਇਹ ਕੱਚਾ, ਰਿਫਊਜ਼ੀ ਜਾਂ ਹੋਰ ਹੇਰਾ-ਫੇਰੀ ਨਾਲ, ਬੰਦੇ ਦੇਸ਼ ਵਿੱਚ ਆ ਰਹੇ ਹਨ। ਉਹ ਕੰਮ ਵੀ ਕਰਦੇ ਰਹਿੰਦੇ ਹਨ। ਚੋਰੀ ਛੁੱਪੇ ਕੰਮ ਕਰਨ ਦੀ ਕੋਸਸ਼ ਕੀਤੀ ਜਾਦੀ ਹੈ। ਜੇ ਕੰਮ ਨਹੀਂ ਕਰਨਗੇ। ਕੁੱਲੀ, ਜੂਲੀ, ਗੁੱਲੀ ਦੀਆਂ ਲੋੜਾਂ ਕਿਵੇ ਪੂਰੀਆਂ ਕਰਨਗੇ? ਸਰਕਾਰਾਂ ਵੱਲੋਂ ਬੰਦਿਆਂ ਨਾਲ ਬੰਦਿਆਂ ਵਾਲਾ ਸਲੂਕ ਕਿਉਂ ਨਹੀਂ ਕੀਤਾ ਜਾਂਦਾ? ਉਨਾਂ ਨੂੰ ਕੰਮ ਕਰਨ ਦੀ ਅਜ਼ਾਜ਼ਤ ਦਿੱਤੀ ਜਾਵੇ। ਕੱਚਿਆਂ ਬੰਦਿਆਂ ਨੂੰ ਛੇਤੀ ਪੱਕਾ ਵੀ ਕਿੱਤਾ ਜਾਵੇ। ਕਨੇਡਾ, ਅਮਰੀਕਾ, ਤੇ ਕਈ ਹੋਰ ਦੇਸ਼ਾਂ ਵਿੱਚ ਆ ਕੇ, ਕਈ ਬੰਦੇ, ਪਰਿਵਾਰ ਤਾਂ ਬਰਬਾਦ ਹੋ ਜਾਂਦੇ ਹਨ। ਖੱਜ਼ਲ-ਖੁਆਰ ਹੁੰਦੇ ਹਨ। ਬੇਲਡੀ ਵਿੱਕ ਜਾਂਦੀ ਹੈ। ਲੋਕ ਲੁੱਕਦੇ ਛਿੱਪਦੇ ਥੱਕ ਜਾਂਦੇ ਹਨ। ਇਹ ਕਨੇਡਾ, ਅਮਰੀਕਾ, ਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਐਸੇ ਲੋਕਾਂ ਦੇ ਹਿੱਤਾ ਦੀ ਵੀ ਰਾਖੀ ਕਰਨ। ਉਹ ਵੀ ਬੰਦਿਆਂ ਜਿਵੇਂ ਜਿਉਂ ਸਕਣ। ਮੇਰੀ ਇੱਕ ਸਹੇਲੀ ਨੇ ਫੋਨ ਤੇ ਦੱਸਿਆ, " ਸਾਨੂੰ ਪਤੀ-ਪਤਨੀ ਨੂੰ ਅਮਰੀਕਾ ਆਇਆ, 12 ਸਾਲ ਹੋ ਗਏ। ਉਦੋਂ ਤੋਂ ਹੀ ਅਦਾਲਤ ਵਿੱਚ ਕੇਸ ਵੀ ਲੱਗਾ ਹੋਇਆ ਹੈ। ਪਤਾ ਨਹੀਂ ਜੱਜ ਕੀ ਫ਼ੈਸਲਾ ਸੁਣਾਂ ਦੇਵੇ। ਸ਼ਇਦ ਬਿਸਤਰਾ ਲਪੇਟ ਕੇ ਵਾਪਸ ਹੀ ਜਾਂਣਾ ਪਵੇ। ਕੰਮ ਵੀ ਨਹੀਂ ਕਰ ਸਕਦੇ। ਚੋਰੀ ਕੰਮ ਕਰਦੇ ਹਾਂ। " ਸਰਕਾਰ ਨੂੰ ਕੋਈ ਪੁੱਛੇ ਬਗੈਰ ਕੰਮ ਕਰਨ ਤੋਂ ਲੋਕ ਕੀ ਖਾਂਣਗੇ? ਕਿਥੇ ਰਹਿੱਣਗੇ? ਕਈ ਬਿਚਾਰੇ ਪੜ੍ਹਨ ਲਈ ਆਉਂਦੇ ਹਨ। ਉਨਾਂ ਨੂੰ ਵੀ ਖੁੱਲੇਅਮ ਕੰਮ ਕਰਨ ਦੀ ਅਜ਼ਾਜਤ ਨਹੀਂ ਹੈ। ਕਈ ਚੋਰੀ ਕੰਮ ਕਰ ਵੀ ਲੈਣ। ਸਿਰ ਉਤੇ ਤਲਵਾਰ ਲੱਟਕਦੀ ਰਹਿੰਦੀ ਹੈ। ਬਈ ਜੇ ਫੜੇ ਗਏ। ਐਸੇ ਬੰਦੇ, ਪਿਛਿਉ ਖ਼ੱਰਚਾ ਮੰਗਾਉਂਦੇ ਹਨ। ਇਹ ਖ਼ੱਰਚਾ ਪੜ੍ਹਾਈ ਦੇ ਮੁਤਾਬਿਕ ਹੈ। ਹਰ ਮਹੀਨੇ ਜੇ ਪੜ੍ਹਨ ਵਾਲੇ, ਮਾਂਪਿਆ ਤੋਂ 10,000 ਡਾਲਰ ਮੰਗਾਉਂਦੇ ਹਨ। ਮਾਂਪੇ ਕਿਹੜੇ ਖੂਹ ਵਿੱਚੋਂ ਕੱਢ ਕੇ 5 ਸਾਲ ਫੀਸਾਂ ਭਰਨਗੇ? ਜੋ ਵੀ ਕਨੇਡਾ, ਅਮਰੀਕਾ, ਤੇ ਹੋਰ ਦੇਸ਼ਾਂ ਵਿੱਚ ਆ ਹੀ ਗਿਆ ਹੈ। ਉਸ ਨੂੰ ਕਿਤੇ ਵੀ, ਕਿਸੇ ਨਾਲ ਵੀ ਕੰਮ ਕਰਨ ਦੀ ਅਜ਼ਾਜ਼ਤ ਹੋਣੀ ਚਾਹੀਦੀ ਹੈ। ਉਸ ਦੇ ਦਿਮਾਗ ਉਤੇ ਫੜ੍ਹੇ ਜਾਂਣ ਦਾ ਡਰ ਨਾਂ ਰਹੇ। ਬਹੁਤ ਸਾਰੇ ਪੜ੍ਹਾਈ ਕਰਨ ਵਾਲਿਆ ਦੇ ਮੈਨੂੰ ਸੁਨੇਹੇ ਆਉਂਦੇ ਰਹਿੰਦੇ ਹਨ। ਉਹ ਕਨੇਡਾ, ਅਮਰੀਕਾ, ਤੇ ਹੋਰ ਦੇਸ਼ਾਂ ਵਿੱਚ ਆ ਤਾਂ ਜਾਂਦੇ ਹਨ। ਉਥੇ ਕੰਮ ਨਹੀਂ ਕਰ ਸਕਦੇ। ਰਹਿੱਣ ਲਈ ਜਗਾ ਨਹੀਂ ਲੱਭਦੀ। ਮੁੰਡੇ ਕੁੜੀਆਂ ਕੁਆਰਿਆਂ ਨੂੰ, ਕੋਈ ਕਿਰਾਏ ਤੇ ਰਹਿੱਣ ਲਈ ਥਾਂ ਨਹੀਂ ਦਿੰਦਾ। ਭਾਵੇਂ ਇੰਨਾਂ ਵਿੱਚ ਬਹੁਤ ਚੰਗੇ ਘਰਾਣੇ ਦੇ ਮੁੰਡੇ ਕੁੜੀਆਂ ਹਨ। ਇੱਜ਼ਤਾਂ ਦੇ ਸਾਂਝੇ ਸਰੀਫ਼ ਵੀ ਹਨ। ਫਿਰ ਵੀ ਵਿਸ਼ਵਾਸ਼ ਕਰਨਾਂ ਵੀ ਔਖਾ ਹੈ। ਬਹੁਤੇ ਲੋਕ ਵਿਸ਼ਵਾਸ਼ ਦੁਆ ਕੇ ਹੀ ਲੁੱਟਦੇ ਹਨ। ਪਰ ਕਈ ਮੁੰਡੇ ਕੁੜੀਆਂ ਦੀ ਬਹੁਤ ਤਰਸ ਜੋਗ ਹਾਲਤ ਦੇਖੀ ਹੈ। ਇੰਡੀਆਂ ਜਾਂ ਕਿਤੇ ਹੋਰ, ਮਾਂਪੇਂ ਕਿਥੋਂ ਪੈਸੇ ਭੇਜੀ ਜਾਣ? ਐਸੀ ਹਾਲਤ ਵਿੱਚ ਮੁੰਡੇ ਕੁੜੀਆਂ ਵਿੱਚੇ ਪੜ੍ਹਾਈ ਛੱਡ ਕੇ, ਕੰਮ ਕਰਨ ਵਿੱਚ ਪੈ ਜਾਂਦੇ ਹਨ। ਵਰਕ ਵਰਕਮਿੰਟ ਉਤੇ ਆਇਆਂ ਨੂੰ, ਜੋਬਾਂ ਨਹੀਂ ਲੱਭਦੀਆਂ। ਇੱਕ ਪਰਿਵਾਰ ਜ਼ਰਮਨ ਤੋਂ ਕਨੇਡਾ ਆਇਆ ਸੀ। ਉਹ ਕੁੱਕ ਦੇ ਵਰਕਮਿੰਟ ਉਤੇ ਆਇਆਂ ਸੀ। ਪਤਨੀ ਤੇ ਦੋ ਬੱਚੇ ਸਨ। ਉਸ ਨੂੰ 12 ਡਾਲਰ ਤੋਂ ਵੱਧ ਕਿਸੇ ਨੇ ਤੱਨਖ਼ਾਹ ਨਹੀਂ ਦਿੱਤੀ। ਪਤਨੀ ਨੂੰ ਵੀ 10 ਡਾਲਰ ਦੀ ਨੌਕਰਿ ਮਿਲੀ ਸੀ। ਅੱਕ ਕੇ ਉਹ 2 ਮਹੀਨੇ ਵਿੱਚ ਜ਼ਰਮਨ ਮੁੜ ਗਏ। ਐਸੇ ਬਹੁਤ ਸਾਰੇ ਲੋਕ ਮਿਲਦੇ ਹਨ। ਜੋ ਦੰਦੀਆਂ ਪੀਹਦੇ ਹਨ। ਕਨੇਡਾ, ਅਮਰੀਕਾ, ਤੇ ਹੋਰ ਦੇਸ਼ਾਂ ਵਿੱਚ ਲੋਕ ਸਰਕਾਰਾ ਨੂੰ ਕੋਸਦੇ ਹਨ। ਆਪਦੀ ਕਿਸਮਤ ਉਤੇ ਰੋਂਦੇ ਹਨ। ਦੋ ਵਕਤ ਦੀ ਰੋਟੀ ਖਾਂਣ ਨੂੰ ਤਰਸਦੇ ਹਨ। ਸਿਰ ਉਤੇ ਛੱਤ ਨੂੰ ਲੱਭਦੇ ਫਿਰਦੇ ਹਨ। ਥਾਂ-ਥਾਂ ਬਿਸਤਰਾ ਚੱਕੀ ਫਿਰਦੇ ਹਨ।

Comments

Popular Posts